Ekam
← Voices

Bhatt Keerat

ਭੱਟ ਕੀਰਤੁ

40 lines in the Guru Granth Sahib

One of the eleven Bhatts — bards and scholars who came to Guru Arjan's court and, moved by what they found, composed the Svaiyye in praise of the Gurus that appear toward the close of the Guru Granth Sahib.

Lines from this voice

A selection in reading order. The remaining 24 lines can be read in the full Guru Granth Sahib.

Guru Granth SahibAng 1395 · Line 3

ਸਚੁ ਨਾਮੁ ਕਰਤਾਰੁ; ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥

sach naam karataar; su drirr naanak sangrahiaau |

Punjabi

ਸਿਰਜਣਹਾਰ ਸੁਆਮੀ ਦਾ ਸੱਚਾ ਨਾਮ, ਉਸ ਨੂੰ ਗੁਰੂ ਨਾਨਕ ਦੇ ਗ੍ਰਹਿਣ ਅਤੇ ਇਕੱਤਰ ਕੀਤਾ ਹੈ।

Bhai Manmohan Singh (Shabad OS, CC BY-SA)

English

Guru Nanak gathered up the True Name of the Creator Lord, and implanted it within.

Dr. Sant Singh Khalsa (Shabad OS, CC BY-SA)
Guru Granth SahibAng 1395 · Line 4

ਤਾ ਤੇ ਅੰਗਦੁ ਲਹਣਾ ਪ੍ਰਗਟਿ; ਤਾਸੁ ਚਰਣਹ ਲਿਵ ਰਹਿਅਉ ॥

taa te angad lahanaa pragatt; taas charanah liv rahiaau |

Punjabi

ਉਨ੍ਹਾ ਤੋਂ ਲਹਿਣਾ, ਗੁਰੂ ਅੰਗਦ ਦੇ ਰੂਪ ਵਿੱਚ ਜਾਹਰ ਹੋਇਆ, ਜੋ ਉਨ੍ਹਾਂ ਦੇ ਪੈਰਾ ਦੇ ਪਿਆਰ ਅੰਦਰ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Through Him, Lehnaa became manifest in the form of Guru Angad, who remained lovingly attuned to His Feet.

Dr. Sant Singh Khalsa (Shabad OS, CC BY-SA)
Guru Granth SahibAng 1395 · Line 5

ਤਿਤੁ ਕੁਲਿ ਗੁਰ ਅਮਰਦਾਸੁ, ਆਸਾ ਨਿਵਾਸੁ; ਤਾਸੁ ਗੁਣ. ਕਵਣ ਵਖਾਣਉ ॥

tit kul gur amaradaas, aasaa nivaas; taas gun. kavan vakhaanau |

Punjabi

ਉਮੈਦ ਦੇ ਟਿਕਾਣੇ, ਗੁਰੂ ਅਮਰਦਾਸ ਜੀ ਉਸ ਖਾਨਦਾਨ ਵਿੱਚ ਪ੍ਰਗਟ ਹੋਏ। ਉਨ੍ਹਾਂ ਦੀ ਮਹਿਮਾ ਮੈਂ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ?

Bhai Manmohan Singh (Shabad OS, CC BY-SA)

English

Guru Amar Daas of that dynasty is the home of hope. How can I express His Glorious Virtues?

Dr. Sant Singh Khalsa (Shabad OS, CC BY-SA)
Guru Granth SahibAng 1395 · Line 6

ਜੋ ਗੁਣ ਅਲਖ ਅਗੰਮ; ਤਿਨਹ ਗੁਣ ਅੰਤੁ. ਨ ਜਾਣਉ ॥

jo gun alakh agam; tinah gun ant. na jaanau |

Punjabi

ਬੇਥਾਹ ਅਤੇ ਬੇਅੰਤ ਹਨ ਨੇਕੀਆਂ ਜਿਹੜੀਆਂ ਉਨ੍ਹਾਂ ਦੇ ਪੱਲੇ ਹਨ। ਉਨ੍ਹਾਂ ਨੇਕੀਆਂ ਦੇ ਓੜਕ ਨੂੰ ਮੈਂ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

His Virtues are unknowable and unfathomable. I do not know the limits of His Virtues.

