Ekam
Guru Granth Sahib

Ang 947

Ang 947 · Line 1

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 947 · Line 2

ਰਾਮਕਲੀ ਕੀ ਵਾਰ ਮਹਲਾ ੩ ॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥

raamakalee kee vaar mahalaa 3 | jodhai veerai poorabaanee kee dhunee |

Punjabi

ਰਾਮਕਲੀ ਦੀ ਵਾਰ। ਤੀਜੀ ਪਾਤਸ਼ਾਹੀ। ਜੋਧੈ ਅਤੇਤ ਵੀਰੈ ਪੂਰਬਾਣੀ ਦੀ ਸੁਰ ਤੇ ਗਾਇਨ ਕਰਨਾ।

Bhai Manmohan Singh (Shabad OS, CC BY-SA)

English

Vaar Of Raamkalee, Third Mehl, To Be Sung To The Tune Of 'Jodha And Veera Poorbaanee':

Dr. Sant Singh Khalsa (Shabad OS, CC BY-SA)
Ang 947 · Line 3

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 947 · Line 4

ਸਤਿਗੁਰੁ. ਸਹਜੈ ਦਾ ਖੇਤੁ ਹੈ; ਜਿਸ ਨੋ ਲਾਏ ਭਾਉ ॥

satigur. sahajai daa khet hai; jis no laae bhaau |

Punjabi

ਸੱਚੇ ਗੁਰੂ ਜੀ ਸੰਤੁਲਿਤ ਜੀਵਨ ਦੀ ਪੈਲੀ ਹਨ। ਜਿਸ ਦੀ ਪ੍ਰੀਤ, ਪ੍ਰਭੂ ਇਸ ਨਾਲ ਪਾਉਂਦਾ ਹੈ,

Bhai Manmohan Singh (Shabad OS, CC BY-SA)

English

The True Guru is the field of intuitive wisdom. One who is inspired to love Him,

Dr. Sant Singh Khalsa (Shabad OS, CC BY-SA)
Ang 947 · Line 5

ਨਾਉ ਬੀਜੇ. ਨਾਉ ਉਗਵੈ; ਨਾਮੇ ਰਹੈ ਸਮਾਇ ॥

naau beeje. naau ugavai; naame rahai samaae |

Punjabi

ਉਹ ਉਸ ਵਿੱਚ ਨਾਮ ਬੀਜਦਾ ਹੈ, ਨਾਮ ਪੁੰਗਰ ਆਉਂਦਾ ਹੈ ਅਤੇ ਨਾਮ ਅੰਦਰ ਹੀ ਉਹ ਲੀਨ ਹੋਇਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

plants the seed of the Name there. The Name sprouts up, and he remains absorbed in the Name.

Dr. Sant Singh Khalsa (Shabad OS, CC BY-SA)
Ang 947 · Line 6

ਹਉਮੈ ਏਹੋ ਬੀਜੁ ਹੈ; ਸਹਸਾ ਗਇਆ ਵਿਲਾਇ ॥

haumai eho beej hai; sahasaa geaa vilaae |

Punjabi

ਇਹ ਹੰਕਾਰ ਜੰਮਣ ਤੇ ਮਰਨ ਦਾ ਬੀਜ ਹੈ। ਇਸ ਹੰਕਾਰ ਦਾ ਡਰ। ਉਸ ਕੋਲੋਂ ਦੂਰ ਭੱਜ ਜਾਂਦਾ ਹੈ।

Bhai Manmohan Singh (Shabad OS, CC BY-SA)

English

But this egotism is the seed of skepticism; it has been uprooted.

