Ang 929
ਸਾਧ ਪਠਾਏ ਆਪਿ ਹਰਿ; ਹਮ ਤੁਮ ਤੇ. ਨਾਹੀ ਦੂਰਿ ॥
saadh patthaae aap har; ham tum te. naahee door |
Punjabi
ਵਾਹਿਗੁਰੂ ਖੁਦ ਸੰਤਾਂ ਨੂੰ ਇਹ ਕਹਿ ਕੇ ਸੰਸਾਰ ਵਿੱਚ ਭੇਜਦਾ ਹੈ, ਮੈਂ ਤੁਹਾਡੇ ਕੋਲੋਂ ਦੁਰੇਡੇ ਨਹੀਂ।
English
The Lord Himself sent His Holy Saints, to tell us that He is not far away.
ਨਾਨਕ. ਭ੍ਰਮ ਭੈ ਮਿਟਿ ਗਏ; ਰਮਣ ਰਾਮ ਭਰਪੂਰਿ ॥੨॥
naanak. bhram bhai mitt ge; raman raam bharapoor |2|
Punjabi
ਨਾਨਕ ਸਰਬ-ਵਿਆਪਦ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੇਰਾ ਵਹਿਮ ਤੇ ਡਰ ਨਾਸ ਹੋ ਗਏ ਹਨ।
English
O Nanak, doubt and fear are dispelled, chanting the Name of the all-pervading Lord. ||2||
ਛੰਤੁ ॥
chhant |
Punjabi
ਛੰਤ।
English
Chhant:
ਰੁਤਿ ਸਿਸੀਅਰ ਸੀਤਲ; ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥
rut siseear seetal; har pragatte manghar pohi jeeo |
Punjabi
ਚੰਦ ਵਰਗੇ ਠੰਢੇ ਮੱਘਰ ਅਤੇ ਪੋਹ ਦੇ ਮਹੀਨਿਆਂ ਦੇ ਮੌਸਮ ਅੰਦਰ ਵਾਹਿਗੁਰੂ ਮੈਨੂੰ ਪ੍ਰਤੱਖ ਦਿੱਸ ਪਿਆ ਹੈ।
English
In the cold season of Maghar and Poh, the Lord reveals Himself.
ਜਲਨਿ ਬੁਝੀ. ਦਰਸੁ ਪਾਇਆ; ਬਿਨਸੇ ਮਾਇਆ ਧ੍ਰੋਹ ਜੀਉ ॥
jalan bujhee. daras paaeaa; binase maaeaa dhroh jeeo |
Punjabi
ਸਾਈਂ ਦਾ ਦੀਦਾਰ ਦੇਖ ਕੇ, ਮੇਰੀ ਦਿਲ ਦੀ ਸੜਾਂਦ (ਸੜਨ) ਬੰਦ ਹੋ ਗਈ ਹੈ ਅਤੇ ਮੋਹਣੀ ਮਾਇਆ ਦਾ ਛਲ ਫਰੇਬ ਭੀ ਮਿੱਟ ਗਿਆ ਹੈ।
English
My burning desires were quenched, when I obtained the Blessed Vision of His Darshan; the fraudulent illusion of Maya is gone.
ਸਭਿ ਕਾਮ ਪੂਰੇ ਮਿਲਿ ਹਜੂਰੇ; ਹਰਿ ਚਰਣ ਸੇਵਕਿ ਸੇਵਿਆ ॥
sabh kaam poore mil hajoore; har charan sevak seviaa |
Punjabi
ਆਪਣੇ ਵਾਹਿਗੁਰੂ ਨਾਲ ਐਨ ਪ੍ਰਤੱਖ ਮਿਲ ਕੇ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ, ਅਤੇ ਮੈਂ ਗੁਮਾਸ਼ਤੇ ਦੀ ਮਾਨੰਦ, ਉਸ ਦੇ ਚਰਨਾਂ ਦੀ ਟਹਿਲ ਕਮਾਉਂਦਾ ਹਾਂ।
English
All my desires have been fulfilled, meeting the Lord face-to-face; I am His servant, I serve at His feet.
