Ang 30
ਹਰਿ ਜੀਉ ਸਦਾ ਧਿਆਇ ਤੂ; ਗੁਰਮੁਖਿ ਏਕੰਕਾਰੁ ॥੧॥ ਰਹਾਉ ॥
har jeeo sadaa dhiaae too; guramukh ekankaar |1| rahaau |
Punjabi
ਗੁਰਾਂ ਦੇ ਰਾਹੀਂ ਤੂੰ ਸਦੀਵ ਹੀ ਪੂਜਯ ਪ੍ਰਭੂ ਅਦੁੱਤੀ ਵਿਅਕਤੀ ਦਾ ਚਿੰਤਨ ਕਰ। ਠਹਿਰਾਉ।
English
Become Gurmukh, and meditate forever on the Dear Lord, the One and Only Creator. ||1||Pause||
ਗੁਰਮੁਖਾ ਕੇ ਮੁਖ ਉਜਲੇ; ਗੁਰਸਬਦੀ ਬੀਚਾਰਿ ॥
guramukhaa ke mukh ujale; gurasabadee beechaar |
Punjabi
ਰੋਸ਼ਨ ਹਨ ਚਿਹਰੇ ਗੁਰੂ-ਪਿਆਰਿਆਂ ਦੇ। ਉਹ ਗੁਰੂ ਦੇ ਸ਼ਬਦ ਦਾ ਧਿਆਨ ਧਰਦੇ ਹਨ।
English
The faces of the Gurmukhs are radiant and bright; they reflect on the Word of the Guru's Shabad.
ਹਲਤਿ ਪਲਤਿ ਸੁਖੁ ਪਾਇਦੇ; ਜਪਿ ਜਪਿ ਰਿਦੈ ਮੁਰਾਰਿ ॥
halat palat sukh paaeide; jap jap ridai muraar |
Punjabi
ਆਪਣੇ ਚਿੱਤ ਵਿੱਚ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਚਿੰਤਨ ਤੇ ਸਿਮਰਨ ਕਰਨ ਦੁਆਰਾ, ਉਹ ਇਸ ਲੋਕ ਤੇ ਪ੍ਰਲੋਕ ਵਿੱਚ ਆਰਾਮ ਪਾਉਂਦੇ ਹਨ।
English
They obtain peace in this world and the next, chanting and meditating within their hearts on the Lord.
ਘਰ ਹੀ ਵਿਚਿ ਮਹਲੁ ਪਾਇਆ; ਗੁਰਸਬਦੀ ਵੀਚਾਰਿ ॥੨॥
ghar hee vich mehal paaeaa; gurasabadee veechaar |2|
Punjabi
ਗੁਰਾਂ ਦੇ ਸ਼ਬਦ ਨੂੰ ਸੋਚਣ ਸਮਝਣ ਦੁਆਰਾ, ਉਹ ਆਪਣੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਪਾਂ ਲੈਂਦੇ ਹਨ।
English
Within the home of their own inner being, they obtain the Mansion of the Lord's Presence, reflecting on the Guru's Shabad. ||2||
ਸਤਗੁਰ ਤੇ. ਜੋ ਮੁਹ ਫੇਰਹਿ; ਮਥੇ ਤਿਨ ਕਾਲੇ ॥
satagur te. jo muh fereh; mathe tin kaale |
Punjabi
ਸਿਆਹ ਹੋ ਜਾਂਦੇ ਹਨ ਉਨ੍ਹਾਂ ਦੇ ਮਸਤਕ ਜਿਹੜੇ ਸੱਚੇ ਗੁਰਾਂ ਵਲੋ ਆਪਣੇ ਮੂੰਹ ਮੋੜ ਲੈਂਦੇ ਹਨ।
English
Those who turn their faces away from the True Guru shall have their faces blackened.
