Ang 991
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਮੁਲ ਖਰੀਦੀ. ਲਾਲਾ ਗੋਲਾ; ਮੇਰਾ ਨਾਉ ਸਭਾਗਾ ॥
mul khareedee. laalaa golaa; meraa naau sabhaagaa |
Punjabi
ਹੇ ਸੁਆਮੀ! ਮੈਂ ਤੇਰਾ ਮੁੱਲ ਮਿਲਾ ਹੋਇਆ ਸੇਵਕ ਅਤੇ ਗੁਲਾਮ ਹਾਂ ਅਤੇ ਮੈਡਾਂ ਨਾਮ ਕਰਮਾਂ ਵਾਲਾ ਹੈ।
English
I am Your slave, Your bonded servant, and so I am called fortunate.
ਗੁਰ ਕੀ ਬਚਨੀ ਹਾਟਿ ਬਿਕਾਨਾ; ਜਿਤੁ ਲਾਇਆ ਤਿਤੁ ਲਾਗਾ ॥੧॥
gur kee bachanee haatt bikaanaa; jit laaeaa tith laagaa |1|
Punjabi
ਤੇਰੀ ਗੁਰਬਾਣੀ ਦੇ ਵਟਾਂਦਰੇ ਵਿੱਚ, ਹੇ ਸੁਆਮੀ! ਮੈਂ ਆਪਣੇ ਆਪ ਨੂੰ ਤੇਰੀ ਹੱਟੀ ਉਤੇ ਵੇਚ ਛੱਡਿਆ ਹੈ ਅਤੇ ਜਿੱਥੇ ਕਿਤੇ ਤੂੰ ਮੈਨੂੰ ਜੋੜਿਆ ਹੈ ਉੱਥੇ ਹੀ ਮੈਂ ਜੁੜਿਆ ਹੋਇਆ ਹਾਂ।
English
I sold myself at Your store in exchange for the Guru's Word; whatever You link me to, to that I am linked. ||1||
ਤੇਰੇ ਲਾਲੇ; ਕਿਆ ਚਤੁਰਾਈ ॥
tere laale; kiaa chaturaaee |
Punjabi
ਤੈਡਾਂ ਚਾਕਰ, ਹੇ ਸੁਆਮੀ! ਤੇਰੇ ਨਾਲ ਕੀ ਚਲਾਕੀ ਖੇਡ ਸਕਦਾ ਹੈ?
English
What cleverness can Your servant try with You?
ਸਾਹਿਬ ਕਾ ਹੁਕਮੁ; ਨ ਕਰਣਾ ਜਾਈ ॥੧॥ ਰਹਾਉ ॥
saahib kaa hukam; na karanaa jaaee |1| rahaau |
Punjabi
ਮੈਂ ਤੇਰੇ ਫ਼ੁਰਮਾਨ ਦੀ ਪਾਲਣਾ ਨਹੀਂ ਕਰ ਸਕਦਾ, ਹੇ ਮੈਂਡੇ ਮਾਲਕ! ਠਹਿਰਾਉ।
English
O my Lord and Master, I cannot carry out the Hukam of Your Command. ||1||Pause||
ਮਾ ਲਾਲੀ ਪਿਉ ਲਾਲਾ ਮੇਰਾ; ਹਉ ਲਾਲੇ ਕਾ ਜਾਇਆ ॥
maa laalee piau laalaa meraa; hau laale kaa jaaeaa |
Punjabi
ਮੈਂਡੀ ਮਾਂ ਤੈਂਡੀ ਗੋਲੀ ਹੈ, ਮੈਡਾਂ ਪਿਤਾ ਤੈਡਾਂ ਗੋਲਾ ਹੈ, ਹੇ ਪ੍ਰਭੂ! ਅਤੇ ਮੈਂ ਤੈਂਡੇ ਗੋਲਿਆਂ ਦਾ ਬਾਲ ਹਾਂ।
English
My mother is Your slave, and my father is Your slave; I am the child of Your slaves.
