Ang 27
ਸਿਰੀਰਾਗੁ ਮਹਲਾ ੩ ਘਰੁ ੧ ॥
sireeraag mahalaa 3 ghar 1 |
Punjabi
ਸਿਰੀ ਰਾਗ, ਤੀਜੀ ਪਾਤਸ਼ਾਹੀ।
English
Siree Raag, Third Mehl, First House:
ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ ॥
jis hee kee sirakaar hai; tis hee kaa sabh koe |
Punjabi
ਹਰ ਸ਼ੈ ਉਸੇ ਦੀ ਹੀ ਹੈ, ਜਿਸ ਦਾ ਸਭ ਉਤੇ ਅਧਿਕਾਰ ਹੈ।
English
Everyone belongs to the One who rules the Universe.
ਗੁਰਮੁਖਿ ਕਾਰ ਕਮਾਵਣੀ; ਸਚੁ ਘਟਿ ਪਰਗਟੁ ਹੋਇ ॥
guramukh kaar kamaavanee; sach ghatt paragatt hoe |
Punjabi
ਸਤਿਪੁਰਖ ਉਸ ਦੇ ਦਿਲ ਅੰਦਰ ਜ਼ਾਹਰ ਹੁੰਦਾ ਹੈ, ਜੋ ਗੁਰਾਂ ਦੀ ਅਗਵਾਈ ਹੇਠ ਚੰਗੇ ਕਰਮ ਕਰਦਾ ਹੈ।
English
The Gurmukh practices good deeds, and the truth is revealed in the heart.
ਅੰਤਰਿ ਜਿਸ ਕੈ ਸਚੁ ਵਸੈ; ਸਚੇ ਸਚੀ ਸੋਇ ॥
antar jis kai sach vasai; sache sachee soe |
Punjabi
ਸੱਚੀ ਹੈ ਸ਼ੁਹਰਤ ਸੱਚੇ ਪੁਰਸ਼ ਦੀ, ਜਿਸ ਦੇ ਮਨ ਅੰਦਰ ਸੱਚਾ-ਸੁਆਮੀ ਨਿਵਾਸ ਰਖਦਾ ਹੈ।
English
True is the reputation of the true, within whom truth abides.
ਸਚਿ ਮਿਲੇ. ਸੇ, ਨ ਵਿਛੁੜਹਿ; ਤਿਨ. ਨਿਜ ਘਰਿ ਵਾਸਾ ਹੋਇ ॥੧॥
sach mile. se, na vichhurreh; tin. nij ghar vaasaa hoe |1|
Punjabi
ਜੋ ਸਤਿਪੁਰਖ ਨੂੰ ਭੇਟ ਲੈਂਦੇ ਹਨ, ਉਹ ਮੁੜ ਕੇ ਵੱਖਰੇਂ ਨਹੀਂ ਹੁੰਦੇ। ਉਹ ਆਪਦੇ ਨਿਜ ਦੇ ਗ੍ਰਿਹ ਅੰਦਰ ਵਸੇਬਾ ਪਾ ਲੈਂਦੇ ਹਨ।
English
Those who meet the True Lord are not separated again; they come to dwell in the home of the self deep within. ||1||
ਮੇਰੇ ਰਾਮ; ਮੈ ਹਰਿ ਬਿਨੁ. ਅਵਰੁ ਨ ਕੋਇ ॥
mere raam; mai har bin. avar na koe |
Punjabi
ਹੇ, ਮੇਰੇ ਸਰਬ-ਵਿਆਪਕ ਸੁਆਮੀ! ਮੇਰਾ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ।
English
O my Lord! Without the Lord, I have no other at all.
