Ekam
Guru Granth Sahib

Ang 1010

Ang 1010 · Line 1

ਧੰਧੈ ਧਾਵਤ ਜਗੁ ਬਾਧਿਆ; ਨਾ ਬੂਝੈ ਵੀਚਾਰੁ ॥

dhandhai dhaavat jag baadhiaa; naa boojhai veechaar |

Punjabi

ਸੰਸਾਰ, ਸੰਸਾਰੀ ਵਿਹਾਰਾਂ ਮਗਰ ਭੱਜਾ ਫਿਰਦਾ ਹੈ ਅਤੇ ਇਸ ਲਈ ਫਾਹੀ ਅੰਦਰ ਫਜ ਜਾਂਦਾ ਹੈ। ਸਾਈਂ ਦੇ ਸਿਮਰਨ ਨੂੰ ਇਹ ਅਨੁਭਵ ਨਹੀਂ ਕਰਦਾ।

Bhai Manmohan Singh (Shabad OS, CC BY-SA)

English

The world is chasing after worldly affairs; caught and bound, it does not understand contemplative meditation.

Dr. Sant Singh Khalsa (Shabad OS, CC BY-SA)
Ang 1010 · Line 2

ਜੰਮਣ ਮਰਣੁ ਵਿਸਾਰਿਆ; ਮਨਮੁਖ ਮੁਗਧੁ ਗਵਾਰੁ ॥

jaman maran visaariaa; manamukh mugadh gavaar |

Punjabi

ਮੂਰਖ, ਬੇਸਮਝ ਅਧਰਮੀ ਜੰਮਣ ਤੇ ਮਰਣ ਦੀ ਅਧਿਕ ਪੀੜਾ ਨੂੰ ਭੁਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

The foolish, ignorant, self-willed manmukh has forgotten birth and death.

Dr. Sant Singh Khalsa (Shabad OS, CC BY-SA)
Ang 1010 · Line 3

ਗੁਰਿ ਰਾਖੇ. ਸੇ ਉਬਰੇ; ਸਚਾ ਸਬਦੁ ਵੀਚਾਰਿ ॥੭॥

gur raakhe. se ubare; sachaa sabad veechaar |7|

Punjabi

ਜਿਨ੍ਹਾਂ ਦੀ ਗੁਰੂ ਰੱਖਿਆ ਕਰਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those whom the Guru has protected are saved, contemplating the True Word of the Shabad. ||7||

Dr. Sant Singh Khalsa (Shabad OS, CC BY-SA)
Ang 1010 · Line 4

ਸੂਹਟੁ ਪਿੰਜਰਿ ਪ੍ਰੇਮ ਕੈ; ਬੋਲੈ ਬੋਲਣਹਾਰੁ ॥

soohatt pinjar prem kai; bolai bolanahaar |

Punjabi

ਰੱਬੀ ਪਿਆਰ ਦੇ ਪਿੰਜਰੇ ਵਿੱਚ ਬੋਲਣ ਵਾਲਾ, ਤੋਤਾ ਸੁਆਮੀ ਦੀ ਕੀਰਤੀ ਬੋਲਦਾ ਹੈ।

Bhai Manmohan Singh (Shabad OS, CC BY-SA)

English

In the cage of divine love, the parrot, speaks.

Dr. Sant Singh Khalsa (Shabad OS, CC BY-SA)
Ang 1010 · Line 5

ਸਚੁ ਚੁਗੈ. ਅੰਮ੍ਰਿਤੁ ਪੀਐ; ਉਡੈ ਤ ਏਕਾ ਵਾਰ ॥

sach chugai. amrit peeai; uddai ta ekaa vaar |

Punjabi

ਇਹ ਸੱਚ ਨੂੰ ਚੁਗਦਾ ਹੈ, ਸੁਧਾਰਸ ਪਾਨ ਕਰਦਾ ਹੈ ਅਤੇ ਕੇਵਲ ਇਕ ਵਾਰੀ ਹੀ ਉਡਦਾ ਤੇ ਮੁੜ ਕੇ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

It pecks at the Truth, and drinks in the Ambrosial Nectar; it flies away, only once.

