Ang 1046
ਏਕੋ ਅਮਰੁ. ਏਕਾ ਪਤਿਸਾਹੀ; ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥
eko amar. ekaa patisaahee; jug jug sir kaar banaaee he |1|
Punjabi
ਕੇਵਲ ਇਹ ਹੀ ਹਕੂਮਤ ਹੈ ਅਤੇ ਇੱਕੋ ਹੀ ਹੁਕਮ ਅਤੇ ਹਰ ਯੁੱਗ ਠੰਦਬ ਪ੍ਰਭੂ ਹਰ ਇੱਕ ਨੂੰ ਉਸ ਦੇ ਕੰਮ ਕਾਜ ਲਾਉਂਦਾ ਹੈ।
English
There is only One Command, and there is only One Supreme King. In each and every age, He links each to their tasks. ||1||
ਸੋ ਜਨੁ ਨਿਰਮਲੁ; ਜਿਨਿ ਆਪੁ ਪਛਾਤਾ ॥
so jan niramal; jin aap pachhaataa |
Punjabi
ਪਵਿੱਤਰ ਹੈ ਉਹ ਪੁਰਸ਼ਾ ਜੋ ਆਪਦੇ ਆਪ ਨੂੰ ਜਾਣਦਾ ਹੈ।
English
That humble being is immaculate, who knows his own self.
ਆਪੇ ਆਇ ਮਿਲਿਆ ਸੁਖਦਾਤਾ ॥
aape aae miliaa sukhadaataa |
Punjabi
ਉਸ ਨੂੰ ਆਰਾਮ-ਬਖ਼ਸ਼ਣਹਾਰ ਸਾਈਂ ਖ਼ੁਦ ਆ ਕੇ ਮਿਲ ਪੈਂਦਾ ਹੈ।
English
The Lord, the Giver of peace, Himself comes and meets him.
ਰਸਨਾ ਸਬਦਿ ਰਤੀ ਗੁਣ ਗਾਵੈ; ਦਰਿ ਸਾਚੈ ਪਤਿ ਪਾਈ ਹੇ ॥੨॥
rasanaa sabad ratee gun gaavai; dar saachai pat paaee he |2|
Punjabi
ਨਾਮ ਨਾਲ ਰੰਗੀਜੀ ਹੋਈ, ਉਸ ਦੀ ਜੀਭ੍ਹਾ ਪ੍ਰਭੂ ਦਾ ਜੱਸ ਗਾਇਨ ਕਰਦੀ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਮਾਨ ਪ੍ਰਤਿਸ਼ਾਟਾ ਪਾਉਂਦਾ ਹੈ।
English
His tongue is imbued with the Shabad, and he sings the Glorious Praises of the Lord; he is honored in the Court of the True Lord. ||2||
ਗੁਰਮੁਖਿ; ਨਾਮਿ ਮਿਲੈ ਵਡਿਆਈ ॥
guramukh; naam milai vaddiaaee |
Punjabi
ਗੁਰੂ-ਅਨੁਸਾਰੀ ਨੂੰ ਨਾਮ ਦੀ ਪ੍ਰਭਤਾ ਪ੍ਰਦਾਨ ਹੁੰਦੀ ਹੈ।
English
The Gurmukh is blessed with the glorious greatness of the Naam.
ਮਨਮੁਖਿ ਨਿੰਦਕਿ ਪਤਿ ਗਵਾਈ ॥
manamukh nindak pat gavaaee |
Punjabi
ਅਧਰਮੀ ਦੂਸ਼ਨ ਲਾਉਣ ਵਾਲਾ, ਆਪਣੀ ਇੱਜ਼ਤ ਗੁਆ ਲੈਂਦਾ ਹੈ।
English
The self-willed manmukh, the slanderer, loses his honor.
ਨਾਮਿ ਰਤੇ ਪਰਮ ਹੰਸ ਬੈਰਾਗੀ; ਨਿਜ ਘਰਿ ਤਾੜੀ ਲਾਈ ਹੇ ॥੩॥
naam rate param hans bairaagee; nij ghar taarree laaee he |3|
Punjabi
ਨਾਮ ਨਾਲ ਰੰਗੇ ਹੋਏ, ਮਹਾਨ ਰਾਜਹੰਸ ਨਿਰਲੇਪ ਰਹਿੰਦੇ ਹਨ ਅਤੇ ਆਪਦੇ ਨਿੱਜ ਦੇ ਧਾਮ ਅੰਦਰ ਸਮਾਧੀ ਅੰਦਰ ਬੈਠਦੇ ਹਨ।
English
Attuned to the Naam, the supreme soul-swans remain detached; in the home of the self, they remain absorbed in deep meditative trance. ||3||
ਸਬਦਿ ਮਰੈ; ਸੋਈ ਜਨੁ ਪੂਰਾ ॥
sabad marai; soee jan pooraa |
Punjabi
ਪੂਰਨ ਹੈ ਉਹ ਪੁਰਸ਼ ਜੋ ਨਾਮ ਦੇ ਰਾਹੀਂ ਮਰਦਾ ਹੈ।
English
That humble being who dies in the Shabad is perfect.
