Ang 958
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਵਿਣੁ ਤੁਧੁ. ਹੋਰੁ ਜਿ ਮੰਗਣਾ; ਸਿਰਿ ਦੁਖਾ ਕੈ ਦੁਖ ॥
vin tudh. hor ji manganaa; sir dukhaa kai dukh |
Punjabi
ਤੇਰੇ ਬਗੈਰ ਹੋਰਸ ਤੋਂ ਮੰਗਣਾ, ਸਾਰੀਆਂ ਤਕਲੀਫਾਂ ਦੀ ਪਰਮ ਤਕਲੀਫ ਹੈ।
English
To ask for any other than You, Lord, is the most miserable of miseries.
ਦੇਹਿ ਨਾਮੁ ਸੰਤੋਖੀਆ; ਉਤਰੈ ਮਨ ਕੀ ਭੁਖ ॥
dehi naam santokheea; utarai man kee bhukh |
Punjabi
ਤੂੰ ਮੈਨੂੰ ਆਪਣਾ ਨਾਮ ਬਖਸ਼ ਤਾਂ ਜੋ ਮੈਂ ਸੰਤੁਸ਼ਟ ਹੋ ਜਾਵਾਂ ਤੇ ਮੇਰੇ ਚਿੱਤ ਦੀ ਭੁੱਖ ਨਵਿਰਤ ਥੀ ਵੰਝੇ।
English
Please bless me with Your Name, and make me content; may the hunger of my mind be satisfied.
ਗੁਰਿ. ਵਣੁ ਤਿਣੁ ਹਰਿਆ ਕੀਤਿਆ; ਨਾਨਕ. ਕਿਆ ਮਨੁਖ ॥੨॥
gur. van tin hariaa keetiaa; naanak. kiaa manukh |2|
Punjabi
ਗੁਰਾਂ ਨੇ ਜੰਗਲ ਤੇ ਸਮੂਹ ਬਨਾਸਪਤੀ ਨੂੰ ਸਰਸਬਜ਼ ਕਰ ਦਿੱਤਾ ਹੈ। ਇਸ ਵਿੱਚ ਕੀ ਹੈਰਾਨੀ ਹੈ ਜੇ ਉਹ ਪ੍ਰਾਣੀ ਨੂੰ ਪ੍ਰਫੁੱਲਤ ਕਰ ਦੇਣ?
English
The Guru has made the woods and meadows green again. O Nanak, is it any wonder that He blesses human beings as well? ||2||
ਪਉੜੀ ॥
paurree |
Punjabi
ਪਉੜੀ।
English
Pauree:
ਸੋ ਐਸਾ ਦਾਤਾਰੁ; ਮਨਹੁ. ਨ ਵੀਸਰੈ ॥
so aisaa daataar; manahu. na veesarai |
Punjabi
ਉਸ ਐਹੋ ਜੇਹੇ ਦਾਤੇ ਸੁਆਮੀ ਨੂੰ ਮੈਂ ਆਪਣੇ ਚਿੱਤ ਵਿਚੋਂ ਨਹੀਂ ਭੁਲਾਉਂਦਾ।
English
Such is that Great Giver; may I never forget Him from my mind.
ਘੜੀ ਨ ਮੁਹਤੁ ਚਸਾ; ਤਿਸੁ ਬਿਨੁ. ਨਾ ਸਰੈ ॥
gharree na muhat chasaa; tis bin. naa sarai |
Punjabi
ਇਕ ਲਮ੍ਹੇ, ਛਿਨ ਅਤੇ ਬਿੰਦ ਭਰ ਲਈ ਭੀ ਮੇਰਾ ਉਸ ਦੇ ਬਗੈਰ ਝੱਟ ਨਹੀਂ ਲੰਘਦਾ।
English
I cannot survive without Him, for an instant, for a moment, for a second.
