Ang 948
ਸੋ ਸਹੁ ਸਾਂਤਿ. ਨ ਦੇਵਈ; ਕਿਆ ਚਲੈ ਤਿਸੁ ਨਾਲਿ ॥
so sahu saant. na devee; kiaa chalai tis naal |
Punjabi
ਉਹ ਮੇਰਾ ਕੰਤ, ਮੈਨੂੰ ਠੰਢ ਚੈਨ ਪ੍ਰਦਾਨ ਨਹੀਂ ਕਰਦਾ। ਉਸ ਦੇ ਨਾਲ ਕਿਹੜੀ ਸ਼ੈ ਕਾਰਗਰ ਹੋ ਸਕਦੀ ਹੈ?
English
My Husband Lord has not blessed me with peace and tranquility; what will work with Him?
ਗੁਰ ਪਰਸਾਦੀ ਹਰਿ ਧਿਆਈਐ; ਅੰਤਰਿ ਰਖੀਐ ਉਰ ਧਾਰਿ ॥
gur parasaadee har dhiaaeeai; antar rakheeai ur dhaar |
Punjabi
ਗੁਰਾਂ ਦੀ ਦਇਆ ਦੁਰਾ ਤੂੰ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ।
English
By Guru's Grace, I meditate on the Lord; I enshrine Him deep within my heart.
ਨਾਨਕ. ਘਰਿ ਬੈਠਿਆ. ਸਹੁ ਪਾਇਆ; ਜਾ ਕਿਰਪਾ ਕੀਤੀ ਕਰਤਾਰਿ ॥੧॥
naanak. ghar baitthiaa. sahu paaeaa; jaa kirapaa keetee karataar |1|
Punjabi
ਨਨਕ, ਜਦ ਸਿਰਜਣਹਾਰ ਮਿਹਰ ਧਾਰਦਾ ਹੈ, ਆਪਦੇ ਘਰ ਅੰਦਰ ਬੈਠਿਆਂ ਹੋਇਆਂ ਹੀ ਇਨਸਾਨ ਆਪਣੇ ਸਾਈਂ ਨੂੰ ਪਾ ਲੈਂਦਾ ਹੈ।
English
O Nanak, seated in his her own home, she finds her Husband Lord, when the Creator Lord grants His Grace. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਧੰਧਾ ਧਾਵਤ ਦਿਨੁ ਗਇਆ; ਰੈਣਿ ਗਵਾਈ ਸੋਇ ॥
dhandhaa dhaavat din geaa; rain gavaaee soe |
Punjabi
ਸੰਸਾਰੀ ਵਿਹਾਰਾਂ ਮਗਰ ਭੱਜਿਆ ਫਿਰਦਾ ਬੰਦਾ ਆਪਣਾ ਦਿਹੁੰ ਬਿਤਾ ਲੈਂਦਾ ਅਤੇ ਰਾਤ ਉਹ ਸੌਂ ਕੇ ਗੁਆ ਬਹਿੰਦਾ ਹੈ।
English
Chasing after worldly affairs, the day is wasted, and the night passes in sleep.
ਕੂੜੁ ਬੋਲਿ ਬਿਖੁ ਖਾਇਆ; ਮਨਮੁਖਿ ਚਲਿਆ ਰੋਇ ॥
koorr bol bikh khaaeaa; manamukh chaliaa roe |
Punjabi
ਝੂਠ ਬੱਕ ਕੇ ਉਹ ਜ਼ਹਿਰ ਖਾਂਦਾ ਹੈ। ਇਸ ਤਰਾਂ ਆਪ ਹੁਦਰਾ ਬੰਦਾ ਰੋਂਦਾ ਪਿੱਟਦਾ ਟੁਰ ਜਾਂਦਾ ਹੈ।
English
Speaking lies, one eats poison; the self-willed manmukh departs, crying out in pain.
