Ang 1031
ਹਉਮੈ ਮਮਤਾ ਕਰਦਾ ਆਇਆ ॥
haumai mamataa karadaa aaeaa |
Punjabi
ਹੰਗਤਾ ਅਤੇ ਮੈਂ ਮੇਰੀ ਕਰਨ ਦੇ ਸਬਬ, ਤੂੰ ਇਸ ਸੰਸਾਰ ਦੇ ਅੰਦਰ ਆਇਆ ਹੈਂ।
English
Practicing egotism and possessiveness, you have come into the world.
ਆਸਾ ਮਨਸਾ; ਬੰਧਿ ਚਲਾਇਆ ॥
aasaa manasaa; bandh chalaaeaa |
Punjabi
ਉਮੈਦ ਅਤੇ ਖ਼ਾਹਿਸ਼ ਤੈਨੂੰ ਬੰਨ੍ਹਦੀਆਂ ਤੇ ਤੋਰਦੀਆਂ ਹਨ।
English
Hope and desire bind you and lead you on.
ਮੇਰੀ ਮੇਰੀ ਕਰਤ. ਕਿਆ ਲੇ ਚਾਲੇ; ਬਿਖੁ ਲਾਦੇ ਛਾਰ ਬਿਕਾਰਾ ਹੇ ॥੧੫॥
meree meree karat. kiaa le chaale; bikh laade chhaar bikaaraa he |15|
Punjabi
ਅਪਣਤ ਅੰਦਰ ਗ਼ਲਤਾਨ ਹੋਣ ਦੇ ਕਾਰਨ, ਪਾਪਾਂ ਦੀ ਨਿਕੰਮੀ ਸੁਆਹ ਲੱਦਣ ਦੇ ਬਗ਼ੈਰ ਹੋਰ ਤੂੰ ਆਪਣੇ ਨਾਲ ਦੀ ਲੈ ਕੇ ਜਾਵੇਗਾ।
English
Indulging in egotism and self-conceit, what will you be able to carry with you, except the load of ashes from poison and corruption? ||15||
ਹਰਿ ਕੀ ਭਗਤਿ; ਕਰਹੁ ਜਨ ਭਾਈ ॥
har kee bhagat; karahu jan bhaaee |
Punjabi
ਹੇ ਰੱਬ ਦੇ ਸਾਧੂਓ! ਮੇਰੇ ਭਰਾਓ! ਤੁਸੀਂ ਸੁਆਮੀ ਦੀ ਪ੍ਰੇਮਮਈ ਸੇਵਾ ਕਮਾਓ।
English
Worship the Lord in devotion, O humble Siblings of Destiny.
ਅਕਥੁ ਕਥਹੁ; ਮਨੁ ਮਨਹਿ ਸਮਾਈ ॥
akath kathahu; man maneh samaaee |
Punjabi
ਤੁਸੀਂ ਹਰੀ ਦੀ ਅਕਹਿ ਵਾਰਤਾ ਨੂੰ ਆਖੋ ਅਤੇ ਤੁਹਾਡੀਆਂ ਚਿੱਤ ਦੀਆਂ ਖ਼ਹਿਸ਼ਾਂ ਚਿੱਤ ਅੰਦਰ ਹੀ ਲੀਨ ਹੋ ਜਾਣਗੀਆਂ।
English
Speak the Unspoken Speech, and the mind will merge back into the Mind.
ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ; ਦੁਖੁ ਕਾਟੇ ਕਾਟਣਹਾਰਾ ਹੇ ॥੧੬॥
autth chalataa tthaak rakhahu ghar apunai; dukh kaatte kaattanahaaraa he |16|
Punjabi
ਤੂੰ ਆਪਣੇ ਬਾਹਰ ਜਾਂਦੇ ਮਨੂਏ ਨੂੰ ਇਸ ਦੇ ਆਪਣੇ ਗ੍ਰਹਿ ਅੱਦਰ ਰੋਕ ਕੇ ਰੱਖ ਅਤੇ ਮੇਟਣਹਾਰ ਸੁਆਮੀ ਤੇਰੀਆਂ ਤਕਲੀਫ਼ਾਂ ਨੂੰ ਮੇਟ ਦੇਵੇਗਾ।
English
Restrain your restless mind within its own home, and the Lord, the Destroyer, shall destroy your pain. ||16||
ਹਰਿ ਗੁਰ ਪੂਰੇ ਕੀ; ਓਟ ਪਰਾਤੀ ॥
har gur poore kee; ott paraatee |
Punjabi
ਮੈਂ ਪੂਰਨ ਗੁਰੂ-ਪਰਮੇਸ਼ਰ ਦੀ ਪਨਾਹ ਹੇਠ ਆ ਡਿੱਗਾ ਹਾਂ।
English
I seek the support of the Perfect Guru, the Lord.
ਗੁਰਮੁਖਿ ਹਰਿ ਲਿਵ; ਗੁਰਮੁਖਿ ਜਾਤੀ ॥
guramukh har liv; guramukh jaatee |
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਬ੍ਰਹਮ-ਗਿਆਨੀ ਥੀ ਗਿਆ ਹਾਂ ਅਤੇ ਮੈਂ ਆਪਣੇ ਪ੍ਰਭੂ ਦੀ ਪ੍ਰੀਤ ਨੂੰ ਅਨੁਭਵ ਕਰ ਲਿਆ ਹੈ।
English
The Gurmukh loves the Lord; the Gurmukh realizes the Lord.
ਨਾਨਕ. ਰਾਮ ਨਾਮਿ ਮਤਿ ਊਤਮ; ਹਰਿ ਬਖਸੇ ਪਾਰਿ ਉਤਾਰਾ ਹੇ ॥੧੭॥੪॥੧੦॥
naanak. raam naam mat aootam; har bakhase paar utaaraa he |17|4|10|
Punjabi
ਨਾਨਕ, ਪ੍ਰਭੂ ਦੇ ਨਾਮ ਦੇ ਰਾਹੀਂ ਮੇਰੀ ਅਕਲ ਸ੍ਰੇਸ਼ਟ ਥੀ ਗਈ ਹੈ ਅਤੇ ਮੁਆਫ਼ੀ ਬਖ਼ਸ਼ ਕੇ ਪ੍ਰਭੂ ਨੇ ਮੈਨੂੰ ਤਾਰ ਦਿੱਤਾ ਹੈ।
English
O Nanak, through the Lord's Name, the intellect is exalted; granting His forgiveness, the Lord carries him across to the other side. ||17||4||10||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਸਰਣਿ ਪਰੇ ਗੁਰਦੇਵ ਤੁਮਾਰੀ ॥
saran pare guradev tumaaree |
Punjabi
ਹੇ ਮੇਰੇ ਗੁਰੂ-ਪਰਮੇਸ਼ਰ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
English
O Divine Guru, I have entered Your Sanctuary.
ਤੂ ਸਮਰਥੁ ਦਇਆਲੁ ਮੁਰਾਰੀ ॥
too samarath deaal muraaree |
Punjabi
ਤੂੰ ਆਪ ਹੀ ਸਰਬ-ਸ਼ਕਤੀਵਾਨ ਅਤੇ ਮਇਆਵਾਨ ਸੁਆਮੀ, ਹੰਕਾਰ ਦਾ ਵੈਰੀ ਹੈਂ।
English
You are the Almighty Lord, the Merciful Lord.
ਤੇਰੇ ਚੋਜ. ਨ ਜਾਣੈ ਕੋਈ; ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥
tere choj. na jaanai koee; too pooraa purakh bidhaataa he |1|
Punjabi
ਮੇਰੇ ਮਾਲਕ ਕੋਈ ਭੀ ਤੇਰੀਆਂ ਅਦਭੁੱਤ ਖੇਡਾਂ ਨੂੰ ਨਹੀਂ ਜਾਣਦਾ। ਤੂੰ ਪੂਰਨ ਬਲਵਾਨ ਸਿਰਜਣਹਾਰ ਸੁਆਮੀ ਹੈਂ।
English
No one knows Your wondrous plays; You are the perfect Architect of Destiny. ||1||
ਤੂ ਆਦਿ ਜੁਗਾਦਿ; ਕਰਹਿ ਪ੍ਰਤਿਪਾਲਾ ॥
too aad jugaad; kareh pratipaalaa |
Punjabi
ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਜੀਵਾਂ ਦੀ ਪਾਲਣਾ-ਪੋਸਦਾ ਕਰਦਾ ਹੈਂ।
English
From the very beginning of time, and throughout the ages, You cherish and sustain Your beings.