Dr. Sant Singh Khalsa (Shabad OS, CC BY-SA)
Ang 1010 · Line 6

ਗੁਰਿ ਮਿਲਿਐ. ਖਸਮੁ ਪਛਾਣੀਐ; ਕਹੁ ਨਾਨਕ. ਮੋਖ ਦੁਆਰੁ ॥੮॥੨॥

gur miliai. khasam pachhaaneeai; kahu naanak. mokh duaar |8|2|

Punjabi

ਗੁਰੂ ਜੀ ਆਖਦੇ ਹਨ, ਗੁਰਾਂ ਨਾਲ ਮਿਲਣ ਦੁਆਰਾ ਕੰਤ ਸਿਝਾਣਿਆ ਜਾਂਦਾ ਹੈ ਅਤੇ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Meeting with the Guru, one recognizes his Lord and Master; says Nanak, he finds the gate of liberation. ||8||2||

Dr. Sant Singh Khalsa (Shabad OS, CC BY-SA)
Ang 1010 · Line 7

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1010 · Line 8

ਸਬਦਿ ਮਰੈ. ਤਾ ਮਾਰਿ ਮਰੁ; ਭਾਗੋ ਕਿਸੁ ਪਹਿ ਜਾਉ ॥

sabad marai. taa maar mar; bhaago kis peh jaau |

Punjabi

ਜੇਕਰ ਤੂੰ ਗੁਰਾਂ ਦੀ ਬਾਣੀ ਦੁਆਰਾ ਮਰ ਵੰਝੇ, ਤਦ ਤੂੰ ਮੌਤ ਤੇ ਕਾਬੂ ਪਾ ਲਵੇਗਾਂ। ਮੌਤ ਨੂੰ ਮਾਰਨ ਦੇ ਬਗ਼ੈਰ ਤੂੰ ਕੀਹਦੇ ਕੋਲ ਭੱਜ ਕੇ ਜਾ ਸਕਦਾ ਹੈਂ।

Bhai Manmohan Singh (Shabad OS, CC BY-SA)

English

One who dies in the Word of the Shabad conquers death; otherwise, where can you run?

Dr. Sant Singh Khalsa (Shabad OS, CC BY-SA)
Ang 1010 · Line 9

ਜਿਸ ਕੈ ਡਰਿ ਭੈ ਭਾਗੀਐ; ਅੰਮ੍ਰਿਤੁ ਤਾ ਕੋ ਨਾਉ ॥

jis kai ddar bhai bhaageeai; amrit taa ko naau |

Punjabi

ਅਮਰ ਕਰ ਦੇਣ ਵਾਲਾ ਹੈ ਉਸ ਦਾ ਨਾਮ, ਜਿਸ ਦੇ ਤ੍ਰਾਹ ਰਾਹੀਂ ਡਰ ਦੋੜ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the Fear of God, fear runs away; His Name is Ambrosial Nectar.

Dr. Sant Singh Khalsa (Shabad OS, CC BY-SA)
Ang 1010 · Line 10

ਮਾਰਹਿ ਰਾਖਹਿ ਏਕੁ ਤੂ; ਬੀਜਉ. ਨਾਹੀ ਥਾਉ ॥੧॥

maareh raakheh ek too; beejau. naahee thaau |1|

Punjabi

ਕੇਵਲ ਤੂੰ ਹੀ, ਹੈ ਸਾਈਂ! ਮਾਰਦਾ ਤੇ ਰੱਖਿਆ ਕਰਦਾ ਹੈਂ। ਤੇਰੇ ਬਗ਼ੈਰ ਹੋਰ ਕੋਈ ਥਾਂ ਜਾਣ ਨੂੰ ਨਹੀਂ।

Bhai Manmohan Singh (Shabad OS, CC BY-SA)

English

You alone kill and protect; except for You, there is no place at all. ||1||

Dr. Sant Singh Khalsa (Shabad OS, CC BY-SA)
Ang 1010 · Line 11

ਬਾਬਾ. ਮੈ ਕੁਚੀਲੁ; ਕਾਚਉ ਮਤਿਹੀਨ ॥

baabaa. mai kucheel; kaachau matiheen |

Punjabi

ਹੇ ਮੇਰੇ ਪਿਤਾ! ਮੈਂ ਗੰਦਾ, ਕਮਜ਼ੋਰ ਅਤੇ ਬੇਸਮਝ ਹਾਂ।

Bhai Manmohan Singh (Shabad OS, CC BY-SA)

English

O Baba, I am filthy, shallow and totally without understanding.