ਅਨਦਿਨੁ ਦੁਖ ਕਮਾਵਦੇ; ਨਿਤ ਜੋਹੇ ਜਮ ਜਾਲੇ ॥
anadin dukh kamaavade; nit johe jam jaale |
Punjabi
ਰਾਤ੍ਰੀ ਦਿਹੁੰ ਉਹ ਦੁਖ ਦੇਣ ਹਾਰ ਕਰਮ ਕਰਦੇ ਹਨ ਅਤੇ ਮੌਤ ਦੀ ਫਾਹੀ ਹਮੇਸ਼ਾਂ ਹੀ ਉਨ੍ਹਾਂ ਨੂੰ ਤਾੜਦੀ ਹੈ।
English
Night and day, they suffer in pain; they see the noose of Death always hovering above them.
ਸੁਪਨੈ ਸੁਖੁ. ਨ ਦੇਖਨੀ; ਬਹੁ ਚਿੰਤਾ ਪਰਜਾਲੇ ॥੩॥
supanai sukh. na dekhanee; bahu chintaa parajaale |3|
Punjabi
ਸੁਫਨੇ ਵਿੱਚ ਭੀ ਉਹ ਖੁਸ਼ੀ ਨਹੀਂ ਵੇਖਦੇ ਅਤੇ ਅਧਿਕ ਫਿਕਰ ਨੇ ਉਨ੍ਹਾਂ ਨੂੰ ਸੰਪੂਰਨ ਤੌਰ ਤੇ ਸਾੜ ਸੁੱਟਿਆ ਹੈ।
English
Even in their dreams, they find no peace; they are consumed by the fires of intense anxiety. ||3||
ਸਭਨਾ ਕਾ ਦਾਤਾ ਏਕੁ ਹੈ; ਆਪੇ ਬਖਸ ਕਰੇਇ ॥
sabhanaa kaa daataa ek hai; aape bakhas karee |
Punjabi
ਇਕ ਪ੍ਰਭੂ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਉਹ ਆਪ ਹੀ ਬਖਸ਼ੀਸ਼ਾਂ ਬਖਸ਼ਦਾ ਹੈ।
English
The One Lord is the Giver of all; He Himself bestows all blessings.
ਕਹਣਾ ਕਿਛੂ ਨ ਜਾਵਈ; ਜਿਸੁ ਭਾਵੈ ਤਿਸੁ ਦੇਇ ॥
kahanaa kichhoo na jaavee; jis bhaavai tis dee |
Punjabi
ਉਹ ਉਸ ਨੂੰ ਦਿੰਦਾ ਹੈ, ਜਿਹੜਾ ਉਸ ਨੂੰ ਚੰਗਾ ਲਗਦਾ ਹੈ। ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
English
No one else has any say in this; He gives just as He pleases.
ਨਾਨਕ ਗੁਰਮੁਖਿ ਪਾਈਐ; ਆਪੇ ਜਾਣੈ ਸੋਇ ॥੪॥੯॥੪੨॥
naanak guramukh paaeeai; aape jaanai soe |4|9|42|
Punjabi
ਨਾਨਕ, ਵਾਹਿਗੁਰੂ ਦੀ ਪਰਾਪਤੀ ਗੁਰੂ ਦੁਆਰਾ ਹੁੰਦੀ ਹੈ। ਉਹ ਖੁਦ ਹੀ ਆਪਣੇ ਆਪ ਨੂੰ ਸਮਝਦਾ ਹੈ।
English
O Nanak, the Gurmukhs obtain Him; He Himself knows Himself. ||4||9||42||
ਸਿਰੀਰਾਗੁ ਮਹਲਾ ੩ ॥
sireeraag mahalaa 3 |
Punjabi
ਸਿਰੀ ਰਾਗ, ਤੀਜੀ ਪਾਤਸ਼ਾਹੀ।
English
Siree Raag, Third Mehl:
ਸਚਾ ਸਾਹਿਬੁ ਸੇਵੀਐ; ਸਚੁ ਵਡਿਆਈ ਦੇਇ ॥
sachaa saahib seveeai; sach vaddiaaee dee |
Punjabi
ਸੱਚੇ ਸੁਆਮੀ ਦੀ ਸੇਵਾ ਕਰ ਜੋ ਤੈਨੂੰ ਸੱਚੀ ਪ੍ਰਭਤਾ ਪਰਦਾਨ ਕਰੇਗਾ।
English
Serve your True Lord and Master, and you shall be blessed with true greatness.
