Ang 1054
ਪੂਰੈ ਸਤਿਗੁਰਿ. ਸੋਝੀ ਪਾਈ ॥
poorai satigur. sojhee paaee |
Punjabi
ਪੂਰਨ ਗੁਰਾਂ ਨੇ ਮੈਨੂੰ ਸਮਝ ਦਰਸਾ ਦਿੱਤੀ ਹੈ,
English
The Perfect True Guru has imparted this understanding.
ਏਕੋ ਨਾਮੁ ਮੰਨਿ ਵਸਾਈ ॥
eko naam man vasaaee |
Punjabi
ਅਤੇ ਇਕ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
English
I have enshrined the Naam, the One Name, within my mind.
ਨਾਮੁ ਜਪੀ. ਤੈ ਨਾਮੁ ਧਿਆਈ; ਮਹਲੁ ਪਾਇ ਗੁਣ ਗਾਹਾ ਹੇ ॥੧੧॥
naam japee. tai naam dhiaaee; mehal paae gun gaahaa he |11|
Punjabi
ਮੈਂ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਨਾਮ ਨੂੰ ਹੀ ਮੈਂ ਸਿਮਰਦਾ ਹਾਂ। ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ, ਮੈਂ ਉਸ ਦੀ ਮਹਿਮਾ ਅਲਾਪਦਾ ਹਾਂ।
English
I chant the Naam, and meditate on the Naam. Singing His Glorious Praises, I enter the Mansion of the Lord's Presence. ||11||
ਸੇਵਕ ਸੇਵਹਿ; ਮੰਨਿ ਹੁਕਮੁ ਅਪਾਰਾ ॥
sevak seveh; man hukam apaaraa |
Punjabi
ਸੇਵਕ ਆਪਣੇ ਬੇਅੰਤ ਸੁਆਮੀ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੀ ਆਗਿਆ ਦੀ ਪਾਲਣਾ ਕਰਦਾ ਹੈ।
English
The servant serves, and obeys the Command of the Infinite Lord.
ਮਨਮੁਖ. ਹੁਕਮੁ, ਨ ਜਾਣਹਿ; ਸਾਰਾ ॥
manamukh. hukam, na jaaneh; saaraa |
Punjabi
ਮਨ-ਮਤੀਬੇ, ਸਾਹਿਬ ਦੀ ਰਜ਼ਾ ਦੀ ਕਦਰ ਨੂੰ, ਨਹੀਂ ਜਾਣਦੇ।
English
The self-willed manmukhs do not know the value of the Lord's Command.
ਹੁਕਮੇ ਮੰਨੇ ਹੁਕਮੇ ਵਡਿਆਈ; ਹੁਕਮੇ ਵੇਪਰਵਾਹਾ ਹੇ ॥੧੨॥
hukame mane hukame vaddiaaee; hukame veparavaahaa he |12|
Punjabi
ਸੁਆਮੀ ਦੀ ਰਜ਼ਾ ਦੁਆਰਾ ਬੰਦਾ ਨਾਮਵਰ ਹੋ ਜਾਂਦਾ ਹੈ, ਉਸ ਦੀ ਰਜ਼ਾ ਦੁਆਰਾ ਉਹ ਪ੍ਰਭਤਾ ਪਾਉਂਦਾ ਹੈ ਅਤੇ ਉਸ ਦੀ ਰਜ਼ਾ ਦੁਆਰਾ ਹੀ ਬੇiਫ਼ਕਰ ਥੀ ਵੰਝਦਾ ਹੈ।
English
By the Hukam of the Lord's Command, one is exalted; by His Hukam, one is glorified; by His Hukam, one becomes carefree. ||12||
ਗੁਰ ਪਰਸਾਦੀ; ਹੁਕਮੁ ਪਛਾਣੈ ॥
gur parasaadee; hukam pachhaanai |
Punjabi
ਗੁਰਾਂ ਦੀ ਦਇਆ ਦੁਆਰਾ, ਜੀਵ ਸਾਈਂ ਦੀ ਰਜ਼ਾ ਨੂੰ ਸਿੰਝਾਣ ਲੈਂਦਾ ਹੈ,
English
By Guru's Grace, one recognizes the Lord's Hukam.
