Ang 986
ਮੇਰੇ ਮਨ ਹਰਿ ਭਜੁ; ਸਭ ਕਿਲਬਿਖ ਕਾਟ ॥
mere man har bhaj; sabh kilabikh kaatt |
Punjabi
ਹੇ ਮੇਰੀ ਜਿੰਦੇ! ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਤੂੰ ਸਮੂਹ ਪਾਪਾਂ ਤੋਂ ਖ਼ਲਾਸੀ ਪਾ ਜਾ।
English
O my mind, meditate, vibrate on the Lord, and all sins will be eradicated.
ਹਰਿ ਹਰਿ ਉਰ ਧਾਰਿਓ ਗੁਰਿ ਪੂਰੈ; ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ ॥
har har ur dhaario gur poorai; meraa sees keejai gur vaatt |1| rahaau |
Punjabi
ਵਾਹਿਗੁਰੂ ਦਾ ਨਾਮ, ਪੂਰਨ ਗੁਰਦੇਵ ਜੀ ਨੇ ਮੇਰੇ ਹਿਰਦੇ ਅੰਦਰ ਟਿਕਾ ਦਿੱਤਾ ਹੈ। ਆਪਣਾ ਸਿਰ ਮੈਂ ਸਦੀਵ ਹੀ ਗੁਰਾਂ ਦੇ ਮਾਰਗ ਉੱਤੇ ਟਿਕਾਉਂਦਾ ਹਾਂ। ਠਹਿਰਾਉ।
English
The Guru has enshried the Lord, Har, Har, within my heart; I place my head on the Guru's Path. ||1||Pause||
ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ; ਤਿਸੁ ਮਨੁ ਦੇਵਉ ਕਟਿ ਕਾਟ ॥
mere har prabh kee mai baat sunaavai; tis man devau katt kaatt |
Punjabi
ਜਿਹੜਾ ਕੋਈ ਭੀ ਮੈਨੂੰ ਮੈਂਡੇ ਵਾਹਿਗੁਰੂ ਸੁਆਮੀ ਦੀ ਵਾਰਤਾ ਸੁਣਾਉਂਦਾ ਹੈ; ਆਪਣਾ ਦਿਲ ਕੱਟ ਵੱਢ ਕੇ, ਮੈਂ ਉਸ ਦੇ ਸਮਰਪਣ ਕਰਦਾ ਹਾਂ।
English
Whoever tells me the stories of my Lord God, I would cut my mind into slices, and dedicate it to him.
ਹਰਿ ਸਾਜਨੁ ਮੇਲਿਓ ਗੁਰਿ ਪੂਰੈ; ਗੁਰ ਬਚਨਿ ਬਿਕਾਨੋ ਹਟਿ ਹਾਟ ॥੧॥
har saajan melio gur poorai; gur bachan bikaano hatt haatt |1|
Punjabi
ਪੂਰਨ ਗੁਰਦੇਵ ਜੀ ਨੇ ਮੈਨੂੰ, ਮੇਰੇ ਵਾਹਿਗੁਰੂ, ਮਿੱਤ੍ਰ ਨਾਲ ਜੋੜ ਦਿੱਤਾ ਹੈ। ਗੁਰਾਂ ਦੀ ਬਾਣੀ ਖ਼ਾਤਰ ਮੈਂ ਹੱਟੀ ਹੱਟੀ ਵਿਕ ਗਿਆ ਹਾਂ।
English
The Perfect Guru has united me with the Lord, my Friend; I have sold myself at each and every store for the Guru's Word. ||1||
ਮਕਰ ਪ੍ਰਾਗਿ ਦਾਨੁ ਬਹੁ ਕੀਆ; ਸਰੀਰੁ ਦੀਓ ਅਧ ਕਾਟਿ ॥
makar praag daan bahu keea; sareer deeo adh kaatt |
Punjabi
ਪਾਵੇਂ ਇਨਸਾਨ ਮਕਰ ਰਾਸੀ ਅੰਦਰ ਆਲਾਹਬਾਦ ਤੇ ਘਣੇਰਾ ਦਾਨ ਪੁੰਨ ਕਰੇ ਅਤੇ ਬਨਾਰਸ ਵਿਖੇ ਆਪਣੀ ਦੇਹ ਦੇ ਦੋ ਟੋਟੇ ਕਰਵਾ ਲਵੇ,
English
