Ang 957
ਰਾਮਕਲੀ ਕੀ ਵਾਰ ਮਹਲਾ ੫ ॥
raamakalee kee vaar mahalaa 5 |
Punjabi
ਰਾਮਕਲੀ ਦੀ ਵਾਰਪੰਜਵੀਂ ਪਾਤਸ਼ਾਹੀ।
English
Vaar Of Raamkalee, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਜੈਸਾ ਸਤਿਗੁਰੁ ਸੁਣੀਦਾ; ਤੈਸੋ ਹੀ ਮੈ ਡੀਠੁ ॥
jaisaa satigur suneedaa; taiso hee mai ddeetth |
Punjabi
ਜੇਹੋ ਜਿਹਾ ਮੈਂ ਸੱਚੇ ਗੁਰਾਂ ਨੂੰ ਸੁਣਿਆ ਸੀ, ਉਹੋ ਜਿਹਾ ਹੀ ਮੈਂ ਉਨ੍ਹਾਂ ਨੂੰ ਵੇਖ ਲਿਆ ਹੈ।
English
As I have heard of the True Guru, so I have seen Him.
ਵਿਛੁੜਿਆ ਮੇਲੇ ਪ੍ਰਭੂ; ਹਰਿ ਦਰਗਹ ਕਾ ਬਸੀਠੁ ॥
vichhurriaa mele prabhoo; har daragah kaa baseetth |
Punjabi
ਛੜਿਆਂ ਹੋਇਆਂ ਨੂੰ ਉਹ ਸੁਆਮੀ ਨਾਲ ਮਿਲਾ ਦਿੰਦਾ ਹੈ। ਉਹ ਸਾਹਿਬ ਦੇ ਦਰਬਾਰ ਦਾ ਵਿਚੋਲਾ ਹੈ।
English
He re-unites the separated ones with God; He is the Mediator at the Court of the Lord.
ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ; ਕਟੇ ਹਉਮੈ ਰੋਗੁ ॥
har naamo mantru drirraaeidaa; katte haumai rog |
Punjabi
ਉਹ ਵਾਹਿਗੁਰੂ ਦੇ ਨਾਮ ਦੇ ਜਾਦੂ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰ ਦਿੰਦਾ ਹੈ ਅਤੇ ਉਸ ਦੀ ਹੰਕਾਰ ਦੀ ਬਿਮਾਰੀ ਨੂੰ ਮੇਟ ਦਿੰਦਾ ਹੈ।
English
He implants the Mantra of the Lord's Name, and eradicates the illness of egotism.
ਨਾਨਕ. ਸਤਿਗੁਰੁ ਤਿਨਾ ਮਿਲਾਇਆ; ਜਿਨਾ ਧੁਰੇ ਪਇਆ ਸੰਜੋਗੁ ॥੧॥
naanak. satigur tinaa milaaeaa; jinaa dhure peaa sanjog |1|
Punjabi
ਨਾਨਕ! ਪ੍ਰਭੂ ਉਨ੍ਹਾਂ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦਾ ਮਿਲਾਪ। ਮੁੱਢ ਤੋਂ ਲਿਖਆ ਹੋਇਆ ਹੈ।
English
O Nanak, he alone meets the True Guru, who has such union pre-ordained. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਇਕੁ ਸਜਣੁ ਸਭਿ ਸਜਣਾ; ਇਕੁ ਵੈਰੀ ਸਭਿ ਵਾਦਿ ॥
eik sajan sabh sajanaa; ik vairee sabh vaad |
Punjabi
ਜੇਕਰ ਇਕ ਸੁਆਮੀ ਮੇਰਾ ਮਿੱਤਰ ਹੋਵੇ, ਤਾਂ ਸਾਰੇ ਮੇਰੇ ਮਿੱਤਰ ਹਨ। ਜੇਕਰ ਇਕ ਸੁਆਮੀ ਵਿਰੋਧੀ ਹੋ ਜਾਵੇ, ਤਦ ਹਰ ਕੋਈ ਮੇਰੇ ਨਾਲ ਝਗੜਾ ਕਰਦਾ ਹੈ।
English
If the One Lord is my Friend, then all are my friends. If the One Lord is my enemy, then all fight with me.
