Sheikh Farid Ji
ਸ਼ੇਖ ਫਰੀਦ ਜੀ1173–1266 · Punjab
318 lines in the Guru Granth Sahib
Baba Farid, a revered Sufi of Punjab, whose piercing couplets on humility, patience and the brevity of life were lovingly preserved in the Guru Granth Sahib — a Muslim voice within the Sikh scripture.
Lines from this voice
A selection in reading order. The remaining 302 lines can be read in the full Guru Granth Sahib.
ਆਸਾ ਸੇਖ ਫਰੀਦ ਜੀਉ ਕੀ ਬਾਣੀ ॥
aasaa sekh fareed jeeo kee baanee |
Punjabi
ਆਸਾ ਸ਼ਬਦ ਪੂਜਯ ਸ਼ੇਖ ਫਰੀਦ ਜੀ।
English
Aasaa, The Word Of Shaykh Fareed Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਦਿਲਹੁ ਮੁਹਬਤਿ ਜਿੰਨੑ; ਸੇਈ ਸਚਿਆ ॥
dilahu muhabat jina; seee sachiaa |
Punjabi
ਕੇਵਲ ਉਹੀ ਸੱਚੇ ਪੁਰਸ਼ ਹਨ, ਜਿਨ੍ਹਾਂ ਦਾ ਸਾਹਿਬ ਨਾਲ ਦਿਲੀ ਪ੍ਰੇਮ ਹੈ।
English
They alone are true, whose love for God is deep and heart-felt.
ਜਿਨੑ ਮਨਿ ਹੋਰੁ. ਮੁਖਿ ਹੋਰੁ; ਸਿ ਕਾਂਢੇ ਕਚਿਆ ॥੧॥
jina man hor. mukh hor; si kaandte kachiaa |1|
Punjabi
ਜਿਨ੍ਹਾਂ ਦੇ ਦਿਲ ਵਿੱਚ ਇੱਕ ਗੱਲ ਹੈ ਅਤੇ ਮੂੰਹ ਵਿੱਚ ਹੋਰਸੁ ਕੋਈ, ਉਹ ਕੂੜੇ ਕਹੇ ਜਾਂਦੇ ਹਨ।
English
Those who have one thing in their heart, and something else in their mouth, are judged to be false. ||1||
ਰਤੇ ਇਸਕ ਖੁਦਾਇ; ਰੰਗਿ ਦੀਦਾਰ ਕੇ ॥
rate isak khudaae; rang deedaar ke |
Punjabi
ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਹਨ, ਉਹ ਉਸ ਦੇ ਦਰਸ਼ਨ ਨਾਲ ਪ੍ਰਸੰਨ ਵਿਚਰਦੇ ਹਨ।
English
Those who are imbued with love for the Lord, are delighted by His Vision.
ਵਿਸਰਿਆ ਜਿਨੑ ਨਾਮੁ; ਤੇ ਭੁਇ ਭਾਰੁ ਥੀਏ ॥੧॥ ਰਹਾਉ ॥
visariaa jina naam; te bhue bhaar thee |1| rahaau |
Punjabi
ਜੋ ਵਾਹਿਗੁਰੂ ਦੇ ਨਾਮ ਨੂੰ ਭੁਲਾਉਂਦੇ ਹਨ, ਉਹ ਧਰਤੀ ਉਤੇ ਇਕ ਬੋਝ ਹੋ ਜਾਂਦੇ ਹਨ। ਠਹਿਰਾਉ।
English
Those who forget the Naam, the Name of the Lord, are a burden on the earth. ||1||Pause||
ਆਪਿ ਲੀਏ ਲੜਿ ਲਾਇ; ਦਰਿ ਦਰਵੇਸ ਸੇ ॥
aap lee larr laae; dar daraves se |
Punjabi
ਜਿਨ੍ਹਾਂ ਨੂੰ ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਦਾ ਹੈ, ਉਹੀ ਉਸ ਦੇ ਦਰਵਾਜੇ ਦੇ ਅਸਲੀ ਮੱਗਤੇ ਹਨ।
English
Those whom the Lord attaches to the hem of His robe, are the true dervishes at His Door.
ਤਿਨ ਧੰਨੁ ਜਣੇਦੀ ਮਾਉ; ਆਏ ਸਫਲੁ ਸੇ ॥੨॥
tin dhan janedee maau; aae safal se |2|
Punjabi
ਮੁਬਾਰਕ ਹਨ, ਉਹ ਮਾਤਾਵਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਲਾਭਦਾਇਕ ਹੈ ਉਨ੍ਹਾਂ ਦਾ ਆਗਮਨ ਇਸ ਜਹਾਨ ਵਿੱਚ।
English
Blessed are the mothers who gave birth to them, and fruitful is their coming into the world. ||2||
ਪਰਵਦਗਾਰ ਅਪਾਰ; ਅਗਮ ਬੇਅੰਤ ਤੂ ॥
paravadagaar apaar; agam beant too |
Punjabi
ਹੇ ਮੈਡੇ ਪਾਲਣ-ਪੋਸਣਹਾਰ! ਤੂੰ ਬੇਹੱਦ, ਪਹੁੰਚ ਤੋਂ ਪਰੇ ਅਤੇ ਅਨੰਤ ਹੈਂ।
English
O Lord, Sustainer and Cherisher, You are infinite, unfathomable and endless.