Dr. Sant Singh Khalsa (Shabad OS, CC BY-SA)
Ang 1010 · Line 12

ਨਾਮ ਬਿਨਾ. ਕੋ ਕਛੁ ਨਹੀ; ਗੁਰਿ ਪੂਰੈ. ਪੂਰੀ ਮਤਿ ਕੀਨ ॥੧॥ ਰਹਾਉ ॥

naam binaa. ko kachh nahee; gur poorai. pooree mat keen |1| rahaau |

Punjabi

ਪ੍ਰਭੂ ਦੇ ਨਾਮ ਦੇ ਬਾਝੋਂ ਕੋਈ ਕੁਝ ਵੀ ਨਹੀਂ ਪੂਰਨ ਗੁਰਦੇਵ ਜੀ ਨੇ ਮੇਰੀ ਅਕਲ ਪੂਰਨ ਕਰ ਦਿੱਤੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Without the Naam, no one is anything; the Perfect Guru has made my intellect perfect. ||1||Pause||

Dr. Sant Singh Khalsa (Shabad OS, CC BY-SA)
Ang 1010 · Line 13

ਅਵਗਣਿ ਸੁਭਰ. ਗੁਣ ਨਹੀ; ਬਿਨੁ ਗੁਣ. ਕਿਉ ਘਰਿ ਜਾਉ ॥

avagan subhar. gun nahee; bin gun. kiau ghar jaau |

Punjabi

ਮੈਂ ਬਦੀਆਂ ਨਾਲ ਭਰਿਆ ਪਿਆ ਹਾਂ ਅਤੇ ਮੇਰੇ ਵਿੱਚ ਕੋਈ ਭੀ ਨੇਕੀ ਨਹੀਂ। ਨੇਕੀਆਂ ਦੇ ਬਗ਼ੈਰ, ਮੈਂ ਕਿਸ ਤਰ੍ਹਾਂ ਗ੍ਰਹਿ (ਪ੍ਰਭੂ ਪਾਸ) ਜਾ ਸਕਦਾ ਹਾਂ?

Bhai Manmohan Singh (Shabad OS, CC BY-SA)

English

I am full of faults, and I have no virtue at all. Without virtues, how can I go home?

Dr. Sant Singh Khalsa (Shabad OS, CC BY-SA)
Ang 1010 · Line 14

ਸਹਜਿ ਸਬਦਿ ਸੁਖੁ ਊਪਜੈ; ਬਿਨੁ ਭਾਗਾ. ਧਨੁ ਨਾਹਿ ॥

sehaj sabad sukh aoopajai; bin bhaagaa. dhan naeh |

Punjabi

ਸਾਈਂ ਦੇ ਨਾਮ ਦੇ ਰਾਹੀਂ ਅਡੋਲਤਾ ਅਤੇ ਆਰਾਮ ਉਤਪੰਨ ਹੁੰਦੇ ਹਨ। ਪ੍ਰਾਲਬਧ ਦੇ ਬਾਝੋਂ ਸਾਈਂ ਦੇ ਨਾਮ ਦੀ ਦੌਲਤ ਪ੍ਰਾਪਤ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

Through the Word of the Shabad, intuitive peace wells up; without good destiny, the wealth is not obtained.

Dr. Sant Singh Khalsa (Shabad OS, CC BY-SA)
Ang 1010 · Line 15

ਜਿਨ ਕੈ ਨਾਮੁ. ਨ ਮਨਿ ਵਸੈ; ਸੇ ਬਾਧੇ ਦੂਖ ਸਹਾਹਿ ॥੨॥

jin kai naam. na man vasai; se baadhe dookh sahaeh |2|

Punjabi

ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਵਸਦਾ; ਉਹ ਨਰੜ ਲਏ ਜਾਂਦੇ ਹਨ ਅਤੇ ਕਸ਼ਟ ਸਹਾਰਦੇ ਹਨ।

Bhai Manmohan Singh (Shabad OS, CC BY-SA)

English

Those whose minds are not filled with the Naam are bound and gagged, and suffer in pain. ||2||

Dr. Sant Singh Khalsa (Shabad OS, CC BY-SA)
Ang 1010 · Line 16

ਜਿਨੀ ਨਾਮੁ ਵਿਸਾਰਿਆ; ਸੇ ਕਿਤੁ ਆਏ ਸੰਸਾਰਿ ॥

jinee naam visaariaa; se kit aae sansaar |

Punjabi

ਜਿਨ੍ਹਾਂ ਨੇ ਨਾਂਮ ਨੂੰ ਭੁਲਾ ਦਿੱਤਾ ਹੈ; ਉਹ ਇਸ ਜਹਾਨ ਅੰਦਰ ਕਿਉਂ ਆਏ ਹਨ।

Bhai Manmohan Singh (Shabad OS, CC BY-SA)

English

Those who have forgotten the Naam - why have they even come into the world?