ਘਟਿ ਘਟਿ ਰੂਪੁ ਅਨੂਪੁ ਦਇਆਲਾ ॥
ghatt ghatt roop anoop deaalaa |
Punjabi
ਹੇ ਲਾਸਾਨੀ ਸੁੰਦਰਤਾ ਵਾਲੇ ਮਇਆਵਾਨ ਮਾਲਕ! ਤੂੰ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
English
You are in each and every heart, O Merciful Lord of incomparable beauty.
ਜਿਉ ਤੁਧੁ ਭਾਵੈ. ਤਿਵੈ ਚਲਾਵਹਿ; ਸਭੁ ਤੇਰੋ ਕੀਆ ਕਮਾਤਾ ਹੇ ॥੨॥
jiau tudh bhaavai. tivai chalaaveh; sabh tero keea kamaataa he |2|
Punjabi
ਜਿਸ ਤਰ੍ਹਾਂ ਤੂੰ ਚਾਹੁੰਦਾ ਹੈ, ਉਸ ਤਰ੍ਹਾਂ ਹੀ ਤੂੰ ਬੰਦਿਆਂ ਨੂੰ ਚਲਾਉਂਦਾ ਹੈਂ। ਹਰ ਜਣਾ ਉਸੇ ਤਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੇਰਾ ਜਾਰੀ ਕੀਤਾ ਹੋਇਆ ਹੁਕਮ ਹੁੰਦਾ ਹੈ।
English
As You will, You cause all to walk; everyone acts according to Your Command. ||2||
ਅੰਤਰਿ ਜੋਤਿ ਭਲੀ. ਜਗਜੀਵਨ ॥
antar jot bhalee. jagajeevan |
Punjabi
ਸਾਡੇ ਅੰਦਰ ਜਗਤ ਦੀ ਜਿੰਦ-ਜਾਨ, ਵਾਹਿਗੁਰੂ, ਦਾ ਸ੍ਰੇਸ਼ਟ ਪ੍ਰਕਾਸ਼ ਹੈ।
English
Deep within the nucleus of all, is the Light of the Life of the World.
ਸਭਿ ਘਟ ਭੋਗੈ; ਹਰਿ ਰਸੁ ਪੀਵਨ ॥
sabh ghatt bhogai; har ras peevan |
Punjabi
ਵਾਹਿਗੁਰੂ ਸਾਰਿਆਂ ਦਿਲਾਂ ਨੂੰ ਮਾਣਦਾ ਹੈ ਤੇ ਉਨ੍ਹਾਂ ਦਾ ਸੁਆਦ ਚੱਖਦਾ ਹੈ।
English
The Lord enjoys the hearts of all, and drinks in their essence.
ਆਪੇ ਲੇਵੈ ਆਪੇ ਦੇਵੈ; ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥
aape levai aape devai; tihu loee jagat pit daataa he |3|
Punjabi
ਵਾਹਿਗੁਰੂ ਹਰ ਸ਼ੈ ਆਪ ਦਿੰਦਾ ਹੈ ਅਤੇ ਆਪ ਹੀ ਲੈ ਲੈਂਦਾ ਹੈ, ਤਿੰਨਾਂ ਜਹਾਨਾਂ ਦੇ ਜੀਵਾਂ ਦਾ ਉਹ ਹੀ ਦਾਤਾਰ ਪਿਤਾ ਹੈ।
English
He Himself gives, and He himself takes; He is the generous father of the beings of the three worlds. ||3||
ਜਗਤੁ ਉਪਾਇ ਖੇਲੁ ਰਚਾਇਆ ॥
jagat upaae khel rachaaeaa |
Punjabi
ਸੰਸਾਰ ਨੂੰ ਸਾਜ ਕੇ ਸੁਆਮੀ ਨੇ ਆਪਣੀ ਖੇਡ ਰਚੀ ਹੈ।
English
Creating the world, He has set His play into motion.