Dr. Sant Singh Khalsa (Shabad OS, CC BY-SA)
Ang 947 · Line 7

ਨਾ ਕਿਛੁ ਬੀਜੇ. ਨ ਉਗਵੈ; ਜੋ ਬਖਸੇ ਸੋ ਖਾਇ ॥

naa kichh beeje. na ugavai; jo bakhase so khaae |

Punjabi

ਉਹ ਹੰਕਾਰ ਦਾ ਬੀਜ ਨਹੀਂ ਬੀਜਦਾ ਅਤੇ ਇਹ ਪੁੰਗਰਦਾ ਨਹੀਂ। ਉਹ ਸਾਈਂ ਦੀ ਰਜ਼ਾ ਅੰਦਰ ਰਹਿੰਦਾ ਹੈ ਅਤੇ ਉਹੀ ਕੁੱਝ ਖਾਂਦਾ ਹੈ ਜਿਹੜਾ ਕੁਝੱ ਸਾਈਂ ਉਸ ਨੂੰ ਦਿੰਦਾ ਹੈ।

Bhai Manmohan Singh (Shabad OS, CC BY-SA)

English

It is not planted there, and it does not sprout; whatever God grants us, we eat.

Dr. Sant Singh Khalsa (Shabad OS, CC BY-SA)
Ang 947 · Line 8

ਅੰਭੈ ਸੇਤੀ. ਅੰਭੁ ਰਲਿਆ; ਬਹੁੜਿ. ਨ ਨਿਕਸਿਆ ਜਾਇ ॥

anbhai setee. anbh raliaa; bahurr. na nikasiaa jaae |

Punjabi

ਜਦ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ, ਇਹ ਮੁੜ ਕੇ ਵੱਖਰਾ ਕੀਤਾ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

When water mixes with water, it cannot be separated again.

Dr. Sant Singh Khalsa (Shabad OS, CC BY-SA)
Ang 947 · Line 9

ਨਾਨਕ ਗੁਰਮੁਖਿ ਚਲਤੁ ਹੈ; ਵੇਖਹੁ ਲੋਕਾ ਆਇ ॥

naanak guramukh chalat hai; vekhahu lokaa aae |

Punjabi

ਐਹੋ ਜੇਹਾ ਹੈ ਅਚੰਭਾ ਗੁਰੂ ਸਮਰਪਨ ਦੇ ਜੀਵਨ ਦਾ, ਹੇ ਲੋਕੋ। ਆ ਕੇ ਤੱਕ ਲਓ।

Bhai Manmohan Singh (Shabad OS, CC BY-SA)

English

O Nanak, the Gurmukh is wonderful; come, poeple, and see!

Dr. Sant Singh Khalsa (Shabad OS, CC BY-SA)
Ang 947 · Line 10

ਲੋਕੁ ਕਿ ਵੇਖੈ ਬਪੁੜਾ; ਜਿਸ ਨੋ ਸੋਝੀ ਨਾਹਿ ॥

lok ki vekhai bapurraa; jis no sojhee naeh |

Punjabi

ਪ੍ਰੰਤੂ ਬਦਬਖਤ ਬੰਦੇ ਕੀ ਦੇਖ ਸਕਦੇ ਹਨ, ਜਿਨ੍ਹਾਂ ਨੂੰ ਖੁਦ ਕੋਈ ਸੋਚ ਸਮਝ ਨਹੀਂ?

Bhai Manmohan Singh (Shabad OS, CC BY-SA)

English

But what can the poor people see? They do not understand.

Dr. Sant Singh Khalsa (Shabad OS, CC BY-SA)
Ang 947 · Line 11

ਜਿਸੁ ਵੇਖਾਲੇ ਸੋ ਵੇਖੈ; ਜਿਸੁ ਵਸਿਆ ਮਨ ਮਾਹਿ ॥੧॥

jis vekhaale so vekhai; jis vasiaa man maeh |1|

Punjabi

ਕੇਵਲ ਉਹ ਹੀ ਜਿਸ ਦੇ ਹਿਰਦੇ ਵਿੱਚ ਸੁਆਮੀ ਵਸਦਾ ਹੈ ਅਤੇ ਜਿਸ ਨੂੰ ਉਹ ਵਿਖਾਲਦਾ ਹੈ, ਉਸ ਨੂੰ ਦੇਖਦਾ ਹੈ।

Bhai Manmohan Singh (Shabad OS, CC BY-SA)