Dr. Sant Singh Khalsa (Shabad OS, CC BY-SA)
Ang 1010 · Line 17

ਆਗੈ ਪਾਛੈ ਸੁਖੁ ਨਹੀ; ਗਾਡੇ ਲਾਦੇ ਛਾਰੁ ॥

aagai paachhai sukh nahee; gaadde laade chhaar |

Punjabi

ਏਥੇ ਅਤੇ ਓਥੇ, ਉਹ ਆਰਾਮ ਨਹੀਂ ਪਾਉਂਦੇ ਆਪਣੇ ਗੱਡੇ ਉਨ੍ਹਾਂ ਨੇ ਸੁਆਹ ਨਾਲ ਭਰ ਲਏ ਹਨ।

Bhai Manmohan Singh (Shabad OS, CC BY-SA)

English

Here and hereafter, they do not find any peace; they have loaded their carts with ashes.

Dr. Sant Singh Khalsa (Shabad OS, CC BY-SA)
Ang 1010 · Line 18

ਵਿਛੁੜਿਆ. ਮੇਲਾ ਨਹੀ; ਦੂਖੁ ਘਣੋ ਜਮ ਦੁਆਰਿ ॥੩॥

vichhurriaa. melaa nahee; dookh ghano jam duaar |3|

Punjabi

ਵਿਛੁੰਨੇ ਹੋਏ ਆਪਣੇ ਸੁਆਮੀ ਨੂੰ ਨਹੀਂ ਮਿਲਦੇ, ਪ੍ਰੰਤੂ ਮੌਤ ਦੇ ਬੂਹੇ ਉੱਤੇ ਘਣੇਰੇ ਤਸੀਹੇ ਉਠਾਉਂਦੇ ਹਨ।

Bhai Manmohan Singh (Shabad OS, CC BY-SA)

English

Those who are separated, do not meet with the Lord; they suffer in terrible pain at Death's Door. ||3||

Dr. Sant Singh Khalsa (Shabad OS, CC BY-SA)
Ang 1010 · Line 19

ਅਗੈ ਕਿਆ ਜਾਣਾ, ਨਾਹਿ ਮੈ; ਭੂਲੇ ਤੂ ਸਮਝਾਇ ॥

agai kiaa jaanaa, naeh mai; bhoole too samajhaae |

Punjabi

ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਅੱਗੇ ਕੀ ਵਾਪਰੂਗੀ। ਮੈਂਡੋ ਮਾਲਕ! ਮੈਂ ਭੁਲੇ ਹੋਏ ਨੂੰ ਤੂੰ ਸਿਖ-ਮਤ ਦੇ।

Bhai Manmohan Singh (Shabad OS, CC BY-SA)

English

I do not know what will happen in the world hereafter; I am so confused - please teach me, Lord!

Dr. Sant Singh Khalsa (Shabad OS, CC BY-SA)
Ang 1010 · Line 20

ਭੂਲੇ ਮਾਰਗੁ ਜੋ ਦਸੇ; ਤਿਸ ਕੈ ਲਾਗਉ ਪਾਇ ॥

bhoole maarag jo dase; tis kai laagau paae |

Punjabi

ਮੈਂ ਉਸ ਦੇ ਪੈਰੀ ਪੈਂਦਾ ਹਾਂ, ਜੋ ਮੈਂ ਕੁਰਾਹੇ ਪਏ ਹੋਏ ਨੂੰ ਰਸਤਾ ਵਿਖਾਲ ਦੇਵੇ।

Bhai Manmohan Singh (Shabad OS, CC BY-SA)

English

I am confused; I would fall at the feet of one who shows me the Way.

Dr. Sant Singh Khalsa (Shabad OS, CC BY-SA)
Ang 1010 · Line 21

ਗੁਰ ਬਿਨੁ. ਦਾਤਾ ਕੋ ਨਹੀ; ਕੀਮਤਿ ਕਹਣੁ. ਨ ਜਾਇ ॥੪॥

gur bin. daataa ko nahee; keemat kehan. na jaae |4|

Punjabi

ਗੁਰਾਂ ਦੇ ਬਗ਼ੈਰ ਹੋਰ ਕੋਈ ਦਾਤਾਰ ਨਹੀਂ। ਉਨ੍ਹਾਂ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Without the Guru, there is no giver at all; His value cannot be described. ||4||