ਅੰਤਰਿ ਬਾਹਰਿ ਸੰਗਿ; ਕਿਆ ਕੋ ਲੁਕਿ ਕਰੈ ॥
antar baahar sang; kiaa ko luk karai |
Punjabi
ਅੰਦਰ ਅਤੇ ਬਾਹਰ ਸੁਆਮੀ ਪ੍ਰਾਣੀ ਦੇ ਨਾਲ ਹੈ। ਉਸ ਕੋਲੋਂ ਉਹ ਕਿਸ ਤਰ੍ਹਾਂ ਕੁਝ ਛੁਪਾ ਸਕਦਾ ਹੈ।
English
Inwardly and outwardly, He is with us; how can we hide anything from Him?
ਜਿਸੁ ਪਤਿ ਰਖੈ ਆਪਿ; ਸੋ ਭਵਜਲੁ ਤਰੈ ॥
jis pat rakhai aap; so bhavajal tarai |
Punjabi
ਜਿਸ ਦੀ ਇੱਜ਼ਤ ਆਬਰੂ ਪ੍ਰਭੂ ਖ਼ੁਦ ਬਚਾਉਂਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
English
One whose honor He Himself has preserved, crosses over the terrifying world-ocean.
ਭਗਤੁ ਗਿਆਨੀ ਤਪਾ; ਜਿਸੁ ਕਿਰਪਾ ਕਰੈ ॥
bhagat giaanee tapaa; jis kirapaa karai |
Punjabi
ਕੇਵਲ ਉਹ ਹੀ ਸੰਤ, ਬ੍ਰਹਮਬੇਤਾ ਅਤੇ ਤਪੱਸਵੀ ਹੈ, ਜਿਸ ਉੱਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ।
English
He alone is a devotee, a spiritual teacher, and a disciplined pratictioner of meditation, whom the Lord has so blessed.
ਸੋ ਪੂਰਾ ਪਰਧਾਨੁ; ਜਿਸ ਨੋ ਬਲੁ ਧਰੈ ॥
so pooraa paradhaan; jis no bal dharai |
Punjabi
ਕੇਵਲ ਉਹ ਹੀ ਮੁਕੰਮਲ ਅਤੇ ਮੁਖੀ ਹੈ ਜਿਸ ਅੰਦਰ ਸਾਹਿਬ ਆਪਣੀ ਸ਼ਕਤੀ ਅਸਥਾਪਨ ਕਰਦਾ ਹੈ।
English
He alone is perfect and renowned as supreme, whom the Lord has blessed with His power.
ਜਿਸਹਿ ਜਰਾਏ ਆਪਿ; ਸੋਈ ਅਜਰੁ ਜਰੈ ॥
jiseh jaraae aap; soee ajar jarai |
Punjabi
ਕੇਵਲ ਉਹ ਹੀ ਅਸਹਿ ਨੂੰ ਸਹਿਣ ਕਰਦਾ ਹੈ, ਜਿਸ ਪਾਸੋਂ ਤੂੰ, ਹੇ ਹਰੀ! ਖ਼ੁਦ ਬਰਦਾਸ਼ਤ ਕਰਵਾਉਂਦਾਂ ਹੈ।
English
He alone endures the unendurable, whom the Lord inspires to endure it.
ਤਿਸ ਹੀ ਮਿਲਿਆ ਸਚੁ; ਮੰਤ੍ਰੁ ਗੁਰ. ਮਨਿ ਧਰੈ ॥੩॥
tis hee miliaa sach; mantru gur. man dharai |3|
Punjabi
ਕੇਵਲ ਉਸ ਨੂੰ ਸੱਚਾ ਸੁਆਮੀ ਮਿਲਦਾ ਹੈ, ਜੋ ਆਪਣੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨੂੰ ਟਿਕਾਉਂਦਾ ਹੈ।
English
And he alone meets the True Lord, within whose mind the Guru's Mantra is implanted. ||3||
ਸਲੋਕੁ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਧੰਨੁ ਸੁ ਰਾਗ ਸੁਰੰਗੜੇ; ਆਲਾਪਤ ਸਭ ਤਿਖ ਜਾਇ ॥
dhan su raag surangarre; aalaapat sabh tikh jaae |
Punjabi
ਮੁਬਾਰਕ ਹਨ ਉਹ ਸੁੰਦਰ ਤਰਾਨੇ, ਜਿਨ੍ਹਾਂ ਨੂੰ ਉਚਾਰਨ ਕਰਨ ਦੁਆਰਾ ਸਾਰੀ ਤ੍ਰੇਹ ਮਿੱਟ ਜਾਂਦੀ ਹੈ।
English
Blessed are those beautiful Ragas which, when chanted, quench all thirst.
