Ekam
Guru Granth Sahib

Ang 1009

Ang 1009 · Line 1

ਹਰਿ ਪੜੀਐ ਹਰਿ ਬੁਝੀਐ; ਗੁਰਮਤੀ ਨਾਮਿ ਉਧਾਰਾ ॥

har parreeai har bujheeai; guramatee naam udhaaraa |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਪ੍ਰਭੂ ਦੇ ਨਾਮ ਨੂੰ ਉਚਾਰ ਅਤੇ ਅਨੁਭਵ ਕਰ। ਨਾਮ ਦੇ ਰਾਹੀਂ ਹੀ ਤੇਰੀ ਕਲਿਆਣ ਹੋਵੇਗੀ।

Bhai Manmohan Singh (Shabad OS, CC BY-SA)

English

Study the Lord's Name, and understand the Lord's Name; follow the Guru's Teachings, and through the Naam, you shall be saved.

Dr. Sant Singh Khalsa (Shabad OS, CC BY-SA)
Ang 1009 · Line 2

ਗੁਰਿ ਪੂਰੈ. ਪੂਰੀ ਮਤਿ ਹੈ; ਪੂਰੈ ਸਬਦਿ ਬੀਚਾਰਾ ॥

gur poorai. pooree mat hai; poorai sabad beechaaraa |

Punjabi

ਪੂਰਨ ਹੈ ਸਮਝ ਪੂਰਨ ਗੁਰਾਂ ਦੀ। ਪੂਰਨ ਗੁਰਾਂ ਦੇ ਰਾਹੀਂ ਹੀ ਸਾਹਿਬ ਸਿਮਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Perfect are the Teachings of the Perfect Guru; contemplate the Perfect Word of the Shabad.

Dr. Sant Singh Khalsa (Shabad OS, CC BY-SA)
Ang 1009 · Line 3

ਅਠਸਠਿ ਤੀਰਥ ਹਰਿ ਨਾਮੁ ਹੈ; ਕਿਲਵਿਖ ਕਾਟਣਹਾਰਾ ॥੨॥

atthasatth teerath har naam hai; kilavikh kaattanahaaraa |2|

Punjabi

ਵਾਹਿਗੁਰੂ ਨਾਮ ਅਠਾਹਟ ਧਰਮ ਅਸਥਾਨ ਅਤੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

The Lord's Name is the sixty-eight sacred shrines of pilgrimage, and the Eradicator of sins. ||2||

Dr. Sant Singh Khalsa (Shabad OS, CC BY-SA)
Ang 1009 · Line 4

ਜਲੁ ਬਿਲੋਵੈ. ਜਲੁ ਮਥੈ; ਤਤੁ ਲੋੜੈ ਅੰਧੁ ਅਗਿਆਨਾ ॥

jal bilovai. jal mathai; tat lorrai andh agiaanaa |

Punjabi

ਅੰਨ੍ਹਾਂ, ਬੇਸਮਝ ਬੰਦਾ ਪਾਣੀ ਨੂੰ ਹਿਲਾਉਂਦਾ ਹੈ ਅਤੇ ਪਾਣੀ ਨੂੰ ਹੀ ਉਹ ਰਿੜਕਦਾ ਹੈ ਅਤੇ ਮੱਖਣਕਢਣਾ ਚਾਹੁੰਦਾ ਹੈ।

Bhai Manmohan Singh (Shabad OS, CC BY-SA)

English

The blind ignorant mortal stirs the water and churns the water, wishing to obtain butter.

Dr. Sant Singh Khalsa (Shabad OS, CC BY-SA)
Ang 1009 · Line 5

ਗੁਰਮਤੀ. ਦਧਿ ਮਥੀਐ; ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥

guramatee. dadh matheeai; amrit paaeeai naam nidhaanaa |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਦਹੀ ਰਿੜਕਣ ਨਾਲ ਅੰਮ੍ਰਿਤਮਈ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Following the Guru's Teachings, one churns the cream, and the treasure of the Ambrosial Naam is obtained.

