Bhatt Jaalap
ਭੱਟ ਜਾਲਪ31 lines in the Guru Granth Sahib
One of the eleven Bhatts — bards and scholars who came to Guru Arjan's court and, moved by what they found, composed the Svaiyye in praise of the Gurus that appear toward the close of the Guru Granth Sahib.
Lines from this voice
A selection in reading order. The remaining 15 lines can be read in the full Guru Granth Sahib.
ਚਰਣ. ਤ ਪਰ ਸਕਯਥ; ਚਰਣ. ਗੁਰ ਅਮਰ ਪਵਲਿ ਰਯ ॥
charan. ta par sakayath; charan. gur amar paval ray |
Punjabi
ਪਰਮ ਸਫਲ ਹਨ ਪੈਰ, ਜੇਕਰ ਪੈਰ ਗੁਰੂ ਅਮਰਦਾਸ ਦੇ ਮਾਰਗ ਤੇ ਟੁਰਦੇ ਹਨ।
English
Supremely fruitful are the feet which walk upon the path of Guru Amar Daas.
ਹਥ. ਤ ਪਰ ਸਕਯਥ; ਹਥ ਲਗਹਿ. ਗੁਰ ਅਮਰ ਪਯ ॥
hath. ta par sakayath; hath lageh. gur amar pay |
Punjabi
ਪਰਮ ਸਫਲ ਹਨ ਹੱਥ, ਜੇਕਰ ਹੱਥ ਗੁਰੂ ਅਮਰਦਾਸ ਦੇ ਪੈਰਾਂ ਨੂੰ ਪਰਸਦੇ ਹਨ।
English
Supremely fruitful are the hands which touch the feet of Guru Amar Daas.
ਜੀਹ. ਤ ਪਰ ਸਕਯਥ; ਜੀਹ. ਗੁਰ ਅਮਰੁ ਭਣਿਜੈ ॥
jeeh. ta par sakayath; jeeh. gur amar bhanijai |
Punjabi
ਪਰਮ ਸਫਲ ਹੈ ਜੀਹਭਾ, ਜੇਕਰ ਜਿਹਭਾ ਗੁਰੂ ਅਮਰਦਾਸ ਜੀ ਦਾ ਜੱਸ ਉਚਾਰਨ ਕਰਦੀ ਹੈ।
English
Supremely fruitful is the tongue which utters the praises of Guru Amar Daas.
ਨੈਣ. ਤ ਪਰ ਸਕਯਥ; ਨਯਣਿ. ਗੁਰੁ ਅਮਰੁ ਪਿਖਿਜੈ ॥
nain. ta par sakayath; nayan. gur amar pikhijai |
Punjabi
ਪਰਮ ਸਫਲ ਹਨ ਅੱਖਾਂ, ਜੇਕਰ ਅੱਖਾਂ ਗੁਰੂ ਅਮਰਦਾਸ ਦਾ ਦਰਸ਼ਨ ਦੇਖਦੀਆਂ ਹਨ।
English
Supremely fruitful are the eyes which behold Guru Amar Daas.
ਸ੍ਰਵਣ. ਤ ਪਰ ਸਕਯਥ; ਸ੍ਰਵਣਿ ਗੁਰੁ ਅਮਰੁ ਸੁਣਿਜੈ ॥
sravan. ta par sakayath; sravan gur amar sunijai |
Punjabi
ਪਰਮ ਸਫਲ ਹਨ ਕੰਨ, ਜੇਕਰ ਕੰਨ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦੇ ਹਨ।
English
Supremely fruitful are the ears which hear the Praises of Guru Amar Daas.
ਸਕਯਥੁ ਸੁ ਹੀਉ, ਜਿਤੁ ਹੀਅ ਬਸੈ; ਗੁਰ ਅਮਰਦਾਸੁ, ਨਿਜ ਜਗਤ ਪਿਤ ॥
sakayath su heeo, jit heea basai; gur amaradaas, nij jagat pit |
Punjabi
ਸਫਲ ਹੈ ਉਹ ਹਿਰਦਾ, ਜਿਸ ਹਿਰਦੇ ਅੰਦਰ ਸੰਸਾਰ ਦਾ ਪਿਤਾ, ਗੁਰੂ ਅਮਰਦਾਸ ਖੁਦ ਨਿਵਾਸ ਰਖਦਾ ਹੈ।
English
Fruitful is the heart in which Guru Amar Daas, the Father of the world, Himself abides.
ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ, ਗੁਰ ਅਮਰ ਨਿਤ ॥੧॥੧੦॥
sakayath su sir, jaalap bhanai; ju sir nivai, gur amar nit |1|10|
Punjabi
ਸਫਲ ਹੈ ਉਹ ਸੀਸ, ਜਾਲਪ ਆਖਦਾ ਹੈ, ਜਿਹੜਾ ਸੀਸ ਗੁਰੂ ਅਮਰਦਾਸ ਅੱਗੇ ਸਦਾ ਹੀ ਨਿਉਂਦਾ ਹੈ।
English
Fruitful is the head, says Jaalap, which bows forever before Guru Amar Daas. ||1||10||
ਤਿਨਰ ਦੁਖ ਨਹ ਭੁਖ; ਤਿਨਰ ਨਿਧਨ, ਨਹੁ ਕਹੀਅਹਿ ॥
tinar dukh neh bhukh; tinar nidhan, nahu kaheeeh |
Punjabi
ਉਨ੍ਹਾਂ ਨੂੰ ਤਕਲੀਫ ਅਤੇ ਖੁਧਿਆ ਨਹੀਂ ਵਿਆਪਦੀ ਅਤੇ ਉਹ ਗਰੀਬ ਨਹੀਂ ਆਖੇ ਜਾਂਦੇ।
English
They do not suffer pain or hunger, and they cannot be called poor.
ਤਿਨਰ ਸੋਕੁ, ਨਹੁ ਹੂਐ; ਤਿਨਰ ਸੇ ਅੰਤੁ, ਨ ਲਹੀਅਹਿ ॥
tinar sok, nahu hooai; tinar se ant, na laheeeh |
Punjabi
ਉਨ੍ਹਾਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਓੜਕ ਪਾਇਆ ਨਹੀਂ ਜਾ ਸਕਦਾ।
English
They do not grieve, and their limits cannot be found.
ਤਿਨਰ ਸੇਵ. ਨਹੁ ਕਰਹਿ; ਤਿਨਰ. ਸਯ ਸਹਸ ਸਮਪਹਿ ॥
tinar sev. nahu kareh; tinar. say sehas samapeh |
Punjabi
ਉਹ ਹੋਰਸ ਦੀ ਟਹਿਲ ਨਹੀਂ ਕਮਾਉਂਦੇ ਅਤੇ ਸੈਕੜੇ ਤੇ ਹਜਾਰਾ ਨੂੰ ਦਾਤਾਂ ਦਿੰਦੇ ਹਨ।
English
They do not serve anyone else, but they give gifts to hundreds and thousands.
ਤਿਨਰ ਦੁਲੀਚੈ ਬਹਹਿ; ਤਿ ਨਰ ਉਥਪਿ ਬਿਥਪਹਿ ॥
tinar duleechai baheh; ti nar uthap bithapeh |
Punjabi
ਉਹ ਗਲੀਚਿਆਂ ਉਤੇ ਬੈਠਦੇ ਹਨ ਅਤੇ ਆਪਣੀ ਰਜਾ ਅੰਦਰ ਹੋਰਨਾ ਨੂੰ ਉਖੇੜ ਯਾ ਚੰਗੀ ਤਰ੍ਹਾਂ ਟਿਕਾ ਦਿੰਦੇ ਹਨ।
English
They sit on beautiful carpets; they establish and disestablish at will.
