Ekam
Guru Granth Sahib

Ang 1053

Ang 1053 · Line 1

ਆਪੇ ਬਖਸੇ ਸਚੁ ਦ੍ਰਿੜਾਏ; ਮਨੁ ਤਨੁ ਸਾਚੈ ਰਾਤਾ ਹੇ ॥੧੧॥

aape bakhase sach drirraae; man tan saachai raataa he |11|

Punjabi

ਉਹ ਆਪ ਹੀ ਮੁਆਫੀ ਦਿੰਦਾ ਹੈ ਅਤੇ ਪ੍ਰਾਣੀ ਦੇ ਅੰਦਰ ਸੱਚਾ ਨਾਮ ਪੱਕਾ ਕਰਦਾ ਹੈ ਅਤੇ ਤਦ ਉਸ ਦਾ ਚਿੱਤ ਤੇ ਸਰੀਰ ਸੱਚੇ ਸੁਆਮੀ ਨਾਲ ਰੰਗੇ ਜਾਂਦੇ ਹਨ।

Bhai Manmohan Singh (Shabad OS, CC BY-SA)

English

He Himself forgives, and implants the Truth. The mind and body are then attuned to the True Lord. ||11||

Dr. Sant Singh Khalsa (Shabad OS, CC BY-SA)
Ang 1053 · Line 2

ਮਨੁ ਤਨੁ ਮੈਲਾ; ਵਿਚਿ ਜੋਤਿ ਅਪਾਰਾ ॥

man tan mailaa; vich jot apaaraa |

Punjabi

ਗੰਦੇ ਮਨੂਏ ਅਤੇ ਦੇਹ ਅੰਦਰ ਅਨੰਤ ਪ੍ਰਭੂ ਦਾ ਪ੍ਰਕਾਸ਼ ਹੈ।

Bhai Manmohan Singh (Shabad OS, CC BY-SA)

English

Within the polluted mind and body is the Light of the Infinite Lord.

Dr. Sant Singh Khalsa (Shabad OS, CC BY-SA)
Ang 1053 · Line 3

ਗੁਰਮਤਿ ਬੂਝੈ ਕਰਿ ਵੀਚਾਰਾ ॥

guramat boojhai kar veechaaraa |

Punjabi

ਜੋ ਗੁਰਾਂ ਦੇ ਉਪਦੇਸ਼ ਨੂੰ ਵੀਚਾਰਦਾ ਹੈ, ਉਹ ਇਸ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

One who understands the Guru's Teachings, contemplates this.

Dr. Sant Singh Khalsa (Shabad OS, CC BY-SA)
Ang 1053 · Line 4

ਹਉਮੈ ਮਾਰਿ ਸਦਾ ਮਨੁ ਨਿਰਮਲੁ; ਰਸਨਾ ਸੇਵਿ ਸੁਖਦਾਤਾ ਹੇ ॥੧੨॥

haumai maar sadaa man niramal; rasanaa sev sukhadaataa he |12|

Punjabi

ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਸੁਟਦਾ ਹੈ, ਉਸ ਦੀ ਆਤਮਾ ਹਮੇਸ਼ਾਂ ਲਈ ਬੇਦਾਗ ਹੋ ਜਾਂਦੀ ਹੈ ਅਤੇ ਉਸ ਦੀ ਜੀਭ੍ਹਾ ਆਰਾਮ-ਬਖਸ਼ਣਹਾਰ ਸੁਆਮੀ ਦੀ ਸੇਵਾ ਕਮਾਉਂਦੀ ਹੈ।

Bhai Manmohan Singh (Shabad OS, CC BY-SA)

English

Conquering egotism, the mind becomes immaculate forever; with his tongue, he serves the Lord, the Giver of peace. ||12||