Dr. Sant Singh Khalsa (Shabad OS, CC BY-SA)
Ang 1009 · Line 6

ਮਨਮੁਖ. ਤਤੁ, ਨ ਜਾਣਨੀ; ਪਸੂ ਮਾਹਿ ਸਮਾਨਾ ॥੩॥

manamukh. tat, na jaananee; pasoo maeh samaanaa |3|

Punjabi

ਅਧਰਮੀ ਡੰਗਰ ਉਸ ਜੌਹਰ ਨੂੰ ਅਨੂਭਵ ਨਹੀਂ ਕਰਦਾ ਜੋ ਉਸ ਦੇ ਅੰਦਰ ਸਮਾਇਆ ਹੋਇਆ ਹੈ।

Bhai Manmohan Singh (Shabad OS, CC BY-SA)

English

The self-willed manmukh is a beast; he does not know the essence of reality that is contained within himself. ||3||

Dr. Sant Singh Khalsa (Shabad OS, CC BY-SA)
Ang 1009 · Line 7

ਹਉਮੈ ਮੇਰਾ ਮਰੀ ਮਰੁ; ਮਰਿ ਜੰਮੈ ਵਾਰੋ ਵਾਰ ॥

haumai meraa maree mar; mar jamai vaaro vaar |

Punjabi

ਜੋ ਹੰਕਾਰ ਅਤੇ ਅਪਣੱਤ ਦੀ ਮੌਤੇ ਮਰਦਾ ਹੈ। ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Dying in egotism and self-conceit, one dies, and dies again, only to be reincarnated over and over again.

Dr. Sant Singh Khalsa (Shabad OS, CC BY-SA)
Ang 1009 · Line 8

ਗੁਰ ਕੈ ਸਬਦੇ. ਜੇ ਮਰੈ; ਫਿਰਿ ਮਰੈ ਨ. ਦੂਜੀ ਵਾਰ ॥

gur kai sabade. je marai; fir marai na. doojee vaar |

Punjabi

ਪ੍ਰੰਤੂ ਜਦ ਬੰਦਾ ਗੁਰਾਂ ਦੇ ਉਪਦੇਸ਼ ਦੁ ਆਰਾ ਮਰ ਜਾਂਦਾ ਹੈ, ਉਹ ਮੁੜ ਕੇ ਦੂਸਰੀ ਦਫਾ ਨਹੀਂ ਮਰਦਾ।

Bhai Manmohan Singh (Shabad OS, CC BY-SA)

English

But when he dies in the Word of the Guru's Shabad, then he does not die, ever again.

Dr. Sant Singh Khalsa (Shabad OS, CC BY-SA)
Ang 1009 · Line 9

ਗੁਰਮਤੀ ਜਗਜੀਵਨੁ ਮਨਿ ਵਸੈ; ਸਭਿ ਕੁਲ ਉਧਾਰਣਹਾਰ ॥੪॥

guramatee jagajeevan man vasai; sabh kul udhaaranahaar |4|

Punjabi

ਗੁਰਾਂ ਦੇ ਉਪਦੇਸ਼ ਰਾਹੀਂ ਜੇਕਰ ਬੰਦਾ ਜਗਤ ਦੀ ਜਿੰਦਜਾਨ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਵੇ, ਤਾਂ ਉਹ ਆਪਣੀ ਸਮੂਹ ਵੰਸ਼ ਨੂੰ ਭੀ ਤਾਰ ਲੈਂਦਾ ਹੈ।

Bhai Manmohan Singh (Shabad OS, CC BY-SA)

English

When he follows the Guru's Teachings, and enshrines the Lord, the Life of the World, within his mind, he redeems all his generations. ||4||

Dr. Sant Singh Khalsa (Shabad OS, CC BY-SA)
Ang 1009 · Line 10

ਸਚਾ ਵਖਰੁ ਨਾਮੁ ਹੈ; ਸਚਾ ਵਾਪਾਰਾ ॥

sachaa vakhar naam hai; sachaa vaapaaraa |

Punjabi

ਪ੍ਰਭੂ ਦਾ ਨਾਮ ਸੱਚਾ ਸੌਦਾ ਸੂਤ ਹੈ ਅਤੇ ਸੱਚਾ ਹੈ ਇਸ ਦਾ ਵਣਜ।

Bhai Manmohan Singh (Shabad OS, CC BY-SA)

English

The Naam, the Name of the Lord, is the true object, the true commodity.

