Ang 1006
ਅਟਲ ਅਖਇਓ ਦੇਵਾ; ਮੋਹਨ ਅਲਖ ਅਪਾਰਾ ॥
attal akheo devaa; mohan alakh apaaraa |
Punjabi
ਅਹਿੱਲ, ਅਬਿਨਾਸ਼ੀ, ਅਦ੍ਰਿਸ਼ਟ ਅਤੇ ਅਨੰਤ ਹੈਂ ਤੂੰ, ਹੇ ਮੇਰੇ ਮੋਹ ਲੈਣ ਵਾਲੇ ਮਾਲਕ!
English
You are eternal and unchanging, imperishable, invisible and infinite, O divine fascinating Lord.
ਦਾਨੁ ਪਾਵਉ ਸੰਤਾ ਸੰਗੁ; ਨਾਨਕ ਰੇਨੁ ਦਾਸਾਰਾ ॥੪॥੬॥੨੨॥
daan paavau santaa sang; naanak ren daasaaraa |4|6|22|
Punjabi
ਹੇ ਸੁਆਮੀ! ਤੂੰ ਨਾਨਕ ਨੂੰ ਸਤਿ ਸੰਗਤ ਅਤੇ ਆਪਣੇ ਗੋਲਿਆਂ ਦੇ ਪੈਰਾਂ ਦੀ ਧੂੜ ਦੀ ਦਾਤ ਪਰਦਾਨ ਕਰ।
English
Please bless Nanak with the gift of the Society of the Saints, and the dust of the feet of Your slaves. ||4||6||22||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਤ੍ਰਿਪਤਿ ਆਘਾਏ ਸੰਤਾ ॥
tripat aaghaae santaa |
Punjabi
ਉਹ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ,
English
The Saints are fulfilled and satisfied;
ਗੁਰ ਜਾਨੇ ਜਿਨ ਮੰਤਾ ॥
gur jaane jin mantaa |
Punjabi
ਜਿਹੜੇ ਸਾਧੂ ਗੁਰਾਂ ਦੇ ਉਪਦੇਸ਼ ਨੂੰ ਅਨੁਭਵ ਕਰਦੇ ਹਨ।
English
they know the Guru's Mantra and the Teachings.
ਤਾ ਕੀ; ਕਿਛੁ ਕਹਨੁ. ਨ ਜਾਈ ॥
taa kee; kichh kehan. na jaaee |
Punjabi
ਉਨ੍ਹਾਂ ਦੀ ਉਪਮਾ ਕੁਝ ਭੀ ਆਖੀ ਨਹੀਂ ਜਾ ਸਕਦੀ,
English
They cannot even be described;
ਜਾ ਕਉ; ਨਾਮ ਬਡਾਈ ॥੧॥
jaa kau; naam baddaaee |1|
Punjabi
ਜਿਨ੍ਹਾਂ ਨੂੰ ਨਾਮ ਦੀ ਪ੍ਰਭਤਾ ਪ੍ਰਾਪਤ ਹੋਈ ਹੈ।
English
they are blessed with the glorious greatness of the Naam, the Name of the Lord. ||1||
ਲਾਲੁ; ਅਮੋਲਾ ਲਾਲੋ ॥
laal; amolaa laalo |
Punjabi
ਮੇਰਾ ਪ੍ਰੀਤਮ ਇਕ ਅਣਮੁਲਾ ਜਵੇਹਰ ਹੈ।
English
My Beloved is a priceless jewel.