Dr. Sant Singh Khalsa (Shabad OS, CC BY-SA)
Ang 1053 · Line 5

ਗੜ ਕਾਇਆ ਅੰਦਰਿ; ਬਹੁ ਹਟ ਬਾਜਾਰਾ ॥

garr kaaeaa andar; bahu hatt baajaaraa |

Punjabi

ਦੇਹ ਦੇ ਕਿਲ੍ਹੇ ਅੰਦਰ ਘਣੇਰੀਆਂ ਹੱਟੀਆਂ ਅਤੇ ਬਜ਼ਾਰ ਹਨ।

Bhai Manmohan Singh (Shabad OS, CC BY-SA)

English

In the fortress of the body there are many shops and bazaars;

Dr. Sant Singh Khalsa (Shabad OS, CC BY-SA)
Ang 1053 · Line 6

ਤਿਸੁ ਵਿਚਿ. ਨਾਮੁ ਹੈ ਅਤਿ ਅਪਾਰਾ ॥

tis vich. naam hai at apaaraa |

Punjabi

ਉਨ੍ਹਾਂ ਅੰਦਰ ਪਰਮ ਬੇਅੰਤ ਪ੍ਰਭੂ ਦਾ ਨਾਮ ਹੈ।

Bhai Manmohan Singh (Shabad OS, CC BY-SA)

English

within them is the Naam, the Name of the utterly infinite Lord.

Dr. Sant Singh Khalsa (Shabad OS, CC BY-SA)
Ang 1053 · Line 7

ਗੁਰ ਕੈ ਸਬਦਿ ਸਦਾ ਦਰਿ ਸੋਹੈ; ਹਉਮੈ ਮਾਰਿ. ਪਛਾਤਾ ਹੇ ॥੧੩॥

gur kai sabad sadaa dar sohai; haumai maar. pachhaataa he |13|

Punjabi

ਗੁਰਾਂ ਦੀ ਬਾਣੀ ਦੁਆਰਾ ਆਪਣੀ ਹੰਗਤਾ ਮਾਰ ਕੇ, ਬੰਦਾ ਸੁਆਮੀ ਨੂੰ ਸiੰਝਾਣ ਲੈਂਦਾ ਹੈ ਅਤੇ ਹਮੇਸ਼ਾ ਉਸ ਦੇ ਦਰਬਾਰ ਅੰਦਰ ਸੋਹਣਾ ਲਗਦਾ ਹੈ।

Bhai Manmohan Singh (Shabad OS, CC BY-SA)

English

In His Court, one is embellished forever with the Word of the Guru's Shabad; he conquers egotism and realizes the Lord. ||13||

Dr. Sant Singh Khalsa (Shabad OS, CC BY-SA)
Ang 1053 · Line 8

ਰਤਨੁ ਅਮੋਲਕੁ ਅਗਮ ਅਪਾਰਾ ॥

ratan amolak agam apaaraa |

Punjabi

ਨਾਮ ਦਾ ਜਵੇਹਰ ਅਣਮੁਲਾ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।

Bhai Manmohan Singh (Shabad OS, CC BY-SA)

English

The jewel is priceless, inaccessible and infinite.

Dr. Sant Singh Khalsa (Shabad OS, CC BY-SA)
Ang 1053 · Line 9

ਕੀਮਤਿ ਕਵਣੁ ਕਰੇ ਵੇਚਾਰਾ ॥

keemat kavan kare vechaaraa |

Punjabi

ਗਰੀਬ ਬੰਦਾ ਇਸ ਦਾ ਮੁਲ ਕਿਸ ਤਰ੍ਹਾਂ ਪਾ ਸਕਦਾ ਹੈ।

Bhai Manmohan Singh (Shabad OS, CC BY-SA)

English

How can the poor wretch estimate its worth?

