Ang 811
ਜਗਤ ਉਧਾਰਨ ਸਾਧ ਪ੍ਰਭ; ਤਿਨੑ ਲਾਗਹੁ ਪਾਲ ॥
jagat udhaaran saadh prabh; tina laagahu paal |
Punjabi
ਤੇਰੇ ਸੰਤ, ਹੇ ਸਾਈਂ! ਸੰਸਾਰ ਦਾ ਪਾਰ ਉਤਾਰਾ ਕਰਨ ਵਾਲੇ ਹਨ, ਇਸ ਲਈ ਮੈਂ ਉਨ੍ਹਾਂ ਦੇ ਪੱਲੇ ਨਾਲ ਜੁੜਦਾ ਹਾਂ।
English
God's Holy people are the saviors of the world; I grab hold of the hem of their robes.
ਮੋ ਕਉ ਦੀਜੈ ਦਾਨੁ ਪ੍ਰਭ; ਸੰਤਨ ਪਗ ਰਾਲ ॥੨॥
mo kau deejai daan prabh; santan pag raal |2|
Punjabi
ਮੇਰੇ ਮਾਲਕ! ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਪਰਦਾਨ ਕਰ।
English
Bless me, O God, with the gift of the dust of the feet of the Saints. ||2||
ਉਕਤਿ ਸਿਆਨਪ ਕਛੁ ਨਹੀ; ਨਾਹੀ ਕਛੁ ਘਾਲ ॥
aukat siaanap kachh nahee; naahee kachh ghaal |
Punjabi
ਮੇਰੇ ਵਿੱਚ ਕੋਈ ਹੁਨਰ ਅਤੇ ਅਕਲਮੰਦੀ ਨਹੀਂ, ਨਾਂ ਹੀ ਮੇਰੇ ਪੱਲੇ ਕੋਈ ਟਹਿਲ ਸੇਵਾ ਹੈ।
English
I have no skill or wisdom at all, nor any work to my credit.
ਭ੍ਰਮ ਭੈ ਰਾਖਹੁ ਮੋਹ ਤੇ; ਕਾਟਹੁ ਜਮ ਜਾਲ ॥੩॥
bhram bhai raakhahu moh te; kaattahu jam jaal |3|
Punjabi
ਤੂੰ ਸੰਦੇਹ, ਡਰ ਅਤੇ ਸੰਸਾਰੀ ਲਗਨ ਤੋਂ ਮੇਰੀ ਰੱਖਿਆ ਕਰ, ਅਤੇ ਮੇਰੀ ਮੌਤ ਦੀ ਫਾਹੀ ਕੱਟ ਦੇ, ਹੇ ਮੇਰੇ ਪ੍ਰਭੂ!
English
Please, protect me from doubt, fear and emotional attachment, and cut away the noose of Death from my neck. ||3||
ਬਿਨਉ ਕਰਉ ਕਰੁਣਾਪਤੇ; ਪਿਤਾ ਪ੍ਰਤਿਪਾਲ ॥
binau krau karunaapate; pitaa pratipaal |
Punjabi
ਮੈਂ ਪ੍ਰਾਰਥਨਾ ਕਰਦਾ ਹਾਂ, ਹੇ ਰਹਿਮਤ ਦੇ ਸੁਆਮੀ ਮੇਰੇ ਬਾਬਲ! ਤੂੰ ਮੇਰੀ ਪਰਵਰਸ਼ ਕਰ।
English
I beg of You, O Lord of Mercy, O my Father, please cherish me!
