Ang 928
ਸੁੰਦਰੁ ਸੁਘੜੁ ਸੁਜਾਣੁ ਬੇਤਾ; ਗੁਣ ਗੋਵਿੰਦ ਅਮੁਲਿਆ ॥
sundar sugharr sujaan betaa; gun govind amuliaa |
Punjabi
ਸ਼੍ਰਿਸ਼ਟੀ ਦਾ ਸੁਆਮੀ ਸੁਹਣਾ ਸੁਨੱਖਾ, ਕਾਮਲ ਸਰਬੱਗ ਅਤੇ ਸਾਰਾ ਕੁੱਛ ਜਾਣਨਹਾਰ ਹੈ ਅਤੇ ਅਮੋਲਕ ਹਨ, ਉਸ ਦੀਆਂ ਨੇਕੀਆਂ।
English
The Lord of the Universe is beautiful, proficient, wise and all-knowing;
ਵਡਭਾਗਿ ਪਾਇਆ. ਦੁਖੁ ਗਵਾਇਆ; ਭਈ ਪੂਰਨ ਆਸ ਜੀਉ ॥
vaddabhaag paaeaa. dukh gavaaeaa; bhee pooran aas jeeo |
Punjabi
ਭਾਰੇ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਪਾ ਲਿਆ ਹੈ। ਦੂਰ ਹੋ ਗਿਆ ਹੈ ਮੇਰਾ ਰੰਜ, ਗਮ ਤੇ ਪੂਰੀਆਂ ਥੀ ਗਈਆਂ ਹਨ ਮੇਰੀਆਂ ਉਮੈਦਾਂ।
English
His Virtues are priceless. By great good fortune, I have found Him; my pain is dispelled, and my hopes are fulfilled.
ਬਿਨਵੰਤਿ ਨਾਨਕ. ਸਰਣਿ ਤੇਰੀ; ਮਿਟੀ ਜਮ ਕੀ ਤ੍ਰਾਸ ਜੀਉ ॥੨॥
binavant naanak. saran teree; mittee jam kee traas jeeo |2|
Punjabi
ਗੁਰੂ ਜੀ ਬਿਨੇ ਕਰਦੇ ਹਨ, ਤੈਡੀ ਪਨਾਹ ਲੈਣ ਦੁਆਰਾ ਹੇ ਸਾਹਿਬ। ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ।
English
Prays Nanak, I have entered Your Sanctuary, Lord, and my fear of death is eradicated. ||2||
ਸਲੋਕ ॥
salok |
Punjabi
ਸਲੋਕ।
English
Salok:
ਸਾਧਸੰਗਤਿ ਬਿਨੁ. ਭ੍ਰਮਿ ਮੁਈ; ਕਰਤੀ ਕਰਮ ਅਨੇਕ ॥
saadhasangat bin. bhram muee; karatee karam anek |
Punjabi
ਸਤਿਸੰਗਤ ਦੇ ਬਾਝੋਂ (ਜਗਿਆਸੂ ਰੂਪ) ਇਸਤਰੀ ਭਟਕ ਅਤੇ ਅਨੇਕਾਂ ਕਰਮਕਾਂਡ ਕਰ ਮਰ ਮੁਕ ਜਾਂਦੀ ਹੈ।
English
Without the Saadh Sangat, the Company of the Holy, one dies wandering around in confusion, performing all sorts of rituals.
ਕੋਮਲ ਬੰਧਨ ਬਾਧੀਆ; ਨਾਨਕ. ਕਰਮਹਿ ਲੇਖ ॥੧॥
komal bandhan baadheea; naanak. karameh lekh |1|
Punjabi
ਉਹ ਆਪਣੇ ਪੂਰਬਲੇ ਅਮਲਾਂ ਦੀ ਲਿਖਤਕਾਰ ਦੇ ਨਰਮ ਜ਼ੰਜੀਰਾਂ ਅੰਦਰ ਜਕੜੀ ਹੋਈ ਹੈ, ਹੇ ਨਾਨਕ।
English
O Nanak, all are bound by the attractive bonds of Maya, and the karmic record of past actions. ||1||
ਜੋ ਭਾਣੇ ਸੇ ਮੇਲਿਆ; ਵਿਛੋੜੇ ਭੀ ਆਪਿ ॥
jo bhaane se meliaa; vichhorre bhee aap |
Punjabi
ਜਿਹੜੇ ਹਰੀ ਨੂੰ ਚੰਗੇ ਲਗਦੇ ਹਨ, ਉਨ੍ਹਾਂ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਖੁਦ ਹੀ ਬੰਦੇ ਨੂੰ ਆਪਣੇ ਨਾਲੋਂ ਵਿਛੋੜ ਭੀ ਦਿੰਦਾ ਹੈ।
English
Those who are pleasing to God are united with Him; He separates others from Himself.