ਸਿਰੈ ਉਪਰਿ ਜਮ ਡੰਡੁ ਹੈ; ਦੂਜੈ ਭਾਇ ਪਤਿ ਖੋਇ ॥
sirai upar jam ddandd hai; doojai bhaae pat khoe |
Punjabi
ਉਸ ਦੇ ਸਿਰ ਉੱਤੇ ਮੌਤ ਦਾ ਸੋਟਾ ਹੈ ਅਤੇ ਦਵੈਤ ਭਾਵ ਦੇ ਰਾਹੀਂ ਉਹ ਆਪਣੇ ਇਜ਼ੱਤ ਆਬਰੂ ਗੁਆ ਲੈਂਦਾ ਹੈ।
English
The Mesenger of Death holds his club over the mortal's head; in the love of duality, he loses his honor.
ਹਰਿ ਨਾਮੁ ਕਦੇ. ਨ ਚੇਤਿਓ; ਫਿਰਿ ਆਵਣ ਜਾਣਾ ਹੋਇ ॥
har naam kade. na chetio; fir aavan jaanaa hoe |
Punjabi
ਉਹ ਕਦਾਚਿੱਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਇਸ ਲਈ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
He never even thinks of the Name of the Lord; over and over again, he comes and goes in reincarnation.
ਗੁਰ ਪਰਸਾਦੀ ਹਰਿ ਮਨਿ ਵਸੈ; ਜਮ ਡੰਡੁ. ਨ ਲਾਗੈ ਕੋਇ ॥
gur parasaadee har man vasai; jam ddandd. na laagai koe |
Punjabi
ਜੇਕਰ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਦਾ ਨਾਮ ਉਸ ਦੇ ਰਿਦੇ ਵਿੱਚ ਟਿੱਕ ਜਾਵੇ ਤਾਂ ਮੌਤ ਦਾ ਸੋਟਾ ਉਸ ਨੂੰ ਨਹੀਂ ਲੱਗਦਾ।
English
But if, by Guru's Grace, the Lord's Name comes to dwell in his mind, then the Messenger of Death will not strike him down with his club.
ਨਾਨਕ ਸਹਜੇ ਮਿਲਿ ਰਹੈ; ਕਰਮਿ ਪਰਾਪਤਿ ਹੋਇ ॥੨॥
naanak sahaje mil rahai; karam paraapat hoe |2|
Punjabi
ਨਾਨਕ, ਉਹ ਮਾਲਕ ਕੀ ਮਿਹਰ ਦਾ ਪਾਤ੍ਰ ਥੀ ਵੰਝਦਾ ਹੈ ਅਤੇ ਸੁਖੈਨ ਹੀ ਉਸ ਵਿੱਚ ਸਮਾਇਆ ਰਹਿੰਦਾ ਹੈ।
English
Then, O Nanak, he merges intuitively into the Lord, receiving His Grace. ||2||
ਪਉੜੀ ॥
paurree |
Punjabi
ਪਉੜੀ।
English
Pauree:
ਇਕਿ ਆਪਣੀ ਸਿਫਤੀ ਲਾਇਅਨੁ; ਦੇ ਸਤਿਗੁਰ ਮਤੀ ॥
eik aapanee sifatee laaeian; de satigur matee |
Punjabi
ਸੱਚੇ ਗੁਰਦੇਵ ਜੀ ਦੇ ਉਪਦੇਸ਼ ਦੀ ਦਾਤ ਦੇ ਕੇ, ਕਈਆਂ ਨੂੰ ਸੁਆਮੀ ਆਪਣੀ ਕੀਰਤੀ ਗਾਇਨ ਕਰਨ ਵਿੱਚ ਜੋੜ ਲੈਂਦਾ ਹੈ।
English
Some are linked to His Praises, when the Lord blesses them with the Guru's Teachings.