One may give donations in charity at Prayaag, and cut the body in two at Benares,
ਬਿਨੁ ਹਰਿ ਨਾਮ ਕੋ ਮੁਕਤਿ. ਨ ਪਾਵੈ; ਬਹੁ ਕੰਚਨੁ ਦੀਜੈ ਕਟਿ ਕਾਟ ॥੨॥
bin har naam ko mukat. na paavai; bahu kanchan deejai katt kaatt |2|
Punjabi
ਅਤੇ ਭਾਵੇਂ ਉਹ ਘਣਾ ਹੀ ਸੋਨਾ ਕਈਆਂ ਸਲਾਖ਼ਾਂ ਦੀ ਸੰਕਲ ਵਿੱਚ ਦੇਵੇ; ਪ੍ਰੰਤੂ ਪ੍ਰਭੂ ਦੇ ਨਾਮ ਤੋਂ ਬਗ਼ੈਰ, ਉਸ ਨੂੰ ਕੋਈ ਮੋਖ਼ਸ਼ ਪ੍ਰਾਪਤ ਨਹੀਂ ਹੋ ਸਕਦੀ।
English
but without the Lord's Name, no one attains liberation, even though one may give away huge amounts of gold. ||2||
ਹਰਿ ਕੀਰਤਿ ਗੁਰਮਤਿ ਜਸੁ ਗਾਇਓ; ਮਨਿ ਉਘਰੇ ਕਪਟ ਕਪਾਟ ॥
har keerat guramat jas gaaeo; man ughare kapatt kapaatt |
Punjabi
ਜਦ ਗੁਰਾਂ ਦੇ ਉਪਦੇਸ਼ ਤਾਬੇ, ਇਨਸਾਨ ਪ੍ਰਭੂ ਦੀ ਮਹਿਮਾ ਅਤੇ ਉਸਤਤੀ ਗਾਇਨ ਕਰਦਾ ਹੈ, ਤਦ ਛਲ ਤੇ ਫ਼ਰੇਬ ਦੇ ਬੰਦ ਕੀਤੇ ਹੋਏ, ਉਸ ਦੇ ਰਿਦੇ ਦੇ ਦਰਵਾਜ਼ੇ ਖੁਲ੍ਹ ਜਾਂਦੇ ਹਨ।
English
When one follows the Guru's Teachings, and sings the Kirtan of the Lord's Praises, the doors of the mind, held shut by deception, are thrown open again.
ਤ੍ਰਿਕੁਟੀ ਫੋਰਿ. ਭਰਮੁ ਭਉ ਭਾਗਾ; ਲਜ ਭਾਨੀ ਮਟੁਕੀ ਮਾਟ ॥੩॥
trikuttee for. bharam bhau bhaagaa; laj bhaanee mattukee maatt |3|
Punjabi
ਜਦ ਤਿੰਨੇ ਗੁਣ ਨਾਸ ਹੋ ਜਾਂਦੇ ਹਨ, ਤਾਂ ਸੰਦੇਹ ਤੇ ਡਰ, ਦੌੜ ਜਾਂਦੇ ਹਨ ਲੋਕ-ਲੱਜਿਆ ਦਾ ਮਿੱਟੀ ਦਾ ਭਾਂਡਾ ਫੁਟ ਜਾਂਦਾ ਹੈ।
English
The three qualities are shattered, doubt and fear run away, and the clay pot of public opinion is broken. ||3||
ਕਲਜੁਗਿ. ਗੁਰੁ ਪੂਰਾ ਤਿਨ ਪਾਇਆ; ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥
kalajug. gur pooraa tin paaeaa; jin dhur masatak likhe lilaatt |
Punjabi
ਇਸ ਕਾਲੇ ਸਮੇ ਅੰਦਰ, ਕੇਵਲ ਇੱਕ ਉਹ ਹੀ ਪੂਰਨ ਗੁਰਾਂ ਨੂੰ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੀ ਪ੍ਰੇਸ਼ਾਨੀ ਤੇ ਮੱਥੇ ਉਤੇ ਮੁੱਢ ਤੋਂ ਲਿਖੀ ਐਹੋ ਜੇਹੀ ਲਿਖਤਾਕਾਰ ਹੈ।
English
They alone find the Perfect Guru in this Dark Age of Kali Yuga, upon whose foreheads such pre-ordained destiny is inscribed.