ਧਾਵਤੁ ਰਾਖੈ; ਇਕਤੁ ਘਰਿ ਆਣੈ ॥
dhaavat raakhai; ikat ghar aanai |
Punjabi
ਭਟਕਦੇ ਹੋਏ ਮਨੂਏ ਨੂੰ ਰੋਕ ਰਖਦਾ ਹੈ ਅਤੇ ਇਸ ਨੂੰ ਇਕ ਪ੍ਰਭੂ ਦੇ ਘਰ ਵਿੱਚ ਮੋੜ ਲਿਆਉਂਦਾ ਹੈ।
English
The wandering mind is restrained, and brought back to the home of the One Lord.
ਨਾਮੇ ਰਾਤਾ. ਸਦਾ ਬੈਰਾਗੀ; ਨਾਮੁ ਰਤਨੁ ਮਨਿ ਤਾਹਾ ਹੇ ॥੧੩॥
naame raataa. sadaa bairaagee; naam ratan man taahaa he |13|
Punjabi
ਨਾਮ ਨਾਲ ਰੰਗਿਆ ਹੋਇਆ, ਉਹ ਸਦੀਵ ਹੀ ਨਿਰਲੇਪ ਰਹਿੰਦਾ ਹੈ ਅਤੇ ਨਾਮ ਦਾ ਹੀਰਾ ਉਸ ਦੇ ਰਿਦੇ ਅੰਦਰ ਟਿਕਿਆ ਹੋਇਆ ਹੈ।
English
Imbued with the Naam, one remains forever detached; the jewel of the Naam rests within the mind. ||13||
ਸਭ ਜਗ ਮਹਿ ਵਰਤੈ; ਏਕੋ ਸੋਈ ॥
sabh jag meh varatai; eko soee |
Punjabi
ਉਹ ਇੱਕ ਸੁਆਮੀ ਸਾਰੇ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ।
English
The One Lord is pervasive throughout all the world.
ਗੁਰ ਪਰਸਾਦੀ ਪਰਗਟੁ ਹੋਈ ॥
gur parasaadee paragatt hoee |
Punjabi
ਗੁਰਾਂ ਦੀ ਦਇਆ ਦੁਆਰਾ ਉਹ ਜਾਹਰ ਹੋ ਜਾਂਦਾ ਹੈ।
English
By Guru's Grace, He is revealed.
ਸਬਦੁ ਸਲਾਹਹਿ. ਸੇ ਜਨ ਨਿਰਮਲ; ਨਿਜ ਘਰਿ ਵਾਸਾ ਤਾਹਾ ਹੇ ॥੧੪॥
sabad salaaheh. se jan niramal; nij ghar vaasaa taahaa he |14|
Punjabi
ਪਵਿੱਤ ਹਨ ਉਹ ਬੰਦੇ ਜੋ ਆਪਣੇ ਸੁਆਮੀ ਦਾ ਜੱਸ ਕਰਦੇ ਹਨ ਅਤੇ ਉਹ ਆਪਣੇ ਨਿੱਜ ਦੇ ਧਾਮ ਵਿੱਚ ਵਸੇਬਾ ਪਾ ਲੈਂਦੇ ਹਨ।
English
Those humble beings who praise the Shabad are immaculate; they dwell within the home of their own inner self. ||14||
ਸਦਾ ਭਗਤ ਤੇਰੀ ਸਰਣਾਈ ॥
sadaa bhagat teree saranaaee |
Punjabi
ਪ੍ਰਭੂ-ਭਗਤ ਹਮੇਸ਼ਾਂ ਤੇਰੀ ਪਨਾਹ ਹੇਠਾਂ ਵਸਦੇ ਹਨ, ਹੇ ਸੁਆਮੀ!
English
The devotees abide forever in Your Sanctuary, Lord.