ਇਕਨਾ ਨੋ. ਨਾਉ ਬਖਸਿਓਨੁ; ਅਸਥਿਰੁ ਹਰਿ ਸਤੀ ॥
eikanaa no. naau bakhasion; asathir har satee |
Punjabi
ਸਦੀਵ ਸਥਿਰ ਸੱਚਾ ਸੁਆਮੀ ਕਈਆਂ ਨੂੰ ਆਪਣਾ ਨਾਮ ਪ੍ਰਦਾਨ ਕਰ ਦਿੰਦਾ ਹੈ।
English
Some are blessed with the Name of the eternal, unchanging True Lord.
ਪਉਣੁ ਪਾਣੀ ਬੈਸੰਤਰੋ; ਹੁਕਮਿ ਕਰਹਿ ਭਗਤੀ ॥
paun paanee baisantaro; hukam kareh bhagatee |
Punjabi
ਹਵਾ ਜਲ ਅਤੇ ਅੱਗ ਉਸ ਦੀ ਰਜ਼ਾ ਅੰਦਰ ਉਸ ਦੀ ਟਹਿਲ ਕਮਾਉਂਦੇ ਹਨ।
English
Water, air and fire, by His Will, worship Him.
ਏਨਾ ਨੋ ਭਉ ਅਗਲਾ; ਪੂਰੀ ਬਣਤ ਬਣਤੀ ॥
enaa no bhau agalaa; pooree banat banatee |
Punjabi
ਇਨ੍ਹਾਂ ਨੂੰ ਪ੍ਰਭੂ ਦਾ ਬਹੁਤਾ ਹੀ ਡਰ ਹੈ, ਐਹੋ ਜੇਹੀ ਪੂਰਨ ਘਾੜਤ ਪ੍ਰਭੂ ਨੇ ਘੜੀ ਹੈ।
English
They are held in the Fear of God; He has formed the perfect form.
ਸਭੁ ਇਕੋ ਹੁਕਮੁ ਵਰਤਦਾ; ਮੰਨਿਐ ਸੁਖੁ ਪਾਈ ॥੩॥
sabh iko hukam varatadaa; maniai sukh paaee |3|
Punjabi
ਇਕ ਸੁਆਮੀ ਦੀ ਰਜ਼ਾ ਸਾਰਿਆਂ ਤੇ ਹਾਵੀ ਹੈ। ਉਸ ਦੀ ਰਜ਼ਾ ਨੂੰ ਕਬੂਲ ਕਰ ਇਨਸਾਨ ਆਰਾਮ ਪਾਉਂਦਾ ਹੈ।
English
The Hukam, the Command of the One Lord is all-pervasive; accepting it, peace is found. ||3||
ਸਲੋਕੁ ॥
salok |
Punjabi
ਸਲੋਕ।
English
Salok:
ਕਬੀਰ. ਕਸਉਟੀ ਰਾਮ ਕੀ; ਝੂਠਾ ਟਿਕੈ. ਨ ਕੋਇ ॥
kabeer. ksauttee raam kee; jhootthaa ttikai. na koe |
Punjabi
ਐਹੋ ਜੇਹੀ ਹੈ ਘਸਵੱਟੀ ਪ੍ਰਭੂ ਦੀ, ਹੇ ਕਬੀਰ! ਕਿ ਕੋਈ ਕੂੜਾ ਇਨਸਾਨ ਇਸ ਦੇ ਅੱਗੇ ਟਿਕ ਨਹੀਂ ਸਕਦਾ।
English
Kabeer, such is the touchstone of the Lord; the false cannot even touch it.
ਰਾਮ ਕਸਉਟੀ ਸੋ ਸਹੈ; ਜੋ ਮਰਜੀਵਾ ਹੋਇ ॥੧॥
raam ksauttee so sahai; jo marajeevaa hoe |1|
Punjabi
ਕੇਵਲ ਉਹ ਹੀ ਪ੍ਰਭੂ ਦੀ ਪ੍ਰੀਖਿਆ ਵਿੱਚ ਪਾਸ ਹੁੰਦਾ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।
English
He alone passes this test of the Lord, who remains dead while yet alive. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਕਿਉ ਕਰਿ ਇਹੁ ਮਨੁ ਮਾਰੀਐ; ਕਿਉ ਕਰਿ ਮਿਰਤਕੁ ਹੋਇ ॥
kiau kar ihu man maareeai; kiau kar miratak hoe |
Punjabi
ਇਹ ਮਨੂਆ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ? ਜੀਉਂਦੇਂ ਜੀ ਇਹ ਕਿਸ ਤਰ੍ਹਾਂ ਮਰ ਸਕਦਾ ਹੈ?