Dr. Sant Singh Khalsa (Shabad OS, CC BY-SA)
Ang 1053 · Line 10

ਗੁਰ ਕੈ ਸਬਦੇ ਤੋਲਿ ਤੋਲਾਏ; ਅੰਤਰਿ ਸਬਦਿ ਪਛਾਤਾ ਹੇ ॥੧੪॥

gur kai sabade tol tolaae; antar sabad pachhaataa he |14|

Punjabi

ਗੁਰਾਂ ਦੀ ਬਾਣੀ ਦੁਆਰਾ ਇਸ ਦਾ ਵਜ਼ਨ ਜੋਖਿਆ ਜਾਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਹੀ ਇਹ ਮਨ ਵਿੱਚ ਅਨੁਭਵ ਕੀਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the Word of the Guru's Shabad, it is weighed, and so the Shabad is realized deep within. ||14||

Dr. Sant Singh Khalsa (Shabad OS, CC BY-SA)
Ang 1053 · Line 11

ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥

simrit saasatr bahut bisathaaraa |

Punjabi

ਘਣੇਰੇ ਵਿਸਥਾਰ ਵਾਲੀਆਂ ਸਿਮਰਤੀਆਂ ਅਤੇ ਸ਼ਾਸਤ੍ਰ,

Bhai Manmohan Singh (Shabad OS, CC BY-SA)

English

The great volumes of the Simritees and the Shaastras

Dr. Sant Singh Khalsa (Shabad OS, CC BY-SA)
Ang 1053 · Line 12

ਮਾਇਆ ਮੋਹੁ ਪਸਰਿਆ ਪਾਸਾਰਾ ॥

maaeaa mohu pasariaa paasaaraa |

Punjabi

ਸੰਸਾਰੀ ਲਗਨ ਦਾ ਖਿਲਾਰਾ ਖਿਲਾਰਦੀਆਂ ਹਨ।

Bhai Manmohan Singh (Shabad OS, CC BY-SA)

English

Only extend the extension of attachment to Maya.

Dr. Sant Singh Khalsa (Shabad OS, CC BY-SA)
Ang 1053 · Line 13

ਮੂਰਖ ਪੜਹਿ. ਸਬਦੁ, ਨ ਬੂਝਹਿ; ਗੁਰਮੁਖਿ ਵਿਰਲੈ ਜਾਤਾ ਹੇ ॥੧੫॥

moorakh parreh. sabad, na boojheh; guramukh viralai jaataa he |15|

Punjabi

ਮੂੜ੍ਹ ਉਨ੍ਹਾਂ ਨੂੰ ਵਾਚਦੇ ਹਨ ਪਰ ਆਪਣੇ ਪ੍ਰਭੂ ਨੂੰ ਨਹੀਂ ਜਾਣਦੇ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਉਸ ਨੂੰ ਜਾਣਦਾ ਹੈ।

Bhai Manmohan Singh (Shabad OS, CC BY-SA)

English

The fools read them, but do not understand the Word of the Shabad. How rare are those who, as Gurmukh, understand. ||15||

Dr. Sant Singh Khalsa (Shabad OS, CC BY-SA)
Ang 1053 · Line 14

ਆਪੇ ਕਰਤਾ ਕਰੇ ਕਰਾਏ ॥

aape karataa kare karaae |

Punjabi

ਖ਼ੁਦ ਹੀ ਸਿਰਜਣਹਾਰ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

The Creator Himself acts, and causes all to act.

Dr. Sant Singh Khalsa (Shabad OS, CC BY-SA)
Ang 1053 · Line 15

ਸਚੀ ਬਾਣੀ ਸਚੁ ਦ੍ਰਿੜਾਏ ॥

sachee baanee sach drirraae |

Punjabi

ਸੱਚੀ ਗੁਰਬਾਣੀ ਦੇ ਜ਼ਰੀਏ, ਉਹ ਸੱਚ ਨੂੰ ਪ੍ਰਾਣੀ ਦੇ ਅੰਦਰ ਪੱਕਾ ਕਰਦਾ ਹੈ।

Bhai Manmohan Singh (Shabad OS, CC BY-SA)

English

Through the True Word of His Bani, Truth is implanted deep within.