ਧੰਨੁ ਸੁ ਜੰਤ ਸੁਹਾਵੜੇ; ਜੋ ਗੁਰਮੁਖਿ ਜਪਦੇ ਨਾਉ ॥
dhan su jant suhaavarre; jo guramukh japade naau |
Punjabi
ਸੁਲੱਖਣੇ ਅਤੇ ਸੁਹਣੇ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਸੁਆਮੀ ਦੇ ਨਾਮ ਦਾ ਉਚਾਰਨ ਕਰਦੇ ਹਨ।
English
Blessed are those beautiful people who, as Gurmukh, chant the Name of the Lord.
ਜਿਨੀ ਇਕ ਮਨਿ. ਇਕੁ ਅਰਾਧਿਆ; ਤਿਨ ਸਦ ਬਲਿਹਾਰੈ ਜਾਉ ॥
jinee ik man. ik araadhiaa; tin sad balihaarai jaau |
Punjabi
ਜੋ ਇਕ ਚਿੱਤ ਇਕੱ ਸੁਆਮੀ ਦਾ ਸਿਮਰਨ ਕਰਦੇ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਘੋਲੀ ਵੰਝਦਾ ਹਾਂ।
English
I am a sacrifice to those who single-mindedly worship and adore the One Lord.
ਤਿਨ ਕੀ ਧੂੜਿ ਹਮ ਬਾਛਦੇ; ਕਰਮੀ ਪਲੈ ਪਾਇ ॥
tin kee dhoorr ham baachhade; karamee palai paae |
Punjabi
ਮੈਂ ਉਨ੍ਹਾਂ ਦੇ ਪੈਰਾਂ ਦੀ ਰੇਣ ਨੂੰ ਲੋਚਦਾ ਹਾਂ; ਸੁਆਮੀ ਦੀ ਦਇਆ ਰਾਹੀਂ ਹੀ ਬੰਦੇ ਨੂੰ ਇਸ ਦੀ ਦਾਤ ਮਿਲਦੀ ਹੈ।
English
I yearn for the dust of their feet; by His Grace, it is obtained.
ਜੋ ਰਤੇ ਰੰਗਿ ਗੋਵਿਦ ਕੈ; ਹਉ ਤਿਨ ਬਲਿਹਾਰੈ ਜਾਉ ॥
jo rate rang govid kai; hau tin balihaarai jaau |
Punjabi
ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹਨ; ਉਨ੍ਹਾਂ ਉਤੋਂ ਮੈਂ ਸਦੱਕੜੇ ਵੰਝਦਾ ਹਾਂ।
English
I am a sacrifice to those who are imbued with love for the Lord of the Universe.
ਆਖਾ ਬਿਰਥਾ ਜੀਅ ਕੀ; ਹਰਿ ਸਜਣੁ ਮੇਲਹੁ ਰਾਇ ॥
aakhaa birathaa jeea kee; har sajan melahu raae |
Punjabi
ਮੈਂ ਆਪਣੇ ਮਨ ਦੀ ਅਵਸਥਾ, ਉਨ੍ਹਾਂ ਨੂੰ ਦਸਦਾ ਹਾਂ ਅਤੇ ਬਿਨੈ ਕਰਦਾ ਹਾਂ ਕਿ ਉਹ ਮੈਨੂੰ ਮੇਰੇ ਮਿੱਤਰ ਵਾਹਿਗੁਰੂ ਪਾਤਸ਼ਾਹ ਨਾਲ ਮਿਲਾ ਦੇਣ।
English
I tell them the state of my soul, and pray that I may be united with the Sovereign Lord King, my Friend.