Dr. Sant Singh Khalsa (Shabad OS, CC BY-SA)
Ang 1010 · Line 22

ਸਾਜਨੁ ਦੇਖਾ. ਤਾ ਗਲਿ ਮਿਲਾ; ਸਾਚੁ ਪਠਾਇਓ ਲੇਖੁ ॥

saajan dekhaa. taa gal milaa; saach patthaaeo lekh |

Punjabi

ਜੇਕਰ ਮੈਂ ਆਪਣੇ ਮਿੱਤ੍ਰ ਨੂੰ ਵੇਖ ਲਵਾਂ, ਤਦ ਮੈਂ ਉਸ ਨੂੰ ਜੱਫੀ ਪਾ ਲਵਾਂਗੀ। ਆਪਣੀ ਪਾਕਦਾਮਨੀ ਸੰਬੰਧੀ ਮੈਂ ਉਸ ਨੂੰ ਚਿੱਠੀ ਭੇਜੀ ਹੈ।

Bhai Manmohan Singh (Shabad OS, CC BY-SA)

English

If I see my friend, then I will embrace Him; I have sent Him the letter of Truth.

Dr. Sant Singh Khalsa (Shabad OS, CC BY-SA)
Ang 1010 · Line 23

ਮੁਖਿ ਧਿਮਾਣੈ. ਧਨ ਖੜੀ; ਗੁਰਮੁਖਿ ਆਖੀ ਦੇਖੁ ॥

mukh dhimaanai. dhan kharree; guramukh aakhee dekh |

Punjabi

ਨਿੰਮੋਝੂਣੀ ਹੋ, ਮੈਂ ਉਸ ਦੀ ਪਤਨੀ, ਉਸ ਦੀ ਉਡੀਕ ਵਿੱਚ ਖਲੋਤੀ ਹਾਂ। ਮੁਖੀ ਗੁਰਾਂ ਦੇ ਰਾਹੀਂ ਹੀ ਮੈਂ ਉਸ ਨੂੰ ਆਪਣਿਆਂ ਨੇਤ੍ਰਾਂ ਨਾਲ ਵੇਖ ਸਕਦੀ ਹਾਂ।

Bhai Manmohan Singh (Shabad OS, CC BY-SA)

English

His soul-bride stands waiting expectantly; as Gurmukh, I see Him with my eyes.

Dr. Sant Singh Khalsa (Shabad OS, CC BY-SA)
Ang 1010 · Line 24

ਤੁਧੁ ਭਾਵੈ ਤੂ ਮਨਿ ਵਸਹਿ; ਨਦਰੀ ਕਰਮਿ ਵਿਸੇਖੁ ॥੫॥

tudh bhaavai too man vaseh; nadaree karam visekh |5|

Punjabi

ਮੈਂਡੇ ਮਿਹਰਬਾਨ ਮਾਲਕ! ਆਪਣੀ ਖੁਸ਼ੀ ਦੁਆਰਾ, ਤੂੰ ਮੇਰੇ ਹਿਰਦੇ ਅੰਦਰ ਵਸਦਾ ਹੈਂ ਅਤੇ ਮੇਰੇ ਤੇ ਆਪਣੀ ਭਾਰੀ ਰਹਿਮਤ ਧਾਰਦਾ ਹੈ।

Bhai Manmohan Singh (Shabad OS, CC BY-SA)

English

By the Pleasure of Your Will, You abide in my mind, and bless me with Your Glance of Grace. ||5||

Dr. Sant Singh Khalsa (Shabad OS, CC BY-SA)
Ang 1010 · Line 25

ਭੂਖ ਪਿਆਸੋ ਜੇ ਭਵੈ; ਕਿਆ ਤਿਸੁ ਮਾਗਉ ਦੇਇ ॥

bhookh piaaso je bhavai; kiaa tis maagau dee |

Punjabi

ਜੋ ਖ਼ੁਦ ਭੁਖ ਤੇ ਤ੍ਰੇਹ ਅੰਦਰ ਟੱਕਰਾਂ ਮਾਰਦਾ ਫਿਰਦਾ ਹੈ, ਉਹ ਕੀ ਦੇ ਸਕਦਾ ਹੈ ਅਤੇ ਬੰਦਾ ਉਸ ਪਾਸੋਂ ਕੀ ਮੰਗ ਸਕਦਾ ਹੈ।

Bhai Manmohan Singh (Shabad OS, CC BY-SA)

English

One who is wandering hungry and thirsty - what can he give, and what can anyone ask from him?