ਨਾਨਕ. ਪ੍ਰਭ ਸਰਣਾਗਤੀ; ਜਾ ਕਾ ਵਡ ਪਰਤਾਪੁ ॥੨॥
naanak. prabh saranaagatee; jaa kaa vadd parataap |2|
Punjabi
ਨਾਨਕ ਨੇ ਉਸ ਸਾਹਿਬ ਦੀ ਸ਼ਰਣ ਲਈ ਹੈ, ਵਿਸ਼ਾਲ ਹੈ ਜਿਸ ਦਾ ਤੱਪ ਤੇਜ।
English
Nanak has entered the Sanctuary of God; His greatness is glorious! ||2||
ਛੰਤੁ ॥
chhant |
Punjabi
ਛੰਤ।
English
Chhant:
ਗ੍ਰੀਖਮ ਰੁਤਿ ਅਤਿ ਗਾਖੜੀ; ਜੇਠ ਅਖਾੜੈ ਘਾਮ ਜੀਉ ॥
greekham rut at gaakharree; jetth akhaarrai ghaam jeeo |
Punjabi
ਗਰਮੀ ਦੇ ਮੌਸਮ ਦੇ ਜੇਠ ਅਤੇ ਹਾੜ ਦੇ ਮਹੀਨਿਆਂ ਵਿੱਚ ਗਰਮੀ ਨਿਹਾਇਤ ਹੀ ਸਖਤ ਹੁੰਦੀ ਹੈ।
English
In the summer season, in the months of Jayt'h and Asaarh, the heat is terrible, intense and severe.
ਪ੍ਰੇਮ ਬਿਛੋਹੁ ਦੁਹਾਗਣੀ; ਦ੍ਰਿਸਟਿ. ਨ ਕਰੀ, ਰਾਮ ਜੀਉ ॥
prem bichhohu duhaaganee; drisatt. na karee, raam jeeo |
Punjabi
ਛੁੱਟੜ ਵਹੁਟੀ ਆਪਣੇ ਕੰਤ ਦੇ ਪਿਆਰ ਤੋਂ ਵਿਛੁੜੀ ਹੋਈ ਹੈ ਅਤੇ ਸੁਆਮੀ ਉਸ ਨੂੰ ਵੇਖਦਾ ਤੱਕ ਨਹੀਂ।
English
The discarded bride is separated from His Love, and the Lord does not even look at her.
ਨਹ ਦ੍ਰਿਸਟਿ ਆਵੈ ਮਰਤ ਹਾਵੈ; ਮਹਾ ਗਾਰਬਿ ਮੁਠੀਆ ॥
neh drisatt aavai marat haavai; mahaa gaarab muttheea |
Punjabi
ਉਹ ਆਪਣੇ ਸੁਆਮੀ ਨੂੰ ਨਹੀਂ ਵੇਖਦੀ, ਦੁਖ ਤਕਲਫ਼ਿ ਅੰਦਰ ਮਰ ਜਾਂਦੀ ਹੈ, ਕਿਉਂਕਿ ਉਸ ਨੂੰ ਪਰਮ ਹੰਕਾਰ ਨੇ ਠੱਗ ਲਿਆ ਹੈ।
English
She does not see her Lord, and she dies with an aching sigh; she is defrauded and plundered by her great pride.