English
How can this mind be conquered? How can it be killed?
ਕਹਿਆ ਸਬਦੁ. ਨ ਮਾਨਈ; ਹਉਮੈ ਛਡੈ. ਨ ਕੋਇ ॥
kahiaa sabad. na maanee; haumai chhaddai. na koe |
Punjabi
ਇਨਸਾਨ ਗੁਰਾਂ ਦੇ ਉਪਦੇਸ਼ ਨੂੰ ਸਵੀਕਾਰ ਨਹੀਂ ਕਰਦਾ ਅਤੇ ਕੋਈ ਭੀ ਆਪਣੇ ਸਵੈ-ਹੰਗਤਾ ਨੂੰ ਨਹੀਂ ਤਿਆਗਦਾ।
English
If one does not accept the Word of the Shabad, egotism does not depart.
ਗੁਰ ਪਰਸਾਦੀ ਹਉਮੈ ਛੁਟੈ; ਜੀਵਨ ਮੁਕਤੁ ਸੋ ਹੋਇ ॥
gur parasaadee haumai chhuttai; jeevan mukat so hoe |
Punjabi
ਗੁਰਾਂ ਦੀ ਦਇਆ ਦੁਆਰਾ ਬੰਦਾ ਹੰਕਾਰ ਤੋਂ ਖਲਾਸੀ ਪਾ ਜਾਂਦਾ ਹੈ ਤੇ ਤਾਂ ਉਹ ਜੀਉਂਦਾ ਹੋਇਆ ਹੀ ਬੰਦ ਖਲਾਸ ਹੋ ਜਾਂਦਾ ਹੈ।
English
By Guru's Grace, egotism is eradicated, and then, one is Jivan Mukta - liberated while yet alive.
ਨਾਨਕ. ਜਿਸ ਨੋ ਬਖਸੇ ਤਿਸੁ ਮਿਲੈ; ਤਿਸੁ ਬਿਘਨੁ. ਨ ਲਾਗੈ ਕੋਇ ॥੨॥
naanak. jis no bakhase tis milai; tis bighan. na laagai koe |2|
Punjabi
ਨਾਨਕ, ਜਿਸ ਨੂੰ ਸਾਈਂ ਬਖਸ਼ ਦਿੰਦਾ ਹੈ, ਉਸ ਨੂੰ ਉਹ ਮਿਲ ਪੈਂਦਾ ਹੈ ਅਤੇ ਤਦ ਉਸ ਨੂੰ ਕੋਈ ਦੁਖ ਨਹੀਂ ਵਾਪਰਦਾ।
English
O Nanak, one whom the Lord forgives is united with Him, and then no obstacles block his way. ||2||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਜੀਵਤ ਮਰਣਾ. ਸਭੁ ਕੋ ਕਹੈ; ਜੀਵਨ ਮੁਕਤਿ ਕਿਉ ਹੋਇ ॥
jeevat maranaa. sabh ko kahai; jeevan mukat kiau hoe |
Punjabi
ਹਰ ਕੋਈ ਆਖਦਾ ਹੈ ਕਿ ਉਹ ਆਪਾ ਭਾਵ ਤੋਂ ਜੀਉਂਦਾ ਮਰ ਗਿਆ ਹੈ, ਪ੍ਰੰਤੂ ਆਪਣੀ ਹਿਯਾਤੀ ਵਿੱਚ ਉਹ ਕਿਸ ਤਰ੍ਹਾਂ ਮੋਖਸ਼ ਹੋ ਸਕਦਾ ਹੈ?