Dr. Sant Singh Khalsa (Shabad OS, CC BY-SA)
Ang 1010 · Line 26

ਬੀਜਉ. ਸੂਝੈ ਕੋ ਨਹੀ; ਮਨਿ ਤਨਿ ਪੂਰਨੁ ਦੇਇ ॥

beejau. soojhai ko nahee; man tan pooran dee |

Punjabi

ਮੇਰੇ ਖ਼ਿਆਲ ਵਿੱਚ ਐਹੋ ਜਿਹਾ ਹੋਰ ਕੋਈ ਨਹੀਂ ਆਉਂਦਾ ਜੋ ਮੇਰੀ ਜਿੰਦੜੀ ਅਤੇ ਦੇਹ ਨੂੰ ਪੂਰਨਤਾ ਬਖ਼ਸ਼ ਸਕਦਾ ਹੋਵੇ।

Bhai Manmohan Singh (Shabad OS, CC BY-SA)

English

I cannot conceive of any other, who can bless my mind and body with perfection.

Dr. Sant Singh Khalsa (Shabad OS, CC BY-SA)
Ang 1010 · Line 27

ਜਿਨਿ ਕੀਆ ਤਿਨਿ ਦੇਖਿਆ; ਆਪਿ ਵਡਾਈ ਦੇਇ ॥੬॥

jin keea tin dekhiaa; aap vaddaaee dee |6|

Punjabi

ਜਿਸ ਨੇ ਮੈਨੂੰ ਰਚਿਆ ਹੈ, ਉਹ ਹੀ ਮੇਰੀ ਸੰਭਾਲ ਕਰਦਾ ਹੈ ਅਤੇ ਖ਼ੁਦ ਹੀ ਪ੍ਰਭਤਾ ਪ੍ਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

The One who created me takes care of me; He Himself blesses me with glory. ||6||

Dr. Sant Singh Khalsa (Shabad OS, CC BY-SA)
Ang 1010 · Line 28

ਨਗਰੀ ਨਾਇਕੁ ਨਵਤਨੋ; ਬਾਲਕੁ ਲੀਲ ਅਨੂਪੁ ॥

nagaree naaeik navatano; baalak leel anoop |

Punjabi

ਦੇਹ ਦੇ ਪਿੰਡ ਅੰਦਰ ਬੱਚੇ-ਵਰਗੇ ਨਵੇਂ ਸਰੀਰ ਵਾਲਾ ਮੇਰਾ ਮਾਲਕ ਵਸਦਾ ਹੈ ਅਤੇ ਉਹ ਅਸਚਰਜ ਖੇਡਾਂ ਖੇਡਦਾ ਹੈ।

Bhai Manmohan Singh (Shabad OS, CC BY-SA)

English

In the body-village is my Lord and Master, whose body is ever-new, Innocent and child-like, incomparably playful.

Dr. Sant Singh Khalsa (Shabad OS, CC BY-SA)
Ang 1010 · Line 29

ਨਾਰਿ ਨ ਪੁਰਖੁ. ਨ ਪੰਖਣੂ; ਸਾਚਉ ਚਤੁਰੁ ਸਰੂਪੁ ॥

naar na purakh. na pankhanoo; saachau chatur saroop |

Punjabi

ਸਿਆਣਾ ਸੁੰਦਰ ਅਤੇ ਸੱਚਾ ਸੁਆਮੀ ਨਾਂ ਇਸਤ੍ਰੀ ਹੈ, ਨਾਂ ਮਰਦ ਤੇ ਨਾਂ ਹੀ ਪੰਛੀ।

Bhai Manmohan Singh (Shabad OS, CC BY-SA)

English

He is neither a woman, nor a man, nor a bird; the True Lord is so wise and beautiful.

Dr. Sant Singh Khalsa (Shabad OS, CC BY-SA)
Ang 1010 · Line 30

ਜੋ ਤਿਸੁ ਭਾਵੈ. ਸੋ ਥੀਐ; ਤੂ ਦੀਪਕੁ. ਤੂ ਧੂਪੁ ॥੭॥

jo tis bhaavai. so theeai; too deepak. too dhoop |7|

Punjabi

ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੰਦਾ ਹੈ। ਤੂੰ ਹੇ ਸਾਹਿਬ! ਦੀਵਾ ਹਂ ਅਤੇ ਤੂੰ ਹੀ ਸੁਗੰਧੀ।

Bhai Manmohan Singh (Shabad OS, CC BY-SA)

