Ang 29
ਲਖ ਚਉਰਾਸੀਹ ਤਰਸਦੇ; ਜਿਸੁ ਮੇਲੇ. ਸੋ ਮਿਲੈ ਹਰਿ ਆਇ ॥
lakh chauraaseeh tarasade; jis mele. so milai har aae |
Punjabi
ਚੁਰਾਸੀ ਲੱਖ ਜੂਨੀਆਂ ਸੁਆਮੀ ਨੂੰ ਲੋਚਦੀਆਂ ਹਨ। ਜਿਸ ਨੂੰ (ਵਾਹਿਗੁਰੂ) ਮਿਲਾਉਂਦਾ ਹੈ, ਉਹ ਆ ਕੇ (ਉਸ ਨਾਲ ਅਭੇਦ ਹੋ ਜਾਂਦਾ ਹੈ।
English
The 8.4 million species of beings all yearn for the Lord. Those whom He unites, come to be united with the Lord.
ਨਾਨਕ. ਗੁਰਮੁਖਿ ਹਰਿ ਪਾਇਆ; ਸਦਾ. ਹਰਿ ਨਾਮਿ ਸਮਾਇ ॥੪॥੬॥੩੯॥
naanak. guramukh har paaeaa; sadaa. har naam samaae |4|6|39|
Punjabi
ਗੁਰਾਂ ਦੁਆਰਾ ਨਾਨਕ ਨੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਰਹਿੰਦਾ ਹੈ।
English
O Nanak, the Gurmukh finds the Lord, and remains forever absorbed in the Lord's Name. ||4||6||39||
ਸਿਰੀਰਾਗੁ ਮਹਲਾ ੩ ॥
sireeraag mahalaa 3 |
Punjabi
ਸਿਰੀ ਰਾਗ, ਤੀਜੀ ਪਾਤਸ਼ਾਹੀ।
English
Siree Raag, Third Mehl:
ਸੁਖ ਸਾਗਰੁ ਹਰਿ ਨਾਮੁ ਹੈ; ਗੁਰਮੁਖਿ ਪਾਇਆ ਜਾਇ ॥
sukh saagar har naam hai; guramukh paaeaa jaae |
Punjabi
ਵਾਹਿਗੁਰੂ ਦਾ ਨਾਮ ਸ਼ਾਂਤੀ ਦਾ ਸਮੁੰਦਰ ਹੈ। ਗੁਰਾਂ ਦੀ ਦਇਆ ਦੁਆਰਾ ਇਹ ਪ੍ਰਾਪਤ ਕੀਤਾ ਜਾਂਦਾ ਹੈ।
English
The Name of the Lord is the Ocean of Peace; the Gurmukhs obtain it.
ਅਨਦਿਨੁ ਨਾਮੁ ਧਿਆਈਐ; ਸਹਜੇ ਨਾਮਿ ਸਮਾਇ ॥
anadin naam dhiaaeeai; sahaje naam samaae |
Punjabi
ਰੈਣ ਦਿਹੁੰ ਸਾਈਂ ਦੇ ਨਾਮ ਦਾ ਜਾਪ ਕਰਨ ਦੁਆਰਾ, ਜੀਵ ਸੁਖੈਨ ਹੀ ਨਾਮ ਅੰਦਰ ਲੀਨ ਹੋ ਜਾਂਦਾ ਹੈ।
English
Meditating on the Naam, night and day, they are easily and intuitively absorbed in the Naam.