ਗੁਰਿ ਪੂਰੈ ਦੇਖਾਲਿਆ; ਵਿਣੁ ਨਾਵੈ ਸਭ ਬਾਦਿ ॥
gur poorai dekhaaliaa; vin naavai sabh baad |
Punjabi
ਪੂਰਨ ਗੁਰਦੇਵ ਜੀ ਨੇ ਮੈਨੂੰ ਵਿਖਾਲ ਦਿੱਤਾ ਹੈ ਕਿ ਨਾਮ ਦੇ ਬਗੈਰ ਸਾਰਾ ਕੁੱਛ ਬੇਫਾਇਦਾ ਹੈ।
English
The Perfect Guru has shown me that, without the Name, everything is useless.
ਸਾਕਤ ਦੁਰਜਨ ਭਰਮਿਆ; ਜੋ ਲਗੇ ਦੂਜੈ ਸਾਦਿ ॥
saakat durajan bharamiaa; jo lage doojai saad |
Punjabi
ਮਾਇਆ ਦੇ ਪੁਜਾਰੀ ਅਤੇ ਖੋਟੇ ਪੁਰਸ਼, ਜੋ ਹੋਰਨਾਂ ਸੁਆਦਾਂ ਨਾਲ ਜੁੜੇ ਹੋਏ ਹਨ, ਜੂਨੀਆਂ ਅੰਦਰ ਭਟਕਦੇ ਹਨ।
English
The faithless cynics and the evil people wander in reincarnation; they are attached to other tastes.
ਜਨ ਨਾਨਕਿ. ਹਰਿ ਪ੍ਰਭੁ ਬੁਝਿਆ; ਗੁਰ ਸਤਿਗੁਰ ਕੈ ਪਰਸਾਦਿ ॥੨॥
jan naanak. har prabh bujhiaa; gur satigur kai parasaad |2|
Punjabi
ਵਿਸ਼ਾਲ ਸੱਚੇ ਗੁਰਾਂ ਦੀ ਰਹਿਮਤ ਦੁਆਰਾ ਗੋਲੇ ਨਾਨਕ ਨੇ ਵਾਹਿਗੁਰੂ ਸੁਆਮੀ ਨੂੰ ਅਨੁਭਵ ਕਰ ਲਿਆ ਹੈ।
English
Servant Nanak has realized the Lord God, by the Grace of the Guru, the True Guru. ||2||
ਪਉੜੀ ॥
paurree |
Punjabi
ਪਉੜੀ।
English
Pauree:
ਥਟਣਹਾਰੈ ਥਾਟੁ; ਆਪੇ ਹੀ ਥਟਿਆ ॥
thattanahaarai thaatt; aape hee thattiaa |
Punjabi
ਰਚਨਹਾਰ ਨੇ ਆਪ ਹੀ ਰਚਨਾ ਰਚੀ ਹੈ।
English
The Creator Lord created the Creation.
ਆਪੇ ਪੂਰਾ ਸਾਹੁ; ਆਪੇ ਹੀ ਖਟਿਆ ॥
aape pooraa saahu; aape hee khattiaa |
Punjabi
ਉਹ ਖੁਦ ਹੀ ਪੂਰਨ ਸ਼ਾਹੂਕਾਰ ਹੈ ਅਤੇ ਖੁਦ ਹੀ ਨਫਾ ਕਮਾਉਂਦਾ ਹੈ।
English
He Himself is the perfect Banker; He Himself earns His profit.
ਆਪੇ ਕਰਿ ਪਾਸਾਰੁ; ਆਪੇ ਰੰਗ ਰਟਿਆ ॥
aape kar paasaar; aape rang rattiaa |
Punjabi
ਖੁਦ ਉਸ ਨੇ ਆਲਮ ਬਣਾਇਆ ਹੈ ਅਤੇ ਖੁਦ ਹੀ ਉਹ ਖੁਸ਼ੀ ਨਾਲ ਰੰਗਿਆ ਹੋਇਆ ਹੈ।
English
He Himself made the expansive Universe; He Himself is imbued with joy.