ਲਾਲੀ ਨਾਚੈ ਲਾਲਾ ਗਾਵੈ; ਭਗਤਿ ਕਰਉ ਤੇਰੀ ਰਾਇਆ ॥੨॥
laalee naachai laalaa gaavai; bhagat krau teree raaeaa |2|
Punjabi
ਮੇਰੀ ਗੋਲੀ ਮਾਤਾ ਨੱਚਦੀ ਹੈ, ਮੇਰਾ ਗੋਲਾ ਪਿਤਾ ਗਾਉਂਦਾ ਹੈ ਅਤੇ ਮੈਂ ਤੇਰੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ ਹੇ ਪਾਤਿਸ਼ਾਹ!
English
My slave mother dances, and my slave father sings; I practice devotional worship to You, O my Sovereign Lord. ||2||
ਪੀਅਹਿ ਤ. ਪਾਣੀ ਆਣੀ ਮੀਰਾ; ਖਾਹਿ ਤ. ਪੀਸਣ ਜਾਉ ॥
peeeh ta. paanee aanee meeraa; khaeh ta. peesan jaau |
Punjabi
ਜੇਕਰ ਤੂੰ ਪੀਵੇਂ ਤਾਂ ਮੈਂ ਤੇਰੇ ਲਈ ਜਲ ਲਿਆਵਾਂ, ਹੇ ਸੁਆਮੀ! ਜੇਕਰ ਤੂੰ ਖਾਵੇ ਮੈਂ ਤੇਰੇ ਲਈ ਦਾਣੇ ਪੀਹਣ ਜਾਵਾਂ।
English
If You wish to drink, then I shall get water for You; if You wish to eat, I shall grind the corn for You.
ਪਖਾ ਫੇਰੀ ਪੈਰ ਮਲੋਵਾ; ਜਪਤ ਰਹਾ ਤੇਰਾ ਨਾਉ ॥੩॥
pakhaa feree pair malovaa; japat rahaa teraa naau |3|
Punjabi
ਮੈਂ ਤੈਨੂੰ ਪੱਖੀ ਝਲਦਾ ਹਾਂ, ਤੇਰੇ ਪਗ ਧੋਦਾਂ ਹਾਂ ਅਤੇ ਤੇਰੇ ਨਾਮ ਦਾ ਉਚਾਰਨ ਕਰੀ ਜਾਂਦਾ ਹਾਂ।
English
I wave the fan over You, and wash Your feet, and continue to chant Your Name. ||3||
ਲੂਣ ਹਰਾਮੀ ਨਾਨਕੁ ਲਾਲਾ; ਬਖਸਿਹਿ. ਤੁਧੁ ਵਡਿਆਈ ॥
loon haraamee naanak laalaa; bakhasihi. tudh vaddiaaee |
Punjabi
ਨਿਮਕ-ਹਰਾਮ ਹੈ ਨਾਨਕ, ਤੇਰਾ ਗੋਲਾ, ਹੇ ਸੁਆਮੀ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇਂ, ਇਸ ਵਿੱਚ ਤੇਰੀ ਪ੍ਰਭਤਾ ਹੈ।
English
I have been untrue to myself, but Nanak is Your slave; please forgive him, by Your glorious greatness.
ਆਦਿ ਜੁਗਾਦਿ ਦਇਆਪਤਿ ਦਾਤਾ; ਤੁਧੁ ਵਿਣੁ ਮੁਕਤਿ. ਨ ਪਾਈ ॥੪॥੬॥
aad jugaad deaapat daataa; tudh vin mukat. na paaee |4|6|
Punjabi
ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਮਿਹਰਬਾਨ ਅਤੇ ਦਾਤਾਰ ਸੁਆਮੀ ਹੈਂ। ਤੇਰੇ ਬਗੈਰ ਮੋਖ਼ ਪਰਾਪਤ ਨਹੀਂ ਹੋ ਸਕਦੀ।
English
Since the very beginning of time, and throughout the ages, You have been the merciful and generous Lord. Without You, liberation cannot be attained. ||4||6||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਕੋਈ ਆਖੈ ਭੂਤਨਾ; ਕੋ ਕਹੈ ਬੇਤਾਲਾ ॥
koee aakhai bhootanaa; ko kahai betaalaa |
Punjabi
ਕਈ ਕਹਿੰਦੇ ਹਨ ਕਿ ਨਾਨਕ ਇਕ ਪ੍ਰੇਤ ਹੈ, ਕਈ ਆਖਦੇ ਹਨ ਕਿ ਉਹ ਇਕ ਦੈਂਤੀ ਹੈ,
English
Some call him a ghost; some say that he is a demon.