ਗੁਰ ਪਰਸਾਦੀ ਮਨਿ ਵਸੈ; ਹਉਮੈ ਦੂਰਿ ਕਰੇਇ ॥
gur parasaadee man vasai; haumai door karee |
Punjabi
ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਵੱਸਦਾ ਹੈ ਤੇ ਉਸ ਦੀ ਹੰਗਤਾ ਨੂੰ ਪਰੇ ਸੁੱਟ ਪਾਉਂਦਾ ਹੈ।
English
By Guru's Grace, He abides in the mind, and egotism is driven out.
ਇਹੁ ਮਨੁ ਧਾਵਤੁ. ਤਾ ਰਹੈ; ਜਾ ਆਪੇ ਨਦਰਿ ਕਰੇਇ ॥੧॥
eihu man dhaavat. taa rahai; jaa aape nadar karee |1|
Punjabi
ਜਦ ਸਾਈਂ ਖ਼ੁਦ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਕੇਵਲ ਤਦ ਹੀ ਇਹ ਭਜਿਆ ਫਿਰਦਾ ਮਨੂਆ ਕਾਬੂ ਵਿੱਚ ਆਉਂਦਾ ਹੈ।
English
This wandering mind comes to rest, when the Lord casts His Glance of Grace. ||1||
ਭਾਈ ਰੇ; ਗੁਰਮੁਖਿ ਹਰਿ ਨਾਮੁ ਧਿਆਇ ॥
bhaaee re; guramukh har naam dhiaae |
Punjabi
ਹੇ ਵੀਰ! ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।
English
O Siblings of Destiny, become Gurmukh, and meditate on the Name of the Lord.
ਨਾਮੁ ਨਿਧਾਨੁ ਸਦ ਮਨਿ ਵਸੈ; ਮਹਲੀ ਪਾਵੈ ਥਾਉ ॥੧॥ ਰਹਾਉ ॥
naam nidhaan sad man vasai; mahalee paavai thaau |1| rahaau |
Punjabi
ਜੇਕਰ ਨਾਮ ਦਾ ਖ਼ਜ਼ਾਨਾ ਸਦੀਵ ਹੀ ਬੰਦੇ ਦੇ ਚਿੱਤ ਵਿੱਚ ਨਿਵਾਸ ਰਖੇ ਤਾਂ ਉਹ ਸਾਈਂ ਦੇ ਮੰਦਰ ਅੰਦਰ ਥਾਂ ਪਾ ਲੈਂਦਾ ਹੈ। ਠਹਿਰਾਉ।
English
The Treasure of the Naam abides forever within the mind, and one's place of rest is found in the Mansion of the Lord's Presence. ||1||Pause||
ਮਨਮੁਖ ਮਨੁ ਤਨੁ ਅੰਧੁ ਹੈ; ਤਿਸ ਨਉ. ਠਉਰ ਨ ਠਾਉ ॥
manamukh man tan andh hai; tis nau. tthaur na tthaau |
Punjabi
ਅਧਰਮੀ ਦੀ ਆਤਮਾ ਅਤੇ ਦੇਹਿ ਅੰਦਰ ਅਨ੍ਹੇਰ ਹੈ। ਉਸ ਨੂੰ ਕੋਈ ਪਨਾਹ ਜਾਂ ਆਰਾਮ ਦੀ ਥਾਂ ਨਹੀਂ ਮਿਲਦੀ।
English
The minds and bodies of the self-willed manmukhs are filled with darkness; they find no shelter, no place of rest.