ਸਤਗੁਰੁ ਸਚੁ ਪ੍ਰਭੁ ਨਿਰਮਲਾ; ਸਬਦਿ ਮਿਲਾਵਾ ਹੋਇ ॥੧॥ ਰਹਾਉ ॥
satagur sach prabh niramalaa; sabad milaavaa hoe |1| rahaau |
Punjabi
ਸਦਾ ਪਵਿੱਤਰ ਸਾਹਿਬ, ਸੱਚੇ ਗੁਰਬਾਂ ਦੇ ਉਪਦੇਸ਼ ਦੁਆਰਾ ਭੇਟਿਆ ਜਾਂਦਾ ਹੈ। ਠਹਿਰਾਉ।
English
The True Guru leads us to meet the Immaculate True God through the Word of His Shabad. ||1||Pause||
ਸਬਦਿ ਮਿਲੈ. ਸੋ ਮਿਲਿ ਰਹੈ; ਜਿਸ ਨਉ ਆਪੇ ਲਏ ਮਿਲਾਇ ॥
sabad milai. so mil rahai; jis nau aape le milaae |
Punjabi
ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਉਹ ਹਰੀ ਨੂੰ ਮਿਲ ਪੈਦਾ ਹੈ ਅਤੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
English
One whom the Lord merges into Himself is merged in the Shabad, and remains so merged.
ਦੂਜੈ ਭਾਇ. ਕੋ ਨਾ ਮਿਲੈ; ਫਿਰਿ ਫਿਰਿ ਆਵੈ ਜਾਇ ॥
doojai bhaae. ko naa milai; fir fir aavai jaae |
Punjabi
ਦਵੈਤ-ਭਾਵ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਨਹੀਂ ਮਿਲਦਾ, ਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
No one merges with Him through the love of duality; over and over again, they come and go in reincarnation.
ਸਭ ਮਹਿ ਇਕੁ ਵਰਤਦਾ; ਏਕੋ ਰਹਿਆ ਸਮਾਇ ॥
sabh meh ik varatadaa; eko rahiaa samaae |
Punjabi
ਇਕ (ਸਾਹਿਬ) ਸਾਰਿਆਂ ਅੰਦਰ ਰਮਿਆ ਹੋਇਆ ਹੈ। (ਉਹ) ਇਕ (ਅਦੁੱਤੀ) ਹਰ ਥਾਂ ਵਿਆਪਕ ਹੋ ਰਿਹਾ ਹੈ।
English
The One Lord permeates all. The One Lord is pervading everywhere.
ਜਿਸ ਨਉ ਆਪਿ ਦਇਆਲੁ ਹੋਇ; ਸੋ ਗੁਰਮੁਖਿ ਨਾਮਿ ਸਮਾਇ ॥੨॥
jis nau aap deaal hoe; so guramukh naam samaae |2|
Punjabi
ਜਿਸ ਤੇ ਵਾਹਿਗੁਰੂ ਖੁਦ ਮਿਹਰਬਾਨ ਹੁੰਦਾ ਹੈ, ਉਹ, ਗੁਰਾਂ ਦੀ ਦਇਆ ਦੁਆਰਾ, ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
English
That Gurmukh, unto whom the Lord shows His Kindness, is absorbed in the Naam, the Name of the Lord. ||2||
ਪੜਿ ਪੜਿ ਪੰਡਿਤ ਜੋਤਕੀ; ਵਾਦ ਕਰਹਿ ਬੀਚਾਰੁ ॥
parr parr panddit jotakee; vaad kareh beechaar |
Punjabi
ਪੜ੍ਹ ਵਾਚ ਕੇ ਵਿਦਵਾਨ ਅਤੇ ਨਜ਼ੂਮੀਏ ਬਖੇਡੇ ਤੇ ਹੁੱਜਤਾਂ ਕਰਦੇ ਹਨ।
English
After all their reading, the Pandits, the religious scholars, and the astrologers argue and debate.
ਮਤਿ ਬੁਧਿ ਭਵੀ. ਨ ਬੁਝਈ; ਅੰਤਰਿ ਲੋਭ ਵਿਕਾਰੁ ॥
mat budh bhavee. na bujhee; antar lobh vikaar |
Punjabi
ਚੰਦਰਾ ਲਾਲਚ (ਜੀਵਾਂ) ਦੇ ਅੰਦਰ ਵੱਸਦਾ ਹੈ। (ਇਸ ਲਈ ਉਨ੍ਹਾਂ ਦੀ) ਫਿਰੀ ਹੋਈ ਸਮਝ ਅਤੇ ਅਕਲ ਸੁਆਮੀ ਨੂੰ ਨਹੀਂ ਸਿੰਞਾਣਦੀ।
English
Their intellect and understanding are perverted; they just don't understand. They are filled with greed and corruption.
