Guru Nanak Dev Ji
ਗੁਰੂ ਨਾਨਕ ਦੇਵ ਜੀ1469–1539 · First Guru
12,181 lines in the Guru Granth Sahib
The founder of the Sikh path. Born at Talwandi (now Nankana Sahib), he travelled across South Asia and beyond teaching the oneness of God, the equality of all people, honest living and remembrance of the Name. His compositions — Japji, Asa Ki Var, Sidh Gosht and more — open and shape the Guru Granth Sahib.
Lines from this voice
A selection in reading order. The remaining 12,165 lines can be read in the full Guru Granth Sahib.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ; ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair; akaal moorat ajoonee saibhan gur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਕੀਨਾ-ਰਹਿਤ, ਅਜਨਮਾ ਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace ~
॥ ਜਪੁ ॥
| jap |
Punjabi
ਉਸ ਦਾ ਸਿਮਰਨ ਕਰ।
English
Chant And Meditate:
ਆਦਿ ਸਚੁ; ਜੁਗਾਦਿ ਸਚੁ ॥
aad sach; jugaad sach |
Punjabi
ਪਰਾਰੰਭ ਵਿੱਚ ਸੱਚਾ, ਯੁਗਾਂ ਦੇ ਸ਼ੁਰੂ ਵਿੱਚ ਸੱਚਾ,
English
True In The Primal Beginning. True Throughout The Ages.
ਹੈ ਭੀ ਸਚੁ; ਨਾਨਕ. ਹੋਸੀ ਭੀ ਸਚੁ ॥੧॥
hai bhee sach; naanak. hosee bhee sach |1|
Punjabi
ਅਤੇ ਸੱਚਾ ਉਹ ਹੁਣ ਭੀ ਹੈ, ਹੇ ਨਾਨਕ! ਨਿਸਚਿਤ ਹੀ, ਉਹ ਸੱਚਾ ਹੋਵੇਗਾ।
English
True Here And Now. O Nanak, Forever And Ever True. ||1||
ਸੋਚੈ. ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥
sochai. soch na hovee; je sochee lakh vaar |
Punjabi
ਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ, ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ।
English
By thinking, He cannot be reduced to thought, even by thinking hundreds of thousands of times.
ਚੁਪੈ. ਚੁਪ ਨ ਹੋਵਈ; ਜੇ ਲਾਇ ਰਹਾ ਲਿਵ ਤਾਰ ॥
chupai. chup na hovee; je laae rahaa liv taar |
Punjabi
ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।
English
By remaining silent, inner silence is not obtained, even by remaining lovingly absorbed deep within.
ਭੁਖਿਆ. ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ ॥
bhukhiaa. bhukh na utaree; je banaa pureea bhaar |
Punjabi
ਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ।
English
The hunger of the hungry is not appeased, even by piling up loads of worldly goods.
ਸਹਸ ਸਿਆਣਪਾ. ਲਖ ਹੋਹਿ; ਤ ਇਕ. ਨ ਚਲੈ ਨਾਲਿ ॥
sehas siaanapaa. lakh hohi; ta ik. na chalai naal |
Punjabi
ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ।
English
Hundreds of thousands of clever tricks, but not even one of them will go along with you in the end.
ਕਿਵ. ਸਚਿਆਰਾ ਹੋਈਐ; ਕਿਵ. ਕੂੜੈ ਤੁਟੈ ਪਾਲਿ ॥
kiv. sachiaaraa hoeeai; kiv. koorrai tuttai paal |
Punjabi
ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
English
So how can you become truthful? And how can the veil of illusion be torn away?
ਹੁਕਮਿ ਰਜਾਈ ਚਲਣਾ; ਨਾਨਕ. ਲਿਖਿਆ ਨਾਲਿ ॥੧॥
hukam rajaaee chalanaa; naanak. likhiaa naal |1|
Punjabi
ਹੇ ਨਾਨਕ! ਮਰਜ਼ੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫੁਰਮਾਨ ਦੇ ਮੰਨਣ ਦੁਆਰਾ।
English
O Nanak, it is written that you shall obey the Hukam of His Command, and walk in the Way of His Will. ||1||
ਹੁਕਮੀ. ਹੋਵਨਿ ਆਕਾਰ; ਹੁਕਮੁ. ਨ ਕਹਿਆ ਜਾਈ ॥
hukamee. hovan aakaar; hukam. na kahiaa jaaee |
Punjabi
ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ। ਉਸ ਦਾ ਅਮਰ ਵਰਨਣ ਕੀਤਾ ਨਹੀਂ ਜਾ ਸਕਦਾ।
English
By His Command, bodies are created; His Command cannot be described.
ਹੁਕਮੀ. ਹੋਵਨਿ ਜੀਅ; ਹੁਕਮਿ. ਮਿਲੈ ਵਡਿਆਈ ॥
hukamee. hovan jeea; hukam. milai vaddiaaee |
Punjabi
ਉਸ ਦੇ ਫੁਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫੁਰਮਾਨ ਨਾਲ ਹੀ ਮਾਨ ਪਰਾਪਤ ਹੁੰਦਾ ਹੈ।
English
By His Command, souls come into being; by His Command, glory and greatness are obtained.
ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ॥
hukamee, utam neech; hukam likh, dukh sukh paaeeeh |
Punjabi
ਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ।
English
By His Command, some are high and some are low; by His Written Command, pain and pleasure are obtained.
ਇਕਨਾ. ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ ॥
eikanaa. hukamee bakhasees; ik, hukamee sadaa bhavaaeeeh |
Punjabi
ਕਈਆਂ ਨੂੰ ਉਸ ਦੀ ਆਗਿਆ ਰਾਹੀਂ ਦਾਤਾਂ ਮਿਲਦੀਆਂ ਹਨ ਅਤੇ ਕਈ ਉਸ ਦੀ ਆਗਿਆ ਰਾਹੀਂ ਆਵਾਗਉਣ ਅੰਦਰ ਸਦੀਵ ਹੀ ਭੁਆਈਂਦੇ ਹਨ।
English
Some, by His Command, are blessed and forgiven; others, by His Command, wander aimlessly forever.
ਹੁਕਮੈ ਅੰਦਰਿ. ਸਭੁ ਕੋ; ਬਾਹਰਿ ਹੁਕਮ. ਨ ਕੋਇ ॥
hukamai andar. sabh ko; baahar hukam. na koe |
Punjabi
ਸਾਰੇ ਉਸ ਦੇ ਅਮਰ ਵਿੱਚ ਹਨ ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ।
English
Everyone is subject to His Command; no one is beyond His Command.
ਨਾਨਕ. ਹੁਕਮੈ ਜੇ ਬੁਝੈ; ਤ ਹਉਮੈ. ਕਹੈ ਨ ਕੋਇ ॥੨॥
naanak. hukamai je bujhai; ta haumai. kahai na koe |2|
Punjabi
ਹੇ ਨਾਨਕ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ, ਤਦ ਕੋਈ ਭੀ ਹੰਕਾਰ ਨਾਂ ਕਰੇ।
English
O Nanak, one who understands His Command, does not speak in ego. ||2||