ਕੁਦਰਤਿ ਕੀਮ. ਨ ਪਾਇ; ਅਲਖ ਬ੍ਰਹਮਟਿਆ ॥
kudarat keem. na paae; alakh brahamattiaa |
Punjabi
ਅਦ੍ਰਿਸ਼ਟ ਸੁਆਮੀ ਦੀ ਅਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
English
The value of God's almighty creative power cannot be estimated.
ਅਗਮ ਅਥਾਹ ਬੇਅੰਤ; ਪਰੈ ਪਰਟਿਆ ॥
agam athaah beant; parai parattiaa |
Punjabi
ਸੁਆਮੀ ਪਹੁੰਚ ਤੋਂ ਪਰੇ, ਬੇਥਾਹ ਅਨੰਤ ਅਤੇ ਪਰੇ ਤੋਂ ਪਰੇ ਹੈ।
English
He is inaccessible, unfathomable, endless, the farthest of the far.
ਆਪੇ ਵਡ ਪਾਤਿਸਾਹੁ; ਆਪਿ ਵਜੀਰਟਿਆ ॥
aape vadd paatisaahu; aap vajeerattiaa |
Punjabi
ਉਹ ਖੁਦ ਹੀ ਵੱਡਾ ਸੁਲਤਾਨ ਹੈ ਅਤੇ ਖੁਦ ਹੀ ਵਜ਼ੀਰ।
English
He Himself is the greatest Emperor; He Himself is His own Prime Minister.
ਕੋਇ. ਨ ਜਾਣੈ ਕੀਮ; ਕੇਵਡੁ ਮਟਿਆ ॥
koe. na jaanai keem; kevadd mattiaa |
Punjabi
ਕੋਈ ਜਣਾ ਸਾਹਿਬ ਦੀ ਕੀਮਤ ਨੂੰ ਨਹੀਂ ਜਾਣਦਾ। ਨਾਂ ਹੀ ਕੋਈ ਜਾਣਦਾ ਹੈ ਕਿ ਕਿੱਡਾ ਵੱਡਾ ਉਸ ਦਾ ਆਰਾਮ ਦਾ ਟਿਕਾਣਾ ਹੈ।
English
No one knows His worth, or the greatness of His resting place.
ਸਚਾ ਸਾਹਿਬੁ ਆਪਿ; ਗੁਰਮੁਖਿ ਪਰਗਟਿਆ ॥੧॥
sachaa saahib aap; guramukh paragattiaa |1|
Punjabi
ਸੱਚਾ ਸੁਆਮੀ ਸਾਰਾ ਕੁਛ ਆਪੇ ਹੀ ਹੈ ਅਤੇ ਗੁਰਾਂ ਦੇ ਰਾਹੀਂ ਹੀ ਉਹ ਪ੍ਰਗਟ ਹੁੰਦਾ ਹੈ।
English
He Himself is our True Lord and Master. He reveals Himself to the Gurmukh. ||1||
ਸਲੋਕੁ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਸੁਣਿ ਸਜਣ ਪ੍ਰੀਤਮ ਮੇਰਿਆ; ਮੈ ਸਤਿਗੁਰੁ ਦੇਹੁ ਦਿਖਾਲਿ ॥
sun sajan preetam meriaa; mai satigur dehu dikhaal |
Punjabi
ਤੂੰ ਸ੍ਰਵਨ ਕਰ ਹੇ ਮੇਰੇ ਪਿਆਰੇ ਮਿੱਤਰ! ਤੂੰ ਮੈਨੂੰ ਮੇਰੇ ਸੱਚੇ ਗੁਰਦੇਵ ਜੀ ਨੂੰ ਵਿਖਾਲ ਦੇ।
English
Listen, O my beloved friend: please show me the True Guru.
ਹਉ ਤਿਸੁ ਦੇਵਾ ਮਨੁ ਆਪਣਾ; ਨਿਤ ਹਿਰਦੈ ਰਖਾ ਸਮਾਲਿ ॥
hau tis devaa man aapanaa; nit hiradai rakhaa samaal |
Punjabi
ਮੈਂ ਆਪਣੀ ਜਿੰਦੜੀ ਉਸ ਨੂੰ ਸਮਰਪਣ ਕਰ ਦਿਆਂਗਾ ਅਤੇ ਸਦਾ ਹੀ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਾਂਗਾ।
English
I dedicate my mind to Him; I keep Him continually enshrined within my heart.