ਗੁਰਿ ਪੂਰੈ ਮੇਲਾਇਆ; ਜਨਮ ਮਰਣ ਦੁਖੁ ਜਾਇ ॥
gur poorai melaaeaa; janam maran dukh jaae |
Punjabi
ਪੂਰਨ ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੇਰੀ ਜੰਮਣ ਤੇ ਮਰਨ ਦੀ ਪੀੜ ਦੂਰ ਹੋ ਗਈ ਹੈ।
English
The Perfect Guru has united me with Him, and the pains of birth and death have departed.
ਜਨ ਨਾਨਕ. ਪਾਇਆ ਅਗਮ ਰੂਪੁ; ਅਨਤ. ਨ ਕਾਹੂ ਜਾਇ ॥੧॥
jan naanak. paaeaa agam roop; anat. na kaahoo jaae |1|
Punjabi
ਗੋਲੇ ਨਾਨਕ ਨੇ ਬੇਅੰਤ ਸੁੰਦਰ ਸੁਆਮੀ ਨੂੰ ਪਾ ਲਿਆ ਹੈ ਅਤੇ ਹੁਣ ਹੋਰ ਕਿਧਰੇ ਨਹੀਂ ਜਾਂਦਾ।
English
Servant Nanak has found the inaccessible, infinitely beautiful Lord, and he will not go anywhere else. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਧੰਨੁ ਸੁ ਵੇਲਾ ਘੜੀ ਧੰਨੁ; ਧਨੁ ਮੂਰਤੁ ਪਲੁ ਸਾਰੁ ॥
dhan su velaa gharree dhan; dhan moorat pal saar |
Punjabi
ਮੁਬਾਰਕ ਹੈ ਉਹ ਵਕਤ, ਮੁਬਾਰਕ ਉਹ ਘੜੀ, ਧੰਨ ਉਹ ਮੁਹਤ,
English
Blessed is that time, blessed is that hour, blessed is that second, excellent is that instant;
ਧੰਨੁ ਸੁ ਦਿਨਸੁ ਸੰਜੋਗੜਾ; ਜਿਤੁ ਡਿਠਾ ਗੁਰ ਦਰਸਾਰੁ ॥
dhan su dinas sanjogarraa; jit dditthaa gur darasaar |
Punjabi
ਸ੍ਰੇਸ਼ਟ ਛਿਣ ਸੁਲੱਖਣਾ ਉਹ ਦਿਹਾੜਾ ਅਤੇ ਅਵਸਰ ਜਦ ਗੁਰਦੇਵ ਜੀ ਦਾ ਦਰਸ਼ਨ ਦੇਖਿਆ ਜਾਂਦਾ ਹੈ।
English
blessed is that day, and that opportunity, when I gazed upon the Blessed Vision of the Guru's Darshan.
ਮਨ ਕੀਆ ਇਛਾ ਪੂਰੀਆ; ਹਰਿ ਪਾਇਆ ਅਗਮ ਅਪਾਰੁ ॥
man keea ichhaa pooreea; har paaeaa agam apaar |
Punjabi
ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰਭੂ ਨੂੰ ਪ੍ਰਾਪਤ ਕਰਨ ਦੁਆਰਾ ਦਿਲ ਦੀਆਂ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ।
English
The mind's desires are fulfilled, when the inaccessible, unfathomable Lord is obtained.
ਹਉਮੈ ਤੁਟਾ ਮੋਹੜਾ; ਇਕੁ ਸਚੁ ਨਾਮੁ ਆਧਾਰੁ ॥
haumai tuttaa moharraa; ik sach naam aadhaar |
Punjabi
ਤਦ ਇਨਸਾਨ ਦਾ ਗਰੂਰ ਤੇ ਸੰਸਾਰੀ ਮਮਤਾ ਮਿੱਟ ਜਾਂਦੇ ਹਨ ਅਤੇ ਉਹ ਸਿਰਫ ਸੱਚੇ ਨਾਮ ਦਾ ਆਸਰਾ ਹੀ ਲੈ ਲੈਂਦਾ ਹੈ।
English
Egotism and emotional attachment are eradicated, and one leans only on the Support of the True Name.