ਅਗਮ ਅਗੋਚਰ; ਕੀਮਤਿ ਨਹੀ ਪਾਈ ॥
agam agochar; keemat nahee paaee |
Punjabi
ਬੇਥਾਹ ਅਤੇ ਗਿਆਤ ਤੋਂ ਉਚੇਰੇ ਵਾਹਿਗੁਰੂ ਦਾ ਮੁਲ ਪਾਇਆ ਨਹੀਂ ਜਾ ਸਕਦਾ।
English
You are inaccessible and unfathomable; Your value cannot be estimated.
ਜਿਉ ਤੁਧੁ ਭਾਵਹਿ. ਤਿਉ ਤੂ ਰਾਖਹਿ; ਗੁਰਮੁਖਿ ਨਾਮੁ ਧਿਆਹਾ ਹੇ ॥੧੫॥
jiau tudh bhaaveh. tiau too raakheh; guramukh naam dhiaahaa he |15|
Punjabi
ਜਿਸ ਤਰ੍ਹਾਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਹੀ ਤੂੰ ਪ੍ਰਾਣੀ ਨੂੰ ਰਖਦਾ ਹੈਂ। ਗੁਰਾਂ ਦੀ ਦਇਆ ਦੁਆਰਾ, ਉਹ ਨਾਮ ਦਾ ਸਿਮਰਨ ਕਰਦਾ ਹੈ।
English
As it pleases Your Will, You keep us; the Gurmukh meditates on the Naam. ||15||
ਸਦਾ ਸਦਾ; ਤੇਰੇ ਗੁਣ ਗਾਵਾ ॥
sadaa sadaa; tere gun gaavaa |
Punjabi
ਸਦੀਵ, ਸਦੀਵ ਹੀ, ਮੈਂ ਤੇਰੀ ਮਹਿਮਾ ਗਾਇਨ ਕਰਦਾ ਹਾਂ।
English
Forever and ever, I sing Your Glorious Praises.
ਸਚੇ ਸਾਹਿਬ; ਤੇਰੈ ਮਨਿ ਭਾਵਾ ॥
sache saahib; terai man bhaavaa |
Punjabi
ਇਸ ਤਰ੍ਹਾਂ, ਹੇ ਸੱਚੇ ਸਾਈਂ! ਮੈਂ ਮੇਰੇ ਚਿੱਤ ਨੂੰ ਚੰਗਾ ਲਗਦਾ ਹਾਂ।
English
O my True Lord and Master, may I become pleasing to Your Mind.
ਨਾਨਕੁ ਸਾਚੁ ਕਹੈ ਬੇਨੰਤੀ; ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥
naanak saach kahai benantee; sach devahu sach samaahaa he |16|1|10|
Punjabi
ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ! ਤੂੰ ਮੈਨੂੰ ਸੱਚ ਦਾ ਦਾਤ ਦੇ, ਤਾਂ ਜੋ ਮੈਂ ਇਸ ਅੰਦਰ ਲੀਨ ਹੋ ਜਾਵਾਂ।
English
Nanak offers this true prayer: O Lord, please bless me with Truth, that I may merge in the Truth. ||16||1||10||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਸਤਿਗੁਰੁ ਸੇਵਨਿ. ਸੇ ਵਡਭਾਗੀ ॥
satigur sevan. se vaddabhaagee |
Punjabi
ਭਾਰੇ ਭਾਗਾਂ ਵਾਲੇ ਹਨ, ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
English
Those who serve the True Guru are very fortunate.
ਅਨਦਿਨੁ; ਸਾਚਿ ਨਾਮਿ ਲਿਵ ਲਾਗੀ ॥
anadin; saach naam liv laagee |
Punjabi
ਰੈਣ ਤੇ ਦਿਹੁੰ ਉਹ ਸੱਚੇ ਨਾਮ ਨਾਲ ਪਿਆਰ ਪਾਈ ਰਖਦੇ ਹਨ।
English
Night and day, they remain lovingly attuned to the True Name.
