Ang 1007
ਮੇਰੇ ਮਨ; ਨਾਮੁ ਹਿਰਦੈ ਧਾਰਿ ॥
mere man; naam hiradai dhaar |
Punjabi
ਹੇ ਮੈਂਡੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਅੰਦਰ ਟਿਕਾ।
English
O my mind, enshrine the Naam, the Name of the Lord, within your heart.
ਕਰਿ ਪ੍ਰੀਤਿ. ਮਨੁ ਤਨੁ ਲਾਇ ਹਰਿ ਸਿਉ; ਅਵਰ ਸਗਲ ਵਿਸਾਰਿ ॥੧॥ ਰਹਾਉ ॥
kar preet. man tan laae har siau; avar sagal visaar |1| rahaau |
Punjabi
ਤੂੰ ਆਪਣੇ ਪ੍ਰਭੂ ਨਾਲ ਪਿਰਹੜੀ ਪਾ, ਆਪਣੀ ਆਤਮਾ ਅਤੇ ਦੇਹ ਉਸ ਨਾਲ ਜੋੜ ਅਤੇ ਤੂੰ ਹੋਰ ਸਾਰਾ ਕੁਛ ਭੁਲਾ ਦੇ। ਠਹਿਰਾਉ।
English
Love the Lord, and commit your mind and body to Him; forget everything else. ||1||Pause||
ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ; ਤੂ ਆਪਨ ਆਪੁ ਨਿਵਾਰਿ ॥
jeeo man tan praan prabh ke; too aapan aap nivaar |
Punjabi
ਆਤਮਾ, ਚਿੱਤ, ਦੇਹ ਅਤੇ ਜਿੰਦ-ਜਾਨ ਸੁਆਮੀ ਦੀ ਮਲਕੀਅਤ ਹਨ, ਇਸ ਲਈ ਤੂੰ ਆਪਣੀ ਸਵੈ-ਚੰਗਤਾ ਨੂੰ ਛੱਡ ਦੇ।
English
Soul, mind, body and breath of life belong to God; eliminate your self-conceit.
ਗੋਵਿਦ ਭਜੁ ਸਭਿ ਸੁਆਰਥ ਪੂਰੇ; ਨਾਨਕ. ਕਬਹੁ, ਨ ਹਾਰਿ ॥੨॥੪॥੨੭॥
govid bhaj sabh suaarath poore; naanak. kabahu, na haar |2|4|27|
Punjabi
ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਤੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਕਦੇ ਭੀ ਸ਼ਿਕਸਤ ਨਹੀਂ ਖਾਵੇਗਾਂ।
English
Meditate, vibrate on the Lord of the Universe, and all your desires shall be fulfilled; O Nanak, you shall never be defeated. ||2||4||27||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਤਜਿ ਆਪੁ. ਬਿਨਸੀ ਤਾਪੁ; ਰੇਣ ਸਾਧੂ ਥੀਉ ॥
taj aap. binasee taap; ren saadhoo theeo |
Punjabi
ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸੰਤਾਂ ਦੇ ਪੈਰਾਂ ਦੀ ਧੂੜ ਥੀ ਵੰਝ ਅਤੇ ਤੇਰੀ ਪੀੜ ਨਵਿਰਤ ਹੋ ਜਾਊਗੀ।
English
Renounce your self-conceit, and the fever shall depart; become the dust of the feet of the Holy.
