Ekam
← Voices

Bhagat Beni Ji

ਭਗਤ ਬੇਣੀ ਜੀ

Medieval

89 lines in the Guru Granth Sahib

A devotee whose few but profound hymns dwell on the inner discipline of yoga and the futility of outward show without remembrance of God.

Lines from this voice

A selection in reading order. The remaining 73 lines can be read in the full Guru Granth Sahib.

Guru Granth SahibAng 93 · Line 1

ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥

sreeraag baanee bhagat benee jeeo kee | pahariaa kai ghar gaavanaa |

Punjabi

ਸਿਰੀ ਰਾਗੁ ਬਾਨੀ, ਸੰਤ ਬੇਣੀ। ਪਹਿਰੇ ਦੀ ਸੁਰ ਵਿੱਚ ਗਾਇਨ ਕਰਨਾ।

Bhai Manmohan Singh (Shabad OS, CC BY-SA)

English

Sree Raag, The Word Of Devotee Baynee Jee: To Be Sung To The Tune Of "Pehray":

Dr. Sant Singh Khalsa (Shabad OS, CC BY-SA)
Guru Granth SahibAng 93 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Guru Granth SahibAng 93 · Line 3

ਰੇ ਨਰ. ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥

re nar. garabh kunddal jab aachhat; uradh dhiaan liv laagaa |

Punjabi

ਹੇ ਇਨਸਾਨ! ਜਦ ਤੂੰ ਪੇਟ ਦੇ ਵਲ ਅੰਦਰ ਸੈਂ, ਤੂੰ ਸਿਰ ਦੇ ਭਾਰ ਖੜਾ ਹੋ ਕੇ ਸਾਹਿਬ ਦਾ ਸਿਮਰਨ ਕਰਦਾ ਅਤੇ ਉਸ ਉਤੇ ਆਪਣੀ ਬ੍ਰਿਤੀ ਜੋੜਦਾ ਸੈਂ।

Bhai Manmohan Singh (Shabad OS, CC BY-SA)

English

O man, when you were coiled in the cradle of the womb, upside-down, you were absorbed in meditation.

Dr. Sant Singh Khalsa (Shabad OS, CC BY-SA)
Guru Granth SahibAng 93 · Line 4

ਮਿਰਤਕ ਪਿੰਡਿ ਪਦ ਮਦ ਨਾ, ਅਹਿਨਿਸਿ; ਏਕੁ ਅਗਿਆਨ ਸੁ ਨਾਗਾ ॥

miratak pindd pad mad naa, ahinis; ek agiaan su naagaa |

Punjabi

ਤੇਰੇ ਵਿੱਚ ਤੇਰੀ ਨਾਸਵੰਤ ਦੇਹਿ ਦੇ ਰੁਤਬੇ ਦਾ ਗਰੂਰ ਨਹੀਂ ਸੀ ਅਤੇ ਬੇਸਮਝੀ ਤੋਂ ਮੁਕੰਮਲ ਸੱਖਣਾ ਹੋਣ ਕਰਕੇ ਤੂੰ ਦਿਨ ਰੈਣ ਵਿੱਚ ਹਰੀ ਦਾ ਅਰਾਧਨ ਕਰਦਾ ਸੈਂ।

Bhai Manmohan Singh (Shabad OS, CC BY-SA)

English

You took no pride in your perishable body; night and day were all the same to you-you lived unknowing, in the silence of the void.

Dr. Sant Singh Khalsa (Shabad OS, CC BY-SA)
Guru Granth SahibAng 93 · Line 5

ਤੇ ਦਿਨ ਸੰਮਲੁ ਕਸਟ ਮਹਾ ਦੁਖ; ਅਬ ਚਿਤੁ ਅਧਿਕ ਪਸਾਰਿਆ ॥

te din samal kasatt mahaa dukh; ab chit adhik pasaariaa |

Punjabi

ਤਸੀਹੇ ਅਤੇ ਪਰਮ ਤਕਲੀਫ ਦੇ ਉਹ ਦਿਹਾੜੇ ਯਾਦ ਕਰ। ਹੁਣ ਤੂੰ ਆਪਣੇ ਮਨ ਦੇ ਜਾਲ ਨੂੰ ਘਨੇਰਾ ਖਿਲਾਰ ਲਿਆ ਹੈ।

Bhai Manmohan Singh (Shabad OS, CC BY-SA)

English

Remember the terrible pain and suffering of those days, now that you have spread out the net of your consciousness far and wide.

