Ang 1030
ਰਾਮ ਨਾਮੁ ਸਾਧੂ ਸਰਣਾਈ ॥
raam naam saadhoo saranaaee |
Punjabi
ਸੰਗਤ ਦੀ ਸ਼ਰਣਾਗਤ ਅੰਦਰ ਇਨਸਾਨ ਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ।
English
In the Sanctuary of the Holy, chant the Lord's Name.
ਸਤਿਗੁਰ ਬਚਨੀ; ਗਤਿ ਮਿਤਿ ਪਾਈ ॥
satigur bachanee; gat mit paaee |
Punjabi
ਗੁਰਾਂ ਦੇ ਉਪਦੇਸ਼ ਰਾਹੀਂ ਬੰਦਾ ਪ੍ਰਭੂ ਦੀ ਅਵਸਥਾ ਅਤੇ ਵਿਸਥਾਰ ਨੂੰ ਜਾਣ ਲੈਂਦਾ ਹੈ।
English
Through the True Guru's Teachings, one comes to know His state and extent.
ਨਾਨਕ ਹਰਿ ਜਪਿ. ਹਰਿ ਮਨ ਮੇਰੇ; ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥
naanak har jap. har man mere; har mele melanahaaraa he |17|3|9|
Punjabi
ਨਾਨਕ; ਹੇ ਮੇਰੀ ਜਿੰਦੇ! ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ ਅਤੇ ਮੇਲਣ ਵਾਲਾ ਵਾਹਿਗੁਰੂ ਤੈਨੂੰ ਆਪਣੇ ਨਾਲ ਮਿਲਾ ਲਵੇਗਾ।
English
Nanak: chant the Name of the Lord, Har, Har, O my mind; the Lord, the Uniter, shall unite you with Himself. ||17||3||9||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਾਹਿਲੀ ਪਤਿਸ਼ਾਹੀ।
English
Maaroo, First Mehl:
ਘਰਿ ਰਹੁ; ਰੇ ਮਨ ਮੁਗਧ ਇਆਨੇ ॥
ghar rahu; re man mugadh eaane |
Punjabi
ਹੇ ਮੇਰੀ ਕਮਲੀ ਤੇ ਨਦਾਨ ਜਿੰਦੇ! ਤੂੰ ਆਪਣੇ ਘਰ (ਮਨ ਦੀ ਉਨ ਮਨ ਅਵਸਥਾ) ਅੰਦਰ ਟਿਕੀ ਰਹੁ।
English
Remain in your own home, O my foolish and ignorant mind.
ਰਾਮੁ ਜਪਹੁ; ਅੰਤਰਗਤਿ ਧਿਆਨੇ ॥
raam japahu; antaragat dhiaane |
Punjabi
ਤੂੰ ਅੰਦਰਮੁਖੀ ਸੁਰਤ ਦੁਆਰਾ, ਆਪਣੇ ਸਾਈਂ ਦਾ ਸਿਮਰਨ ਕਰ।
English
Meditate on the Lord - concentrate deep within your being and meditate on Him.
ਲਾਲਚ ਛੋਡਿ. ਰਚਹੁ ਅਪਰੰਪਰਿ; ਇਉ ਪਾਵਹੁ ਮੁਕਤਿ ਦੁਆਰਾ ਹੇ ॥੧॥
laalach chhodd. rachahu aparanpar; iau paavahu mukat duaaraa he |1|
Punjabi
ਆਪਣਾ ਲੋਭ ਤਿਆਗ ਦੇ ਤੇ ਆਪਣੇ ਬੇਅੰਤ ਸਾਈਂ ਵਿੱਚ ਲੀਨ ਥੀ ਵੰਝ। ਇਸ ਤਰ੍ਹਾਂ ਤੂੰ ਮੋਖ਼ਸ਼ ਦਾ ਦਰਵਾਜ਼ਾ ਪਾ ਲਵੇਂਗੀ।
English
Renounce your greed, and merge with the infinite Lord. In this way, you shall find the door of liberation. ||1||
ਜਿਸੁ ਬਿਸਰਿਐ; ਜਮੁ ਜੋਹਣਿ ਲਾਗੈ ॥
jis bisariai; jam johan laagai |
Punjabi
ਜਿਸ ਨੂੰ ਭੁਲਾਉਣ ਕਰਕੇ, ਮੌਤ ਦਾ ਦੂਤ ਤੈਨੂੰ ਤੱਕਣ ਲੱਗ ਜਾਂਦਾ ਹੈ,
English
If you forget Him, the Messenger of Death will catch sight of you.