ਜਨੁ ਨਾਨਕੁ. ਲਗਾ ਸੇਵ ਹਰਿ; ਉਧਰਿਆ ਸਗਲ ਸੰਸਾਰੁ ॥੨॥
jan naanak. lagaa sev har; udhariaa sagal sansaar |2|
Punjabi
ਜੋ ਵਾਹਿਗੁਰੂ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ, ਉਸ ਦੇ ਨਾਲ, ਹੇ ਗੋਲੇ ਨਾਨਕ। ਸਾਰੇ ਜੱਗ ਦਾ ਪਾਰ ਉਤਾਰਾ ਹੋ ਜਾਂਦਾ ਹੈ।
English
O servant Nanak, one who is committed to the Lord's service - the whole world is saved along with him. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਿਫਤਿ ਸਲਾਹਣੁ ਭਗਤਿ; ਵਿਰਲੇ ਦਿਤੀਅਨੁ ॥
sifat salaahan bhagat; virale diteean |
Punjabi
ਕਿਸੇ ਟਾਂਵੇਂ ਟੱਲੇ ਪੁਰਸ਼ ਨੂੰ ਹੀ ਸੁਆਮੀ ਆਪਣੇ ਪ੍ਰੇਮਮਈ ਸੇਵਾ ਅਤੇ ਆਪਣੀ ਕੀਰਤੀ ਤੇ ਗੁਣਾਂ ਦਾ ਗਾਇਨ ਕਰਨਾ ਪ੍ਰਦਾਨ ਕਰਦਾ ਹੈ।
English
How rare are those who are blessed to praise the Lord, in devotional worship.
ਸਉਪੇ ਜਿਸੁ ਭੰਡਾਰ; ਫਿਰਿ ਪੁਛ. ਨ ਲੀਤੀਅਨੁ ॥
saupe jis bhanddaar; fir puchh. na leeteean |
Punjabi
ਜਿਸ ਨੂੰ ਪ੍ਰਭੂ ਆਪਣੇ ਖਜ਼ਾਨੇ ਬਖਸ਼ਦਾ ਹੈ, ਉਸ ਪਾਸੋਂ ਉਹ ਮੁੜ ਕੇ ਹਿਸਾਬ ਕਿਤਾਬ ਨਹੀਂ ਲੈਂਦਾ।
English
Those who are blessed with the Lord's treasures are not called to give their account again.
ਜਿਸ ਨੋ ਲਗਾ ਰੰਗੁ; ਸੇ ਰੰਗਿ ਰਤਿਆ ॥
jis no lagaa rang; se rang ratiaa |
Punjabi
ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ; ਉਹ ਪਰਮ ਪ੍ਰਸੰਨਤਾ ਅੰਦਰ ਸਮਾਏ ਰਹਿੰਦੇ ਹਨ।
English
Those who are imbued with His Love are absorbed in ecstasy.
ਓਨਾ ਇਕੋ ਨਾਮੁ ਅਧਾਰੁ; ਇਕਾ ਉਨ ਭਤਿਆ ॥
onaa iko naam adhaar; ikaa un bhatiaa |
Punjabi
ਉਨ੍ਹਾਂ ਨੂੰ ਇਕ ਨਾਮ ਦਾ ਹੀ ਆਸਰਾ ਹੈ ਅਤੇ ਕੇਵਲ ਨਾਮ ਹੀ ਉਨ੍ਹਾਂ ਦਾ ਭੋਜਨ ਹੈ।
English
They take the Support of the One Name; the One Name is their only food.
