Ang 992
ਭਣਤਿ ਨਾਨਕੁ ਜਨੋ. ਰਵੈ ਜੇ ਹਰਿ ਮਨੋ; ਮਨ ਪਵਨ ਸਿਉ. ਅੰਮ੍ਰਿਤੁ ਪੀਜੈ ॥
bhanat naanak jano. ravai je har mano; man pavan siau. amrit peejai |
Punjabi
ਗੁਰੂ ਜੀ ਆਖਦੇ ਹਨ, ਜੇਕਰ ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਆਪਣੇ ਪ੍ਰਭੂ ਦਾ ਸਿਮਰਨ ਕਰੇ ਤਾਂ ਆਪਣੇ ਹਰ ਸੁਆਸ ਨਾਲ ਉਹ ਸੁਧਾਰਸ ਪਾਨ ਕਰਦਾ ਹੈ।
English
Nanak humbly prays, if the Lord's humble servant dwells upon Him, in his mind of minds, with his every breath, then he drinks in the Ambrosial Nectar.
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ. ਨਹ ਕੰਧੁ ਛੀਜੈ ॥੩॥੯॥
meen kee chapal siau jugat man raakheeai; uddai neh hans. neh kandh chheejai |3|9|
Punjabi
ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਅਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਵਾਰ ਨਿਸਫਲ ਨਾਸ ਨਹੀਂ ਹੋਵੇਗੀ।
English
In this way, the fickle fish of the mind will be held steady; the swan-soul shall not fly away, and the body-wall shall not crumble. ||3||9||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਮਾਇਆ ਮੁਈ ਨ ਮਨੁ ਮੁਆ; ਸਰੁ ਲਹਰੀ ਮੈ ਮਤੁ ॥
maaeaa muee na man muaa; sar laharee mai mat |
Punjabi
ਨਾਂ ਧਨ-ਦੌਲਤ ਦੀ ਖ਼ਾਹਿਸ਼ ਮਿਟਦੀ ਹੈ, ਨਾਂ ਹੀ ਮਨ ਕਾਬੂ ਆਉਂਦਾ ਹੈ। ਸੰਸਾਰੀ ਖ਼ਾਹਿਸ਼ਾਂ ਸੰਸਾਰ ਸਮੁੰਦਰ ਦੇ ਤ੍ਰੰਗ ਹਨ ਅਤੇ ਉਨ੍ਹਾਂ ਦੀ ਸ਼ਰਾਬ ਨਾਲ ਇਨਸਾਨ ਮਤਵਾਲਾ ਹੋਇਆ ਹੋਇਆ ਹੈ।
English
Maya is not conquered, and the mind is not subdued; the waves of desire in the world-ocean are intoxicating wine.
ਬੋਹਿਥੁ ਜਲ ਸਿਰਿ ਤਰਿ ਟਿਕੈ; ਸਾਚਾ ਵਖਰੁ ਜਿਤੁ ॥
bohith jal sir tar ttikai; saachaa vakhar jit |
Punjabi
ਦੇਹ ਜਹਾਜ਼ ਜਿਸ ਦੇ ਅੰਦਰ ਸੱਚੇ ਨਾਮ ਦੀ ਪੂੰਜੀ ਹੈ, ਪਾਣੀ ਉੱਤੇ ਦੀ ਤਰ ਕੇ ਪਾਰ ਜਾ ਟਿਕਦਾ ਹੈ।
English
The boat crosses over the water, carrying the true merchandise.
ਮਾਣਕੁ ਮਨ ਮਹਿ ਮਨੁ ਮਾਰਸੀ; ਸਚਿ. ਨ ਲਾਗੈ ਕਤੁ ॥
maanak man meh man maarasee; sach. na laagai kat |
Punjabi
ਚਿੱਤ ਦੇ ਅੰਦਰਲਾ ਨਾਮ ਹੀਰਾ ਮਨੂਏ ਨੂੰ ਵਸ ਵਿੱਚ ਕਰ ਲੈਂਦਾ ਹੈ ਅਤੇ ਸੱਚ ਦੇ ਨਾਲ ਜੁੜੇ ਹੋਏ ਮਨ ਨੂੰ ਵਿਛੜਾ ਨਹੀਂ ਵਾਪਰਦਾ।
English
The jewel within the mind subdues the mind; attached to the Truth, it is not broken.