ਜਿਨਾ ਪਛਾਤਾ ਸਚੁ; ਚੁੰਮਾ ਪੈਰ. ਮੂੰ ॥੩॥
jinaa pachhaataa sach; chunmaa pair. moon |3|
Punjabi
ਜੇ ਸੱਚੇ ਸਾਹਿਬ ਨੂੰ ਸਿੰਞਾਣਦੇ ਹਨ ਉਨ੍ਹਾਂ ਦੇ ਚਰਨ ਮੈਂ ਚੁੰਮਦਾ ਹਾਂ।
English
Those who recognize the True Lord - I kiss their feet. ||3||
ਤੇਰੀ ਪਨਹ ਖੁਦਾਇ; ਤੂ ਬਖਸੰਦਗੀ ॥
teree panah khudaae; too bakhasandagee |
Punjabi
ਮੈਂ ਤੈਡੀ ਪਨਾਹ ਮੰਗਦਾ ਹਾਂ, ਹੇ ਵਾਹਿਗੁਰੂ! ਤੂੰ ਮੈਡਾ ਮਾਫੀ ਬਖਸ਼ਣਹਾਰ ਮਾਲਕ ਹੈਂ।
English
I seek Your Protection - You are the Forgiving Lord.
ਸੇਖ ਫਰੀਦੈ; ਖੈਰੁ ਦੀਜੈ ਬੰਦਗੀ ॥੪॥੧॥
sekh fareedai; khair deejai bandagee |4|1|
Punjabi
ਤੂੰ ਸ਼ੇਖ ਫਰੀਦ ਨੂੰ ਆਪਣੇ ਸਿਮਰਨ ਦੀ ਭਿੱਛਿਆ ਦੀ ਦਾਤ ਦੇ ਹੇ ਮੇਰੇ ਪ੍ਰਭੂ।
English
Please, bless Shaykh Fareed with the bounty of Your meditative worship. ||4||1||
ਆਸਾ ॥
aasaa |
Punjabi
ਆਸਾ।
English
Aasaa:
ਬੋਲੈ ਸੇਖ ਫਰੀਦੁ; ਪਿਆਰੇ ਅਲਹ ਲਗੇ ॥
bolai sekh fareed; piaare alah lage |
Punjabi
ਸੇਖ ਫਰੀਦ ਜੀ ਆਖਦੇ ਹਨ, ਹੇ ਮੇਰੇ ਲਾਡਲੇ ਮਿੱਤਰ! ਆਪਣੇ ਆਪ ਨੂੰ ਪੂਜਨੀਯ ਪ੍ਰਭੂ ਨਾਲ ਜੋੜ।
English
Says Shaykh Fareed, O my dear friend, attach yourself to the Lord.
ਇਹੁ ਤਨੁ ਹੋਸੀ ਖਾਕ; ਨਿਮਾਣੀ ਗੋਰ ਘਰੇ ॥੧॥
eihu tan hosee khaak; nimaanee gor ghare |1|
Punjabi
ਇਹ ਸਰੀਰ ਮਿੱਟੀ ਹੋ ਜਾਉਗਾ ਅਤੇ ਇਸ ਦਾ ਵਾਸਾ ਬੇਇੱਜ਼ਤ ਕਬਰ ਵਿੱਚ ਹੋਵੇਗਾ।
English
This body shall turn to dust, and its home shall be a neglected graveyard. ||1||
ਆਜੁ ਮਿਲਾਵਾ ਸੇਖ ਫਰੀਦ; ਟਾਕਿਮ ਕੂੰਜੜੀਆ. ਮਨਹੁ ਮਚਿੰਦੜੀਆ ॥੧॥ ਰਹਾਉ ॥
aaj milaavaa sekh fareed; ttaakim koonjarreea. manahu machindarreea |1| rahaau |
Punjabi
ਅੱਜ ਹੀ ਤੂੰ ਪ੍ਰਭੂ ਨੂੰ ਮਿਲ ਸਕਦਾ ਹੈ, ਹੇ ਸ਼ੇਖ ਫ਼ਰੀਦ, ਜੇਕਰ ਤੂੰ ਆਪਣੀਆਂ ਵਾਸ਼ਨਾ ਦੀਆਂ ਕੂੰਜਾ ਨੂੰ ਰੋਕ ਲਵੇ, ਜੋ ਤੇਰੇ ਹਿਰਦੇ ਨੂੰ ਮਚਾਉਂਦੀਆਂ ਹਨ। ਠਹਿਰਾਉ।
English
You can meet the Lord today, O Shaykh Fareed, if you restrain your bird-like desires which keep your mind in turmoil. ||1||Pause||