ਗੁਣ ਗਾਵਉ ਤੇਰੇ ਸਾਧਸੰਗਿ; ਨਾਨਕ ਸੁਖ ਸਾਲ ॥੪॥੧੧॥੪੧॥
gun gaavau tere saadhasang; naanak sukh saal |4|11|41|
Punjabi
ਹੇ ਪਰਸੰਨਤਾ ਦੇ ਘਰ, ਮੇਰੇ ਸੁਆਮੀ! ਸਤਿ ਸੰਗਤ ਅੰਦਰ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ।
English
I sing Your Glorious Praises, in the Saadh Sangat, the Company of the Holy, O Lord, Home of peace. ||4||11||41||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਕੀਤਾ ਲੋੜਹਿ. ਸੋ ਕਰਹਿ; ਤੁਝ ਬਿਨੁ. ਕਛੁ ਨਾਹਿ ॥
keetaa lorreh. so kareh; tujh bin. kachh naeh |
Punjabi
ਜੋ ਤੂੰ ਕਰਨਾ ਚਾਹੁੰਦਾ ਹੈ, ਉਹ ਹੀ ਤੂੰ ਕਰਦਾ ਹੈਂ, ਹੇ ਪ੍ਰਭੂ! ਤੇਰੇ ਬਗੈਰ ਹੋਰ ਕੁਝ ਭੀ ਨਹੀਂ।
English
Whatever You wish, You do. Without You, there is nothing.
ਪਰਤਾਪੁ ਤੁਮੑਾਰਾ ਦੇਖਿ ਕੈ; ਜਮਦੂਤ ਛਡਿ ਜਾਹਿ ॥੧॥
parataap tumaaraa dekh kai; jamadoot chhadd jaeh |1|
Punjabi
ਤੇਰਾ ਤਪ, ਤੇਜ, ਤੱਕ ਕੇ, ਮੌਤ ਦਾ ਮੰਤ੍ਰੀ ਪ੍ਰਾਣੀ ਨੂੰ ਛੱਡ ਕੇ ਭੱਜ ਜਾਂਦਾ ਹੈ।
English
Gazing upon Your Glory, the Messenger of Death leaves and goes away. ||1||
ਤੁਮੑਰੀ ਕ੍ਰਿਪਾ ਤੇ ਛੂਟੀਐ; ਬਿਨਸੈ ਅਹੰਮੇਵ ॥
tumaree kripaa te chhootteeai; binasai ahamev |
Punjabi
ਤੇਰੀ ਦਇਆ ਦੁਆਰਾ, ਹੇ ਸੁਆਮੀ! ਪ੍ਰਾਣੀ ਬੰਦ ਖਲਾਸ ਹੋ ਜਾਂਦਾ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
English
By Your Grace, one is emancipated, and egotism is dispelled.
ਸਰਬ ਕਲਾ ਸਮਰਥ ਪ੍ਰਭ; ਪੂਰੇ ਗੁਰਦੇਵ ॥੧॥ ਰਹਾਉ ॥
sarab kalaa samarath prabh; poore guradev |1| rahaau |
Punjabi
ਸਾਰੀਆਂ ਸ਼ਕਤੀਆਂ ਦਾ ਮਾਲਕ ਸਰਬ ਸ਼ਕਤੀਮਾਨ ਸੁਆਮੀ ਪੂਰਨ ਪ੍ਰਕਾਸ਼ਮਾਨ ਗੁਰਾਂ ਦੇ ਰਾਹੀਂ ਮਿਲਦਾ ਹੈ। ਠਹਿਰਾਉ।
English
God is omnipotent, possessing all powers; He is obtained through the Perfect, Divine Guru. ||1||Pause||
ਖੋਜਤ ਖੋਜਤ ਖੋਜਿਆ; ਨਾਮੈ ਬਿਨੁ. ਕੂਰੁ ॥
khojat khojat khojiaa; naamai bin. koor |
Punjabi
ਭਾਲ, ਭਾਲ ਅਤੇ ਭਾਲ ਕੇ ਮੈਨੂੰ ਪਤਾ ਲੱਗਦਾ ਹੈ ਕਿ ਨਾਮ ਦਦੇ ਬਾਝੋਂ ਹੋਰ ਸਾਰਾ ਕੁਛ ਕੂੜ ਹੈ।
English
Searching, searching, searching - without the Naam, everything is false.
