Ang 987
ਬੂਝਤ ਦੀਪਕ; ਮਿਲਤ ਤਿਲਤ ॥
boojhat deepak; milat tilat |
Punjabi
ਜਿਸ ਤਰ੍ਹਾਂ ਬੁਝਦਾ ਹੋਇਆ ਦੀਵਾ ਤੇਲ ਮਿਲਣ ਉਤੇ ਜਗ ਉਠਦਾ ਹੈ।
English
It is like oil to the lamp whose flame is dying out.
ਜਲਤ ਅਗਨੀ; ਮਿਲਤ ਨੀਰ ॥
jalat aganee; milat neer |
Punjabi
ਜਿਸ ਤਰ੍ਹਾਂ ਮਚਦੀ ਹੋਈ ਅੱਗ ਪਾਣੀ ਪਾਉਣ ਨਾਲ ਬੁਝ ਜਾਂਦੀ ਹੈ।
English
It is like water poured on the burning fire.
ਜੈਸੇ ਬਾਰਿਕ; ਮੁਖਹਿ ਖੀਰ ॥੧॥
jaise baarik; mukheh kheer |1|
Punjabi
ਜਿਸ ਤਰਾਂ ਮੂੰਹ ਵਿੱਚ ਦੁਧ ਚੋਣ ਨਾਲ ਬੱਚਾ ਤ੍ਰਿਪਤ ਹੋ ਜਾਂਦਾ ਹੈ,
English
It is like milk poured into the baby's mouth. ||1||
ਜੈਸੇ; ਰਣ ਮਹਿ ਸਖਾ ਭ੍ਰਾਤ ॥
jaise; ran meh sakhaa bhraat |
Punjabi
ਜਿਸ ਤਰਾ ਲੜਾਈ ਵਿੱਚ ਭਰਾ ਮਦਦਗਾਰ ਹੁੰਦਾ ਹੈ,
English
As one's brother becomes a helper on the field of battle;
ਜੈਸੇ ਭੂਖੇ; ਭੋਜਨ ਮਾਤ ॥
jaise bhookhe; bhojan maat |
Punjabi
ਜਿਸ ਤਰ੍ਹਾਂ ਭੁੱਖੇ ਇਨਸਾਨ ਦੀ ਭੁੱਖ, ਖਾਣੇ ਨਾਲ ਮਿੱਟ ਜਾਂਦੀ ਹੈ,
English
as one's hunger is satisfied by food;
ਜੈਸੇ ਕਿਰਖਹਿ; ਬਰਸ ਮੇਘ ॥
jaise kirakheh; baras megh |
Punjabi
ਜਿਸ ਤਰ੍ਹਾਂ ਬੱਦਲ ਦਾ ਵਰ੍ਹਣਾ ਫ਼ਸਲ ਨੂੰ ਬਚਾ ਦਿੰਦਾ ਹੈ।
English
as the cloudburst saves the crops;
ਜੈਸੇ ਪਾਲਨ; ਸਰਨਿ ਸੇਂਘ ॥੨॥
jaise paalan; saran sengh |2|
Punjabi
ਜਿਸ ਤਰ੍ਹਾਂ ਸ਼ੇਰ ਦੀ ਪਨਾਹ ਅੰਦਰ ਚੰਗਾ ਬਚਾਅ ਹੁੰਦਾ ਹੈ,
English
as one is protected in the tiger's lair;||2||
ਗਰੁੜ ਮੁਖਿ; ਨਹੀ ਸਰਪ ਤ੍ਰਾਸ ॥
garurr mukh; nahee sarap traas |
Punjabi
ਜਿਸ ਤਰ੍ਹਾਂ ਗਰੜ ਦਾ ਜੰਤ੍ਰ ਮੰਤ੍ਰ ਮੂੰਹ ਵਿੱਚ ਹੋਣ ਨਾਲ ਬੰਦਾ ਸੱਪ ਤੋਂ ਡਰਦਾ ਨਹੀਂ।
English
As with the magic spell of Garuda the eagle upon one's lips, one does not fear the snake;
