Ang 848
ਸੁਖ ਸਾਗਰ ਪ੍ਰਭ ਭੇਟਿਐ; ਨਾਨਕ. ਸੁਖੀ ਹੋਤ ਇਹੁ ਜੀਉ ॥੧॥
sukh saagar prabh bhettiai; naanak. sukhee hot ihu jeeo |1|
Punjabi
ਖੁਸ਼ੀ ਦੇ ਸਮੁੰਦਰ ਸੁਆਮੀ ਨਾਲ ਮਿਲਣ ਦੁਆਰਾ, ਹੇ ਨਾਨਕ! ਇਹ ਪ੍ਰਾਣੀ ਅਨੰਦ ਪ੍ਰਸੰਨ ਹੋ ਜਾਂਦਾ ਹੈ।
English
Meeting with God, the Ocean of Peace, O Nanak, this soul becomes happy. ||1||
ਛੰਤ ॥
chhant |
Punjabi
ਛੰਤ।
English
Chhant:
ਸੁਖ ਸਾਗਰ ਪ੍ਰਭੁ ਪਾਈਐ; ਜਬ ਹੋਵੈ ਭਾਗੋ ਰਾਮ ॥
sukh saagar prabh paaeeai; jab hovai bhaago raam |
Punjabi
ਜਦ ਉਸ ਦੀ ਪ੍ਰਾਲਭਧ ਜਾਗ ਉਠਦੀ ਹੈ, ਇਨਸਾਨ ਆਰਾਮ ਦੇ ਸਮੁੰਦਰ, ਆਪਣੇ ਸੁਆਮੀ ਮਾਲਕ ਨੂੰ ਪਾ ਲੈਂਦਾ ਹੈ।
English
One finds God, the Ocean of Peace, when destiny is activated.
ਮਾਨਨਿ. ਮਾਨੁ ਵਞਾਈਐ ਹਰਿ; ਚਰਣੀ ਲਾਗੋ ਰਾਮ ॥
maanan. maan vayaaeeai har; charanee laago raam |
Punjabi
ਇੱਜ਼ਤ ਤੇ ਬੇਇੱਜ਼ਤ ਦੇ ਖਿਆਲ ਨੂੰ ਛੱਡ ਕੇ ਤੂੰ ਪ੍ਰਭੂ ਦੇ ਪੈਰਾਂ ਨਾਲ ਚਿਮੜ ਜਾ।
English
Abandoning the distinctions of honor and dishonor, grasp the Feet of the Lord.
ਛੋਡਿ ਸਿਆਨਪ ਚਾਤੁਰੀ; ਦੁਰਮਤਿ ਬੁਧਿ ਤਿਆਗੋ ਰਾਮ ॥
chhodd siaanap chaaturee; duramat budh tiaago raam |
Punjabi
ਆਪਣੀ ਅਕਲਮੰਦੀ ਅਤੇ ਚਾਲਾਕੀ ਨੂੰ ਤਿਆਗ ਦੇ ਅਤੇ ਤੂੰ ਆਪਣੇ ਮੰਦੇ ਸੁਭਾਅ ਵਾਲੀ ਸਮਝ ਨੂੰ ਭੀ ਤਲਾਕਜਲੀ ਦੇ ਛੱਡ।
English
Renounce cleverness and trickery, and forsake your evil-minded intellect.
ਨਾਨਕ. ਪਉ ਸਰਣਾਈ ਰਾਮ ਰਾਇ; ਥਿਰੁ ਹੋਇ ਸੁਹਾਗੋ ਰਾਮ ॥੧॥
naanak. pau saranaaee raam raae; thir hoe suhaago raam |1|
Punjabi
ਨਾਨਕ, ਤੂੰ ਆਪਣੇ ਪ੍ਰਭੂ ਪਾਤਿਸ਼ਾਹ ਦੀ ਪਨਾਹ ਲੈ, ਤਾਂ ਜੋ ਤੇਰਾ ਵਿਆਹੁਤਾ ਜੀਵਨ ਕਾਲਸਥਾਈ ਹੋ ਜਾਵੇ।
English
O Nanak, seek the Sanctuary of the Sovereign Lord, Your King, and your marriage will be permanent and stable. ||1||
ਸੋ ਪ੍ਰਭੁ ਤਜਿ. ਕਤ ਲਾਗੀਐ; ਜਿਸੁ ਬਿਨੁ ਮਰਿ ਜਾਈਐ ਰਾਮ ॥
so prabh taj. kat laageeai; jis bin mar jaaeeai raam |
Punjabi
ਇਨਸਾਨ ਉਸ ਠਾਕੁਰ ਨੂੰ ਛੱਡ ਕਿ ਹੋਰਸ ਨਾਲ ਕਿਉਂ ਜੁੜੇ, ਜਿਸ ਦੇ ਬਾਝੋਂ ਉਹ ਜੀਉਂ ਨਹੀਂ ਸਕਦਾ?
