Ang 1045
ਗਿਆਨੀ ਧਿਆਨੀ ਆਖਿ ਸੁਣਾਏ ॥
giaanee dhiaanee aakh sunaae |
Punjabi
ਇਹ ਹੈ ਜੋ ਬ੍ਰਹਮ ਬੇਤੇ ਅਤੇ ਵਿਚਾਰਵਾਨ ਕਹਿੰਦੇ ਅਤੇ ਪੁਕਾਰਦੇ ਹਨ।
English
The spiritual teachers and meditators proclaim this.
ਸਭਨਾ ਰਿਜਕੁ ਸਮਾਹੇ ਆਪੇ; ਕੀਮਤਿ ਹੋਰ. ਨ ਹੋਈ ਹੇ ॥੨॥
sabhanaa rijak samaahe aape; keemat hor. na hoee he |2|
Punjabi
ਖ਼ੁਦ ਹੀ ਉਹ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈ! ਹੋਰ ਕੋਈ ਉਸ ਦਾ ਮੁਲ ਨਹੀਂ ਪਾ ਸਕਦਾ।
English
He Himself nourishes all; no one else can estimate His value. ||2||
ਮਾਇਆ ਮੋਹੁ; ਅੰਧੁ ਅੰਧਾਰਾ ॥
maaeaa mohu; andh andhaaraa |
Punjabi
ਕਾਲਾ, ਬੋਲਾ ਅਨ੍ਹੇਰਾ ਹੈ: ਧਨ-ਦੌਲਤ ਦਾ ਪਿਆਰ।
English
Love and attachment to Maya are utter darkness.
ਹਉਮੈ ਮੇਰਾ; ਪਸਰਿਆ ਪਾਸਾਰਾ ॥
haumai meraa; pasariaa paasaaraa |
Punjabi
ਸਾਰਾ ਸੰਸਾਰ ਹੰਗਤਾ ਅਤੇ ਅਪਣੱਤ ਦਾ ਖਿਲਾਰਾ ਹੈ।
English
Egotism and possessiveness have spread throughout the expanse of the universe.
ਅਨਦਿਨੁ ਜਲਤ ਰਹੈ ਦਿਨੁ ਰਾਤੀ; ਗੁਰ ਬਿਨੁ ਸਾਂਤਿ. ਨ ਹੋਈ ਹੇ ॥੩॥
anadin jalat rahai din raatee; gur bin saant. na hoee he |3|
Punjabi
ਰੈਣ ਅਤੇ ਦਿਹੁੰ ਪ੍ਰਾਣੀ ਸਦਾ ਹੀ ਸੜਦਾ ਬਲਦਾ ਰਹਿੰਦਾ ਹੈ ਅਤੇ ਗੁਰਾਂ ਦੇ ਬਿਨਾ ਉਸ ਨੂੰ ਠੰਡ-ਚੈਨ ਪ੍ਰਾਪਤ ਨਹੀਂ ਹੁੰਦੀ।
English
Night and day, they burn, day and night; without the Guru, there is no peace or tranquility. ||3||
ਆਪੇ ਜੋੜਿ. ਵਿਛੋੜੇ ਆਪੇ ॥
aape jorr. vichhorre aape |
Punjabi
ਸਾਈਂ ਆਪ ਜੋੜਦਾ ਹੈ ਅਤੇ ਆਪ ਹੀ ਵਿਛੋੜਦਾ ਹੈ।
English
He Himself unites, and He Himself separates.
ਆਪੇ ਥਾਪਿ ਉਥਾਪੇ ਆਪੇ ॥
aape thaap uthaape aape |
Punjabi
ਉਹ ਖ਼ੁਦ ਅਸਥਾਪਨ ਕਰਦਾ ਹੈ ਅਤੇ ਖ਼ੁਦ ਹੀ ਉਖੇੜ ਦਿੰਦਾ ਹੈ।
English
He Himself establishes, and He Himself disestablishes.