ਲਖ ਚਉਰਾਸੀਹ ਭਰਮਦੇ; ਭ੍ਰਮਿ ਭ੍ਰਮਿ ਹੋਇ ਖੁਆਰੁ ॥
lakh chauraaseeh bharamade; bhram bhram hoe khuaar |
Punjabi
ਉਹ ਚੁਰਾਸੀ ਲੱਖ ਜੂਨੀਆਂ ਅੰਦਰ ਭੌਦੇਂ ਹਨ ਅਤੇ ਆਪਣੇ ਭਰਮਣ ਤੇ ਭਟਕਣ ਅੰਦਰ ਤਬਾਹ ਹੋ ਜਾਂਦੇ ਹਨ।
English
Through 8.4 million incarnations they wander lost and confused; through all their wandering and roaming, they are ruined.
ਪੂਰਬਿ ਲਿਖਿਆ ਕਮਾਵਣਾ; ਕੋਇ. ਨ ਮੇਟਣਹਾਰੁ ॥੩॥
poorab likhiaa kamaavanaa; koe. na mettanahaar |3|
Punjabi
ਉਹ ਧੁਰ ਦੀ ਲਿਖੀ ਹੋਈ ਲਿਖਤਕਾਰ ਅਨੁਸਾਰ ਕਰਮ ਕਰਦੇ ਹਨ, ਜਿਸ ਨੂੰ ਕੋਈ ਭੀ ਮੇਟਨ ਦੇ ਸਮਰਥ ਨਹੀਂ।
English
They act according to their pre-ordained destiny, which no one can erase. ||3||
ਸਤਗੁਰ ਕੀ ਸੇਵਾ ਗਾਖੜੀ; ਸਿਰੁ ਦੀਜੈ. ਆਪੁ ਗਵਾਇ ॥
satagur kee sevaa gaakharree; sir deejai. aap gavaae |
Punjabi
ਸੰਚੇ ਗੁਰਾਂ ਦੀ ਚਾਕਰੀ ਕਠਨ ਹੈ। ਇਹ ਸੀਸ ਭੇਟਾ ਕਰਨ ਅਤੇ ਸਵੈ-ਹੰਗਤਾ ਗਵਾਉਣ ਦੁਆਰਾ ਪਰਾਪਤ ਹੁੰਦਾ ਹੈ।
English
It is very difficult to serve the True Guru. Surrender your head; give up your selfishness.
ਸਬਦਿ ਮਿਲਹਿ ਤਾ ਹਰਿ ਮਿਲੈ; ਸੇਵਾ ਪਵੈ ਸਭ ਥਾਇ ॥
sabad mileh taa har milai; sevaa pavai sabh thaae |
Punjabi
ਜੇਕਰ ਬੰਦਾ ਸ਼ਬਦ ਨੂੰ ਪਰਾਪਤ ਹੋ ਜਾਵੇ ਤਦ, ਉਸ ਨੂੰ ਹਰੀ ਮਿਲ ਪੈਦਾ ਹੈ ਅਤੇ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ।
English
Realizing the Shabad, one meets with the Lord, and all one's service is accepted.
ਪਾਰਸਿ ਪਰਸਿਐ ਪਾਰਸੁ ਹੋਇ; ਜੋਤੀ ਜੋਤਿ ਸਮਾਇ ॥
paaras parasiai paaras hoe; jotee jot samaae |
Punjabi
ਗੁਰਾਂ ਦੀ ਅਮੋਲਕ (ਵਿਅਕਤੀ) ਨਾਲ ਲੱਗਣ ਦੁਆਰਾ ਜੀਵ ਖੁਦ ਅਮੋਲਕ ਬਣ ਜਾਂਦਾ ਹੈ ਅਤੇ ਉਸ ਦੀ ਰੌਸ਼ਨੀ ਪਰਮ-ਰੋਸ਼ਨੀ ਅੰਦਰ ਲੀਨ ਹੋ ਜਾਂਦਾ ਹੈ।
English
By personally experiencing the Personality of the Guru, one's own personality is uplifted, and one's light merges into the Light.
