Ekam
← Voices

Baba Sundar

ਬਾਬਾ ਸੁੰਦਰ

16th c.

38 lines in the Guru Granth Sahib

A great-grandson of Guru Amardas; his composition Ramkali Sad recounts the third Guru's serene last teaching on death.

Lines from this voice

A selection in reading order. The remaining 22 lines can be read in the full Guru Granth Sahib.

Guru Granth SahibAng 923 · Line 1

ਰਾਮਕਲੀ ਸਦੁ ॥

raamakalee sad |

Punjabi

ਰਾਮਕਲੀ, ਮੌਤ ਦਾ ਬੁਲਾਵਾ।

Bhai Manmohan Singh (Shabad OS, CC BY-SA)

English

Raamkalee, Sadd ~ The Call Of Death:

Dr. Sant Singh Khalsa (Shabad OS, CC BY-SA)
Guru Granth SahibAng 923 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Guru Granth SahibAng 923 · Line 3

ਜਗਿ ਦਾਤਾ ਸੋਇ; ਭਗਤਿ ਵਛਲੁ. ਤਿਹੁ ਲੋਇ ਜੀਉ ॥

jag daataa soe; bhagat vachhal. tihu loe jeeo |

Punjabi

ਉਹ ਕੁਲ ਆਲਮ ਦਾ ਦਾਤਾਰ ਸੁਆਮੀ ਅਤੇ ਤਿੰਨਾਂ ਜਹਾਨਾਂ ਅੰਦਰ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

He is the Great Giver of the Universe, the Lover of His devotees, throughout the three worlds.

Dr. Sant Singh Khalsa (Shabad OS, CC BY-SA)
Guru Granth SahibAng 923 · Line 4

ਗੁਰ ਸਬਦਿ ਸਮਾਵਏ; ਅਵਰੁ. ਨ ਜਾਣੈ ਕੋਇ ਜੀਉ ॥

gur sabad samaave; avar. na jaanai koe jeeo |

Punjabi

ਜੋ ਗੁਰਾਂ ਦੀ ਬਾਣੀ ਅੰਦਰ ਲੀਨ ਹੋਇਆ ਹੈ, ਉਹ ਪ੍ਰਭੂ ਦੇ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

One who is merged in the Word of the Guru's Shabad does not know any other.

Dr. Sant Singh Khalsa (Shabad OS, CC BY-SA)
Guru Granth SahibAng 923 · Line 5

ਅਵਰੋ. ਨ ਜਾਣਹਿ, ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ ॥

avaro. na jaaneh, sabad gur kai; ek naam dhiaavahe |

Punjabi

ਗੁਰਾਂ ਦੇ ਉਪਦੇਸ਼ ਕਰਕੇ ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਇਕ ਨਾਮ ਦਾ ਹੀ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Dwelling upon the Word of the Guru's Shabad, he does not know any other; he meditates on the One Name of the Lord.

Dr. Sant Singh Khalsa (Shabad OS, CC BY-SA)
Guru Granth SahibAng 923 · Line 6

ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ ॥

parasaad naanak guroo angad; param padavee paavahe |

Punjabi

ਗੁਰੂ ਨਾਨਕ ਅਤੇ ਗੁਰੂ ਅੰਗਦ ਦੀ ਦਇਆ ਦੁਆਰਾ ਅਮਰਦਾਸ ਨੇ ਮਹਾਨ ਮਰਤਬਾ ਪ੍ਰਾਪਤ ਕਰ ਲਿਆ।

Bhai Manmohan Singh (Shabad OS, CC BY-SA)

English

By the Grace of Guru Nanak and Guru Angad, Guru Amar Das obtained the supreme status.

Dr. Sant Singh Khalsa (Shabad OS, CC BY-SA)
Guru Granth SahibAng 923 · Line 7

ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ ॥

aaeaa hakaaraa chalanavaaraa; har raam naam samaaeaa |

Punjabi

ਜਦ ਉਨ੍ਹਾਂ ਨੂੰ ਟੁਰ ਪੈਣ ਦਾ ਸੱਦਾ ਪੁੱਜਾ, ਗੁਰੂ ਅਮਰਦਾਸ ਜੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਏ।

Bhai Manmohan Singh (Shabad OS, CC BY-SA)

English

And when the call came for Him to depart, He merged in the Name of the Lord.