ਜਲ ਬਾਝੁ. ਮਛੁਲੀ ਤੜਫੜਾਵੈ; ਸੰਗਿ ਮਾਇਆ ਰੁਠੀਆ ॥
jal baajh. machhulee tarrafarraavai; sang maaeaa ruttheea |
Punjabi
ਧਨ-ਦੌਲਤ ਨਾਲ ਜੁੜੀ ਹੋਈ ਉਹ ਆਪਣੇ ਸੁਆਮੀ ਨਾਲ ਰੁੱਸੀ ਹੋਈ ਹੈ ਅਤੇ ਪਾਣੀ ਦੇ ਬਗੈਰ ਮੱਛੀ ਦੀ ਮਾਨੰਦ ਤੜਫਦੀ ਹੈ।
English
She flails around, like a fish out of water; attached to Maya, she is alienated from the Lord.
ਕਰਿ ਪਾਪ ਜੋਨੀ, ਭੈ ਭੀਤ ਹੋਈ; ਦੇਇ ਸਾਸਨ ਜਾਮ ਜੀਉ ॥
kar paap jonee, bhai bheet hoee; dee saasan jaam jeeo |
Punjabi
ਉਹ ਪਾਪ ਕਮਾਉਂਦੀ ਹੈ, ਇਸ ਲਈ ਜੂਨੀਆਂ ਦੇ ਅੰਦਰ ਪੈਣ ਦੇ ਡਰ ਨਾਲ ਸਹਿਮੀ ਹੋਈ ਹੈ। ਮੌਤ ਉਸ ਤੂੰ ਸਜ਼ਾ ਦੇਵੇਗੀ।
English
She sins, and so she is fearful of reincarnation; the Messenger of Death will surely punish her.
ਬਿਨਵੰਤਿ ਨਾਨਕ. ਓਟ ਤੇਰੀ; ਰਾਖੁ ਪੂਰਨ ਕਾਮ ਜੀਉ ॥੩॥
binavant naanak. ott teree; raakh pooran kaam jeeo |3|
Punjabi
ਨਾਨਕ ਬੇਨਤੀ ਕਰਦਾ ਹੈ, ਹੇ ਕਾਮਨਾ ਪੂਰੀਆਂ ਕਰਨ ਵਾਲੇ ਸੁਆਮੀ। ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ।
English
Prays Nanak, take me under Your sheltering support, Lord, and protect me; You are the Fulfiller of desire. ||3||
ਸਲੋਕ ॥
salok |
Punjabi
ਸਲੋਕ।
English
Salok:
ਸਰਧਾ ਲਾਗੀ ਸੰਗਿ ਪ੍ਰੀਤਮੈ; ਇਕੁ ਤਿਲੁ ਰਹਣੁ. ਨ ਜਾਇ ॥
saradhaa laagee sang preetamai; ik til rehan. na jaae |
Punjabi
ਭਰੋਸੇ ਭਰੀ ਪ੍ਰੀਤ ਅੰਦਰ, ਮੈਂ ਆਪਣੇ ਪਿਆਰੇ ਨਾਲ ਜੁੜ ਗਿਆ ਹਾਂ। ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
English
With loving faith, I am attached to my Beloved; I cannot survive without Him, even for an instant.
ਮਨ ਤਨ ਅੰਤਰਿ ਰਵਿ ਰਹੇ; ਨਾਨਕ. ਸਹਜਿ ਸੁਭਾਇ ॥੧॥
man tan antar rav rahe; naanak. sehaj subhaae |1|
Punjabi
ਨਾਨਕ, ਪ੍ਰਭੂ ਆਪਣੇ ਆਪ ਹੀ ਮੇਰੀ ਆਤਮਾਂ ਅਤੇ ਦੇਹ ਅੰਦਰ ਰਮ ਰਿਹਾ ਹੈ।
English
He is permeating and pervading my mind and body, O Nanak, with intuitive ease. ||1||
ਕਰੁ ਗਹਿ ਲੀਨੀ ਸਾਜਨਹਿ; ਜਨਮ ਜਨਮ ਕੇ ਮੀਤ ॥
kar geh leenee saajaneh; janam janam ke meet |
Punjabi
ਜੋ ਜਨਮਾਂ ਜਨਮਾਤਰਾਂ ਤੋਂ ਮੇਰਾ ਮਿੱਤ੍ਰ ਰਿਹਾ ਹੈ, ਉਸ ਯਾਰ ਨੇ ਮੈਨੂੰ ਮੇਰੇ ਹੱਥ ਤੋਂ ਪਕੜ ਲਿਆ ਹੈ।
English
My Friend has taken me by the hand; He has been my best friend, lifetime after lifetime.
