Bhagat Pipa Ji
ਭਗਤ ਪੀਪਾ ਜੀb. 1425 · Rajasthan
7 lines in the Guru Granth Sahib
A king who renounced his throne to become a devotee; his hymn teaches that the God sought outside is found within the body itself.
Lines from this voice
A selection in reading order.
ਪੀਪਾ ॥
peepaa |
Punjabi
ਪੀਪਾ।
English
Peepaa:
ਕਾਯਉ ਦੇਵਾ. ਕਾਇਅਉ ਦੇਵਲ; ਕਾਇਅਉ ਜੰਗਮ ਜਾਤੀ ॥
kaayau devaa. kaaeaau deval; kaaeaau jangam jaatee |
Punjabi
ਦੇਹ ਅੰਦਰ ਪ੍ਰਭੂ ਹਾਜ਼ਰ ਹੈ। ਦੇਹ ਉਸ ਦਾ ਮੰਦਰ ਹੈ। ਦੇਹ ਦੇ ਅੰਦਰ ਯਾਤ੍ਰਾ ਅਸਥਾਨ ਹੈ ਜਿਸ ਦਾ ਮੈਂ ਯਾਤਰੂ ਹਾਂ।
English
Within the body, the Divine Lord is embodied. The body is the temple, the place of pilgrimage, and the pilgrim.
ਕਾਇਅਉ. ਧੂਪ ਦੀਪ ਨਈਬੇਦਾ; ਕਾਇਅਉ. ਪੂਜਉ ਪਾਤੀ ॥੧॥
kaaeaau. dhoop deep neebedaa; kaaeaau. poojau paatee |1|
Punjabi
ਦੇਹ ਅੰਦਰ ਹੋਮ ਸਾਮਗਰੀ, ਦੀਵੇ ਤੇ ਪਵਿੱਤਰ ਭੋਜਨ ਹਨ। ਦੇਹ ਅੰਦਰ ਹੀ ਪੱਤਿਆਂ ਦੀ ਭੇਟਾ ਹੈ।
English
Within the body are incense, lamps and offerings. Within the body are the flower offerings. ||1||
ਕਾਇਆ ਬਹੁ ਖੰਡ ਖੋਜਤੇ; ਨਵ ਨਿਧਿ ਪਾਈ ॥
kaaeaa bahu khandd khojate; nav nidh paaee |
Punjabi
ਮੈਂ ਘਣੇਰਿਆਂ ਮੰਡਲਾਂ ਦੀ ਢੂੰਡ ਭਾਲ ਕੀਤੀ ਹੈ ਅਤੇ ਮੈਂ ਕੇਵਲ ਦੇਹ ਅੰਦਰੋ ਹੀ ਨੌ ਖ਼ਜ਼ਾਨੇ ਪ੍ਰਾਪਤ ਕੀਤੇ ਹਨ।
English
I searched throughout many realms, but I found the nine treasures within the body.
ਨਾ ਕਛੁ ਆਇਬੋ. ਨਾ ਕਛੁ ਜਾਇਬੋ; ਰਾਮ ਕੀ ਦੁਹਾਈ ॥੧॥ ਰਹਾਉ ॥
naa kachh aaeibo. naa kachh jaaeibo; raam kee duhaaee |1| rahaau |
Punjabi
ਜਦ ਦੀ ਮੈਂ ਪ੍ਰਭੂ ਪਾਸੋਂ ਰਹਿਮਤ ਦੀ ਜਾਚਨਾ ਕੀਤੀ ਹੈ, ਮੇਰੇ ਲਈ ਨਾਂ ਆਉਣਾ ਹੈ ਤੇ ਨਾਂ ਹੀ ਜਾਂਦਾ। ਠਹਿਰਾਉ।
English
Nothing comes, and nothing goes; I pray to the Lord for Mercy. ||1||Pause||
ਜੋ ਬ੍ਰਹਮੰਡੇ. ਸੋਈ ਪਿੰਡੇ; ਜੋ ਖੋਜੈ ਸੋ ਪਾਵੈ ॥
jo brahamandde. soee pindde; jo khojai so paavai |
Punjabi
ਜਿਹੜਾ ਆਲਮ ਵਿੱਚ ਹੈ, ਉਹ ਦੇਹ ਵਿੱਚ ਭੀ ਵਸਦਾ ਹੈ। ਜਿਹੜਾ ਕੋਈ ਭਾਲਦਾ ਹੈ, ਉਹ ਉਸ ਨੂੰ ਉਥੇ ਪਾ ਲੈਦਾ ਹੈ।
English
The One who pervades the Universe also dwells in the body; whoever seeks Him, finds Him there.
ਪੀਪਾ ਪ੍ਰਣਵੈ. ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ ॥੨॥੩॥
peepaa pranavai. param tat hai; satigur hoe lakhaavai |2|3|
Punjabi
ਪੀਪਾ ਬੇਨਤੀ ਕਰਦਾ ਹੈ, ਸਾਹਿਬ ਸਾਰਿਆਂ ਦਾ ਮਹਾਨ ਸਾਰ ਅੰਸ ਹੈ। ਜਦ ਸੱਚੇ ਗੁਰਦੇਵ ਜੀ ਹੋਣ ਉਹ ਉਸੇ ਨੂੰ ਵਿਖਾਲ ਦਿੰਦੇ ਹਨ।
English
Peepaa prays, the Lord is the supreme essence; He reveals Himself through the True Guru. ||2||3||