ਸਚਾ ਹੁਕਮੁ. ਸਚਾ ਪਾਸਾਰਾ; ਹੋਰਨਿ ਹੁਕਮੁ. ਨ ਹੋਈ ਹੇ ॥੪॥
sachaa hukam. sachaa paasaaraa; horan hukam. na hoee he |4|
Punjabi
ਸੱਚਾ ਹੈ ਉਸ ਦਾ ਫ਼ੁਰਮਾਨ ਅਤੇ ਸੱਚਾ ਉਸ ਦਾ ਖਿਲਾਰਾ। ਉਸ ਦੇ ਬਾਝੋਂ, ਹੋਰ ਕੋਈ ਫ਼ੁਰਮਾਨ ਜਾਰੀ ਨਹੀਂ ਕਰ ਸਕਦਾ।
English
True is the Hukam of His Command, and True is the expanse of His universe. No one else can issue any Command. ||4||
ਆਪੇ ਲਾਇ ਲਏ; ਸੋ ਲਾਗੈ ॥
aape laae le; so laagai |
Punjabi
ਜਿਸ ਨੂੰ ਉਹ ਆਪਣੇ ਨਾਲ ਜੋੜਦਾ ਹੈ ਕੇਵਲ ਉਹ ਹੀ ਉਸ ਨਾਲ ਜੁੜਦਾ ਹੈ।
English
He alone is attached to the Lord, whom the Lord attaches to Himself.
ਗੁਰ ਪਰਸਾਦੀ; ਜਮ ਕਾ ਭਉ ਭਾਗੈ ॥
gur parasaadee; jam kaa bhau bhaagai |
Punjabi
ਗੁਰਾਂ ਦੀ ਦਇਆ ਦੁਆਰਾ ਮੌਤ ਦਾ ਡਰ ਦੌੜ ਜਾਂਦਾ ਹੈ।
English
By Guru's Grace, the fear of death runs away.
ਅੰਤਰਿ ਸਬਦੁ ਸਦਾ ਸੁਖਦਾਤਾ; ਗੁਰਮੁਖਿ ਬੂਝੈ ਕੋਈ ਹੇ ॥੫॥
antar sabad sadaa sukhadaataa; guramukh boojhai koee he |5|
Punjabi
ਇਨਸਾਨ ਦੇ ਅੰਦਰ ਸਦੀਵੀ ਆਰਾਮ ਬਖ਼ਸ਼ਣਹਾਰ ਸੁਆਮੀ ਵਸਦਾ ਹੈ, ਪ੍ਰੰਤੂ ਗੁਰਾਂ ਦੀ ਦਇਆ ਰਾਹੀਂ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
English
The Shabad, the Giver of peace, dwells forever deep within the nucleus of the self. One who is Gurmukh understands. ||5||
ਆਪੇ ਮੇਲੇ. ਮੇਲਿ ਮਿਲਾਏ ॥
aape mele. mel milaae |
Punjabi
ਜੋ ਸਤਿਸੰਗਤ ਨਾਨ ਜੁੜਦੇ ਹਨ, ਉਨ੍ਹਾਂ ਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ।
English
God Himself unites those united in His Union.
ਪੁਰਬਿ ਲਿਖਿਆ; ਸੋ ਮੇਟਣਾ. ਨ ਜਾਏ ॥
purab likhiaa; so mettanaa. na jaae |
Punjabi
ਜੋ ਕੁੱਛ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
English
Whatever is pre-ordained by destiny, cannot be erased.
ਅਨਦਿਨੁ ਭਗਤਿ ਕਰੇ ਦਿਨੁ ਰਾਤੀ; ਗੁਰਮੁਖਿ ਸੇਵਾ ਹੋਈ ਹੇ ॥੬॥
anadin bhagat kare din raatee; guramukh sevaa hoee he |6|
Punjabi
ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਰਾਤ ਅਤੇ ਦਿਨ, ਸਦਾ ਹੀ, ਆਪਣੇ ਸੁਆਮੀ ਦੀ ਬੰਦਗੀ ਅਤੇ ਟਹਿਲ ਸੇਵਾ ਕਰਦਾ ਹੈ।
English
Night and day, His devotees worship Him, day and night; one who becomes Gurmukh serves Him. ||6||
ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥
satigur sev sadaa sukh jaataa |
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਸਦੀਵੀ ਆਰਾਮ ਮਾਣਦਾ ਹਾਂ।
English
Serving the True Guru, lasting peace is experienced.
ਆਪੇ ਆਇ ਮਿਲਿਆ; ਸਭਨਾ ਕਾ ਦਾਤਾ ॥
aape aae miliaa; sabhanaa kaa daataa |
Punjabi
ਸਾਰਿਆਂ ਦਾ ਦਾਤਾਰ, ਵਾਹਿਗੁਰੂ ਆਪ ਹੀ ਮੈਨੂੰ ਆ ਕੇ ਮਿਲ ਪਿਆ ਹੈ।
English
He Himself, the Giver of all, has come and met me.
ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ; ਸਬਦੁ ਚੀਨਿ. ਸੁਖੁ ਹੋਈ ਹੇ ॥੭॥
haumai maar trisanaa agan nivaaree; sabad cheen. sukh hoee he |7|
Punjabi
ਮੈਂ ਆਪਣੀ ਹੰਗਤਾ ਨਾਸ ਕਰ ਦਿੱਤੀ ਹੈ, ਆਪਣੀਆਂ ਖ਼ਾਹਿਸ਼ਾ ਦੀ ਅੰਗ ਬੁਝਾ ਛੱਡੀ ਹੈ ਅਤੇ ਨਾਮ ਦਾ ਆਰਾਧਨ ਕਰਨ ਦੁਆਰਾ ਆਰਾਮ ਪਾ ਲਿਆ ਹੈ।
English
Subduing egotism, the fire of thirst has been extinguished; contemplating the Word of the Shabad, peace is found. ||7||
ਕਾਇਆ ਕੁਟੰਬੁ ਮੋਹੁ; ਨ ਬੂਝੈ ॥
kaaeaa kuttanb mohu; na boojhai |
Punjabi
ਆਪਣੇ ਸਰੀਰ ਅਤੇ ਪਰਵਾਰ ਦੀ ਮਮਤਾ ਰਾਹੀਂ ਬੰਦਾ ਆਪਣੇ ਪ੍ਰਭੂ ਨੂੰ ਨਹੀਂ ਸਮਝਦਾ।
English
One who is attached to his body and family, does not understand.
ਗੁਰਮੁਖਿ ਹੋਵੈ. ਤ ਆਖੀ ਸੂਝੈ ॥
guramukh hovai. ta aakhee soojhai |
Punjabi
ਜੇਕਰ ਉਹ ਰੱਬ ਨੂੰ ਜਾਣਨ ਵਾਲਾ ਥੀ ਵੰਝੇ ਤਦ ਉਹ ਆਪਣੀਆਂ ਅੱਖਾਂ ਨਾਲ ਆਪਣੇ ਸਾਈਂ ਨੂੰ ਵੇਖ ਲੈਂਦਾ ਹੈ।
English
But one who becomes Gurmukh, sees the Lord with his eyes.
ਅਨਦਿਨੁ ਨਾਮੁ ਰਵੈ ਦਿਨੁ ਰਾਤੀ; ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥
anadin naam ravai din raatee; mil preetam sukh hoee he |8|
Punjabi
ਰਾਤ ਦਿਨ ਉਹ ਹਮੇਸ਼ਾਂ ਨਾਮ ਦਾ ਉਚਾਰਨ ਕਰਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ।
English
Night and day, he chants the Naam, day and night; meeting with his Beloved, he finds peace. ||8||
ਮਨਮੁਖ ਧਾਤੁ; ਦੂਜੈ ਹੈ ਲਾਗਾ ॥
manamukh dhaat; doojai hai laagaa |
Punjabi
ਪ੍ਰਤੀਕੂਲ ਪੁਰਸ਼ ਦਾ ਮਨ ਭਟਕਦਾ ਫਿਰਦਾ ਹੈ ਅਤੇ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ।
English
The self-willed manmukh wanders distracted, attached to duality.
ਜਨਮਤ. ਕੀ ਨ ਮੂਓ; ਆਭਾਗਾ ॥
janamat. kee na mooo; aabhaagaa |
Punjabi
ਉਹ ਨਿਕਰਮਣ ਬੰਦਾ, ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ?
English
That unfortunate wretch - why didn't he just die as soon as he was born?
ਆਵਤ ਜਾਤ ਬਿਰਥਾ ਜਨਮੁ ਗਵਾਇਆ; ਬਿਨੁ ਗੁਰ ਮੁਕਤਿ. ਨ ਹੋਈ ਹੇ ॥੯॥
aavat jaat birathaa janam gavaaeaa; bin gur mukat. na hoee he |9|
Punjabi
ਆਉਣ ਅਤੇ ਜਾਣ ਵਿੱਚ ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ। ਗੁਰਾਂ ਦੇ ਬਗੈਰ ਉਸ ਦਾ ਕਲਿਆਨ ਨਹੀਂ ਹੁੰਦਾ।
English
Coming and going, he wastes away his life in vain. Without the Guru, liberation is not obtained. ||9||
ਕਾਇਆ ਕੁਸੁਧ; ਹਉਮੈ ਮਲੁ ਲਾਈ ॥
kaaeaa kusudh; haumai mal laaee |
Punjabi
ਅਪਵਿੱਤ੍ਰ ਹੈ ਉਹ ਦੇਹ ਜਿਸ ਨੂੰ ਹੰਕਾਰ ਦੀ ਗੰਦਗੀ ਲੱਗੀ ਹੋਈ ਹੈ।
English
That body which is stained with the filth of egotism is false and impure.
