Bhagat Ravidas Ji
ਭਗਤ ਰਵਿਦਾਸ ਜੀ15th–16th c. · Banaras
462 lines in the Guru Granth Sahib
A cobbler-saint of Banaras and a disciple of Ramananda, he envisioned 'Begampura' — a city without sorrow or rank. His verses are treasured for their dignity and their vision of a society without hierarchy.
Lines from this voice
A selection in reading order. The remaining 446 lines can be read in the full Guru Granth Sahib.
ਸਿਰੀਰਾਗੁ ॥
sireeraag |
Punjabi
ਸਿਰੀ ਰਾਗ।
English
Sree Raag:
ਤੋਹੀ ਮੋਹੀ. ਮੋਹੀ ਤੋਹੀ; ਅੰਤਰੁ ਕੈਸਾ ॥
tohee mohee. mohee tohee; antar kaisaa |
Punjabi
ਤੂੰ ਮੈਂ ਹਾਂ, ਮੈਂ ਤੂੰ ਹੈਂ। ਕੀ ਫਰਕ ਹੈ?
English
You are me, and I am You-what is the difference between us?
ਕਨਕ ਕਟਿਕ; ਜਲ ਤਰੰਗ ਜੈਸਾ ॥੧॥
kanak kattik; jal tarang jaisaa |1|
Punjabi
ਐਹੋ ਜੇਹਾ ਜਿਹਾ ਕਿ ਸੋਨੇ ਤੇ ਇਸ ਦੇ ਕੜੇ ਵਿੱਚ ਅਤੇ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ।
English
We are like gold and the bracelet, or water and the waves. ||1||
ਜਉ ਪੈ ਹਮ. ਨ ਪਾਪ ਕਰੰਤਾ; ਅਹੇ ਅਨੰਤਾ ॥
jau pai ham. na paap karantaa; ahe anantaa |
Punjabi
ਜੇਕਰ ਮੈਂ ਗੁਨਾਹ ਨਾਂ ਕਮਾਉਂਦਾ ਹੇ ਮੇਰੇ ਬੇਅੰਤ ਸੁਆਮੀ!
English
If I did not commit any sins, O Infinite Lord,
ਪਤਿਤ. ਪਾਵਨ ਨਾਮੁ; ਕੈਸੇ ਹੁੰਤਾ ॥੧॥ ਰਹਾਉ ॥
patit. paavan naam; kaise huntaa |1| rahaau |
Punjabi
ਤਾਂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇਰਾ ਨਾਮ ਕਿਸ ਤਰ੍ਰਾਂ ਪਰਾਪਤ ਹੁੰਦਾ? ਠਹਿਰਾਉ।
English
how would You have acquired the name, 'Redeemer of sinners'? ||1||Pause||
ਤੁਮੑ ਜੁ ਨਾਇਕ ਆਛਹੁ; ਅੰਤਰਜਾਮੀ ॥
tuma ju naaeik aachhahu; antarajaamee |
Punjabi
ਤੂੰ ਜੋ ਮੇਰਾ ਮਾਲਕ ਹੈ, ਦਿਲਾਂ ਦੀਆਂ ਜਾਣਨਹਾਰ ਹੈ।
English
You are my Master, the Inner-knower, Searcher of hearts.
ਪ੍ਰਭ ਤੇ. ਜਨੁ ਜਾਨੀਜੈ; ਜਨ ਤੇ ਸੁਆਮੀ ॥੨॥
prabh te. jan jaaneejai; jan te suaamee |2|
Punjabi
ਸਾਹਿਬ ਤੋਂ ਉਸ ਦਾ ਨੌਕਰ ਜਾਣਿਆ ਜਾਂਦਾ ਹੈ ਅਤੇ ਨੌਕਰ ਤੋਂ ਉਸ ਦਾ ਮਾਲਿਕ।
English
The servant is known by his God, and the Lord and Master is known by His servant. ||2||
ਸਰੀਰੁ ਆਰਾਧੈ; ਮੋ ਕਉ ਬੀਚਾਰੁ ਦੇਹੂ ॥
sareer aaraadhai; mo kau beechaar dehoo |
Punjabi
ਮੈਨੂੰ ਸਿਆਣਪ ਬਖਸ਼ ਤਾਂ ਜੋ ਆਪਣੀ ਦੇਹਿ ਨਾਲ ਤੇਰਾ ਸਿਮਰਨ ਕਰਾਂ।
English
Grant me the wisdom to worship and adore You with my body.