Dr. Sant Singh Khalsa (Shabad OS, CC BY-SA)
Guru Granth SahibAng 93 · Line 6

ਗਰਭ ਛੋਡਿ. ਮ੍ਰਿਤ ਮੰਡਲ ਆਇਆ; ਤਉ ਨਰਹਰਿ. ਮਨਹੁ ਬਿਸਾਰਿਆ ॥੧॥

garabh chhodd. mrit manddal aaeaa; tau narahar. manahu bisaariaa |1|

Punjabi

ਕੁੱਖ ਨੂੰ ਤਿਆਗ ਕੇ ਤੂੰ ਇਸ ਫਾਨੀ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਤਦ ਤੂੰ ਹੇ ਬੰਦੇ! ਵਾਹਿਗੁਰੂ ਨੂੰ ਆਪਣੇ ਮਨ ਵਿੱਚ ਭੁਲਾ ਦਿਤਾ।

Bhai Manmohan Singh (Shabad OS, CC BY-SA)

English

Leaving the womb, you entered this mortal world; you have forgotten the Lord from your mind. ||1||

Dr. Sant Singh Khalsa (Shabad OS, CC BY-SA)
Guru Granth SahibAng 93 · Line 7

ਫਿਰਿ ਪਛੁਤਾਵਹਿਗਾ ਮੂੜਿਆ; ਤੂੰ. ਕਵਨ ਕੁਮਤਿ ਭ੍ਰਮਿ ਲਾਗਾ ॥

fir pachhutaavahigaa moorriaa; toon. kavan kumat bhram laagaa |

Punjabi

ਤੂੰ ਮਗਰੋਂ ਪਸਚਾਤਾਪ ਕਰੇਗਾ, ਹੇ ਮੂਰਖਾ! ਕਿਹੜੀ ਮੰਦੀ ਬੁਧੀ ਰਾਹੀਂ ਤੂੰ ਸ਼ੱਕ ਸ਼ੁੱਭੇ ਨਾਲ ਚਿਮੜ ਗਿਆ ਹੈਂ?

Bhai Manmohan Singh (Shabad OS, CC BY-SA)

English

Later, you will regret and repent-you fool! Why are you engrossed in evil-mindedness and skepticism?

Dr. Sant Singh Khalsa (Shabad OS, CC BY-SA)
Guru Granth SahibAng 93 · Line 8

ਚੇਤਿ ਰਾਮੁ. ਨਾਹੀ ਜਮ ਪੁਰਿ ਜਾਹਿਗਾ; ਜਨੁ ਬਿਚਰੈ ਅਨਰਾਧਾ ॥੧॥ ਰਹਾਉ ॥

chet raam. naahee jam pur jaahigaa; jan bicharai anaraadhaa |1| rahaau |

Punjabi

ਵਿਆਪਕ ਸੁਆਮੀ ਨੂੰ ਚੇਤੇ ਕਰ, ਨਹੀਂ ਤਾਂ ਤੂੰ ਮੌਤ ਦੇ ਦੂਤਾਂ ਦੇ ਸ਼ਹਿਰ ਨੂੰ ਜਾਵੇਗਾ, ਹੇ ਬੰਦੇ! ਤੂੰ ਕਿਉਂ ਅਮੋੜ ਭਟਕਦਾ ਫਿਰਦਾ ਹੈ? ਠਹਿਰਾਉ।

Bhai Manmohan Singh (Shabad OS, CC BY-SA)

English

Think of the Lord, or else you shall be led to the City of Death. Why are you wandering around, out of control? ||1||Pause||

Dr. Sant Singh Khalsa (Shabad OS, CC BY-SA)
Guru Granth SahibAng 93 · Line 9

ਬਾਲ ਬਿਨੋਦ ਚਿੰਦ ਰਸ ਲਾਗਾ; ਖਿਨੁ ਖਿਨੁ ਮੋਹਿ ਬਿਆਪੈ ॥

baal binod chind ras laagaa; khin khin mohi biaapai |

Punjabi

ਬੱਚਾ ਖੇਡ ਅਤੇ ਮਿਠਾਸਾਂ ਦੇ ਫਿਕਰ ਵਿੱਚ ਲੱਗਾ ਰਹਿੰਦਾ ਹੈ ਅਤੇ ਧੀਰੇ ਧੀਰੇ ਸੰਸਾਰੀ ਮਮਤਾ ਅੰਦਰ ਉਲਝ ਜਾਂਦਾ ਹੈ।

Bhai Manmohan Singh (Shabad OS, CC BY-SA)

English

You play like a child, craving sweets; moment by moment, you become more entangled in emotional attachment.