ਅਗਹ ਅਤੋਲਾ ਨਾਮੋ ॥੧॥ ਰਹਾਉ ॥
agah atolaa naamo |1| rahaau |
Punjabi
ਨਾਂ ਪ੍ਰਾਪਤ ਹੋਣ ਵਾਲਾ ਅਤੇ ਅਮਾਪ ਹੈ ਉਸ ਦਾ ਨਾਮ। ਠਹਿਰਾਉ।
English
His Name is unattainable and immeasurable. ||1||Pause||
ਅਵਿਗਤ ਸਿਉ ਮਾਨਿਆ ਮਾਨੋ ॥
avigat siau maaniaa maano |
Punjabi
ਜਿਸ ਦੀ ਆਤਮਾ, ਅਬਿਨਾਸ਼ੀ ਪ੍ਰਭੂ ਨਾਲ ਪ੍ਰਸੰਨ ਥੀ ਗਈ ਹੈ;
English
One whose mind is satisfied believing in the imperishable Lord God,
ਗੁਰਮੁਖਿ ਤਤੁ ਗਿਆਨੋ ॥
guramukh tat giaano |
Punjabi
ਉਹ ਗੁਰਾਂ ਦੀ ਦਇਆ ਦੁਆਰਾ, ਬ੍ਰਹਮ-ਬੋਧ ਦੇ ਜੋਹਰ ਨੂੰ ਪ੍ਰਾਪਤ ਕਰ ਲੈਂਦਾ ਹੈ।
English
becomes Gurmukh and attains the essence of spiritual wisdom.
ਪੇਖਤ ਸਗਲ ਧਿਆਨੋ ॥
pekhat sagal dhiaano |
Punjabi
ਉਹ ਸਾਰਿਆਂ ਨੂੰ ਵੇਖਦਾ ਹੈ, ਪਰ ਸਾਈਂ ਦੇ ਖ਼ਿਆਲ ਅੰਦਰ ਲੀਨ ਰਹਿੰਦਾ ਹੈ,
English
He sees all in his meditation.
ਤਜਿਓ; ਮਨ ਤੇ ਅਭਿਮਾਨੋ ॥੨॥
tajio; man te abhimaano |2|
Punjabi
ਜੋ ਆਪਣੇ ਚਿੱਤ ਅੰਦਰੋਂ ਹੰਕਾਰ ਨੂੰ ਕੱਢ ਦਿੰਦਾ ਹੈ।
English
He banishes egotistical pride from his mind. ||2||
ਨਿਹਚਲੁ; ਤਿਨ ਕਾ ਠਾਣਾ ॥
nihachal; tin kaa tthaanaa |
Punjabi
ਮੁਸਤਕਿਲ ਹੈ ਉਨ੍ਹਾਂ ਦਾ ਟਿਕਾਣਾ,
English
Permanent is the place of those
ਗੁਰ ਤੇ. ਮਹਲੁ ਪਛਾਣਾ ॥
gur te. mehal pachhaanaa |
Punjabi
ਜੋ ਗੁਰਾਂ ਦੇ ਰਾਹੀਂ ਆਪਣੇ ਪ੍ਰਭੂ ਦੀ ਹਜ਼ੂਰੀ ਨੂੰ ਅਨੁਭਵ ਕਰਦੇ ਹਨ।
English
who, through the Guru, realize the Mansion of the Lord's Presence.
ਅਨਦਿਨੁ; ਗੁਰ ਮਿਲਿ ਜਾਗੇ ॥
anadin; gur mil jaage |
Punjabi
ਗੁਰਾਂ ਨੂੰ ਮਿਲ ਕੇ ਉਹ ਰੈਣ ਅਤੇ ਦਿਹੁੰ ਜਾਗਦੇ ਰਹਿੰਦੇ ਹਨ,
English
Meeting the Guru, they remain awake and aware night and day;
ਹਰਿ ਕੀ ਸੇਵਾ ਲਾਗੇ ॥੩॥
har kee sevaa laage |3|
Punjabi
ਅਤੇ ਆਪਣੇ ਆਪ ਨੂੰ ਪ੍ਰਭੂ ਦੀ ਟਹਿਲ ਅੰਦਰ ਜੋੜਦੇ ਹਨ।
English
they are committed to the Lord's service. ||3||
ਪੂਰਨ ਤ੍ਰਿਪਤਿ ਅਘਾਏ ॥
pooran tripat aghaae |
Punjabi
ਉਹ ਪੂਰੀ ਤਰ੍ਹਾਂ ਰੱਜ ਤੇ ਧ੍ਰਾਪ ਜਾਂਦੇ ਹਨ,
English
They are perfectly fulfilled and satisfied,
ਸਹਜ ਸਮਾਧਿ ਸੁਭਾਏ ॥
sehaj samaadh subhaae |
Punjabi
ਅਤੇ ਸੁਖੈਨ ਹੀ ਸੁਆਮੀ ਦੀ ਧਿਆਨ ਅਵਸਥਾ ਵਿੱਚ ਲੀਨ ਹੋ ਜਾਂਦੇ ਹਨ।
English
intuitively absorbed in Samaadhi.