ਬਹੁ ਜੋਨੀ ਭਉਦਾ ਫਿਰੈ; ਜਿਉ. ਸੁੰਞੈਂ ਘਰਿ ਕਾਉ ॥
bahu jonee bhaudaa firai; jiau. sunyain ghar kaau |
Punjabi
ਸੱਖਣੇ ਮਕਾਨ ਵਿੱਚ ਕਾਂ ਦੀ ਮਾਨਿੰਦ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਫਿਰਦਾ ਹੈ।
English
Through countless incarnations they wander lost, like crows in a deserted house.
ਗੁਰਮਤੀ ਘਟਿ ਚਾਨਣਾ; ਸਬਦਿ ਮਿਲੈ ਹਰਿ ਨਾਉ ॥੨॥
guramatee ghatt chaananaa; sabad milai har naau |2|
Punjabi
ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਨੂਰ ਮਨ ਅੰਦਰ ਚਮਕਦਾ ਹੈ ਅਤੇ ਉਸ ਦੀ ਬਾਣੀ ਦੁਆਰਾ ਰੰਬ ਦਾ ਨਾਮ ਮਿਲਦਾ ਹੈ।
English
Through the Guru's Teachings, the heart is illuminated. Through the Shabad, the Name of the Lord is received. ||2||
ਤ੍ਰੈ ਗੁਣ ਬਿਖਿਆ ਅੰਧੁ ਹੈ; ਮਾਇਆ ਮੋਹ ਗੁਬਾਰ ॥
trai gun bikhiaa andh hai; maaeaa moh gubaar |
Punjabi
ਤੈਨੂੰ ਤਿੰਨਾਂ ਸੁਭਾਵਾਂ ਦੀ ਬਦੀ ਅਤੇ ਧਨ ਦੌਲਤ ਦੀ ਲਗਨ ਦੇ ਅਨ੍ਹੇਰੇ ਨੇ ਅੰਨ੍ਹਾ ਕਰ ਛੱਡਿਆ ਹੈ।
English
In the corruption of the three qualities, there is blindness; in attachment to Maya, there is darkness.
ਲੋਭੀ ਅਨ ਕਉ ਸੇਵਦੇ; ਪੜਿ ਵੇਦਾ ਕਰੈ ਪੂਕਾਰ ॥
lobhee an kau sevade; parr vedaa karai pookaar |
Punjabi
ਲਾਲਚੀ ਬੰਦੇ ਹੋਰਨਾ ਦੀ ਪਹਿਲ ਕਮਾਉਂਦੇ ਹਨ, ਭਾਵੇਂ ਉਹ ਆਪਣੇ ਬੇਦਾਂ ਦੇ ਵਾਚਣ ਦਾ ਢੰਡੋਰਾ ਪਿਟਦੇ ਹਨ।
English
The greedy people serve others, instead of the Lord, although they loudly announce their reading of scriptures.
ਬਿਖਿਆ ਅੰਦਰਿ ਪਚਿ ਮੁਏ; ਨਾ ਉਰਵਾਰੁ. ਨ ਪਾਰੁ ॥੩॥
bikhiaa andar pach mue; naa uravaar. na paar |3|
Punjabi
ਪਾਪ ਅੰਦਰ ਉਹ ਸੜ ਕੇ ਮਰ ਗਏ ਹਨ। ਨਾਂ ਉਹ ਉਰਲੇ ਕਿਨਾਰੇ ਹਨ ਤੇ ਨਾਂ ਹੀ ਪਾਰਲੇ।
English
They are burnt to death by their own corruption; they are not at home, on either this shore or the one beyond. ||3||
ਮਾਇਆ ਮੋਹਿ ਵਿਸਾਰਿਆ; ਜਗਤ ਪਿਤਾ ਪ੍ਰਤਿਪਾਲਿ ॥
maaeaa mohi visaariaa; jagat pitaa pratipaal |
Punjabi
ਧਨ-ਦੌਲਤ ਦੇ ਪਿਆਰ ਵਿੱਚ ਉਨ੍ਹਾਂ ਨੇ ਸੰਸਾਰ ਦੇ ਪਾਲਣ-ਪੋਸਣਹਾਰ ਬਾਬਲ ਨੂੰ ਭੁਲਾ ਦਿੱਤਾ ਹੈ।
English
In attachment to Maya, they have forgotten the Father, the Cherisher of the World.