ਸਤਿਗੁਰੁ ਆਖਿ ਸੁਣਾਏ ਸੂਰਾ ॥
satigur aakh sunaae sooraa |
Punjabi
ਇਹ ਹੈ ਜੋ ਯੋਧਾ, ਸੱਚ ਗੁਰੂਕਹਿ ਕੇ ਸੁਣਾਉਂਦਾ ਹੈ।
English
The brave, heroic True Guru chants and proclaims this.
ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ; ਮਨੁ ਪੀਵੈ ਭਾਇ ਸੁਭਾਈ ਹੇ ॥੪॥
kaaeaa andar amrit sar saachaa; man peevai bhaae subhaaee he |4|
Punjabi
ਦੇਹ ਦੇ ਵਿੱਚ ਸੱਚਾ ਅੰਮ੍ਰਿਤ ਦਾ ਸਰੋਵਰ ਹੈ ਅਤੇ ਪ੍ਰੇਮ ਸ਼ਰਧਾ ਨਾਲ ਆਤਮਾ ਇਸ ਨੂੰ ਪਾਨ ਕਰਦੀ ਹੈ।
English
Deep within the body is the true pool of Ambrosial Nectar; the mind drinks it in with loving devotion. ||4||
ਪੜਿ ਪੰਡਿਤੁ; ਅਵਰਾ ਸਮਝਾਏ ॥
parr panddit; avaraa samajhaae |
Punjabi
ਬ੍ਰਾਹਮਣ ਵਾਚਦਾ ਅਤੇ ਹੋਰਨਾਂ ਨੂੰ ਸਿੱਖਮਤ ਦਿੰਦਾ ਹੈ;
English
The Pandit, the religious scholar, reads and instructs others,
ਘਰ ਜਲਤੇ ਕੀ; ਖਬਰਿ. ਨ ਪਾਏ ॥
ghar jalate kee; khabar. na paae |
Punjabi
ਪ੍ਰੰਤੂ, ਉਹਨੂੰ ਪਤਾ ਨਹੀਂ ਕਿ ਉਸ ਦਾ ਆਪਣਾ ਝੱਗਾ ਸੜ ਰਿਹਾ ਹੈ।
English
but he does not realize that his own home is on fire.
ਬਿਨੁ ਸਤਿਗੁਰ ਸੇਵੇ. ਨਾਮੁ, ਨ ਪਾਈਐ; ਪੜਿ ਥਾਕੇ ਸਾਂਤਿ. ਨ ਆਈ ਹੇ ॥੫॥
bin satigur seve. naam, na paaeeai; parr thaake saant. na aaee he |5|
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੌਂ ਬੰਦੇ ਨੂੰ ਨਾਮ ਦੀ ਦਾਤ ਨਹੀਂ ਮਿਲਦੀ, ਲਿਖਣ ਪੜ੍ਹਨ ਰਾਹੀਂ, ਹਾਰ ਹੁੱਟ ਜਾਣ ਦੇ ਬਾਵਜੂਦ ਭੀ, ਬੰਦੇ ਨੂੰ ਠੰਡ-ਚੈਨ ਪ੍ਰਾਪਤ ਨਹੀਂ ਹੁੰਦੀ।
English
Without serving the True Guru, the Naam is not obtained. You can read until you are exhausted, but you shall not find peace and tranquility. ||5||
ਇਕਿ ਭਸਮ ਲਗਾਇ; ਫਿਰਹਿ ਭੇਖਧਾਰੀ ॥
eik bhasam lagaae; fireh bhekhadhaaree |
Punjabi
ਕਈ ਬਰੂਪੀਏ ਹੋ, ਆਪਣੀ ਦੇਹ ਨੂੰ ਸੁਆਹ ਮਲ ਕੇ ਭਟਕਦੇ ਫਿਰਦੇ ਹਨ।
English
Some smear their bodies with ashes, and wander around in religious disguises.