ਕੋਈ ਆਖੈ ਆਦਮੀ; ਨਾਨਕੁ ਵੇਚਾਰਾ ॥੧॥
koee aakhai aadamee; naanak vechaaraa |1|
Punjabi
ਅਤੇ ਕਈ ਉਸ ਨੂੰ ਵਿਚਾਰਾ ਇਨਸਾਨ ਕਹਿੰਦੇ ਹਨ।
English
Some call him a mere mortal; O, poor Nanak! ||1||
ਭਇਆ ਦਿਵਾਨਾ ਸਾਹ ਕਾ; ਨਾਨਕੁ ਬਉਰਾਨਾ ॥
bheaa divaanaa saah kaa; naanak bauraanaa |
Punjabi
ਬੇਸਮਝ ਨਾਨਕ, ਆਪਣੇ ਸੁਆਮੀ ਦੇ ਮਗਰ ਸ਼ੁਦਾਈ ਹੋ ਗਿਆ ਹੈ।
English
Crazy Nanak has gone insane, after his Lord, the King.
ਹਉ. ਹਰਿ ਬਿਨੁ; ਅਵਰੁ. ਨ ਜਾਨਾ ॥੧॥ ਰਹਾਉ ॥
hau. har bin; avar. na jaanaa |1| rahaau |
Punjabi
ਰੱਬ ਦੇ ਬਗ਼ੈਰ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ। ਠਹਿਰਾਉ।
English
I know of none other than the Lord. ||1||Pause||
ਤਉ ਦੇਵਾਨਾ ਜਾਣੀਐ; ਜਾ ਭੈ ਦੇਵਾਨਾ ਹੋਇ ॥
tau devaanaa jaaneeai; jaa bhai devaanaa hoe |
Punjabi
ਕੇਵਲ ਤਦ ਹੀ ਇਨਸਾਨ ਨੂੰ ਦੀਵਾਨਾ ਜਾਣਈਏ ਜੇਕਰ ਉਹ ਪ੍ਰਭੂ ਦੇ ਡਰ ਨਾਲ ਸ਼ੁਦਾਈ ਹੋ ਜਾਵੇ,
English
He alone is known to be insane, when he goes insane with the Fear of God.
ਏਕੀ ਸਾਹਿਬ ਬਾਹਰਾ; ਦੂਜਾ ਅਵਰੁ. ਨ ਜਾਣੈ ਕੋਇ ॥੨॥
ekee saahib baaharaa; doojaa avar. na jaanai koe |2|
Punjabi
ਅਤੇ ਇਕ ਪ੍ਰਭੂ ਦੇ ਬਾਝੋਂ ਹੋਰ ਕਿਸੇ ਦੂਸਰੇ ਨੂੰ ਪਛਾਣੇ ਹੀ ਨਾਂ।
English
He recognizes none other than the One Lord and Master. ||2||
ਤਉ ਦੇਵਾਨਾ ਜਾਣੀਐ; ਜਾ ਏਕਾ ਕਾਰ ਕਮਾਇ ॥
tau devaanaa jaaneeai; jaa ekaa kaar kamaae |
Punjabi
ਕੇਵਲ ਤਾਂ ਹੀ ਉਹ ਪਗਲਾ ਜਾਣਿਆਂ ਜਾਂਦਾ ਹੈ, ਜੇਕਰ ਉਹ ਇਕ ਸੁਆਮੀ ਦੀ ਹੀ ਟਹਿਲ ਸੇਵਾ ਕਰਦਾ ਹੈ,
English
He alone is known to be insane, if he works for the One Lord.
ਹੁਕਮੁ ਪਛਾਣੈ ਖਸਮ ਕਾ; ਦੂਜੀ ਅਵਰ ਸਿਆਣਪ ਕਾਇ ॥੩॥
hukam pachhaanai khasam kaa; doojee avar siaanap kaae |3|
Punjabi
ਅਤੇ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ। ਹੋਰ ਕਾਹਦੇ ਵਿੱਚ ਅਕਲਮੰਦੀ ਹੈ?