ਜੇ ਸਉ ਧੋਵਹਿ; ਤਾ ਮੈਲੁ. ਨ ਜਾਈ ॥
je sau dhoveh; taa mail. na jaaee |
Punjabi
ਭਾਵੇਂ ਸੌ ਵਾਰੀ ਭੀ ਧੋਤੀ ਜਾਵੇ, ਤਦ ਭੀ ਇਹ ਗਿਲਾਜ਼ਤ ਦੂਰ ਨਹੀਂ ਹੁੰਦੀ।
English
It may be washed a hundred times, but its filth is still not removed.
ਸਬਦਿ ਧੋਪੈ. ਤਾ ਹਛੀ ਹੋਵੈ; ਫਿਰਿ ਮੈਲੀ ਮੂਲਿ. ਨ ਹੋਈ ਹੇ ॥੧੦॥
sabad dhopai. taa hachhee hovai; fir mailee mool. na hoee he |10|
Punjabi
ਜੇਕਰ ਇਹ ਨਾਮ ਨਾਲ ਧੋਤੀ ਜਾਵੇ, ਕੇਵਲ ਤਦ ਹੀ ਇਹ ਸਵੱਛ ਹੁੰਦੀ ਹੈ ਅਤੇ ਮੁੜ ਕਦੇ ਭੀ ਗੰਦੀ ਨਹੀਂ ਹੁੰਦੀ।
English
But if it is washed with the Word of the Shabad, then it is truly cleansed, and it shall never be soiled again. ||10||
ਪੰਚ ਦੂਤ; ਕਾਇਆ ਸੰਘਾਰਹਿ ॥
panch doot; kaaeaa sanghaareh |
Punjabi
ਪੰਜ ਭੂਤਨੇ (ਵਿਕਾਰ) ਦੇਹ ਨੂੰ ਨਾਸ ਕਰ ਦਿੰਦੇ ਹਨ।
English
The five demons destroy the body.
ਮਰਿ ਮਰਿ ਜੰਮਹਿ; ਸਬਦੁ. ਨ ਵੀਚਾਰਹਿ ॥
mar mar jameh; sabad. na veechaareh |
Punjabi
ਪ੍ਰਾਣੀ ਨਾਮ ਦਾ ਚਿੰਤਨ ਨਹੀਂ ਕਰਦਾ। ਉਹ ਮਰ ਵੰਝਦਾ ਹੈ ਅਤੇ ਆਵਾਗਉਣ ਵਿੱਚ ਪੈਂਦਾ ਹੈ।
English
He dies and dies again, only to be reincarnated; he does not contemplate the Shabad.
ਅੰਤਰਿ ਮਾਇਆ ਮੋਹ ਗੁਬਾਰਾ; ਜਿਉ ਸੁਪਨੈ ਸੁਧਿ. ਨ ਹੋਈ ਹੇ ॥੧੧॥
antar maaeaa moh gubaaraa; jiau supanai sudh. na hoee he |11|
Punjabi
ਉਸ ਦੇ ਅੰਦਰ ਧਨ-ਦੌਲਤ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ ਅਤੇ ਸੁਫਨੇ ਵਿੱਚ ਹੋਣ ਦੀ ਮਾਨੰਦਾ ਉਸ ਨੂੰ ਆਪਦੇ ਆਪ ਦੀ ਕੋਈ ਗਿਆਤ ਨਹੀਂ।
English
The darkness of emotional attachment to Maya is within his inner being; as if in a dream, he does not understand. ||11||
ਇਕਿ ਪੰਚਾ ਮਾਰਿ; ਸਬਦਿ ਹੈ ਲਾਗੇ ॥
eik panchaa maar; sabad hai laage |
Punjabi
ਕਈ ਪੰਜਾਂ ਵਿਕਾਰਾਂ ਨੂੰ ਵਸ ਕਰਕੇ ਪ੍ਰਭੂ ਦੇ ਨਾਮ ਨਾਲ ਜੁੜੇ ਹੋਏ ਹਨ।
English
Some conquer the five demons, by being attached to the Shabad.