Dr. Sant Singh Khalsa (Shabad OS, CC BY-SA)
Guru Granth SahibAng 923 · Line 8

ਜਗਿ ਅਮਰੁ ਅਟਲੁ ਅਤੋਲੁ ਠਾਕੁਰੁ; ਭਗਤਿ ਤੇ. ਹਰਿ ਪਾਇਆ ॥੧॥

jag amar attal atol tthaakur; bhagat te. har paaeaa |1|

Punjabi

ਇਸ ਸੰਸਾਰ ਅੰਦਰ ਸਿਮਰਨ ਦੁਆਰਾ ਉਨ੍ਹਾਂ ਨੇ ਅਬਿਨਾਸ਼ੀ ਅਹਿੱਲ ਅਤੇ ਅਮਾਪ ਸੁਆਮੀ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ।

Bhai Manmohan Singh (Shabad OS, CC BY-SA)

English

Through devotional worship in this world, the imperishable, immovable, immeasurable Lord is found. ||1||

Dr. Sant Singh Khalsa (Shabad OS, CC BY-SA)
Guru Granth SahibAng 923 · Line 9

ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ. ਹਰਿ ਪ੍ਰਭ ਪਾਸਿ ਜੀਉ ॥

har bhaanaa gur bhaaeaa; gur jaavai. har prabh paas jeeo |

Punjabi

ਵਾਹਿਗੁਰੂ ਦੀ ਰਜ਼ਾ, ਗੁਰਾਂ ਨੇ ਖੁਸ਼ੀ ਨਾਲ ਕਬੂਲ ਕਰ ਲਈ ਅਤੇ ਗੁਰੂ ਜੀ ਸੁਆਮੀ ਵਾਹਿਗੁਰੂ ਦੀ ਹਜੂਰੀ ਵਿੱਚ ਪੁੱਜ ਗਏ।

Bhai Manmohan Singh (Shabad OS, CC BY-SA)

English

The Guru gladly accepted the Lord's Will, and so the Guru easily reached the Lord God's Presence.

Dr. Sant Singh Khalsa (Shabad OS, CC BY-SA)
Guru Granth SahibAng 923 · Line 10

ਸਤਿਗੁਰੁ ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ ਅਰਦਾਸਿ ਜੀਉ ॥

satigur kare har peh benatee; meree paij rakhahu aradaas jeeo |

Punjabi

ਸੱਚੇ ਗੁਰਦੇਵ ਜੀ ਆਪਣੇ ਵਾਹਿਗੁਰੂ ਕੋਲ ਬਿਨੇ ਕਰਦੇ ਹਨ, ਤੂੰ ਮੇਰੀ ਲੱਜਿਆ ਰੱਖ ਕੇਵਲ ਇਹ ਹੀ ਮੇਰੀ ਪ੍ਰਾਰਥਨਾ ਹੈ।

Bhai Manmohan Singh (Shabad OS, CC BY-SA)

English

The True Guru prays to the Lord, "Please, save my honor. This is my prayer".

Dr. Sant Singh Khalsa (Shabad OS, CC BY-SA)
Guru Granth SahibAng 923 · Line 11

ਪੈਜ ਰਾਖਹੁ. ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ॥

paij raakhahu. har janah keree; har dehu naam niranjano |

Punjabi

ਮੈਡੇ ਪਵਿੱਤ੍ਰ ਸੁਆਮੀ ਮਾਲਕ, ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਰੱਖ ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

Please save the honor of Your humble servant, O Lord; please bless him with Your Immaculate Name.