Dr. Sant Singh Khalsa (Shabad OS, CC BY-SA)
Ang 1053 · Line 16

ਨਾਨਕ. ਨਾਮੁ ਮਿਲੈ ਵਡਿਆਈ; ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥

naanak. naam milai vaddiaaee; jug jug eko jaataa he |16|9|

Punjabi

ਨਾਮ ਦੇ ਰਾਹੀਂ ਹੀ ਬੰਦੇ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ, ਹੇ ਨਾਨਕ! ਅਤੇ ਉਹ ਸਾਰਿਆਂ ਯੁੱਗਾਂ ਅੰਦਰ ਇਕ ਪ੍ਰਭੂ ਨੂੰ ਹੀ ਜਾਣਦਾ ਹੈ।

Bhai Manmohan Singh (Shabad OS, CC BY-SA)

English

O Nanak, through the Naam, one is blessed with glorious greatness, and throughout the ages, the One Lord is known. ||16||9||

Dr. Sant Singh Khalsa (Shabad OS, CC BY-SA)
Ang 1053 · Line 17

ਮਾਰੂ ਮਹਲਾ ੩ ॥

maaroo mahalaa 3 |

Punjabi

ਮਾਰੂ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Third Mehl:

Dr. Sant Singh Khalsa (Shabad OS, CC BY-SA)
Ang 1053 · Line 18

ਸੋ ਸਚੁ ਸੇਵਿਹੁ ਸਿਰਜਣਹਾਰਾ ॥

so sach sevihu sirajanahaaraa |

Punjabi

ਤੂੰ ਉਸ ਸੱਚੇ ਰਚਣਹਾਰ ਸੁਆਮੀ ਦੀ ਸੇਵਾ ਕਰ।

Bhai Manmohan Singh (Shabad OS, CC BY-SA)

English

Serve the True Creator Lord.

Dr. Sant Singh Khalsa (Shabad OS, CC BY-SA)
Ang 1053 · Line 19

ਸਬਦੇ. ਦੂਖ ਨਿਵਾਰਣਹਾਰਾ ॥

sabade. dookh nivaaranahaaraa |

Punjabi

ਨਾਮ ਦੇ ਰਾਹੀਂ ਉਹ ਦੁਖੜਾ ਦੂਰ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

The Word of the Shabad is the Destroyer of pain.

Dr. Sant Singh Khalsa (Shabad OS, CC BY-SA)
Ang 1053 · Line 20

ਅਗਮੁ ਅਗੋਚਰੁ. ਕੀਮਤਿ ਨਹੀ ਪਾਈ; ਆਪੇ ਅਗਮ ਅਥਾਹਾ ਹੇ ॥੧॥

agam agochar. keemat nahee paaee; aape agam athaahaa he |1|

Punjabi

ਉਹ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਅਤੇ ਬੰਦਾ ਉਸ ਦਾ ਮੁਲ ਪਾ ਨਹੀਂ ਸਕਦਾ। ਉਹ ਖ਼ੁਦ-ਬੇ-iਫ਼ਕਰ ਅਤੇ ਹਦਬੰਨਾ ਰਹਿਤ ਹੈ।

Bhai Manmohan Singh (Shabad OS, CC BY-SA)

English

He is inaccessible and unfathomable; He cannot be evaluated. He Himself is inaccessible and immeasurable. ||1||

Dr. Sant Singh Khalsa (Shabad OS, CC BY-SA)
Ang 1053 · Line 21

ਆਪੇ ਸਚਾ ਸਚੁ ਵਰਤਾਏ ॥

aape sachaa sach varataae |

Punjabi

ਆਪ ਹੀ ਸੱਚਾ ਸੁਆਮੀ ਸੱਚ ਵੱਡਦਾ ਹੈ।

Bhai Manmohan Singh (Shabad OS, CC BY-SA)

English

The True Lord Himself makes Truth pervasive.

Dr. Sant Singh Khalsa (Shabad OS, CC BY-SA)
Ang 1053 · Line 22

ਇਕਿ ਜਨ. ਸਾਚੈ ਆਪੇ ਲਾਏ ॥

eik jan. saachai aape laae |

Punjabi

ਕਈਆਂ ਪੁਰਸ਼ਾਂ ਨੂੰ ਉਹ ਆਪ ਹੀ ਸੱਚ ਨਾਲ ਜੋੜਦਾ ਹੈ।

Bhai Manmohan Singh (Shabad OS, CC BY-SA)

English

He attaches some humble beings to the Truth.