ਪਵਣੈ ਪਾਣੀ ਅਗਨੀ; ਜੀਉ ਪਾਇਆ ॥
pavanai paanee aganee; jeeo paaeaa |
Punjabi
ਹਵਾ, ਜਲ ਅਤੇ ਅੱਗ ਦੀ ਦੇਹ ਅੰਦਰ ਉਸ ਨੇ ਜਿੰਦ-ਜਾਨ ਪਾ ਦਿੱਤੀ ਹੈ।
English
He placed the soul in the body of air, water and fire.
ਦੇਹੀ ਨਗਰੀ ਨਉ ਦਰਵਾਜੇ; ਸੋ ਦਸਵਾ ਗੁਪਤੁ ਰਹਾਤਾ ਹੇ ॥੪॥
dehee nagaree nau daravaaje; so dasavaa gupat rahaataa he |4|
Punjabi
ਸਰੀਰ ਦੇ ਸ਼ਹਿਰ ਦੇ ਨੌ ਦਰ ਹਨ ਅਤੇ ਉਹ ਦਸਵਾਂ ਅਲੋਪ ਰਹਿੰਦਾ ਹੈ।
English
The body-village has nine gates; the Tenth Gate remains hidden. ||4||
ਚਾਰਿ ਨਦੀ ਅਗਨੀ; ਅਸਰਾਲਾ ॥
chaar nadee aganee; asaraalaa |
Punjabi
ਅੱਗ ਦੀਆਂ ਚਾਰ ਭਿਆਨਕ ਨਦੀਆਂ ਦੇਹ ਵਿੱਚ ਵਗਦੀਆਂ ਹਨ।
English
There are four horrible rivers of fire.
ਕੋਈ ਗੁਰਮੁਖਿ ਬੂਝੈ; ਸਬਦਿ ਨਿਰਾਲਾ ॥
koee guramukh boojhai; sabad niraalaa |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਨਿਰਲੇਪ ਰਹਿ ਕੇ, ਕੋਈ ਵਿਰਲਾ ਗੁਰੂ-ਅਨੁਸਾਰੀ ਹੀ ਇਸ ਨੂੰ ਸਮਝਦਾ ਹੈ।
English
How rare is that Gurmukh who understands this, and through the Word of the Shabad, remains unattached.
ਸਾਕਤ ਦੁਰਮਤਿ ਡੂਬਹਿ ਦਾਝਹਿ; ਗੁਰਿ ਰਾਖੇ. ਹਰਿ ਲਿਵ ਰਾਤਾ ਹੇ ॥੫॥
saakat duramat ddoobeh daajheh; gur raakhe. har liv raataa he |5|
Punjabi
ਖੋਟੀ-ਸਮਝ ਰਾਹੀਂ ਮਾਦਾਪ੍ਰਸਤ ਡੁਬ ਅਤੇ ਸੜ ਜਾਂਦੇ ਹਨ। ਗੁਰੂ ਜੀ ਉਨ੍ਹਾਂ ਨੂੰ ਬਚਾ ਲੈਂਦੇ ਹਨ, ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ।
English
The faithless cynics are drowned and burnt through their evil-mindedness. The Guru saves those who are imbued with the Love of the Lord. ||5||
ਅਪੁ ਤੇਜੁ ਵਾਇ; ਪ੍ਰਿਥਮੀ ਆਕਾਸਾ ॥
ap tej vaae; prithamee aakaasaa |
Punjabi
ਪਾਣੀ, ਅੱਗ, ਹਵਾ, ਮਿੰਟੀ ਅਤੇ ਆਸਮਾਨ।
English
Water, fire, air, earth and ether
ਤਿਨ ਮਹਿ ਪੰਚ ਤਤੁ; ਘਰਿ ਵਾਸਾ ॥
tin meh panch tat; ghar vaasaa |
Punjabi
ਉਸ ਪੰਜਾਂ ਮੂਲ ਅੰਸ਼ਾਂ ਦੇ ਗ੍ਰਹਿ ਅੰਦਰ ਪ੍ਰਾਨੀ ਵੱਸਦਾ ਹੈ।
English
in that house of the five elements, they dwell.