ਓਨਾ ਪਿਛੈ ਜਗੁ; ਭੁੰਚੈ ਭੋਗਈ ॥
onaa pichhai jag; bhunchai bhogee |
Punjabi
ਉਨ੍ਹਾਂ ਦੀ ਬਰਕਤ ਦੁਨੀਆ ਖਾਂਦੀ ਪੀਂਦੀ ਅਤੇ ਮੌਜਾਂ ਮਾਣਦੀ ਹੈ।
English
For their sake, the world eats and enjoys.
ਓਨਾ ਪਿਆਰਾ ਰਬੁ; ਓਨਾਹਾ ਜੋਗਈ ॥
onaa piaaraa rab; onaahaa jogee |
Punjabi
ਉਨ੍ਹਾਂ ਦਾ ਪ੍ਰੀਤਮ ਪ੍ਰਭੂ, ਕੇਵਲ ਉਨ੍ਹਾਂ ਦੀ ਹੀ ਮਲਕੀਅਤ ਹੈ।
English
Their Beloved Lord belongs to them alone.
ਜਿਸੁ ਮਿਲਿਆ ਗੁਰੁ ਆਇ; ਤਿਨਿ ਪ੍ਰਭੁ ਜਾਣਿਆ ॥
jis miliaa gur aae; tin prabh jaaniaa |
Punjabi
ਜਿਨ੍ਹਾਂ ਨੂੰ ਆਕੇ ਗੁਰੂ ਜੀ ਮਿਲ ਪੈਂਦੇ ਹਨ; ਕੇਵਲ ਉਹ ਹੀ ਆਪਣੇ ਠਾਕੁਰ ਨੂੰ ਅਨੁਭਵ ਕਰਦੇ ਹਨ।
English
The Guru comes and meets them; they alone know God.
ਹਉ ਬਲਿਹਾਰੀ ਤਿਨ; ਜਿ ਖਸਮੈ ਭਾਣਿਆ ॥੪॥
hau balihaaree tin; ji khasamai bhaaniaa |4|
Punjabi
ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਜਿਹੜੇ ਆਪਣੇ ਸੁਆਮੀ ਨੂੰ ਚੰਗੇ ਲਗਦੇ ਹਨ।
English
I am a sacrifice to those who are pleasing to their Lord and Master. ||4||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਹਰਿ ਇਕਸੈ ਨਾਲਿ ਮੈ ਦੋਸਤੀ; ਹਰਿ ਇਕਸੈ ਨਾਲਿ ਮੈ ਰੰਗੁ ॥
har ikasai naal mai dosatee; har ikasai naal mai rang |
Punjabi
ਇੱਕੋ ਵਾਹਿਗੁਰੂ ਨਾਲ ਮੇਰੀ ਯਾਰੀ ਹੈ ਅਤੇ ਕੇਵਲ ਇਕ ਵਾਹਿਗੁਰੂ ਨੂੰ ਹੀ ਮੈਂ ਪਿਆਰ ਕਰਦਾ ਹਾਂ।
English
My friendship is with the One Lord alone; I am in love with the One Lord alone.
ਹਰਿ ਇਕੋ ਮੇਰਾ ਸਜਣੋ; ਹਰਿ ਇਕਸੈ ਨਾਲਿ ਮੈ ਸੰਗੁ ॥
har iko meraa sajano; har ikasai naal mai sang |
Punjabi
ਸਿਰਫ ਵਾਹਿਗੁਰੂ ਹੀ ਮੈਡਾਂ ਮਿੱਤਰ ਹੈ ਅਤੇ ਸਿਰਫ ਵਾਹਿਗੁਰੂ ਨਾਲ ਹੀ ਮੇਰਾ ਮੇਲ ਮਿਲਾਪ ਹੈ।
English
The Lord is my only friend; my companionship is with the One Lord alone.