Dr. Sant Singh Khalsa (Shabad OS, CC BY-SA)
Guru Granth SahibAng 923 · Line 12

ਅੰਤਿ ਚਲਦਿਆ ਹੋਇ ਬੇਲੀ; ਜਮਦੂਤ ਕਾਲੁ ਨਿਖੰਜਨੋ ॥

ant chaladiaa hoe belee; jamadoot kaal nikhanjano |

Punjabi

ਇਸ ਅਖੀਰਲੇ ਕੂਚ ਦੇ ਵੇਲੇ ਕੇਵਲ ਤੇਰਾ ਨਾਮ ਹੀ ਮੇਰਾ ਸਹਾਇਕ ਹੈ ਅਤੇ ਮੌਤ ਅਤੇ ਮੌਤ ਦੇ ਫ਼ਰੇਸ਼ਤਿਆਂ ਨੂੰ ਨਾਸ ਕਰਦਾ ਹੈ।

Bhai Manmohan Singh (Shabad OS, CC BY-SA)

English

At this time of final departure, it is our only help and support; it destroys death, and the Messenger of Death.

Dr. Sant Singh Khalsa (Shabad OS, CC BY-SA)
Guru Granth SahibAng 923 · Line 13

ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥

satiguroo kee benatee paaee; har prabh sunee aradaas jeeo |

Punjabi

ਸੁਆਮੀ ਵਾਹਿਗੁਰੂ ਨੇ ਪ੍ਰਾਰਥਨਾ ਸੁਣ ਲਈ ਅਤੇ ਸੱਚੇ ਗੁਰਾਂ ਦੀ ਬਿਨੇ ਪ੍ਰਵਾਨ ਕਰ ਲਈ।

Bhai Manmohan Singh (Shabad OS, CC BY-SA)

English

The Lord God heard the prayer of the True Guru, and granted His request.

Dr. Sant Singh Khalsa (Shabad OS, CC BY-SA)
Guru Granth SahibAng 923 · Line 14

ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ ॥੨॥

har dhaar kirapaa satigur milaaeaa; dhan dhan kahai saabaas jeeo |2|

Punjabi

ਆਪਣੀ ਮਿਹਰ ਕਰ ਕੇ ਵਾਹਿਗੁਰੂ ਨੇ ਸੱਚੇ ਗੁਰਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਆਖਿਆ ਵਾਹ! ਵਾਹ! ਆਫ਼ਰੀਨ!

Bhai Manmohan Singh (Shabad OS, CC BY-SA)

English

The Lord showered His Mercy, and blended the True Guru with Himself; He said, "Blessed! Blessed! Wonderful!" ||2||

Dr. Sant Singh Khalsa (Shabad OS, CC BY-SA)
Guru Granth SahibAng 923 · Line 15

ਮੇਰੇ ਸਿਖ ਸੁਣਹੁ ਪੁਤ ਭਾਈਹੋ; ਮੇਰੈ ਹਰਿ ਭਾਣਾ. ਆਉ ਮੈ ਪਾਸਿ ਜੀਉ ॥

mere sikh sunahu put bhaaeeho; merai har bhaanaa. aau mai paas jeeo |

Punjabi

ਸ੍ਰਵਣ ਕਰੋ ਹੇ ਮੈਡੇ ਮੁਰੀਦ ਪੁਤ੍ਰੋ ਅਤੇ ਭਰਾਓ ਮੈਡੇ ਵਾਹਿਗੁਰੂ ਦੀ ਰਜ਼ਾ ਹੈ ਕਿ ਮੈਂ ਹੁਣ ਉਸ ਦੇ ਕੋਲ ਜਾਵਾਂ।

Bhai Manmohan Singh (Shabad OS, CC BY-SA)

English

Listen O my Sikhs, my children and Siblings of Destiny; it is my Lord's Will that I must now go to Him.

Dr. Sant Singh Khalsa (Shabad OS, CC BY-SA)
Guru Granth SahibAng 923 · Line 16

ਹਰਿ ਭਾਣਾ ਗੁਰ ਭਾਇਆ; ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥

har bhaanaa gur bhaaeaa; meraa har prabh kare saabaas jeeo |

English

The Guru gladly accepted the Lord's Will, and my Lord God applauded Him.

Dr. Sant Singh Khalsa (Shabad OS, CC BY-SA)

Punjabi meaning coming soon