ਜਨ ਨਾਨਕ. ਰਸੁ ਅੰਮ੍ਰਿਤੁ ਪੀਆ; ਸਭ ਲਾਥੀ ਭੂਖ ਤਿਖਾਟ ॥੪॥੬॥ ਛਕਾ ੧ ॥
jan naanak. ras amrit peea; sabh laathee bhookh tikhaatt |4|6| chhakaa 1 |
Punjabi
ਚਾਕਰ ਨਾਨਕ ਨੇ ਸੁਰਜੀਤ ਕਰਨ ਵਾਲਾ ਆਬਿਹਿਯਾਤ ਪਾਨ ਕੀਤਾ ਹੈ ਅਤੇ ਉਸ ਦੀ ਸਾਰੀ ਭੁੱਖ ਤੇ ਤ੍ਰੇਹ ਬੁੱਝ ਗਈ ਹੈ।
English
Servant Nanak drinks in the Ambrosial Nectar; all his hunger and thirst are quenched. ||4||6|| Set of Six Hymns 1||
ਮਾਲੀ ਗਉੜਾ ਮਹਲਾ ੫ ॥
maalee gaurraa mahalaa 5 |
Punjabi
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
English
Maalee Gauraa, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਰੇ ਮਨ ਟਹਲ ਹਰਿ; ਸੁਖ ਸਾਰ ॥
re man ttehal har; sukh saar |
Punjabi
ਹੇ ਮੇਰੀ ਜਿੰਦੜੀਏ! ਅਸਲ ਖੁਸ਼ੀ ਪ੍ਰਭੂ ਦੀ ਚਾਕਰੀ ਵਿੱਚ ਹੈ।
English
O mind, true peace comes from serving the Lord.
ਅਵਰ ਟਹਲਾ ਝੂਠੀਆ; ਨਿਤ ਕਰੈ ਜਮੁ ਸਿਰਿ ਮਾਰ ॥੧॥ ਰਹਾਉ ॥
avar ttahalaa jhoottheea; nit karai jam sir maar |1| rahaau |
Punjabi
ਕੂੜੀਆਂ ਹਨ ਹੋਰ ਚਾਕਰੀਆਂ ਅਤੇ ਮੌਤ ਦਾ ਫਰੇਸ਼ਤਾ ਦੀਵ ਹੀ ਪ੍ਰਾਣੀ ਦੇ ਸਿਰ ਉੱਤੇ ਸੱਟ ਮਾਰਦਾ ਹੈ। ਠਹਿਰਾਉ।
English
Other services are false, and as punishment for them, the Messenger of Death bashes in one's head. ||1||Pause||
ਜਿਨਾ ਮਸਤਕਿ ਲੀਖਿਆ; ਤੇ ਮਿਲੇ ਸੰਗਾਰ ॥
jinaa masatak leekhiaa; te mile sangaar |
Punjabi
ਜਿਨ੍ਹਾਂ ਦੇ ਮੱਥੇ ਉਤੇ ਐਹੋ ਜਿਹੀ ਲਿਖਤਾਕਾਰ ਹੈ, ਉਹ ਹੀ ਸਤਿਸੰਗਤ ਨਾਲ ਜੁੜਦੇ ਹਨ।
English
They alone join the Sangat, the Congregation, upon whose forehead such destiny is inscribed.