ਹਰਿ ਭੰਡਾਰੁ. ਹਾਥਿ ਆਇਆ ॥
har bhanddaar. haath aaeaa |
Punjabi
ਪ੍ਰਭੂ ਦਾ ਖ਼ਜ਼ਾਨਾ ਉਨ੍ਹਾਂ ਦੇ ਹੱਥ ਲੱਗ ਜਾਂਦਾ ਹੈ।
English
The Lord's treasure comes into their hands;
ਨਾਨਕ; ਗੁਰ ਤੇ ਪਾਇਆ ॥੪॥੭॥੨੩॥
naanak; gur te paaeaa |4|7|23|
Punjabi
ਗੁਰਾਂ ਦੇ ਰਾਹੀਂ ਉਹ ਇਸ ਨੂੰ ਪ੍ਰਾਪਤ ਹੁੰਦੇ ਹਨ, ਹੇ ਨਾਨਕ!
English
O Nanak, through the Guru, they attain it. ||4||7||23||
ਮਾਰੂ ਮਹਲਾ ੫ ਘਰੁ ੬ ਦੁਪਦੇ ॥
maaroo mahalaa 5 ghar 6 dupade |
Punjabi
ਮਾਰੂ ਪੰਜਵੀਂ ਪਾਤਿਸ਼ਾਹੀ ਦੁਪਦੇ।
English
Maaroo, Fifth Mehl, Sixth House, Dho-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਛੋਡਿ ਸਗਲ ਸਿਆਣਪਾ; ਮਿਲਿ ਸਾਧ. ਤਿਆਗਿ ਗੁਮਾਨੁ ॥
chhodd sagal siaanapaa; mil saadh. tiaag gumaan |
Punjabi
ਤੂੰ ਆਪਣੀਆਂ ਸਾਰੀਆਂ ਚਾਲਾਕੀਆਂ ਛੱਡ ਦੇ ਅਤੇ ਸੰਤਾਂ ਨਾਲ ਮਿਲ ਕੇ ਆਪਣੀ ਹੰਗਤਾ ਨੂੰ ਮੇਟ ਸੁੱਟ।
English
Abandon all your clever tricks; meet with the Holy, and renounce your egotistical pride.
ਅਵਰੁ ਸਭੁ ਕਿਛੁ ਮਿਥਿਆ; ਰਸਨਾ ਰਾਮ ਰਾਮ ਵਖਾਨੁ ॥੧॥
avar sabh kichh mithiaa; rasanaa raam raam vakhaan |1|
Punjabi
ਹੋਰ ਸਾਰਾ ਕੁਝ ਝੂਠ ਹੈ, ਇਸ ਲਈ ਆਪਣੀ ਜੀਭ੍ਹਾ ਨਾਲ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ।
English
Everything else is false; with your tongue, chant the Name of the Lord, Raam, Raam. ||1||
ਮੇਰੇ ਮਨ; ਕਰਨ ਸੁਣਿ ਹਰਿ ਨਾਮੁ ॥
mere man; karan sun har naam |
Punjabi
ਹੇ ਮੇਰੀ ਜਿੰਦੇ! ਤੂੰ ਆਪਣਿਆਂ ਕੰਨਾਂ ਨਾਲ ਰੱਬ ਦਾ ਨਾਮ ਸੁਣ।
English
O my mind, with your ears, listen to the Name of the Lord.