ਅੰਦਰੁ ਰਚੈ ਹਰਿ ਸਚ ਸਿਉ; ਰਸਨਾ ਹਰਿ ਗੁਣ ਗਾਇ ॥੧॥
andar rachai har sach siau; rasanaa har gun gaae |1|
Punjabi
ਉਸ ਦਾ ਮਨ ਸੱਚੇ ਵਾਹਿਗੁਰੂ ਨਾਲ ਅਭੇਦ ਹੋ ਜਾਂਦਾ ਹੈ ਅਤੇ (ਉਸਦੀ) ਜੀਭ ਵਾਹਿਗੁਰੂ ਦਾ ਜੱਸ ਗਾਉਂਦੀ ਹੈ।
English
Their inner beings are immersed in the True Lord; they sing the Glorious Praises of the Lord. ||1||
ਭਾਈ ਰੇ; ਜਗੁ ਦੁਖੀਆ. ਦੂਜੈ ਭਾਇ ॥
bhaaee re; jag dukheea. doojai bhaae |
Punjabi
ਹੈ ਭਰਾ! ਦਵੈਤ-ਭਾਵ ਅੰਦਰ ਖ਼ਚਤ ਕਾਰਨ ਸੰਸਾਰ ਮੁਸੀਬਤ ਵਿੱਚ ਹੈ।
English
O Siblings of Destiny, the world is in misery, engrossed in the love of duality.
ਗੁਰ ਸਰਣਾਈ ਸੁਖੁ ਲਹਹਿ; ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥
gur saranaaee sukh laheh; anadin naam dhiaae |1| rahaau |
Punjabi
ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਤੇ ਰੈਣ ਦਿਹੁੰ ਨਾਮ ਦਾ ਅਰਾਧਨ ਕਰਕੇ ਆਰਾਮ ਪਾ ਲਉ। ਠਹਿਰਾਉ।
English
In the Sanctuary of the Guru, peace is found, meditating on the Naam night and day. ||1||Pause||
ਸਾਚੇ. ਮੈਲੁ ਨ ਲਾਗਈ; ਮਨੁ ਨਿਰਮਲੁ ਹਰਿ ਧਿਆਇ ॥
saache. mail na laagee; man niramal har dhiaae |
Punjabi
ਸੱਚੇ ਪੁਰਸ਼ ਨੂੰ ਕੋਈ ਗੰਦਗੀ ਨਹੀਂ ਚਿਮੜਦੀ ਅਤੇ ਉਹ ਪਵਿੱਤ੍ਰ ਚਿੱਤ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
English
The truthful ones are not stained by filth. Meditating on the Lord, their minds remain pure.
ਗੁਰਮੁਖਿ ਸਬਦੁ ਪਛਾਣੀਐ; ਹਰਿ ਅੰਮ੍ਰਿਤ ਨਾਮਿ ਸਮਾਇ ॥
guramukh sabad pachhaaneeai; har amrit naam samaae |
Punjabi
ਗੁਰਾਂ ਦੇ ਰਾਹੀਂ ਸਾਹਿਬ ਨੂੰ ਅਨੁਭਵ ਕਰ ਅਤੇ ਵਾਹਿਗੁਰੂ ਦੀ ਸੁਧਾ-ਸਰੂਪ ਨਾਮ ਅੰਦਰ ਲੀਨ ਹੋ ਜਾ।
English
The Gurmukhs realize the Word of the Shabad; they are immersed in the Ambrosial Nectar of the Lord's Name.
ਗੁਰ ਗਿਆਨੁ ਪ੍ਰਚੰਡੁ ਬਲਾਇਆ; ਅਗਿਆਨੁ ਅੰਧੇਰਾ ਜਾਇ ॥੨॥
gur giaan prachandd balaaeaa; agiaan andheraa jaae |2|
Punjabi
ਗੁਰਾ ਨੇ ਬ੍ਰਹਮ ਗਿਆਤ ਦੀ ਚਮਕੀਲੀ ਰੋਸ਼ਨੀ ਪ੍ਰਕਾਸ਼ ਕਰ ਦਿੱਤੀ ਹੈ ਜਿਸ ਨਾਲ ਬੇ-ਸਮਝੀ ਦਾ ਹਨ੍ਹੇਰਾ ਦੂਰ ਹੋ ਗਿਆ ਹੈ।
English
The Guru has lit the brilliant light of spiritual wisdom, and the darkness of ignorance has been dispelled. ||2||
ਮਨਮੁਖ ਮੈਲੇ. ਮਲੁ ਭਰੇ; ਹਉਮੈ ਤ੍ਰਿਸਨਾ ਵਿਕਾਰੁ ॥
manamukh maile. mal bhare; haumai trisanaa vikaar |
Punjabi
ਖੁਦ-ਪਸੰਦ ਅਪਵਿਤ੍ਰ ਹਨ, ਉਹ ਹੰਕਾਰ ਤੇ ਖ਼ਾਹਿਸ਼ ਦੇ ਪਾਪ ਦੀ ਪਲੀਤੀ ਨਾਲ ਲਬਾਲਬ ਹਨ।
English
The self-willed manmukhs are polluted. They are filled with the pollution of egotism, wickedness and desire.