ਰਵਿਦਾਸ ਸਮ ਦਲ; ਸਮਝਾਵੈ ਕੋਊ ॥੩॥
ravidaas sam dal; samajhaavai koaoo |3|
Punjabi
ਕੋਈ ਵਿਰਲਾ ਪੁਰਸ਼ ਹੀ ਮੈਨੂੰ ਦਰਸਾ ਸਕਦਾ ਹੈ ਕਿ ਸਾਹਿਬ ਸਮੁਦਾਵਾਂ (ਸਾਰਿਆਂ) ਅੰਦਰ ਇਕ ਸੁਰ ਰਮਿਆ ਹੋਇਆ ਹੈ, ਹੇ ਰਵਿਦਾਸ!
English
O Ravi Daas, one who understands that the Lord is equally in all, is very rare. ||3||
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ॥
raag gaurree ravidaas jee ke pade gaurree guaareree |
Punjabi
ਰਵੀਦਾਸ ਜੀ ਦੇ ਪਦੇ ਗਉੜੀ ਗੁਆਰੇਰੀ। ਰਾਗ ਗਉੜੀ।
English
Raag Gauree, Padhay Of Ravi Daas Jee, Gauree Gwaarayree:
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. Truth Is The Name. Creative Being Personified. By Guru's Grace:
ਮੇਰੀ ਸੰਗਤਿ ਪੋਚ; ਸੋਚ ਦਿਨੁ ਰਾਤੀ ॥
meree sangat poch; soch din raatee |
Punjabi
ਦਿਨ ਰਾਤ ਮੈਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਮੇਰੀ ਉਠਕ ਬੈਠਕ ਭੈੜੀ ਹੈ,
English
The company I keep is wretched and low, and I am anxious day and night;
ਮੇਰਾ ਕਰਮੁ ਕੁਟਿਲਤਾ; ਜਨਮੁ ਕੁਭਾਂਤੀ ॥੧॥
meraa karam kuttilataa; janam kubhaantee |1|
Punjabi
ਮੇਰੇ ਅਮਲ ਟੇਢੇ ਹਨ, ਅਤੇ ਮੇਰੀ ਪੈਦਾਇਸ਼ ਨੀਚ ਹੈ।
English
my actions are crooked, and I am of lowly birth. ||1||
ਰਾਮ ਗੁਸਈਆ; ਜੀਅ ਕੇ ਜੀਵਨਾ ॥
raam guseea; jeea ke jeevanaa |
Punjabi
ਹੇ ਵਾਹਿਗੁਰੂ, ਸ੍ਰਿਸ਼ਟੀ ਦੇ ਸੁਆਮੀ, ਇਨਸਾਨਾਂ ਨੂੰ ਜਿੰਦਗੀ ਬਖਸ਼ਣਹਾਰ,
English
O Lord, Master of the earth, Life of the soul,
ਮੋਹਿ. ਨ ਬਿਸਾਰਹੁ; ਮੈ ਜਨੁ ਤੇਰਾ ॥੧॥ ਰਹਾਉ ॥
mohi. na bisaarahu; mai jan teraa |1| rahaau |
Punjabi
ਮੈਨੂੰ ਨਾਂ ਭੁਲਾ, ਮੈਂ ਤੇਰਾ ਗੋਲਾ ਹਾਂ। ਠਹਿਰਾਉ।
English
please do not forget me! I am Your humble servant. ||1||Pause||
ਮੇਰੀ ਹਰਹੁ ਬਿਪਤਿ; ਜਨ ਕਰਹੁ ਸੁਭਾਈ ॥
meree harahu bipat; jan karahu subhaaee |
Punjabi
ਮੇਰੀ ਤਕਲੀਫ ਰਫ਼ਾ ਕਰ, ਅਤੇ ਮੈਂ ਆਪਣੇ ਨਫ਼ਰ ਨੂੰ ਆਪਣੀ ਸ਼੍ਰੇਸ਼ਟ ਪ੍ਰੀਤ ਪਰਦਾਨ ਕਰ।
English
Take away my pains, and bless Your humble servant with Your Sublime Love.