English
Why forsake God, and attach yourself to another? Without the Lord, you cannot even live.
ਲਾਜ. ਨ ਆਵੈ, ਅਗਿਆਨ ਮਤੀ; ਦੁਰਜਨ ਬਿਰਮਾਈਐ ਰਾਮ ॥
laaj. na aavai, agiaan matee; durajan biramaaeeai raam |
Punjabi
ਬੇਸਮਝ ਮਤਵਾਲਾ ਪੁਰਸ਼ ਸ਼ਰਮ ਮਹਿਸੂਸ ਨਹੀਂ ਕਰਦਾ। ਮੰਦਾ ਇਨਸਾਨ ਸਦਾ ਕੁਰਾਹੇ ਹੀ ਪੈਂਦਾ ਹੈ।
English
The ignorant fool does not feel any shame; the evil man wanders around deluded.
ਪਤਿਤ. ਪਾਵਨ ਪ੍ਰਭੁ ਤਿਆਗਿ ਕਰੇ; ਕਹੁ ਕਤ ਠਹਰਾਈਐ ਰਾਮ ॥
patit. paavan prabh tiaag kare; kahu kat tthaharaaeeai raam |
Punjabi
ਜੋ ਪਾਪੀਆਂ ਨੂੰ ਪਵਿੱਤਰ ਕਰਨਹਾਰ ਆਪਣੇ ਠਾਕੁਰ ਨੂੰ ਛੱਡ ਦਿੰਦਾ ਹੈ, ਦੱਸੋ ਉਸ ਨੂੰ ਕਿਥੇ ਆਰਾਮ ਦੀ ਥਾਂ ਮਿਲ ਸਕਦੀ ਹੈ?
English
God is the Purifier of sinners; if he forsakes God, tell me, where he can find a place of rest?
ਨਾਨਕ. ਭਗਤਿ ਭਾਉ ਕਰਿ ਦਇਆਲ ਕੀ; ਜੀਵਨ ਪਦੁ ਪਾਈਐ ਰਾਮ ॥੨॥
naanak. bhagat bhaau kar deaal kee; jeevan pad paaeeai raam |2|
Punjabi
ਨਾਨਕ ਮਿਹਰਬਾਨ ਮਾਲਕ ਦੀ ਪ੍ਰੇਮ-ਮਈ ਸੇਵਾ ਕਰਨ ਦੁਆਰਾ ਪ੍ਰਾਣੀ ਅਮਰ ਮਰਤਬੇ ਨੂੰ ਪਰਾਪਤ ਕਰ ਲੈਂਦਾ ਹੈ।
English
O Nanak, by loving devotional worship of the Merciful Lord, he attains the state of eternal life. ||2||
ਸ੍ਰੀ ਗੋਪਾਲੁ. ਨ ਉਚਰਹਿ, ਬਲਿ ਗਈਏ; ਦੁਹਚਾਰਣਿ ਰਸਨਾ ਰਾਮ ॥
sree gopaal. na uchareh, bal geee; duhachaaran rasanaa raam |
Punjabi
ਤੂੰ ਸੜਬਲ ਜਾਵੇ ਕਲੰਕਤ ਜੀਭ੍ਹੇ, ਜੇ ਮਹਾਰਾਜ ਮਾਲਕ ਸੁਆਮੀ ਦੇ ਨਾਮ ਦਾ ਉਚਾਰਨ ਨਹੀਂ ਕਰਦੀ।
English
May that vicious tongue that does not chant the Name of the Great Lord of the World, be burnt.