ਬਿਨੁ ਸਬਦੈ. ਮੈਲੁ ਨ ਉਤਰੈ; ਮਰਿ ਜੰਮਹਿ ਹੋਇ ਖੁਆਰੁ ॥
bin sabadai. mail na utarai; mar jameh hoe khuaar |
Punjabi
ਰੱਬ ਦੇ ਨਾਮ ਬਾਝੋਂ ਪਲੀਤੀ ਧੋਤੀ ਨਹੀਂ ਜਾਂਦੀ ਅਤੇ ਪ੍ਰਾਣੀ ਜੰਮਣ ਮਰਣ ਅੰਦਰ ਅਵਾਜਾਰ ਹੁੰਦਾ ਹੈ।
English
Without the Shabad, this pollution is not washed off; through the cycle of death and rebirth, they waste away in misery.
ਧਾਤੁਰ ਬਾਜੀ. ਪਲਚਿ ਰਹੇ; ਨਾ ਉਰਵਾਰੁ. ਨ ਪਾਰੁ ॥੩॥
dhaatur baajee. palach rahe; naa uravaar. na paar |3|
Punjabi
ਜੋ ਛਿਨ-ਭੰਗਰ ਖੇਡ ਅੰਦਰ ਖਚਤ ਹੋਏ ਹੋਏ ਹਨ, ਉਹ ਨਾਂ ਇਸ ਲੋਕ ਤੇ ਨਾਂ ਹੀ ਪ੍ਰਲੋਕ ਅੰਦਰ ਕਿਸੇ ਕੰਮ ਦੇ ਹਨ।
English
Engrossed in this transitory drama, they are not at home in either this world or the next. ||3||
ਗੁਰਮੁਖਿ ਜਪ ਤਪ ਸੰਜਮੀ; ਹਰਿ ਕੈ ਨਾਮਿ ਪਿਆਰੁ ॥
guramukh jap tap sanjamee; har kai naam piaar |
Punjabi
ਰੱਬ ਦੇ ਨਾਮ ਦੀ ਪ੍ਰੀਤ ਹੀ ਗੁਰੂ-ਪਿਆਰ ਦੀ ਪੂਜਾ, ਤਪੱਸਿਆ ਤੇ ਸਵੈ-ਰਿਆਜ਼ਤ ਹੈ।
English
For the Gurmukh, the love of the Name of the Lord is chanting, deep meditation and self-discipline.
ਗੁਰਮੁਖਿ ਸਦਾ ਧਿਆਈਐ; ਏਕੁ ਨਾਮੁ ਕਰਤਾਰੁ ॥
guramukh sadaa dhiaaeeai; ek naam karataar |
Punjabi
ਗੁਰੂ-ਪਿਆਰਾ ਹਮੇਸ਼ਾਂ ਇਕ ਸਿਰਜਣਹਾਰ ਦੇ ਨਾਮ ਦਾ ਆਰਾਧਨ ਕਰਦਾ ਹੈ।
English
The Gurmukh meditates forever on the Name of the One Creator Lord.