ਤਿਸਹਿ ਪਰਾਪਤਿ ਨਾਮੁ ਤੇਰਾ; ਕਰਿ ਕ੍ਰਿਪਾ ਜਿਸੁ ਦੀਉ ॥੧॥
tiseh paraapat naam teraa; kar kripaa jis deeo |1|
Punjabi
ਕੇਵਲ ਉਹ ਹੀ ਤੇਰੇ ਨਾਮ ਨੂੰ ਪਾਉਂਦਾ ਹੈ, ਹੇ ਸੁਆਮੀ! ਜਿਸ ਨੂੰ ਤੂੰ ਮਿਹਰ ਧਾਰ ਕੇ ਇਹ ਪ੍ਰਦਾਨ ਕਰਦਾ ਹੈਂ।
English
He alone receives Your Name, Lord, whom You bless with Your Mercy. ||1||
ਮੇਰੇ ਮਨ; ਨਾਮੁ ਅੰਮ੍ਰਿਤੁ ਪੀਉ ॥
mere man; naam amrit peeo |
Punjabi
ਹੇ ਮੇਰੀ ਜਿੰਦੜੀਏ! ਤੂੰ ਨਾਮ ਦੇ ਅੰਮ੍ਰਿਤ ਨੂੰ ਪਾਨ ਕਰ।
English
O my mind, drink in the Ambrosial Nectar of the Naam, the Name of the Lord.
ਆਨ ਸਾਦ ਬਿਸਾਰਿ ਹੋਛੇ; ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥
aan saad bisaar hochhe; amar jug jug jeeo |1| rahaau |
Punjabi
ਤੂੰ ਹੋਰਸ ਤੁੱਛ ਸੁਆਦਾਂ ਨੂੰ ਛੱਡ ਦੇ। ਇਸ ਤਰ੍ਹਾਂ ਤੂੰ ਅਬਿਨਾਸੀ ਹੋ ਕੇ ਸਾਰਿਆਂ ਯੁੱਗਾਂ ਅੰਦਰ ਜੀਉਂਦਾ ਰਹੇਗਾਂ। ਠਹਿਰਾਉ।
English
Abandon other bland, insipid tastes; become immortal, and live throughout the ages. ||1||Pause||
ਨਾਮੁ ਇਕ ਰਸ ਰੰਗ ਨਾਮਾ; ਨਾਮਿ ਲਾਗੀ ਲੀਉ ॥
naam ik ras rang naamaa; naam laagee leeo |
Punjabi
ਤੂੰ ਲਗਾਤਾਰ ਨਾਮ ਦਾ ਉਚਾਰਨ ਕਰ, ਨਾਮ ਦਾ ਅਨੰਦ ਮਾਣ ਅਤੇ ਨਾਮ ਨਾਲ ਹੀ ਪਿਰਹੜੀ ਪਾ।
English
Savor the essence of the One and only Naam; love the Naam, focus and attune yourself to the Naam.
ਮੀਤੁ ਸਾਜਨੁ ਸਖਾ ਬੰਧਪੁ; ਹਰਿ ਏਕੁ ਨਾਨਕ. ਕੀਉ ॥੨॥੫॥੨੮॥
meet saajan sakhaa bandhap; har ek naanak. keeo |2|5|28|
Punjabi
ਨਾਨਕ ਨੇ ਇੱਕ ਵਾਹਿਗੁਰੂ ਨੂੰ ਹੀ ਆਪਣਾ ਦੋਸਤ ਯਾਰ, ਸਾਥੀ ਅਤੇ ਸਨਬੰਧੀ ਬਣਾਇਆ ਹੈ।
English
Nanak has made the One Lord his only friend, companion and relative. ||2||5||28||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਪ੍ਰਤਿਪਾਲਿ. ਮਾਤਾ ਉਦਰਿ ਰਾਖੈ; ਲਗਨਿ ਦੇਤ ਨ. ਸੇਕ ॥
pratipaal. maataa udar raakhai; lagan det na. sek |
Punjabi
ਸਾਈਂ ਪ੍ਰਾਣੀ ਨੂੰ ਮਾਂ ਦੇ ਪੇਟ ਵਿੱਚ ਪਾਲਦਾ-ਪੋਸਦਾ ਅਤੇ ਬਚਾਉਂਦਾ ਹੈ ਅਤੇ ਗਰਮੀ, ਉਸ ਨੂੰ ਨਹੀਂ ਪੋਂਹ ਦੀ।
English
He nourishes and preserves mortals in the womb of the mother, so that the fiery heat does not hurt them.
