Bhagat Namdev Ji
ਭਗਤ ਨਾਮਦੇਵ ਜੀ1270–1350 · Maharashtra
751 lines in the Guru Granth Sahib
A calico-printer and ecstatic devotee from Maharashtra whose songs of intimate, all-absorbing love for God range across many raags of the Granth.
Lines from this voice
A selection in reading order. The remaining 735 lines can be read in the full Guru Granth Sahib.
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ ॥
raag gaurree chetee baanee naamadeo jeeo kee |
Punjabi
ਰਾਗ ਗਉੜੀ ਚੇਤੀ ਬਾਣੀ ਨਾਮ ਦੇਵ ਜੀ ਦੀ।
English
Raag Gauree Chaytee, The Word Of Naam Dayv Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਦੇਵਾ; ਪਾਹਨ ਤਾਰੀਅਲੇ ॥
devaa; paahan taareeale |
Punjabi
ਵਾਹਿਗੁਰੂ ਨੇ ਪੱਥਰ ਤਾਰ ਛੱਡੇ ਹਨ।
English
God makes even stones float.
ਰਾਮ ਕਹਤ; ਜਨ ਕਸ ਨ ਤਰੇ ॥੧॥ ਰਹਾਉ ॥
raam kehat; jan kas na tare |1| rahaau |
Punjabi
ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਤੇਰਾ ਗੋਲਾ, ਕਿਉਂ ਪਾਰ ਨਹੀਂ ਉਤਰਾਗਾ? ਠਹਿਰਾਉ।
English
So why shouldn't Your humble slave also float across, chanting Your Name, O Lord? ||1||Pause||
ਤਾਰੀਲੇ ਗਨਿਕਾ, ਬਿਨੁ ਰੂਪ ਕੁਬਿਜਾ; ਬਿਆਧਿ ਅਜਾਮਲੁ ਤਾਰੀਅਲੇ ॥
taareele ganikaa, bin roop kubijaa; biaadh ajaamal taareeale |
Punjabi
ਤੂੰ ਵੇਸਵਾ ਅਤੇ ਬਦਸ਼ਕਲ ਦੁੱਬੀ ਨੂੰ ਬਚਾਅ ਲਿਆ ਹੈ ਤੇ ਸ਼ਿਕਾਰੀ ਤੇ ਅਜਾਮਲ ਨੂੰ ਪਾਰ ਕਰ ਦਿੱਤਾ ਹੈ।
English
You saved the prostitute, and the ugly hunch-back; You helped the hunter and Ajaamal swim across as well.
ਚਰਨ ਬਧਿਕ; ਜਨ ਤੇਊ. ਮੁਕਤਿ ਭਏ ॥
charan badhik; jan teaoo. mukat bhe |
Punjabi
ਆਦਮੀ ਮਾਰਨ ਵਾਲਾ, ਜਿਸ ਨੇ ਕ੍ਰਿਸ਼ਨ ਦੇ ਪੇਰ ਨੂੰ ਵਿੰਨ੍ਹਿਆ ਸੀ, ਉਹ ਭੀ ਮੁਕਤ ਹੋ ਗਿਆ।
English
The hunter who shot Krishna in the foot - even he was liberated.
ਹਉ ਬਲਿ ਬਲਿ; ਜਿਨ ਰਾਮ ਕਹੇ ॥੧॥
hau bal bal; jin raam kahe |1|
Punjabi
ਮੈਂ ਕੁਰਬਾਨ ਹਾਂ, ਕੁਰਬਾਨ ਹਾਂ, ਉਨ੍ਹਾਂ ਉਤੋਂ ਜੋ ਸਾਹਿਬ ਦਾ ਨਾਮ ਉਚਾਰਨ ਕਰਦੇ ਹਨ।
English
I am a sacrifice, a sacrifice to those who chant the Lord's Name. ||1||
ਦਾਸੀ ਸੁਤ ਜਨੁ ਬਿਦਰੁ. ਸੁਦਾਮਾ; ਉਗ੍ਰਸੈਨ ਕਉ ਰਾਜ ਦੀਏ ॥
daasee sut jan bidar. sudaamaa; ugrasain kau raaj dee |
Punjabi
ਤੂੰ ਸੁਦਾਮੇ ਅਤੇ ਨੌਕਰਾਣੀ ਦੇ ਪੁੱਤ੍ਰ, ਗੋਲੇ ਬਿਦਰ ਨੂੰ ਤਾਰ ਦਿਤਾ ਅਤੇ ਉਗਰਸੈਨ ਨੂੰ ਪਾਤਸ਼ਾਹੀ ਦੇ ਦਿੱਤੀ।
English
You saved Bidur, the son of the slave-girl, and Sudama; You restored Ugrasain to his throne.