ਮਿਟਹਿ ਅਘ ਤੇਰੇ. ਜਨਮ ਜਨਮ ਕੇ; ਕਵਨੁ ਬਪੁਰੋ ਜਾਮੁ ॥੧॥ ਰਹਾਉ ॥
mitteh agh tere. janam janam ke; kavan bapuro jaam |1| rahaau |
Punjabi
ਤੇਰੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਣਗੇ। ਤਦ ਗ਼ਰੀਬ ਯਮ ਤੈਨੂੰ ਕੀ ਕਰ ਸਕਦਾ ਹੈ? ਠਹਿਰਾਉ।
English
The sins of your many past lifetimes shall be washed away; then, what can the wretched Messenger of Death do to you? ||1||Pause||
ਦੂਖ ਦੀਨ ਨ ਭਉ ਬਿਆਪੈ; ਮਿਲੈ ਸੁਖ ਬਿਸ੍ਰਾਮੁ ॥
dookh deen na bhau biaapai; milai sukh bisraam |
Punjabi
ਦੁਖ, ਗਰੀਬੀ ਅਤੇ ਡਰ ਤੈਨੂੰ ਨਹੀਂ ਸਤਾਉਣਗੇ ਅਤੇ ਆਰਾਮ ਦੀ ਥਾਂ ਮਿਲ ਜਾਵੇਗੀ।
English
Pain, poverty and fear shall not afflict you, and you shall find peace and pleasure.
ਗੁਰ ਪ੍ਰਸਾਦਿ ਨਾਨਕੁ ਬਖਾਨੈ; ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥
gur prasaad naanak bakhaanai; har bhajan tat giaan |2|1|24|
Punjabi
ਗੁਰਾਂ ਦੀ ਦਇਆ ਦੁਆਰਾ ਨਾਨਕ ਆਖਦਾ ਹੈ ਕਿ ਸਾਈਂ ਦਾ ਸਿਮਰਨ। ਸਮੂਹ ਗਿਆਤ ਦਾ ਜੌਹਰ ਹੈ।
English
By Guru's Grace, Nanak speaks; meditation on the Lord is the essence of spiritual wisdom. ||2||1||24||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਜਿਨੀ ਨਾਮੁ ਵਿਸਾਰਿਆ; ਸੇ ਹੋਤ ਦੇਖੇ ਖੇਹ ॥
jinee naam visaariaa; se hot dekhe kheh |
Punjabi
ਜੋ ਨਾਮ ਨੂੰ ਭੁਲਾਉਂਦੇ ਹਨ; ਉਨ੍ਹਾਂ ਨੂੰ ਮੈਂ ਮਿੱਟੀ ਹੁੰਦਿਆਂ ਵੇਖਿਆ ਹੈ।
English
Those who have forgotten the Naam, the Name of the Lord - I have seen them reduced to dust.
ਪੁਤ੍ਰ ਮਿਤ੍ਰ ਬਿਲਾਸ ਬਨਿਤਾ; ਤੂਟਤੇ ਏ ਨੇਹ ॥੧॥
putr mitr bilaas banitaa; toottate e neh |1|
Punjabi
ਪੁੱਤ੍ਰ ਦੋਸਤ ਅਤੇ ਵਹੁਟੀ ਦਾ ਮਾਣਨਾ; ਇਹ ਪਿਆਰ ਟੁੱਟ ਜਾਂਦੇ ਹਨ।
English
The love of children and friends, and the pleasures of married life are torn apart. ||1||
ਮੇਰੇ ਮਨ; ਨਾਮੁ ਨਿਤ ਨਿਤ ਲੇਹ ॥
mere man; naam nit nit leh |
Punjabi
ਹੇ ਮੇਰੀ ਜਿੰਦੇ! ਸਦਾ ਸਦਾ ਹੀ ਤੂੰ ਨਾਮ ਦਾ ਸਿਮਰਨ ਕਰ।
English
O my mind, continually, continuously chant the Naam, the Name of the Lord.