ਬਿਨੁ ਸਬਦੈ; ਹਉਮੈ ਕਿਨਿ ਮਾਰੀ ॥
bin sabadai; haumai kin maaree |
Punjabi
ਨਾਮ ਦੇ ਬਗ਼ੈਰ ਕਦੋਂ ਕਿਸੇ ਨੇ ਆਪਣਾ ਹੰਕਾਰ ਨਵਿਰਤ ਕੀਤਾ ਹੈ।
English
Without the Word of the Shabad, who has ever subdued egotism?
ਅਨਦਿਨੁ ਜਲਤ ਰਹਹਿ ਦਿਨੁ ਰਾਤੀ; ਭਰਮਿ ਭੇਖਿ ਭਰਮਾਈ ਹੇ ॥੬॥
anadin jalat raheh din raatee; bharam bhekh bharamaaee he |6|
Punjabi
ਰੈਣ ਤੇ ਦਿਹੁੰ ਉਹ ਹਮੇਸ਼ਾਂ ਸੜਦੇ ਰਹਿੰਦੇ ਹਨ। ਕਰਮ ਅਤੇ ਭੇਸ ਦੇ ਬਹਿਕਾਏ ਹੋਏ ਉਹ ਭਟਕਦੇ ਫਿਰਦੇ ਹਨ।
English
Night and day, they continue burning, day and night; they are deluded and confused by their doubt and religious costumes. ||6||
ਇਕਿ ਗ੍ਰਿਹ ਕੁਟੰਬ ਮਹਿ; ਸਦਾ ਉਦਾਸੀ ॥
eik grih kuttanb meh; sadaa udaasee |
Punjabi
ਕਈ ਆਪਣੇ ਘਰ ਅਤੇ ਪਰਵਾਰ ਅੰਦਰ ਹਮੇਸ਼ਾਂ ਨਿਰਲੇਪ ਰਹਿੰਦੇ ਹਨ।
English
Some, in the midst of their household and family, remain always unattached.
ਸਬਦਿ ਮੁਏ; ਹਰਿ ਨਾਮਿ ਨਿਵਾਸੀ ॥
sabad mue; har naam nivaasee |
Punjabi
ਉਹ ਗੁਰਾਂ ਦੇ ਉਪਦੇਸ਼ ਰਾਹੀਂ ਮਰ ਵੰਝਦੇ ਹਨ ਅਤੇ ਪ੍ਰਭੂ ਦੇ ਨਾਮ ਅੰਦਰ ਵਸਦੇ ਹਨ।
English
They die in the Shabad, and dwell in the Lord's Name.
ਅਨਦਿਨੁ ਸਦਾ ਰਹਹਿ ਰੰਗਿ ਰਾਤੇ; ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥
anadin sadaa raheh rang raate; bhai bhaae bhagat chit laaee he |7|
Punjabi
ਰੈਣ ਤੇ ਦਿਨ, ਉਹ ਹਮੇਸ਼ਾਂ ਖ਼ੁਸ਼ੀ ਨਾਲ ਰੰਗੀਜੇ ਰਹਿੰਦੇ ਹਨ ਅਤੇ ਆਪਣੇ ਮਨ ਨੂੰ ਆਪਣੇ ਪ੍ਰਭੂ ਦੇ ਡਰ, ਪ੍ਰੇਮ ਅਤੇ ਸੇਵਾ ਨਾਲ ਜੋੜਦੇ ਹਨ।
English
Night and day, they remain forever attuned to His Love; they focus their consciousness on loving devotion and the Fear of God. ||7||
ਮਨਮੁਖੁ; ਨਿੰਦਾ ਕਰਿ ਕਰਿ ਵਿਗੁਤਾ ॥
manamukh; nindaa kar kar vigutaa |
Punjabi
ਉਹ ਆਪ-ਹੁਦਰਾ ਲਗਾਤਾਰ ਬਦਖੋਈ ਕਰਦਾ ਤਬਾਹ ਹੋ ਜਾਂਦਾ ਹੈ,
English
The self-willed manmukh indulges in slander, and is ruined.
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
antar lobh bhaukai jis kutaa |
Punjabi
ਜਿਸ ਦੇ ਅੰਦਰ ਲਾਲਚ ਦਾ ਕੂਕਰ ਭੋਂਕਦਾ ਹੈ।
English
The dog of greed barks within him.