English

Whatever pleases Him, happens; You are the lamp, and You are the incense. ||7||

Dr. Sant Singh Khalsa (Shabad OS, CC BY-SA)
Ang 1010 · Line 31

ਗੀਤ ਸਾਦ ਚਾਖੇ ਸੁਣੇ; ਬਾਦ ਸਾਦ ਤਨਿ ਰੋਗੁ ॥

geet saad chaakhe sune; baad saad tan rog |

Punjabi

ਇਨਸਾਨ ਗਾਣੇ ਸੁਣਦਾ ਹੈ ਅਤੇ ਸੁਆਦ ਚਖਦਾ ਹੈ ਪਰ ਬੇਫ਼ਾਇਦਾ ਹਨ ਇਹ ਰੰਗ ਰਲੀਆਂ ਜੋ ਸਰੀਰਕ ਬੀਮਾਰੀਆਂ ਪੈਦਾ ਕਰਦੀਆਂ ਹਨ।

Bhai Manmohan Singh (Shabad OS, CC BY-SA)

English

He hears the songs and tastes the flavors, but these flavors are useless and insipid, and bring only disease to the body.

Dr. Sant Singh Khalsa (Shabad OS, CC BY-SA)
Ang 1010 · Line 32

ਸਚੁ ਭਾਵੈ ਸਾਚਉ ਚਵੈ; ਛੂਟੈ ਸੋਗ ਵਿਜੋਗੁ ॥

sach bhaavai saachau chavai; chhoottai sog vijog |

Punjabi

ਜੇਕਰ ਬੰਦਾ ਸੰਚ ਨੂੰ ਪਿਆਰ ਕਰੇ ਅਤੇ ਸੱਚ ਹੀ ਬੋਲੇ ਤਾਂ ਉਹ ਆਪਦੇ ਸੁਆਮੀ ਨਾਲ ਵਿਛੋੜੇ ਦੇ ਝੁਰੇਵੇਂ ਤੋਂ ਬਚ ਜਾਂਦਾ ਹੈ।

Bhai Manmohan Singh (Shabad OS, CC BY-SA)

English

One who loves the Truth and speaks the Truth, escapes from the sorrow of separation.

Dr. Sant Singh Khalsa (Shabad OS, CC BY-SA)
Ang 1010 · Line 33

ਨਾਨਕ ਨਾਮੁ. ਨ ਵੀਸਰੈ; ਜੋ ਤਿਸੁ ਭਾਵੈ ਸੁ ਹੋਗੁ ॥੮॥੩॥

naanak naam. na veesarai; jo tis bhaavai su hog |8|3|

Punjabi

ਨਾਨਕ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ। ਜੋ ਕੁਛ ਉਸ ਨੂੰ ਭਾਉਂਦਾ ਹੈ, ਕੇਵਲ ਉਹ ਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

Nanak does not forget the Naam; whatever happens is by the Lord's Will. ||8||3||

Dr. Sant Singh Khalsa (Shabad OS, CC BY-SA)
Ang 1010 · Line 34

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1010 · Line 35

ਸਾਚੀ ਕਾਰ ਕਮਾਵਣੀ; ਹੋਰਿ ਲਾਲਚ ਬਾਦਿ ॥

saachee kaar kamaavanee; hor laalach baad |

Punjabi

ਤੂੰ ਸੁਆਮੀ ਦੀ ਸੰਚੀ ਟਹਿਲ ਸੇਵਾ ਕਰ। ਬੇਅਰਥ ਹਨ ਹੋਰ ਲਗਨਾਂ।

Bhai Manmohan Singh (Shabad OS, CC BY-SA)

English

Practice Truth - other greed and attachments are useless.

Dr. Sant Singh Khalsa (Shabad OS, CC BY-SA)
Ang 1010 · Line 36

ਇਹੁ ਮਨੁ ਸਾਚੈ ਮੋਹਿਆ; ਜਿਹਵਾ ਸਚਿ ਸਾਦਿ ॥

eihu man saachai mohiaa; jihavaa sach saad |

Punjabi

ਸੱਚੇ ਸਾਹਿਬ ਨੇ ਮੇਰੀ ਇਹ ਆਤਮਾ ਫ਼ਰੇਫਤਾ ਕਰ ਲਈ ਹੈ ਅਤੇ ਮੇਰੀ ਇਹ ਜੀਭ ਸੱਚੇ ਸੁਆਦ ਨੂੰ ਮਾਣਦੀ ਹੈ।

Bhai Manmohan Singh (Shabad OS, CC BY-SA)

English

The True Lord has fascinated this mind, and my tongue enjoys the taste of Truth.