ਪ੍ਰਭੁ ਭਗਤਿ ਵਛਲੁ. ਨਹ ਸੇਵਹੀ; ਕਾਇਆ ਕਾਕ ਗ੍ਰਸਨਾ ਰਾਮ ॥
prabh bhagat vachhal. neh sevahee; kaaeaa kaak grasanaa raam |
Punjabi
ਹੇ ਬੰਦੇ! ਤੂੰ ਸ਼ਰਧਾ-ਪ੍ਰੇਮ ਦੇ ਪ੍ਰੀਤਵਾਨ ਆਪਣੇ ਸੁਆਮੀ ਦੀ ਘਾਲ ਨਹੀਂ ਕਮਾਉਂਦਾ। ਤੇਰੀ ਦੇਹ ਨੂੰ ਕਾਵਾਂ ਨੇ ਖਾਣਾ ਹੈ।
English
One who does not serve God, the Lover of His devotees, shall have his body eaten by crows.
ਭ੍ਰਮਿ ਮੋਹੀ ਦੂਖ. ਨ ਜਾਣਹੀ; ਕੋਟਿ ਜੋਨੀ ਬਸਨਾ ਰਾਮ ॥
bhram mohee dookh. na jaanahee; kott jonee basanaa raam |
Punjabi
ਤੈਨੂੰ ਸੰਦੇਹ ਨੇ ਫਰੇਫਤਾ ਕਰ ਲਿਆ ਹੈ ਅਤੇ ਤੂੰ ਇਸ ਦੀਆਂ ਤਕਲੀਫਾਂ ਨੂੰ ਅਨੁਭਵ ਨਹੀਂ ਕਰਦੀ। ਤੈਨੂੰ ਕ੍ਰੋੜਾਂ ਹੀ ਜੂਨੀਆਂ ਅੰਦਰ ਭਟਕਣਾ ਪਵੇਂਗਾ।
English
Enticed by doubt, he does not understand the pain it brings; he wanders through millions of incarnations.
ਨਾਨਕ. ਬਿਨੁ ਹਰਿ. ਅਵਰੁ ਜਿ ਚਾਹਨਾ; ਬਿਸਟਾ ਕ੍ਰਿਮ ਭਸਮਾ ਰਾਮ ॥੩॥
naanak. bin har. avar ji chaahanaa; bisattaa krim bhasamaa raam |3|
Punjabi
ਨਾਨਕ, ਵਾਹਿਗੁਰੂ ਦੇ ਬਾਝੋਂ ਹੋਰ ਕਿਸੇ ਦੀ ਖਾਹਿਸ਼ ਕਰਨ ਦੁਆਰਾ ਤੂੰ ਗਦਗੀ ਦੇ ਕੀੜੇ ਦੀ ਤਰ੍ਹਾਂ ਖੇਹ ਹੋ ਜਾਵੇਗਾ।
English
O Nanak, if you desire anything other than the Lord, you shall be consumed, like a maggot in manure. ||3||
ਲਾਇ ਬਿਰਹੁ ਭਗਵੰਤ ਸੰਗੇ; ਹੋਇ ਮਿਲੁ ਬੈਰਾਗਨਿ ਰਾਮ ॥
laae birahu bhagavant sange; hoe mil bairaagan raam |
Punjabi
ਤੂੰ ਭਾਗਾਂ ਵਾਲੇ ਸੁਆਮੀ ਨਾਲ ਪ੍ਰੇਮ ਪਾ ਅਤੇ ਨਿਰਲੇਪ ਹੋ ਕੇ ਉਸ ਨਾਲ ਮਿਲ ਜਾ।
English
Embrace love for the Lord God, and in detachment, unite with Him.
ਚੰਦਨ ਚੀਰ ਸੁਗੰਧ ਰਸਾ; ਹਉਮੈ ਬਿਖੁ ਤਿਆਗਨਿ ਰਾਮ ॥
chandan cheer sugandh rasaa; haumai bikh tiaagan raam |
Punjabi
ਤੂੰ ਚੰਨਣ, ਬਸਤ੍ਰਾਂ, ਖੁਸ਼ਬੋਆਂ, ਸੁਆਦਾਂ ਅਤੇ ਹੰਕਾਰ ਦੇ ਪਾਪ ਦੇ ਪਿਆਰ ਨੂੰ ਛੱਡ ਦੇ।
English
Give up your sandalwood oil, expensive clothes, perfumes, tasty flavors and the poison of egotism.