ਜੀਵਨ ਸੁਖੁ ਸਭੁ ਸਾਧਸੰਗਿ; ਪ੍ਰਭ ਮਨਸਾ ਪੂਰੁ ॥੨॥
jeevan sukh sabh saadhasang; prabh manasaa poor |2|
Punjabi
ਸਤਿ-ਸੰਗਤ ਅੰਦਰ ਜਿੰਦਗੀ ਦੇ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਸੁਆਮੀ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ।
English
All the comforts of life are found in the Saadh Sangat, the Company of the Holy; God is the Fulfiller of desires. ||2||
ਜਿਤੁ ਜਿਤੁ ਲਾਵਹੁ. ਤਿਤੁ ਤਿਤੁ ਲਗਹਿ; ਸਿਆਨਪ ਸਭ ਜਾਲੀ ॥
jit jit laavahu. tith tit lageh; siaanap sabh jaalee |
Punjabi
ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਮੈਂ ਆਪਣੀ ਚਤੁਰਾਈ ਸਾਰੀ ਸਾੜ ਸੁੱਟੀ ਹੈ।
English
Whatever You attach me to, to that I am attached; I have burnt away all my cleverness.
ਜਤ ਕਤ ਤੁਮੑ ਭਰਪੂਰ ਹਹੁ; ਮੇਰੇ ਦੀਨ ਦਇਆਲੀ ॥੩॥
jat kat tuma bharapoor hahu; mere deen deaalee |3|
Punjabi
ਹੇ ਮਸਕੀਨਾਂ ਦੇ ਮਿਹਰਬਾਨ, ਮੇਰੇ ਮਾਲਕ! ਤੂੰ ਹਰ ਜਗ੍ਹਾ ਪਰੀਪੂਰਨ ਹੋ ਰਿਹਾ ਹੈ।
English
You are permeating and pervading everywhere, O my Lord, Merciful to the meek. ||3||
ਸਭੁ ਕਿਛੁ ਤੁਮ ਤੇ ਮਾਗਨਾ; ਵਡਭਾਗੀ ਪਾਏ ॥
sabh kichh tum te maaganaa; vaddabhaagee paae |
Punjabi
ਹਰ ਸ਼ੈ ਦੀ ਮੈਂ ਤੇਰੇ ਕੋਲੋਂ ਯਾਚਨਾ ਕਰਦਾ ਹਾਂ। ਭਾਰੇ ਨਸੀਬਾਂ ਵਾਲੇ ਤੇਰੇ ਪਾਸੋਂ ਉਹ ਕੁਝ ਪਾ ਲੈਂਦੇ ਹਨ, ਜੋ ਉਹ ਲੋੜਦੇ ਹਨ, ਹੇ ਸੁਆਮੀ!
English
I ask for everything from You, but only the very fortunate ones obtain it.
ਨਾਨਕ ਕੀ ਅਰਦਾਸਿ ਪ੍ਰਭ; ਜੀਵਾ ਗੁਨ ਗਾਏ ॥੪॥੧੨॥੪੨॥
naanak kee aradaas prabh; jeevaa gun gaae |4|12|42|
Punjabi
ਇਹ ਹੈ ਨਾਨਕ ਦੀ ਪ੍ਰਾਰਥਨਾ, "ਹੇ ਸੁਆਮੀ! ਮੈਂ ਤੇਰੀਆਂ ਸਿਫਤਾਂ ਗਾਇਨ ਕਰਕੇ ਜੀਉਂਦਾ ਹਾਂ।
English
This is Nanak's prayer, O God, I live by singing Your Glorious Praises. ||4||12||42||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਸਾਧਸੰਗਤਿ ਕੈ ਬਾਸਬੈ; ਕਲਮਲ ਸਭਿ ਨਸਨਾ ॥
saadhasangat kai baasabai; kalamal sabh nasanaa |
Punjabi
ਸਤਿ ਸੰਗਤ ਅੰਦਰ ਵਸਣ ਦੁਆਰਾ ਸਾਰੇ ਪਾਪ ਦੌੜ ਜਾਂਦੇ ਹਨ।
English
Dwelling in the Saadh Sangat, the Company of the Holy, all sins are erased.