ਹਾਰ ਡੋਰ ਸੀਗਾਰ ਸਭਿ ਰਸ; ਗੁਣ ਗਾਉ ਅਲਖ ਅਭੇਵਿਆ ॥
haar ddor seegaar sabh ras; gun gaau alakh abheviaa |
Punjabi
ਮੇਰੀ ਮਾਲਾ, ਕੇਸਾਂ ਦੀ ਪਰਾਂਦੀ, ਹਾਰ ਸ਼ਿੰਗਾਰ ਅਤੇ ਸਮੂਹ ਨਿਆਮਤਾਂ ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦੀ ਕੀਰਤੀ ਗਾਇਨ ਕਰਨਾ ਹੀ ਹੈ।
English
My necklaces, hair-ties, all decorations and adornments, are in singing the Glorious Praises of the unseen, mysterious Lord.
ਭਾਉ ਭਗਤਿ ਗੋਵਿੰਦ ਬਾਂਛਤ; ਜਮੁ. ਨ ਸਾਕੈ ਜੋਹਿ ਜੀਉ ॥
bhaau bhagat govind baanchhat; jam. na saakai johi jeeo |
Punjabi
ਮੌਤ ਦਾ ਦੂਤ ਤਿੰਨ੍ਹਾਂ ਵੱਲ ਤੱਕ ਨਹੀਂ ਸਕਦਾ ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਤੇ ਟਹਿਲ ਸੇਵਾ ਨੂੰ ਲੋੜਦੇ ਹਨ।
English
I long for loving devotion to the Lord of the Universe, and so the Messenger of Death cannot even see me.
ਬਿਨਵੰਤਿ ਨਾਨਕ. ਪ੍ਰਭਿ ਆਪਿ ਮੇਲੀ; ਤਹ. ਨ ਪ੍ਰੇਮ ਬਿਛੋਹ ਜੀਉ ॥੬॥
binavant naanak. prabh aap melee; teh. na prem bichhoh jeeo |6|
Punjabi
ਗੁਰੂ ਜੀ ਪ੍ਰਾਰਥਨਾ ਰਕਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਲ ਮਿਲਾ ਲਿਆ ਹੈ, ਉਸ ਦਾ ਆਪਣੇ ਪ੍ਰੀਤਮ ਦੀ ਪ੍ਰੀਤ ਨਾਲੋਂ ਵਿਛੋੜਾ ਨਹੀਂ ਹੁੰਦਾ।
English
Prays Nanak, God has united me with Himself; I shall never suffer separation from my Beloved again. ||6||
ਸਲੋਕ ॥
salok |
Punjabi
ਸਲੋਕ।
English
Salok:
ਹਰਿ ਧਨੁ ਪਾਇਆ ਸੋਹਾਗਣੀ; ਡੋਲਤ ਨਾਹੀ. ਚੀਤ ॥
har dhan paaeaa sohaaganee; ddolat naahee. cheet |
Punjabi
ਪਾਕ ਪਤਨੀ ਨੂੰ ਵਾਹਿਗੁਰੂ ਦੇ ਨਾਮ ਦਾ ਪਦਾਰਥ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਉਸ ਦਾ ਮਨ ਡਿੱਕੋਡੋਲੇ ਨਹੀਂ ਖਾਂਦਾ।
English
The happy soul bride has found the wealth of the Lord; her consciousness does not waver.
ਸੰਤ ਸੰਜੋਗੀ ਨਾਨਕਾ; ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥
sant sanjogee naanakaa; grihi pragatte prabh meet |1|
Punjabi
ਸਾਧੂਆਂ ਨਾਲ ਮਿਲਣ ਦੁਆਰਾ, ਹੇ ਨਾਨਕ। ਸੁਆਮੀ ਮੇਰਾ ਮਿੱਤ੍ਰ ਮੇਰੇ ਘਰ (ਹਿਰਦੇ) ਵਿੱਚ ਹੀ ਪ੍ਰਤੱਖ ਹੋ ਗਿਆ ਹੈ।
English
Joining together with the Saints, O Nanak, God, my Friend, has revealed Himself in my home. ||1||
ਨਾਦ ਬਿਨੋਦ ਅਨੰਦ ਕੋਡ; ਪ੍ਰਿਅ ਪ੍ਰੀਤਮ ਸੰਗਿ ਬਨੇ ॥
naad binod anand kodd; pria preetam sang bane |
Punjabi
ਆਪਣੇ ਪਿਆਰੇ ਪਤ੍ਰੀ ਨਾਲ ਪਤਨੀ ਕ੍ਰੋੜਾਂ ਹੀ ਰਾਗ ਹਾਸ ਬਿਲਾਸ ਅਤੇ ਖੁਸ਼ੀਆਂ ਮਾਣਦੀ ਹੈ।
English
With her Beloved Husband Lord, she enjoys millions of melodies, pleasures and joys.