English
Recognizing the Hukam, the Command of his Lord and Master, what other cleverness is there? ||3||
ਤਉ ਦੇਵਾਨਾ ਜਾਣੀਐ; ਜਾ ਸਾਹਿਬ ਧਰੇ ਪਿਆਰੁ ॥
tau devaanaa jaaneeai; jaa saahib dhare piaar |
Punjabi
ਕੇਵਲ ਤਾਂ ਹੀ ਉਹ ਪਗਲਾ ਜਾਣਿਆ ਜਾਂਦਾ ਹੈ, ਜਦ ਉਹ ਇਕ ਸਾਹਿਬ ਨਾਲ ਪ੍ਰੇਮ ਪਾਉਂਦਾ ਹੈ,
English
He alone is known to be insane, when he falls in love with his Lord and Master.
ਮੰਦਾ ਜਾਣੈ ਆਪ ਕਉ; ਅਵਰੁ ਭਲਾ ਸੰਸਾਰੁ ॥੪॥੭॥
mandaa jaanai aap kau; avar bhalaa sansaar |4|7|
Punjabi
ਅਤੇ ਆਪਣੇ ਆਪ ਨੂੰ ਮਾੜਾ ਜਾਣਦਾ ਹੈ ਅਤੇ ਹੋਰ ਜਹਾਨ ਨੂੰ ਚੰਗਾ।
English
He sees himself as bad, and all the rest of the world as good. ||4||7||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਇਹੁ ਧਨੁ; ਸਰਬ ਰਹਿਆ ਭਰਪੂਰਿ ॥
eihu dhan; sarab rahiaa bharapoor |
Punjabi
ਸਾਹਿਬ ਦੇ ਨਾਮ ਦੀ ਇਹ ਦੌਲਤ ਸਾਰਿਆਂ ਅੰਦਰ ਪਰੀਪੂਰਨ ਹੈ।
English
This wealth is all-pervading, permeating all.
ਮਨਮੁਖ ਫਿਰਹਿ; ਸਿ ਜਾਣਹਿ ਦੂਰਿ ॥੧॥
manamukh fireh; si jaaneh door |1|
Punjabi
ਮਨ-ਮੱਤੀ ਪੁਰਖ ਇਸ ਨੂੰ ਦੁਰੇਡੇ ਜਾਣਦਾ ਹੈ, ਇਸ ਲਈ ਉਹ ਐਧਰ ਓਧਰ ਭਟਕਦਾ ਫਿਰਦਾ ਹੈ।
English
The self-willed manmukh wanders around, thinking that it is far away. ||1||
ਸੋ ਧਨੁ ਵਖਰੁ ਨਾਮੁ; ਰਿਦੈ ਹਮਾਰੈ ॥
so dhan vakhar naam; ridai hamaarai |
Punjabi
ਸੁਆਮੀ ਦੇ ਨਾਮ ਦੇ ਪਦਾਰਥ ਦਾ ਐਸਾ ਸੌਦਾਂ ਸੂਤ ਮੇਰੇ ਹਿਰਦੇ ਅੰਦਰ ਹੈ।
English
That commodity, the wealth of the Naam, is within my heart.
ਜਿਸੁ ਤੂ ਦੇਹਿ; ਤਿਸੈ ਨਿਸਤਾਰੈ ॥੧॥ ਰਹਾਉ ॥
jis too dehi; tisai nisataarai |1| rahaau |
Punjabi
ਜਿਸ ਕਿਸੇ ਨੂੰ ਤੂੰ ਇਹ ਬਖ਼ਸ਼ਦਾ ਹੈਂ ਉਸ ਦਾ ਇਹ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।
English
Whoever You bless with it, is emancipated. ||1||Pause||
ਨ ਇਹੁ ਧਨੁ ਜਲੈ; ਨ ਤਸਕਰੁ ਲੈ ਜਾਇ ॥
n ihu dhan jalai; na tasakar lai jaae |
Punjabi
ਇਸ ਪਦਾਰਥ ਨੂੰ ਅੱਗ ਨਹੀਂ ਲਗਦੀ, ਨਾਂ ਹੀ ਚੋਰ ਇਸ ਨੂੰ ਲੈ ਜਾ ਸਕਦਾ ਹੈ।
English
This wealth does not burn; it cannot be stolen by a thief.