ਪ੍ਰਭ ਸੇਤੀ ਰੰਗਿ ਰਾਤਿਆ; ਤਾ ਤੇ ਗਰਭਿ. ਨ ਗ੍ਰਸਨਾ ॥੧॥
prabh setee rang raatiaa; taa te garabh. na grasanaa |1|
Punjabi
ਜੇਕਰ ਬੰਦਾ ਪ੍ਰਭੂ ਦੇ ਪ੍ਰੇਮ ਨਾਲ ਰੰਗੀਜ ਜਾਵੇ, ਤਦ ਉਸ ਨੂੰ ਉਦਰ ਵਿੱਚ ਪਾਇਆ ਨਹੀਂ ਜਾਂਦਾ।
English
One who is attuned to the Love of God, is not cast into the womb of reincarnation. ||1||
ਨਾਮੁ ਕਹਤ ਗੋਵਿੰਦ ਕਾ; ਸੂਚੀ ਭਈ ਰਸਨਾ ॥
naam kehat govind kaa; soochee bhee rasanaa |
Punjabi
ਸ਼੍ਰਿਸ਼ਟੀ ਦੇ ਸੁਆਮੀ ਦਾ ਨਾਮ ਉਚਾਰਨ ਕਰਨ ਦੁਆਰਾ ਇਨਸਾਨ ਦੀ ਜੀਭ ਪਵਿੱਤਰ ਹੋ ਜਾਂਦੀ ਹੈ।
English
Chanting the Name of the Lord of the Universe, the tongue becomes holy.
ਮਨ ਤਨ ਨਿਰਮਲ ਹੋਈ ਹੈ; ਗੁਰ ਕਾ ਜਪੁ ਜਪਨਾ ॥੧॥ ਰਹਾਉ ॥
man tan niramal hoee hai; gur kaa jap japanaa |1| rahaau |
Punjabi
ਗੁਰਾਂ ਦੇ ਸ਼ਬਦ ਉਚਾਰਨ ਕਰਨ ਦੁਆਰਾ ਆਤਮਾ ਅਤੇ ਦੇਹ ਪਾਕ-ਪਾਵਨ ਹੋ ਜਾਂਦੀਆਂ ਹਨ। ਠਹਿਰਾਉ।
English
The mind and body become immaculate and pure, chanting the Chant of the Guru. ||1||Pause||
ਹਰਿ ਰਸੁ ਚਾਖਤ ਧ੍ਰਾਪਿਆ; ਮਨਿ ਰਸੁ ਲੈ ਹਸਨਾ ॥
har ras chaakhat dhraapiaa; man ras lai hasanaa |
Punjabi
ਪ੍ਰਭੂ ਦੇ ਅੰਮ੍ਰਿਤ ਨੂੰ ਚੱਖ ਕੇ ਬੰਦਾ ਰੱਜ ਜਾਂਦਾ ਹੈ ਅਤੇ ਇਸ ਅੰਮ੍ਰਿਤ ਨੂੰ ਪਰਾਪਤ ਕਰ, ਉਸ ਦੀ ਆਤਮਾ ਪ੍ਰਫੁਲਤ ਹੋ ਜਾਂਦੀ ਹੈ।
English
Tasting the subtle essence of the Lord, one is satisfied; receiving this essence, the mind becomes happy.