English

He alone sees, whom the Lord causes to see; the Lord comes to dwell in his mind. ||1||

Dr. Sant Singh Khalsa (Shabad OS, CC BY-SA)
Ang 947 · Line 12

ਮਃ ੩ ॥

mahalaa 3 |

Punjabi

ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 947 · Line 13

ਮਨਮੁਖੁ ਦੁਖ ਕਾ ਖੇਤੁ ਹੈ; ਦੁਖੁ ਬੀਜੇ ਦੁਖੁ ਖਾਇ ॥

manamukh dukh kaa khet hai; dukh beeje dukh khaae |

Punjabi

ਮਨਮੁਖ ਪੁਰਸ਼ ਦੁਖ ਤਕਲੀਫ ਦੀ ਪੈਲੀ ਹੈ। ਉਹ ਦੁਖ ਤਕਲੀਫ ਬੀਜਦਾ ਹੈ ਅਤੇ ਦੁਖ ਤਕਲੀਫ ਹੀ ਖਾਂਦਾ ਹੈ।

Bhai Manmohan Singh (Shabad OS, CC BY-SA)

English

The self-willed manmukh is the field of sorrow and suffering. He plains sorrow, and eats sorrow.

Dr. Sant Singh Khalsa (Shabad OS, CC BY-SA)
Ang 947 · Line 14

ਦੁਖ ਵਿਚਿ ਜੰਮੈ. ਦੁਖਿ ਮਰੈ; ਹਉਮੈ ਕਰਤ ਵਿਹਾਇ ॥

dukh vich jamai. dukh marai; haumai karat vihaae |

Punjabi

ਕਸ਼ਟ ਅੰਦਰ ਉਹ ਜੰਮਦਾ ਹੈ, ਕਸ਼ਟ ਅੰਦਰ ਉਹ ਮਰ ਜਾਂਦਾ ਹੈ ਅਤੇ ਹੰਕਾਰ ਕਰਨ ਵਿੱਚ ਹੀ ਉਸ ਦੀ ਉਮਰ ਬੀਤ ਜਾਂਦੀ ਹੈ।

Bhai Manmohan Singh (Shabad OS, CC BY-SA)

English

In sorrow he is born, and in sorrow he dies. Acting in egotism, his life passes away.

Dr. Sant Singh Khalsa (Shabad OS, CC BY-SA)
Ang 947 · Line 15

ਆਵਣੁ ਜਾਣੁ. ਨ ਸੁਝਈ; ਅੰਧਾ ਅੰਧੁ ਕਮਾਇ ॥

aavan jaan. na sujhee; andhaa andh kamaae |

Punjabi

ਉਹ ਜੰਮਣ ਤੇ ਮਰਨ ਦੀ ਪੀੜ ਨੂੰ ਅਨੂਭਵ ਨਹੀਂ ਕਰਦਾ। ਅੰਨ੍ਹਾ ਇਨਸਾਨ ਅੰਨ੍ਹੇ ਕੰਮ ਕਰਦਾ ਹੈ।

Bhai Manmohan Singh (Shabad OS, CC BY-SA)

English

He does not understand the coming and going of reincarnation; the blind man acts in blindness.

Dr. Sant Singh Khalsa (Shabad OS, CC BY-SA)
Ang 947 · Line 16

ਜੋ ਦੇਵੈ ਤਿਸੈ. ਨ ਜਾਣਈ; ਦਿਤੇ ਕਉ ਲਪਟਾਇ ॥

jo devai tisai. na jaanee; dite kau lapattaae |

Punjabi

ਉਹ ਜਿਹੜਾ ਦਿੰਦਾ ਹੈ, ਉਸ ਨੂੰ ਉਹ ਜਾਣਦਾ ਨਹੀਂ, ਪ੍ਰੰਤੂ ਦਿੱਤੇ ਹੋਏ ਨੂੰ ਚਿੰਮੜ ਬਹਿੰਦਾ ਹੈ।

Bhai Manmohan Singh (Shabad OS, CC BY-SA)

English

He does not know the One who gives, but he is attached to what is given.