Dr. Sant Singh Khalsa (Shabad OS, CC BY-SA)
Ang 1053 · Line 23

ਸਾਚੋ ਸੇਵਹਿ ਸਾਚੁ ਕਮਾਵਹਿ; ਨਾਮੇ ਸਚਿ ਸਮਾਹਾ ਹੇ ॥੨॥

saacho seveh saach kamaaveh; naame sach samaahaa he |2|

Punjabi

ਉਹ ਸੱਚੇ ਸਾਈਂ ਨੂੰ ਸੇਂਵਦੇ ਹਨ, ਸੱਚ ਦੀ ਕਮਾਈ ਕਰਦੇ ਹਨ ਅਤੇ ਨਾਮ ਦੇ ਰਾਹੀਂ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

They serve the True Lord and practice Truth; through the Name, they are absorbed in the True Lord. ||2||

Dr. Sant Singh Khalsa (Shabad OS, CC BY-SA)
Ang 1053 · Line 24

ਧੁਰਿ ਭਗਤਾ ਮੇਲੇ; ਆਪਿ ਮਿਲਾਏ ॥

dhur bhagataa mele; aap milaae |

Punjabi

ਆਪਣਿਆਂ ਸਾਧੂਆਂ ਨੂੰ ਸੁਆਮੀ ਆਪਣੇ ਨਾਲ ਮਿਲਾ ਅਤੇ ਅਭੇਦ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

The Primal Lord unites His devotees in His Union.

Dr. Sant Singh Khalsa (Shabad OS, CC BY-SA)
Ang 1053 · Line 25

ਸਚੀ ਭਗਤੀ ਆਪੇ ਲਾਏ ॥

sachee bhagatee aape laae |

Punjabi

ਆਪਣੇ ਸੱਚੇ ਪ੍ਰੇਮ ਨਾਲ ਉਹ ਆਪ ਹੀ ਜੋੜਦਾ ਹੈ।

Bhai Manmohan Singh (Shabad OS, CC BY-SA)

English

He attaches them to true devotional worship.

Dr. Sant Singh Khalsa (Shabad OS, CC BY-SA)
Ang 1053 · Line 26

ਸਾਚੀ ਬਾਣੀ ਸਦਾ ਗੁਣ ਗਾਵੈ; ਇਸੁ ਜਨਮੈ ਕਾ ਲਾਹਾ ਹੇ ॥੩॥

saachee baanee sadaa gun gaavai; is janamai kaa laahaa he |3|

Punjabi

ਜੋ ਪ੍ਰਾਣੀ, ਸੱਚੀ ਗੁਰਬਾਣੀ ਰਾਹੀਂ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਉਹ ਇਸ ਜੀਵਨ ਦਾ ਨਫ਼ਾ ਕਮਾ ਲੈਂਦਾ ਹੈ।

Bhai Manmohan Singh (Shabad OS, CC BY-SA)

English

One who sings forever the Glorious Praises of the Lord, through the True Word of His Bani, earns the profit of this life. ||3||

Dr. Sant Singh Khalsa (Shabad OS, CC BY-SA)
Ang 1053 · Line 27

ਗੁਰਮੁਖਿ ਵਣਜੁ ਕਰਹਿ; ਪਰੁ ਆਪੁ ਪਛਾਣਹਿ ॥

guramukh vanaj kareh; par aap pachhaaneh |

Punjabi

ਗੁਰੂ ਅਨੁਸਾਰੀ ਵਾਪਾਰ ਕਰਦਾ ਹੈ ਅਤੇ ਆਪਦੇਆਪ ਨੂੰ ਚੰਗੀ ਤਰ੍ਹਾਂ ਸਮਝਦਾ ਹੈ।

Bhai Manmohan Singh (Shabad OS, CC BY-SA)

English

The Gurmukh trades, and understands his own self.