ਬੁਧਿ ਪ੍ਰਗਾਸ ਪ੍ਰਗਟ ਭਈ; ਉਲਟਿ ਕਮਲੁ ਬਿਗਸਨਾ ॥੨॥
budh pragaas pragatt bhee; ulatt kamal bigasanaa |2|
Punjabi
ਉਸ ਦੀ ਅਕਲ ਰੋਸ਼ਨ ਤੇ ਨਾਮਵਰ ਹੋ ਜਾਂਦੀ ਹੈ, ਅਤੇ ਦੁਨੀਆਂ ਵੱਲੋਂ ਮੁੜਕੇ ਉਸ ਦਾ ਹਿਰਦੇ-ਕੰਵਲ ਖਿੜ ਜਾਂਦਾ ਹੈ।
English
The intellect is brightened and illuminated; turning away from the world, the heart-lotus blossoms forth. ||2||
ਸੀਤਲ ਸਾਂਤਿ ਸੰਤੋਖੁ ਹੋਇ; ਸਭ ਬੂਝੀ ਤ੍ਰਿਸਨਾ ॥
seetal saant santokh hoe; sabh boojhee trisanaa |
Punjabi
ਉਹ ਠੰਢਾ, ਚੁੱਪ-ਚਾਪ ਅਤ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ।
English
He is cooled and soothed, peaceful and content; all his thirst is quenched.
ਦਹ ਦਿਸ ਧਾਵਤ ਮਿਟਿ ਗਏ; ਨਿਰਮਲ ਥਾਨਿ ਬਸਨਾ ॥੩॥
deh dis dhaavat mitt ge; niramal thaan basanaa |3|
Punjabi
ਉਸ ਦੇ ਮਨ ਦਾ ਦਸੀਂ ਪਾਸੀਂ ਭਟਕਣਾ ਮੁੱਕ ਜਾਂਦਾ ਹੈ ਅਤੇ ਉਹ ਪਵਿੱਤਰ ਅਸਥਾਨ ਤੇ ਵਸਦਾ ਹੈ।
English
The mind's wandering in the ten directions is stopped, and one dwells in the immaculate place. ||3||
ਰਾਖਨਹਾਰੈ ਰਾਖਿਆ; ਭਏ ਭ੍ਰਮ ਭਸਨਾ ॥
raakhanahaarai raakhiaa; bhe bhram bhasanaa |
Punjabi
ਰੱਖਣ ਵਾਲਾ ਸਾਹਿਬ ਉਸ ਦੀ ਰੱਖਿਆ ਕਰਦਾ ਹੈ ਅਤੇ ਉਸ ਦੇ ਸੰਦੇਹ ਸੜ ਕੇ ਸੁਆਹ ਹੋ ਜਾਂਦੇ ਹਨ।
English
The Savior Lord saves him, and his doubts are burnt to ashes.
ਨਾਮੁ ਨਿਧਾਨ ਨਾਨਕ ਸੁਖੀ; ਪੇਖਿ ਸਾਧ ਦਰਸਨਾ ॥੪॥੧੩॥੪੩॥
naam nidhaan naanak sukhee; pekh saadh darasanaa |4|13|43|
Punjabi
ਨਾਨਕ ਨੂੰ ਨਾਮ ਦੇ ਖਜਾਨੇ ਦੀ ਦਾਤ ਮਿਲੀ ਹੈ ਅਤੇ ਸੰਤਾਂ ਦੀ ਦੀਦਾਰ ਦੇਖ ਕੇ ਉਹ ਆਰਾਮ ਵਿੱਚ ਹੈ।
English
Nanak is blessed with the treasure of the Naam, the Name of the Lord. He finds peace, gazing upon the Blessed Vision of the Saints' Darshan. ||4||13||43||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਪਾਣੀ ਪਖਾ ਪੀਸੁ ਦਾਸ ਕੈ; ਤਬ ਹੋਹਿ ਨਿਹਾਲੁ ॥
paanee pakhaa pees daas kai; tab hohi nihaal |
Punjabi
ਪ੍ਰਭੂ ਦੇ ਗੋਲੇ ਲਈ ਜਲ ਢੋ, ਉਸ ਨੂੰ ਪੱਖੀ ਝੱਲ ਅਤੇ ਉਸ ਲਈ ਪੀਹਣ ਪੀਹ ਅਤੇ ਤਦ ਤੂੰ ਖੁਸ਼ ਹੋਵੇਂਗਾ।
English
Carry water for the Lord's slave, wave the fan over him, and grind his corn; then, you shall be happy.