Dr. Sant Singh Khalsa (Shabad OS, CC BY-SA)
Guru Granth SahibAng 1395 · Line 7

ਬੋਹਿਥਉ ਬਿਧਾਤੈ, ਨਿਰਮਯੌ; ਸਭ ਸੰਗਤਿ, ਕੁਲ ਉਧਰਣ ॥

bohithau bidhaatai, niramayau; sabh sangat, kul udharan |

Punjabi

ਸਿਰਜਣਹਾਰ-ਸੁਆਮੀ ਨੇ ਆਪਦੀ ਸਾਰੀ ਉਮਤ ਅਤੇ ਵੰਸ਼ ਪਾਰ ਕਰਨ ਲਈ ਉਨ੍ਹਾਂ ਨੂੰ ਇਕ ਜਹਾਜ ਬਣਾਇਆ ਹੈ।

Bhai Manmohan Singh (Shabad OS, CC BY-SA)

English

The Creator, the Architect of Destiny, has made Him a boat to carry all His generations across, along with the Sangat, the Holy Congregation.

Dr. Sant Singh Khalsa (Shabad OS, CC BY-SA)
Guru Granth SahibAng 1395 · Line 8

ਗੁਰ ਅਮਰਦਾਸ ਕੀਰਤੁ ਕਹੈ; ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥

gur amaradaas keerat kahai; traeh traeh tua paa saran |1|15|

Punjabi

ਕੀਰਤ ਭੱਟ ਆਖਦਾ ਹੈ, ਤੂੰ ਮੇਰੀ ਰੱਖਿਆ ਕਰ ਅਤੇ ਬਚਾ ਲੈ, ਹੇ ਗੁਰੂ ਅਮਰਦਾਸ! ਕਿਉਂ ਜੋ ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ।

Bhai Manmohan Singh (Shabad OS, CC BY-SA)

English

So speaks Keerat: O Guru Amar Daas, please protect me and save me; I seek the Sanctuary of Your Feet. ||1||15||

Dr. Sant Singh Khalsa (Shabad OS, CC BY-SA)
Guru Granth SahibAng 1395 · Line 9

ਆਪਿ ਨਰਾਇਣੁ. ਕਲਾ ਧਾਰਿ; ਜਗ ਮਹਿ ਪਰਵਰਿਯਉ ॥

aap naraaein. kalaa dhaar; jag meh paravariyau |

Punjabi

ਸੱਤਿਆਂ ਇਖਤਿਆਰ ਕਰ, ਪ੍ਰਿਥਮ ਪੁਰਖ ਨੇ ਖੁਦ, ਸੱਚੇ ਗੁਰਾਂ ਦੇ ਸਰੂਪ ਵਿੱਚ ਸੰਸਾਰ ਅੰਦਰ ਪ੍ਰਵੇਸ਼ ਕੀਤਾ ਹੈ।

Bhai Manmohan Singh (Shabad OS, CC BY-SA)

English

The Lord Himself wielded His Power and entered the world.

Dr. Sant Singh Khalsa (Shabad OS, CC BY-SA)
Guru Granth SahibAng 1395 · Line 10

ਨਿਰੰਕਾਰਿ ਆਕਾਰੁ; ਜੋਤਿ. ਜਗ ਮੰਡਲਿ ਕਰਿਯਉ ॥

nirankaar aakaar; jot. jag manddal kariyau |

Punjabi

ਗੁਰੂ ਅਮਰਦਾਸ ਦਾ ਸਰੂਪ ਧਾਰਨ ਕਰ, ਸਰੂਪ-ਰਹਿਤ ਸੁਆਮੀ ਨੇ ਜਗਤ ਪੁਰੀ ਅੰਦਰ ਚਾਨਣ ਕੀਤਾ ਹੈ।

Bhai Manmohan Singh (Shabad OS, CC BY-SA)

English

The Formless Lord took form, and with His Light He illuminated the realms of the world.