ਜਮਕਾਲੁ ਤਿਸੁ ਕਦੇ. ਨ ਛੋਡੈ; ਅੰਤਿ ਗਇਆ ਪਛੁਤਾਈ ਹੇ ॥੮॥
jamakaal tis kade. na chhoddai; ant geaa pachhutaaee he |8|
Punjabi
ਮੌਤ ਦਾ ਦੂਤ ਉਸ ਨੂੰ ਕਦਾਚਿੱਤ ਨਹੀਂ ਛੱਡਦਾ ਅਤੇ ਅਖ਼ੀਰ ਨੂੰ ਉਹ ਝੂਰਦਾ ਹੋਇਆ ਦੁਨੀਆ ਤੋਂ ਟੁਰ ਜਾਂਦਾ ਹੈ।
English
The Messenger of Death never leaves him, and in the end, he leaves, regretting and repenting. ||8||
ਸਚੈ ਸਬਦਿ; ਸਚੀ ਪਤਿ ਹੋਈ ॥
sachai sabad; sachee pat hoee |
Punjabi
ਸੱਚੇ ਨਾਮ ਦੇ ਰਾਹੀਂ ਬੰਦੇ ਨੂੰ ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ।
English
Through the True Word of the Shabad, true honor is obtained.
ਬਿਨੁ ਨਾਵੈ ਮੁਕਤਿ; ਨ ਪਾਵੈ ਕੋਈ ॥
bin naavai mukat; na paavai koee |
Punjabi
ਨਾਮ ਦੇ ਬਾਝੋਂ, ਕਿਸੇ ਨੂੰ ਭੀ ਮੋਖਸ਼ ਪ੍ਰਾਪਤ ਨਹੀਂ ਹੁੰਦੀ।
English
Without the Name, no one attains liberation.
ਬਿਨੁ ਸਤਿਗੁਰ. ਕੋ ਨਾਉ, ਨ ਪਾਏ; ਪ੍ਰਭਿ ਐਸੀ ਬਣਤ ਬਣਾਈ ਹੇ ॥੯॥
bin satigur. ko naau, na paae; prabh aisee banat banaaee he |9|
Punjabi
ਸੱਚੇ ਗੁਰਾਂ ਦੇ ਬਗ਼ੈਰ ਕੋਈ ਭੀ ਮੋਖਸ਼ ਪ੍ਰਾਪਤ ਨਹੀਂ ਹੁੰਦਾ। ਐਹੋ ਜੇਹੀ ਮਰਯਾਦਾ ਮੇਰੇ ਸਾਈਂ ਨੇ ਕਾਇਮ ਕੀਤੀ ਹੈ।
English
Without the True Guru, no one finds the Name. Such is the making which God has made. ||9||
ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥
eik sidh saadhik bahut veechaaree |
Punjabi
ਕਈ ਹਨ ਪੂਰਨ ਪੁਰਸ਼, ਅਭਿਆਸੀ ਅਤੇ ਵੱਡੇ ਵੀਚਾਰਵਾਨ।
English
Some are Siddhas and seekers, and great contemplators.
ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥
eik ahinis naam rate nirankaaree |
Punjabi
ਕਈ ਦਿਹੁ ਅਤੇ ਰੈਣ ਸਰੂਪ-ਰਹਿਤ ਸੁਆਮੀ ਦੇ ਨਾਮ ਅੰਦਰ ਰੰਗੇ ਰਹਿੰਦੇ ਹਨ।
English
Some remain imbued with the Naam, the Name of the Formless Lord, day and night.
ਜਿਸ ਨੋ ਆਪਿ ਮਿਲਾਏ ਸੋ ਬੂਝੈ; ਭਗਤਿ ਭਾਇ ਭਉ ਜਾਈ ਹੇ ॥੧੦॥
jis no aap milaae so boojhai; bhagat bhaae bhau jaaee he |10|
Punjabi
ਜਿਸ ਕਿਸੇ ਨੂੰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ, ਕੇਵਲ ਉਹ ਹੀ ਉਸ ਨੂੰ ਸਮਝਦਾ ਹੈ। ਸਾਈਂ ਦੀ ਪਿਆਰੀ-ਉਪਸ਼ਨਾ ਰਾਹੀਂ ਇਨਸਾਨ ਦਾ ਡਰ ਦੂਰ ਹੋ ਜਾਂਦਾ ਹੈ।
English
He alone understands, whom the Lord unites with Himself; through loving devotional worship, fear is dispelled. ||10||
ਇਸਨਾਨੁ ਦਾਨੁ ਕਰਹਿ; ਨਹੀ ਬੂਝਹਿ ॥
eisanaan daan kareh; nahee boojheh |
Punjabi
ਕਈ ਨ੍ਹਾਉਂਦੇ ਅਤੇ ਦਾਨ ਪੁੰਨ ਕਰਦੇ ਹਨ, ਪ੍ਰੰਤੂ ਸਮਝਦੇ ਨਹੀਂ।
English
Some take cleansing baths and give donations to charities, but they do not understand.