ਬਾਝਹੁ ਗੁਰੂ ਅਚੇਤੁ ਹੈ; ਸਭ ਬਧੀ ਜਮਕਾਲਿ ॥
baajhahu guroo achet hai; sabh badhee jamakaal |
Punjabi
ਗੁਰਾਂ ਦੇ ਬਗੈਰ ਸਾਰੇ ਪ੍ਰਾਣੀ ਗਾਫਲ ਹਨ ਅਤੇ ਮੌਤ ਦੇ ਫ਼ਰਿਸ਼ਤੇ ਦੀ ਕੈਦ ਅੰਦਰ ਹਨ।
English
Without the Guru, all are unconscious; they are held in bondage by the Messenger of Death.
ਨਾਨਕ ਗੁਰਮਤਿ ਉਬਰੇ; ਸਚਾ ਨਾਮੁ ਸਮਾਲਿ ॥੪॥੧੦॥੪੩॥
naanak guramat ubare; sachaa naam samaal |4|10|43|
Punjabi
ਨਾਨਕ ਗੁਰਾਂ ਦੇ ਉਪਦੇਸ਼ ਤਾਬੇ ਸਤਿਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦੇ ਹਨ।
English
O Nanak, through the Guru's Teachings, you shall be saved, contemplating the True Name. ||4||10||43||
ਸਿਰੀਰਾਗੁ ਮਹਲਾ ੩ ॥
sireeraag mahalaa 3 |
Punjabi
ਸਿਰੀ ਰਾਗ, ਤੀਜੀ ਪਾਤਸ਼ਾਹੀ।
English
Siree Raag, Third Mehl:
ਤ੍ਰੈ ਗੁਣ ਮਾਇਆ ਮੋਹੁ ਹੈ; ਗੁਰਮੁਖਿ. ਚਉਥਾ ਪਦੁ ਪਾਇ ॥
trai gun maaeaa mohu hai; guramukh. chauthaa pad paae |
Punjabi
ਤਿੰਨਾਂ ਮਿਜਾਜ਼ਾ ਵਿੱਚ ਧਨ ਦੌਲਤ ਦੀ ਲਗਣ ਹੀ ਹੈ। ਗੁਰੂ-ਪਿਆਰਾ ਚੋਥੀ ਬੈਕੁੰਠੀ ਪ੍ਰਸੰਨਤਾ ਦੀ ਅਵਸਥਾ ਨੂੰ ਪਾ ਲੈਂਦਾ ਹੈ।
English
The three qualities hold people in attachment to Maya. The Gurmukh attains the fourth state of higher consciousness.
ਕਰਿ ਕਿਰਪਾ ਮੇਲਾਇਅਨੁ; ਹਰਿ ਨਾਮੁ ਵਸਿਆ ਮਨਿ ਆਇ ॥
kar kirapaa melaaeian; har naam vasiaa man aae |
Punjabi
ਸੁਆਮੀ ਉਨ੍ਹਾਂ ਨੂੰ ਮਿਹਰਬਾਨੀ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਆ ਕੇ ਨਿਵਾਸ ਕਰ ਲੈਂਦਾ ਹੈ।
English
Granting His Grace, God unites us with Himself. The Name of the Lord comes to abide within the mind.