ਰਾਜਾ ਤਖਤਿ ਟਿਕੈ. ਗੁਣੀ; ਭੈ ਪੰਚਾਇਣ ਰਤੁ ॥੧॥
raajaa takhat ttikai. gunee; bhai panchaaein rat |1|
Punjabi
ਪ੍ਰਭੂ ਦੇ ਡਰ ਅਤੇ ਪੰਜਾਂ ਨੇਕੀਆਂ ਨਾਲ ਰੰਗੀਜਿਆ ਹੋਇਆ ਜੀਵ, ਪਾਤਿਸ਼ਾਹ, ਰਾਜਸਿੰਘਾਸਣ ਤੇ ਬੈਠ ਜਾਂਦਾ ਹੈ।
English
The king is seated upon the throne, imbued with the Fear of God and the five qualities. ||1||
ਬਾਬਾ ਸਾਚਾ ਸਾਹਿਬੁ; ਦੂਰਿ. ਨ ਦੇਖੁ ॥
baabaa saachaa saahib; door. na dekh |
Punjabi
ਹੇ ਪਿਤਾ! ਤੂੰ ਆਪਣੇ ਸੱਚੇ ਸੁਆਮੀ ਨੂੰ ਦੁਰੇਡੇ ਨਾਂ ਤੱਕ।
English
O Baba, do not see your True Lord and Master as being far away.
ਸਰਬ ਜੋਤਿ ਜਗਜੀਵਨਾ; ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥
sarab jot jagajeevanaa; sir sir saachaa lekh |1| rahaau |
Punjabi
ਜਗਤ ਦੀ ਜਿੰਦ ਜਾਨ ਵਾਹਿਗੁਰੂ ਦੀ ਰੋਸ਼ਨੀ ਹਰ ਥਾਂ ਵਿਆਪਕ ਹੋ ਰਹੀ ਹੈ ਤੇ ਹਰ ਸੀਸ ਦੇ ਉੱਤੇ ਸੱਚੇ ਸਾਈਂ ਦੀ ਲਿਖਤਾਕਾਰ ਹੈ। ਠਹਿਰਾਉ।
English
He is the Light of all, the Life of the world; The True Lord writes His Inscription on each and every head. ||1||Pause||
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ; ਇੰਦੁ ਤਪੈ ਭੇਖਾਰੀ ॥
brahamaa bisan rikhee munee sankar; ind tapai bhekhaaree |
Punjabi
ਬ੍ਰਚਮਾ, ਵਿਸ਼ਨੂੰ, ਰਿਸ਼ੀ, ਮੋਨੀ ਸਾਧੂ, ਸ਼ਿਵਜੀ, ਇੰਦ੍ਰ; ਤਪੱਸਵੀ ਅਤੇ ਮੰਗਤੇ।
English
Brahma and Vishnu, the Rishis and the silent sages, Shiva and Indra, penitents and beggars
ਮਾਨੈ ਹੁਕਮੁ. ਸੋਹੈ ਦਰਿ ਸਾਚੈ; ਆਕੀ ਮਰਹਿ ਅਫਾਰੀ ॥
maanai hukam. sohai dar saachai; aakee mareh afaaree |
Punjabi
ਏਨਾਂ ਵਿਚੋਂ ਜਿਹੜਾ ਕੋਈ ਭੀ ਸਾਹਿਬ ਦੀ ਰਜ਼ਾ ਦੀ ਪਾਲਣਾ ਕਰਦਾ ਹੈ, ਉਹ ਸੱਚੇ ਦਰਬਾਰ ਅੰਦਰ ਸੁੰਦਰ ਲਗਦਾ ਹੈ ਅਤੇ ਬਾਗੀ ਤੇ ਆਕੜਖਾਂ ਮਰ ਮੁੱਕ ਜਾਂਦੇ ਹਨ।
English
- whoever obeys the Hukam of the Lord's Command, looks beautiful in the Court of the True Lord, while the stubborn rebels die.