ਸੁਖ ਲਹਹਿ. ਤਿਨਰ ਸੰਸਾਰ ਮਹਿ; ਅਭੈ ਪਟੁ, ਰਿਪ ਮਧਿ ਤਿਹ ॥
sukh laheh. tinar sansaar meh; abhai patt, rip madh tih |
Punjabi
ਜਗਤ ਅੰਦਰ ਉਹ ਆਰਾਮ ਪਾਉਂਦੇ ਹਨ ਅਤੇ ਨਿਡਰਦਾ ਦੀ ਪੁਸ਼ਾਕ ਪਾ ਕੇ ਉਹ ਆਪਣੇ ਵੈਰੀਆਂ ਵਿਚਕਾਰ ਵਿਚਰਦੇ ਹਨ।
English
They find peace in this world, and live fearlessly amidst their enemies.
ਸਕਯਥ ਤਿਨਰ. ਜਾਲਪੁ ਭਣੈ; ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥
sakayath tinar. jaalap bhanai; gur amaradaas suprasan jih |2|11|
Punjabi
ਸੰਪੂਰਨ ਸਕਾਰਥੇ ਹਨ ਉਹ ਜਾਲਪ ਆਖਦਾ ਹੈ, ਜਿਨ੍ਹਾਂ ਉਤੇ ਗੁਰੂ ਅਮਰਦਾਸ ਜੀ ਦੀ ਖੁਸ਼ੀ ਹੈ।
English
They are fruitful and prosperous, says Jaalap. Guru Amar Daas is pleased with them. ||2||11||
ਤੈ ਪਢਿਅਉ ਇਕੁ, ਮਨਿ ਧਰਿਅਉ ਇਕੁ; ਕਰਿ ਇਕੁ ਪਛਾਣਿਓ ॥
tai padtiaau ik, man dhariaau ik; kar ik pachhaanio |
Punjabi
ਤੂੰ ਇਕ ਵਾਹਿਗੁਰੂ ਬਾਰੇ ਪੜ੍ਹਦਾ ਹੈ ਸਿਰਫ ਉਸ ਨੂੰ ਹੀ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ ਅਤੇ ਉਸ ਨੂੰ ਕੇਵਲ ਇਕ ਕਰ ਕੇ ਹੀ ਜਾਣਦਾ ਹੈ।
English
You read about the One Lord, and enshrine Him in Your mind; You realize the One and Only Lord.
ਨਯਣਿ ਬਯਣਿ ਮੁਹਿ, ਇਕੁ ਇਕੁ; ਦੁਹੁ ਠਾਂਇ. ਨ ਜਾਣਿਓ ॥
nayan bayan muhi, ik ik; duhu tthaane. na jaanio |
Punjabi
ਆਪਣੀਆਂ ਅੱਖਾਂ ਅਤੇ ਮੂੰਹ ਦੇ ਬਚਨਾਂ ਰਾਹੀਂ ਤੂੰ ਕੇਵਲ ਇਕ ਪ੍ਰਭੂ ਨੂੰ ਹੀ ਅਨੁਭਵ ਕਰਦਾ ਹੈ ਅਤੇ ਕਿਸੇ ਹੋਰਸ ਦੀ ਪਨਾਹ ਨੂੰ ਨਹੀਂ ਜਾਣਦਾ।
English
With Your eyes and the words You speak, You dwell upon the One Lord; You do not know any other place of rest.
ਸੁਪਨਿ ਇਕੁ. ਪਰਤਖਿ ਇਕੁ; ਇਕਸ ਮਹਿ ਲੀਣਉ ॥
supan ik. paratakh ik; ikas meh leenau |
Punjabi
ਤੂੰ ਸੁਫਨੇ ਵਿੱਚ ਇਕ ਸੁਆਮੀ ਨੂੰ ਵੇਖਦਾ ਹੈ ਤੇ ਜਾਗਦਾ ਹੋਇਆ ਭੀ ਉਸੀ ਇਕ ਨੂੰ ਨਹੀਂ ਅਤੇ ਇਕ ਅੰਦਰ ਹੀ ਤੂੰ ਸਮਾਇਆ ਹੋਇਆ ਹੈ।
English
You know the One Lord while dreaming, and the One Lord while awake. You are absorbed in the One.