ਸਦਾ ਸੁਖਦਾਤਾ ਰਵਿਆ ਘਟ ਅੰਤਰਿ; ਸਬਦਿ ਸਚੈ ਓਮਾਹਾ ਹੇ ॥੧॥
sadaa sukhadaataa raviaa ghatt antar; sabad sachai omaahaa he |1|
Punjabi
ਆਰਾਮ-ਦੇਣਹਾਰ ਸੁਆਮੀ ਸਦੀਵ ਹੀ ਉਨ੍ਹਾਂ ਦੇ ਮਨ ਅੰਦਰ ਵਸਦਾ ਹੈ ਅਤੇ ਖ਼ੁਸ਼ੀ ਨਾਲ ਉਹ ਸਤਿਨਾਮ ਦਾ ਸਿਮਰਨ ਕਰਦੇ ਹਨ।
English
The Lord, the Giver of peace, abides forever deep within their hearts; they delight in the True Word of the Shabad. ||1||
ਨਦਰਿ ਕਰੇ; ਤਾ ਗੁਰੂ ਮਿਲਾਏ ॥
nadar kare; taa guroo milaae |
Punjabi
ਜਦ ਸਾਈਂ ਮਿਹਰ ਧਾਰਦਾ ਹੈ, ਤਦ ਉਹ ਬੰਦੇ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ,
English
When the Lord grants His Grace, one meets with the Guru.
ਹਰਿ ਕਾ ਨਾਮੁ; ਮੰਨਿ ਵਸਾਏ ॥
har kaa naam; man vasaae |
Punjabi
ਅਤੇ ਆਪਦੇ ਨਾਮ ਨੂੰ ਉਸ ਦੇ ਚਿੱਤ ਵਿੱਚ ਟਿਕਾ ਦਿੰਦਾ ਹੈ।
English
The Name of the Lord is enshrined within the mind.
ਹਰਿ ਮਨਿ ਵਸਿਆ ਸਦਾ ਸੁਖਦਾਤਾ; ਸਬਦੇ ਮਨਿ ਓਮਾਹਾ ਹੇ ॥੨॥
har man vasiaa sadaa sukhadaataa; sabade man omaahaa he |2|
Punjabi
ਖੁਸ਼ੀ ਦੇਣ ਵਾਲਾ ਵਾਹਿਗੁਰੂ ਹਮੇਸ਼ਾਂ ਉਸ ਦੇ ਰਿਦੇ ਅੰਦਰ ਵਸਦਾ ਹੈ ਅਤੇ ਉਸ ਪ੍ਰਸੰਨ ਹੋ ਆਪਣੇ ਚਿੱਤ ਵਿੱਚ ਨਾਮ ਦਾ ਚਿੰਤਨ ਕਰਦਾ ਹੈ।
English
The Lord, the Giver of peace, abides forever within the mind; the mind is delighted with the Word of the Shabad. ||2||
ਕ੍ਰਿਪਾ ਕਰੇ; ਤਾ ਮੇਲਿ ਮਿਲਾਏ ॥
kripaa kare; taa mel milaae |
Punjabi
ਜਦ ਸਾਹਿਬ ਮਿਹਰ ਧਾਰਦਾ ਹੈ ਤਦ ਉਹ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ,
English
When the Lord bestows His Mercy, He unites in His Union.
ਹਉਮੈ ਮਮਤਾ; ਸਬਦਿ ਜਲਾਏ ॥
haumai mamataa; sabad jalaae |
Punjabi
ਅਤੇ ਉਸ ਦੇ ਹੰਕਾਰ ਤੇ ਸੰਸਾਰੀ ਮੋਹ ਨੂੰ ਨਾਮ ਨਾਲ ਸਾੜ ਸੁਟਦਾ ਹੈ।
English
Egotism and attachment are burned away by the Shabad.