ਜੰਗਮ ਜੋਧ ਜਤੀ ਸੰਨਿਆਸੀ; ਗੁਰਿ ਪੂਰੈ ਵੀਚਾਰੀ ॥
jangam jodh jatee saniaasee; gur poorai veechaaree |
Punjabi
ਪੂਰਨ ਗੁਰਦੇਵ ਜੀ ਦੇ ਰਾਹੀਂ ਮੈਂ ਜਾਣ ਲਿਆ ਹੈ ਕਿ ਰਮਤੇ ਸਾਧੂਆਂ, ਸੂਰਮਿਆਂ, ਪ੍ਰਹੇਜ਼ਗਾਰਾਂ ਅਤੇ ਇਕਾਂਤੀਆਂ ਦੇ ਵਿਚੋਂ,
English
The wandering beggars, warriors, celibates and Sannyaasee hermits - through the Perfect Guru, consider this:
ਬਿਨੁ ਸੇਵਾ ਫਲੁ ਕਬਹੁ. ਨ ਪਾਵਸਿ; ਸੇਵਾ ਕਰਣੀ ਸਾਰੀ ॥੨॥
bin sevaa fal kabahu. na paavas; sevaa karanee saaree |2|
Punjabi
ਬਗੈਰ ਸੁਆਮੀ ਦੀ ਟਹਿਲ ਸੇਵਾ ਦੇ, ਕਿਸੇ ਨੂੰ ਭੀ ਕਦੇ ਮੇਵਾ ਪਰਾਪਤ ਨਹੀਂ ਹੁੰਦਾ। ਉਸ ਦੀ ਟਹਿਲ ਸੇਵਾ ਹੀ ਪਰਮ ਸ੍ਰੇਸ਼ਟ ਅਮਲ ਹੈ।
English
without selfless service, no one ever receives the fruits of their rewards. Serving the Lord is the most excellent action. ||2||
ਨਿਧਨਿਆ ਧਨੁ. ਨਿਗੁਰਿਆ ਗੁਰੁ; ਨਿੰਮਾਣਿਆ ਤੂ ਮਾਣੁ ॥
nidhaniaa dhan. niguriaa gur; ninmaaniaa too maan |
Punjabi
ਹੇ ਮੇਰੇ ਮਾਲਕ! ਤੂੰ ਕੰਗਾਲਾਂ ਦੀ ਦੌਲਤ, ਗੁਰੂ-ਵਿਹੂਣਾਂ ਦਾ ਗੁਰੂ ਅਤੇ ਗਰੀਬਾਂ ਆਜਜਾਂ ਦੀ ਇੱਜ਼ਤ ਹੈ।
English
You are the wealth of the poor, the Guru of the guru-less, the honor of the dishonored.
ਅੰਧੁਲੈ. ਮਾਣਕੁ ਗੁਰੁ ਪਕੜਿਆ; ਨਿਤਾਣਿਆ ਤੂ ਤਾਣੁ ॥
andhulai. maanak gur pakarriaa; nitaaniaa too taan |
Punjabi
ਮੈਂ ਅੰਨ੍ਹੇ ਇਨਸਾਨ, ਨੇ ਗੁਰੂ ਜਵੇਹਰ ਦਾ ਪੱਲਾ ਫੜਿਆ ਹੈ। ਤੂੰ, ਹੇ ਸਾਈਂ ਨਿਰਬਲਿਆਂ ਦਾ ਬਲ ਹੈਂ।
English
I am blind; I have grasped hold of the jewel, the Guru. You are the strength of the weak.