ਸਭਿ ਸੁਖ ਜਾਹਿ; ਦੁਖਾ ਫੁਨਿ ਆਗੈ ॥
sabh sukh jaeh; dukhaa fun aagai |
Punjabi
ਸਾਰੇ ਆਰਾਮ ਦੌੜ ਜਾਂਦੇ ਹਨ ਅਤੇ ਪ੍ਰਲੋਕ ਵਿੱਚ ਤੈਨੂੰ ਮੁਸੀਬਤ ਵਾਪਰਦੀ ਹੈ।
English
All peace will be gone, and you will suffer in pain in the world hereafter.
ਰਾਮ ਨਾਮੁ ਜਪਿ ਗੁਰਮੁਖਿ ਜੀਅੜੇ; ਏਹੁ ਪਰਮ ਤਤੁ ਵੀਚਾਰਾ ਹੇ ॥੨॥
raam naam jap guramukh jeearre; ehu param tat veechaaraa he |2|
Punjabi
ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਸਾਰੀਆਂ ਸੋਚਾਂ ਵਿਚਾਰਾਂ ਦਾ ਕੇਵਲ ਇਹ ਹੀ ਮਹਾਨ ਜੌਹਰ ਹੈ।
English
Chant the Name of the Lord as Gurmukh, O my soul; this is the supreme essence of contemplation. ||2||
ਹਰਿ ਹਰਿ ਨਾਮੁ ਜਪਹੁ; ਰਸੁ ਮੀਠਾ ॥
har har naam japahu; ras meetthaa |
Punjabi
ਤੂੰ ਸੁਆਮੀ ਮਾਲਕ ਦੇ ਮਿੱਠੇ ਨਾਮ-ਅੰਮ੍ਰਿਤ ਦਾ ਉਚਾਰਨ ਕਰ।
English
Chant the Name of the Lord, Har, Har, the sweetest essence.
ਗੁਰਮੁਖਿ ਹਰਿ ਰਸੁ; ਅੰਤਰਿ ਡੀਠਾ ॥
guramukh har ras; antar ddeetthaa |
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ ਦੇ ਅੰਮ੍ਰਿਤ ਨੂੰ ਆਪਣੇ ਅੰਦਰ ਹੀ ਵੇਖ ਲਿਆ ਹੈ।
English
As Gurmukh, see the essence of the Lord deep within.
ਅਹਿਨਿਸਿ ਰਾਮ ਰਹਹੁ ਰੰਗਿ ਰਾਤੇ; ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥੩॥
ahinis raam rahahu rang raate; ehu jap tap sanjam saaraa he |3|
Punjabi
ਦਿਹੁੰ ਤੇ ਰੈਣ ਤੂੰ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਰਹੁ। ਇਸ ਅੰਦਰ ਹੀ ਸਾਰੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਜ਼ਬਤ ਹੈ।
English
Day and night, remain imbued with the Lord's Love. This is the essence of all chanting, deep meditation and self-discipline. ||3||
ਰਾਮ ਨਾਮੁ; ਗੁਰ ਬਚਨੀ ਬੋਲਹੁ ॥
raam naam; gur bachanee bolahu |
Punjabi
ਗੁਰਾਂ ਦੇ ਸ਼ਬਦ ਰਾਹੀਂ ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
English
Speak the Guru's Word, and the Name of the Lord.