ਸਦਾ ਮੁਕਤੁ ਰਹੈ ਇਕ ਰੰਗੀ; ਨਾਹੀ ਕਿਸੈ ਨਾਲਿ ਕਾਹਾ ਹੇ ॥੩॥
sadaa mukat rahai ik rangee; naahee kisai naal kaahaa he |3|
Punjabi
ਇੱਕ ਸੁਆਮੀ ਦੀ ਪ੍ਰੀਤ ਅੰਦਰ ਉਹ ਹਮੇਸ਼ਾਂ ਬੰਦਖ਼ਲਾਸ ਰਹਿੰਦਾ ਹੈ ਅਤੇ ਕਿਸੇ ਨਾਲ ਭੀ ਲੜਾਈ ਝਗੜਾ ਨਹੀਂ ਕਰਦਾ।
English
In the Love of the One Lord, one remains liberated forever; he is not in conflict with anyone. ||3||
ਬਿਨੁ ਸਤਿਗੁਰ ਸੇਵੇ; ਘੋਰ ਅੰਧਾਰਾ ॥
bin satigur seve; ghor andhaaraa |
Punjabi
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ, ਇਨਸਾਨ ਅਤੀ ਅਨ੍ਹੇਰ-ਘੁਪ ਅੰਦਰ ਘਿਰਿਆ ਹੋਇਆ ਹੈ।
English
Without serving the True Guru, there is only pitch-black darkness.
ਬਿਨੁ ਸਬਦੈ; ਕੋਇ. ਨ ਪਾਵੈ ਪਾਰਾ ॥
bin sabadai; koe. na paavai paaraa |
Punjabi
ਨਾਮ ਦੇ ਬਾਝੋਂ ਕੋਈ ਭੀ ਕਦੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦਾ।
English
Without the Shabad, no one crosses over to the other side.
ਜੋ ਸਬਦਿ ਰਾਤੇ ਮਹਾ ਬੈਰਾਗੀ; ਸੋ ਸਚੁ ਸਬਦੇ ਲਾਹਾ ਹੇ ॥੪॥
jo sabad raate mahaa bairaagee; so sach sabade laahaa he |4|
Punjabi
ਪਰਮ ਜਗਤ-ਤਿਆਗੀ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਉਹ ਸੱਚੇ ਨਾਮ ਦੀ ਖੱਟੀ ਖੱਟਦੇ ਹਨ।
English
Those who are imbued with the Shabad, are very detached. They earn the profit of the True Word of the Shabad. ||4||
ਦੁਖੁ ਸੁਖੁ; ਕਰਤੈ. ਧੁਰਿ ਲਿਖਿ ਪਾਇਆ ॥
dukh sukh; karatai. dhur likh paaeaa |
Punjabi
ਸਿਰਜਣਹਾਰ ਸੁਆਮੀ ਨੇ ਗਮੀ ਅਤੇ ਖੁਸ਼ੀ ਮੁੱਢ ਤੋਂ ਹੀ ਲਿਖ ਛੱਡੀ ਹੈ,
English
Pain and pleasure are pre-ordained by the Creator.
ਦੂਜਾ ਭਾਉ; ਆਪਿ ਵਰਤਾਇਆ ॥
doojaa bhaau; aap varataaeaa |
Punjabi
ਅਤੇ ਖ਼ੁਦ ਹੀ ਹੋਰਸ ਦਾ ਪਿਆਰ ਖਿਆਰਿਆ ਹੈ।
English
He Himself has caused the love of duality to be pervasive.
ਗੁਰਮੁਖਿ ਹੋਵੈ. ਸੁ ਅਲਿਪਤੋ ਵਰਤੈ; ਮਨਮੁਖ ਕਾ ਕਿਆ ਵੇਸਾਹਾ ਹੇ ॥੫॥
guramukh hovai. su alipato varatai; manamukh kaa kiaa vesaahaa he |5|
Punjabi
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ ਉਹ ਨਿਰਲੇਪ ਵਿਕਰਦਾ ਹੈ। ਆਪ-ਹੁਦਰੇ ਪੁਰਸ਼ ਉੱਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ।
English
One who becomes Gurmukh remains detached; how can anyone trust the self-willed manmukh? ||5||
ਸੇ ਮਨਮੁਖ; ਜੋ ਸਬਦੁ. ਨ ਪਛਾਣਹਿ ॥
se manamukh; jo sabad. na pachhaaneh |
Punjabi
ਕੇਵਲ ਉਹ ਹੀ ਮਨਮੱਤੀਏ ਹਨ ਜੋ ਨਾਮ ਨੂੰ ਅਨੁਭਵ ਨਹੀਂ ਕਰਦੇ,
English
Those who do not recognize the Shabad are manmukhs.