Dr. Sant Singh Khalsa (Shabad OS, CC BY-SA)
Guru Granth SahibAng 1395 · Line 11

ਜਹ ਕਹ ਤਹ ਭਰਪੂਰੁ; ਸਬਦੁ ਦੀਪਕਿ. ਦੀਪਾਯਉ ॥

jeh keh teh bharapoor; sabad deepak. deepaayau |

Punjabi

ਪ੍ਰਭੂ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਦੇਵ ਜੀ ਲੇ ਉਸ ਦੇ ਨਾਮ ਦਾ ਦੀਵਾ ਜਗਾਇਆ ਹੈ।

Bhai Manmohan Singh (Shabad OS, CC BY-SA)

English

He is All-pervading everywhere; the Lamp of the Shabad, the Word, has been lit.

Dr. Sant Singh Khalsa (Shabad OS, CC BY-SA)
Guru Granth SahibAng 1395 · Line 12

ਜਿਹ ਸਿਖਹ ਸੰਗ੍ਰਹਿਓ; ਤਤੁ ਹਰਿ ਚਰਣ ਮਿਲਾਯਉ ॥

jih sikhah sangrahio; tat har charan milaayau |

Punjabi

ਜੋ ਕੋਈ ਗੁਰਾਂ ਦੀ ਸਿਖਿਆ ਦੇ ਜੋਹਰ ਨੂੰ ਗ੍ਰਹਿਣ ਕਰਦਾ ਹੈ, ਉਸ ਨੂੰ ਗੁਰੂ ਜੀ ਪ੍ਰਭੂ ਦੇ ਪੈਰਾਂ ਨਾਲ ਮਿਲਾ ਦਿੰਦੇ ਹਨ।

Bhai Manmohan Singh (Shabad OS, CC BY-SA)

English

Whoever gathers in the essence of the teachings shall be absorbed in the Feet of the Lord.

Dr. Sant Singh Khalsa (Shabad OS, CC BY-SA)
Guru Granth SahibAng 1395 · Line 13

ਨਾਨਕ ਕੁਲਿ ਨਿੰਮਲੁ ਅਵਤਰੵਿਉ; ਅੰਗਦ ਲਹਣੇ ਸੰਗਿ ਹੁਅ ॥

naanak kul ninmal avatarayiau; angad lahane sang hua |

Punjabi

ਲਹਿਣੇ ਅੰਗਦ ਨੇ ਅਮਰਦਾਸ ਸਮੇਤ, ਗੁਰੂ ਲਾਨਕ ਦੇ ਨਿਰਮਲ ਖਾਨਦਾਨ ਅੰਦਰ ਜਨਮ ਲਿਆ।

Bhai Manmohan Singh (Shabad OS, CC BY-SA)

English

Lehnaa, who became Guru Angad, and Guru Amar Daas, have been reincarnated into the pure house of Guru Nanak.

Dr. Sant Singh Khalsa (Shabad OS, CC BY-SA)
Guru Granth SahibAng 1395 · Line 14

ਗੁਰ ਅਮਰਦਾਸ ਤਾਰਣ ਤਰਣ; ਜਨਮ ਜਨਮ ਪਾ ਸਰਣਿ ਤੁਅ ॥੨॥੧੬॥

gur amaradaas taaran taran; janam janam paa saran tua |2|16|

Punjabi

ਪ੍ਰਾਣੀਆਂ ਨੂੰ ਪਾਰ ਕਰਨ ਲਈ ਗੁਰੂ ਅਮਰਦਾਸ ਜੀ ਇਕ ਜਹਾਜ ਹਨ। ਜਨਮਾਂ ਜਨਮਾਤਰਾ ਅੰਦਰ, ਮੈਂ ਤੇਰੇ ਪੈਰਾਂ ਦੀ ਪਲਾਹ ਲੋੜਦਾ ਹਾਂ।