ਸੂਆ ਪਿੰਜਰਿ; ਨਹੀ ਖਾਇ ਬਿਲਾਸੁ ॥
sooaa pinjar; nahee khaae bilaas |
Punjabi
ਜਿਸ ਤਰ੍ਹਾਂ ਪਿੰਜਰੇ ਵਿੱਚ ਤੋਤੇ ਨੂੰ ਬਿੱਲੀ ਖਾ ਨਹੀਂ ਸਕਦੀ,
English
as the cat cannot eat the parrot in its cage;
ਜੈਸੋ ਆਂਡੋ; ਹਿਰਦੇ ਮਾਹਿ ॥
jaiso aanddo; hirade maeh |
Punjabi
ਜਿਸ ਤਰ੍ਹਾਂ ਚਿੱਤ ਅੰਦਰ ਦਾ ਸਿਮਰਨ ਆਂਡਿਆਂ ਦੇ ਵਾਸਤੇ ਹੈ,
English
as the bird cherishes her eggs in her heart;
ਜੈਸੋ ਦਾਨੋ; ਚਕੀ ਦਰਾਹਿ ॥੩॥
jaiso daano; chakee daraeh |3|
Punjabi
ਜਿਸ ਤਰ੍ਹਾਂ ਚੱਕੀ ਦੀ ਵਿਚਕਾਰਲੀ ਕਿੱਲੀ ਨਾਲ ਲੱਗਣ ਦੁਆਰਾ ਦਾਣੇ ਬੱਚ ਜਾਂਦੇ ਹਨ। ਏਸੇ ਤਰ੍ਹਾਂ ਹੀ ਸਾਈਂ ਦਾ ਨਾਮ ਉਨ੍ਹਾਂ ਦੀ ਕਲਿਆਣ ਕਰ ਦਿੰਦਾ ਹੈ, ਜੋ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
English
as the grains are spared, by sticking to the central post of the mill;||3||
ਬਹੁਤੁ ਓਪਮਾ; ਥੋਰ ਕਹੀ ॥
bahut opamaa; thor kahee |
Punjabi
ਵਿਸ਼ਾਲ ਹੈ ਤੇਰੀ ਪ੍ਰਭਤਾ, ਹੇ ਵਾਹਿਗੁਰੂ! ਮੈਂ ਕੇਵਲ ਥੋੜੀ ਜੇਹੀ ਹੀ ਵਰਣਨ ਕਰ ਸਕਦਾ ਹਾਂ।
English
Your Glory is so great; I can describe only a tiny bit of it.
ਹਰਿ ਅਗਮ ਅਗਮ; ਅਗਾਧਿ ਤੁਹੀ ॥
har agam agam; agaadh tuhee |
Punjabi
ਤੂੰ ਹੱਦਬੰਨਾ-ਰਹਿਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈਂ, ਹੇ ਵਾਹਿਗੁਰੂ।
English
O Lord, You are inaccessible, unapproachable and unfathomable.
ਊਚ ਮੂਚੌ; ਬਹੁ ਅਪਾਰ ॥
aooch moochau; bahu apaar |
Punjabi
ਤੂੰ ਨਿਹਾਇਤ ਹੀ ਬੁਲੰਦ, ਵੱਡਾ ਅਤੇ ਬੇਅੰਤ ਹੈ।
English
You are lofty and high, utterly great and infinite.
ਸਿਮਰਤ ਨਾਨਕ; ਤਰੇ ਸਾਰ ॥੪॥੩॥
simarat naanak; tare saar |4|3|
Punjabi
ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਪਰ ਉੱਤਰ ਜਾਂਦਾ ਹੈ, ਹੇ ਨਾਨਕ!