ਸਤਿਗੁਰੁ ਆਇ ਮਿਲਿਆ ਵਡਭਾਗੇ ॥
satigur aae miliaa vaddabhaage |
Punjabi
ਉਨ੍ਹਾਂ ਭਾਰੇ ਨਸੀਬਾਂ ਵਾਲਿਆਂ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ।
English
They are blessed and very fortunate; the True Guru comes to meet them.
ਅੰਤਰਿ ਸਾਚੁ ਰਵਹਿ ਰੰਗਿ ਰਾਤੇ; ਸਹਜਿ ਸਮਾਵੈ ਸੋਈ ਹੇ ॥੧੨॥
antar saach raveh rang raate; sehaj samaavai soee he |12|
Punjabi
ਉਨ੍ਹਾਂ ਦੇ ਅੰਦਰ ਸੱਚ ਹੈ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਉਹ ਨਾਮ ਦਾ ਉਚਾਰਨ ਕਰਦੇ ਤੇ ਹਰੀ ਵਿੱਚ ਲੀਨ ਹੁੰਦੇ ਹਨ।
English
Within the nucleus of their inner being, they dwell upon the Truth; attuned to the Lord's Love, they intuitively merge in Him. ||12||
ਗੁਰ ਕੀ ਚਾਲ; ਗੁਰੂ ਤੇ ਜਾਪੈ ॥
gur kee chaal; guroo te jaapai |
Punjabi
ਗੁਰਾਂ ਦਾ ਮਾਰਗ ਕੇਵਲ ਗੁਰਾਂ ਦੇ ਰਾਹੀਂ ਹੀ ਪਤਾ ਲਗਦਾ ਹੈ।
English
The Guru's Way is known through the Guru.
ਪੂਰਾ ਸੇਵਕੁ; ਸਬਦਿ ਸਿਞਾਪੈ ॥
pooraa sevak; sabad siyaapai |
Punjabi
ਪੂਰਨ ਗੋਲਾ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਰਾਹੀਂ, ਜਾਣਿਆ ਜਾਂਦਾ ਹੈ।
English
His perfect servant attains realization through the Shabad.
ਸਦਾ ਸਬਦੁ ਰਵੈ ਘਟ ਅੰਤਰਿ; ਰਸਨਾ ਰਸੁ ਚਾਖੈ. ਸਚੁ ਸੋਈ ਹੇ ॥੧੩॥
sadaa sabad ravai ghatt antar; rasanaa ras chaakhai. sach soee he |13|
Punjabi
ਆਪਣੇ ਰਿਦੇ ਅੰਦਰ ਉਹ ਸੱਚੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਕੇਵਲ ਉਹ ਹੀ ਆਪਣੀ ਜੀਭਾ ਨਾਲ ਸੱਚੇ ਅੰਮ੍ਰਿਤ ਨੂੰ ਚੱਖਦਾ ਹੈ।
English
Deep within his heart, he dwells forever upon the Shabad; he tastes the sublime essence of the True Lord with his tongue. ||13||
ਹਉਮੈ ਮਾਰੇ; ਸਬਦਿ ਨਿਵਾਰੇ ॥
haumai maare; sabad nivaare |
Punjabi
ਪ੍ਰਭੂ ਦੇ ਨਾਮ ਦੇ ਰਾਹੀਂ ਮੈਂ ਆਪਣੀ ਸਵੈ-ਹੰਗਤਾ ਮੇਟ ਅਤੇ ਦੂਰ ਕਰ ਛੱਡੀ ਹੈ।
English
Egotism is conquered and subdued by the Shabad.
ਹਰਿ ਕਾ ਨਾਮੁ. ਰਖੈ ਉਰਿ ਧਾਰੇ ॥
har kaa naam. rakhai ur dhaare |
Punjabi
ਰੱਬ ਦੇ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
English
I have enshrined the Name of the Lord within my heart.