Dr. Sant Singh Khalsa (Shabad OS, CC BY-SA)
Ang 1009 · Line 11

ਲਾਹਾ ਨਾਮੁ ਸੰਸਾਰਿ ਹੈ; ਗੁਰਮਤੀ ਵੀਚਾਰਾ ॥

laahaa naam sansaar hai; guramatee veechaaraa |

Punjabi

ਇਸ ਜਗਤ ਅੰਦਰ ਕੇਵਲ ਨਾਮ ਹੀ ਮੁਨਾਫ਼ਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਤੂੰ ਇਸ ਦਾ ਆਰਾਧਨ ਕਰ।

Bhai Manmohan Singh (Shabad OS, CC BY-SA)

English

The Naam is the only true profit in this world. Follow the Guru's Teachings, and contemplate it.

Dr. Sant Singh Khalsa (Shabad OS, CC BY-SA)
Ang 1009 · Line 12

ਦੂਜੈ ਭਾਇ ਕਾਰ ਕਮਾਵਣੀ; ਨਿਤ ਤੋਟਾ ਸੈਸਾਰਾ ॥੫॥

doojai bhaae kaar kamaavanee; nit tottaa saisaaraa |5|

Punjabi

ਮਾਇਆ ਦੇ ਮੋਹ ਦੀ ਖ਼ਾਤਰ ਕੰਮ ਕਰਨਾ ਇਸ ਜਹਾਨ ਅੰਦਰ ਸਦਾ ਹੀ ਘਾਟਾ ਉਠਾਉਣਾ ਹੈ।

Bhai Manmohan Singh (Shabad OS, CC BY-SA)

English

To work in the love of duality, brings constant loss in this world. ||5||

Dr. Sant Singh Khalsa (Shabad OS, CC BY-SA)
Ang 1009 · Line 13

ਸਾਚੀ ਸੰਗਤਿ ਥਾਨੁ ਸਚੁ; ਸਚੇ ਘਰ ਬਾਰਾ ॥

saachee sangat thaan sach; sache ghar baaraa |

Punjabi

ਸੱਚੀ ਹੈ ਇਨਸਾਨ ਦੀ ਊਠਕ ਬੈਠਕ, ਸੱਚਾ ਉਸ ਦਾ ਟਿਕਾਣਾ, ਸੱਚਾ ਉਸ ਦਾ ਝੁੱਗਾ ਝਾਹਾ,

Bhai Manmohan Singh (Shabad OS, CC BY-SA)

English

True is one's association, true is one's place,

Dr. Sant Singh Khalsa (Shabad OS, CC BY-SA)
Ang 1009 · Line 14

ਸਚਾ ਭੋਜਨੁ ਭਾਉ ਸਚੁ; ਸਚੁ ਨਾਮੁ ਅਧਾਰਾ ॥

sachaa bhojan bhaau sach; sach naam adhaaraa |

Punjabi

ਸੱਚੀ ਉਸ ਦੀ ਖ਼ੁਰਾਕ ਅਤੇ ਸੱਚਾ ਉਸ ਦਾ ਪਿਆਰ, ਜੇਕਰ ਉਸ ਨੂੰ ਸੱਚੇ ਨਾਮ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

And true is one's hearth and home, when one has the support of the Naam.

Dr. Sant Singh Khalsa (Shabad OS, CC BY-SA)
Ang 1009 · Line 15

ਸਚੀ ਬਾਣੀ ਸੰਤੋਖਿਆ; ਸਚਾ ਸਬਦੁ ਵੀਚਾਰਾ ॥੬॥

sachee baanee santokhiaa; sachaa sabad veechaaraa |6|

Punjabi

ਸੱਚੀ ਗੁਰਬਾਣੀ ਅਤੇ ਸੱਚੇ ਨਾਮ ਦਾ ਧਿਆਨ ਧਾਰਨ ਦੁਆਰਾ ਉਹ ਸੰਤੁਸ਼ਟ ਹੋਇਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Contemplating the True Word of the Guru's Bani, and the True Word of the Shabad, one becomes content. ||6||

Dr. Sant Singh Khalsa (Shabad OS, CC BY-SA)
Ang 1009 · Line 16

ਰਸ ਭੋਗਣ ਪਾਤਿਸਾਹੀਆ; ਦੁਖ ਸੁਖ ਸੰਘਾਰਾ ॥

ras bhogan paatisaaheea; dukh sukh sanghaaraa |

Punjabi

ਸ਼ਾਹੀ ਰੰਗਰਲੀਆਂ ਮਾਣਨ ਦੁਆਰਾ ਇਨਸਾਨ ਗ਼ਮੀ ਅਤੇ ਖ਼ੁਸ਼ੀ ਅੰਦਰ ਤਬਾਹ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Enjoying princely pleasures, one shall be destroyed in pain and pleasure.