Dr. Sant Singh Khalsa (Shabad OS, CC BY-SA)
Ang 947 · Line 17

ਨਾਨਕ. ਪੂਰਬਿ ਲਿਖਿਆ ਕਮਾਵਣਾ; ਅਵਰੁ. ਨ ਕਰਣਾ ਜਾਇ ॥੨॥

naanak. poorab likhiaa kamaavanaa; avar. na karanaa jaae |2|

Punjabi

ਨਾਨਕ, ਉਹ ਪੁਰਾਤਨ ਲਿਖਤਾਕਾਰ ਅਨੁਸਾਰ ਕਰਮ ਕਰਦਾ ਹੈ। ਉਹ ਹੋਰਸ ਕੁਝ ਕਰ ਹੀ ਨਹੀਂ ਸਕਦਾ।

Bhai Manmohan Singh (Shabad OS, CC BY-SA)

English

O Nanak, he acts according to his pre-ordained destiny. He cannot do anything else. ||2||

Dr. Sant Singh Khalsa (Shabad OS, CC BY-SA)
Ang 947 · Line 18

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 947 · Line 19

ਸਤਿਗੁਰਿ ਮਿਲਿਐ ਸਦਾ ਸੁਖੁ; ਜਿਸ ਨੋ ਆਪੇ ਮੇਲੇ ਸੋਇ ॥

satigur miliai sadaa sukh; jis no aape mele soe |

Punjabi

ਸੱਚੇ ਗੁਰਾਂ ਨਾਲ ਮਿਲਣ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੁੰਦਾ ਹੈ ਪਰ ਕੇਵਲ ਉਹ ਹੀ ਉਨ੍ਹਾਂ ਨਾਲ ਮਿਲਦਾ ਹੈ, ਜਿਸ ਨੂੰ ਉਹ ਖੁਦ ਮਿਲਾਉਂਦੇ ਹਨ।

Bhai Manmohan Singh (Shabad OS, CC BY-SA)

English

Meeting the True Guru, everlasting peace is obtained. He Himself leads us to meet Him.

Dr. Sant Singh Khalsa (Shabad OS, CC BY-SA)
Ang 947 · Line 20

ਸੁਖੈ ਏਹੁ ਬਿਬੇਕੁ ਹੈ; ਅੰਤਰੁ ਨਿਰਮਲੁ ਹੋਇ ॥

sukhai ehu bibek hai; antar niramal hoe |

Punjabi

ਸਦੀਵੀ ਆਰਾਮ ਦੀ ਇਹ ਨਿਸ਼ਾਨੀ ਹੈ ਕਿ ਮਨ ਪਵਿੱਤਰ ਹੋ ਵੰਝਦਾ ਹੈ।

Bhai Manmohan Singh (Shabad OS, CC BY-SA)

English

This is the true meaning of peace, that one becomes immaculate within oneself.

Dr. Sant Singh Khalsa (Shabad OS, CC BY-SA)
Ang 947 · Line 21

ਅਗਿਆਨ ਕਾ ਭ੍ਰਮੁ ਕਟੀਐ; ਗਿਆਨੁ ਪਰਾਪਤਿ ਹੋਇ ॥

agiaan kaa bhram katteeai; giaan paraapat hoe |

Punjabi

ਬੇਸਮਝੀ ਦਾ ਵਹਿਮ ਮਿੱਟ ਜਾਂਦਾ ਹੈ ਅਤੇ ਇਨਸਾਨ ਨੂੰ ਬ੍ਰਹਮਬੋਧ ਹਾਂਸਲ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The doubt of ignorance is eradicated, and spiritual wisdom is obtained.