English
Meditating in remembrance on the Lord, O Nanak, one is carried across. ||4||3||
ਮਾਲੀ ਗਉੜਾ ਮਹਲਾ ੫ ॥
maalee gaurraa mahalaa 5 |
Punjabi
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
English
Maalee Gauraa, Fifth Mehl:
ਇਹੀ ਹਮਾਰੈ ਸਫਲ ਕਾਜ ॥
eihee hamaarai safal kaaj |
Punjabi
ਮੈਂਡੇ ਮਾਲਕਾ! ਤੂੰ ਮੇਰੇ ਇਸ ਜੀਵਨ ਦਾ ਮਨੋਰਥ ਪੂਰਾ ਕਰ।
English
Please let my works be rewarding and fruitful.
ਅਪੁਨੇ ਦਾਸ ਕਉ; ਲੇਹੁ ਨਿਵਾਜਿ ॥੧॥ ਰਹਾਉ ॥
apune daas kau; lehu nivaaj |1| rahaau |
Punjabi
ਤੂੰ ਆਪਣੇ ਗੋਲੇ ਨੂੰ ਆਪਣੇ ਨਾਮ ਦੀ ਪ੍ਰਭਤਾ ਪ੍ਰਦਾਨ ਕਰ। ਠਹਿਰਾਉ।
English
Please cherish and exalt Your slave. ||1||Pause||
ਚਰਨ ਸੰਤਹ; ਮਾਥ ਮੋਰ ॥
charan santah; maath mor |
Punjabi
ਮੈਂ ਆਪਣਾ ਮਸਤਕ ਸਾਧੂਆਂ ਦੇ ਪੈਰਾਂ ਤੇ ਰਖਦਾ ਹਾਂ,
English
I lay my forehead on the feet of the Saints,
ਨੈਨਿ ਦਰਸੁ ਪੇਖਉ; ਨਿਸਿ ਭੋਰ ॥
nain daras pekhau; nis bhor |
Punjabi
ਤੇ ਆਪਣੀਆਂ ਅੱਖਾਂ ਨਾਲ ਰੈਣ ਦਿਹੁੰ ਉਨ੍ਹਾਂ ਦਾ ਦਰਸ਼ਨ ਦੇਖਦਾ ਹਾਂ।
English
and with my eyes, I gaze upon the Blessed Vision of their Darshan, day and night.
ਹਸਤ ਹਮਰੇ; ਸੰਤ ਟਹਲ ॥
hasat hamare; sant ttehal |
Punjabi
ਆਪਣਿਆਂ ਹੱਥਾਂ ਨਾਲ ਮੈਂ ਸਾਧੂਆਂ ਦੀ ਸੇਵ ਕਮਾਉਂਦਾ ਹਾਂ।
English
With my hands, I work for the Saints.
ਪ੍ਰਾਨ ਮਨੁ ਧਨੁ; ਸੰਤ ਬਹਲ ॥੧॥
praan man dhan; sant behal |1|
Punjabi
ਸਾਧੂਆਂ ਨੂੰ ਮੈਂ ਆਪਣੀ ਜਿੰਦ ਜਾਨ ਆਤਮਾ ਤੇ ਦੌਲਤ ਸਮਰਪਨ ਕਰਦਾ ਹਾਂ।
English
I dedicate my breath of life, my mind and wealth to the Saints. ||1||
ਸੰਤਸੰਗਿ; ਮੇਰੇ ਮਨ ਕੀ ਪ੍ਰੀਤਿ ॥
santasang; mere man kee preet |
Punjabi
ਮੇਰਾ ਮਨ ਸਤਿਸੰਗਤ ਨੂੰ ਪਿਆਰ ਕਰਦਾ ਹੈ।
English
My mind loves the Society of the Saints.
ਸੰਤ ਗੁਨ ਬਸਹਿ; ਮੇਰੈ ਚੀਤਿ ॥
sant gun baseh; merai cheet |
Punjabi
ਸਾਧੂਆਂ ਦੀਆਂ ਚੰਗਾਈਆਂ ਮੇਰੇ ਹਿਰਦੇ ਅੰਦਰ ਵਸਦੀਆਂ ਹਨ।
English
The Virtues of the Saints abide within my consciousness.