ਹੋਮ ਜਪਾ. ਨਹੀ ਜਾਣਿਆ; ਗੁਰਮਤੀ ਸਾਚੁ ਪਛਾਣੁ ॥
hom japaa. nahee jaaniaa; guramatee saach pachhaan |
Punjabi
ਅਹੂਤੀ ਦੇਣ ਅਤੇ ਧਾਰਮਕ ਪੁਸਤਕਾਂ ਦੇ ਪਾਠ ਰਾਹੀਂ ਸੁਆਮੀ ਜਾਣਿਆ ਨਹੀਂ ਜਾਂਦਾ। ਗੁਰਾਂ ਦੇ ਉਪਦੇਸ਼ ਦੁਆਰਾ ਸਤਿਪੁਰਖ ਅਨੁਭਵ ਕੀਤਾ ਜਾਂਦਾ ਹੈ।
English
He is not known through burnt offerings and ritual chanting; the True Lord is known through the Guru's Teachings.
ਨਾਮ ਬਿਨਾ. ਨਾਹੀ ਦਰਿ ਢੋਈ; ਝੂਠਾ ਆਵਣ ਜਾਣੁ ॥੩॥
naam binaa. naahee dar dtoee; jhootthaa aavan jaan |3|
Punjabi
ਨਾਮ ਦੇ ਬਾਝੋਂ ਪ੍ਰਭੂ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ। ਕੂੜੇ ਇਨਸਾਨ ਆਉਂਦੇ ਅਤੇ ਜਾਂਦੇ ਰਹਿੰਦੇ ਹਨ।
English
Without the Naam, the Name of the Lord, no one finds shelter in the Court of the Lord; the false come and go in reincarnation. ||3||
ਸਾਚਾ ਨਾਮੁ ਸਲਾਹੀਐ; ਸਾਚੇ ਤੇ ਤ੍ਰਿਪਤਿ ਹੋਇ ॥
saachaa naam salaaheeai; saache te tripat hoe |
Punjabi
ਤੂੰ ਸੱਚੇ ਨਾਮ ਦੀ ਸਿਫ਼ਤ ਸ਼ਲਾਘਾ ਕਰ। ਸੱਚੇ ਨਾਮ ਦੇ ਰਾਹੀਂ ਹੀ ਮਨੁਸ਼ ਨੂੰ ਰੱਜ ਆਉਂਦਾ ਹੈ।
English
So praise the True Name, and through the True Name, you will find satisfaction.
ਗਿਆਨ ਰਤਨਿ ਮਨੁ ਮਾਜੀਐ; ਬਹੁੜਿ. ਨ ਮੈਲਾ ਹੋਇ ॥
giaan ratan man maajeeai; bahurr. na mailaa hoe |
Punjabi
ਜੇਕਰ ਬੰਦਾ ਆਪਣੀ ਆਤਮਾ ਨੂੰ ਬ੍ਰਹਮ ਗਿਆਤਾ ਦੇ ਹੀਰੇ ਨਾਲ ਸਾਫ਼ ਕਰ ਲਵੇ, ਇਹ ਮੁੜ ਕੇ ਗੰਦੀ ਨਹੀਂ ਹੁੰਦੀ।
English
When the mind is cleaned with the jewel of spiritual wisdom, it does not become dirty again.
ਜਬ ਲਗੁ ਸਾਹਿਬੁ ਮਨਿ ਵਸੈ; ਤਬ ਲਗੁ ਬਿਘਨੁ. ਨ ਹੋਇ ॥
jab lag saahib man vasai; tab lag bighan. na hoe |
Punjabi
ਜਦ ਤਾਂਈਂ ਸਾਈਂ ਬੰਦੇ ਦੇ ਚਿੱਤ ਅੰਦਰ ਵਸਦਾ ਹੈ, ਉਦੋਂ ਤਾਂਈਂ ਉਸ ਨੂੰ ਕੋਈ ਵੀ ਔਕੜ ਨਹੀਂ ਵਾਪਰਦੀ।
English
As long as the Lord and Master dwells in the mind, no obstacles are encountered.