ਈਤ ਊਤ. ਨਹ ਡੋਲੀਐ; ਹਰਿ ਸੇਵਾ ਜਾਗਨਿ ਰਾਮ ॥
eet aoot. neh ddoleeai; har sevaa jaagan raam |
Punjabi
ਤੂੰ ਐਧਰ ਓਧਰ ਡਿਕੋ ਡੋਲੇ ਨਾਂ ਖਾ, ਪ੍ਰੰਤੂ ਸੁਆਮੀ ਦੀ ਟਹਿਲ ਸੇਵਾ ਅੰਦਰ ਸਾਵਧਾਨ ਰਹੁ।
English
Do not waver this way or that, but remain wakeful in the service of the Lord.
ਨਾਨਕ ਜਿਨਿ ਪ੍ਰਭੁ ਪਾਇਆ ਆਪਣਾ; ਸਾ ਅਟਲ ਸੁਹਾਗਨਿ ਰਾਮ ॥੪॥੧॥੪॥
naanak jin prabh paaeaa aapanaa; saa attal suhaagan raam |4|1|4|
Punjabi
ਨਾਨਕ, ਜਿਸ ਨੇ ਆਪਣਾ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਸਦੀਵੀ ਸਥਿਰ ਹੈ ਉਹ ਸਤਿਵੰਤੀ ਪਤਨੀ।
English
O Nanak, she who has obtained her God, is a happy soul-bride forever. ||4||1||4||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਹਰਿ ਖੋਜਹੁ ਵਡਭਾਗੀਹੋ; ਮਿਲਿ ਸਾਧੂ ਸੰਗੇ ਰਾਮ ॥
har khojahu vaddabhaageeho; mil saadhoo sange raam |
Punjabi
ਹੇ ਪਰਮ ਚੰਗੇ ਕਰਮਾਂ ਵਾਲਿਓ! ਸੰਤਾਂ ਨਾਲ ਮਿਲ ਕੇ, ਤੁਸੀਂ ਆਪਣੇ ਸੁਆਮੀ ਦੀ ਖੋਜ ਭਾਲ ਕਰੋ।
English
Seek the Lord, O fortunate ones, and join the Saadh Sangat, the Company of the Holy.
ਗੁਨ ਗੋਵਿਦ ਸਦ ਗਾਈਅਹਿ; ਪਾਰਬ੍ਰਹਮ ਕੈ ਰੰਗੇ ਰਾਮ ॥
gun govid sad gaaeeeh; paarabraham kai range raam |
Punjabi
ਸ਼ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗੀਜ, ਹਮੇਸ਼ਾਂ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰੋ।
English
Sing the Glorious Praises of the Lord of the Universe forever, imbued with the Love of the Supreme Lord God.
ਸੋ ਪ੍ਰਭੁ ਸਦ ਹੀ ਸੇਵੀਐ; ਪਾਈਅਹਿ ਫਲ ਮੰਗੇ ਰਾਮ ॥
so prabh sad hee seveeai; paaeeeh fal mange raam |
Punjabi
ਹਮੇਸ਼ਾਂ ਉਸ ਸਾਹਿਬ ਘਾਲ ਕਮਾਉਣ ਦੁਆਰਾ ਚਿੱਤ ਚਾਹੁੰਦੇ ਮੇਵੇ ਪਰਾਪਤ ਹੋ ਜਾਂਦੇ ਹਨ।
English
Serving God forever, you shall obtain the fruitful rewards you desire.