Dr. Sant Singh Khalsa (Shabad OS, CC BY-SA)
Ang 1053 · Line 28

ਏਕਸ ਬਿਨੁ; ਕੋ ਅਵਰੁ. ਨ ਜਾਣਹਿ ॥

ekas bin; ko avar. na jaaneh |

Punjabi

ਇਕ ਸੁਆਮੀ ਦੇ ਬਗ਼ੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

He knows no other than the One Lord.

Dr. Sant Singh Khalsa (Shabad OS, CC BY-SA)
Ang 1053 · Line 29

ਸਚਾ ਸਾਹੁ ਸਚੇ ਵਣਜਾਰੇ; ਪੂੰਜੀ ਨਾਮੁ ਵਿਸਾਹਾ ਹੇ ॥੪॥

sachaa saahu sache vanajaare; poonjee naam visaahaa he |4|

Punjabi

ਸੱਚਾ ਹੈ ਸ਼ਾਹੂਕਾਰ ਅਤੇ ਸੱਚੇ ਉਸ ਦੇ ਵਾਪਾਰੀ, ਜੋ ਨਾਮ ਦੇ ਸੌਦੇ ਸੂਤ ਨੂੰ ਖ਼ਰੀਦਦੇ ਹਨ।

Bhai Manmohan Singh (Shabad OS, CC BY-SA)

English

True is the banker, and True are His traders, who buy the merchandise of the Naam. ||4||

Dr. Sant Singh Khalsa (Shabad OS, CC BY-SA)
Ang 1053 · Line 30

ਆਪੇ ਸਾਜੇ ਸ੍ਰਿਸਟਿ ਉਪਾਏ ॥

aape saaje srisatt upaae |

Punjabi

ਆਪ ਹੀ ਪ੍ਰਭੂ ਜੀਵਾਂ ਨੂੰ ਬਣਾਉਂਦਾ ਅਤੇ ਜਗਤ ਨੂੰ ਰਚਦਾ ਹੈ।

Bhai Manmohan Singh (Shabad OS, CC BY-SA)

English

He Himself fashions and creates the Universe.

Dr. Sant Singh Khalsa (Shabad OS, CC BY-SA)
Ang 1053 · Line 31

ਵਿਰਲੇ ਕਉ; ਗੁਰਸਬਦੁ ਬੁਝਾਏ ॥

virale kau; gurasabad bujhaae |

Punjabi

ਬਹੁਤ ਹੀ ਥੋੜਿਆਂ ਨੂੰ ਉਹ ਗੁਰਬਾਣੀ ਨੂੰ ਅਨੁਭਵ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

He inspires a few to realize the Word of the Guru's Shabad.

Dr. Sant Singh Khalsa (Shabad OS, CC BY-SA)
Ang 1053 · Line 32

ਸਤਿਗੁਰੁ ਸੇਵਹਿ. ਸੇ ਜਨ ਸਾਚੇ; ਕਾਟੇ ਜਮ ਕਾ ਫਾਹਾ ਹੇ ॥੫॥

satigur seveh. se jan saache; kaatte jam kaa faahaa he |5|

Punjabi

ਸੱਚੇ ਹਨ ਉਹ ਪੁਰਸ਼, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ। ਗੁਰੂ ਜੀ ਉਨ੍ਹਾਂ ਦੀ ਯਮ ਦੀ ਫਾਹੀ ਨੂੰ ਕੱਟ ਦਿੰਦੇ ਹਨ।

Bhai Manmohan Singh (Shabad OS, CC BY-SA)

English

Those humble beings who serve the True Guru are true. He snaps the noose of death from around their necks. ||5||

Dr. Sant Singh Khalsa (Shabad OS, CC BY-SA)
Ang 1053 · Line 33

ਭੰਨੈ ਘੜੇ ਸਵਾਰੇ ਸਾਜੇ ॥

bhanai gharre savaare saaje |

Punjabi

ਸਾਹਿਬ ਜੀਵਾਂ ਨੂੰ ਮਾਰਦਾ, ਸਾਜਦਾ, ਰਚਦਾ ਅਤੇ ਸ਼ਸ਼ੋਭਤ ਕਰਦਾ ਹੈ,

Bhai Manmohan Singh (Shabad OS, CC BY-SA)