ਨਾਨਕ. ਨਾਮੁ ਧਿਆਈਐ; ਸਭਨਾ ਜੀਆ ਕਾ ਆਧਾਰੁ ॥੪॥੭॥੪੦॥
naanak. naam dhiaaeeai; sabhanaa jeea kaa aadhaar |4|7|40|
Punjabi
ਨਾਨਕ, ਪ੍ਰਭੂ ਦੇ ਨਾਮ ਦਾ ਚਿੰਤਨ ਕਰ, ਜੋ ਸਮੂਹ ਜੀਵਾਂ ਦਾ ਆਸਰਾ ਹੈ।
English
O Nanak, meditate on the Naam, the Name of the Lord, the Support of all beings. ||4||7||40||
ਸ੍ਰੀਰਾਗੁ ਮਹਲਾ ੩ ॥
sreeraag mahalaa 3 |
Punjabi
ਸਿਰੀ ਰਾਗ, ਤੀਜੀ ਪਾਤਸ਼ਾਹੀ।
English
Siree Raag, Third Mehl:
ਮਨਮੁਖੁ ਮੋਹਿ ਵਿਆਪਿਆ; ਬੈਰਾਗੁ ਉਦਾਸੀ. ਨ ਹੋਇ ॥
manamukh mohi viaapiaa; bairaag udaasee. na hoe |
Punjabi
ਪ੍ਰਤੀਕੂਲ ਪੁਰਸ਼ ਸੰਸਾਰੀ ਮਮਤਾ ਅੰਦਰ ਖਚਤ ਹੈ ਅਤੇ ਪ੍ਰਭੂ ਦੀ ਪ੍ਰੀਤ ਅਤੇ ਸੰਸਾਰ ਉਪਰਾਮਤਾ ਧਾਰਨ ਨਹੀਂ ਕਰਦਾ।
English
The self-willed manmukhs are engrossed in emotional attachment; they are not balanced or detached.
ਸਬਦੁ ਨ ਚੀਨੈ. ਸਦਾ ਦੁਖੁ; ਹਰਿ ਦਰਗਹਿ. ਪਤਿ ਖੋਇ ॥
sabad na cheenai. sadaa dukh; har darageh. pat khoe |
Punjabi
ਉਹ ਸੁਆਮੀ ਦੇ ਨਾਮ ਨੂੰ ਨਹੀਂ ਸਮਝਦਾ, ਸਦੀਵ ਹੀ ਕਸ਼ਟ ਉਠਾਉਂਦਾ ਹੈ ਤੇ ਰੱਬ ਦੇ ਦਰਬਾਰ ਵਿੱਚ ਆਪਣੀ ਇੱਜ਼ਤ ਗੁਆ ਲੈਂਦਾ ਹੈ।
English
They do not comprehend the Word of the Shabad. They suffer in pain forever, and lose their honor in the Court of the Lord.
ਹਉਮੈ. ਗੁਰਮੁਖਿ ਖੋਈਐ; ਨਾਮਿ ਰਤੇ ਸੁਖੁ ਹੋਇ ॥੧॥
haumai. guramukh khoeeai; naam rate sukh hoe |1|
Punjabi
ਜਗਿਆਸੂ ਆਪਣਾ ਹੰਕਾਰ ਦੂਰ ਕਰ ਦਿੰਦੇ ਹਨ, ਨਾਮ ਨਾਲ ਰੰਗੇ ਜਾਂਦੇ ਹਨ ਤੇ ਆਰਾਮ ਪਾਊਦੇ ਹਨ।
English
The Gurmukhs shed their ego; attuned to the Naam, they find peace. ||1||
ਮੇਰੇ ਮਨ; ਅਹਿਨਿਸਿ ਪੂਰਿ ਰਹੀ ਨਿਤ ਆਸਾ ॥
mere man; ahinis poor rahee nit aasaa |
Punjabi
ਹੇ ਮੇਰੀ ਜਿੰਦੜੀਏ! ਦਿਨ ਰਾਤ ਤੂੰ ਸਦੀਵ ਹੀ ਖ਼ਾਹਿਸ਼ਾਂ ਨਾਲ ਪਰੀ-ਪੂਰਨ ਰਹਿੰਦੀ ਹੈ।
English
O my mind, day and night, you are always full of wishful hopes.