ਨਾਨਕ ਪ੍ਰਭ ਸਰਣਾਗਤੀ; ਜਪਿ ਅਨਤ ਤਰੰਗੇ ਰਾਮ ॥੧॥
naanak prabh saranaagatee; jap anat tarange raam |1|
Punjabi
ਨਾਨਕ, ਤੂੰ ਸੁਆਮੀ ਦੀ ਸ਼ਰਣ ਸੰਭਾਲ ਅਤੇ ਸੁਆਮੀ ਦਾ ਹੀ ਸਿਮਰਨ ਕਰ, ਜੋ ਅਨੇਕਾਂ ਤਰੀਕਿਆਂ ਨਾਲ ਖੇਡਾਂ ਖੇਲਦਾ ਹੈ।
English
O Nanak, seek the Sanctuary of God; meditate on the Lord, and ride the many waves of the mind. ||1||
ਇਕੁ ਤਿਲੁ ਪ੍ਰਭੂ. ਨ ਵੀਸਰੈ; ਜਿਨਿ ਸਭੁ ਕਿਛੁ ਦੀਨਾ ਰਾਮ ॥
eik til prabhoo. na veesarai; jin sabh kichh deenaa raam |
Punjabi
ਇਕ ਮੁਹਤ ਭਰ ਲਈ ਭੀ ਮੈਂ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦੀ ਜਿਸ ਨੇ ਮੈਨੂੰ ਸਾਰਾ ਕੁਛ ਬਖਸ਼ਿਆ ਹੈ।
English
I shall not forget God, even for an instant; He has blessed me with everything.
ਵਡਭਾਗੀ ਮੇਲਾਵੜਾ; ਗੁਰਮੁਖਿ ਪਿਰੁ ਚੀਨੑਾ ਰਾਮ ॥
vaddabhaagee melaavarraa; guramukh pir cheenaa raam |
Punjabi
ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪਤੀ ਨੂੰ ਮਿਲ ਪਈ ਹਾਂ ਅਤੇ ਗੁਰਾਂ ਦੀ ਦਇਆ ਦੁਆਰਾ, ਮੈਂ ਉਸ ਦਾ ਆਰਾਧਨ ਕੀਤੀ ਹੈ।
English
By great good fortune, I have met Him; as Gurmukh, I contemplate my Husband Lord.
ਬਾਹ ਪਕੜਿ. ਤਮ ਤੇ ਕਾਢਿਆ; ਕਰਿ ਅਪੁਨਾ ਲੀਨਾ ਰਾਮ ॥
baah pakarr. tam te kaadtiaa; kar apunaa leenaa raam |
Punjabi
ਬਾਂਹ ਤੋਂ ਫੜ ਕੇ ਮੇਰੇ ਪਤੀ ਨੂੰ ਮੈਨੂੰ ਅਨ੍ਹੇਰੇ ਵਿਚੋਂ ਬਾਹਰ ਧੂ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
English
Holding me by the arm, He has lifted me up and pulled me out of the darkness, and made me His own.
ਨਾਮੁ ਜਪਤ ਨਾਨਕ ਜੀਵੈ; ਸੀਤਲੁ ਮਨੁ ਸੀਨਾ ਰਾਮ ॥੨॥
naam japat naanak jeevai; seetal man seenaa raam |2|
Punjabi
ਨਾਨਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ ਅਤੇ ਇਸ ਤਰ੍ਹਾਂ ਉਸ ਦਾ ਚਿੱਤ ਅਤੇ ਛਾਤੀ ਠੰਢੇ ਹੋ ਗਏ ਹਨ।
English
Chanting the Naam, the Name of the Lord, Nanak lives; his mind and heart are cooled and soothed. ||2||
ਕਿਆ ਗੁਣ ਤੇਰੇ ਕਹਿ ਸਕਉ; ਪ੍ਰਭ ਅੰਤਰਜਾਮੀ ਰਾਮ ॥
kiaa gun tere keh skau; prabh antarajaamee raam |
Punjabi
ਹੇ ਦਿਲਾਂ ਦੀਆਂ ਜਾਨਣਹਾਰ, ਸੁਆਮੀ ਮਾਲਕ! ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਵਰਣਨ ਕਰ ਸਕਦਾ ਹਾਂ?
English
What virtues of Yours can I speak, O God, O Searcher of hearts?
ਸਿਮਰਿ ਸਿਮਰਿ ਨਾਰਾਇਣੈ; ਭਏ ਪਾਰਗਰਾਮੀ ਰਾਮ ॥
simar simar naaraaeinai; bhe paaragaraamee raam |
Punjabi
ਸਾਈਂ ਦਾ ਭਜਨ ਤੇ ਨਿਰੰਤਰ ਭਜਨ ਕਰਨ ਦੁਆਰਾ ਮੈਂ ਪਰਲੇ ਕੱਢੇ ਤੇ ਪੁੱਜ ਗਿਆ ਹਾਂ।
English
Meditating, meditating in remembrance on the Lord, I have crossed over to the other shore.