ਮਨ ਬਾਂਛਤ ਫਲ ਪਾਇਆ; ਹਰਿ ਨਾਨਕ. ਨਾਮ ਭਨੇ ॥੨॥
man baanchhat fal paaeaa; har naanak. naam bhane |2|
Punjabi
ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ ਹੇ ਨਾਨਕ ਪ੍ਰਾਣੀ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦਾ ਹੈ।
English
The fruits of the mind's desires are obtained, O Nanak, chanting the Lord's Name. ||2||
ਛੰਤੁ ॥
chhant |
Punjabi
ਛੰਤ।
English
Chhant:
ਹਿਮਕਰ ਰੁਤਿ, ਮਨਿ ਭਾਵਤੀ; ਮਾਘੁ ਫਗਣੁ ਗੁਣਵੰਤ ਜੀਉ ॥
himakar rut, man bhaavatee; maagh fagan gunavant jeeo |
Punjabi
ਮਾਘ ਤੇ ਫੱਗਣ ਦੇ ਮਹੀਨਿਆਂ ਦੀ ਪਤਝੜ ਜਾਂ ਬਰਫ਼ ਪੈਣ ਵਾਲੀ ਮੌਸਮ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ ਅਤੇ ਬੜੀ ਹੀ ਗੁਣਦਾਇਕ ਹੈ।
English
The snowy winter season, the months of Maagh and Phagun, are pleasing and ennobling to the mind.
ਸਖੀ ਸਹੇਲੀ ਗਾਉ ਮੰਗਲੋ; ਗ੍ਰਿਹਿ ਆਏ ਹਰਿ ਕੰਤ ਜੀਉ ॥
sakhee sahelee gaau mangalo; grihi aae har kant jeeo |
Punjabi
ਹੇ ਮੇਰੀਓ ਅਤੇ ਸਾਥਣੋਂ! ਤੁਸੀਂ ਖ਼ੁਸ਼ੀ ਦੇ ਗੀਤ ਗਾਇਨ ਕਰੋ। ਵਾਹਿਗੁਰੂ ਮੇਰਾ ਪਤੀ, ਮੇਰੇ ਘਰ ਵਿੱਚ ਆ ਗਿਆ ਹੈ।
English
O my friends and companions, sing the songs of joy; my Husband Lord has come into my home.
ਗ੍ਰਿਹਿ ਲਾਲ ਆਏ. ਮਨਿ ਧਿਆਏ; ਸੇਜ ਸੁੰਦਰਿ ਸੋਹੀਆ ॥
grihi laal aae. man dhiaae; sej sundar soheea |
Punjabi
ਮੈਡਾਂ ਦਿਲਜਾਨੀ ਮੇਰੇ ਘਰ ਆ ਗਿਆ ਹੈ, ਮੈਂ ਆਪਣੇ ਚਿੱਤ ਵਿੱਚ ਉਸ ਦਾ ਸਿਮਰਨ ਕਰਦੀ ਹਾਂ ਅਤੇ ਮੈਡਾਂ ਹਿਰਦੇ-ਰੂਪੀ ਸੋਹਣਾ ਪਲੰਘ ਸ਼ਸ਼ੋਭਤ ਹੋ ਗਿਆ ਹੈ।
English
My Beloved has come into my home; I meditate on Him in my mind. The bed of my heart is beautifully adorned.
ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ; ਦੇਖਿ ਦਰਸਨ ਮੋਹੀਆ ॥
van trin tribhavan bhe hariaa; dekh darasan moheea |
Punjabi
ਜੰਗਲ, ਘਾਹ ਦੀਆਂ ਤਿੜਾਂ ਅਤੇ ਤਿੰਨੇ ਜਿਹਾਨ ਸਰਸਬਜ਼ ਹੋ ਗਏ ਹਨ ਅਤੇ ਮੈਂ ਆਪਣੇ ਦਿਲਬਰ ਦੀ ਦੀਦਾਰ ਵੇਖ ਮੋਹੀ ਗਈ ਹਾਂ।
English
The woods, the meadows and the three worlds have blossomed forth in their greenery; gazing upon the Blessed Vision of His Darshan, I am fascinated.
ਮਿਲੇ ਸੁਆਮੀ ਇਛ ਪੁੰਨੀ; ਮਨਿ ਜਪਿਆ ਨਿਰਮਲ ਮੰਤ ਜੀਉ ॥
mile suaamee ichh punee; man japiaa niramal mant jeeo |
Punjabi
ਆਪਣੇ ਮਾਲਕ ਨਾਲ ਮਿਲ ਕੇ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ ਅਤੇ ਮੈਡਾਂ ਮਨੂਆ ਪਵਿੱਤਰ ਨਾਮ ਦੇ ਮੰਤ੍ਰ ਦਾ ਉਚਾਰਨ ਕਰਦਾ ਹੈ।
English
I have met my Lord and Master, and my desires are fulfilled; my mind chants His Immaculate Mantra.
ਬਿਨਵੰਤਿ ਨਾਨਕ. ਨਿਤ ਕਰਹੁ ਰਲੀਆ; ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥
binavant naanak. nit karahu raleea; har mile sreedhar kant jeeo |7|
Punjabi
ਗੁਰੂ ਜੀ ਬੇਨਤੀ ਕਰਦੇ ਹਨ ਮੈਂ ਵਾਹਿਗੁਰੂ ਆਪਣੇ ਖਸਮ, ਨੂੰ ਮਿਲ ਪਈ ਹਾਂ, ਜੋ ਸ੍ਰੇਸ਼ਟਤਾ ਦਾ ਸੁਆਮੀ ਹੈ ਅਤੇ ਹੁਣ ਮੈਂ ਸਦਾ ਹੀ ਮੌਜਾਂ ਮਾਣਦੀ ਹਾਂ।
English
Prays Nanak, I celebrate continuously; I have met my Husband Lord, the Lord of excellence. ||7||
ਸਲੋਕ ॥
salok |
Punjabi
ਸਲੋਕ।
English
Salok:
ਸੰਤ ਸਹਾਈ ਜੀਅ ਕੇ; ਭਵਜਲ ਤਾਰਣਹਾਰ ॥
sant sahaaee jeea ke; bhavajal taaranahaar |
Punjabi
ਸਾਧੂ ਜਿੰਦੜੀ ਦੇ ਸਹਾਇਕ ਹਨ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨਹਾਰ ਹਨ।
English
The Saints are the helpers, the support of the soul; they carry us cross the terrifying world-ocean.
ਸਭ ਤੇ ਊਚੇ ਜਾਣੀਅਹਿ; ਨਾਨਕ. ਨਾਮ ਪਿਆਰ ॥੧॥
sabh te aooche jaaneeeh; naanak. naam piaar |1|
Punjabi
ਹੇ ਨਾਨਕ! ਤੂੰ ਉਨ੍ਹਾਂ ਨੂੰ ਸਾਰਿਆਂ ਨਾਲੋਂ ਬੁਲੰਦ ਸਮਝ, ਕਿਉਂ ਜੋ ਉਨ੍ਹਾਂ ਦਾ ਪ੍ਰਭੂ ਦੇ ਨਾਮ ਨਾਲ ਪ੍ਰੇਮ ਹੈ।
English
Know that they are the highest of all; O Nanak, they love the Naam, the Name of the Lord. ||1||
ਜਿਨ ਜਾਨਿਆ. ਸੇਈ ਤਰੇ; ਸੇ ਸੂਰੇ ਸੇ ਬੀਰ ॥
jin jaaniaa. seee tare; se soore se beer |
Punjabi
ਜੋ ਸਾਈਂ ਨੂੰ ਜਾਣਦੇ ਹਨ ਉਹ ਪਾਰ ਉੱਤਰ ਜਾਂਦੇ ਹਨ। ਉਹ ਹੀ ਬਹਾਦਰ ਹਨ ਅਤੇ ਕੇਵਲ ਉਹ ਹੀ ਯੋਧੇ।
English
Those who know Him, cross over; they are the brave heroes, the heroic warriors.