English

He destroys, creates, embellishes and fashions all beings,

Dr. Sant Singh Khalsa (Shabad OS, CC BY-SA)
Ang 1053 · Line 34

ਮਾਇਆ ਮੋਹਿ; ਦੂਜੈ ਜੰਤ ਪਾਜੇ ॥

maaeaa mohi; doojai jant paaje |

Punjabi

ਅਤੇ ਉਨ੍ਹਾਂ ਨੂੰ ਧਨ-ਦੌਲਤ ਸੰਸਾਰੀ ਮਮਤਾ ਅਤੇ ਦਵੈਤ-ਭਾਵ ਨਾਲ ਜੋੜਦਾ ਹੈ।

Bhai Manmohan Singh (Shabad OS, CC BY-SA)

English

and attaches them to duality, attachment and Maya.

Dr. Sant Singh Khalsa (Shabad OS, CC BY-SA)
Ang 1053 · Line 35

ਮਨਮੁਖ ਫਿਰਹਿ. ਸਦਾ ਅੰਧੁ ਕਮਾਵਹਿ; ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥

manamukh fireh. sadaa andh kamaaveh; jam kaa jevarraa gal faahaa he |6|

Punjabi

ਆਪ-ਹੁਦਰੇ ਭਟਕਦੇ ਫਿਰਦੇ ਹਨ, ਹਮੇਸ਼ਾਂ ਅੰਨ੍ਹੇ ਵਾਹ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਗਰਦਨ ਦੁਆਲੇ ਮੌਤ ਦੀ ਫ਼ਾਂਸੀ ਦਾ ਰੱਸਾ ਹੈ।

Bhai Manmohan Singh (Shabad OS, CC BY-SA)

English

The self-willed manmukhs wander around forever, acting blindly. Death has strung his noose around their necks. ||6||

Dr. Sant Singh Khalsa (Shabad OS, CC BY-SA)
Ang 1053 · Line 36

ਆਪੇ ਬਖਸੇ; ਗੁਰ ਸੇਵਾ ਲਾਏ ॥

aape bakhase; gur sevaa laae |

Punjabi

ਆਪ ਹੀ ਸਾਈਂ ਮੁਆਫ਼ ਕਰਦਾ ਹੈ ਅਤੇ ਜੀਵ ਨੂੰ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜਦਾ ਹੈ।

Bhai Manmohan Singh (Shabad OS, CC BY-SA)

English

He Himself forgives, and enjoins us to serve the Guru.

Dr. Sant Singh Khalsa (Shabad OS, CC BY-SA)
Ang 1053 · Line 37

ਗੁਰਮਤੀ ਨਾਮੁ ਮੰਨਿ ਵਸਾਏ ॥

guramatee naam man vasaae |

Punjabi

ਗੁਰਾਂ ਦੇ ਉਪਦੇਸ਼ ਰਾਹੀਂ ਉਹ ਨਾਮ ਨੂੰ ਇਨਸਾਨ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ।

Bhai Manmohan Singh (Shabad OS, CC BY-SA)

English

Through the Guru's Teachings, the Naam comes to dwell within the mind.

Dr. Sant Singh Khalsa (Shabad OS, CC BY-SA)
Ang 1053 · Line 38

ਅਨਦਿਨੁ ਨਾਮੁ ਧਿਆਏ ਸਾਚਾ; ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥

anadin naam dhiaae saachaa; is jag meh naamo laahaa he |7|

Punjabi

ਰੈਣ ਅਤੇ ਦਿਹੁੰ ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਸ ਜਹਾਨ ਅੰਦਰ ਨਾਮ ਦੀ ਖੱਟੀ ਖੱਟਦਾ ਹੈ।

Bhai Manmohan Singh (Shabad OS, CC BY-SA)