Dr. Sant Singh Khalsa (Shabad OS, CC BY-SA)
Ang 947 · Line 22

ਨਾਨਕ ਏਕੋ ਨਦਰੀ ਆਇਆ; ਜਹ ਦੇਖਾ ਤਹ ਸੋਇ ॥੩॥

naanak eko nadaree aaeaa; jeh dekhaa teh soe |3|

Punjabi

ਨਾਨਕ ਕੇਵਲ ਇਕ ਪ੍ਰਭੂ ਨੂੰ ਹੀ ਵੇਖਦਾ ਹੈ। ਜਿੱਥੇ ਕਿਤੇ ਭੀ ਉਹ ਵੇਖਦਾ ਹੈ ਉੱਥੇ ਹੀ ਉਸ ਪ੍ਰਭੂ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Nanak comes to gaze upon the One Lord alone; wherever he looks, there He is. ||3||

Dr. Sant Singh Khalsa (Shabad OS, CC BY-SA)
Ang 947 · Line 23

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 947 · Line 24

ਸਚੈ ਤਖਤੁ ਰਚਾਇਆ; ਬੈਸਣ ਕਉ ਜਾਂਈ ॥

sachai takhat rachaaeaa; baisan kau jaanee |

Punjabi

ਸੱਚੇ ਸੁਆਮੀ ਨੇ ਇਹ ਸੰਸਾਰ ਰਾਜਸਿੰਘਾਸਣ ਆਪਦੇ ਬਹਿਣ ਲਈ ਇਕ ਅਸਥਾਨ ਰੱਚਿਆ ਹੈ।

Bhai Manmohan Singh (Shabad OS, CC BY-SA)

English

The True Lord created His throne, upon which He sits.

Dr. Sant Singh Khalsa (Shabad OS, CC BY-SA)
Ang 947 · Line 25

ਸਭੁ ਕਿਛੁ ਆਪੇ ਆਪਿ ਹੈ; ਗੁਰ ਸਬਦਿ ਸੁਣਾਈ ॥

sabh kichh aape aap hai; gur sabad sunaaee |

Punjabi

ਸੁਆਮੀ ਸਾਰਾ ਕੁਝ ਆਪਣੇ ਆਪ ਹੀ ਹੈ। ਇਸ ਤਰ੍ਹਾਂ ਪ੍ਰਚਾਰਦੀ ਹੈ ਗੁਰਾਂ ਦੀ ਬਾਣੀ।

Bhai Manmohan Singh (Shabad OS, CC BY-SA)

English

He Himself is everything; this is what the Word of the Guru's Shabad says.

Dr. Sant Singh Khalsa (Shabad OS, CC BY-SA)
Ang 947 · Line 26

ਆਪੇ ਕੁਦਰਤਿ ਸਾਜੀਅਨੁ; ਕਰਿ ਮਹਲ ਸਰਾਈ ॥

aape kudarat saajeean; kar mehal saraaee |

Punjabi

ਆਪਣੀ ਅਪਾਰ ਸ਼ਕਤੀ ਰਾਹੀਂ ਸਾਈਂ ਨੇ ਖੁਦ ਹੀ ਮੰਦਰ ਅਤੇ ਸਰਾਵਾਂ ਰੱਚੀਆਂ ਤੇ ਬਣਾਈਆਂ ਹਨ।

Bhai Manmohan Singh (Shabad OS, CC BY-SA)

English

Through His almighty creative power, He created and fashioned the mansions and hotels.

Dr. Sant Singh Khalsa (Shabad OS, CC BY-SA)
Ang 947 · Line 27

ਚੰਦੁ ਸੂਰਜੁ ਦੁਇ ਚਾਨਣੇ; ਪੂਰੀ ਬਣਤ ਬਣਾਈ ॥

chand sooraj due chaanane; pooree banat banaaee |

Punjabi

ਉਸ ਨੇ ਸੂਰ ਅਤੇ ਚੰਨ ਦੀਆਂ ਦੋ ਰੌਸ਼ਨੀਆਂ ਦੀ ਪੂਰਨ ਘਾੜਤ ਘੜੀ ਹੈ।

Bhai Manmohan Singh (Shabad OS, CC BY-SA)

English

He made the two lamps, the sun and the moon; He formed the perfect form.