English
Everyone can say that they are dead while yet alive; how can they be liberated while yet alive?
ਭੈ ਕਾ ਸੰਜਮੁ. ਜੇ ਕਰੇ; ਦਾਰੂ ਭਾਉ ਲਾਏਇ ॥
bhai kaa sanjam. je kare; daaroo bhaau laaee |
Punjabi
ਜੇਕਰ ਉਹ ਪ੍ਰਭੂ ਦੇ ਪ੍ਰੇਮ ਦੀ ਦਵਾਈ ਲਵੇ ਅਤੇ ਉਸ ਦੇ ਡਰ ਦਾ ਪੱਥ ਰੱਖੇ ਤਾਂ ਉਹ ਜੀ ਜੀਉਂਦੇ ਹੀ ਮੋਖਸ਼ ਹੋ ਜਾਂਦਾ ਹੈ।
English
If someone restrains himself through the Fear of God, and takes the medicine of the Love of God,
ਅਨਦਿਨੁ ਗੁਣ ਗਾਵੈ ਸੁਖ ਸਹਜੇ; ਬਿਖੁ ਭਵਜਲੁ. ਨਾਮਿ ਤਰੇਇ ॥
anadin gun gaavai sukh sahaje; bikh bhavajal. naam taree |
Punjabi
ਰਾਤ ਦਿਨ ਉਹ ਆਰਾਮ ਨਾਲ ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੇ ਨਾਮ ਦੇ ਰਾਹੀਂ ਜ਼ਹਿਰੀਲੇ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
night and day, he sings the Glorious Praises of the Lord. In celestial peace and poise, he crosses over the poisonous, terrifying world-ocean, through the Naam, the Name of the Lord.
ਨਾਨਕ ਗੁਰਮੁਖਿ ਪਾਈਐ; ਜਾ ਕਉ ਨਦਰਿ ਕਰੇਇ ॥੩॥
naanak guramukh paaeeai; jaa kau nadar karee |3|
Punjabi
ਨਾਨਕ, ਜਿਸ ਉੱਤੇ ਪ੍ਰਭੂ ਰਹਿਮਤ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਉਸ ਨੂੰ ਪਾ ਲੈਂਦਾ ਹੈ।
English
O Nanak, the Gurmukh finds the Lord; he is blessed with His Glance of Grace. ||3||
ਪਉੜੀ ॥
paurree |
Punjabi
ਪਉੜੀ।
English
Pauree:
ਦੂਜਾ ਭਾਉ ਰਚਾਇਓਨੁ; ਤ੍ਰੈ ਗੁਣ ਵਰਤਾਰਾ ॥
doojaa bhaau rachaaeon; trai gun varataaraa |
Punjabi
ਸੁਆਮੀ ਨੇ ਦਵੈਤ ਭਾਵ ਪੈਦਾ ਕੀਤਾ ਹੈ ਅਤੇ ਪ੍ਰਾਨੀ ਤਿੰਨਾਂ ਅਵਸਥਾਵਾਂ ਅੰਦਰ ਖੱਚਤ ਹੋਏ ਹੋਏ ਹਨ।
English
God created the love of duality, and the three modes which pervade the universe.
ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ; ਹੁਕਮਿ ਕਮਾਵਨਿ ਕਾਰਾ ॥
brahamaa bisan mahes upaaeian; hukam kamaavan kaaraa |
Punjabi
ਉਸ ਨੇ ਉਤਪਤੀ ਦਾ ਦੇਵਤਾ, ਪਾਲਣਪੋਸ਼ਨ ਦਾ ਦੇਵਤਾ, ਤੇ ਮੌਤ ਦਾ ਦੇਵਤਾ ਪੈਦਾ ਕੀਤੇ ਹਨ, ਜੋ ਉਸ ਦੀ ਰਜ਼ਾ ਅੰਦਰ ਕੰਮ ਕਰਦੇ ਹਨ।
English
He created Brahma, Vishnu and Shiva, who act according to His Will.