ਜਲਤ ਨਾਹੀ. ਅਗਨਿ ਸਾਗਰ; ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥
jalat naahee. agan saagar; sookh man tan deh |1| rahaau |
Punjabi
ਐਕੁਰ ਤੂੰ ਅੱਗ ਦੇ ਸਮੁੰਦਰ ਵਿੱਚ ਨਹੀਂ ਸੜੇਗਾਂ ਅਤੇ ਸਾਈਂ ਤੇਰੀ ਆਤਮਾ ਤੇ ਕਾਇਆ ਨੂੰ ਆਰਾਮ ਦੀ ਦਾਤ ਦੇਵੇਗਾ। ਠਹਿਰਾਉ।
English
You shall not burn in the ocean of fire, and your mind and body shall be blessed with peace. ||1||Pause||
ਬਿਰਖ ਛਾਇਆ ਜੈਸੇ ਬਿਨਸਤ; ਪਵਨ ਝੂਲਤ ਮੇਹ ॥
birakh chhaaeaa jaise binasat; pavan jhoolat meh |
Punjabi
ਸੰਸਾਰੀ ਰੰਗਰਲੀਆਂ ਦਰਖਤ ਦੀ ਛਾਂ ਦੀ ਮਾਨੰਦ ਨਾਸ ਹੋ ਜਾਂਦੀਆਂ ਹਨ ਜਾਂ ਹਵਾ ਨਾਲ ਬੱਦਲਾਂ ਦੀ ਤਰ੍ਹਾਂ ਉਡੱ ਜਾਂਦੀਆਂ ਹਨ।
English
Like the shade of a tree, these things shall pass away, like the clouds blown away by the wind.
ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ; ਤੇਰੈ ਕਾਮਿ ਆਵਤ ਏਹ ॥੨॥੨॥੨੫॥
har bhagat drirr mil saadh naanak; terai kaam aavat eh |2|2|25|
Punjabi
ਸੰਤਾਂ ਨਾਲ ਮਿਲ ਕੇ ਤੂੰ ਆਪਣੇ ਅੰਦਰ ਸੁਆਮੀ ਦੇ ਸਿਮਰਨ ਨੂੰ ਪੱਕਾ ਕਰ, ਹੇ ਨਾਂਨਕ! ਕੇਵਲ ਇਹ ਹੀ ਤੇਰੇ ਕੰਮ ਦਾ ਵੱਖਰ ਹੈ।
English
Meeting with the Holy, devotional worship to the Lord is implanted within; O Nanak, only this shall work for you. ||2||2||25||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਪੁਰਖੁ ਪੂਰਨ ਸੁਖਹ ਦਾਤਾ; ਸੰਗਿ ਬਸਤੋ ਨੀਤ ॥
purakh pooran sukhah daataa; sang basato neet |
Punjabi
ਆਰਾਮ ਬਖ਼ਸ਼ਣਹਾਰ ਹੈ ਸਰਬ-ਵਿਆਪਕ ਸੁਆਮੀ ਉਹ ਸਦਾ ਤੇਰੇ ਨਾਲ ਵਸਦਾ ਹੈ, ਹੇ ਪ੍ਰਾਣੀ!
English
The perfect, primal Lord is the Giver of peace; He is always with you.
ਮਰੈ ਨ ਆਵੈ. ਨ ਜਾਇ ਬਿਨਸੈ; ਬਿਆਪਤ ਉਸਨ ਨ ਸੀਤ ॥੧॥
marai na aavai. na jaae binasai; biaapat usan na seet |1|
Punjabi
ਹਰੀ ਮਰਦਾ ਨਹੀਂ। ਉਹ ਆਉਂਦਾ ਜਾਂਦਾ ਅਤੇ ਬਿਨਸਦਾ ਨਹੀਂ। ਗਰਮੀ ਅਤੇ ਸਰਦੀ ਉਸ ਨੂੰ ਪੇਂਹ ਦੀਆਂ ਨਹੀਂ।
English
He does not die, and he does not come or go in reincarnation. He does not perish, and He is not affected by heat or cold. ||1||
ਮੇਰੇ ਮਨ; ਨਾਮ ਸਿਉ ਕਰਿ ਪ੍ਰੀਤਿ ॥
mere man; naam siau kar preet |
Punjabi
ਹੇ ਮੇਰੀ ਜਿੰਦੇ! ਤੂੰ ਸਾਈਂ ਦੇ ਨਾਮ ਨਾਲ ਪਿਰਹੜੀ ਪਾ।
English
O my mind, be in love with the Naam, the Name of the Lord.