Dr. Sant Singh Khalsa (Shabad OS, CC BY-SA)
Ang 947 · Line 28

ਆਪੇ ਵੇਖੈ ਸੁਣੇ ਆਪਿ; ਗੁਰ ਸਬਦਿ ਧਿਆਈ ॥੧॥

aape vekhai sune aap; gur sabad dhiaaee |1|

Punjabi

ਖੁਦ ਸੁਆਮੀ ਵੇਖਦਾ ਹੈ ਤੇ ਖੁਦ ਹੀ ਸੁਣਦਾ ਹੈ। ਕੇਵਲ ਗੁਰਾਂ ਦੇ ਉਪਦੇਸ਼ ਰਾਹੀਂ ਹੀ ਉਹ ਸਿਮਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

He Himself sees, and He Himself hears; meditate on the Word of the Guru's Shabad. ||1||

Dr. Sant Singh Khalsa (Shabad OS, CC BY-SA)
Ang 947 · Line 29

ਵਾਹੁ ਵਾਹੁ ਸਚੇ ਪਾਤਿਸਾਹ; ਤੂ ਸਚੀ ਨਾਈ ॥੧॥ ਰਹਾਉ ॥

vaahu vaahu sache paatisaah; too sachee naaee |1| rahaau |

Punjabi

ਸ਼ਾਬਾਸ਼! ਸ਼ਾਬਾਸ਼! ਹੈ ਤੈਨੂੰ, ਹੇ ਸੱਚੇ ਸੁਲਤਾਨ! ਸੱਚਾ, ਸਦਾ ਸੱਚਾ ਹੈ ਤੇਰਾ ਨਾਮ। ਠਹਿਰਾਉ।

Bhai Manmohan Singh (Shabad OS, CC BY-SA)

English

Waaho! Waaho! Hail, hail, O True King! True is Your Name. ||1||Pause||

Dr. Sant Singh Khalsa (Shabad OS, CC BY-SA)
Ang 947 · Line 30

ਸਲੋਕੁ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 947 · Line 31

ਕਬੀਰ. ਮਹਿਦੀ ਕਰਿ ਕੈ ਘਾਲਿਆ; ਆਪੁ ਪੀਸਾਇ ਪੀਸਾਇ ॥

kabeer. mahidee kar kai ghaaliaa; aap peesaae peesaae |

Punjabi

ਕਬੀਰ ਪੀਹ, ਪੀਹ ਕੇ, ਮੈਂ ਆਪਣੇ ਆਪ ਨੂੰ ਮਹਿੰਦੀ ਦੀ ਲੇਵੀ ਬਣਾ ਲਿਆ ਹੈ।

Bhai Manmohan Singh (Shabad OS, CC BY-SA)

English

Kabeer, I have ground myself into henna paste.

Dr. Sant Singh Khalsa (Shabad OS, CC BY-SA)
Ang 947 · Line 32

ਤੈ ਸਹ ਬਾਤ. ਨ ਪੁਛੀਆ; ਕਬਹੂ. ਨ ਲਾਈ ਪਾਇ ॥੧॥

tai seh baat. na puchheea; kabahoo. na laaee paae |1|

Punjabi

ਪਰੰਤੂ ਤੂੰ ਹੇ ਮੇਰੇ ਕੰਤ! ਮੇਰੀ ਕੋਈ ਪਰਵਾਹ ਨਹੀਂ ਕੀਤੀ ਅਤੇ ਕਦੇ ਭੀ ਮੈਨੂੰ ਆਪਣੇ ਚਰਨੀਂ ਨਾਂ ਲਾਇਆ।

Bhai Manmohan Singh (Shabad OS, CC BY-SA)

English

O my Husband Lord, You took no notice of me; You never applied me to Your feet. ||1||

Dr. Sant Singh Khalsa (Shabad OS, CC BY-SA)
Ang 947 · Line 33

ਮਃ ੩ ॥

mahalaa 3 |

Punjabi

ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 947 · Line 34

ਨਾਨਕ. ਮਹਿਦੀ ਕਰਿ ਕੈ ਰਖਿਆ; ਸੋ ਸਹੁ ਨਦਰਿ ਕਰੇਇ ॥

naanak. mahidee kar kai rakhiaa; so sahu nadar karee |

Punjabi

ਉਸ ਪਤੀ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਨੂੰ, ਹੇ ਨਾਨਕ! ਮਹਿੰਦੀ ਕਰ ਕੇ ਰੱਖਿਆ ਹੈ।

Bhai Manmohan Singh (Shabad OS, CC BY-SA)

English

O Nanak, my Husband Lord keeps me like henna paste; He blesses me with His Glance of Grace.