ਪੰਡਿਤ ਪੜਦੇ ਜੋਤਕੀ; ਨਾ ਬੂਝਹਿ ਬੀਚਾਰਾ ॥
panddit parrade jotakee; naa boojheh beechaaraa |
Punjabi
ਵਿਦਵਾਨ ਅਤੇ ਜੋਤਸ਼ੀ ਆਪਣੀਆਂ ਪੁਸਤਕਾਂ ਵਾਚਦੇ ਹਨ ਪ੍ਰੰਤੂ ਉਹ ਸਾਹਿਬ ਦੇ ਸਿਮਰਨ ਨੂੰ ਅਨੁਭਵ ਨਹੀਂ ਕਰਦੇ।
English
The Pandits, the religious scholars, and the astrologers study their books, but they do not understand contemplation.
ਸਭੁ ਕਿਛੁ ਤੇਰਾ ਖੇਲੁ ਹੈ; ਸਚੁ ਸਿਰਜਣਹਾਰਾ ॥
sabh kichh teraa khel hai; sach sirajanahaaraa |
Punjabi
ਸਮੂਹ ਤੇਰੀ ਨਿਜੱ ਦੀ ਖੇਡ ਹੀ ਹੈ, ਹੇ ਮੇਰੇ ਸੱਚੇ ਕਰਤਾਰ।
English
Everything is Your play, O True Creator Lord.
ਜਿਸੁ ਭਾਵੈ ਤਿਸੁ ਬਖਸਿ ਲੈਹਿ; ਸਚਿ ਸਬਦਿ ਸਮਾਈ ॥੪॥
jis bhaavai tis bakhas laihi; sach sabad samaaee |4|
Punjabi
ਜਿਸ ਨੂੰ ਤੂੰ ਚਾਹੀਦਾ ਹੈ ਉਸ ਨੂੰ ਤੂੰ ਮਾਫ ਕਰ ਦਿੰਦਾ ਹੈਂ ਅਤੇ ਉਹ ਤੇਰੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
English
As it pleases You, You bless us with forgiveness, and merge us in the True Word of the Shabad. ||4||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਸ਼ਾਹੀ।
English
Salok, Third Mehl:
ਮਨ ਕਾ ਝੂਠਾ; ਝੂਠੁ ਕਮਾਵੈ ॥
man kaa jhootthaa; jhootth kamaavai |
Punjabi
ਚਿੱਤ ਦਾ ਕੂੜ, ਕੂੜ ਦੀ ਕਮਾਈ ਕਰਦਾ ਹੈ।
English
The man of false mind practices falsehood.
ਮਾਇਆ ਨੋ ਫਿਰੈ; ਤਪਾ ਸਦਾਵੈ ॥
maaeaa no firai; tapaa sadaavai |
Punjabi
ਉਹ ਧਨ ਦੌਲਤ ਪਿੱਛੇ ਦੌੜਦਾ ਫਿਰਦਾ ਹੈ ਅਤੇ ਆਪਣੇ ਆਪ ਨੂੰ ਤਪੱਸਵੀ ਅਖਵਾਉਂਦਾ ਹੈ।
English
He runs after Maya, and yet pretends to be a man of disciplined meditation.
ਭਰਮੇ ਭੂਲਾ; ਸਭਿ ਤੀਰਥ ਗਹੈ ॥
bharame bhoolaa; sabh teerath gahai |
Punjabi
ਸੰਦੇਹ ਦਾ ਬਹਿਕਾਇਆ ਹੋਇਆ ਉਹ ਸਾਰਿਆਂ ਧਰਮ-ਅਸਥਾਨਾਂ ਤੇ ਰਟਨ ਕਰਦਾ ਹੈ।
English
Deluded by doubt, he visits all the sacred shrines of pilgrimage.