ਚੇਤਿ ਮਨ ਮਹਿ ਹਰਿ ਹਰਿ ਨਿਧਾਨਾ; ਏਹ ਨਿਰਮਲ ਰੀਤਿ ॥੧॥ ਰਹਾਉ ॥
chet man meh har har nidhaanaa; eeh niramal reet |1| rahaau |
Punjabi
ਆਪਣੇ ਚਿੱਤ ਅੰਦਰ ਤੂੰ, ਪ੍ਰਸੰਨਤਾ ਦੇ ਖ਼ਜ਼ਾਨੇ ਆਪਣੇ ਸੁਅਮੀ ਵਾਹਿਗੁਰੂ ਨੂੰ ਯਾਦ ਕਰ, ਕੇਵਲ ਇਹ ਹੀ ਮਨੁੱਖੀ ਜੀਵਨ ਦੀ ਪਵਿੱਤਰ ਰਹੁ-ਰੀਤੀ ਹੈ। ਠਹਿਰਾਉ।
English
Within the mind, think of the Lord, Har, Har, the treasure. This is the purest way of life. ||1||Pause||
ਕ੍ਰਿਪਾਲ ਦਇਆਲ ਗੋਪਾਲ ਗੋਬਿਦ; ਜੋ ਜਪੈ ਤਿਸੁ ਸੀਧਿ ॥
kripaal deaal gopaal gobid; jo japai tis seedh |
Punjabi
ਜਿਹੜਾ ਕੋਈ ਭੀ ਮਿਹਰਬਾਨ ਅਤੇ ਮਇਆਵਾਨ ਸੁਆਮੀ ਵਾਹਿਗੁਰੂ ਨੂੰ ਸਿਮਰਦਾ ਹੈ, ਉਹ ਕਾਮਯਾਬ ਹੋ ਵੰਝਦਾ ਹੈ।
English
Whoever meditates on the merciful compassionate Lord, the Lord of the Universe, is successful.
ਨਵਲ ਨਵਤਨ ਚਤੁਰ ਸੁੰਦਰ; ਮਨੁ ਨਾਨਕ. ਤਿਸੁ ਸੰਗਿ ਬੀਧਿ ॥੨॥੩॥੨੬॥
naval navatan chatur sundar; man naanak. tis sang beedh |2|3|26|
Punjabi
ਮੇਰਾ ਸੁਆਮੀ ਸਦਾ ਤਰੋਤਾਜ਼ਾ, ਸਦਾ-ਨਵੀਂ ਦੇਹ ਵਾਲਾ, ਸਿਆਣਾ ਅਤੇ ਸੋਹਣਾ ਸੁਨੱਖਾ ਹੈ। ਨਾਨਕ ਦਾ ਹਿਰਦਾ ਉਸ ਦੇ ਨਾਮ ਨਾਲ ਵਿੰਨ੍ਹਿਆ ਗਿਆ ਹੈ।
English
He is always new, fresh and young, clever and beautiful; Nanak's mind is pierced through with His Love. ||2||3||26||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਚਲਤ ਬੈਸਤ ਸੋਵਤ ਜਾਗਤ; ਗੁਰ ਮੰਤ੍ਰੁ ਰਿਦੈ ਚਿਤਾਰਿ ॥
chalat baisat sovat jaagat; gur mantru ridai chitaar |
Punjabi
ਟੁਰਦਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ ਤੂੰ ਗੁਰਾਂ ਦੇ ਉਪਦੇਸ਼ ਦੀ ਆਪਣੇ ਮਨ ਅੰਦਰ ਸੋਚ ਵਿਚਾਰ ਕਰ।
English
While walking and sitting, sleeping and waking, contemplate within your heart the GurMantra.
ਚਰਣ ਸਰਣ ਭਜੁ ਸੰਗਿ ਸਾਧੂ; ਭਵ ਸਾਗਰ ਉਤਰਹਿ ਪਾਰਿ ॥੧॥
charan saran bhaj sang saadhoo; bhav saagar utareh paar |1|
Punjabi
ਤੂੰ ਦੌੜ ਕੇ ਪ੍ਰਭੂ ਦੇ ਪੈਰਾਂ ਦੀ ਪਨਾਹ ਲੈ ਅਤੇ ਸੰਤਾਂ ਦੀ ਸੰਗਤ ਕਰ। ਇਸ ਤਰ੍ਹਾਂ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾਂ।
English
Run to the Lord's lotus feet, and join the Saadh Sangat, the Company of the Holy. Cross over the terrifying world-ocean, and reach the other side. ||1||