Dr. Sant Singh Khalsa (Shabad OS, CC BY-SA)
Ang 1009 · Line 17

ਮੋਟਾ ਨਾਉ ਧਰਾਈਐ; ਗਲਿ ਅਉਗਣ ਭਾਰਾ ॥

mottaa naau dharaaeeai; gal aaugan bhaaraa |

Punjabi

ਵਡਾ ਨਾਮ ਇਖ਼ਤਿਆਰ ਕਰਨ ਦੁਆਰਾ, ਬੱਜਰ ਪਾਪ ਪ੍ਰਾਣੀ ਦੇ ਗਲ ਨੂੰ ਚਿਮੜਦੇ ਹਨ।

Bhai Manmohan Singh (Shabad OS, CC BY-SA)

English

Adopting a name of greatness, one strings heavy sins around his neck.

Dr. Sant Singh Khalsa (Shabad OS, CC BY-SA)
Ang 1009 · Line 18

ਮਾਣਸ ਦਾਤਿ. ਨ ਹੋਵਈ; ਤੂ ਦਾਤਾ ਸਾਰਾ ॥੭॥

maanas daat. na hovee; too daataa saaraa |7|

Punjabi

ਆਦਮੀ ਕੋਈ ਬਖ਼ਸ਼ੀਸ਼ ਦੇਣ ਜੋਗਾ ਨਹੀਂ। ਹਰ ਵਸਤੂ ਦਾ ਕੇਵਲ ਤੂੰ ਹੀ ਦਾਤਾਰ ਸੁਆਮੀ ਹੈਂ।

Bhai Manmohan Singh (Shabad OS, CC BY-SA)

English

Mankind cannot give gifts; You alone are the Giver of everything. ||7||

Dr. Sant Singh Khalsa (Shabad OS, CC BY-SA)
Ang 1009 · Line 19

ਅਗਮ ਅਗੋਚਰੁ ਤੂ ਧਣੀ; ਅਵਿਗਤੁ ਅਪਾਰਾ ॥

agam agochar too dhanee; avigat apaaraa |

Punjabi

ਤੂੰ ਹੇ ਮਾਲਕ! ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚਰਾ, ਅਬਿਨਾਸ਼ੀ ਅਤੇ ਬੇਅੰਤ ਹੈਂ।

Bhai Manmohan Singh (Shabad OS, CC BY-SA)

English

You are inaccessible and unfathomable; O Lord, You are imperishable and infinite.

Dr. Sant Singh Khalsa (Shabad OS, CC BY-SA)
Ang 1009 · Line 20

ਗੁਰਸਬਦੀ ਦਰੁ ਜੋਈਐ; ਮੁਕਤੇ ਭੰਡਾਰਾ ॥

gurasabadee dar joeeai; mukate bhanddaaraa |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੇ ਬੂਹੇ ਨੂੰ ਭਾਲਣ ਨਾਲ ਇਨਸਾਨ ਮੋਖ਼ਸ਼ ਦੇ ਖ਼ਜਾਨੇ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Through the Word of the Guru's Shabad, seeking at the Lord's Door, one finds the treasure of liberation.