ਸਤਿਗੁਰ ਸਬਦਿ ਰਹਹਿ ਰੰਗਿ ਰਾਤਾ; ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥
satigur sabad raheh rang raataa; taj maaeaa haumai bhraataa he |6|
Punjabi
ਜੋ ਕੋਈ ਭੀ ਸੱਚੇ ਗੁਰਾਂ ਦੀ ਬਾਨੀ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ, ਉਹ ਮੋਹਨੀ ਦੀ ਲਗਨ ਹੰਕਾਰ ਅਤੇ ਦਵੈਤ-ਭਾਵ ਨੂੰ ਛੱਡ ਦਿੰਦਾ ਹੈ।
English
Those who remain imbued with the Word of the True Guru's Shabad, renounce Maya, egotism and doubt. ||6||
ਇਹੁ ਮਨੁ ਭੀਜੈ; ਸਬਦਿ ਪਤੀਜੈ ॥
eihu man bheejai; sabad pateejai |
Punjabi
ਗੁਰਾਂ ਦੀ ਬਾਣੀ ਨਾਲ ਸੰਤੁਸ਼ਟ ਹੋ, ਇਹ ਆਤਮਾ ਪਰਮ ਪ੍ਰਸੰਨ ਥੀ ਵੰਝਦੀ ਹੈ।
English
This mind is drenched with the Shabad, and satisfied.
ਬਿਨੁ ਨਾਵੈ; ਕਿਆ ਟੇਕ ਟਿਕੀਜੈ ॥
bin naavai; kiaa ttek ttikeejai |
Punjabi
ਨਾਮ ਦੇ ਬਗ਼ੈਰ, ਬੰਦਾ ਹੋਰ ਕੀ ਆਸਰਾ ਲੈ ਸਕਦਾ ਹੈ।
English
Without the Name, what support can anyone have?
ਅੰਤਰਿ ਚੋਰੁ ਮੁਹੈ ਘਰੁ ਮੰਦਰੁ; ਇਨਿ ਸਾਕਤਿ. ਦੂਤੁ, ਨ ਜਾਤਾ ਹੇ ॥੭॥
antar chor muhai ghar mandar; in saakat. doot, na jaataa he |7|
Punjabi
ਇਸ ਦੇਹ ਦੇ ਮਹਿਲ ਨੂੰ ਚੋਰ ਲੁੱਟੀ ਜਾ ਰਹੇ ਹਨ, ਪਰ ਇਹ ਮਾਇਆ ਦਾ ਪੁਜਾਰੀ ਇਨ੍ਹਾਂ ਅੰਦਰਲਿਆਂ ਭੂਤਨਿਆਂ ਨੂੰ ਜਾਣਦਾ ਨਹੀਂ।
English
The temple of the body is being plundered by the thieves within, but this faithless cynic does not even recognize these demons. ||7||
ਦੁੰਦਰ ਦੂਤ ਭੂਤ ਭੀਹਾਲੇ ॥
dundar doot bhoot bheehaale |
Punjabi
ਪ੍ਰਾਨੀ ਦੇ ਅੰਦਰ ਝਗੜਾਲੂ, ਦੁਸ਼ਟ ਅਤੇ ਭਿਆਨਕ ਪ੍ਰੇਤ ਹਨ।
English
They are argumentative demons, terrifying goblins.
ਖਿੰਚੋਤਾਣਿ ਕਰਹਿ ਬੇਤਾਲੇ ॥
khinchotaan kareh betaale |
Punjabi
ਉਹ ਭੂਤਨਿਆਂ ਦੀ ਮਾਨੰਦ ਲੜਾਈ ਝਗੜਾ ਖਡਾ ਕਰਦਾ ਹੈ।
English
These demons stir up conflict and strife.