ਸੋਈ ਸੁਆਮੀ ਈਹਾ ਰਾਖੈ; ਬੂਝੁ ਬੁਧਿ ਬਿਬੇਕ ॥੧॥
soee suaamee eehaa raakhai; boojh budh bibek |1|
Punjabi
ਉਹੀ ਸਾਹਿਬ ਉਸ ਦੀ ਏਥੇ ਰੱਖਿਆ ਕਰਦਾ ਹੈ। ਆਪਣੀ ਵਿਚਾਰ ਵਾਲੀ ਅਕਲ ਰਾਹੀਂ ਤੂੰ ਇਸ ਨੂੰ ਸਮਝ।
English
That Lord and Master protects us here. Understand this in your mind. ||1||
ਮੇਰੇ ਮਨ; ਨਾਮ ਕੀ ਕਰਿ ਟੇਕ ॥
mere man; naam kee kar ttek |
Punjabi
ਹੇ ਮੇਰੇ ਮਨੂਏ! ਤੂੰ ਸਾਈਂ ਦੇ ਨਾਮ ਦਾ ਆਸਰਾ ਲੈ।
English
O my mind, take the Support of the Naam, the Name of the Lord.
ਤਿਸਹਿ ਬੂਝੁ ਜਿਨਿ ਤੂ ਕੀਆ; ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥
tiseh boojh jin too keea; prabh karan kaaran ek |1| rahaau |
Punjabi
ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੈਨੂੰ ਰੱਚਿਆ ਹੈ। ਇਕ ਪ੍ਰਭੂ ਹੀ ਹੇਤੂਆਂ ਦਾ ਹੇਤੂ ਹੈ। ਠਹਿਰਾਉ।
English
Understand the One who created you; the One God is the Cause of causes. ||1||Pause||
ਚੇਤਿ ਮਨ ਮਹਿ. ਤਜਿ ਸਿਆਣਪ; ਛੋਡਿ ਸਗਲੇ ਭੇਖ ॥
chet man meh. taj siaanap; chhodd sagale bhekh |
Punjabi
ਤੂੰ ਸਾਈਂ ਨੂੰ ਆਪਣੇ ਚਿੱਤ ਅੰਦਰ ਯਾਦ ਕਰ, ਆਪਣੀ ਚਤੁਰਾਈ ਛੱਡ ਦੇ ਅਤੇ ਸਮੂਹ ਭੇਸਾਂ ਨੂੰ ਤਲਾਂਜਲੀ ਦੇ ਛੱਡ।
English
Remember the One Lord in your mind, renounce your clever tricks, and give up all your religious robes.
ਸਿਮਰਿ ਹਰਿ ਹਰਿ ਸਦਾ ਨਾਨਕ; ਤਰੇ ਕਈ ਅਨੇਕ ॥੨॥੬॥੨੯॥
simar har har sadaa naanak; tare kee anek |2|6|29|
Punjabi
ਸਦੀਵ ਹੀ ਸੁਆਮੀ ਮਾਲਕ ਦਾ ਆਰਾਧਨ ਕਰਨ ਦੁਆਰਾ ਹੇ ਨਾਨਕ! ਅਣਗਿਣਤ ਹੀ ਪਾਰ ਉੱਤਰ ਗਏ ਹਨ।
English
Meditating in remembrance forever on the Lord, Har, Har, O Nanak, countless beings have been saved. ||2||6||29||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਪਤਿਤ. ਪਾਵਨ ਨਾਮੁ ਜਾ ਕੋ; ਅਨਾਥ ਕੋ ਹੈ ਨਾਥੁ ॥
patit. paavan naam jaa ko; anaath ko hai naath |
Punjabi
ਜਿਸ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ; ਉਹ ਨਿਖ਼ਸਮਿਆਂ ਦਾ ਖ਼ਸਮ ਹੈ।
English
His Name is the Purifier of sinners; He is the Master of the masterless.