ਇਕਿ ਮਨੂਆ ਮਾਰਿ; ਮਨੈ ਸਿਉ ਲੂਝਹਿ ॥
eik manooaa maar; manai siau loojheh |
Punjabi
ਕਈ ਆਪਣੇ ਮਨ ਨਾਲ ਯੁੱਧ ਕਰਦੇ ਹਨ ਅਤੇ ਓੜਕ ਨੂੰ ਕਾਬੂ ਕਰ ਲੈਂਦੇ ਹਨ।
English
Some struggle with their minds, and conquer and subdue their minds.
ਸਾਚੈ ਸਬਦਿ ਰਤੇ ਇਕ ਰੰਗੀ; ਸਾਚੈ ਸਬਦਿ ਮਿਲਾਈ ਹੇ ॥੧੧॥
saachai sabad rate ik rangee; saachai sabad milaaee he |11|
Punjabi
ਕਈ ਸਤਿਨਾਮ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ ਅਤੇ ਇਸ ਤਰ੍ਹਾਂ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ।
English
Some are imbued with love for the True Word of the Shabad; they merge with the True Shabad. ||11||
ਆਪੇ ਸਿਰਜੇ. ਦੇ ਵਡਿਆਈ ॥
aape siraje. de vaddiaaee |
Punjabi
ਖ਼ੁਦ ਸਾਹਿਬ ਰਚਦਾ ਅਤੇ ਪ੍ਰਭਤਾ ਪ੍ਰਦਾਨ ਕਰਦਾ ਹੈ।
English
He Himself creates and bestows glorious greatness.
ਆਪੇ ਭਾਣੈ; ਦੇਇ ਮਿਲਾਈ ॥
aape bhaanai; dee milaaee |
Punjabi
ਆਪਣੀ ਰਜ਼ਾ ਅੰਦਰ ਸਾਹਿਬ ਖ਼ੁਦ ਹੀ ਐਹੋ ਜੇਹੇ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
By the Pleasure of His Will, He bestows union.
ਆਪੇ ਨਦਰਿ ਕਰੇ ਮਨਿ ਵਸਿਆ; ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥
aape nadar kare man vasiaa; merai prabh iau furamaaee he |12|
Punjabi
ਆਪਣੀ ਰਹਿਮਤ ਧਾਰ ਕੇ ਉਹ ਖ਼ੁਦ ਹੀ ਮਨੁਸ਼ ਦੇ ਮਨ ਅੰਦਰ ਵਸਦਾ ਹੈ। ਐਕੁਰ ਦਾ ਹੈ ਫ਼ੁਰਮਾਨ ਮੈਂਡੇ ਮਾਲਕ ਦਾ।
English
Bestowing His Grace, He comes to dwell in the mind; such is the Command ordained by my God. ||12||
ਸਤਿਗੁਰੁ ਸੇਵਹਿ; ਸੇ ਜਨ ਸਾਚੇ ॥
satigur seveh; se jan saache |
Punjabi
ਸੱਚੇ ਹਨ ਉਹ ਪ੍ਰਾਣੀ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
English
Those humble beings who serve the True Guru are true.
ਮਨਮੁਖ; ਸੇਵਿ. ਨ ਜਾਣਨਿ ਕਾਚੇ ॥
manamukh; sev. na jaanan kaache |
Punjabi
ਕੂੜੇ ਤੇ ਆਪ-ਹੁਦਰੇ, ਗੁਰਾਂ ਦੀ ਸੇਵੀ ਨੂੰ ਨਹੀਂ ਜਾਣਦੇ।
English
The false, self-willed manmukhs do not know how to serve the Guru.