ਸੰਤ ਸਭਾ ਮਹਿ; ਇਹੁ ਰਸੁ ਟੋਲਹੁ ॥
sant sabhaa meh; ihu ras ttolahu |
Punjabi
ਇਸ ਨਾਮ ਦੇ ਅੰਮ੍ਰਿਤ ਦੀ ਤੂੰ ਸਤਿਸੰਗਤ ਅੰਦਰ ਭਾਲ ਕਰ।
English
In the Society of the Saints, search for this essence.
ਗੁਰਮਤਿ ਖੋਜਿ ਲਹਹੁ ਘਰੁ ਅਪਨਾ; ਬਹੁੜਿ. ਨ ਗਰਭ ਮਝਾਰਾ ਹੇ ॥੪॥
guramat khoj lahahu ghar apanaa; bahurr. na garabh majhaaraa he |4|
Punjabi
ਗੁਰਾਂ ਦੀ ਸਿਖੱਮਤ ਤਾਬੇ ਤੂੰ ਆਪਣੇ ਨਿੱਜ ਦੇ ਧਾਮ ਨੂੰ ਲੱਭ ਲੈ ਅਤੇ ਓਦੋਂ ਮਗਰੋਂ ਤੂੰ ਮੁੜ ਕੇ ਜੂਨਾਂ ਵਿੱਚ ਨਹੀਂ ਪਾਇਆ ਜਾਵੇਗਾ।
English
Follow the Guru's Teachings - seek and find the home of your own self, and you shall never be consigned to the womb of reincarnation again. ||4||
ਸਚੁ ਤੀਰਥਿ ਨਾਵਹੁ; ਹਰਿ ਗੁਣ ਗਾਵਹੁ ॥
sach teerath naavahu; har gun gaavahu |
Punjabi
ਤੂੰ ਸੱਚ ਦੇ ਧਰਮ ਅਸਥਾਨ ਉੱਤੇ ਨਹਾ ਅਤੇ ਪ੍ਰਭੂ ਦੀ ਕੀਰਤੀ ਗਾਇਨ ਕਰ,
English
Bathe at the sacred shrine of Truth, and sing the Glorious Praises of the Lord.
ਤਤੁ ਵੀਚਾਰਹੁ; ਹਰਿ ਲਿਵ ਲਾਵਹੁ ॥
tat veechaarahu; har liv laavahu |
Punjabi
ਅਸਲੀਅਤ ਨੂੰ ਸੋਚ ਸਮਝ ਅਤੇ ਆਪਣੇ ਪ੍ਰਭੂ ਨਾਲ ਪ੍ਰੀਤ ਪਾ।
English
Reflect upon the essence of reality, and lovingly focus your consciousness on the Lord.
ਅੰਤ ਕਾਲਿ ਜਮੁ ਜੋਹਿ. ਨ ਸਾਕੈ; ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥
ant kaal jam johi. na saakai; har bolahu raam piaaraa he |5|
Punjabi
ਤੂੰ ਆਪਣੇ ਲਾਡਲੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਇਸ ਕਰਕ ਅਖ਼ੀਰ ਦੇ ਵੇਲੇ ਮੌਤ ਦਾ ਫ਼ਰੇਸ਼ਤਾ ਤੈਨੂੰ ਛੁਹ ਨਹੀਂ ਸਕਦਾ।
English
At the very last moment, the Messenger of Death will not be able to touch you, if you chant the Name of the Beloved Lord. ||5||
ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥
satigur purakh daataa vadd daanaa |
Punjabi
ਸਰਬ-ਸ਼ਕਤੀਵਾਨ ਅਤੇ ਵਿਸ਼ਾਲ ਸੱਚੇ ਗੁਰੂ ਸਰਬ-ਸਿਆਣੇ ਅਤੇ ਦਾਤਾਰ ਹਨ।
English
The True Guru, the Primal Being, the Great Giver, is all-knowing.
ਜਿਸੁ ਅੰਤਰਿ ਸਾਚੁ; ਸੁ ਸਬਦਿ ਸਮਾਣਾ ॥
jis antar saach; su sabad samaanaa |
Punjabi
ਜਿਸ ਕਿਸੇ ਦੇ ਅੰਦਰ ਸੱਚ ਹੈ; ਉਹ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
English
Whoever has Truth within himself, merges in the Word of the Shabad.