ਪੋਤੈ ਜਿਨ ਕੈ ਪੁੰਨੁ ਹੈ; ਤਿਨ ਸਤਸੰਗਤਿ ਮੇਲਾਇ ॥੧॥
potai jin kai pun hai; tin satasangat melaae |1|
Punjabi
ਜਿਨ੍ਹਾਂ ਦੇ ਖ਼ਜ਼ਾਨੇ ਅੰਦਰ ਬਖ਼ਸ਼ਿਸ਼ ਹੈ, ਉਨ੍ਹਾਂ ਨੂੰ ਪ੍ਰਭੂ ਸਾਧ ਸੰਗਤ ਨਾਲ ਜੋੜ ਦਿੰਦਾ ਹੈ।
English
Those who have the treasure of goodness join the Sat Sangat, the True Congregation. ||1||
ਭਾਈ ਰੇ; ਗੁਰਮਤਿ ਸਾਚਿ ਰਹਾਉ ॥
bhaaee re; guramat saach rahaau |
Punjabi
ਹੇ ਭਰਾ! ਗੁਰਾਂ ਦੀ ਸਿੱਖਿਆ ਦੁਆਰਾ, ਸੱਚ ਅੰਦਰ ਰਹੁ।
English
O Siblings of Destiny, follow the Guru's Teachings and dwell in truth.
ਸਾਚੋ ਸਾਚੁ ਕਮਾਵਣਾ; ਸਾਚੈ ਸਬਦਿ ਮਿਲਾਉ ॥੧॥ ਰਹਾਉ ॥
saacho saach kamaavanaa; saachai sabad milaau |1| rahaau |
Punjabi
ਨਿਰੋਲ ਸੱਚ ਦੀ ਕਮਾਈ ਕਰ ਅਤੇ ਸੱਚੇ ਨਾਮ ਨਾਲ ਜੁੜ ਜਾ। ਠਹਿਰਾਉ।
English
Practice truth, and only truth, and merge in the True Word of the Shabad. ||1||Pause||
ਜਿਨੀ ਨਾਮੁ ਪਛਾਣਿਆ; ਤਿਨ ਵਿਟਹੁ ਬਲਿ ਜਾਉ ॥
jinee naam pachhaaniaa; tin vittahu bal jaau |
Punjabi
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਹਰੀ ਨਾਮ ਨੂੰ ਸਿੰਞਾਣਿਆ ਹੈ।
English
I am a sacrifice to those who recognize the Naam, the Name of the Lord.
ਆਪੁ ਛੋਡਿ ਚਰਣੀ ਲਗਾ; ਚਲਾ ਤਿਨ ਕੈ ਭਾਇ ॥
aap chhodd charanee lagaa; chalaa tin kai bhaae |
Punjabi
ਆਪਣੀ ਸਵੇ-ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੇ ਪੈਰੀ ਪੈਦਾ ਅਤੇ ਉਨ੍ਹਾਂ ਦੇ ਭਾਣੇ ਅਨੁਸਾਰ ਟੁਰਦਾ ਹਾਂ।
English
Renouncing selfishness, I fall at their feet, and walk in harmony with His Will.
ਲਾਹਾ. ਹਰਿ ਹਰਿ ਨਾਮੁ ਮਿਲੈ; ਸਹਜੇ ਨਾਮਿ ਸਮਾਇ ॥੨॥
laahaa. har har naam milai; sahaje naam samaae |2|
Punjabi
ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਕਮਾ ਕੇ ਮੈਂ ਇਸ ਤਰ੍ਹਾਂ ਸੁਭਾਵਕ ਹੀ ਨਾਮ ਵਿੱਚ ਲੀਨ ਹੋ ਜਾਵਾਂਗਾ।
English
Earning the Profit of the Name of the Lord, Har, Har, I am intuitively absorbed in the Naam. ||2||
ਬਿਨੁ ਗੁਰ. ਮਹਲੁ ਨ ਪਾਈਐ; ਨਾਮੁ. ਨ ਪਰਾਪਤਿ ਹੋਇ ॥
bin gur. mehal na paaeeai; naam. na paraapat hoe |
Punjabi
ਗੁਰਾਂ ਦੇ ਬਗੈਰ ਜੀਵ ਹਰੀ ਦੇ ਮੰਦਰ ਨੂੰ ਨਹੀਂ ਪਾਉਂਦਾ ਅਤੇ ਨਾਂ ਹੀ ਉਸ ਦੇ ਨਾਮ ਨੂੰ ਹਾਸਲ ਕਰਦਾ ਹੈ।
English
Without the Guru, the Mansion of the Lord's Presence is not found, and the Naam is not obtained.