ਸੰਸਾਰੁ ਭਉਜਲੁ ਤਾਰਿਆ; ਹਰਿ ਸੰਤ ਪੁਰਖ ਅਪਾਰ ॥੧॥
sansaar bhaujal taariaa; har sant purakh apaar |1|
Punjabi
ਅਨੰਤ ਰੱਬ-ਸਾਈਂ ਦੇ ਸਾਧੂ ਉਨ੍ਹਾਂ ਨੂੰ ਭਿਆਨਕ ਜਗਤ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ।
English
They are carried across the terrifying world-ocean by the Saints of the Infinite, Primal Lord God. ||1||
ਨਿਤ ਚਰਨ ਸੇਵਹੁ ਸਾਧ ਕੇ; ਤਜਿ ਲੋਭ ਮੋਹ ਬਿਕਾਰ ॥
nit charan sevahu saadh ke; taj lobh moh bikaar |
Punjabi
ਲਾਲਚ ਅਤੇ ਸੰਸਾਰੀ ਮਮਤਾ ਦੇ ਪਾਪਾਂ ਨੂੰ ਛੱਡ ਕੇ, ਤੂੰ ਸਦਾ ਸੰਤਾਂ ਦੇ ਚਰਨਾਂ ਦੀ ਸੇਵਾ ਕਰ।
English
Serve forever at the feet of the Holy; renounce greed, emotional attachment and corruption.
ਸਭ ਤਜਹੁ ਦੂਜੀ ਆਸੜੀ; ਰਖੁ ਆਸ ਇਕ ਨਿਰੰਕਾਰ ॥੨॥
sabh tajahu doojee aasarree; rakh aas ik nirankaar |2|
Punjabi
ਤੂੰ ਹੋਰ ਸਾਰੀਆਂ ਆਸ਼ਾ ਉਮੈਦਾ ਛੱਡ ਦੇ ਆਪਣੀ ਉਮੀਦ ਤੂੰ ਕੇਵਲ ਇਕ ਸਰੂਪ ਰਹਿਤ ਸੁਆਮੀ ਉਤੇ ਬੰਨ੍ਹ।
English
Abandon all other hopes, and rest your hopes in the One Formless Lord. ||2||
ਇਕਿ ਭਰਮਿ ਭੂਲੇ ਸਾਕਤਾ; ਬਿਨੁ ਗੁਰ. ਅੰਧ ਅੰਧਾਰ ॥
eik bharam bhoole saakataa; bin gur. andh andhaar |
Punjabi
ਕੋਈ ਮਾਇਆ ਦੇ ਪੁਜਾਰੀ ਹਨ ਜੋ ਸੰਦੇਹ ਅੰਦਰ ਗੁਮਰਾਹ ਹੋਏ ਹੋਏ ਹਨ ਅਤੇ ਗੁਰਾਂ ਦੇ ਬਗੈਰ ਉਹ ਅਨੇਰੇ ਘੁੱਪ ਵਿੱਚ ਘਿਰੇ ਹੋਏ ਹਨ।
English
Some are faithless cynics, deluded by doubt; without the Guru, there is only pitch darkness.