ਜਿਨ ਕਉ ਪੂਰਬਿ ਲਿਖਿਆ; ਤਿਨ ਸਤਗੁਰੁ ਮਿਲਿਆ ਆਇ ॥੪॥
jin kau poorab likhiaa; tin satagur miliaa aae |4|
Punjabi
ਸੱਚਾ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਂਦਾ ਹੈ, ਜਿਨ੍ਹਾਂ ਲਈ ਧੁਰੋ ਐਸੀ ਲਿਖਤਾਕਾਰ ਹੁੰਦੀ ਹੈ।
English
Those who have such pre-ordained destiny come to meet the True Guru. ||4||
ਮਨ ਭੁਖਾ ਭੁਖਾ. ਮਤ ਕਰਹਿ; ਮਤ ਤੂ. ਕਰਹਿ ਪੂਕਾਰ ॥
man bhukhaa bhukhaa. mat kareh; mat too. kareh pookaar |
Punjabi
ਹੇ ਮੇਰੀ ਜਿੰਦੜੀਏ! ਆਪਣੇ ਖੁਦਿਆਵੰਤ ਅਤੇ ਭੋਜਨ ਦੀ ਸਾਮਗਰੀ ਤੋਂ ਬਗੈਰ ਹੋਣ ਬਾਰੇ ਪੁਕਾਰ ਨਾਂ ਕਰ ਤੇ ਨਾਂ ਹੀ ਤੂੰ ਇਸ ਬਾਰੇ ਸ਼ਿਕਾਇਤ ਕਰ।
English
O mind, don't cry out that you are hungry, always hungry; stop complaining.
ਲਖ ਚਉਰਾਸੀਹ ਜਿਨਿ ਸਿਰੀ; ਸਭਸੈ ਦੇਇ ਅਧਾਰੁ ॥
lakh chauraaseeh jin siree; sabhasai dee adhaar |
Punjabi
ਜਿਸ ਨੇ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ, ਉਹ ਸਾਰਿਆਂ ਨੂੰ ਅਹਾਰ ਦਿੰਦਾ ਹੈ।
English
The One who created the 8.4 million species of beings gives sustenance to all.
ਨਿਰਭਉ ਸਦਾ ਦਇਆਲੁ ਹੈ; ਸਭਨਾ ਕਰਦਾ ਸਾਰ ॥
nirbhau sadaa deaal hai; sabhanaa karadaa saar |
Punjabi
ਭੈ-ਰਹਿਤ ਪ੍ਰਭੂ ਸਦੀਵ ਹੀ ਮਿਹਰਬਾਨ ਹੈ। ਉਹ ਸਾਰਿਆਂ ਦੀ ਸੰਭਾਲ ਕਰਦਾ ਹੈ।
English
The Fearless Lord is forever Merciful; He takes care of all.
ਨਾਨਕ. ਗੁਰਮੁਖਿ ਬੁਝੀਐ; ਪਾਈਐ ਮੋਖ ਦੁਆਰੁ ॥੫॥੩॥੩੬॥
naanak. guramukh bujheeai; paaeeai mokh duaar |5|3|36|
Punjabi
ਹੇ ਨਾਨਕ! ਗੁਰਾਂ ਦੇ ਰਾਹੀਂ ਉਸ ਨੂੰ ਸਮਝਣ ਦੁਆਰਾ, ਇਨਸਾਨ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
English
O Nanak, the Gurmukh understands, and finds the Door of Liberation. ||5||3||36||
ਸਿਰੀਰਾਗੁ ਮਹਲਾ ੩ ॥
sireeraag mahalaa 3 |
Punjabi
ਸਿਰੀ ਰਾਗ, ਤੀਜੀ ਪਾਤਸ਼ਾਹੀ।
English
Siree Raag, Third Mehl:
ਜਿਨੀ ਸੁਣਿ ਕੈ ਮੰਨਿਆ; ਤਿਨਾ ਨਿਜ ਘਰਿ ਵਾਸੁ ॥
jinee sun kai maniaa; tinaa nij ghar vaas |
Punjabi
ਜੋ ਹਰੀ ਨਾਮ ਨੂੰ ਸਰਵਣ ਕਰਦੇ ਅਤੇ ਇਸ ਵਿੱਚ ਯਕੀਨ ਰਖਦੇ ਹਨ, ਉਹ ਆਪਣੇ ਨਿਜਦੇ ਗ੍ਰਿਹ ਅੰਦਰ ਨਿਵਾਸ ਪਾ ਲੈਂਦੇ ਹਨ।
English
Those who hear and believe, find the home of the self deep within.