ਸਬਦ ਸੁਰਤਿ ਬਿਨੁ. ਆਵੈ ਜਾਵੈ; ਪਤਿ ਖੋਈ ਆਵਤ ਜਾਤਾ ਹੇ ॥੮॥
sabad surat bin. aavai jaavai; pat khoee aavat jaataa he |8|
Punjabi
ਗੁਰਾਂ ਦੀ ਬਾਣੀ ਨੂੰ ਵੀਚਾਰਨ ਦੇ ਬਗੈਰ ਉਹ ਆਵਾਗਉਣ ਵਿੱਚ ਪੈਂਦਾ ਹੈ। ਇੱਜ਼ਤ ਗੁਆ ਲੈਂਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
Without awareness of the Shabad, one comes and goes in reincarnation; he loses his honor in this coming and going. ||8||
ਕੂੜੁ ਕਲਰੁ ਤਨੁ ਭਸਮੈ ਢੇਰੀ ॥
koorr kalar tan bhasamai dteree |
Punjabi
ਝੂਠੇ ਬੰਦੇ ਦੀ ਦੇਹ, ਬੰਜਰ ਧਰਤੀ ਦਾ ਇਕ ਅੰਬਾਰ ਹੈ।
English
The body of the false person is just a pile of barren dirt.
ਬਿਨੁ ਨਾਵੈ; ਕੈਸੀ ਪਤਿ ਤੇਰੀ ॥
bin naavai; kaisee pat teree |
Punjabi
ਨਾਮ ਦੇ ਬਗ਼ੈਰ ਤੂੰ ਕੀ ਇੱਜ਼ਤ ਪ੍ਰਾਪਤ ਕਰ ਸਕਦਾ ਹੈਂ, ਹੇ ਇਨਸਾਨ?
English
Without the Name, what honor can you have?
ਬਾਧੇ. ਮੁਕਤਿ ਨਾਹੀ, ਜੁਗ ਚਾਰੇ; ਜਮਕੰਕਰਿ ਕਾਲਿ ਪਰਾਤਾ ਹੇ ॥੯॥
baadhe. mukat naahee, jug chaare; jamakankar kaal paraataa he |9|
Punjabi
ਨਾਮ ਦੇ ਬਿਨਾ ਉਹ ਚਾਰੇ ਜ਼ੁੱਗ ਹੀ ਨਰੜਿਆ ਰਹਿੰਦਾ ਹੈ ਅਤੇ ਬੰਦਖ਼ਲਾਸ ਨਹੀਂ ਹੁੰਦਾ। ਮੌਤ ਦਾ ਦੂਤ ਹਮੇਸ਼ਾਂ ਹੀ ਉਸ ਨੂੰ ਤਕਦਾ ਰਹਿੰਦਾ ਹੈ।
English
Bound and gagged throughout the four ages, there is no liberation; the Messenger of Death keeps such a person under his gaze. ||9||
ਜਮ ਦਰਿ ਬਾਧੇ; ਮਿਲਹਿ ਸਜਾਈ ॥
jam dar baadhe; mileh sajaaee |
Punjabi
ਯਮ ਦੇ ਬੂਹੇ ਉੱਤੇ ਉਹ ਜਕੜਿਆ ਜਾਂਦਾ ਹੈ ਅਤੇ ਡੰਡ ਸਹਾਰਦਾ ਹੈ।
English
At Death's door, he is tied up and punished;
ਤਿਸੁ ਅਪਰਾਧੀ; ਗਤਿ. ਨਹੀ ਕਾਈ ॥
tis aparaadhee; gat. nahee kaaee |
Punjabi
ਉਸ ਪਾਪੀ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ।
English
such a sinner does not obtain salvation.