Dr. Sant Singh Khalsa (Shabad OS, CC BY-SA)
Ang 1009 · Line 21

ਨਾਨਕ. ਮੇਲੁ ਨ ਚੂਕਈ; ਸਾਚੇ ਵਾਪਾਰਾ ॥੮॥੧॥

naanak. mel na chookee; saache vaapaaraa |8|1|

Punjabi

ਨਾਨਕ ਸੱਚੇ ਨਾਮ ਦਾ ਵਣਜ ਕਰਨ ਦੁਆਰਾ ਸੁਆਮੀ ਨਾਲੋਂ ਇਨਸਾਨ ਦਾ ਮਲਾਮ ਟੁਟਦਾ ਨਹੀਂ।

Bhai Manmohan Singh (Shabad OS, CC BY-SA)

English

O Nanak, this union is not broken, if one deals in the merchandise of Truth. ||8||1||

Dr. Sant Singh Khalsa (Shabad OS, CC BY-SA)
Ang 1009 · Line 22

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1009 · Line 23

ਬਿਖੁ ਬੋਹਿਥਾ ਲਾਦਿਆ; ਦੀਆ ਸਮੁੰਦ ਮੰਝਾਰਿ ॥

bikh bohithaa laadiaa; deea samund manjhaar |

Punjabi

ਪਾਪਾਂ ਨਾਲ ਲੱਦਿਆ ਹੋਇਆ ਜਹਾਜ਼ ਸਮੁੰਦਰ ਵਿੱਚ ਠੇਲ੍ਹ ਦਿਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

The boat is loaded with sin and corruption, and launched into the sea.

Dr. Sant Singh Khalsa (Shabad OS, CC BY-SA)
Ang 1009 · Line 24

ਕੰਧੀ ਦਿਸਿ. ਨ ਆਵਈ; ਨਾ ਉਰਵਾਰੁ. ਨ ਪਾਰੁ ॥

kandhee dis. na aavee; naa uravaar. na paar |

Punjabi

ਕੰਢਾ ਦਿਸਦਾ ਹੀ ਨਹੀਂ। ਨਾਂ ਉਰਨਾ ਕਿਨਾਰਾ ਨਾਂ ਹੀ ਪਰਲਾ।

Bhai Manmohan Singh (Shabad OS, CC BY-SA)

English

The shore cannot be seen on this side, nor on the shore beyond.

Dr. Sant Singh Khalsa (Shabad OS, CC BY-SA)
Ang 1009 · Line 25

ਵੰਝੀ ਹਾਥਿ ਨ ਖੇਵਟੂ; ਜਲੁ ਸਾਗਰੁ ਅਸਰਾਲੁ ॥੧॥

vanjhee haath na khevattoo; jal saagar asaraal |1|

Punjabi

ਡਰਾਉਣੇ ਸਮੁੰਦਰ ਦੇ ਪਾਣੀ ਤੋਂ ਪਾਰ ਹੋਂਦ ਲਈ ਬੰਦੇ ਨੂੰ ਕਦੇ ਚਪੂ ਤੇ ਮਲਾਹ ਹੱਥ ਨਹੀਂ ਲਗਦਾ।

Bhai Manmohan Singh (Shabad OS, CC BY-SA)

English

There are no oars, nor any boatmen, to cross over the terrifying world-ocean. ||1||

Dr. Sant Singh Khalsa (Shabad OS, CC BY-SA)
Ang 1009 · Line 26

ਬਾਬਾ. ਜਗੁ ਫਾਥਾ ਮਹਾ ਜਾਲਿ ॥

baabaa. jag faathaa mahaa jaal |

Punjabi

ਹੇ ਪਿਤਾ! ਸੰਸਾਰ ਇਕ ਮਹਾਨ ਕੁੜਿਕੀ ਅੰਦਰ ਫੱਸਿਆ ਹੋਇਆ ਹੈ।

Bhai Manmohan Singh (Shabad OS, CC BY-SA)

English

O Baba, the world is caught in the great noose.

Dr. Sant Singh Khalsa (Shabad OS, CC BY-SA)
Ang 1009 · Line 27

ਗੁਰ ਪਰਸਾਦੀ ਉਬਰੇ; ਸਚਾ ਨਾਮੁ ਸਮਾਲਿ ॥੧॥ ਰਹਾਉ ॥

gur parasaadee ubare; sachaa naam samaal |1| rahaau |

Punjabi

ਗੁਰਾਂ ਦੀ ਦਇਆ ਰਾਹੀਂ ਸੱਚੇ ਨਾਮ ਦਾ ਆਰਾਧਨ ਕਰਕੇ, ਇਨਸਾਨ ਮੁਕਤ ਥੀ ਵੰਝਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