ਧੁਰਿ ਹੋਵਨਾ ਸੁ ਹੋਇਆ; ਕੋ. ਨ ਮੇਟਣਹਾਰ ॥੩॥
dhur hovanaa su hoeaa; ko. na mettanahaar |3|
Punjabi
ਜਿਹੜਾ ਕੁੱਛ ਰੱਬ ਵਲੋਂ ਆਉਂਦਾ ਹੈ ਉਹ ਨਿਸਚਿਤ ਹੀ ਹੁੰਦਾ ਹੈ ਕੋਈ ਭੀ ਉਸ ਲਿਖਤਾਕਾਰ ਨੂੰ ਮੇਟ ਨਹੀਂ ਸਕਦਾ।
English
Whatever is pre-ordained, comes to pass; no one can erase it. ||3||
ਅਗਮ ਰੂਪੁ ਗੋਬਿੰਦ ਕਾ; ਅਨਿਕ ਨਾਮ ਅਪਾਰ ॥
agam roop gobind kaa; anik naam apaar |
Punjabi
ਲਾ ਇਲਤਹਾ (ਬੇ-ਹਦ) ਸੁੰਦਰਤਾ ਸ਼੍ਰਿਸ਼ਟੀ ਦੇ ਸੁਆਮੀ ਦੀ ਅਤੇ ਅਣਗਿਣਤ ਹਨ ਨਾਮ ਬੇਅੰਤ ਵਾਹਿਗੁਰੂ ਦੇ।
English
The beauty of the Lord of the Universe is profound and unfathomable; the Names of the Infinite Lord are immunerable.
ਧਨੁ ਧੰਨੁ ਤੇ ਜਨ ਨਾਨਕਾ; ਜਿਨ ਹਰਿ ਨਾਮਾ ਉਰਿ ਧਾਰ ॥੪॥੧॥
dhan dhan te jan naanakaa; jin har naamaa ur dhaar |4|1|
Punjabi
ਸੁਲੱਖਣੇ ਸਲੱਖਣੇ ਹਨ ਉਹ ਪੁਰਸ਼ ਹੇ ਨਾਨਕ ਜੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
English
Blessed, blessed are those humble beings, O Nanak, who enshrine the Lord's Name in their hearts. ||4||1||
ਮਾਲੀ ਗਉੜਾ ਮਹਲਾ ੫ ॥
maalee gaurraa mahalaa 5 |
Punjabi
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
English
Maalee Gauraa, Fifth Mehl:
ਰਾਮ ਨਾਮ ਕਉ; ਨਮਸਕਾਰ ॥
raam naam kau; namasakaar |
Punjabi
ਪ੍ਰਭੂ ਦੇ ਨਾਮ ਨੂੰ ਮੈਂ ਪ੍ਰਣਾਮ ਕਰਦਾ ਹੈ,
English
I humbly bow to the Name of the Lord.
ਜਾਸੁ ਜਪਤ; ਹੋਵਤ ਉਧਾਰ ॥੧॥ ਰਹਾਉ ॥
jaas japat; hovat udhaar |1| rahaau |
Punjabi
ਜਿਸ ਦਾ ਆਰਾਧਨ ਕਰਨ ਦੁਆਰਾ ਇਨਸਾਨ ਮੁਕਤ ਹੋ ਜਾਂਦਾ ਹੈ ਠਹਿਰਾਉ।
English
Chanting it, one is saved. ||1||Pause||
ਜਾ ਕੈ ਸਿਮਰਨਿ; ਮਿਟਹਿ ਧੰਧ ॥
jaa kai simaran; mitteh dhandh |
Punjabi
ਜਿਸ ਦੀ ਇਬਾਦਤ ਦੁਆਰਾ ਬਖੇੜੇ ਮੁਕ ਜਾਂਦੇ ਹਨ।
English
Meditating on Him in remembrance, conflicts are ended.
ਜਾ ਕੈ ਸਿਮਰਨਿ; ਛੂਟਹਿ ਬੰਧ ॥
jaa kai simaran; chhootteh bandh |
Punjabi
ਜਿਸ ਦੀ ਇਬਾਦਤ ਦੁਆਰਾ ਜੂੜ ਕੱਟੇ ਜਾਂਦੇ ਹਨ।
English
Meditating on Him, one's bonds are untied.
ਜਾ ਕੈ ਸਿਮਰਨਿ; ਮੂਰਖ ਚਤੁਰ ॥
jaa kai simaran; moorakh chatur |
Punjabi
ਜਿਸ ਦੀ ਇਬਾਦਤ ਦੁਆਰਾ ਮੂੜ ਸਿਆਣਾ ਹੋ ਜਾਂਦਾ ਹੈ।
English
Meditating on Him, the fool becomes wise.