Dr. Sant Singh Khalsa (Shabad OS, CC BY-SA)
Ang 1010 · Line 37

ਬਿਨੁ ਨਾਵੈ. ਕੋ ਰਸੁ ਨਹੀ; ਹੋਰਿ ਚਲਹਿ ਬਿਖੁ ਲਾਦਿ ॥੧॥

bin naavai. ko ras nahee; hor chaleh bikh laad |1|

Punjabi

ਨਾਮ ਦੇ ਬਗ਼ੈਰ ਹੋਰ ਕੋਈ ਖ਼ੁਸ਼ੀ ਨਹੀਂ। ਨਾਮ ਤੋਂ ਸੱਖਣੇ ਬਾਕੀ ਦੇ ਹੋਰ ਜ਼ਹਿਰ ਲੱਦ ਕੇ ਟੁਰਦੇ ਹਨ।

Bhai Manmohan Singh (Shabad OS, CC BY-SA)

English

Without the Name, there is no juice; the others depart, loaded with poison. ||1||

Dr. Sant Singh Khalsa (Shabad OS, CC BY-SA)
Ang 1010 · Line 38

ਐਸਾ ਲਾਲਾ. ਮੇਰੇ ਲਾਲ ਕੋ; ਸੁਣਿ ਖਸਮ ਹਮਾਰੇ ॥

aisaa laalaa. mere laal ko; sun khasam hamaare |

Punjabi

ਤੂੰ ਸ੍ਰਵਣ ਕਰ ਹੇ ਮੇਰੇ ਪਿਆਰੇ ਕੰਤ! ਮੈਂ ਤੇਰਾ ਐਹੋ ਜੇਹਾ ਗੋਲਾ ਹਾਂ।

Bhai Manmohan Singh (Shabad OS, CC BY-SA)

English

I am such a slave of Yours, O my Beloved Lord and Master.

Dr. Sant Singh Khalsa (Shabad OS, CC BY-SA)
Ang 1010 · Line 39

ਜਿਉ ਫੁਰਮਾਵਹਿ ਤਿਉ ਚਲਾ; ਸਚੁ ਲਾਲ ਪਿਆਰੇ ॥੧॥ ਰਹਾਉ ॥

jiau furamaaveh tiau chalaa; sach laal piaare |1| rahaau |

Punjabi

ਜਿਸ ਤਰ੍ਹਾਂ ਤੂੰ ਹੁਕਮ ਦਿੰਦਾ ਹੈਂ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ, ਹੇ ਮੇਰੇ ਸੱਚੇ ਮਿੱਠੜੇ ਪ੍ਰੀਤਮ! ਠਹਿਰਾਉ।

Bhai Manmohan Singh (Shabad OS, CC BY-SA)

English

I walk in harmony with Your Command, O my True, Sweet Beloved. ||1||Pause||

Dr. Sant Singh Khalsa (Shabad OS, CC BY-SA)
Ang 1010 · Line 40

ਅਨਦਿਨੁ ਲਾਲੇ ਚਾਕਰੀ; ਗੋਲੇ ਸਿਰਿ ਮੀਰਾ ॥

anadin laale chaakaree; gole sir meeraa |

Punjabi

ਰੈਣ ਦਿਹੁੰ ਗੋਲੇ ਨੇ ਤੇਰੀ ਸੇਵਾ ਕਮਾਉਣੀ ਹੈ ਤੂੰ ਆਪਣੇ ਨੋਕਰ ਦੇ ਸਿਰ ਦਾ ਸੁਆਮੀ ਹੈ।

Bhai Manmohan Singh (Shabad OS, CC BY-SA)

English

Night and day, the slave works for his overlord.

Dr. Sant Singh Khalsa (Shabad OS, CC BY-SA)
Ang 1010 · Line 41

ਗੁਰ ਬਚਨੀ ਮਨੁ ਵੇਚਿਆ; ਸਬਦਿ ਮਨੁ ਧੀਰਾ ॥

gur bachanee man vechiaa; sabad man dheeraa |

Punjabi

ਮੈਂ ਆਪਣੀ ਜਿੰਦੜੀ ਗੁਰਾਂ ਦੀ ਬਾਣੀ ਨੂੰ ਵੇਚ ਦਿੱਤੀ ਹੈ ਤੇ ਗੁਰਾਂ ਦੀ ਬਾਣੀ ਰਾਂਹੀਂ ਮੇਰਾ ਮਨੂਆ ਸੁਖੀ ਥੀ ਗਿਆ ਹੈ।

Bhai Manmohan Singh (Shabad OS, CC BY-SA)

English

I have sold my mind for the Word of the Guru's Shabad; my mind is comforted and consoled by the Shabad.

Dr. Sant Singh Khalsa (Shabad OS, CC BY-SA)