ਇਕਸੁ ਸਤਿਗੁਰ ਬਾਹਰਾ; ਧ੍ਰਿਗੁ ਜੀਵਣੁ ਸੰਸਾਰਿ ॥
eikas satigur baaharaa; dhrig jeevan sansaar |
Punjabi
ਇਕ ਸੱਚੇ ਗੁਰਦੇਵ ਜੀ ਦੇ ਬਗੈਰ ਧਿਰਕਾਰ ਹੈ ਇਸ ਜਗਤ ਦੀ ਜ਼ਿੰਦਗੀ ਨੂੰ।
English
Without the One and Only True Guru, life in this world is cursed.
ਜਨ ਨਾਨਕ. ਸਤਿਗੁਰੁ ਤਿਨਾ ਮਿਲਾਇਓਨੁ; ਜਿਨ ਸਦ ਹੀ ਵਰਤੈ ਨਾਲਿ ॥੧॥
jan naanak. satigur tinaa milaaeon; jin sad hee varatai naal |1|
Punjabi
ਹੇ ਗੋਲੇ ਨਾਨਕ! ਕੇਵਲ ਉਨ੍ਹਾਂ ਨੂੰ ਹੀ ਸਾਹਿਬ ਸੱਚੇ ਗੁਰਾਂ ਦੇ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦੇ ਨਾਲ ਉਹ ਹਮੇਸ਼ਾਂ ਵਸਦਾ ਹੈ।
English
O servant Nanak, they alone meet the True Guru, with whom He constantly abides. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਮੇਰੈ ਅੰਤਰਿ ਲੋਚਾ ਮਿਲਣ ਕੀ; ਕਿਉ ਪਾਵਾ ਪ੍ਰਭ ਤੋਹਿ ॥
merai antar lochaa milan kee; kiau paavaa prabh tohi |
Punjabi
ਮੇਰੇ ਹਿਰਦੇ ਅੰਦਰ ਤੈਨੂੰ ਮਿਲਣ ਦੀ ਚਾਹਨਾ ਹੈ। ਮੈਂ ਤੈਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ ਹੇ ਮੇਰੇ ਸਾਈਂ?
English
Deep within me is the longing to meet You; how can I find You, God?
ਕੋਈ ਐਸਾ ਸਜਣੁ ਲੋੜਿ ਲਹੁ; ਜੋ ਮੇਲੇ ਪ੍ਰੀਤਮੁ ਮੋਹਿ ॥
koee aisaa sajan lorr lahu; jo mele preetam mohi |
Punjabi
ਕੋਈ ਐਹੋ ਜਿਹਾ ਮਿੱਤਰ ਲੱਭ ਲਓ ਜਿਹੜਾ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ।
English
I will search for someone, some friend, who will unite me with my Beloved.
ਗੁਰਿ ਪੂਰੈ ਮੇਲਾਇਆ; ਜਤ ਦੇਖਾ ਤਤ ਸੋਇ ॥
gur poorai melaaeaa; jat dekhaa tat soe |
Punjabi
ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦਿੱਤਾ ਹੈ। ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਪਾਉਂਦਾ ਹਾਂ।
English
The Perfect Guru has united me with Him; wherever I look, there He is.
ਜਨ ਨਾਨਕ. ਸੋ ਪ੍ਰਭੁ ਸੇਵਿਆ; ਤਿਸੁ ਜੇਵਡੁ ਅਵਰੁ. ਨ ਕੋਇ ॥੨॥
jan naanak. so prabh seviaa; tis jevadd avar. na koe |2|
Punjabi
ਗੋਲਾ ਨਾਨਕ ਉਸ ਸਾਹਿਬ ਦੀ ਘਾਲ ਕਮਾਉਂਦਾ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
English
Servant Nanak serves that God; there is no other as great as He is. ||2||
ਪਉੜੀ ॥
paurree |
Punjabi
ਪਉੜੀ।
English
Pauree:
ਦੇਵਣਹਾਰੁ ਦਾਤਾਰੁ; ਕਿਤੁ ਮੁਖਿ ਸਾਲਾਹੀਐ ॥
devanahaar daataar; kit mukh saalaaheeai |
Punjabi
ਕਿਹੜੇ ਮੂੰਹ ਨਾਲ ਮੈਂ ਸਦਾ ਹੀ ਦੇਣ ਵਾਲੇ ਦਾਤੇ ਸੁਆਮੀ ਦੀ ਸਿਫ਼ਤ ਗਾਇਨ ਕਰਾਂ,
English
He is the Great Giver, the Generous Lord; with what mouth can I praise Him?