ਗੁਰਮਤੀ ਸਾਲਾਹਿ ਸਚੁ; ਹਰਿ ਪਾਇਆ ਗੁਣਤਾਸੁ ॥
guramatee saalaeh sach; har paaeaa gunataas |
Punjabi
ਗੁਰਾਂ ਦੇ ਉਪਦੇਸ਼ ਤਾਬੇ ਤੂੰ ਸਤਿਪੁਰਖ ਦੀ ਕੀਰਤੀ ਕਰ। ਇਸ ਤਰ੍ਹਾਂ ਤੂੰ ਸਰੇਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਵੇਗਾ।
English
Through the Guru's Teachings, they praise the True Lord; they find the Lord, the Treasure of Excellence.
ਸਬਦਿ ਰਤੇ ਸੇ ਨਿਰਮਲੇ; ਹਉ ਸਦ ਬਲਿਹਾਰੈ ਜਾਸੁ ॥
sabad rate se niramale; hau sad balihaarai jaas |
Punjabi
ਬੇ-ਦਾਗ ਹਨ ਉਹ ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
English
Attuned to the Word of the Shabad, they are immaculate and pure. I am forever a sacrifice to them.
ਹਿਰਦੈ ਜਿਨ ਕੈ ਹਰਿ ਵਸੈ; ਤਿਤੁ ਘਟਿ ਹੈ ਪਰਗਾਸੁ ॥੧॥
hiradai jin kai har vasai; tith ghatt hai paragaas |1|
Punjabi
ਰੱਬੀ ਨੂਰ ਉਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਵੱਸਦਾ ਹੈ।
English
Those people, within whose hearts the Lord abides, are radiant and enlightened. ||1||
ਮਨ ਮੇਰੇ; ਹਰਿ ਹਰਿ ਨਿਰਮਲੁ ਧਿਆਇ ॥
man mere; har har niramal dhiaae |
Punjabi
ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ।
English
O my mind, meditate on the Immaculate Lord, Har, Har.
ਧੁਰਿ ਮਸਤਕਿ ਜਿਨ ਕਉ ਲਿਖਿਆ; ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥
dhur masatak jin kau likhiaa; se guramukh rahe liv laae |1| rahaau |
Punjabi
ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ।
English
Those whose have such pre-ordained destiny written on their foreheads-those Gurmukhs remain absorbed in the Lord's Love. ||1||Pause||
ਹਰਿ ਸੰਤਹੁ. ਦੇਖਹੁ ਨਦਰਿ ਕਰਿ; ਨਿਕਟਿ ਵਸੈ ਭਰਪੂਰਿ ॥
har santahu. dekhahu nadar kar; nikatt vasai bharapoor |
Punjabi
ਤੁਸੀਂ ਸਾਧੂਓ, ਗਹੁ ਦੀ ਨਿਗ੍ਹਾ ਨਾਲ ਤੱਕੋ ਕਿ ਵਾਹਿਗੁਰੂ ਨੇੜੇ ਹੀ ਵੰਸਦਾ ਹੈ ਅਤੇ ਹਰ ਥਾਂ ਪਰੀ-ਪੂਰਨ ਹੈ।
English
O Saints, see clearly that the Lord is near at hand; He is pervading everywhere.