Dr. Sant Singh Khalsa (Shabad OS, CC BY-SA)
Guru Granth SahibAng 93 · Line 10

ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ; ਤਉ ਪੰਚ ਪ੍ਰਗਟ ਸੰਤਾਪੈ ॥

ras mis medh amrit bikh chaakhee; tau panch pragatt santaapai |

Punjabi

ਸੁਆਦਲੇ ਤੇ ਪਵਿਤ੍ਰ ਆਬਿ-ਹਿਯਾਤ ਦੀ ਗਲਤ ਫਹਿਮੀ ਅੰਦਰ ਇਨਸਾਨ ਜਹਿਰ ਖਾਂਦਾ ਹੈ ਅਤੇ ਫਿਰ ਪੰਜ ਮੰਦ-ਵਿਸ਼ੇ ਆ ਜ਼ਾਹਿਰ ਹੁੰਦੇ ਹਨ ਅਤੇ ਉਸ ਨੂੰ ਦੁਖ ਦਿੰਦੇ ਹਨ।

Bhai Manmohan Singh (Shabad OS, CC BY-SA)

English

Tasting good and bad, you eat nectar and then poison, and then the five passions appear and torture you.

Dr. Sant Singh Khalsa (Shabad OS, CC BY-SA)
Guru Granth SahibAng 93 · Line 11

ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ; ਰਾਮ ਨਾਮੁ. ਨ ਅਰਾਧਿਆ ॥

jap tap sanjam chhodd sukrit mat; raam naam. na araadhiaa |

Punjabi

ਆਦਮੀ ਸਿਮਰਨ ਕਰੜੀ ਘਾਲ, ਸਵੈ-ਰੋਕਥਾਮ ਅਤੇ ਨੇਕ ਅਮਲਾਂ ਵਲ ਦੀ ਰੁਚੀ ਨੂੰ ਤਿਆਗ ਦਿੰਦਾ ਹੈ ਅਤੇ ਵਿਆਪਕ ਸਾਈਂ ਦੇ ਨਾਮ ਦਾ ਜਾਪ ਨਹੀਂ ਕਰਦਾ।

Bhai Manmohan Singh (Shabad OS, CC BY-SA)

English

Abandoning meditation, penance and self-restraint, and the wisdom of good actions, you do not worship and adore the Lord's Name.

Dr. Sant Singh Khalsa (Shabad OS, CC BY-SA)
Guru Granth SahibAng 93 · Line 12

ਉਛਲਿਆ ਕਾਮੁ. ਕਾਲ ਮਤਿ ਲਾਗੀ; ਤਉ ਆਨਿ ਸਕਤਿ. ਗਲਿ ਬਾਂਧਿਆ ॥੨॥

auchhaliaa kaam. kaal mat laagee; tau aan sakat. gal baandhiaa |2|

Punjabi

ਉਸ ਦਾ ਭੋਗ ਬਿਲਾਸ ਦਾ ਵੇਗ ਛੱਲਾਂ ਮਾਰਦਾ ਹੈ, ਉਸ ਦੀ ਸਮਝ ਨੂੰ ਕਾਲਖ ਲੱਗ ਜਾਂਦੀ ਹੈ ਅਤੇ ਤਦ ਉਹ ਹੋਰਨਾਂ ਦੀ ਜ਼ਨਾਨੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।

Bhai Manmohan Singh (Shabad OS, CC BY-SA)

English

You are overflowing with sexual desire, and your intellect is stained with darkness; you are held in the grip of Shakti's power. ||2||

Dr. Sant Singh Khalsa (Shabad OS, CC BY-SA)
Guru Granth SahibAng 93 · Line 13

ਤਰੁਣ ਤੇਜੁ. ਪਰ ਤ੍ਰਿਅ ਮੁਖੁ ਜੋਹਹਿ; ਸਰੁ ਅਪਸਰੁ. ਨ ਪਛਾਣਿਆ ॥

tarun tej. par tria mukh joheh; sar apasar. na pachhaaniaa |

Punjabi

ਜੁਆਨੀ ਦੇ ਜੋਸ਼ ਅੰਦਰ ਉਹ ਹੋਰਨਾਂ ਦੀਆਂ ਵਹੁਟੀਆਂ ਦੇ ਮੂੰਹ ਤੱਕਦਾ ਹੈ ਅਤੇ ਭਲੇ ਤੇ ਬੁਰੇ ਦੀ ਪਛਾਣ ਨਹੀਂ ਕਰਦਾ।

Bhai Manmohan Singh (Shabad OS, CC BY-SA)

English

In the heat of youthful passion, you look with desire upon the faces of other men's wives; you do not distinguish between good and evil.