ਰਾਜ ਮਿਲਖ ਸਿਕਦਾਰੀਆ; ਅਗਨੀ ਮਹਿ ਜਾਲੁ ॥੧॥
raaj milakh sikadaareea; aganee meh jaal |1|
Punjabi
ਤੂੰ ਆਪਣੇ ਰਾਜਭਾਗ, ਜਾਇਦਾਦ ਅਤੇ ਚੌਧਰਪੁਣੇ ਨੂੰ ਅੱਗ ਵਿੱਚ ਸਾੜ ਸੁੱਟ।
English
Burn in the fire your power, property and authority. ||1||
ਸੰਤ ਜਨਾ ਕਾ ਛੋਹਰਾ; ਤਿਸੁ ਚਰਣੀ ਲਾਗਿ ॥
sant janaa kaa chhoharaa; tis charanee laag |
Punjabi
ਨੇਕ ਇਨਸਾਨ ਦਾ ਨੌਕਰ, ਤੂੰ ਉਸ ਦੇ ਪੈਰੀ ਢਹਿ ਪਉ।
English
Grasp hold of the feet of the servant of the humble Saints.
ਮਾਇਆਧਾਰੀ ਛਤ੍ਰਪਤਿ; ਤਿਨੑ ਛੋਡਉ ਤਿਆਗਿ ॥੧॥ ਰਹਾਉ ॥
maaeaadhaaree chhatrapat; tina chhoddau tiaag |1| rahaau |
Punjabi
ਅਮੀਰ ਆਦਮੀ ਅਤੇ ਚੋਰ-ਤਖਤ ਦੇ ਮਾਲਕਾਂ; ਉਨ੍ਹਾਂ ਨੂੰ ਫਾਰਖਤੀ ਤੇ ਤਲਾਂਜਲੀ ਦੇ ਦੇ। ਠਹਿਰਾਉ।
English
Renounce and abandon the wealthy, the regal overlords and kings. ||1||Pause||
ਸੰਤਨ ਕਾ ਦਾਨਾ ਰੂਖਾ; ਸੋ ਸਰਬ ਨਿਧਾਨ ॥
santan kaa daanaa rookhaa; so sarab nidhaan |
Punjabi
ਸਾਧੂਆਂ ਦੀ ਰੁੱਖੀ ਰੋਟੀ, ਉਹ ਸਾਰਿਆਂ ਖਜਾਨਿਆਂ ਦੇ ਤੁੱਲ ਹੈ।
English
The dry bread of the Saints is equal to all treasures.
ਗ੍ਰਿਹਿ ਸਾਕਤ ਛਤੀਹ ਪ੍ਰਕਾਰ; ਤੇ ਬਿਖੂ ਸਮਾਨ ॥੨॥
grihi saakat chhateeh prakaar; te bikhoo samaan |2|
Punjabi
ਮਾਇਆ ਦੇ ਉਪਾਸ਼ਕ ਦੇ ਘਰ ਛੱਤੀ ਕਿਸਮਾਂ ਦੇ ਭੋਜਨ; ਉਹ ਜ਼ਹਿਰ ਦੀ ਮਾਨਿੰਦ ਹਨ।
English
The thirty-six tasty dishes of the faithless cynic, are just like poison. ||2||
ਭਗਤ ਜਨਾ ਕਾ ਲੂਗਰਾ ਓਢਿ; ਨਗਨ. ਨ ਹੋਈ ॥
bhagat janaa kaa loogaraa odt; nagan. na hoee |
Punjabi
ਪਵਿੱਤਰ ਪੁਰਸ਼ਾਂ ਦੀ ਪੁਰਾਣੀ ਕੰਬਲੀ ਨੂੰ ਓੜ੍ਹ ਕੇ ਪ੍ਰਾਣੀ ਨੰਗਾ ਨਹੀਂ ਹੁੰਦਾ।
English
Wearing the old blankets of the humble devotees, one is not naked.