ਕਰਣ ਪਲਾਵ ਕਰੇ ਬਿਲਲਾਵੈ; ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥
karan palaav kare bilalaavai; jiau kunddee meen paraataa he |10|
Punjabi
ਕਾਂਟੇ ਦੇ ਨਾਲ ਪਰੋਤੀ ਹੋਈ ਮੱਛੀ ਦੀ ਮਾਨੰਦ, ਪਾਪੀ ਵਿਰਲਾਉਂਦਾ ਅਤੇ ਪੁਕਾਰਦਾ ਹੈ।
English
He cries out in pain, like the fish pierced by the hook. ||10||
ਸਾਕਤੁ ਫਾਸੀ ਪੜੈ ਇਕੇਲਾ ॥
saakat faasee parrai ikelaa |
Punjabi
ਅਧਰਮੀ ਕਲਮਕੱਲਾ ਹੀ ਫਾਹੇ ਚੜ੍ਹਦਾ ਹੈ।
English
The faithless cynic is caught in the noose all alone.
ਜਮ ਵਸਿ ਕੀਆ; ਅੰਧੁ ਦੁਹੇਲਾ ॥
jam vas keea; andh duhelaa |
Punjabi
ਦੁਖੀ, ਅੰਨ੍ਹਾ ਇਨਸਾਨ ਯਮ ਦੇ ਕਾਬੂ ਆ ਜਾਂਦਾ ਹੈ।
English
The miserable spiritually blind person is caught in the power of Death.
ਰਾਮ ਨਾਮ ਬਿਨੁ. ਮੁਕਤਿ. ਨ ਸੂਝੈ; ਆਜੁ ਕਾਲਿ ਪਚਿ ਜਾਤਾ ਹੇ ॥੧੧॥
raam naam bin. mukat. na soojhai; aaj kaal pach jaataa he |11|
Punjabi
ਸਾਈਂ ਦੇ ਨਾਮ ਦੇ ਬਾਝੌਂ ਆਦਮੀ ਕਲਿਆਨ ਨੂੰ ਨਹੀਂ ਜਾਣਦਾ ਅਤੇ ਅੱਜ ਜਾਂ ਕਲ੍ਹ ਤਬਾਹ ਹੋ ਜਾਂਦਾ ਹੈ।
English
Without the Lord's Name, liberation is not known. He shall waste away, today or tomorrow. ||11||
ਸਤਿਗੁਰ ਬਾਝੁ; ਨ ਬੇਲੀ ਕੋਈ ॥
satigur baajh; na belee koee |
Punjabi
ਸੰਚੇ ਗੁਰਾਂ ਦੇ ਬਗ਼ੈਰ ਕੋਈ ਜਣਾ ਭੀ ਬੰਦੇ ਦਾ ਮਿੱਤ ਨਹੀਂ।
English
Other than the True Guru, no one is your friend.
ਐਥੈ ਓਥੈ ਰਾਖਾ; ਪ੍ਰਭੁ ਸੋਈ ॥
aithai othai raakhaa; prabh soee |
Punjabi
ਏਥੇ ਅਤੇ ਓਥੇ ਉਹ ਸਾਹਿਬ ਹੀ ਪ੍ਰਾਨੀ ਦਾ ਰੱਖਿਅਕ ਹੈ।
English
Here and hereafter, God is the Savior.
ਰਾਮ ਨਾਮੁ ਦੇਵੈ ਕਰਿ ਕਿਰਪਾ; ਇਉ ਸਲਲੈ ਸਲਲ ਮਿਲਾਤਾ ਹੇ ॥੧੨॥
raam naam devai kar kirapaa; iau salalai salal milaataa he |12|
Punjabi
ਆਪਣੀ ਮਿਹਰ ਧਾਰ ਕੇ ਗੁਰੂ ਜੀ ਬੰਦੇ ਨੂੰ ਸੁਆਮੀ ਦਾ ਨਾਮ ਬਖ਼ਸ਼ਦੇ ਹਨ ਅਤੇ ਪਾਣੀ ਦੇ ਨਾਲ ਮਿਲਣ ਦੀ ਤਰ੍ਹਾਂ ਇਹ ਉਹ ਵਿੱਚ ਲੀਨ ਹੋ ਜਾਂਦਾ ਹੈ।
English
He grants His Grace, and bestows the Lord's Name. He merges with Him, like water with water. ||12||