ਜਿਸੁ ਰਖੈ ਕਿਰਪਾ ਧਾਰਿ; ਰਿਜਕੁ ਸਮਾਹੀਐ ॥
jis rakhai kirapaa dhaar; rijak samaaheeai |
Punjabi
ਜੋ ਮਿਹਰ ਧਾਰ ਕੇ ਸਾਡੀ ਰੱਖਿਆ ਕਰਦਾ ਹੈ ਅਤੇ ਸਾਨੂੰ ਰੋਜ਼ੀ ਪਹੁੰਚਾਉਂਦਾ ਹੈ?
English
In His Mercy, He protects, preserves and sustains us.
ਕੋਇ. ਨ ਕਿਸ ਹੀ ਵਸਿ; ਸਭਨਾ ਇਕ ਧਰ ॥
koe. na kis hee vas; sabhanaa ik dhar |
Punjabi
ਕੋਈ ਭੀ ਕਿਸੇ ਦੀ ਅਧੀਨ ਨਹੀਂ। ਸਾਰਿਆਂ ਦਾ ਕੇਵਲ ਇੱਕੋ ਹੀ ਆਸਰਾ ਹੈ।
English
No one is under anyone else's control; He is the One Support of all.
ਪਾਲੇ ਬਾਲਕ ਵਾਗਿ; ਦੇ ਕੈ ਆਪਿ ਕਰ ॥
paale baalak vaag; de kai aap kar |
Punjabi
ਆਪਣਾ ਹੱਥ ਦੇ ਕੇ ਸੁਆਮੀ ਸਾਰਿਆਂ ਦੀ ਆਪਣੇ ਬੱਚਿਆਂ ਵਾਂਗੂੰ ਪਾਲਣਾ-ਪੋਸਣਾ ਕਰਦਾ ਹੈ।
English
He cherishes all as His children, and reaches out with His hand.
ਕਰਦਾ ਅਨਦ ਬਿਨੋਦ; ਕਿਛੂ. ਨ ਜਾਣੀਐ ॥
karadaa anad binod; kichhoo. na jaaneeai |
Punjabi
ਸੁਆਮੀ ਅਨੰਦਮਈ ਖੇਡਾਂ ਕਰਦਾ ਹੈ। ਜਿਨ੍ਹਾਂ ਨੂੰ ਇਨਸਾਨ ਕੁੱਝ ਭੀ ਸਮਝ ਨਹੀਂ ਸਕਦਾ।
English
He stages His joyous plays, which no one understands at all.
ਸਰਬ ਧਾਰ ਸਮਰਥ; ਹਉ ਤਿਸੁ ਕੁਰਬਾਣੀਐ ॥
sarab dhaar samarath; hau tis kurabaaneeai |
Punjabi
ਸਰਬ ਸ਼ਕਤੀਵਾਨ ਪ੍ਰਭੂ ਸਾਰਿਆਂ ਨੂੰ ਆਸਰਾ ਦਿੰਦਾ ਹੈ। ਉਸ ਉਤੋਂ ਮੈਂ ਬਲਿਹਾਰਨੇ ਵੰਝਦਾ ਹਾਂ।
English
The all-powerful Lord gives His Support to all; I am a sacrifice to Him.
ਗਾਈਐ ਰਾਤਿ ਦਿਨੰਤੁ; ਗਾਵਣ ਜੋਗਿਆ ॥
gaaeeai raat dinant; gaavan jogiaa |
Punjabi
ਰਾਤ ਦਿਨ ਤੂੰ ਉਸ ਦੀ ਸਿਫ਼ਤ ਗਾਇਨ ਕਰ, ਜੋ ਸ਼ਲਾਘਾ ਕਰਨ ਦੇ ਲਾਇਕ ਹੈ।
English
Night and day, sing the Praises of the One who is worthy of being praised.