ਨਾਨਕ. ਸਿਰੁ ਦੇ ਛੁਟੀਐ; ਮਨਿ ਤਨਿ ਸਾਚਾ ਸੋਇ ॥੪॥੧੦॥
naanak. sir de chhutteeai; man tan saachaa soe |4|10|
Punjabi
ਨਾਨਕ, ਸੁਆਮੀ ਨੂੰ ਆਪਣਾ ਸੀਸ ਸਮਰਪਣ ਕਰਲ ਦੁਆਰਾ ਬੰਦਾ ਬੰਦ-ਖ਼ਲਾਸ ਹੋ ਜਾਂਦਾ ਹੈ ਅਤੇ ਪਵਿਤ੍ਰ ਥੀ ਵੰਝਦੀ ਹੈ ਉਸ ਦੀ ਅਤਮਾ ਅਤੇ ਦੇਹ।
English
O Nanak, giving one's head, one is emancipated, and the mind and body become true. ||4||10||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਜੋਗੀ ਜੁਗਤਿ ਨਾਮੁ ਨਿਰਮਾਇਲੁ; ਤਾ ਕੈ ਮੈਲੁ. ਨ ਰਾਤੀ ॥
jogee jugat naam niramaaeil; taa kai mail. na raatee |
Punjabi
ਯੋਗੀ ਜੋ ਸੁਆਮੀ ਦੇ ਨਾਮ ਨਾਲ ਜੁੜਿਆ ਹੋਇਆ ਹੈ ਪਵਿੱਤਰ ਹੈ। ਉਸ ਨੂੰ ਇਕ ਭੋਰਾ ਭਰ ਭੀ ਮਲੀਣਤਾ ਨਹੀਂ ਚਿਮੜਦੀ।
English
The Yogi who is joined to the Naam, the Name of the Lord, is pure; he is not stained by even a particle of dirt.
ਪ੍ਰੀਤਮ ਨਾਥੁ ਸਦਾ ਸਚੁ ਸੰਗੇ; ਜਨਮ ਮਰਣ ਗਤਿ ਬੀਤੀ ॥੧॥
preetam naath sadaa sach sange; janam maran gat beetee |1|
Punjabi
ਪਿਆਰੇ ਸੱਚੇ ਸੁਆਮੀ ਨੂੰ ਉਹ ਹਮੇਸ਼ਾਂ ਆਪਣੇ ਨਾਲ ਜਾਣਦਾ ਹੈ ਅਤੇ ਉਸ ਦੇ ਆਉਣ ਤੇ ਜਾਣ ਦੀ ਹਾਲਤ ਮੁਕ ਜਾਂਦੀ ਹੈ।
English
The True Lord, his Beloved, is always with him; the rounds of birth and death are ended for him. ||1||
ਗੁਸਾਈ. ਤੇਰਾ ਕਹਾ ਨਾਮੁ; ਕੈਸੇ ਜਾਤੀ ॥
gusaaee. teraa kahaa naam; kaise jaatee |
Punjabi
ਹੇ ਕੁਲ ਆਲਮ ਦੇ ਸੁਆਮੀ! ਕਿਹੋ ਜੇਹਾ ਹੈ ਤੈਡਾਂ ਨਾਮ ਅਤੇ ਇਹ ਕਿਸ ਤਰ੍ਹਾਂ ਜਾਣਿਆ ਜਾਂਦਾ ਹੈ?
English
O Lord of the Universe, what is Your Name, and what is it like?