ਜਾ ਕੈ ਸਿਮਰਨਿ; ਕੁਲਹ ਉਧਰ ॥੧॥
jaa kai simaran; kulah udhar |1|
Punjabi
ਜਿਸ ਦੀ ਇਬਾਦਤ ਦੁਆਰਾ ਇਨਸਾਨ ਦੀ ਵੰਸ਼ ਹਰ ਜਾਂਦੀ ਹੈ।
English
Meditating on Him, one's ancestors are saved. ||1||
ਜਾ ਕੈ ਸਿਮਰਨਿ; ਭਉ ਦੁਖ ਹਰੈ ॥
jaa kai simaran; bhau dukh harai |
Punjabi
ਜਿਸ ਦੀ ਇਬਾਦਤ ਦੁਆਰਾ ਡਰ ਅਤੇ ਦੁਖੜਾ ਦੂਰ ਹੋ ਜਾਂਦਾ ਹੈ।
English
Meditating on Him, fear and pain are taken away.
ਜਾ ਕੈ ਸਿਮਰਨਿ; ਅਪਦਾ ਟਰੈ ॥
jaa kai simaran; apadaa ttarai |
Punjabi
ਜਿਸ ਦੀ ਇਬਾਦਤ ਦੁਆਰਾ ਮੁਸੀਬਤ ਟਲ ਜਾਂਦੀ ਹੈ।
English
Meditating on Him, misfortune is avoided.
ਜਾ ਕੈ ਸਿਮਰਨਿ; ਮੁਚਤ ਪਾਪ ॥
jaa kai simaran; muchat paap |
Punjabi
ਜਿਸ ਦੀ ਇਬਾਦਤ ਦੁਆਰਾ ਕਸਮਲ ਕੱਟੇ ਜਾਂਦੇ ਹਨ।
English
Meditating on Him, sins are erased.
ਜਾ ਕੈ ਸਿਮਰਨਿ; ਨਹੀ ਸੰਤਾਪ ॥੨॥
jaa kai simaran; nahee santaap |2|
Punjabi
ਜਿਸ ਦੀ ਇਬਾਦਤ ਦੁਆਰਾ ਪੀੜ ਵਾਪਰਦੀ ਹੀ ਨਹੀਂ।
English
Meditating on Him, agony is ended. ||2||
ਜਾ ਕੈ ਸਿਮਰਨਿ; ਰਿਦ ਬਿਗਾਸ ॥
jaa kai simaran; rid bigaas |
Punjabi
ਜਿਸ ਦੀ ਇਬਾਦਤ ਦੁਆਰਾ ਦਿਲ ਖਿੜ ਜਾਂਦਾ ਹੈ।
English
Meditating on Him, the heart blossoms forth.
ਜਾ ਕੈ ਸਿਮਰਨਿ; ਕਵਲਾ ਦਾਸਿ ॥
jaa kai simaran; kavalaa daas |
Punjabi
ਜਿਸ ਦੀ ਇਬਾਦਤ ਦੁਆਰਾ ਮਾਇਆ ਬੰਦੇ ਦੀ ਗੋਲੀ ਹੋ ਜਾਂਦੀ ਹੈ।
English
Meditating on Him, Maya becomes one's slave.
ਜਾ ਕੈ ਸਿਮਰਨਿ; ਨਿਧਿ ਨਿਧਾਨ ॥
jaa kai simaran; nidh nidhaan |
Punjabi
ਜਿਸ ਦੀ ਬੰਦਗੀ ਰਾਹੀਂ ਇਨਸਾਨ ਨੂੰ ਦੌਲਤ ਦੇ ਖ਼ਜ਼ਾਨੇ ਦੀ ਦਾਤ ਮਿਲਦੀ ਹੈ।
English
Meditating on Him, one is blessed with the treasures of wealth.