ਨਾਨਕ. ਤਿਨ ਬਲਿਹਾਰਣੈ; ਹਰਿ ਜਪਿ ਉਤਰੇ ਤੀਰ ॥੨॥
naanak. tin balihaaranai; har jap utare teer |2|
Punjabi
ਨਾਨਕ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹੈ ਜੋ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਕੰਢੇ ਜਾ ਲੱਗੇ ਹਨ।
English
Nanak is a sacrifice to those who meditate on the Lord, and cross over to the other shore. ||2||
ਛੰਤੁ ॥
chhant |
Punjabi
ਛੰਤ।
English
Chhant:
ਚਰਣ ਬਿਰਾਜਿਤ ਸਭ ਊਪਰੇ; ਮਿਟਿਆ ਸਗਲ ਕਲੇਸੁ ਜੀਉ ॥
charan biraajit sabh aoopare; mittiaa sagal kales jeeo |
Punjabi
ਸਾਈਂ ਦੇ ਚਰਣ ਸਾਰਿਆਂ ਦੇ ਸਿਰ ਉੱਤੇ ਵੱਸਦੇ ਹਨ। ਉਨ੍ਹਾਂ ਨੂੰ ਰਿਦੇ ਅੰਦਰ ਟਿਕਾਉਣ ਦੁਆਰਾ ਸਾਰੇ ਰੰਜ ਗਮ ਮਿੱਟ ਜਾਂਦੇ ਹਨ।
English
His feet are exalted above all. They eradicate all suffering.
ਆਵਣ ਜਾਵਣ ਦੁਖ ਹਰੇ; ਹਰਿ ਭਗਤਿ ਕੀਆ ਪਰਵੇਸੁ ਜੀਉ ॥
aavan jaavan dukh hare; har bhagat keea paraves jeeo |
Punjabi
ਉਹ ਜੰਮਣ ਤੇ ਮਰਨ ਦੇ ਕਸ਼ਟ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਸੁਆਮੀ ਦਾ ਸਿਮਰਨ ਮਨੁੱਖ ਦੇ ਮਨ ਅੰਦਰ ਦਾਖਲ ਹੋ ਜਾਂਦਾ ਹੈ।
English
They destroy the pains of coming and going. They bring loving devotion to the Lord.
ਹਰਿ ਰੰਗਿ ਰਾਤੇ. ਸਹਜਿ ਮਾਤੇ; ਤਿਲੁ. ਨ ਮਨ ਤੇ ਬੀਸਰੈ ॥
har rang raate. sehaj maate; til. na man te beesarai |
Punjabi
ਬ੍ਰਹਮ ਗਿਆਨ ਨਾਲ ਮਤਵਾਲਾ ਹੋ, ਇਨਸਾਨ ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਅਤੇ ਆਪਣੇ ਚਿੱਤ ਵਿਚੋਂ ਸੁਆਮੀ ਨੂੰ ਇੱਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦਾ।
English
Imbued with the Lord's Love, one is intoxicated with intuitive peace and poise, and does not forget the Lord from his mind, even for an instant.
ਤਜਿ ਆਪੁ. ਸਰਣੀ ਪਰੇ ਚਰਨੀ; ਸਰਬ ਗੁਣ ਜਗਦੀਸਰੈ ॥
taj aap. saranee pare charanee; sarab gun jagadeesarai |
Punjabi
ਆਪਣੀ ਸਵੈ-ਹੰਗਤਾ ਨੂੰ ਛੱਡ ਕੇ ਮੈਂ ਵਾਹਿਗੁਰੂ ਦੇ ਚਰਣਾਂ ਦੀ ਓਟ ਹੇਠਾਂ ਆ ਡਿੱਗਾ ਹਾਂ। ਸਾਰੀਆਂ ਨੇਕੀਆਂ ਕੁਲ ਆਲਮ ਦੇ ਸੁਆਮੀ ਅੰਦਰ ਨਿਵਾਸ ਰੱਖਦੀਆਂ ਹਨ।
English
Shedding my self-conceit, I have entered the Sanctuary of His Feet; all virtues rest in the Lord of the Universe.
ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ; ਆਦਿ ਕਉ ਆਦੇਸੁ ਜੀਉ ॥
govind gun nidh sreerang suaamee; aad kau aades jeeo |
Punjabi
ਮੈਂ ਸ਼੍ਰਿਸ਼ਟੀ ਦੇ ਸੁਆਮੀ, ਨੇਕੀਆਂ ਦੇ ਖਜ਼ਾਨੇ ਅਤੇ ਉਤਕ੍ਰਿਸ਼ਟਤਾ ਦੇ ਪਿਆਰੇ, ਪਰਾਪੂਰਬਲੇ ਪ੍ਰਭੂ ਨੂੰ ਨਮਸ਼ਕਾਰ ਕਰਦਾ ਹਾਂ।
English
I bow in humility to the Lord of the Universe, the treasure of virtue, the Lord of excellence, our Primal Lord and Master.
ਬਿਨਵੰਤਿ ਨਾਨਕ. ਮਇਆ ਧਾਰਹੁ; ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥
binavant naanak. meaa dhaarahu; jug jugo ik ves jeeo |8|1|6|8|
Punjabi
ਗੁਰੂ ਜੀ ਬਿਨੈ ਕਰਦੇ ਹਨ, ਤੂੰ ਮੇਰੇ ਉੱਤੇ ਕਿਰਪਾ ਕਰ, ਹੇ ਸੁਆਮੀ। ਹਰ ਯੁਗ ਅੰਦਰ ਤੂੰ ਐਨ ਉਸੇ ਹੀ ਸਰੂਪ ਵਾਲਾ ਹੈ।
English
Prays Nanak, shower me with Your Mercy, Lord; throughout the ages, You take the same form. ||8||1||6||8||
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ॥
raamakalee mahalaa 1 dakhanee oankaar |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ ਦੱਖਣੀ ਓਅੰਕਾਰ।
English
Raamkalee, First Mehl, Dakhanee, Ongkaar:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਤੇ ਸਤਿ ਸਰੂਪ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਓਅੰਕਾਰਿ; ਬ੍ਰਹਮਾ ਉਤਪਤਿ ॥
oankaar; brahamaa utapat |
Punjabi
ਬ੍ਰਹਮਾ ਵੀ ਓਅੰਕਾਰ ਪ੍ਰਭੂ ਰਾਹੀਂ ਹੀ ਰਚਿਆ ਗਿਆ।
English
From Ongkaar, the One Universal Creator God, Brahma was created.
ਓਅੰਕਾਰੁ; ਕੀਆ ਜਿਨਿ ਚਿਤਿ ॥
oankaar; keea jin chit |
Punjabi
ਅਤੇ ਉਸ ਬ੍ਰਹਮਾ ਨੇ ਵੀ ਵਾਹਿਗੁਰੂ ਨੂੰ ਹੀ ਆਪਣੇ ਚਿੱਤ ਵਿੱਚ ਧਾਰਿਆ।
English
He kept Ongkaar in his consciousness.
ਓਅੰਕਾਰਿ; ਸੈਲ ਜੁਗ ਭਏ ॥
oankaar; sail jug bhe |
Punjabi
ਇਕ ਪ੍ਰਭੂ ਤੋਂ ਹੀ ਪਹਾੜ ਅਤੇ ਯੁਗ ਉਤਪੰਨ ਹੋਏ ਹਨ।
English
From Ongkaar, the mountains and the ages were created.
ਓਅੰਕਾਰਿ; ਬੇਦ ਨਿਰਮਏ ॥
oankaar; bed nirame |
Punjabi
ਇਕ ਪ੍ਰਭੂ ਨੇ ਹੀ ਵੇਦ ਰਹੇ ਹਨ।
English
Ongkaar created the Vedas.