ਜਾ ਤਉ. ਭੀਤਰਿ ਮਹਲਿ ਬੁਲਾਵਹਿ; ਪੂਛਉ ਬਾਤ ਨਿਰੰਤੀ ॥੧॥ ਰਹਾਉ ॥
jaa tau. bheetar mehal bulaaveh; poochhau baat nirantee |1| rahaau |
Punjabi
ਜੇਕਰ ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਲਵੇਂ, ਤਦ ਮੈਂ ਤੈਨੂੰ ਇਹ ਗੱਲ ਪੁਛਾਂਗਾ ਕਿ ਪ੍ਰਾਣੀ ਕਿਸ ਤਰ੍ਹਾਂ ਤੇਰੇ ਨਾਲ ਇਕ ਮਿਕ ਹੋ ਸਕਦਾ ਹੈ? ਠਹਿਰਾਉ।
English
If You summon me into the Mansion of Your Presence, I will ask You, how I can become one with You. ||1||Pause||
ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ; ਹਰਿ ਗੁਣ ਪੂਜੇ ਪਾਤੀ ॥
brahaman braham giaan isanaanee; har gun pooje paatee |
Punjabi
ਕੇਵਲ ਉਹ ਹੀ ਬ੍ਰਹਮਣ ਹੈ, ਜੋ ਰੱਬ ਦੀ ਗਿਆਤ ਅੰਦਰ ਨ੍ਹਾਉਂਦਾ ਹੈ ਅਤੇ ਜਿਸ ਦੇ ਕੋਲ ਉਪਾਸ਼ਨਾ ਦੇ ਪਤਿਆਂ ਦੀ ਥਾਂ ਤੇ ਵਾਹਿਗੁਰੂ ਦੀ ਕੀਰਤੀ ਹੈ।
English
He alone is a Brahmin, who takes his cleansing bath in the spiritual wisdom of God, and whose leaf-offerings in worship are the Glorious Praises of the Lord.
ਏਕੋ ਨਾਮੁ ਏਕੁ ਨਾਰਾਇਣੁ; ਤ੍ਰਿਭਵਣ ਏਕਾ ਜੋਤੀ ॥੨॥
eko naam ek naaraaein; tribhavan ekaa jotee |2|
Punjabi
ਤਿੰਨਾਂ ਹੀ ਜਹਾਨਾਂ ਅੰਦਰ ਕੇਵਲ ਇਕ ਨਾਮ, ਇਕ ਵਿਆਪਕ ਵਾਹਿਗੁਰੂ ਤੇ ਇਕ ਹੀ ਨੂਰ ਹੈ।
English
The One Name, the One Lord, and His One Light pervade the three worlds. ||2||
ਜਿਹਵਾ ਡੰਡੀ ਇਹੁ ਘਟੁ ਛਾਬਾ; ਤੋਲਉ ਨਾਮੁ ਅਜਾਚੀ ॥
jihavaa ddanddee ihu ghatt chhaabaa; tolau naam ajaachee |
Punjabi
ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਅਤੇ ਇਸ ਮਨ ਨੂੰ ਪਲੜਾ ਬਣਾ ਕੇ, ਮੈਂ ਅਮਾਪ ਨਾਮ ਨੂੰ ਜੋਖਦਾ ਹਾਂ।
English
My tongue is the balance of the scale, and this heart of mine is the pan of the scale; I weigh the immeasurable Naam.