ਨ ਇਹੁ ਧਨੁ ਡੂਬੈ; ਨ ਇਸੁ ਧਨ ਕਉ ਮਿਲੈ ਸਜਾਇ ॥੨॥
n ihu dhan ddoobai; na is dhan kau milai sajaae |2|
Punjabi
ਇਹ ਦੌਲਤ ਡੁਬਦੀ ਨਹੀਂ, ਨਾਂ ਹੀ ਇਸ ਦੇ ਮਾਲਕ ਨੂੰ ਸਜ਼ਾ ਮਿਲਦੀ ਹੈ।
English
This wealth does not drown, and its owner is never punished. ||2||
ਇਸੁ ਧਨ ਕੀ. ਦੇਖਹੁ ਵਡਿਆਈ ॥
eis dhan kee. dekhahu vaddiaaee |
Punjabi
ਤੂੰ ਇਸ ਦੌਲਤ ਦੀ ਵਿਸ਼ਾਲਤਾ ਵੇਖ,
English
Gaze upon the glorious greatness of this wealth,
ਸਹਜੇ ਮਾਤੇ; ਅਨਦਿਨੁ ਜਾਈ ॥੩॥
sahaje maate; anadin jaaee |3|
Punjabi
ਕਿ ਬੰਦੇ ਦੇ ਦਿਨ ਰਾਤ ਅਡੋਲਤਾ ਨਾਲ ਰੰਗੀਜੇ ਹੋਏ ਬੀਤਦੇ ਹਨ।
English
and your nights and days will pass, imbued with celestial peace. ||3||
ਇਕ ਬਾਤ ਅਨੂਪ; ਸੁਨਹੁ ਨਰ ਭਾਈ ॥
eik baat anoop; sunahu nar bhaaee |
Punjabi
ਤੂੰ ਇੱਕ ਸੋਹਣੀ ਗੱਲ ਸੁਣ, ਹੇ ਇਨਸਾਨ! ਮੇਰੇ ਵੀਰ।
English
Listen to this incomparably beautiful story, O my brothers, O Siblings of Destiny.
ਇਸੁ ਧਨ ਬਿਨੁ; ਕਹਹੁ ਕਿਨੈ ਪਰਮ ਗਤਿ ਪਾਈ ॥੪॥
eis dhan bin; kahahu kinai param gat paaee |4|
Punjabi
ਦਸ, ਇਸ ਦੌਲਤ ਦੇ ਬਾਝੋਂ ਕਦੋਂ ਕਿਸੇ ਨੂੰ ਮਹਾਨ ਮੁਕਤੀ ਪਰਾਪਤ ਹੋਈ ਹੈ।
English
Tell me, without this wealth, who has ever obtained the supreme status? ||4||
ਭਣਤਿ ਨਾਨਕੁ; ਅਕਥ ਕੀ ਕਥਾ ਸੁਣਾਏ ॥
bhanat naanak; akath kee kathaa sunaae |
Punjabi
ਗੁਰੂ ਜੀ ਆਖਦੇ ਹਨ: "ਮੈਂ ਅਕਹਿ ਸੁਆਮੀ ਦੀ ਕਥਾਵਾਰਤਾ ਉਚਾਰਨ ਕਰਦਾ ਹਾਂ।"
English
Nanak humbly prays, I proclaim the Unspoken Speech of the Lord.