ਚਰਨਹ ਦਾਸੀ ਕਰਿ ਲਈ; ਨਾਨਕ. ਪ੍ਰਭ ਹਿਤ ਚੀਤ ॥੨॥
charanah daasee kar lee; naanak. prabh hit cheet |2|
Punjabi
ਹੇ ਨਾਨਕ! ਦਿਲੀ ਪ੍ਰੀਤ ਨਾਲ ਸੁਆਮੀ ਨੇ ਮੈਨੂੰ ਆਪਣੇ ਚਰਨਾ ਦੀ ਟਹਿਲਣ ਬਣਾ ਲਿਆ ਹੈ।
English
He has made me the slave of His feet; O Nanak, my consciousness is filled with love for God. ||2||
ਛੰਤੁ ॥
chhant |
Punjabi
ਛੰਤ।
English
Chhant:
ਰੁਤਿ ਬਰਸੁ ਸੁਹੇਲੀਆ; ਸਾਵਣ ਭਾਦਵੇ ਆਨੰਦ ਜੀਉ ॥
rut baras suheleea; saavan bhaadave aanand jeeo |
Punjabi
ਸਾਉਣ ਅਤੇ ਭਾਦੋਂ ਦਾ ਖੁਸ਼ਗਵਾਰ ਬਰਸਾਤ ਦਾ ਮੌਸਮ ਖੁਸ਼ੀ ਬਖ਼ਸ਼ਦਾ ਹੈ।
English
The rainy season is beautiful; the months of Saawan and Bhaadon bring bliss.
ਘਣ ਉਨਵਿ ਵੁਠੇ; ਜਲ ਥਲ ਪੂਰਿਆ ਮਕਰੰਦ ਜੀਉ ॥
ghan unav vutthe; jal thal pooriaa makarand jeeo |
Punjabi
ਨੀਵੇਂ ਬੱਦਲ ਵਰ੍ਹਦੇ ਹਨ ਅਤੇ ਸਮੁੰਦਰ ਤੇ ਧਰਤੀ ਪਾਣੀ ਦੇ ਸ਼ਹਿਦ ਨਾਲ ਭਰ ਜਾਂਦੇ ਹਨ।
English
The clouds are low, and heavy with rain; the waters and the lands are filled with honey.
ਪ੍ਰਭੁ ਪੂਰਿ ਰਹਿਆ ਸਰਬ ਠਾਈ; ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥
prabh poor rahiaa sarab tthaaee; har naam nav nidh grih bhare |
Punjabi
ਸੁਆਮੀ ਸਾਰਿਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਨਵਾਂ ਖ਼ਜਾਨਿਆਂ ਨਾਲ ਸਮੂਹ ਦਿਲ ਘਰ ਪਰੀਪੂਰਨ ਹਨ।
English
God is all-pervading everywhere; the nine treasures of the Lord's Name fill the homes of all hearts.
ਸਿਮਰਿ ਸੁਆਮੀ ਅੰਤਰਜਾਮੀ; ਕੁਲ ਸਮੂਹਾ ਸਭਿ ਤਰੇ ॥
simar suaamee antarajaamee; kul samoohaa sabh tare |
Punjabi
ਦਿਲਾਂ ਦੀਆਂ ਜਾਣਨਹਾਰ ਸਾਹਿਬ ਦਾ ਆਰਾਧ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਮੁਕੰਮਲ ਤੌਰ ਤੇ ਪਾਰ ਉੱਤਰ ਜਾਂਦੀਆਂ ਹਨ।
English
Meditating in remembrance on the Lord and Master, the Searcher of hearts, all one's ancestry is saved.