ਗੁਨ ਗਾਵਤ ਗੋਵਿੰਦ ਕੇ; ਸਭ ਇਛ ਪੁਜਾਮੀ ਰਾਮ ॥
gun gaavat govind ke; sabh ichh pujaamee raam |
Punjabi
ਆਲਮ ਦੇ ਮਾਲਕ ਦੀ ਉਸਤਤੀ ਗਾਇਨ ਕਰਨ ਦੁਆਰਾ ਮੇਰੀਆਂ ਸਾਰੀਆਂ ਚਾਹਨਾਂ ਪੂਰੀਆਂ ਹੋ ਗਈਆਂ ਹਨ।
English
Singing the Glorious Praises of the Lord of the Universe, all my desires are fulfilled.
ਨਾਨਕ. ਉਧਰੇ ਜਪਿ ਹਰੇ; ਸਭਹੂ ਕਾ ਸੁਆਮੀ ਰਾਮ ॥੩॥
naanak. udhare jap hare; sabhahoo kaa suaamee raam |3|
Punjabi
ਨਾਨਕ, ਸਾਰਿਆਂ ਦੇ ਮਾਲਕ, ਵਾਹਿਗੁਰੂ ਦਾ ਭਜਨ ਕਰਨ ਦੁਆਰਾ ਪਾਰ ਉਤਰ ਗਿਆ ਹੈ।
English
Nanak is saved, meditating on the Lord, the Lord and Master of all. ||3||
ਰਸ ਭਿੰਨਿਅੜੇ ਅਪੁਨੇ ਰਾਮ ਸੰਗੇ; ਸੇ ਲੋਇਣ ਨੀਕੇ ਰਾਮ ॥
ras bhiniarre apune raam sange; se loein neeke raam |
Punjabi
ਸਰੇਸ਼ਟ ਹਨ ਉਹ ਨੇਤ੍ਰ, ਜੋ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਤਰੋਤਰ ਹੋਏ ਹੋਏ ਹਨ।
English
Sublime are those eyes, which are drenched with the Love of the Lord.
ਪ੍ਰਭ ਪੇਖਤ ਇਛਾ ਪੁੰਨੀਆ; ਮਿਲਿ ਸਾਜਨ ਜੀ ਕੇ ਰਾਮ ॥
prabh pekhat ichhaa puneea; mil saajan jee ke raam |
Punjabi
ਆਪਣੇ ਸਾਹਿਬ ਨੂੰ ਵੇਖ ਅਤੇ ਆਪਣੀ ਆਤਮਾ ਦੇ ਮਿੱਤਰ ਨੂੰ ਮਿਲ ਕੇ ਮੇਰੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ।
English
Gazing upon God, my desires are fulfilled; I have met the Lord, the Friend of my soul.
ਅੰਮ੍ਰਿਤ ਰਸੁ ਹਰਿ ਪਾਇਆ; ਬਿਖਿਆ ਰਸ ਫੀਕੇ ਰਾਮ ॥
amrit ras har paaeaa; bikhiaa ras feeke raam |
Punjabi
ਮੈਂ ਵਾਹਿਗੁਰੂ ਦੇ ਪ੍ਰੇਮ ਦਾ ਆਬਿ-ਹਿਯਾਤ ਪਰਾਪਤ ਕਰ ਲਿਆ ਹੈ ਅਤੇ ਪਾਪਾਂ ਦੇ ਸੁਆਦ ਮੈਨੂੰ ਫਿਕੇ ਭਾਸਦੇ ਹਨ।
English
I have obtained the Ambrosial Nectar of the Lord's Love, and now the taste of corruption is insipid and tasteless to me.
ਨਾਨਕ. ਜਲੁ ਜਲਹਿ ਸਮਾਇਆ; ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥
naanak. jal jaleh samaaeaa; jotee jot meeke raam |4|2|5|9|
Punjabi
ਨਾਨਕ, ਪਾਣੀ ਦੇ ਪਾਣੀ ਨਾਲ ਮਿਲਣ ਦੇ ਮਾਨਿੰਦ ਮੇਰਾ ਪ੍ਰਕਾਸ਼ ਪਰਮ-ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
English
O Nanak, as water mingles with water, my light has merged into the Light. ||4||2||5||9||