By Guru's Grace, they are saved, contemplating the True Name. ||1||Pause||

Dr. Sant Singh Khalsa (Shabad OS, CC BY-SA)
Ang 1009 · Line 28

ਸਤਿਗੁਰੂ ਹੈ ਬੋਹਿਥਾ; ਸਬਦਿ ਲੰਘਾਵਣਹਾਰੁ ॥

satiguroo hai bohithaa; sabad langhaavanahaar |

Punjabi

ਪ੍ਰਾਣੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਸੱਚੇ ਗੁਰਦੇਵ ਜੀ ਜਹਾਜ਼ ਤੇ ਸੱਚਾ ਨਾਮ ਚਪੂ ਹਨ।

Bhai Manmohan Singh (Shabad OS, CC BY-SA)

English

The True Guru is the boat; the Word of the Shabad will carry them across.

Dr. Sant Singh Khalsa (Shabad OS, CC BY-SA)
Ang 1009 · Line 29

ਤਿਥੈ. ਪਵਣੁ ਨ ਪਾਵਕੋ; ਨਾ ਜਲੁ. ਨਾ ਆਕਾਰੁ ॥

tithai. pavan na paavako; naa jal. naa aakaar |

Punjabi

ਓਥੇ ਨਾਂ ਹਵਾ ਹੈ ਨਾਂ ਅੱਗ, ਨਾਂ ਪਾਣੀ ਅਤੇ ਨਾਂ ਹੀ ਕੋਈ ਸਰੂਪ।

Bhai Manmohan Singh (Shabad OS, CC BY-SA)

English

There is neither wind nor fire, neither water nor form there.

Dr. Sant Singh Khalsa (Shabad OS, CC BY-SA)
Ang 1009 · Line 30

ਤਿਥੈ. ਸਚਾ ਸਚਿ ਨਾਇ; ਭਵਜਲ ਤਾਰਣਹਾਰੁ ॥੨॥

tithai. sachaa sach naae; bhavajal taaranahaar |2|

Punjabi

ਓਥੇ ਸੱਚੇ ਸੁਆਮੀ ਦਾ ਸੱਚਾ ਨਾਮ ਵਸਦਾ ਹੈ, ਜੋ ਪ੍ਰਾਣੀ ਨੂੰ ਭੈਦਾਇਕ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ।

Bhai Manmohan Singh (Shabad OS, CC BY-SA)

English

The True Name of the True Lord is there; it carries them across the terrifying world-ocean. ||2||

Dr. Sant Singh Khalsa (Shabad OS, CC BY-SA)
Ang 1009 · Line 31

ਗੁਰਮੁਖਿ ਲੰਘੇ. ਸੇ ਪਾਰਿ ਪਏ; ਸਚੇ ਸਿਉ ਲਿਵ ਲਾਇ ॥

guramukh langhe. se paar pe; sache siau liv laae |

Punjabi

ਗੁਰਾਂ ਦੀ ਦਇਆ ਦੁਆਰਾ, ਉਨ੍ਹਾਂ ਦਾ ਸੱਚੇ ਸਾਈਂ ਨਾਲ ਪ੍ਰੇਮ ਪੈ ਜਾਂਦਾ ਹੈ, ਉਹ ਪਰਲੇ ਕਿਨਾਰੇ ਪੁਜ ਜਾਂਦੇ ਹਨ ਤੇ ਮੁਕਤ ਥੀ ਵੰਝਦੇ ਹਨ।

Bhai Manmohan Singh (Shabad OS, CC BY-SA)

English

The Gurmukhs reach the shore beyond, lovingly focusing on the True Lord.

Dr. Sant Singh Khalsa (Shabad OS, CC BY-SA)
Ang 1009 · Line 32

ਆਵਾ ਗਉਣੁ ਨਿਵਾਰਿਆ; ਜੋਤੀ ਜੋਤਿ ਮਿਲਾਇ ॥

aavaa gaun nivaariaa; jotee jot milaae |

Punjabi

ਉਨ੍ਹਾਂ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ਅਤੇ ਉਨ੍ਹਾਂ ਦਾ ਨੁਰ ਪਰਮ ਨੂਰ ਨਾਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

Their comings and goings are ended, and their light merges into the Light.