ਪ੍ਰਿਅ ਰੰਗਿ ਜਾਗੇ. ਨਹ ਛਿਦ੍ਰ ਲਾਗੇ; ਕ੍ਰਿਪਾਲੁ ਸਦ ਬਖਸਿੰਦੁ ਜੀਉ ॥
pria rang jaage. neh chhidr laage; kripaal sad bakhasind jeeo |
Punjabi
ਜੋ ਆਪਣੇ ਪ੍ਰੀਤਮ ਦੇ ਪਿਆਰ ਅੰਦਰ ਜਾਂਗਦੇ ਹਨ, ਉਨ੍ਹਾਂ ਨੂੰ ਕੋਈ ਪਾਪ ਨਹੀਂ ਚਿੰਮੜਦਾ। ਸਦੀਵ ਹੀ ਬਖਸ਼ਣਹਾਰ ਹੈ ਮੇਰਾ ਮਿਹਰਬਾਨ ਮਾਲਕ।
English
No blemish sticks to that being who remains awake and aware in the Love of the Lord; the Merciful Lord is forever forgiving.
ਬਿਨਵੰਤਿ ਨਾਨਕ. ਹਰਿ ਕੰਤੁ ਪਾਇਆ; ਸਦਾ ਮਨਿ ਭਾਵੰਦੁ ਜੀਉ ॥੪॥
binavant naanak. har kant paaeaa; sadaa man bhaavand jeeo |4|
Punjabi
ਗੁਰੂ ਜੀ ਬਿਨੇ ਕਰਦੇ ਹਨ ਮੈਂ ਵਾਹਿਗੁਰੂ ਨੂੰ ਆਪਣੇ ਭਰਤੇ ਵਜੋਂ ਪ੍ਰਾਪਤ ਕਰ ਲਿਆ ਹੈ, ਜੋ ਹਮੇਸ਼ਾਂ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
English
Prays Nanak, I have found my Husband Lord, who is forever pleasing to my mind. ||4||
ਸਲੋਕ ॥
salok |
Punjabi
ਸਲੋਕ।
English
Salok:
ਆਸ ਪਿਆਸੀ ਮੈ ਫਿਰਉ; ਕਬ ਪੇਖਉ ਗੋਪਾਲ ॥
aas piaasee mai firau; kab pekhau gopaal |
Punjabi
ਆਸ ਨਾਲ ਤਿਆਹੀਂ ਮੈਂ ਇਹ ਸੋਚਦੀ ਫਿਰਦੀ ਹਾਂ ਕਿ ਮੈਂ ਆਪਣੇ ਸੁਆਮੀ ਨੂੰ ਕਦ ਵੇਖਾਂਗੀ।
English
Thirsty with desire, I wander around; when will I behold the Lord of the World?
ਹੈ ਕੋਈ ਸਾਜਨੁ ਸੰਤ ਜਨੁ; ਨਾਨਕ. ਪ੍ਰਭ ਮੇਲਣਹਾਰ ॥੧॥
hai koee saajan sant jan; naanak. prabh melanahaar |1|
Punjabi
ਹੇ ਨਾਨਕ! ਕਿ ਕੋਈ ਮਿੱਤ੍ਰਭਾਵਨਾ ਵਾਲਾ ਨੇਕ ਪੁਰਸ਼ ਹੈ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ?
English
Is there any humble Saint, any friend, O Nanak, who can lead me to meet with God? ||1||
ਬਿਨੁ ਮਿਲਬੇ ਸਾਂਤਿ. ਨ ਊਪਜੈ; ਤਿਲੁ ਪਲੁ ਰਹਣੁ. ਨ ਜਾਇ ॥
bin milabe saant. na aoopajai; til pal rehan. na jaae |
Punjabi
ਉਸ ਨੂੰ ਮਿਲਣ ਦੇ ਬਗੈਰ ਮੈਨੂੰ ਠੰਢ ਚੈਨ ਨਹੀਂ ਪੈਂਦੀ। ਇੱਕ ਮੁਹਤ ਅਤੇ ਛਿਨ ਭਰ ਲਈ ਭੀ ਮੈਂ ਰਹਿ ਨਹੀਂ ਸਕਦਾ।
English
Without meeting Him, I have no peace or tranquility; I cannot survive for a moment, even for an instant.