ਐਸਾ ਸਤਗੁਰੁ. ਲੋੜਿ ਲਹੁ; ਜਿਦੂ ਪਾਈਐ ਸਚੁ ਸੋਇ ॥
aisaa satagur. lorr lahu; jidoo paaeeai sach soe |
Punjabi
ਖੋਜ ਕੇ ਐਹੋ ਜੇਹੇ ਸਚੇ ਗੁਰਾਂ ਨੂੰ ਪਰਾਪਤ ਕਰ ਜਿਨ੍ਹਾਂ ਦੇ ਰਾਹੀਂ ਤੂੰ ਉਸ ਸਚੇ ਸਾਈਂ ਨੂੰ ਪਾ ਲਵੇ।
English
Seek and find such a True Guru, who shall lead you to the True Lord.
ਅਸੁਰ ਸੰਘਾਰੈ. ਸੁਖਿ ਵਸੈ; ਜੋ ਤਿਸੁ ਭਾਵੈ ਸੁ ਹੋਇ ॥੩॥
asur sanghaarai. sukh vasai; jo tis bhaavai su hoe |3|
Punjabi
ਜੋ ਆਪਣੇ ਮੰਦ-ਵਿਸ਼ੇ ਨੂੰ ਮਾਰਦਾ ਹੈ, ਉਹ ਆਰਾਮ ਅੰਦਰ ਰਹਿੰਦਾ ਹੈ। ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
English
Destroy your evil passions, and you shall dwell in peace. Whatever pleases the Lord comes to pass. ||3||
ਜੇਹਾ ਸਤਗੁਰੁ ਕਰਿ ਜਾਣਿਆ; ਤੇਹੋ ਜੇਹਾ ਸੁਖੁ ਹੋਇ ॥
jehaa satagur kar jaaniaa; teho jehaa sukh hoe |
Punjabi
ਜਿਹੋ ਜਿਹਾ ਭਰੋਸਾ ਸਚੇ ਗੁਰਾਂ ਅੰਦਰ ਹੈ, ਉਹੋ ਜਿਹਾ ਹੀ ਆਰਾਮ ਜੀਵ ਪਾਉਂਦਾ ਹੈ।
English
As one knows the True Guru, so is the peace obtained.
ਏਹੁ ਸਹਸਾ ਮੂਲੇ ਨਾਹੀ; ਭਾਉ ਲਾਏ ਜਨੁ ਕੋਇ ॥
ehu sahasaa moole naahee; bhaau laae jan koe |
Punjabi
ਇਸ ਵਿੱਚ ਅਸਲੋਂ ਹੀ ਕੋਈ ਸੰਦੇਹ ਨਹੀਂ ਪ੍ਰੰਤੂ ਕੋਈ ਵਿਰਲਾ ਪੁਰਸ਼ ਹੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ।
English
There is no doubt at all about this, but those who love Him are very rare.
ਨਾਨਕ. ਏਕ ਜੋਤਿ ਦੁਇ ਮੂਰਤੀ; ਸਬਦਿ ਮਿਲਾਵਾ ਹੋਇ ॥੪॥੧੧॥੪੪॥
naanak. ek jot due mooratee; sabad milaavaa hoe |4|11|44|
Punjabi
ਨਾਨਕ ਵਾਹਿਗੁਰੂ ਅਤੇ ਗੁਰੂ ਦੇ ਦੋ ਸਰੂਪ ਹਨ, ਪਰ ਉਨ੍ਹਾਂ ਦਾ ਐਨ ਓਹੀ ਇਕ ਨੂਰ ਹੈ। ਨਾਮ ਦੁਆਰਾ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ।
English
O Nanak, the One Light has two forms; through the Shabad, union is attained. ||4||11||44||