Dr. Sant Singh Khalsa (Shabad OS, CC BY-SA)
Ang 1009 · Line 33

ਗੁਰਮਤੀ ਸਹਜੁ ਊਪਜੈ; ਸਚੇ ਰਹੈ ਸਮਾਇ ॥੩॥

guramatee sehaj aoopajai; sache rahai samaae |3|

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਉਨ੍ਹਾਂ ਦੇ ਅੰਦਰ ਅਡੋਲਤਾ ਉਤਪੰਨ ਹੋ ਜਾਂਦੀ ਹੈ ਤੇ ਉਹ ਸਤਿਪੁਰਖ ਅੰਦਰ ਲੀਨ ਹੋਏ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Following the Guru's Teachings, intuitive peace wells up within them, and they remain merged in the True Lord. ||3||

Dr. Sant Singh Khalsa (Shabad OS, CC BY-SA)
Ang 1009 · Line 34

ਸਪੁ ਪਿੜਾਈ ਪਾਈਐ; ਬਿਖੁ ਅੰਤਰਿ ਮਨਿ ਰੋਸੁ ॥

sap pirraaee paaeeai; bikh antar man ros |

Punjabi

ਜੇਕਰ ਸਰਪ ਨੂੰ ਪਟਾਰੀ ਵਿੱਚ ਬੰਦ ਕਰ ਦਈਏ, ਇਸ ਦੀ ਜਹਿਰ ਅਤੇ ਚਿੱਤ ਦਾ ਗੁਸਾ ਦੂਰ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

The snake may be locked in a basket, but it is still poisonous, and the anger within its mind remains.

Dr. Sant Singh Khalsa (Shabad OS, CC BY-SA)
Ang 1009 · Line 35

ਪੂਰਬਿ ਲਿਖਿਆ ਪਾਈਐ; ਕਿਸ ਨੋ ਦੀਜੈ ਦੋਸੁ ॥

poorab likhiaa paaeeai; kis no deejai dos |

Punjabi

ਇਨਸਾਨ ਨੂੰ ਉਹੋ ਕੁਛ ਮਿਲਦਾ ਹੈ, ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ। ਉਹ ਹੋਰਨਾਂ ਤੇ ਇਲਜ਼ਾਮ ਕਿਉਂ ਲਾਉਂਦਾ ਹੈ?

Bhai Manmohan Singh (Shabad OS, CC BY-SA)

English

One obtains what is pre-ordained; why does he blame others?

Dr. Sant Singh Khalsa (Shabad OS, CC BY-SA)
Ang 1009 · Line 36

ਗੁਰਮੁਖਿ ਗਾਰੜੁ ਜੇ ਸੁਣੇ; ਮੰਨੇ ਨਾਉ ਸੰਤੋਸੁ ॥੪॥

guramukh gaararr je sune; mane naau santos |4|

Punjabi

ਜੇਕਰ ਉਹ ਮੁਖੀ ਗੁਰਾਂ ਦੇ ਮੰਤ੍ਰ ਨੂੰ ਸੁਣ ਲਵੇ ਤਾਂ ਨਾਮ ਤੇ ਭਰੋਸਾ ਧਾਰ, ਉਸ ਦੀ ਆਤਮਾ ਸੰਤੁਸ਼ਟ ਥੀ ਵੰਝਦੀ ਹੈ।

Bhai Manmohan Singh (Shabad OS, CC BY-SA)

English

If one, as Gurmukh, hears and believes in the Name, the charm against poison, his mind becomes content. ||4||

Dr. Sant Singh Khalsa (Shabad OS, CC BY-SA)
Ang 1009 · Line 37

ਮਾਗਰਮਛੁ ਫਹਾਈਐ; ਕੁੰਡੀ ਜਾਲੁ ਵਤਾਇ ॥

maagaramachh fahaaeeai; kunddee jaal vataae |

Punjabi

ਕੰਡਿਆਲੀ ਫਾਹੀ ਸੁਟ ਕੇ ਮਗਰਮਛ ਫੜਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The crocodile is caught by the hook and line;

