Guru Angad Dev Ji
ਗੁਰੂ ਅੰਗਦ ਦੇਵ ਜੀ1504–1552 · Second Guru
295 lines in the Guru Granth Sahib
Successor to Guru Nanak, he gave the Gurmukhi script its standard form and gathered the first Guru's hymns. His own contributions appear mostly as saloks woven through the Vars.
Lines from this voice
A selection in reading order. The remaining 279 lines can be read in the full Guru Granth Sahib.
ਮਃ ੨ ॥
mahalaa 2 |
Punjabi
ਦੂਜੀ ਪਾਤਸ਼ਾਹੀ।
English
Second Mehl:
ਜਿਸੁ ਪਿਆਰੇ ਸਿਉ ਨੇਹੁ; ਤਿਸੁ ਆਗੈ ਮਰਿ ਚਲੀਐ ॥
jis piaare siau nehu; tis aagai mar chaleeai |
Punjabi
ਜਿਹੜੇ ਪਰੀਤਮ ਨਾਲ ਪਿਆਰ ਹੈ, ਉਸ ਦੇ ਮੂਹਰੇ ਮਰ ਜਾ।
English
Die before the one whom you love;
ਧ੍ਰਿਗੁ ਜੀਵਣੁ ਸੰਸਾਰਿ; ਤਾ ਕੈ ਪਾਛੈ ਜੀਵਣਾ ॥੨॥
dhrig jeevan sansaar; taa kai paachhai jeevanaa |2|
Punjabi
ਉਸ ਦੇ ਮਗਰੋ ਜੀਊਣਾ ਜਗਤ ਅੰਦਰ ਲਾਨ੍ਹਤ ਦੀ ਜਿੰਦਗੀ ਬਸਰ ਕਰਨਾ ਹੈ।
English
to live after he dies is to live a worthless life in this world. ||2||
ਸਲੋਕ ਮਃ ੨ ॥
salok mahalaa 2 |
Punjabi
ਸਲੋਕ, ਦੂਜੀ ਪਾਤਸ਼ਾਹੀ।
English
Salok, Second Mehl:
ਜੋ ਸਿਰੁ. ਸਾਂਈ ਨਾ ਨਿਵੈ; ਸੋ ਸਿਰੁ ਦੀਜੈ ਡਾਰਿ ॥
jo sir. saanee naa nivai; so sir deejai ddaar |
Punjabi
ਕੱਟ ਦਿਓ ਉਸ ਸੀਸ ਨੂੰ ਜਿਹੜਾ ਸੀਸ ਸੁਆਮੀ ਮੂਹਰੇ ਨਹੀਂ ਝੁਕਦਾ।
English
Chop off that head which does not bow to the Lord.
ਨਾਨਕ. ਜਿਸੁ ਪਿੰਜਰ ਮਹਿ ਬਿਰਹਾ ਨਹੀ; ਸੋ ਪਿੰਜਰੁ ਲੈ ਜਾਰਿ ॥੧॥
naanak. jis pinjar meh birahaa nahee; so pinjar lai jaar |1|
Punjabi
ਨਾਨਕ, ਉਸ ਮਨੁੱਖੀ ਢਾਚੇ ਨੂੰ ਲੈ ਕੇ ਸਾੜ ਸੁੱਟ ਜਿਹੜੇ ਮਨੁੱਖੀ ਢਾਂਚੇ ਵਿੱਚ ਵਾਹਿਗੁਰੂ ਨਾਲ ਵਿਛੋੜੇ ਦੀ ਪੀੜ ਨਹੀਂ।
English
O Nanak, that human body, in which there is no pain of separation from the Lord-take that body and burn it. ||1||
ਮਃ ੨ ॥
mahalaa 2 |
Punjabi
ਦੂਜੀ ਪਾਤਸ਼ਾਹੀ।
English
Second Mehl:
ਦੇਂਦੇ ਥਾਵਹੁ. ਦਿਤਾ ਚੰਗਾ; ਮਨਮੁਖਿ ਐਸਾ ਜਾਣੀਐ ॥
dende thaavahu. ditaa changaa; manamukh aisaa jaaneeai |
Punjabi
ਦਾਤੇ ਨਾਲੋਂ ਦਾਤ ਚੰਗੀ ਹੈ। ਪ੍ਰਤੀਕੂਲ ਪੁਰਸ਼ ਨੂੰ ਐਹੋ ਜੇਹਾ ਸਮਝ।
English
They prefer the gift, instead of the Giver; such is the way of the self-willed manmukhs.
ਸੁਰਤਿ ਮਤਿ ਚਤੁਰਾਈ ਤਾ ਕੀ; ਕਿਆ ਕਰਿ ਆਖਿ ਵਖਾਣੀਐ ॥
surat mat chaturaaee taa kee; kiaa kar aakh vakhaaneeai |
Punjabi
ਉਸ ਦੀ ਅਕਲਮੰਦੀ, ਸਮਝ ਅਦੇ ਪ੍ਰਬੀਨਤਾ ਬਾਰੇ ਕੀ ਕਹਿਆ ਤੇ ਕਥਿਆ ਜਾਵੇ?
English
What can anyone say about their intelligence, their understanding or their cleverness?