ਸਾਕਤ ਸਿਰਪਾਉ ਰੇਸਮੀ; ਪਹਿਰਤ ਪਤਿ ਖੋਈ ॥੩॥
saakat sirapaau resamee; pahirat pat khoee |3|
Punjabi
ਉਹ ਮਾਇਆ ਦੇ ਪੁਜਾਰੀ ਦੀ ਪੱਟ ਦੀ ਪੁਸ਼ਾਕ ਪਹਿਨ ਕੇ ਆਪਣੀ ਇੱਜ਼ਤ-ਆਬਰੂ ਗੁਆ ਲੈਂਦਾ ਹੈ।
English
But by putting on the silk clothes of the faithless cynic, one loses one's honor. ||3||
ਸਾਕਤ ਸਿਉ ਮੁਖਿ ਜੋਰਿਐ; ਅਧ ਵੀਚਹੁ ਟੂਟੈ ॥
saakat siau mukh joriai; adh veechahu ttoottai |
Punjabi
ਅਧਰਮੀ ਨਾਲ ਲਾਈ ਹੋਈ ਯਾਰੀ ਦੀ ਅੱਧ-ਵਿਚਾਲਿਓ ਹੀ ਤੋੜ-ਵਿਛੋੜੀ ਹੋ ਜਾਂਦੀ ਹੈ।
English
Friendship with the faithless cynic breaks down mid-way.
ਹਰਿ ਜਨ ਕੀ ਸੇਵਾ ਜੋ ਕਰੇ; ਇਤ ਊਤਹਿ ਛੂਟੈ ॥੪॥
har jan kee sevaa jo kare; it aooteh chhoottai |4|
Punjabi
ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਟਹਿਲ ਸੇਵਾ ਕਰਦਾ ਹੈ, ਉਹ ਏਥੇ ਅਤੇ ਓਥੇ ਬੰਦ-ਖਲਾਸ ਹੋ ਜਾਂਦਾ ਹੈ।
English
But whoever serves the humble servants of the Lord, is emancipated here and hereafter. ||4||
ਸਭ ਕਿਛੁ ਤੁਮੑ ਹੀ ਤੇ ਹੋਆ; ਆਪਿ ਬਣਤ ਬਣਾਈ ॥
sabh kichh tuma hee te hoaa; aap banat banaaee |
Punjabi
ਹਰ ਵਸਤੂ ਤੇਰੇ ਤੋਂ ਉਤਪੰਨ ਹੋਈ ਹੈ, ਹੇ ਸੁਆਮੀ! ਤੂੰ ਆਪੇ ਹੀ ਰਚਨਾ ਰਚੀ ਹੈ।
English
Everything comes from You, O Lord; You Yourself created the creation.
ਦਰਸਨੁ ਭੇਟਤ ਸਾਧ ਕਾ; ਨਾਨਕ ਗੁਣ ਗਾਈ ॥੫॥੧੪॥੪੪॥
darasan bhettat saadh kaa; naanak gun gaaee |5|14|44|
Punjabi
ਸੰਤਾਂ ਦਾ ਦੀਦਾਰ ਪਾ ਕੇ ਨਾਨਕ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
English
Blessed with the Blessed Vision of the Darshan of the Holy, Nanak sings the Glorious Praises of the Lord. ||5||14||44||