ਮਹਾ ਭਉਜਲ ਮਾਹਿ ਤੁਲਹੋ; ਜਾ ਕੋ ਲਿਖਿਓ ਮਾਥ ॥੧॥
mahaa bhaujal maeh tulaho; jaa ko likhio maath |1|
Punjabi
ਪਰਮ ਭਿਆਨਕ ਸੰਸਾਰ-ਸਮੁੰਦਰ ਅੰਦਰ, ਸੁਆਮੀ ਹੀ ਇਕ ਤੁਲਹੜਾ ਹੈ। ਕੇਵਲ ਉਹ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉਤੇ ਐਸੀ ਲਿਖਤਾਕਾਰ ਲਿਖੀ ਹੋਈ ਹੈ।
English
In the vast and terrifying world-ocean, he is the raft for those who have such destiny inscribed on their foreheads. ||1||
ਡੂਬੇ; ਨਾਮ ਬਿਨੁ. ਘਨ ਸਾਥ ॥
ddoobe; naam bin. ghan saath |
Punjabi
ਨਾਮ ਦੇ ਬਗ਼ੈਰ ਮਨੁੱਖਾਂ ਦੇ ਘਣੇਰੇ ਪੂਰ ਡੁਬ ਗਏ ਹਨ।
English
Without the Naam, the Name of the Lord, huge numbers of companions have drowned.
ਕਰਣ ਕਾਰਣੁ ਚਿਤਿ. ਨ ਆਵੈ; ਦੇ ਕਰਿ ਰਾਖੈ ਹਾਥ ॥੧॥ ਰਹਾਉ ॥
karan kaaran chit. na aavai; de kar raakhai haath |1| rahaau |
Punjabi
ਕੰਮਾਂ ਦੇ ਕਰਣਹਾਰ ਵਾਹਿਗੁਰੂ ਨੂੰ ਬੰਦਾ ਚੇਤੇ ਨਹੀਂ ਕਰਦਾ। ਆਪਣੀ ਸਹਾਇਤਾ ਦਾ ਹੱਥ ਦੇ ਕੇ, ਸਾਈਂ ਉਸ ਦੀ ਰੱਖਿਆ ਕਰਦਾ ਹੈ। ਠਹਿਰਾਉ।
English
Even if someone does not remember the Lord, the Cause of causes, still, the Lord reaches out with His hand, and saves him. ||1||Pause||
ਸਾਧਸੰਗਤਿ ਗੁਣ ਉਚਾਰਣ; ਹਰਿ ਨਾਮ ਅੰਮ੍ਰਿਤ ਪਾਥ ॥
saadhasangat gun uchaaran; har naam amrit paath |
Punjabi
ਸਤਿਸੰਗਤ ਨਾਲ ਜੋੜ ਕੇ, ਤੂੰ ਸੁਆਮੀ ਦੀ ਸਿਫੰਤਸਨ ਉਚਾਰਨ ਕਰ ਅਤੇ ਸੁਆਮੀ ਦਾ ਅੰਮ੍ਰਿਤ ਨਾਮ ਤੈਨੂੰ ਮਾਰਗ ਵਿਖਾਲ ਕੇਊਗਾ।
English
In the Saadh Sangat, the Company of the Holy, chant the Glorious Praises of the Lord, and take the Path of the Ambrosial Name of the Lord.