ਓਹੁ ਤਪਾ; ਕੈਸੇ ਪਰਮ ਗਤਿ ਲਹੈ ॥
ohu tapaa; kaise param gat lahai |
Punjabi
ਐਸਾ ਤਪਸਵੀ ਮਹਾਨ ਮਰਤਬੇ ਨੂੰ ਕਿਰ ਤਰ੍ਹਾਂ ਪਾ ਸਕਦਾ ਹੈ?
English
How can such a man of disciplined meditation attain the supreme status?
ਗੁਰ ਪਰਸਾਦੀ; ਕੋ ਸਚੁ ਕਮਾਵੈ ॥
gur parasaadee; ko sach kamaavai |
Punjabi
ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਤਪੱਸਵੀ ਹੀ ਸੱਚ ਦੀ ਕਮਾਈ ਕਰਦਾ ਹੈ।
English
By Guru's Grace, one lives the Truth.
ਨਾਨਕ. ਸੋ ਤਪਾ; ਮੋਖੰਤਰੁ ਪਾਵੈ ॥੧॥
naanak. so tapaa; mokhantar paavai |1|
Punjabi
ਨਾਨਕ, ਐਸਾ ਤਪੱਸਵੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
English
O Nanak, such a man of disciplined meditation attains liberation. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਸੋ ਤਪਾ; ਜਿ ਇਹੁ ਤਪੁ ਘਾਲੇ ॥
so tapaa; ji ihu tap ghaale |
Punjabi
ਕੇਵਲ ਉਹ ਹੀ ਤਪੱਸਵੀ ਹੈ ਜੋ ਇਹ ਤਪੱਸਿਆ ਕਮਾਉਂਦਾ ਹੈ।
English
He alone is a man of disciplined meditation, who practices this self-discipline.
ਸਤਿਗੁਰ ਨੋ ਮਿਲੈ; ਸਬਦੁ ਸਮਾਲੇ ॥
satigur no milai; sabad samaale |
Punjabi
ਸੱਚੇ ਗੁਰਾਂ ਨੂੰ ਮਿਲ ਕੇ ਉਹ ਨਾਮ ਦਾ ਸਿਮਰਨ ਕਰਦਾ ਹੈ।
English
Meeting with the True Guru, he contemplates the Word of the Shabad.
ਸਤਿਗੁਰ ਕੀ ਸੇਵਾ; ਇਹੁ ਤਪੁ ਪਰਵਾਣੁ ॥
satigur kee sevaa; ihu tap paravaan |
Punjabi
ਸੱਚੇ ਗੁਰਾਂ ਦੀ ਟਹਿਲ ਸੇਵਾ ਕੇਵਲ ਇਹ ਤਪਸਿਆ ਹੀ ਕਬੂਲ ਪੈਂਦੀ ਹੈ।
English
Serving the True Guru - this is the only acceptable disciplined meditation.
ਨਾਨਕ. ਸੋ ਤਪਾ; ਦਰਗਹਿ ਪਾਵੈ ਮਾਣੁ ॥੨॥
naanak. so tapaa; darageh paavai maan |2|
Punjabi
ਨਾਨਕ ਐਹੋ ਜੇਹਾ ਤਪੱਸਵੀ, ਸਾਈਂ ਦੇ ਦਰਬਾਰ ਅੰਦਰ ਪਤਿ ਆਬਰੂ ਪਾਉਂਦਾ ਹੈ।
English
O Nanak, such a man of disciplined meditation is honored in the Court of the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਰਾਤਿ ਦਿਨਸੁ ਉਪਾਇਅਨੁ; ਸੰਸਾਰ ਕੀ ਵਰਤਣਿ ॥
raat dinas upaaeian; sansaar kee varatan |
Punjabi
ਦੁਨੀਆ ਦੇ ਅਮਲ ਕਮਾਉਣ ਲਈ ਸੁਆਮੀ ਨੇ ਰਾਤ ਅਤੇ ਦਿਨ ਰਚੇ ਹਨ।
English
He created the night and the day, for the activities of the world.