ਗੁਰਮਤਿ ਜਿਨੀ ਪਛਾਣਿਆ; ਸੇ ਦੇਖਹਿ ਸਦਾ ਹਦੂਰਿ ॥
guramat jinee pachhaaniaa; se dekheh sadaa hadoor |
Punjabi
ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਿੰਞਾਣਦੇ ਹਨ, ਉਹ ਉਸ ਨੂੰ ਹਮੇਸ਼ਾਂ ਹਾਜ਼ਰ-ਨਾਜ਼ਰ ਵੇਖਦੇ ਹਨ।
English
Those who follow the Guru's Teachings realize Him, and see Him Ever-present.
ਜਿਨ ਗੁਣ ਤਿਨ ਸਦ ਮਨਿ ਵਸੈ; ਅਉਗੁਣਵੰਤਿਆ ਦੂਰਿ ॥
jin gun tin sad man vasai; aaugunavantiaa door |
Punjabi
ਜਿਨ੍ਹਾਂ ਦੇ ਪੱਲੇ ਸਰੇਸ਼ਟਤਾਈ ਹੈ, ਸੁਆਮੀ ਸਦੀਵ ਹੀ ਉਨ੍ਹਾਂ ਦੇ ਚਿੱਤਾਂ ਅੰਦਰ ਰਹਿੰਦਾ ਹੈ। ਉਹ ਉਨ੍ਹਾਂ ਕੋਲੋ ਬਹੁਤ ਦੁਰੇਡੇ ਹੈ, ਜੋ ਪਾਪੀ ਪੁਰਸ਼ ਹਨ।
English
He dwells forever in the minds of the virtuous. He is far removed from those worthless people who lack virtue.
ਮਨਮੁਖ. ਗੁਣ ਤੈ ਬਾਹਰੇ; ਬਿਨੁ ਨਾਵੈ. ਮਰਦੇ ਝੂਰਿ ॥੨॥
manamukh. gun tai baahare; bin naavai. marade jhoor |2|
Punjabi
ਅਧਰਮੀ ਨੇਕੀ ਤੋਂ ਸੱਖਣੇ ਹਨ। ਹਰੀ ਨਾਮ ਤੋਂ ਵਾਝੇ ਹੋਏ ਉਹ ਅਫਸੋਸ ਕਰਦੇ ਹੋਏ ਫ਼ੌਤ ਹੁੰਦੇ ਹਨ।
English
The self-willed manmukhs are totally without virtue. Without the Name, they die in frustration. ||2||
ਜਿਨ ਸਬਦਿ ਗੁਰੂ ਸੁਣਿ ਮੰਨਿਆ; ਤਿਨ ਮਨਿ ਧਿਆਇਆ ਹਰਿ ਸੋਇ ॥
jin sabad guroo sun maniaa; tin man dhiaaeaa har soe |
Punjabi
ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
English
Those who hear and believe in the Word of the Guru's Shabad, meditate on the Lord in their minds.
ਅਨਦਿਨੁ ਭਗਤੀ ਰਤਿਆ; ਮਨੁ ਤਨੁ ਨਿਰਮਲੁ ਹੋਇ ॥
anadin bhagatee ratiaa; man tan niramal hoe |
Punjabi
ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ।
English
Night and day, they are steeped in devotion; their minds and bodies become pure.
ਕੂੜਾ ਰੰਗੁ ਕਸੁੰਭ ਕਾ; ਬਿਨਸਿ ਜਾਇ ਦੁਖੁ ਰੋਇ ॥
koorraa rang kasunbh kaa; binas jaae dukh roe |
Punjabi
ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ।
English
The color of the world is false and weak; when it washes away, people cry out in pain.
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ; ਓਹੁ ਸਦਾ ਸਦਾ ਥਿਰੁ ਹੋਇ ॥੩॥
jis andar naam pragaas hai; ohu sadaa sadaa thir hoe |3|
Punjabi
ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ। ਉਹ ਹਮੇਸ਼ਾਂ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ।
English
Those who have the Radiant Light of the Naam within, become steady and stable, forever and ever. ||3||