Dr. Sant Singh Khalsa (Shabad OS, CC BY-SA)
Ang 947 · Line 35

ਆਪੇ ਪੀਸੈ. ਆਪੇ ਘਸੈ; ਆਪੇ ਹੀ ਲਾਇ ਲਏਇ ॥

aape peesai. aape ghasai; aape hee laae lee |

Punjabi

ਉਹ ਆਪ ਹੀ ਪੀਂਹ ਦਾ ਹੈ ਆਪ ਹੀ ਘਸਾਉਂਦਾ ਹੈ ਅਤੇ ਆਪ ਹੀ ਮੈਨੂੰ ਆਪਣੇ ਚਰਨਾਂ ਨੂੰ ਲਾਉਂਦਾ ਹੈ।

Bhai Manmohan Singh (Shabad OS, CC BY-SA)

English

He Himself grinds me, and He Himself rubs me; He Himself applies me to His feet.

Dr. Sant Singh Khalsa (Shabad OS, CC BY-SA)
Ang 947 · Line 36

ਇਹੁ ਪਿਰਮ ਪਿਆਲਾ ਖਸਮ ਕਾ; ਜੈ ਭਾਵੈ ਤੈ ਦੇਇ ॥੨॥

eihu piram piaalaa khasam kaa; jai bhaavai tai dee |2|

Punjabi

ਇਹ ਪ੍ਰਭੂ ਦੀ ਪ੍ਰੀਤ ਦਾ ਕਟੋਰਾ ਹੈ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਇਹ ਦੇ ਦਿੰਦਾ ਹੈ।

Bhai Manmohan Singh (Shabad OS, CC BY-SA)

English

This is the cup of love of my Lord and Master; He gives it as He chooses. ||2||

Dr. Sant Singh Khalsa (Shabad OS, CC BY-SA)
Ang 947 · Line 37

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 947 · Line 38

ਵੇਕੀ ਸ੍ਰਿਸਟਿ ਉਪਾਈਅਨੁ; ਸਭ ਹੁਕਮਿ, ਆਵੈ ਜਾਇ ਸਮਾਹੀ ॥

vekee srisatt upaaeean; sabh hukam, aavai jaae samaahee |

Punjabi

ਅਨੇਕਾਂ ਵਨਗੀਆਂ ਦੀ ਤੈਂ, ਹੇ ਸੁਆਮੀ। ਦੁਨੀਆਂ ਰਚੀ ਹੈ। ਤੇਰੀ ਰਜ਼ਾ ਅੰਦਰ ਹਰ ਕੋਈ ਆਉਂਦਾ ਜਾਂਦਾ ਅਤੇ ਤੇਰੇ ਅੰਦਰ ਨੀਨ ਹੁੰਦਾ ਹੈ।

Bhai Manmohan Singh (Shabad OS, CC BY-SA)

English

You created the world with its variety; by the Hukam of Your Command, it comes, goes, and merges again in You.

Dr. Sant Singh Khalsa (Shabad OS, CC BY-SA)
Ang 947 · Line 39

ਆਪੇ ਵੇਖਿ ਵਿਗਸਦਾ; ਦੂਜਾ ਕੋ ਨਾਹੀ ॥

aape vekh vigasadaa; doojaa ko naahee |

Punjabi

ਤੂੰ ਆਪ ਹੀ ਵੇਖਦਾ ਅਤੇ ਪ੍ਰਫੁੱਲਤ ਹੁੰਦਾ ਹੈਂ। ਤੇਰੇ ਬਗੈਰ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

You Yourself see, and blossom forth; there is no one else at all.