ਹਰਿ ਸਾਧਹ ਸਰਣਾਗਤੀ; ਨਾਨਕ ਆਸ ਪੁਜਾਇ ॥੨॥
har saadhah saranaagatee; naanak aas pujaae |2|
Punjabi
ਵਾਹਿਗੁਰੂ ਦੇ ਸੰਤਾਂ ਦੀ ਓਟ ਲੈਣ ਦੁਆਰਾ ਨਾਨਕ ਦੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।
English
Entering the Sanctuary of the Lord's Holy Saints, O Nanak, my desires are fulfilled. ||2||
ਛੰਤੁ ॥
chhant |
Punjabi
ਛੰਤ।
English
Chhant:
ਰੁਤਿ ਸਰਦ ਅਡੰਬਰੋ; ਅਸੂ ਕਤਕੇ ਹਰਿ. ਪਿਆਸ ਜੀਉ ॥
rut sarad addanbaro; asoo katake har. piaas jeeo |
Punjabi
ਸਿਆਲ ਦੇ ਮੌਸਮ ਤੋਂ ਪਹਿਲੇ ਆਉਣ ਵਾਲੇ, ਅੱਸੂ ਅਤੇ ਕੱਤੇ ਦੇ ਮਹੀਨਿਆਂ ਵਿੱਚ ਮੈਨੂੰ ਵਾਹਿਗੁਰੂ ਦੀ ਤ੍ਰੇਹ ਲੱਗੀ ਹੈ ਤੇ ਮੈਂ ਉਸ ਨੂੰ ਮਿਲਣ ਦੀ ਤਿਆਰੀ ਕਰਦਾ ਹਾਂ।
English
In the cool, autumn season, in the months of Assu and Katik, I am thirsty for the Lord.
ਖੋਜੰਤੀ ਦਰਸਨੁ ਫਿਰਤ; ਕਬ ਮਿਲੀਐ ਗੁਣਤਾਸ ਜੀਉ ॥
khojantee darasan firat; kab mileeai gunataas jeeo |
Punjabi
ਇਹ ਸੋਚਦੀ ਹੋਈ ਕਿ ਮੈਂ ਨੇਕੀਆਂ ਦੇ ਖ਼ਜ਼ਾਨੇ ਆਪਣੇ ਮਾਲਕ, ਨੂੰ ਕਦ ਮਿਲਾਂਗੀ, ਮੈਂ ਉਸ ਦੇ ਦੀਦਾਰ ਨੂੰ ਭਾਲਦੀ ਫਿਰਦੀ ਹਾਂ।
English
Searching for the Blessed Vision of His Darshan, I wander around wondering, when will I meet my Lord, the treasure of virtue?
ਬਿਨੁ ਕੰਤ ਪਿਆਰੇ. ਨਹ ਸੂਖ ਸਾਰੇ; ਹਾਰ ਕੰਙਣ ਧ੍ਰਿਗੁ ਬਨਾ ॥
bin kant piaare. neh sookh saare; haar kangan dhrig banaa |
Punjabi
ਆਪਣੇ ਪ੍ਰੀਤਮ ਕਰਤੇ ਦੇ ਬਗੈਰ ਮੈਨੂੰ ਸਮੂਹ ਸੁੱਖ ਪ੍ਰਾਪਤ ਨਹੀਂ ਹੁੰਦੇ ਅਤੇ ਧ੍ਰਿਕਾਰ ਯੋਗ ਥੀ ਵੰਝਦੀਆਂ ਹਨ ਮੇਰੀਆਂ ਮਾਲਾਂ ਤੇ ਕੜੇ।
English
Without my Beloved Husband Lord, I find no peace, and all my necklaces and bracelets become cursed.