ਜਿਸ ਕਉ ਸਤਿਗੁਰੁ ਮੇਲਿ ਮਿਲਾਏ; ਤਿਸੁ ਚੂਕਾ ਜਮ ਭੈ ਭਾਰਾ ਹੇ ॥੬॥
jis kau satigur mel milaae; tis chookaa jam bhai bhaaraa he |6|
Punjabi
ਜਿਸ ਨੂੰ ਸੱਚੇ ਗੁਰੂ, ਸਾਈਂ ਦੇ ਮਿਲਾਪ ਅੰਦਰ, ਮਿਲਾ ਦਿੰਦੇ ਹਨ; ਉਸ ਦਾ ਮੌਤ ਦਾ ਵੱਡਾ ਡਰ ਦੂਰ ਹੋ ਜਾਂਦਾ ਹੈ।
English
One whom the True Guru unites in Union, is rid of the overpowering fear of death. ||6||
ਪੰਚ ਤਤੁ ਮਿਲਿ; ਕਾਇਆ ਕੀਨੀ ॥
panch tat mil; kaaeaa keenee |
Punjabi
ਪੰਜਾਂ ਮੂਲ ਅੰਸ਼ਾਂ ਨੂੰ ਮਿਲਾ ਕੇ ਸਰੀਰ ਸਾਜਿਆ ਗਿਆ ਹੈ।
English
The body is formed from the union of the five elements.
ਤਿਸ ਮਹਿ ਰਾਮ ਰਤਨੁ; ਲੈ ਚੀਨੀ ॥
tis meh raam ratan; lai cheenee |
Punjabi
ਉਸ ਅੰਦਰ ਤੂੰ ਪ੍ਰਭੂ ਦੇ ਜਵੇਹਰ ਨੂੰ ਵੇਖ ਲੈ।
English
Know that the Lord's jewel is within it.
ਆਤਮ ਰਾਮੁ. ਰਾਮੁ ਹੈ ਆਤਮ; ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥
aatam raam. raam hai aatam; har paaeeai sabad veechaaraa he |7|
Punjabi
ਆਤਮਾ ਪ੍ਰਭੂ ਹੈ ਅਤੇ ਪ੍ਰਭੂ ਆਤਮਾ ਹੈ। ਨਾਮ ਦਾ ਆਰਾਧਨ ਕਰਨ ਦੁਆਰਾ ਵਾਹਿਗੁਰੂ ਪਾਇਆ ਜਾਂਦਾ ਹੈ।
English
The soul is the Lord, and the Lord is the soul; contemplating the Shabad, the Lord is found. ||7||
ਸਤ ਸੰਤੋਖਿ; ਰਹਹੁ ਜਨ ਭਾਈ ॥
sat santokh; rahahu jan bhaaee |
Punjabi
ਹੇ ਮੇਰੇ ਵੀਰ ਪ੍ਰਾਨੀਓ! ਤੁਸੀਂ ਸਚ ਤੇ ਸਬਰ ਸਿਦਕ ਅੰਦਰ ਵਸਾਓ,
English
Abide in truth and contentment, O humble Siblings of Destiny.
ਖਿਮਾ ਗਹਹੁ; ਸਤਿਗੁਰ ਸਰਣਾਈ ॥
khimaa gahahu; satigur saranaaee |
Punjabi
ਤੇ ਦਇਆ ਅਤੇ ਗੁਰਾਂ ਦੀ ਸ਼ਰਣਾਗਤ ਨਾਲ ਜੁੜ ਜਾਓ।
English
Hold tight to compassion and the Sanctuary of the True Guru.