ਏਕੋ ਹਾਟੁ ਸਾਹੁ ਸਭਨਾ ਸਿਰਿ; ਵਣਜਾਰੇ ਇਕ ਭਾਤੀ ॥੩॥
eko haatt saahu sabhanaa sir; vanajaare ik bhaatee |3|
Punjabi
ਕੇਵਲ ਇਕੋ ਹੀ ਹੱਟੀ ਹੈ ਤੇ ਸਾਰਿਆਂ ਦੇ ਉਪਰ ਇਕ ਹੀ ਸ੍ਰੋਮਣੀ ਸੁਦਾਗਰ। ਸਾਰੇ ਛੋਟੇ ਵਾਪਾਰੀ ਇਕ ਹੀ ਕਿਸਮ ਦੀ ਵਸਤੂ ਦਾ ਵਾਪਾਰ ਕਰਦੇ ਹਨ।
English
There is one store, and one banker above all; the merchants deal in the one commodity. ||3||
ਦੋਵੈ ਸਿਰੇ. ਸਤਿਗੁਰੂ ਨਿਬੇੜੇ; ਸੋ ਬੂਝੈ. ਜਿਸੁ ਏਕ ਲਿਵ ਲਾਗੀ; ਜੀਅਹੁ ਰਹੈ ਨਿਭਰਾਤੀ ॥
dovai sire. satiguroo niberre; so boojhai. jis ek liv laagee; jeeahu rahai nibharaatee |
Punjabi
ਦੋਹਾਂ ਕਿਨਾਰਿਆਂ ਤੇ ਸੱਚੇ ਗੁਰੂ ਹੀ ਪਾਰ ਉਤਾਰਾ ਕਰਦੇ ਹਨ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ ਜੋ ਇਕ ਸਾਈਂ ਨੂੰ ਪਿਆਰ ਕਰਦਾ ਹੈ ਅਤੇ ਜਿਸ ਦਾ ਮਨ ਭਰਮ ਤੋਂ ਰਹਿਤ ਹੈ।
English
The True Guru saves us at both ends; he alone understands, who is lovingly focused on the One Lord; his inner being remains free of doubt.
ਸਬਦੁ ਵਸਾਏ. ਭਰਮੁ ਚੁਕਾਏ; ਸਦਾ ਸੇਵਕੁ ਦਿਨੁ ਰਾਤੀ ॥੪॥
sabad vasaae. bharam chukaae; sadaa sevak din raatee |4|
Punjabi
ਜੋ ਦਿਨ ਰਾਤ ਹਮੇਸ਼ਾਂ ਆਪਣੇ ਸਾਹਿਬ ਦੀ ਸੇਵਾ ਕਮਾਉਂਦਾ ਹੈ ਉਹ ਸੰਦੇਹ ਰਹਿਤ ਹੋ ਜਾਂਦਾ ਹੈ ਤੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ।
English
The Word of the Shabad abides within, and doubt is ended, for those who constantly serve, day and night. ||4||
ਊਪਰਿ ਗਗਨੁ ਗਗਨ ਪਰਿ ਗੋਰਖੁ; ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥
aoopar gagan gagan par gorakh; taa kaa agam guroo pun vaasee |
Punjabi
ਉਪਰ ਆਸਮਾਨ ਹੈ, ਆਸਮਾਨ ਦੇ ਉਤੇ ਸੰਸਾਰ ਦਾ ਰਖਿਅਕ ਵਾਹਿਗੁਰੂ ਹੈ ਅਤੇ ਉਸ ਸੰਸਾਰ ਦਾ ਬੇਅੰਦਾਜ਼ ਵੱਡਾ ਸਾਈਂ ਉਥੇ ਵਸਦਾ ਹੈ।
English
Above is the sky of the mind, and beyond this sky is the Lord, the Protector of the World; the Inaccessible Lord God; the Guru abides there as well.
ਗੁਰ ਬਚਨੀ. ਬਾਹਰਿ ਘਰਿ ਏਕੋ; ਨਾਨਕੁ ਭਇਆ ਉਦਾਸੀ ॥੫॥੧੧॥
gur bachanee. baahar ghar eko; naanak bheaa udaasee |5|11|
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਬਾਹਰਵਾਰ ਅਤੇ ਘਰ ਨੂੰ ਮੈਂ ਇਕ ਸਮਾਨ ਜਾਣਦਾ ਹਾਂ। ਨਾਨਕ ਐਹੋ ਜੇਹਾ ਤਿਆਗੀ ਥੀ ਗਿਆ ਹੈ।
English
According to the Word of the Guru's Teachings, what is outside is the same as what is inside the home of the self. Nanak has become a detached renunciate. ||5||11||