ਏਕਸੁ ਬਿਨੁ. ਹਉ ਹੋਰੁ, ਨ ਜਾਣਾ; ਸਹਜੇ ਹੋਇ ਸੁ ਹੋਈ ਹੇ ॥੧੪॥
ekas bin. hau hor, na jaanaa; sahaje hoe su hoee he |14|
Punjabi
ਇੱਕ ਪ੍ਰਭੂ ਦੇ ਬਾਝੌਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ। ਜੇ ਕੁੱਛ ਹੋਣਾ ਹੈ, ਸੁਤੇ ਸਿੱਧ ਪਿਆ ਹੋਵੇ।
English
Other than the One Lord, I know nothing at all. Whatever will be, will automatically be. ||14||
ਬਿਨੁ ਸਤਿਗੁਰ; ਸਹਜੁ ਕਿਨੈ. ਨਹੀ ਪਾਇਆ ॥
bin satigur; sehaj kinai. nahee paaeaa |
Punjabi
ਸੱਚੇ ਗੁਰਾਂ ਦੇ ਬਗ਼ੈਰ ਕਿਸੇ ਨੂੰ ਭੀ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ।
English
Without the True Guru, no one obtains intuitive wisdom.
ਗੁਰਮੁਖਿ ਬੂਝੈ; ਸਚਿ ਸਮਾਇਆ ॥
guramukh boojhai; sach samaaeaa |
Punjabi
ਜੋ ਗੁਰਾਂ ਦੀ ਦਇਆ ਦੁਆਰਾ ਸਮਝਦਾ ਹੈ, ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
English
The Gurmukh understands, and is immersed in the True Lord.
ਸਚਾ ਸੇਵਿ ਸਬਦਿ ਸਚ ਰਾਤੇ; ਹਉਮੈ. ਸਬਦੇ ਖੋਈ ਹੇ ॥੧੫॥
sachaa sev sabad sach raate; haumai. sabade khoee he |15|
Punjabi
ਉਹ ਸੱਚੇ ਸਾਈਂ ਦੀ ਘਾਲ ਕਮਾਉਂਦਾ ਹੈ, ਸੱਚੇ ਨਾਮ ਨਾਲ ਰੰਗੀਜਿਆ ਹੈ ਅਤੇ ਸਾਈਂ ਦੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ।
English
He serves the True Lord, and is attuned to the True Shabad. The Shabad banishes egotism. ||15||
ਆਪੇ ਗੁਣਦਾਤਾ ਬੀਚਾਰੀ ॥
aape gunadaataa beechaaree |
Punjabi
ਨੇਕੀ ਬਖ਼ਸ਼ਣਹਾਰ ਹਰੀ, ਖ਼ੁਦ ਹੀ ਵੀਚਾਰਵਾਨ ਹੈ।
English
He Himself is the Giver of virtue, the Contemplative Lord.
ਗੁਰਮੁਖਿ ਦੇਵਹਿ ਪਕੀ ਸਾਰੀ ॥
guramukh deveh pakee saaree |
Punjabi
ਗੁਰੂ-ਸਮਰਪਣ ਆਪਣੀ ਆਤਮਾ ਦੀ ਪੱਕੀ ਹੋਈ ਨਰਦ ਪ੍ਰਭੂ ਸਮਰਪਨ ਕਰਦਾ ਹੈ।
English
The Gurmukh is given the winning dice.
ਨਾਨਕ. ਨਾਮਿ ਸਮਾਵਹਿ ਸਾਚੈ; ਸਾਚੇ ਤੇ ਪਤਿ ਹੋਈ ਹੇ ॥੧੬॥੨॥
naanak. naam samaaveh saachai; saache te pat hoee he |16|2|
Punjabi
ਨਾਨਕ ਸੱਚਾ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ ਅਤੇ ਸਤਿਨਾਮ ਦੇ ਰਾਹੀਂ ਹੀ ਉਹ ਇੱਜ਼ਤ ਆਬਰੂ ਪਾਉਂਦਾ ਹੈ।
English
O Nanak, immersed in the Naam, the Name of the Lord, one becomes true; from the True Lord, honor is obtained. ||16||2||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਜਗਜੀਵਨੁ ਸਾਚਾ. ਏਕੋ ਦਾਤਾ ॥
jagajeevan saachaa. eko daataa |
Punjabi
ਇੱਕ ਦਾਤਾਰ ਸੁਆਮੀ ਹੀ ਜਗ ਦੀ ਜਿੰਦ ਜਾਨ ਹੈ।
English
One One True Lord is the Life of the World, the Great Giver.
ਗੁਰ ਸੇਵਾ ਤੇ; ਸਬਦਿ ਪਛਾਤਾ ॥
gur sevaa te; sabad pachhaataa |
Punjabi
ਗੁਰਾਂ ਦੀ ਟਹਿਲ ਸੇਵਾ ਅਤੇ ਉਪਦੇਸ਼ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ।
English
Serving the Guru, through the Word of the Shabad, He is realized.