ਗੁਰ ਕੇ ਭੈ ਕੀ ਸਾਰ; ਨ ਜਾਣਹਿ ॥
gur ke bhai kee saar; na jaaneh |
Punjabi
ਅਤੇ ਗੁਰਾਂ ਦੇ ਡਰ ਦੀ ਅਸਲੀਅਤ ਨੂੰ ਨਹੀਂ ਸਮਝਦੇ।
English
They do not know the essence of the Fear of the Guru.
ਭੈ ਬਿਨੁ. ਕਿਉ ਨਿਰਭਉ ਸਚੁ ਪਾਈਐ; ਜਮੁ ਕਾਢਿ ਲਏਗਾ ਸਾਹਾ ਹੇ ॥੬॥
bhai bin. kiau nirbhau sach paaeeai; jam kaadt legaa saahaa he |6|
Punjabi
ਉਸ ਦੇ ਡਰ ਦੇ ਬਗੈਰ, ਨਿਡਰ ਸੱਚਾ ਸੁਆਮੀ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ। ਯਮ ਪ੍ਰਾਣੀ ਦੇ ਸੁਆਸ ਨੂੰ ਖਿੱਚ ਲਵੇਗਾ।
English
Without this Fear, how can anyone find the Fearless True Lord? The Messenger of Death will pull the breath out. ||6||
ਅਫਰਿਓ ਜਮੁ; ਮਾਰਿਆ. ਨ ਜਾਈ ॥
afario jam; maariaa. na jaaee |
Punjabi
ਮੌਤ ਦਾ ਅਜਿੱਤ ਫ਼ਰੇਸ਼ਤਾ ਨਾਸ ਨਹੀਂ ਕੀਤਾ ਜਾ ਸਕਦਾ।
English
The invulnerable Messenger of Death cannot be killed.
ਗੁਰ ਕੈ ਸਬਦੇ; ਨੇੜਿ. ਨ ਆਈ ॥
gur kai sabade; nerr. na aaee |
Punjabi
ਗੁਰਾਂ ਦੀ ਬਾਣੀ ਰਾਹੀਂ ਉਹ ਲਾਗੇ ਨਹੀਂ ਲਗਦਾ।
English
The Word of the Guru's Shabad prevents him from approaching.
ਸਬਦੁ ਸੁਣੇ ਤਾ ਦੂਰਹੁ ਭਾਗੈ; ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥੭॥
sabad sune taa doorahu bhaagai; mat maare har jeeo veparavaahaa he |7|
Punjabi
ਜਦ ਉਹ ਗੁਰਬਾਣੀ ਸੁਣਦਾ ਹੈ, ਤਦ ਉਹ ਦੂਰ ਤੋਂ ਹੀ ਭੱਜ ਜਾਂਦਾ ਹੈ, ਮਤੇ ਮਾਣਨੀਯ ਭੈ-ਰਹਿਤ ਸੁਆਮੀ ਉਸ ਨੂੰ ਜਾਨੋਂ ਹੀ ਨਾਂ ਮਾਰ ਦੇਵੇ।
English
When he hears the Word of the Shabad, he runs far away. He is afraid that the self-sufficient Dear Lord will kill him. ||7||
ਹਰਿ ਜੀਉ ਕੀ ਹੈ; ਸਭ ਸਿਰਕਾਰਾ ॥
har jeeo kee hai; sabh sirakaaraa |
Punjabi
ਸਾਰਿਆਂ ਦੇ ਉਪੱਰ ਹਕੂਮਤ ਹੈ ਪ੍ਰਭੂ ਮਾਲਕ ਦੀ।
English
The Dear Lord is the Ruler above all.