Dr. Sant Singh Khalsa (Shabad OS, CC BY-SA)
Ang 947 · Line 40

ਜਿਉ ਭਾਵੈ ਤਿਉ ਰਖੁ ਤੂ; ਗੁਰ ਸਬਦਿ ਬੁਝਾਹੀ ॥

jiau bhaavai tiau rakh too; gur sabad bujhaahee |

Punjabi

ਜਿਸ ਤਰਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਰੱਖ, ਹੇ ਸੁਆਮੀ। ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਤੈਨੂੰ ਅਨੁਭਵ ਕਰਦਾ ਹਾਂ।

Bhai Manmohan Singh (Shabad OS, CC BY-SA)

English

As it pleases You, You keep me. Through the Word of the Guru's Shabad, I understand You.

Dr. Sant Singh Khalsa (Shabad OS, CC BY-SA)
Ang 947 · Line 41

ਸਭਨਾ ਤੇਰਾ ਜੋਰੁ ਹੈ; ਜਿਉ ਭਾਵੈ ਤਿਵੈ ਚਲਾਹੀ ॥

sabhanaa teraa jor hai; jiau bhaavai tivai chalaahee |

Punjabi

ਸਾਰੇ ਤੇਰੇ ਪਾਸੋਂ ਸੱਤਿਆਂ ਹਾਂਸਲ ਕਰਦੇ ਹਨ। ਜਿੰਵੇਂ ਤੂੰ ਚਾਹੁੰਦਾ ਹੈਂ ਉਂਦਾ ਹੀ ਤੂੰ ਪ੍ਰਾਣੀਆਂ ਨੂੰ ਤੋਰਦਾ ਹੈਂ।

Bhai Manmohan Singh (Shabad OS, CC BY-SA)

English

You are the strength of all. As it pleases You, You lead us on.

Dr. Sant Singh Khalsa (Shabad OS, CC BY-SA)
Ang 947 · Line 42

ਤੁਧੁ ਜੇਵਡ. ਮੈ ਨਾਹਿ ਕੋ; ਕਿਸੁ ਆਖਿ ਸੁਣਾਈ ॥੨॥

tudh jevadd. mai naeh ko; kis aakh sunaaee |2|

Punjabi

ਤੇਰੇ ਜਿੱਡਾ ਵੱਡਾ ਮੈਨੂੰ ਕੋਈ ਨਹੀਂ ਦਿੱਸਦਾ। ਮੈਂ ਆਪਣੀ ਵਿੱਥਿਆ ਹੋਰ ਕੀਹਨੂੰ ਦੱਸਾਂ ਤੇ ਵਰਨਣ ਕਰਾਂ?

Bhai Manmohan Singh (Shabad OS, CC BY-SA)

English

There is no other as great as You; unto whom should I speak and talk? ||2||

Dr. Sant Singh Khalsa (Shabad OS, CC BY-SA)
Ang 947 · Line 43

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 947 · Line 44

ਭਰਮਿ ਭੁਲਾਈ. ਸਭੁ ਜਗੁ ਫਿਰੀ; ਫਾਵੀ ਹੋਈ ਭਾਲਿ ॥

bharam bhulaaee. sabh jag firee; faavee hoee bhaal |

Punjabi

ਸੰਦੇਹ ਦੀ ਘੁਸਾਈ ਹੋਈ ਨੇ ਮੈਂ ਸਾਰਾ ਸੰਸਾਰ ਫਿਰ ਲਿਆ ਹੈ ਅਤੇ ਢੂੰਢਦੀ ਹੋਈ ਮੈਂ ਸ਼ੁਦਾਇਣ ਥੀ ਗਈ ਹਾਂ।

Bhai Manmohan Singh (Shabad OS, CC BY-SA)

English

Deluded by doubt, I wandered over the whole world. Searching, I became frustrated.

Dr. Sant Singh Khalsa (Shabad OS, CC BY-SA)