ਆਤਮੁ ਚੀਨਿ. ਪਰਾਤਮੁ ਚੀਨਹੁ; ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥
aatam cheen. paraatam cheenahu; gur sangat ihu nisataaraa he |8|
Punjabi
ਆਤਮਾ ਨੂੰ ਸਮਝ ਕੇ ਤੂਸੀਂ ਪਰਮ ਆਤਮਾ ਨੂੰ ਸਮਝੋ, ਗੁਰਾਂ ਨਾਲ ਮੇਲ ਜੋਲ ਕਰਕੇ। ਇਸ ਤਰ੍ਹਾਂ ਤੁਹਾਡੀ ਕਲਿਆਣ ਹੋ ਜਾਉਗੀ।
English
Know your soul, and know the Supreme Soul; associating with the Guru, you shall be emancipated. ||8||
ਸਾਕਤ ਕੂੜ ਕਪਟ ਮਹਿ ਟੇਕਾ ॥
saakat koorr kapatt meh ttekaa |
Punjabi
ਮਾਇਆ ਦਾ ਪੁਜਾਰੀ ਝੂਠ ਅਤੇ ਵਲਫਲ ਅੰਦਰ ਟਿਕਿਆ ਹੋਇਆ ਹੈ।
English
The faithless cynics are stuck in falsehood and deceit.
ਅਹਿਨਿਸਿ ਨਿੰਦਾ ਕਰਹਿ ਅਨੇਕਾ ॥
ahinis nindaa kareh anekaa |
Punjabi
ਦਿਹੁੰ ਅਤੇ ਰੈਣ ਉਹ ਅਨੇਕਾਂ ਦੀ ਬਦਖੋਈ ਕਰਦਾ ਹੈ।
English
Day and night, they slander many others.
ਬਿਨੁ ਸਿਮਰਨ. ਆਵਹਿ ਫੁਨਿ ਜਾਵਹਿ; ਗ੍ਰਭ ਜੋਨੀ ਨਰਕ ਮਝਾਰਾ ਹੇ ॥੯॥
bin simaran. aaveh fun jaaveh; grabh jonee narak majhaaraa he |9|
Punjabi
ਸਾਈਂ ਦੀ ਬੰਦਗੀ ਦੇ ਬਾਝੌਂ ਉਹ ਆਉਂਦਾ ਅਤੇ ਜਾਂਦਾ ਹੈ ਅਤੇ ਉਦਰ ਦੀਆਂ ਜੂਨੀਆਂ ਦੇ ਦੋਜ਼ਕ ਅੰਦਰ ਪਾਇਆ ਜਾਂਦਾ ਹੈ।
English
Without meditative remembrance, they come and then go, and are cast into the hellish womb of reincarnation. ||9||
ਸਾਕਤ ਜਮ ਕੀ ਕਾਣਿ. ਨ ਚੂਕੈ ॥
saakat jam kee kaan. na chookai |
Punjabi
ਮਾਦਾਪ੍ਰਸਤ ਦਾ ਮੌਤ ਦਾ ਡਰ, ਦੂਰ ਨਹੀਂ ਹੁੰਦਾ।
English
The faithless cynic is not rid of his fear of death.
ਜਮ ਕਾ ਡੰਡੁ; ਨ ਕਬਹੂ ਮੂਕੈ ॥
jam kaa ddandd; na kabahoo mookai |
Punjabi
ਯਮ ਦਾ ਡੰਡਾ ਹਮੇਸ਼ਾਂ ਹੀ ਉਸ ਦੇ ਸਿਰ ਤੇ ਖੜ੍ਹਾ ਰਹਿੰਦਾ ਹੈ।
English
The Messenger of Death's club is never taken away.