ਕਰਹੁ ਕ੍ਰਿਪਾ ਮੁਰਾਰਿ ਮਾਧਉ; ਸੁਣਿ ਨਾਨਕ. ਜੀਵੈ ਗਾਥ ॥੨॥੭॥੩੦॥
karahu kripaa muraar maadhau; sun naanak. jeevai gaath |2|7|30|
Punjabi
ਹੇ ਹੰਕਾਰ ਦੇ ਵੈਰੀ ਤੇ ਮਾਇਆ ਦੇ ਸੁਆਮੀ ਵਾਹਿਗੁਰੂ!ਨੂੰ ਤੂੰ ਨਾਨਕ ਉੱਤੇ ਮਿਹਰ ਧਾਰ। ਉਹ ਤੇਰੀ ਕਥਾ ਵਾਰਤਾ ਸੁਣ ਕੇ ਜੀਉਂਦਾ ਹੈ।
English
Shower me with Your Mercy, O Lord; listening to Your sermon, Nanak lives. ||2||7||30||
ਮਾਰੂ ਅੰਜੁਲੀ ਮਹਲਾ ੫ ਘਰੁ ੭ ॥
maaroo anjulee mahalaa 5 ghar 7 |
Punjabi
ਮਾਰੂ ਅੰਜੁਲੀ ਪੰਜਵੀਂ ਪਾਤਿਸ਼ਾਹੀ।
English
Maaroo, Anjulee ~ With Hands Cupped In Prayer, Fifth Mehl, Seventh House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੰਜੋਗੁ ਵਿਜੋਗੁ; ਧੁਰਹੁ ਹੀ ਹੂਆ ॥
sanjog vijog; dhurahu hee hooaa |
Punjabi
ਮਿਲਾਪ ਅਤੇ ਵਿਛੋੜਾ ਪ੍ਰਭੂ ਨੇ ਹੀ ਨੀਅਤ ਕੀਤਾ ਹੈ।
English
Union and separation are ordained by the Primal Lord God.
ਪੰਚ ਧਾਤੁ ਕਰਿ; ਪੁਤਲਾ ਕੀਆ ॥
panch dhaat kar; putalaa keea |
Punjabi
ਪੰਜਾਂ ਤੱਤਾਂ ਤੋਂ ਇਹ ਦੇਹ ਬਣਾਈ ਗਈ ਹੈ।
English
The puppet is made from the five elements.
ਸਾਹੈ ਕੈ. ਫੁਰਮਾਇਅੜੈ ਜੀ; ਦੇਹੀ ਵਿਚਿ, ਜੀਉ ਆਇ ਪਇਆ ॥੧॥
saahai kai. furamaaeiarrai jee; dehee vich, jeeo aae peaa |1|
Punjabi
ਮਹਾਰਾਜ ਮਾਲਕ ਦੇ ਹੁਕਮ ਦੁਆਰਾ ਆਤਮਾ ਆ ਕੇ ਸਰੀਰ ਅੰਦਰ ਪ੍ਰਵੇਸ਼ ਕਰ ਗਈ।
English
By the Command of the Dear Lord King, the soul came and entered into the body. ||1||
ਜਿਥੈ ਅਗਨਿ ਭਖੈ; ਭੜਹਾਰੇ ॥
jithai agan bhakhai; bharrahaare |
Punjabi
ਜਿਥੇ ਅੱਗ ਐਊਂ ਬਲਦੀ ਹੈ ਜਿਸ ਤਰ੍ਹਾਂ ਇੱਕ ਭੱਠੀ ਵਿੱਚ;
English
In that place, where the fire rages like an oven,
ਊਰਧ ਮੁਖ; ਮਹਾ ਗੁਬਾਰੇ ॥
aooradh mukh; mahaa gubaare |
Punjabi
ਜਿੱਥੇ ਅਨ੍ਹੇਰ ਘੁਪ ਅੰਦਰ ਬੰਦਾ ਮੂਧੇ ਮੂੰਹ ਪਿਆ ਹੁੰਦਾ ਹੈ;
English
in that darkness where the body lies face down
ਸਾਸਿ ਸਾਸਿ ਸਮਾਲੇ ਸੋਈ; ਓਥੈ ਖਸਮਿ ਛਡਾਇ ਲਇਆ ॥੨॥
saas saas samaale soee; othai khasam chhaddaae leaa |2|