ਸਤਗੁਰੁ ਸੇਵਿ, ਮੋਹੁ ਪਰਜਲੈ; ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥
satagur sev, mohu parajalai; ghar hee maeh udaasaa |1| rahaau |
Punjabi
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਸੰਸਾਰੀ ਮਮਤਾ ਪੂਰੀ ਤਰ੍ਹਾਂ ਸੜ ਜਾਂਦੀ ਹੈ ਤੇ ਬੰਦਾ ਆਪਣੇ ਗ੍ਰਿਹ ਵਿੱਚ ਹੀ ਨਿਰਲੇਪ ਰਹਿੰਦਾ ਹੈ। ਠਹਿਰਾਉ।
English
Serve the True Guru, and your emotional attachment shall be totally burnt away; remain detached within the home of your heart. ||1||Pause||
ਗੁਰਮੁਖਿ ਕਰਮ ਕਮਾਵੈ ਬਿਗਸੈ; ਹਰਿ ਬੈਰਾਗੁ ਅਨੰਦੁ ॥
guramukh karam kamaavai bigasai; har bairaag anand |
Punjabi
ਗੁਰੂ-ਸਮਰਪਣ ਭਲੇ ਕੰਮ ਕਰਦਾ ਤੇ ਖਿੜਦਾ ਹੈ। ਵਾਹਿਗੁਰੂ ਦੀ ਪਿਰਹੜੀ ਖੁਸ਼ੀ ਪੈਦਾ ਕਰਦੀ ਹੈ।
English
The Gurmukhs do good deeds and blossom forth; balanced and detached in the Lord, they are in ecstasy.
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ; ਹਉਮੈ ਮਾਰਿ ਨਿਚੰਦੁ ॥
ahinis bhagat kare din raatee; haumai maar nichand |
Punjabi
ਦਿਹੁੰ ਰੈਣ ਉਹ ਹਮੇਸ਼ਾਂ ਸਾਹਿਬ ਦੀ ਸੇਵਾ ਕਮਾਉਂਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਦੂਰ ਕਰਕੇ ਬੇ-ਫਿਕਰ ਹੋ ਜਾਂਦਾ ਹੈ।
English
Night and day, they perform devotional worship, day and night; subduing their ego, they are carefree.
ਵਡੈ ਭਾਗਿ ਸਤਸੰਗਤਿ ਪਾਈ; ਹਰਿ ਪਾਇਆ ਸਹਜਿ ਅਨੰਦੁ ॥੨॥
vaddai bhaag satasangat paaee; har paaeaa sehaj anand |2|
Punjabi
ਭਾਰੇ ਚੰਗੇ ਕਰਮਾਂ ਦੁਆਰਾ ਮੈਂ ਸਾਧ ਸੰਗਤ ਨੂੰ ਪਰਾਪਤ ਹੋਇਆ ਹਾਂ ਅਤੇ ਸਦੀਵੀ ਪਰਸੰਨਤਾ ਦੇ ਟਿਕਾਣੇ ਵਾਹਿਗੁਰੂ ਨੂੰ ਹਾਸਲ ਕੀਤਾ ਹੈ।
English
By great good fortune, I found the Sat Sangat, the True Congregation; I have found the Lord, with intuitive ease and ecstasy. ||2||
ਸੋ ਸਾਧੂ ਬੈਰਾਗੀ ਸੋਈ; ਹਿਰਦੈ ਨਾਮੁ ਵਸਾਏ ॥
so saadhoo bairaagee soee; hiradai naam vasaae |
Punjabi
ਉਹ ਸੰਤ ਹੈ ਅਤੇ ਉਹੀ ਜਗਤ-ਤਿਆਗੀ, ਜਿਹੜਾ ਹਰੀ ਨਾਮ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ।
English
That person is a Holy Saadhu, and a renouncer of the world, whose heart is filled with the Naam.