ਜਪ ਹੀਨ. ਤਪ ਹੀਨ. ਕੁਲ ਹੀਨ. ਕ੍ਰਮ ਹੀਨ; ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥
jap heen. tap heen. kul heen. kram heen; naame ke suaamee teaoo tare |2|1|
Punjabi
ਇਥੋਂ ਤੱਕ ਕਿ ਭਗਤੀ-ਰਹਿਤ, ਤਪੱਸਿਆ-ਰਹਿਤ, ਚੰਗੇ ਘਰਾਣੇ-ਰਹਿਤ, ਅਤੇ ਚੰਗੇ ਅਮਲ-ਰਹਿਤ ਨਾਮੇ ਦੇ ਮਾਲਕ ਨੇ ਉਨ੍ਹਾਂ ਸਾਰਿਆਂ ਨੂੰ ਤਾਰ ਦਿੱਤਾ ਹੈ।
English
Without meditation, without penance, without a good family, without good deeds, Naam Dayv's Lord and Master saved them all. ||2||1||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ ॥
aasaa baanee sree naamadeo jee kee |
Punjabi
ਆਸਾ ਸ਼ਬਦ। ਪੂਜਯ ਨਾਮ ਦੇਵ ਜੀ।
English
Aasaa, The Word Of The Reverend Naam Dayv Jee:
ਏਕ. ਅਨੇਕ ਬਿਆਪਕ ਪੂਰਕ; ਜਤ ਦੇਖਉ. ਤਤ ਸੋਈ ॥
ek. anek biaapak poorak; jat dekhau. tat soee |
Punjabi
ਇਕ ਸੁਆਮੀ ਹੀ ਘਣੇਰਿਆਂ ਸਰੂਪਾਂ ਅੰਦਰ ਹੈ, ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਸਾਰੇ ਉਹ ਰਮਿਆ ਹੋਇਆ ਤੇ ਪਰੀਪੂਰਨ ਹੈ।
English
In the one and in the many, He is pervading and permeating; wherever I look, there He is.
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ; ਬਿਰਲਾ ਬੂਝੈ ਕੋਈ ॥੧॥
maaeaa chitr bachitr bimohit; biralaa boojhai koee |1|
Punjabi
ਫ਼ਰੇਫਤਾ ਕਰਨ ਵਾਲੀ ਹੈ ਮੋਹਨੀ ਦੀ ਅਦਭੁਤ ਮੂਰਤ। ਕੋਈ ਟਾਵਾਂ ਟੱਲਾ ਹੀ ਇਸ ਨੂੰ ਸਮਝਦਾ ਹੈ।
English
The marvellous image of Maya is so fascinating; how few understand this. ||1||
ਸਭੁ ਗੋਬਿੰਦੁ ਹੈ. ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ. ਨਹੀ ਕੋਈ ॥
sabh gobind hai. sabh gobind hai; gobind bin. nahee koee |
Punjabi
ਸਾਰਾ ਕੁਛ ਪ੍ਰਭੂ ਹੈ, ਸਾਰਾ ਕੁਛ ਪ੍ਰਭੂ ਹੀ ਹੈ। ਸ੍ਰਿਸ਼ਟੀ ਦੇ ਥੰਮ੍ਹਣਹਾਰ ਵਾਹਿਗੁਰੂ ਬਾਝੋਂ ਹੋਰ ਕੁਝ ਭੀ ਨਹੀਂ।
English
God is everything, God is everything. Without God, there is nothing at all.
ਸੂਤੁ ਏਕੁ. ਮਣਿ ਸਤ ਸਹੰਸ ਜੈਸੇ; ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥
soot ek. man sat sahans jaise; ot pot prabh soee |1| rahaau |
Punjabi
ਜਿਸ ਤਰ੍ਹਾਂ ਇਕ ਧਾਗੇ ਵਿੱਚ ਸੈਕੜੇ ਤੇ ਹਜਾਰਾਂ ਮਣਕੇ ਪਰੋਏ ਹੋਏ ਹੁੰਦੇ ਹਨ, ਏਸ ਤਰ੍ਹਾਂ ਹੀ ਸੰਸਾਰ ਦੇ ਤਾਣੇ ਤੇ ਪੇਟੇ ਵਿੱਚ ਉਹ ਸੁਆਮੀ ਹੈ। ਠਹਿਰਾਉ।
English
As one thread holds hundreds and thousands of beads, He is woven into His creation. ||1||Pause||
ਜਲ ਤਰੰਗ ਅਰੁ ਫੇਨ ਬੁਦਬੁਦਾ; ਜਲ ਤੇ. ਭਿੰਨ ਨ ਹੋਈ ॥
jal tarang ar fen budabudaa; jal te. bhin na hoee |
Punjabi
ਪਾਣੀ ਦੀਆਂ ਲਹਿਰਾਂ, ਝੱਗ ਅਤੇ ਬੁਲਬੁਲੇ ਪਾਣੀ ਤੋਂ ਵਖਰੇ ਨਹੀਂ।
English
The waves of the water, the foam and bubbles, are not distinct from the water.