Dr. Sant Singh Khalsa (Shabad OS, CC BY-SA)
Guru Granth SahibAng 93 · Line 14

ਉਨਮਤ ਕਾਮਿ. ਮਹਾ ਬਿਖੁ ਭੂਲੈ; ਪਾਪੁ ਪੁੰਨੁ. ਨ ਪਛਾਨਿਆ ॥

aunamat kaam. mahaa bikh bhoolai; paap pun. na pachhaaniaa |

Punjabi

ਸ਼ਹਿਵਤ ਤੇ ਹੋਰ ਮਹਾਨ ਪਾਪਾਂ ਦੇ ਨਸ਼ੇ ਅੰਦਰ ਉਹ ਕੁਰਾਹੇ ਪੈ ਜਾਂਦਾ ਹੈ ਅਤੇ ਬਦੀ ਤੇ ਨੇਕੀ ਦੀ ਸਿੰਞਾਣ ਨਹੀਂ ਕਰਦਾ।

Bhai Manmohan Singh (Shabad OS, CC BY-SA)

English

Drunk with sexual desire and other great sins, you go astray, and do not distinguish between vice and virtue.

Dr. Sant Singh Khalsa (Shabad OS, CC BY-SA)
Guru Granth SahibAng 93 · Line 15

ਸੁਤ ਸੰਪਤਿ ਦੇਖਿ. ਇਹੁ ਮਨੁ ਗਰਬਿਆ; ਰਾਮੁ. ਰਿਦੈ ਤੇ ਖੋਇਆ ॥

sut sanpat dekh. ihu man garabiaa; raam. ridai te khoeaa |

Punjabi

ਆਪਣੇ ਪੁਤ੍ਰਾਂ ਤੇ ਦੌਲਤ ਨੂੰ ਵੇਖਣ ਦੁਆਰਾ ਉਸ ਦਾ ਇਹ ਮਨੂਆ ਹੰਕਾਰੀ ਹੋ ਜਾਂਦਾ ਹੈ ਅਤੇ ਆਪਣੇ ਦਿਲ ਤੋਂ ਉਹ ਵਿਆਪਕ ਸੁਆਮੀ ਨੂੰ ਭੁਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

Gazing upon your children and your property, your mind is proud and arrogant; you cast out the Lord from your heart.

Dr. Sant Singh Khalsa (Shabad OS, CC BY-SA)
Guru Granth SahibAng 93 · Line 16

ਅਵਰ ਮਰਤ. ਮਾਇਆ ਮਨੁ ਤੋਲੇ; ਤਉ ਭਗ ਮੁਖਿ ਜਨਮੁ ਵਿਗੋਇਆ ॥੩॥

avar marat. maaeaa man tole; tau bhag mukh janam vigoeaa |3|

Punjabi

ਹੋਰਸ ਦੀ ਮੌਤ ਤੇ ਉਹ ਆਪਣੇ ਦਿਲ ਅੰਦਰ ਉਸ ਦੀ ਦੌਲਤ ਨੂੰ ਜੋਖਦਾ ਹੈ। ਤੂੰ ਹੇ ਬੰਦੇ! ਆਪਣਾ ਜੀਵਨ ਪਿਸ਼ਾਬ ਵਾਲੀ ਮੋਰੀ (ਜਨ੍ਹਾਹਕਾਰੀ) ਅਤੇ ਮੂੰਹ ਦੇ ਸੁਆਦਾਂ (ਨਿਆਮ੍ਹਤਾਂ) ਅੰਦਰ ਗੁਆ ਲਿਆ ਹੈ।

Bhai Manmohan Singh (Shabad OS, CC BY-SA)

English

When others die, you measure your own wealth in your mind; you waste your life in the pleasures of the mouth and sexual organs. ||3||

Dr. Sant Singh Khalsa (Shabad OS, CC BY-SA)