ਅੰਤਰਿ ਲਾਗਿ ਨ ਤਾਮਸੁ ਮੂਲੇ; ਵਿਚਹੁ ਆਪੁ ਗਵਾਏ ॥
antar laag na taamas moole; vichahu aap gavaae |
Punjabi
ਗੁੱਸਾ ਉਸ ਦੇ ਹਿਰਦੇ ਨੂੰ ਅਸਲੋ ਹੀ ਨਹੀਂ ਪੋਹਦਾ, ਕਿਉਂ ਜੋ ਉਸ ਨੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿਤਾ ਹੈ।
English
His inner being is not touched by anger or dark energies at all; he has lost his selfishness and conceit.
ਨਾਮੁ ਨਿਧਾਨੁ ਸਤਗੁਰੂ ਦਿਖਾਲਿਆ; ਹਰਿ ਰਸੁ ਪੀਆ ਅਘਾਏ ॥੩॥
naam nidhaan sataguroo dikhaaliaa; har ras peea aghaae |3|
Punjabi
ਨਾਮ ਦਾ ਖ਼ਜ਼ਾਨਾ ਸੱਚੇ ਗੁਰਾਂ ਨੇ ਉਸ ਨੂੰ ਵਿਖਾਲ ਦਿਤਾ ਹੈ ਅਤੇ ਈਸ਼ਵਰੀ ਅੰਮ੍ਰਿਤ ਨੂੰ ਉਹ ਰੱਜ ਕੇ ਪਾਨ ਕਰਦਾ ਹੈ।
English
The True Guru has revealed to him the Treasure of the Naam, the Name of the Lord; he drinks in the Sublime Essence of the Lord, and is satisfied. ||3||
ਜਿਨਿ ਕਿਨੈ ਪਾਇਆ ਸਾਧਸੰਗਤੀ; ਪੂਰੈ ਭਾਗਿ ਬੈਰਾਗਿ ॥
jin kinai paaeaa saadhasangatee; poorai bhaag bairaag |
Punjabi
ਜਿਸ ਕਿਸੇ ਨੇ ਵਾਹਿਗੁਰੂ ਨੂੰ ਪਾਇਆ ਹੈ, ਸਚਿਆਰਾ ਦੀ ਸੰਗਤ ਅੰਦਰ ਪਾਇਆ ਹੈ। ਪੂਰਨ ਚੰਗੇ ਨਸੀਬਾਂ ਰਾਹੀਂ ਪ੍ਰਭੂ ਦੀ ਪ੍ਰੀਤ ਪਰਾਪਤ ਹੁੰਦੀ ਹੈ।
English
Whoever has found it, has done so in the Saadh Sangat, the Company of the Holy. Through perfect good fortune, such balanced detachment is attained.
ਮਨਮੁਖ ਫਿਰਹਿ. ਨ ਜਾਣਹਿ ਸਤਗੁਰੁ; ਹਉਮੈ ਅੰਦਰਿ ਲਾਗਿ ॥
manamukh fireh. na jaaneh satagur; haumai andar laag |
Punjabi
ਅੰਤਰੀਵ ਤੌਰ ਤੇ ਹੰਕਾਰ ਨਾਲ ਜੁੜੇ ਹੋਣ ਕਰਕੇ ਆਪ-ਹੁਦਰੇ ਭਟਕਦੇ ਫਿਰਦੇ ਹਨ ਅਤੇ ਸੱਚੇ ਗੁਰਾਂ ਨੂੰ ਨਹੀਂ ਸਮਝਦੇ!
English
The self-willed manmukhs wander around lost, but they do not know the True Guru. They are inwardly attached to egotism.