Bhai Manmohan Singh (Shabad OS, CC BY-SA)

English

Guru Amar Daas is our Saving Grace, who carries us across; in lifetime after lifetime, I seek the Sanctuary of Your Feet. ||2||16||

Dr. Sant Singh Khalsa (Shabad OS, CC BY-SA)
Guru Granth SahibAng 1395 · Line 15

ਜਪੁ ਤਪੁ ਸਤੁ ਸੰਤੋਖੁ; ਪਿਖਿ ਦਰਸਨੁ ਗੁਰ ਸਿਖਹ ॥

jap tap sat santokh; pikh darasan gur sikhah |

Punjabi

ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਗੁਰਾਂ ਦੇ ਸਿਖ ਨੂੰ ਸੁਆਮੀ ਦੇ ਸਿਮਰਨ, ਸੇਵਾ ਸੋਚ ਅਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Gazing upon the Blessed Vision of His Darshan, the Gursikh is blessed with chanting and deep meditation, truth and contentment.

Dr. Sant Singh Khalsa (Shabad OS, CC BY-SA)
Guru Granth SahibAng 1395 · Line 16

ਸਰਣਿ ਪਰਹਿ. ਤੇ ਉਬਰਹਿ; ਛੋਡਿ ਜਮ ਪੁਰ ਕੀ ਲਿਖਹ ॥

saran pareh. te ubareh; chhodd jam pur kee likhah |

Punjabi

ਜੋ ਕੋਈ ਗੁਰਾਂ ਦੀ ਪਨਾਹ ਲੈਂਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਉਹ ਮੌਤ ਦੇ ਸ਼ਹਿਰ ਦੇ ਲੇਖੇ ਪੱਤੇ ਤੋਂ ਖਲਾਸੀ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Whoever seeks His Sanctuary is saved; his account is cleared in the City of Death.

Dr. Sant Singh Khalsa (Shabad OS, CC BY-SA)
Guru Granth SahibAng 1395 · Line 17

ਭਗਤਿ ਭਾਇ ਭਰਪੂਰੁ; ਰਿਦੈ ਉਚਰੈ ਕਰਤਾਰੈ ॥

bhagat bhaae bharapoor; ridai ucharai karataarai |

Punjabi

ਉਸ ਦਾ ਮਨ ਸਾਈਂ ਦੇ ਸਿਮਰਨ ਅਤੇ ਪਿਆਰ ਨਾਲ ਪਰੀਪੂਰਨ ਥੀ ਵੰਞਦਾ ਹੈ ਅਤੇ ਉਹ ਸਿਰਜਣਹਾਰ ਸੁਆਮੀ ਦੇ ਨਾਮ ਦਾ ਜਾਪ ਕਰਦਾ ਹੈ।

Bhai Manmohan Singh (Shabad OS, CC BY-SA)

English

His heart is totally filled with loving devotion; he chants to the Creator Lord.

Dr. Sant Singh Khalsa (Shabad OS, CC BY-SA)
Guru Granth SahibAng 1395 · Line 18

ਗੁਰੁ ਗਉਹਰੁ ਦਰੀਆਉ; ਪਲਕ ਡੁਬੰਤੵਹ ਤਾਰੈ ॥

gur gauhar dareeaau; palak ddubantayeh taarai |

Punjabi

ਗੁਰੂ ਜੀ ਮੋਤੀਆਂ ਦੇ ਦਰਿਆ ਹਨ ਅਤੇ ਡੁਬਦਿਆਂ ਹੋਇਆ ਨੂੰ ਇਕ ਮੁਹਤ ਵਿੱਚ ਪਾਰ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

The Guru is the river of pearls; in an instant, he carries the drowning ones across.

Dr. Sant Singh Khalsa (Shabad OS, CC BY-SA)