ਏਹੁ ਜਮੁ. ਕਿਆ ਕਰੇ ਵਿਚਾਰਾ ॥
ehu jam. kiaa kare vichaaraa |
Punjabi
ਇਹ ਗਰੀਬ ਮੌਤ ਦਾ ਦੂਤ ਕੀ ਕਰ ਸਕਦਾ ਹੈ?
English
What can this wretched Messenger of Death do?
ਹੁਕਮੀ ਬੰਦਾ. ਹੁਕਮੁ ਕਮਾਵੈ; ਹੁਕਮੇ ਕਢਦਾ ਸਾਹਾ ਹੇ ॥੮॥
hukamee bandaa. hukam kamaavai; hukame kadtadaa saahaa he |8|
Punjabi
ਉਹ ਪ੍ਰਭੂ ਦੀ ਰਜ਼ਾ ਦੀ ਪਾਲਣਾ ਕਰਨ ਵਾਲਾ ਹੈ, ਉਸ ਦਾ ਫ਼ੁਰਮਾਨ ਬਜਾਉਂਦਾ ਹੈ ਅਤੇ ਉਸ ਦੇ ਫ਼ੁਰਮਾਨ ਤਾਭੇ ਬੰਦੇ ਦਾ ਸਾਹ ਖਿੱਚ ਲੈਂਦਾ ਹੈ।
English
As slave to the Hukam of the Lord's Command, the mortal acts according to His Hukam. According to His Hukam, he is deprived of his breath. ||8||
ਗੁਰਮੁਖਿ ਸਾਚੈ ਕੀਆ ਅਕਾਰਾ ॥
guramukh saachai keea akaaraa |
Punjabi
ਗੁਰੂ-ਅਨੁਸਾਰੀ ਅਨੁਭਵ ਕਰਦਾ ਹੈ ਕਿ ਸਤਿਪੁਰਖ ਨੇ ਹੀ ਰਚਨਾ ਰਚੀ ਹੈ।
English
The Gurmukh realizes that the True Lord created the creation.
ਗੁਰਮੁਖਿ; ਪਸਰਿਆ ਸਭੁ ਪਾਸਾਰਾ ॥
guramukh; pasariaa sabh paasaaraa |
Punjabi
ਗੁਰੂ-ਅਨੁਸਾਰੀ ਜਾਣਦਾ ਹੈ ਕਿ ਸੁਆਮੀ ਨੇ ਹੀ ਸਾਰਾ ਖਿਆਰਾ ਖਿਲਾਰਿਆਂ ਹੈ।
English
The Gurmukh knows that the Lord has expanded the entire expanse.
ਗੁਰਮੁਖਿ ਹੋਵੈ. ਸੋ ਸਚੁ ਬੂਝੈ; ਸਬਦਿ ਸਚੈ ਸੁਖੁ ਤਾਹਾ ਹੇ ॥੯॥
guramukh hovai. so sach boojhai; sabad sachai sukh taahaa he |9|
Punjabi
ਜੋ ਰੱਬ ਨੂੰ ਜਾਣਨ ਵਾਲਾ ਹੈ, ਉਹ ਸੱਚੇ ਸਾਈਂ ਨੂੰ ਸਮਝਦਾ ਹੈ। ਸੱਚੇ ਨਾਮ ਦੇ ਰਾਹੀਂ ਉਹ ਆਰਾਮ ਪਾਉਂਦਾ ਹੈ।
English
One who becomes Gurmukh, understands the True Lord. Through the True Word of the Shabad, he finds peace. ||9||
ਗੁਰਮੁਖਿ ਜਾਤਾ, ਕਰਮਿ ਬਿਧਾਤਾ ॥
guramukh jaataa, karam bidhaataa |
Punjabi
ਪਵਿੱਤ੍ਰ ਪੁਰਸ਼ ਪ੍ਰਭੂ ਨੂੰ ਅਮਲਾਂ ਦਾ ਫਲ ਦੇਣ ਵਾਲਾ ਜਾਣਾ ਹੈ।
English
The Gurmukh knows that the Lord is the Architect of karma.