ਸੰਤ ਆਗਿਆ; ਮਨਹਿ ਮੀਠ ॥
sant aagiaa; maneh meetth |
Punjabi
ਸਾਧੂਆਂ ਦੀ ਰਜ਼ਾ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।
English
The Will of the Saints is sweet to my mind.
ਮੇਰਾ ਕਮਲੁ ਬਿਗਸੈ; ਸੰਤ ਡੀਠ ॥੨॥
meraa kamal bigasai; sant ddeetth |2|
Punjabi
ਸਾਧੂਆਂ ਨੂੰ ਵੇਖ ਕੇ ਮੈਡਾਂ ਦਿਲ ਕੰਵਲ ਖਿੜ ਜਾਂਦਾ ਹੈ।
English
Seeing the Saints, my heart-lotus blossoms forth. ||2||
ਸੰਤਸੰਗਿ; ਮੇਰਾ ਹੋਇ ਨਿਵਾਸੁ ॥
santasang; meraa hoe nivaas |
Punjabi
ਸਾਧੂਆਂ ਦੇ ਨਾਲ ਮੈਂ ਸਦਾ ਹੀ ਵਸਦਾ ਹਾਂ।
English
I dwell in the Society of the Saints.
ਸੰਤਨ ਕੀ; ਮੋਹਿ ਬਹੁਤੁ ਪਿਆਸ ॥
santan kee; mohi bahut piaas |
Punjabi
ਸਾਧੂਆਂ ਦੀ ਮੈਨੂੰ ਘਣੇਰੀ ਤ੍ਰੇਹ ਹੈ।
English
I have such a great thirst for the Saints.
ਸੰਤ ਬਚਨ; ਮੇਰੇ ਮਨਹਿ ਮੰਤ ॥
sant bachan; mere maneh mant |
Punjabi
ਸਾਧੂਆਂ ਦੇ ਬਚਨ-ਬਿਲਾਸ ਮੈਂਡੀ ਜਿੰਦੜੀ ਦਾ ਮੰਤ੍ਰ ਹਨ।
English
The Words of the Saints are the Mantras of my mind.
ਸੰਤ ਪ੍ਰਸਾਦਿ; ਮੇਰੇ ਬਿਖੈ ਹੰਤ ॥੩॥
sant prasaad; mere bikhai hant |3|
Punjabi
ਸਾਧੂਆਂ ਦੀ ਦਇਆ ਦੁਆਰਾ ਮੈਂਡੇ ਪਾਪ ਨਾਸ ਹੋ ਗਏ ਹਨ;
English
By the Grace of the Saints, my corruption is taken away. ||3||
ਮੁਕਤਿ ਜੁਗਤਿ ਏਹਾ ਨਿਧਾਨ ॥
mukat jugat ehaa nidhaan |
Punjabi
ਇਹ ਹੇ ਮਾਰਗ ਮੋਖ਼ਸ਼ ਦਾ ਅਤੇ ਕੇਵਲ ਇਹ ਹੀ ਹੈ ਮੇਰਾ ਖ਼ਜ਼ਾਨਾ।
English
This way of liberation is my treasure.
ਪ੍ਰਭ ਦਇਆਲ; ਮੋਹਿ ਦੇਵਹੁ ਦਾਨ ॥
prabh deaal; mohi devahu daan |
Punjabi
ਮੇਰੇ ਮਿਹਰਬਾਨ ਮਾਲਕ! ਤੂੰ ਮੈਨੂੰ ਇਹ ਦਾਤ ਪ੍ਰਦਾਨ ਕਰ।
English
O Merciful God, please bless me with this gift.