ਜੋ ਗੁਰ ਕੀ ਪੈਰੀ ਪਾਹਿ; ਤਿਨੀ ਹਰਿ ਰਸੁ ਭੋਗਿਆ ॥੨॥
jo gur kee pairee paeh; tinee har ras bhogiaa |2|
Punjabi
ਜਿਹੜੇ ਗੁਰਾਂ ਦੇ ਪੈਰੀਂ ਪੈਂਦੇ ਹਨ ਉਹ ਸੁਆਮ ਦੇ ਅੰਮ੍ਰਿਤ ਨੂੰ ਮਾਣਦੇ ਹਨ।
English
Those who fall at the Guru's Feet, enjoy the sublime essence of the Lord. ||2||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਭੀੜਹੁ ਮੋਕਲਾਈ ਕੀਤੀਅਨੁ; ਸਭ ਰਖੇ ਕੁਟੰਬੈ ਨਾਲਿ ॥
bheerrahu mokalaaee keeteean; sabh rakhe kuttanbai naal |
Punjabi
ਮੇਰੇ ਲਈ ਤੰਗ ਗਲੀ ਨੂੰ ਸਾਹਿਬ ਨੇ ਚੌੜੀ ਕਰ ਦਿੱਤਾ ਹੈ ਅਤੇ ਮੈਨੂੰ ਉਹ ਮੇਰੇ ਆਰ ਪਰਵਾਰ ਨਾਲ ਸਹੀ ਸਲਾਮਤ ਰਖਦਾ ਹੈ।
English
He has widened the narrow path for me, and preserved my integrity, along with that of my family.
ਕਾਰਜ ਆਪਿ ਸਵਾਰਿਅਨੁ; ਸੋ ਪ੍ਰਭ ਸਦਾ ਸਭਾਲਿ ॥
kaaraj aap savaarian; so prabh sadaa sabhaal |
Punjabi
ਉਸ ਨੇ ਖੁਦ ਹੀ ਮੇਰੇ ਕੰਮ ਰਾਸ ਕਰ ਦਿੱਤੇ ਹਨ। ਉਸ ਸੁਆਮੀ ਨੂੰ ਮੈਂ ਸਦੀਵ ਹੀ ਸਿਮਰਦਾ ਹਾਂ।
English
He Himself has arranged and resolved my affairs. I dwell upon that God forever.
ਪ੍ਰਭੁ ਮਾਤ ਪਿਤਾ ਕੰਠਿ ਲਾਇਦਾ; ਲਹੁੜੇ ਬਾਲਕ ਪਾਲਿ ॥
prabh maat pitaa kantth laaeidaa; lahurre baalak paal |
Punjabi
ਅੰਮੜੀ ਅਤੇ ਬਾਬਲ ਦੀ ਤਰ੍ਹਾਂ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ ਅਤੇ ਆਪਣੇ ਨੰਨੇ ਬਾਲ ਵਾਂਗੂੰ ਮੈਨੂੰ ਪਾਲਦਾ ਹੈ।
English
God is my mother and father; He hugs me close in His embrace, and cherishes me, like His tiny baby.
ਦਇਆਲ ਹੋਏ ਸਭ ਜੀਅ ਜੰਤ੍ਰ; ਹਰਿ ਨਾਨਕ. ਨਦਰਿ ਨਿਹਾਲ ॥੧॥
deaal hoe sabh jeea jantr; har naanak. nadar nihaal |1|
Punjabi
ਸਾਰੇ ਪ੍ਰਾਣਧਾਰੀ ਮੇਰੇ ਉੱਤੇ ਮਿਹਰਬਾਨ ਹੋ ਗਏ ਹਨ, ਹੇ ਨਾਨਕ! ਅਤੇ ਹਰੀ ਨੇ ਆਪਣੀ ਦਇਆ ਦੁਆਰਾ ਮੈਨੂੰ ਪ੍ਰਸੰਨ ਕਰ ਦਿੱਤਾ ਹੈ।
English
All beings and creatures have become kind and compassionate to me. O Nanak, the Lord has blessed me with His Glance of Grace. ||1||