ਬਾਕੀ ਧਰਮ ਰਾਇ ਕੀ ਲੀਜੈ; ਸਿਰਿ ਅਫਰਿਓ ਭਾਰੁ ਅਫਾਰਾ ਹੇ ॥੧੦॥
baakee dharam raae kee leejai; sir afario bhaar afaaraa he |10|
Punjabi
ਆਪਣੇ ਅਮਲਾਂ ਦੇ ਬਕਾਏ ਦਾ ਉਸ ਨੇ ਧਰਮ ਰਾਜੇ ਅਗੇ ਹਿਸਾਬ ਕਿਤਾਬ ਦੇਣਾ ਹੈ। ਹੰਕਾਰੀ ਬੰਦਾ ਆਪਣੇ ਸਿਰ ਉਤੇ ਪਾਪਾਂ ਦਾ ਅਸਹਿ ਬੋਝ ਚੁੱਕੀ ਫਿਰਦਾ ਹੈ।
English
He has to answer to the Righteous Judge of Dharma for the account of his actions; the egotistical being carries the unbearable load. ||10||
ਬਿਨੁ ਗੁਰ; ਸਾਕਤੁ. ਕਹਹੁ ਕੋ ਤਰਿਆ ॥
bin gur; saakat. kahahu ko tariaa |
Punjabi
ਦਸੋ! ਗੁਰਾਂ ਦੇ ਬਗੈਰ ਕਿਹੜਾ ਅਧਰਮੀ ਹੈ ਜੋ ਪਾਰ ਉੱਤਰ ਗਿਆ ਹੈ?
English
Tell me: without the Guru, what faithless cynic has been saved?
ਹਉਮੈ ਕਰਤਾ; ਭਵਜਲਿ ਪਰਿਆ ॥
haumai karataa; bhavajal pariaa |
Punjabi
ਸਵੈ-ਹੰਗਤਾ ਕਰਦਾ ਹੋਇਆ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਜਾ ਡਿਗਦਾ ਹੈ।
English
Acting egotistically, he falls into the terrifying world-ocean.
ਬਿਨੁ ਗੁਰ. ਪਾਰੁ, ਨ ਪਾਵੈ ਕੋਈ; ਹਰਿ ਜਪੀਐ ਪਾਰਿ ਉਤਾਰਾ ਹੇ ॥੧੧॥
bin gur. paar, na paavai koee; har japeeai paar utaaraa he |11|
Punjabi
ਗੁਰਾਂ ਦੇ ਬਾਝੋਂ ਕਿਸੇ ਦਾ ਭੀ ਬਚਾ ਨਹੀਂ ਹੁੰਦਾ ਸਾਈਂ ਦਾ ਸਿਮਰਨ ਕਰਨ ਦੁਆਰਾ ਬੰਦਾ ਪਾਰ ਉੱਤਰ ਜਾਂਦਾ ਹੈ।
English
Without the Guru, no one is saved; meditating on the Lord, they are carried across to the other side. ||11||
ਗੁਰ ਕੀ ਦਾਤਿ; ਨ ਮੇਟੈ ਕੋਈ ॥
gur kee daat; na mettai koee |
Punjabi
ਗੁਰਾਂ ਦੀ ਬਖ਼ਸ਼ੀਸ਼ ਨੂੰ ਕੋਈ ਭੀ ਮੇਟ ਨਹੀਂ ਸਕਦਾ।
English
No one can erase the Guru's blessings.
ਜਿਸੁ ਬਖਸੇ; ਤਿਸੁ ਤਾਰੇ ਸੋਈ ॥
jis bakhase; tis taare soee |
Punjabi
ਜਿਸ ਨੂੰ ਉਹ ਸੁਆਮੀ ਮਾਫ਼ ਕਰ ਦਿੰਦਾ ਹੈ; ਉਸ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।
English
The Lord carries across those whom He forgives.
ਜਨਮ ਮਰਣ ਦੁਖੁ ਨੇੜਿ. ਨ ਆਵੈ; ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥੧੨॥
janam maran dukh nerr. na aavai; man so prabh apar apaaraa he |12|
Punjabi
ਜੰਮਣ ਤੇ ਮਰਨ ਦੀ ਪੀੜ ਉਸ ਦੇ ਲਾਗੇ ਨਹੀਂ ਲਗਦੀ, ਕਿਉਂਜੋ ਉਹ ਹਦਬੰਨਾ-ਰਹਿਤ ਅਤੇ ਬਅੰਤ ਸੁਆਮੀ ਉਸ ਦੇ ਹਿਰਦੇ ਅੰਦਰ ਵੱਸਦਾ ਹੈ।
English
The pains of birth and death do not even approach those whose minds are filled with God, the infinite and endless. ||12||
ਗੁਰ ਤੇ ਭੂਲੇ; ਆਵਹੁ ਜਾਵਹੁ ॥
gur te bhoole; aavahu jaavahu |
Punjabi
ਜੋ ਗੁਰੂ ਨੂੰ ਭੁਲਾਉਂਦੇ ਹਨ ਉਹ ਆਉਂਦੇ ਤੇ ਜਾਂਦੇ ਹਨ।
English
Those who forget the Guru come and go in reincarnation.