ਨਾਨਕ ਕਉ; ਪ੍ਰਭ ਦਇਆ ਧਾਰਿ ॥
naanak kau; prabh deaa dhaar |
Punjabi
ਨਾਨਕ ਉੱਤੇ ਹੇ ਸੁਆਮੀ! ਤੂੰ ਆਪਣੀ ਮਿਹਰ ਕਰ।
English
O God, shower Your Mercy upon Nanak.
ਚਰਨ ਸੰਤਨ ਕੇ; ਮੇਰੇ ਰਿਦੇ ਮਝਾਰਿ ॥੪॥੪॥
charan santan ke; mere ride majhaar |4|4|
Punjabi
ਸਾਧੁਆਂ ਦੇ ਪੈਰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।
English
I have enshrined the feet of the Saints within my heart. ||4||4||
ਮਾਲੀ ਗਉੜਾ ਮਹਲਾ ੫ ॥
maalee gaurraa mahalaa 5 |
Punjabi
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
English
Maalee Gauraa, Fifth Mehl:
ਸਭ ਕੈ ਸੰਗੀ; ਨਾਹੀ ਦੂਰਿ ॥
sabh kai sangee; naahee door |
Punjabi
ਵਾਹਿਗੁਰੂ ਸਾਰਿਆਂ ਨਾਲ ਵਸਦਾ ਹੈ ਅਤੇ ਦੁਰੇਡੇ ਨਹੀਂ।
English
He is with all; He is not far away.
ਕਰਨ ਕਰਾਵਨ; ਹਾਜਰਾ ਹਜੂਰਿ ॥੧॥ ਰਹਾਉ ॥
karan karaavan; haajaraa hajoor |1| rahaau |
Punjabi
ਉਹ ਢੋਹ ਮੇਲ ਮੇਲਣਹਾਰ ਅਤੇ ਸਦੀਵ ਹੀ ਅੰਗ ਸੰਗ ਹੈ। ਠਹਿਰਾਉ।
English
He is the Cause of causes, ever-present here and now. ||1||Pause||
ਸੁਨਤ ਜੀਓ; ਜਾਸੁ ਨਾਮੁ ॥
sunat jeeo; jaas naam |
Punjabi
ਉਹ ਐਸਾ ਹੈ ਜਿਸ ਦਾ ਨਾਮ ਸੁਣ ਕੇ ਇਨਸਾਨ ਜੀਉ ਉਠਦਾ ਹੈ,
English
Hearing His Name, one comes to life.
ਦੁਖ ਬਿਨਸੇ; ਸੁਖ ਕੀਓ ਬਿਸ੍ਰਾਮੁ ॥
dukh binase; sukh keeo bisraam |
Punjabi
ਗਮ ਨਾਸ ਹੋ ਜਾਂਦਾ ਹੈ ਅਤੇ ਸੁਖ ਆ ਕੇ ਟਿਕ ਜਾਂਦਾ ਹੈ।
English
Pain is dispelled; peace and tranquility come to dwell within.
ਸਗਲ ਨਿਧਿ; ਹਰਿ ਹਰਿ ਹਰੇ ॥
sagal nidh; har har hare |
Punjabi
ਵਾਹਿਗੁਰੂ, ਸੁਆਮੀ ਮਾਲਕ ਹੀ ਸਮੂਹ ਖ਼ਜ਼ਾਨਾ ਹੈ।
English
The Lord, Har, Har, is all treasure.
ਮੁਨਿ ਜਨ; ਤਾ ਕੀ ਸੇਵ ਕਰੇ ॥੧॥
mun jan; taa kee sev kare |1|
Punjabi
ਖ਼ਾਮੋਸ਼ ਰਿਸ਼ੀ ਉਸ ਦੀ ਚਾਕਰੀ ਕਮਾਉਂਦੇ ਹਨ।
English
The silent sages serve Him. ||1||
ਜਾ ਕੈ ਘਰਿ; ਸਗਲੇ ਸਮਾਹਿ ॥
jaa kai ghar; sagale samaeh |
Punjabi
ਉਹ, ਜਿਸ ਦੇ ਗ੍ਰਹਿ ਅੰਦਰ ਸਾਰੇ ਲੀਨ ਹੋਏ ਹੋਏ ਹਨ;
English
Everything is contained in His home.