ਆਪੇ ਕਰਤਾ ਕਰਿ ਕਰਿ ਵੇਖੈ; ਜਿਉ ਭਾਵੈ ਤਿਉ ਲਾਈ ਹੇ ॥੧੩॥
aape karataa kar kar vekhai; jiau bhaavai tiau laaee he |13|
Punjabi
ਰਚਨਾ ਨੂੰ ਰਚ ਕੇ, ਰਚਨਹਾਰ ਖ਼ੁਦ ਹੀ ਇਸ ਨੂੰ ਦੇਖਦਾ ਹੈ। ਜਿਸ ਤਰ੍ਹਾਂ ਉਸ ਨੂੰ ਚੰਗਾ ਲਗਦਾ ਹੈ ਉਸੇ ਤਰ੍ਹਾਂ ਹੀ ਉਹ ਸਾਰਿਆਂ ਨੂੰ ਜੋੜਦਾ ਹੈ।
English
The Creator Himself creates the creation and watches over it; he attaches all according to the Pleasure of His Will. ||13||
ਜੁਗਿ ਜੁਗਿ ਸਾਚਾ. ਏਕੋ ਦਾਤਾ ॥
jug jug saachaa. eko daataa |
Punjabi
ਸਾਰਿਆਂ ਯੁੱਗਾਂ ਅੰਦਰ ਕੇਵਲ ਸੱਚਾ ਸੁਆਮੀ ਹੀ ਦਾਨ ਦੇਣਹਾਰ ਹੈ।
English
In each and every age, the True Lord is the one and only Giver.
ਪੂਰੈ ਭਾਗਿ; ਗੁਰਸਬਦੁ ਪਛਾਤਾ ॥
poorai bhaag; gurasabad pachhaataa |
Punjabi
ਜਦ ਪ੍ਰਾਣੀ ਦੀ ਪੂਰਨ ਪ੍ਰਾਲਭਧ ਹੁੰਦੀ ਹੈ, ਉਹ, ਗੁਰਾਂ ਦੇ ਉਪਦੇਸ਼ ਰਾਹੀਂ, ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ।
English
Through perfect destiny, one realizes the Word of the Guru's Shabad.
ਸਬਦਿ ਮਿਲੇ. ਸੇ ਵਿਛੁੜੇ ਨਾਹੀ; ਨਦਰੀ ਸਹਜਿ ਮਿਲਾਈ ਹੇ ॥੧੪॥
sabad mile. se vichhurre naahee; nadaree sehaj milaaee he |14|
Punjabi
ਜੋ ਸੁਆਮੀ ਨਾਲ ਮਿਲ ਜਾਂਦੇ ਹਨ, ਉਹ ਮੁੜ ਕੇ ਵਿਛੜਦੇ ਨਹੀਂ। ਆਪਣੀ ਮਿਹਰ ਦੁਆਰਾ, ਹਰੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
English
Those who are immersed in the Shabad are not separated again. By His Grace, they are intuitively immersed in the Lord. ||14||
ਹਉਮੈ ਮਾਇਆ; ਮੈਲੁ ਕਮਾਇਆ ॥
haumai maaeaa; mail kamaaeaa |
Punjabi
ਬੰਦਾ ਹੰਕਾਰ ਕਰਦਾ ਹੈ ਅਤੇ ਮਲੀਨ ਦੌਲਤ ਨੂੰ ਇਕੱਤਰ ਕਰਦਾ ਹੈ।
English
Acting in egotism, they are stained with the filth of Maya.
ਮਰਿ ਮਰਿ ਜੰਮਹਿ; ਦੂਜਾ ਭਾਇਆ ॥
mar mar jameh; doojaa bhaaeaa |
Punjabi
ਉਹ ਮਰ ਜਾਂਦਾ ਹੈ ਅਤੇ ਦਵੈਤ-ਭਾਵ ਦੇ ਕਾਰਨ ਆਵਾਗਉਣ ਵਿੱਚ ਪੈਂਦਾ ਹੈ।
English
They die and die again, only to be reborn in the love of duality.
ਬਿਨੁ ਸਤਿਗੁਰ ਸੇਵੇ ਮੁਕਤਿ. ਨ ਹੋਈ; ਮਨਿ ਦੇਖਹੁ ਲਿਵ ਲਾਈ ਹੇ ॥੧੫॥
bin satigur seve mukat. na hoee; man dekhahu liv laaee he |15|
Punjabi
ਸੱਚੇ ਗੁਰਾਂ ਦੀ ਚਾਕਰੀ ਕਮਾਏ ਬਗ਼ੈਰ ਬੰਦਾ ਮੋਖਸ਼ ਨਹੀਂ ਹੁੰਦਾ। ਹੇ ਮਨ! ਤੂੰ ਇਸ ਤੇ ਵੀਚਾਰ ਕਰਕੇ ਵੇਖ ਲੈ।
English
Without serving the True Guru, no one finds liberation. O mind, tune into this, and see. ||15||