ਜਾ ਕੈ ਸਿਮਰਨਿ; ਤਰੇ ਨਿਦਾਨ ॥੩॥
jaa kai simaran; tare nidaan |3|
Punjabi
ਜਿਸ ਦੀ ਬੰਦਗੀ ਰਾਹੀਂ ਇਨਸਾਨ ਅੰਤ ਨੂੰ ਮੋਖ਼ਸ਼ ਹੋ ਜਦਾ ਹੈ।
English
Meditating on Him, one crosses over in the end. ||3||
ਪਤਿਤ. ਪਾਵਨੁ; ਨਾਮੁ ਹਰੀ ॥
patit. paavan; naam haree |
Punjabi
ਪਾਪੀਆ ਨੂੰ ਪਵਿੱਤਰ ਕਰਨ ਵਾਲਾ ਹੈ ਮੈਡੇ ਵਾਹਿਗੁਰੂ ਦਾ ਨਾਮ।
English
The Name of the Lord is the Purifier of sinners.
ਕੋਟਿ ਭਗਤ ਉਧਾਰੁ ਕਰੀ ॥
kott bhagat udhaar karee |
Punjabi
ਇਹ ਕ੍ਰੋੜਾ ਹੀ ਸਾਧੂਆ ਦਾ ਪਾਰ ਉਤਾਰਾ ਕਰ ਦਿੰਦਾ ਹੈ।
English
It saves millions of devotees.
ਹਰਿ ਦਾਸ ਦਾਸਾ; ਦੀਨੁ ਸਰਨ ॥
har daas daasaa; deen saran |
Punjabi
ਮੈਂ ਮਸਕੀਨ ਨੇ ਪ੍ਰਭੂ ਦੇ ਗੋਲਿਆ ਦੇ ਗੋਲਿਆ ਦੀ ਪਨਾਹ ਲਈ ਹੈ।
English
I am meek; I seek the Sanctuary of the slaves of the Lord's slaves.
ਨਾਨਕ ਮਾਥਾ; ਸੰਤ ਚਰਨ ॥੪॥੨॥
naanak maathaa; sant charan |4|2|
Punjabi
ਨਾਨਕ ਆਪਣਾ ਮੱਥਾ ਸਾਧੂਆ ਦੇ ਪੈਰਾ ਉਤੇ ਰਖਦਾ ਹੈ।
English
Nanak lays his forehead on the feet of the Saints. ||4||2||
ਮਾਲੀ ਗਉੜਾ ਮਹਲਾ ੫ ॥
maalee gaurraa mahalaa 5 |
Punjabi
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
English
Maalee Gauraa, Fifth Mehl:
ਐਸੋ ਸਹਾਈ; ਹਰਿ ਕੋ ਨਾਮ ॥
aiso sahaaee; har ko naam |
Punjabi
ਐਹੋ ਜੇਹਾ ਮਦਦਗਾਰ ਹੈ ਪ੍ਰਭੂ ਦਾ ਨਾਮ।
English
This is the sort of helper the Name of the Lord is.
ਸਾਧਸੰਗਤਿ ਭਜੁ; ਪੂਰਨ ਕਾਮ ॥੧॥ ਰਹਾਉ ॥
saadhasangat bhaj; pooran kaam |1| rahaau |
Punjabi
ਸਤਿਸੰਗਤ ਅੰਦਰ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਦੇ ਕਾਰਜ ਰਾਸ ਹੋ ਜਾਂਦੇ ਹਨ। ਠਹਿਰਾਉ।
English
Meditating in the Saadh Sangat, the Company of the Holy, one's affairs are perfectly resolved. ||1||Pause||
ਬੂਡਤ ਕਉ; ਜੈਸੇ ਬੇੜੀ ਮਿਲਤ ॥
booddat kau; jaise berree milat |
Punjabi
ਜਿਸ ਤਰਾ ਡੁਬਦੇ ਹੋਏ ਬੰਦੇ ਦਾ ਕਿਸ਼ਤੀ ਤੇ ਚੜ ਜਾਣਾ ਹੈ,
English
It is like a boat to a drowning man.