ਸਤਿਗੁਰੁ ਮਿਲੈ; ਤ ਇਹੁ ਧਨੁ ਪਾਏ ॥੫॥੮॥
satigur milai; ta ihu dhan paae |5|8|
Punjabi
ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਸ ਨੂੰ ਇਹ ਦੌਲਤ ਪਰਾਪਤ ਹੁੰਦੀ ਹੈ।
English
If one meets the True Guru, then this wealth is obtained. ||5||8||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਸੂਰ ਸਰੁ ਸੋਸਿ ਲੈ, ਸੋਮ ਸਰੁ ਪੋਖਿ ਲੈ; ਜੁਗਤਿ ਕਰਿ ਮਰਤੁ, ਸੁ ਸਨਬੰਧੁ ਕੀਜੈ ॥
soor sar sos lai, som sar pokh lai; jugat kar marat, su sanabandh keejai |
Punjabi
ਤੂੰ ਆਪਣੀ ਤੱਤੀ ਤਬੀਅਤ ਨੂੰ ਸਾੜ ਸੁੱਟ ਅਤੇ ਆਪਣੀ ਸੀਤਲ ਅਤੇ ਸ਼ਾਂਤ ਸੁਭਾਵ ਦੀ ਪ੍ਰਵਰਸ਼ ਕਰ। ਤੂੰ ਆਪਣੇ ਜੀਵਨ-ਸੁਆਸ ਨੂੰ ਠੀਕ ਰਾਹੇ ਪਾ ਅਤੇ ਆਪਣੇ ਸੁਆਮੀ ਨਾਲ ਸ੍ਰੇਸ਼ਟ ਸੰਬੰਧ ਕਾਇਮ ਕਰ।
English
Heat up the sun energy of the right nostril, and cool down the moon energy of the left nostril; practicing this breath-control, bring them into perfect balance.
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ. ਨਹ ਕੰਧੁ ਛੀਜੈ ॥੧॥
meen kee chapal siau jugat man raakheeai; uddai neh hans. neh kandh chheejai |1|
Punjabi
ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ-ਰਾਜਹੰਸ, ਉਡਾਰੀ ਮਾਰ, ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ-ਦੀਵਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।
English
In this way, the fickle fish of the mind will be held steady; the swan-soul shall not fly away, and the body-wall will not crumble. ||1||
ਮੂੜੇ ਕਾਇਚੇ; ਭਰਮਿ ਭੁਲਾ ॥
moorre kaaeiche; bharam bhulaa |
Punjabi
ਹੇ ਮੂਰਖ! ਤੂੰ ਕਿਉਂ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ?
English
You fool, why are you deluded by doubt?
ਨਹ ਚੀਨਿਆ ਪਰਮਾਨੰਦੁ; ਬੈਰਾਗੀ ॥੧॥ ਰਹਾਉ ॥
neh cheeniaa paramaanand; bairaagee |1| rahaau |
Punjabi
ਤੂੰ ਪਰਮ ਅਨੰਦ ਸਰੂਪ, ਆਪਣੇ ਨਿਰਲੇਪ ਪ੍ਰਭੂ ਦਾ ਸਿਮਰਨ (ਕਿਉਂ) ਨਹੀਂ ਕਰਦਾ। ਠਹਿਰਾਉ।
English
You do not remember the detached Lord of supreme bliss. ||1||Pause||
ਅਜਰ ਗਹੁ ਜਾਰਿ ਲੈ. ਅਮਰ ਗਹੁ ਮਾਰਿ ਲੈ; ਭ੍ਰਾਤਿ ਤਜਿ ਛੋਡਿ, ਤਉ ਅਪਿਉ ਪੀਜੈ ॥
ajar gahu jaar lai. amar gahu maar lai; bhraat taj chhodd, tau apiau peejai |
Punjabi
ਤੂੰ ਆਪਣੀ ਅਸਹ ਮੰਦ-ਵਾਸ਼ਨਾ ਨੂੰ ਫੜ ਕੇ ਸਾੜ ਸੁੱਟ, ਆਪਣੇ ਅਬਿਨਾਸ਼ੀ ਮਨੂੰਏ ਨੂੰ ਫੜ ਕੇ ਕਾਬੂ ਕਰ ਅਤੇ ਆਪਣੇ ਸ਼ਕ-ਸ਼ੁਭੇ ਨੂੰ ਛੱਡ ਦੇ, ਤਦ ਹੀ ਤੂੰ ਲਾਮ-ਅੰਮ੍ਰਿਤ ਨੂੰ ਪੀਵੇਂਗਾ।
English
Seize and burn the unbearable; seize and kill the imperishable; leave behind your doubts, and then, you shall drink in the Nectar.
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ. ਨਹ ਕੰਧੁ ਛੀਜੈ ॥੨॥
meen kee chapal siau jugat man raakheeai; uddai neh hans. neh kandh chheejai |2|
Punjabi
ਇਸ ਤਰ੍ਹਾਂ ਦੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਦਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।
English
In this way, the fickle fish of the mind will be held steady; the swan-soul shall not fly away, and the body-wall shall not crumble. ||2||