Dr. Sant Singh Khalsa (Shabad OS, CC BY-SA)
Ang 1009 · Line 38

ਦੁਰਮਤਿ ਫਾਥਾ ਫਾਹੀਐ; ਫਿਰਿ ਫਿਰਿ ਪਛੋਤਾਇ ॥

duramat faathaa faaheeai; fir fir pachhotaae |

Punjabi

ਖੋਟੀ-ਸਮਝ ਦੇ ਰਾਹੀਂ ਫ਼ਾਹੀ ਅੰਦਰ ਫਸਿਆ ਹੋਇਆ ਉਹ ਮੁੜ ਮੁੜ ਕੇ ਅਫ਼ਸੋਸ ਕਰਦਾ ਹੈ।

Bhai Manmohan Singh (Shabad OS, CC BY-SA)

English

caught in the trap of evil-mindedness, he regrets and repents, again and again.

Dr. Sant Singh Khalsa (Shabad OS, CC BY-SA)
Ang 1009 · Line 39

ਜੰਮਣ ਮਰਣੁ. ਨ ਸੁਝਈ; ਕਿਰਤੁ. ਨ ਮੇਟਿਆ ਜਾਇ ॥੫॥

jaman maran. na sujhee; kirat. na mettiaa jaae |5|

Punjabi

ਇਨਸਾਨ ਜੰਮਣ ਤੇ ਮਰਨ ਦੇ ਮਹਾਨ ਕਸ਼ਟ ਨੂੰ ਅਨੁਭਵ ਨਹੀਂ ਕਰਦਾ। ਪੂਰਬਲੇ ਕਰਮ ਦਾ ਲੇਖ ਮੇਸਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

He does not understand birth and death; the inscription of one's past actions cannot be erased. ||5||

Dr. Sant Singh Khalsa (Shabad OS, CC BY-SA)
Ang 1009 · Line 40

ਹਉਮੈ ਬਿਖੁ ਪਾਇ ਜਗਤੁ ਉਪਾਇਆ; ਸਬਦੁ ਵਸੈ ਬਿਖੁ ਜਾਇ ॥

haumai bikh paae jagat upaaeaa; sabad vasai bikh jaae |

Punjabi

ਹੰਕਾਰ ਦੀ ਜ਼ਹਿਰ ਅੰਦਰ ਪਾ ਕੇ ਸਿਰਜਣਹਾਰ ਨੇ ਸੰਸਾਰ ਸਿਰਜਿਆ ਹੈ। ਨਾਮ ਨੂੰ ਅੰਦਰ ਟਿਕਾਉਣ ਦੁਆਰਾ ਜ਼ਹਿਰ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Injecting the poison of egotism, the world was created; with the Shabad enshrined within, the poison is eliminated.

Dr. Sant Singh Khalsa (Shabad OS, CC BY-SA)
Ang 1009 · Line 41

ਜਰਾ ਜੋਹਿ. ਨ ਸਕਈ; ਸਚਿ ਰਹੈ ਲਿਵ ਲਾਇ ॥

jaraa johi. na sakee; sach rahai liv laae |

Punjabi

ਤਦ ਬਿਰਧ ਅਵਸਥਾ ਉਸ ਨੂੰ ਦੁਖ ਨਹੀਂ ਦੇ ਸਕਦੀ ਕਿਉਂਕਿ ਉਹ ਸੱਚੇ ਸਾਈਂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Old age cannot torment one who remains lovingly absorbed in the True Lord.

Dr. Sant Singh Khalsa (Shabad OS, CC BY-SA)
Ang 1009 · Line 42

ਜੀਵਨ ਮੁਕਤੁ. ਸੋ ਆਖੀਐ; ਜਿਸੁ ਵਿਚਹੁ ਹਉਮੈ ਜਾਇ ॥੬॥

jeevan mukat. so aakheeai; jis vichahu haumai jaae |6|

Punjabi

ਕੇਵਲ ਉਹ ਹੀ ਜੀਉਂਦੇ ਜੀ ਮੋਖ਼ਸ਼ ਹੋਇਆ ਕਿਹਾ ਜਾਂਦਾ ਹੈ ਜਿਸ ਦੇ ਅੰਦਰੋਂ ਹੰਕਾਰ ਨਵਿਰਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

He alone is called Jivan-Mikta, liberated while yet alive, from within whom egotism is eradicated. ||6||

Dr. Sant Singh Khalsa (Shabad OS, CC BY-SA)