ਅੰਤਰਿ ਬਹਿ ਕੈ ਕਰਮ ਕਮਾਵੈ; ਸੋ ਚਹੁ ਕੁੰਡੀ ਜਾਣੀਐ ॥
antar beh kai karam kamaavai; so chahu kunddee jaaneeai |
Punjabi
ਅਮਲ ਜੋ ਪ੍ਰਾਣੀ ਅੰਦਰ ਬੈਠ ਕੇ ਕਰਦਾ ਹੈ, ਉਹ ਚਾਰੀ ਪਾਸੀਂ ਜਾਣੇ ਜਾਂਦੇ ਹਨ।
English
The deeds which one commits, while sitting in one's own home, are known far and wide, in the four directions.
ਜੋ ਧਰਮੁ ਕਮਾਵੈ. ਤਿਸੁ ਧਰਮ ਨਾਉ ਹੋਵੈ; ਪਾਪਿ ਕਮਾਣੈ ਪਾਪੀ ਜਾਣੀਐ ॥
jo dharam kamaavai. tis dharam naau hovai; paap kamaanai paapee jaaneeai |
Punjabi
ਜਿਹੜਾ ਨੇਕੀ ਕਰਦਾ ਹੈ ਉਸ ਦਾ ਨਾਮ ਨੇਕ ਪੈ ਜਾਂਦਾ ਹੈ ਅਤੇ ਜੋ ਗੁਨਾਹ ਕਰਦਾ ਹੈ ਉਹ ਗੁਨਾਹਗਾਰ ਜਾਣਿਆ ਜਾਂਦਾ ਹੈ।
English
One who lives righteously is known as righteous; one who commits sins is known as a sinner.
ਤੂੰ ਆਪੇ ਖੇਲ ਕਰਹਿ ਸਭਿ ਕਰਤੇ; ਕਿਆ ਦੂਜਾ. ਆਖਿ ਵਖਾਣੀਐ ॥
toon aape khel kareh sabh karate; kiaa doojaa. aakh vakhaaneeai |
Punjabi
ਤੂੰ ਖੁਦ ਹੀ ਸਮੂਹ, ਖੇਡ ਰਚਦਾ ਹੈ, ਹੇ ਸਿਰਜਨਹਾਰ! ਕਿਸੇ ਹੋਰ ਦੀ ਕਿਉਂ ਗੱਲ ਤੇ ਕਥਾ ਕਰੀਏ?
English
You Yourself enact the entire play, O Creator. Why should we speak of any other?
ਜਿਚਰੁ ਤੇਰੀ ਜੋਤਿ. ਤਿਚਰੁ ਜੋਤੀ ਵਿਚਿ ਤੂੰ ਬੋਲਹਿ; ਵਿਣੁ ਜੋਤੀ. ਕੋਈ ਕਿਛੁ ਕਰਿਹੁ. ਦਿਖਾ ਸਿਆਣੀਐ ॥
jichar teree jot. tichar jotee vich toon boleh; vin jotee. koee kichh karihu. dikhaa siaaneeai |
Punjabi
ਹੇ ਪ੍ਰਭੂ ਜਦ ਤੋੜੀ ਤੇਰਾ ਪ੍ਰਕਾਸ਼ ਦੇਹਿ ਅੰਦਰ ਹੈ, ਤਦ ਤੋੜੀ ਤੂੰ ਪ੍ਰਕਾਸ਼ਵਾਨ ਦੇਹਿ ਵਿੱਚ ਬੋਲਦਾ ਹੈ। ਜੇਕਰ ਕੋਈ ਜਣਾ ਵਿਖਾਲ ਦੇਵੇ ਕਿ ਉਸ ਨੇ ਤੇਰੇ ਪ੍ਰਕਾਸ਼ ਦੇ ਬਗੈਰ ਕੁਝ ਕਰ ਲਿਆ ਹੈ ਤਾਂ ਮੈਂ ਉਸ ਨੂੰ ਸਿਆਣਾ ਕਹਾਂਗਾ।
English
As long as Your Light is within the body, You speak through that Light. Without Your Light, who can do anything? Show me any such cleverness!
ਨਾਨਕ. ਗੁਰਮੁਖਿ ਨਦਰੀ ਆਇਆ; ਹਰਿ ਇਕੋ ਸੁਘੜੁ ਸੁਜਾਣੀਐ ॥੨॥
naanak. guramukh nadaree aaeaa; har iko sugharr sujaaneeai |2|
Punjabi
ਨਾਨਕ, ਵਾਹਿਗੁਰੂ ਜੋ ਇਕਲਾ ਹੀ ਕਾਮਲ ਤੇ ਸਰਬੱਗ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਪਰਗਟ ਹੁੰਦਾ ਹੈ।
English
O Nanak, the Lord alone is Perfect and All-knowing; He is revealed to the Gurmukh. ||2||
ਸਲੋਕੁ ਮਃ ੨ ॥
salok mahalaa 2 |
Punjabi
ਸਲੋਕ, ਦੂਜੀ ਪਾਤਸ਼ਾਹੀ।
English
Salok, Second Mehl:
ਅਖੀ ਬਾਝਹੁ ਵੇਖਣਾ; ਵਿਣੁ ਕੰਨਾ ਸੁਨਣਾ ॥
akhee baajhahu vekhanaa; vin kanaa sunanaa |
Punjabi
ਦੀਦਿਆਂ ਬਿਨਾ ਦੇਖਣਾ, ਕੰਨਾਂ ਦੇ ਬਗੈਰ ਸਰਵਣ ਕਰਨਾ,
English
To see without eyes; to hear without ears;