ਨਾਨਕ ਸਬਦਿ ਰਤੇ. ਹਰਿ ਨਾਮਿ ਰੰਗਾਏ; ਬਿਨੁ ਭੈ. ਕੇਹੀ ਲਾਗਿ ॥੪॥੮॥੪੧॥
naanak sabad rate. har naam rangaae; bin bhai. kehee laag |4|8|41|
Punjabi
ਨਾਨਕ, ਜਿਹੜੇ ਗੁਰਬਾਣੀ ਨਾਲ ਰੰਗੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਰੰਗੀਜ ਜਾਂਦੇ ਹਨ। ਪ੍ਰੰਭੂ ਦੇ ਡਰ ਦੀ ਪਾਹ ਦੇ ਬਗੈਰ ਉਨ੍ਹਾਂ ਨੂੰ ਕਿਸ ਤਰ੍ਹਾਂ ਰੰਗ ਚੜ੍ਹ ਸਕਦਾ ਹੈ?
English
O Nanak, those who are attuned to the Shabad are dyed in the Color of the Lord's Name. Without the Fear of God, how can they retain this Color? ||4||8||41||
ਸਿਰੀਰਾਗੁ ਮਹਲਾ ੩ ॥
sireeraag mahalaa 3 |
Punjabi
ਸਿਰੀ ਰਾਗੁ, ਤੀਜੀ ਪਾਤਸ਼ਾਹੀ।
English
Siree Raag, Third Mehl:
ਘਰ ਹੀ ਸਉਦਾ ਪਾਈਐ; ਅੰਤਰਿ ਸਭ ਵਥੁ ਹੋਇ ॥
ghar hee saudaa paaeeai; antar sabh vath hoe |
Punjabi
ਬੰਦੇ ਦੇ ਅੰਦਰ ਹੀ ਸਾਰੀਆਂ ਵਸਤੂਆਂ ਹਨ। ਉਹ ਆਪਣੇ ਗ੍ਰਹਿ ਵਿਚੋਂ ਹੀ ਉਹ ਲੋੜੀਦਾ ਸੌਦਾ-ਸੂਤ ਲੈ ਸਕਦਾ ਹੈ।
English
Within the home of your own inner being, the merchandise is obtained. All commodities are within.
ਖਿਨੁ ਖਿਨੁ ਨਾਮੁ ਸਮਾਲੀਐ; ਗੁਰਮੁਖਿ ਪਾਵੈ ਕੋਇ ॥
khin khin naam samaaleeai; guramukh paavai koe |
Punjabi
ਹਰ ਮੁਹਤ ਹਰੀ ਦੇ ਨਾਮ ਦਾ ਸਿਮਰਨ ਕਰ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਰਾਪਤ ਕਰਦਾ ਹੈ।
English
Each and every moment, dwell on the Naam, the Name of the Lord; the Gurmukhs obtain it.
ਨਾਮੁ ਨਿਧਾਨੁ ਅਖੁਟੁ ਹੈ; ਵਡਭਾਗਿ ਪਰਾਪਤਿ ਹੋਇ ॥੧॥
naam nidhaan akhutt hai; vaddabhaag paraapat hoe |1|
Punjabi
ਨਾਮ ਦਾ ਖ਼ਜ਼ਾਨਾ ਅਮੁੱਕ ਹੈ, ਪਰਮ ਚੰਗੇ ਕਰਮਾਂ ਰਾਹੀਂ ਇਹ ਹਾਸਲ ਹੁੰਦਾ ਹੈ।
English
The Treasure of the Naam is inexhaustible. By great good fortune, it is obtained. ||1||
ਮੇਰੇ ਮਨ; ਤਜਿ ਨਿੰਦਾ ਹਉਮੈ ਅਹੰਕਾਰੁ ॥
mere man; taj nindaa haumai ahankaar |
Punjabi
ਹੇ ਮੇਰੀ ਜਿੰਦੜੀਏ! ਅਪਜਸ, ਸਵੈ-ਹੰਗਤਾ ਅਤੇ ਹੈਕੜ ਛੱਡ ਦੇ।
English
O my mind, give up slander, egotism and arrogance.