ਜਿਸ ਤੇ ਬਿਰਥਾ; ਕੋਇ ਨਾਹਿ ॥
jis te birathaa; koe naeh |
Punjabi
ਉਹ, ਜਿਸ ਦੇ ਬੂਹੇ ਤੋਂ ਕੋਈ ਵੀ ਖ਼ਾਲੀ ਹੱਥੀ ਨਹੀਂ ਮੁੜਦਾ।
English
No one is turned away empty-handed.
ਜੀਅ ਜੰਤ੍ਰ; ਕਰੇ ਪ੍ਰਤਿਪਾਲ ॥
jeea jantr; kare pratipaal |
Punjabi
ਉਹ ਜੋ ਸਾਰਿਆਂ ਜੀਵਾਂ ਜੰਤੂਆਂ ਦੀ ਪ੍ਰਵਰਿਸ਼ ਕਰਦਾ ਹੈ:
English
He cherishes all beings and creatures.
ਸਦਾ ਸਦਾ ਸੇਵਹੁ ਕਿਰਪਾਲ ॥੨॥
sadaa sadaa sevahu kirapaal |2|
Punjabi
ਹਮੇਸ਼ਾਂ ਹਮੇਸ਼ਾਂ ਲਈ ਤੂੰ ਉਸ ਮਿਹਰਬਾਨ ਮਾਲਕ ਦੀ ਚਾਕਰੀ ਕਮਾ।
English
Forever and ever, serve the Merciful Lord. ||2||
ਸਦਾ ਧਰਮੁ; ਜਾ ਕੈ ਦੀਬਾਣਿ ॥
sadaa dharam; jaa kai deebaan |
Punjabi
ਉਹ, ਜਿਸ ਦੇ ਦਰਬਾਰ ਵਿੱਚ ਹਮੇਸ਼ਾਂ ਨਿਆਂ ਹੀ ਹੁੰਦਾ ਹੈ;
English
Righteous justice is dispensed in His Court forever.
ਬੇਮੁਹਤਾਜ; ਨਹੀ ਕਿਛੁ ਕਾਣਿ ॥
bemuhataaj; nahee kichh kaan |
Punjabi
ਉਹ ਜੋ ਵੇਪਰਵਾਹ ਹੈ ਅਤੇ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ;
English
He is carefree, and owes allegiance to no one.
ਸਭ ਕਿਛੁ ਕਰਨਾ; ਆਪਨ ਆਪਿ ॥
sabh kichh karanaa; aapan aap |
Punjabi
ਉਹ, ਜੋ ਸਾਰਾ ਕੁੱਛ ਖ਼ੁਦ-ਬਖ਼ੁਦ ਹੀ ਕਰਦਾ ਹੈ।
English
He Himself, by Himself, does everything.
ਰੇ ਮਨ ਮੇਰੇ; ਤੂ ਤਾ ਕਉ ਜਾਪਿ ॥੩॥
re man mere; too taa kau jaap |3|
Punjabi
ਤੂੰ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ।
English
O my mind, meditate on Him. ||3||
ਸਾਧਸੰਗਤਿ ਕਉ; ਹਉ ਬਲਿਹਾਰ ॥
saadhasangat kau; hau balihaar |
Punjabi
ਸਤਿਸੰਗਤ ਉਤੋਂ ਮੈਂ ਕੁਰਬਾਨ ਵੰਝਦਾ ਹਾਂ,
English
I am a sacrifice to the Saadh Sangat, the Company of the Holy.