ਸੁੰਦਰਿ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ ॥
sundar sujaan chatur betee; saas bin jaise tanaa |
Punjabi
ਕਿੰਨੀ ਭੀ ਸੋਹਣੀ, ਸਿਆਣੀ, ਕਾਮਲ ਅਤੇ ਸਾਰਾ ਕੁੱਛ ਜਾਨਣਹਾਰ ਮੈਂ ਹੋਵਾਂ, ਮੇਰੀ ਦੇਹ ਐਉਂ ਹੈ, ਜਿਸ ਤਰ੍ਹਾਂ ਕਿ ਇਹ ਸਾਹ ਦੇ ਬਗੈਰ ਹੈ।
English
So beautiful, so wise, so clever and knowing; still, without the breath, it is just a body.
ਈਤ ਉਤ ਦਹ ਦਿਸ ਅਲੋਕਨ; ਮਨਿ ਮਿਲਨ ਕੀ. ਪ੍ਰਭ ਪਿਆਸ ਜੀਉ ॥
eet ut deh dis alokan; man milan kee. prabh piaas jeeo |
Punjabi
ਏਥੇ ਉੱਥੇ ਅਤੇ ਦਸੀਂ ਪਾਸੀਂ ਮੈਂ ਉਸ ਨੂੰ ਦੇਖਦੀ ਹਾਂ ਅਤੇ ਆਪਣੇ ਸੁਆਮੀ ਨੂੰ ਮਿਲਣ ਦੀ ਮੇਰੀ ਜਿੰਦੜੀ ਨੂੰ ਤ੍ਰੇਹ ਹੈ।
English
I look here and there, in the ten directions; my mind is so thirsty to meet God!
ਬਿਨਵੰਤਿ ਨਾਨਕ. ਧਾਰਿ ਕਿਰਪਾ; ਮੇਲਹੁ ਪ੍ਰਭ ਗੁਣਤਾਸ ਜੀਉ ॥੫॥
binavant naanak. dhaar kirapaa; melahu prabh gunataas jeeo |5|
Punjabi
ਗੁਰੂ ਜੀ ਬਿਨੇ ਕਰਦੇ ਹਨ, ਹੇ ਨੇਕੀਆਂ ਦੇ ਖਜ਼ਾਨੇ ਮੇਰੇ ਮਾਲਕ ਰਹਿਮ ਕਰ ਤੇ ਮੈਨੂੰ ਆਪਣੇ ਨਾਲ ਮਿਲਾ ਲੈ।
English
Prays Nanak, shower Your Mercy upon me; unite me with Yourself, O God, O treasure of virtue. ||5||
ਸਲੋਕ ॥
salok |
Punjabi
ਸਲੋਕ।
English
Salok:
ਜਲਣਿ ਬੁਝੀ ਸੀਤਲ ਭਏ; ਮਨਿ ਤਨਿ ਉਪਜੀ ਸਾਂਤਿ ॥
jalan bujhee seetal bhe; man tan upajee saant |
Punjabi
ਮੇਰੀ ਅੰਦਰਲੀ ਅੱਗ ਬੁੱਝ ਗਈ ਹੈ, ਮੈਂ ਠੰਢਾ ਠਾਰ ਹੋ ਗਿਆ ਹਾਂ ਅਤੇ ਮੇਰੀ ਆਤਮਾ ਤੇ ਦੇਹ ਅੰਦਰ ਠੰਢ ਚੈਣ ਉਤਪੰਨ ਹੋ ਗਈ ਹੈ।
English
The fire of desire is cooled and quenched; my mind and body are filled with peace and tranquility.
ਨਾਨਕ. ਪ੍ਰਭ ਪੂਰਨ ਮਿਲੇ; ਦੁਤੀਆ ਬਿਨਸੀ ਭ੍ਰਾਂਤਿ ॥੧॥
naanak. prabh pooran mile; duteea binasee bhraant |1|
Punjabi
ਨਾਨਕ, ਮੈਂ ਆਪਣੇ ਸਰਬ-ਵਿਆਪਦ ਸੁਆਮੀ ਨੂੰ ਮਿਲ ਗਿਆ ਹਾਂ ਅਤੇ ਮੇਰਾ ਦਵੈਤ-ਭਾਵ ਤੇ ਸੰਦੇਹ ਦੂਰ ਗਏ ਹਨ।
English
O Nanak, I have met my Perfect God; the illusion of duality is dispelled. ||1||