Punjabi
ਓੱਥੇ ਉਹ ਉਸ ਸੁਆਮੀ ਨੂੰ ਹਰ ਸੁਆਸ ਸਨਾਲ ਸਿਮਰਦਾ ਹੈ ਅਤੇ ਸੁਆਮੀ ਉਸ ਨੂੰ ਬਚਾ ਲੈਂਦਾ ਹੈ।
English
- there, one remembers his Lord and Master with each and every breath, and then he is rescued. ||2||
ਵਿਚਹੁ ਗਰਭੈ; ਨਿਕਲਿ ਆਇਆ ॥
vichahu garabhai; nikal aaeaa |
Punjabi
ਉਹ ਮਾਂ ਦੇ ਪੇਟ ਵਿਚੋਂ ਬਾਹਰ ਨਿਕਲ ਆਉਂਦਾ ਹੈ,
English
Then, one comes out from within the womb,
ਖਸਮੁ ਵਿਸਾਰਿ; ਦੁਨੀ ਚਿਤੁ ਲਾਇਆ ॥
khasam visaar; dunee chit laaeaa |
Punjabi
ਅਤੇ ਆਪਣੇ ਸੁਆਮੀ ਨੂੰ ਭੁਲਾ ਆਪਣੇ ਮਨ ਨੂੰ ਦੁਨੀਆਂ ਨਾਲ ਜੋੜ ਲੈਂਦਾ ਹੈ।
English
and forgetting his Lord and Master, he attaches his consciousness to the world.
ਆਵੈ ਜਾਇ ਭਵਾਈਐ ਜੋਨੀ; ਰਹਣੁ ਨ ਕਿਤਹੀ ਥਾਇ ਭਇਆ ॥੩॥
aavai jaae bhavaaeeai jonee; rehan na kitahee thaae bheaa |3|
Punjabi
ਉਹ ਆਉਂਦਾ, ਜਾਂਦਾ ਅਤੇ ਜੂਨੀਆਂ ਅੰਦਰ ਭੁਆਇਆ ਜਾਂਦਾ ਹੈ, ਕਿਸੇ ਜਗ੍ਹਾ ਤੇ ਭੀ ਉਸ ਨੂੰ ਠਹਿਰਨਾ ਨਹੀਂ ਮਿਲਦਾ।
English
He comes and goes, and wanders in reincarnation; he cannot remain anywhere. ||3||
ਮਿਹਰਵਾਨਿ; ਰਖਿ ਲਇਅਨੁ ਆਪੇ ॥
miharavaan; rakh leian aape |
Punjabi
ਦਇਆਵਾਲ ਮਾਲਕ ਖ਼ੁਦ ਹੀ ਪ੍ਰਾਣੀ ਦੀ ਰੱਖਿਆ ਕਰਦਾ ਹੈ।
English
The Merciful Lord Himself emancipates.
ਜੀਅ ਜੰਤ ਸਭਿ; ਤਿਸ ਕੇ ਥਾਪੇ ॥
jeea jant sabh; tis ke thaape |
Punjabi
ਸਾਰੇ ਪ੍ਰਾਣਧਾਰੀਆਂ ਨੂੰ ਉਹ ਆਪ ਹੀ ਅਸਥਾਪਨ ਕਰਦਾ ਹੈ।
English
He created and established all beings and creatures.
ਜਨਮੁ ਪਦਾਰਥੁ ਜਿਣਿ ਚਲਿਆ ਨਾਨਕ; ਆਇਆ. ਸੋ ਪਰਵਾਣੁ ਥਿਆ ॥੪॥੧॥੩੧॥
janam padaarath jin chaliaa naanak; aaeaa. so paravaan thiaa |4|1|31|
Punjabi
ਪ੍ਰਾਮਣੀਕ ਹੈ ਉਸ ਦਾ ਆਗਮਨ, ਹੇ ਨਾਨਕ! ਜੋ ਆਪਣੇ ਅਮੋਲਕ ਮਨੁਖੀ ਜੀਵਨ ਨੂੰ ਜਿੱਤ ਕੇ ਏਥੋਂ ਕੂਚ ਕਰਦਾ ਹੈ।
English
Those who depart after having been victorious in this priceless human life - O Nanak, their coming into the world is approved. ||4||1||31||