ਜਨਮਿ ਮਰਹੁ; ਫੁਨਿ ਪਾਪ ਕਮਾਵਹੁ ॥
janam marahu; fun paap kamaavahu |
Punjabi
ਉਹ ਮਰਨ ਅਤੇ ਗੁਨਾਹ ਕਰਨ ਨੂੰ ਜੰਮੇ ਹਨ।
English
They are born, only to die again, and continue committing sins.
ਸਾਕਤ ਮੂੜ ਅਚੇਤ. ਨ ਚੇਤਹਿ; ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥੧੩॥
saakat moorr achet. na cheteh; dukh laagai taa raam pukaaraa he |13|
Punjabi
ਬੇਪਰਵਾਹ ਅਤੇ ਮੂਰਖ ਮਾਇਆ ਦੇ ਉਪਾਸ਼ਕ ਆਪਣੇ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਪਰ ਜਦ ਮੁਸੀਬਤ ਆ ਬਣਦੀ ਹੈ, ਤਦ ਉਹ ਆਪਣੇ ਪ੍ਰਭੂ ਮੂਹਰੇ ਪੁਕਾਰ ਕਰਦੇ ਹਨ।
English
The unconscious, foolish, faithless cynic does not remember the Lord; but when he is stricken with pain, then he cries out for the Lord. ||13||
ਸੁਖੁ ਦੁਖੁ; ਪੁਰਬ ਜਨਮ ਕੇ ਕੀਏ ॥
sukh dukh; purab janam ke kee |
Punjabi
ਖੁਸ਼ੀ ਤੇ ਗ਼ਮੀ ਪਿਛਲੇ ਜਨਮਾਂ ਦੇ ਅਮਲਾਂ ਦੇ ਫਲ ਹਨ।
English
Pleasure and pain are the consequences of the actions of past lives.
ਸੋ ਜਾਣੈ; ਜਿਨਿ ਦਾਤੈ ਦੀਏ ॥
so jaanai; jin daatai dee |
Punjabi
ਉਹ ਦਾਤਾਰ ਸੁਆਮੀ ਹੀ ਜੋ ਇਨ੍ਹਾਂ ਦੀ ਸਾਡੇ ਤੇ ਬਖ਼ਸ਼ਸ਼ ਕਰਦਾ ਹੈ, ਇਨ੍ਹਾਂ ਦੇ ਭੇਤ ਨੂੰ ਜਾਣਦਾ ਹੈ।
English
The Giver, who blesses us with these - He alone knows.
ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ; ਸਹੁ ਅਪਣਾ ਕੀਆ ਕਰਾਰਾ ਹੇ ॥੧੪॥
kis kau dos dehi too praanee; sahu apanaa keea karaaraa he |14|
Punjabi
ਤੂੰ ਕੀਹਦੇ ਉੱਤੇ ਦੂਸ਼ਣ ਲਾ ਸਕਦਾ ਹੈਂ, ਹੇ ਫ਼ਾਨੀ ਬੰਦੇ! ਤੂੰ ਆਪਣੇ ਨਿੱਜ ਦੇ ਕਰਮਾਂ ਦੇ ਬਦਲੇ ਸਖਤ ਮੁਸੀਬਤ ਭੋਗ ਰਿਹਾ ਹੈ।
English
So who can you blame, O mortal being? The hardships you suffer are from your own actions. ||14||