ਜਾਸੁ ਮਿਲਿ. ਹੋਵੈ ਉਧਾਰੁ ॥
jaas mil. hovai udhaar |
Punjabi
ਜਿਸ ਦੇ ਨਾਲ ਜੁੜਨ ਦੁਆਰਾ, ਬੰਦਾ ਮੁਕਤ ਹੋ ਜਾਂਦਾ ਹੈ।
English
Joining them, I am saved.
ਨਾਮ ਸੰਗਿ; ਮਨ ਤਨਹਿ ਰਾਤ ॥
naam sang; man taneh raat |
Punjabi
ਸਾਈਂ ਦੇ ਯਨਾਮ ਦੇ ਨਾਲ ਮੇਰੀ ਜਿੰਦੜੀ ਤੇ ਦੇਹ ਰੰਗੇ ਹੋਏ ਹਨ।
English
My mind and body are attuned to the Naam, the Name of the Lord.
ਨਾਨਕ ਕਉ; ਪ੍ਰਭਿ ਕਰੀ ਦਾਤਿ ॥੪॥੫॥
naanak kau; prabh karee daat |4|5|
Punjabi
ਸੁਆਮੀ ਨੇ ਨਾਨਕ ਨੂੰ ਇਹ ਬਖ਼ਸ਼ੀਸ਼ ਪ੍ਰਦਾਨ ਕੀਤੀ ਹੈ।
English
God has blessed Nanak with this gift. ||4||5||
ਮਾਲੀ ਗਉੜਾ ਮਹਲਾ ੫ ਦੁਪਦੇ ॥
maalee gaurraa mahalaa 5 dupade |
Punjabi
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ ਦੁਪਦੇ।
English
Maalee Gauraa, Fifth Mehl, Dho-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਹਰਿ ਸਮਰਥ ਕੀ ਸਰਨਾ ॥
har samarath kee saranaa |
Punjabi
ਮੈਂ ਸਰਬ-ਸ਼ਕਤੀਵਾਨ ਸੁਆਮੀ ਦੀ ਪਨਾਹ ਲਈ ਹੈ।
English
I seek the Sanctuary of the all-powerful Lord.
ਜੀਉ ਪਿੰਡੁ ਧਨੁ ਰਾਸਿ ਮੇਰੀ; ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥
jeeo pindd dhan raas meree; prabh ek kaaran karanaa |1| rahaau |
Punjabi
ਮੇਰੀ ਜਿੰਦੜੀ, ਦੇਹ ਦੋਲਤ ਅਤੇ ਪੂੰਜੀ ਇਕ ਸੁਆਮੀ ਦੀ ਮਲਕੀਅਤ ਹਨ। ਉਹ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ। ਠਹਿਰਾਉ।
English
My soul, body, wealth and capital belong to the One God, the Cause of causes. ||1||Pause||
ਸਿਮਰਿ ਸਿਮਰਿ ਸਦਾ ਸੁਖੁ ਪਾਈਐ; ਜੀਵਣੈ ਕਾ ਮੂਲੁ ॥
simar simar sadaa sukh paaeeai; jeevanai kaa mool |
Punjabi
ਵਾਹਿਗੁਰੂ ਨੂੰ ਯਾਦ ਤੇ ਚੇਤੇ ਕਰਨ ਦੁਆਰਾ, ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਸੁਆਮੀ ਸਮੂਹ ਜਿੰਦਗੀ ਦਾ ਸੋਮਾ ਹੈ।
English
Meditating, meditating in remembrance on Him, I have found everlasting peace. He is the source of life.
ਰਵਿ ਰਹਿਆ ਸਰਬਤ ਠਾਈ; ਸੂਖਮੋ ਅਸਥੂਲ ॥੧॥
rav rahiaa sarabat tthaaee; sookhamo asathool |1|
Punjabi
ਮੈਡਾਂ ਮਾਲਕ, ਮਨ, ਮਾਦਾ ਅਤੇ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
English
He is all-pervading, permeating all places; He is in subtle essence and manifest form. ||1||