ਹਰਿ ਇਕਸੈ ਨਾਲਿ ਮੈ ਗੋਸਟੇ; ਮੁਹੁ ਮੈਲਾ ਕਰੈ ਨ ਭੰਗੁ ॥
har ikasai naal mai gosatte; muhu mailaa karai na bhang |
Punjabi
ਮੇਰੀ ਗੱਲ ਬਾਤ ਕੇਵਲ ਪ੍ਰਭੂ ਨਾਲ ਹੀ ਹੈ, ਜੋ ਨਾਂ ਹੀ ਆਪਣੇ ਮੂੰਹ ਉੱਤੇ ਤਿਊੜੀ ਪਾਉਂਦਾ ਹੈ ਨਾਂ ਹੀ ਮੂੰਹ ਮੌੜਦਾ ਹੈ।
English
My conversation is with the One Lord alone; He never frowns, or turns His face away.
ਜਾਣੈ ਬਿਰਥਾ ਜੀਅ ਕੀ; ਕਦੇ. ਨ ਮੋੜੈ ਰੰਗੁ ॥
jaanai birathaa jeea kee; kade. na morrai rang |
Punjabi
ਉਹ ਇਨਸਾਨ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੈ ਅਤੇ ਪਿਆਰ ਦਾ ਕਦਾਚਿੱਤ ਨਿਰਾਦਰ ਨਹੀਂ ਕਰਦਾ।
English
He alone knows the state of my soul; He never ignores my love.
ਹਰਿ ਇਕੋ ਮੇਰਾ ਮਸਲਤੀ; ਭੰਨਣ ਘੜਨ ਸਮਰਥੁ ॥
har iko meraa masalatee; bhanan gharran samarath |
Punjabi
ਕੇਵਲ ਵਾਹਿਗੁਰੂ ਹੀ ਮੇਰਾ ਸਲਾਹਕਾਰ ਹੈ ਜੋ ਢਾਹੁਣ ਅਤੇ ਰਚਨ ਦੇ ਯੋਗ ਹੈ।
English
He is my only counselor, all-powerful to destroy and create.
ਹਰਿ ਇਕੋ ਮੇਰਾ ਦਾਤਾਰੁ ਹੈ; ਸਿਰਿ ਦਾਤਿਆ ਜਗ ਹਥੁ ॥
har iko meraa daataar hai; sir daatiaa jag hath |
Punjabi
ਕੇਵਲ ਵਾਹਿਗੁਰੂ ਹੀ ਮੈਡਾਂ ਦਾਤਾ ਸੁਆਮੀ ਹੈ ਜੋ ਸੰਸਾਰ ਦੇ ਦਾਨੀਆ ਦੇ ਸੀਸ ਉਤੇ ਆਪਣਾ ਹੱਥ ਰੱਖਦਾ ਹੈ।
English
The Lord is my only Giver. He places His hand upon the heads of the generous in the world.
ਹਰਿ ਇਕਸੈ ਦੀ. ਮੈ ਟੇਕ ਹੈ; ਜੋ ਸਿਰਿ ਸਭਨਾ ਸਮਰਥੁ ॥
har ikasai dee. mai ttek hai; jo sir sabhanaa samarath |
Punjabi
ਮੈਨੂੰ ਇਕ ਪ੍ਰਭੂ ਦਾ ਹੀ ਆਸਰਾ ਹੈ ਜੋ ਸਾਰਿਆਂ ਦੇ ਸੀਸਾਂ ਉਤੇ ਸਰਬ ਸ਼ਕਤੀਵਾਨ ਹੈ।
English
I take the Support of the One Lord alone; He is all-powerful, over the heads of all.
ਸਤਿਗੁਰਿ ਸੰਤੁ ਮਿਲਾਇਆ; ਮਸਤਕਿ ਧਰਿ ਕੈ ਹਥੁ ॥
satigur sant milaaeaa; masatak dhar kai hath |
Punjabi
ਮੇਰੇ ਮੱਥੇ ਉੱਤੇ ਆਪਣਾ ਹੱਕ ਟੇਕ ਕੇ, ਸਾਧ ਸਰੂਪ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ।
English
The Saint, the True Guru, has united me with the Lord. He placed His hand on my forehead.