English

Night and day, meditate on the Naam, the Name of the True Lord, and earn the profit of the Naam in this world. ||7||

Dr. Sant Singh Khalsa (Shabad OS, CC BY-SA)
Ang 1053 · Line 39

ਆਪੇ ਸਚਾ ਸਚੀ ਨਾਈ ॥

aape sachaa sachee naaee |

Punjabi

ਖੁਦ ਸਾਈਂ ਸੱਚਾ ਹੈ ਅਤੇ ਸੱਚਾ ਹੈ ਉਸ ਦਾ ਨਾਮ।

Bhai Manmohan Singh (Shabad OS, CC BY-SA)

English

He Himself is True, and True is His Name.

Dr. Sant Singh Khalsa (Shabad OS, CC BY-SA)
Ang 1053 · Line 40

ਗੁਰਮੁਖਿ ਦੇਵੈ ਮੰਨਿ ਵਸਾਈ ॥

guramukh devai man vasaaee |

Punjabi

ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਉਸ ਦੇ ਅੰਤਸ਼-ਕਰਨ ਅੰਦਰ ਟਿਕਾ ਦਿੰਦਾ ਹੈ।

Bhai Manmohan Singh (Shabad OS, CC BY-SA)

English

The Gurmukh bestows it, and enshrines it within the mind.

Dr. Sant Singh Khalsa (Shabad OS, CC BY-SA)
Ang 1053 · Line 41

ਜਿਨ ਮਨਿ ਵਸਿਆ ਸੇ ਜਨ ਸੋਹਹਿ; ਤਿਨ ਸਿਰਿ ਚੂਕਾ ਕਾਹਾ ਹੇ ॥੮॥

jin man vasiaa se jan soheh; tin sir chookaa kaahaa he |8|

Punjabi

ਸੁੰਦਰ ਹਨ ਉਹ ਪੁਰਸ਼ ਜਿਨ੍ਹਾਂ ਦੇ ਰਿਦੇ ਅੰਦਰ ਸੁਆਮੀ ਵਸਦਾ ਹੈ ਅਤੇ ਉਨ੍ਹਾਂ ਦੇ ਸੀਸ ਪੁਆੜਿਆ ਤੋਂ ਖ਼ਲਾਸੀ ਪਾ ਜਾਂਦੇ ਹਨ।

Bhai Manmohan Singh (Shabad OS, CC BY-SA)

English

Noble and exalted are those, within whose mind the Lord abides. Their heads are free of strife. ||8||

Dr. Sant Singh Khalsa (Shabad OS, CC BY-SA)
Ang 1053 · Line 42

ਅਗਮ ਅਗੋਚਰੁ; ਕੀਮਤਿ. ਨਹੀ ਪਾਈ ॥

agam agochar; keemat. nahee paaee |

Punjabi

ਬੇਬਾਹ ਅਤੇ ਗਿਆਤ ਤੋਂ ਪਰੇ ਹੈ ਪ੍ਰਭੂ। ਉਸ ਦੇ ਮੁਲ ਪਾਇਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

He is inaccessible and unfathomable; His value cannot be appraised.

Dr. Sant Singh Khalsa (Shabad OS, CC BY-SA)
Ang 1053 · Line 43

ਗੁਰ ਪਰਸਾਦੀ ਮੰਨਿ ਵਸਾਈ ॥

gur parasaadee man vasaaee |

Punjabi

ਗੁਰਾਂ ਦੀ ਦਇਆ ਦੁਆਰਾ, ਉਹ ਚਿੱਤ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

By Guru's Grace, He dwells within the mind.

Dr. Sant Singh Khalsa (Shabad OS, CC BY-SA)
Ang 1053 · Line 44

ਸਦਾ ਸਬਦਿ ਸਾਲਾਹੀ ਗੁਣਦਾਤਾ; ਲੇਖਾ ਕੋਇ. ਨ ਮੰਗੈ, ਤਾਹਾ ਹੇ ॥੯॥

sadaa sabad saalaahee gunadaataa; lekhaa koe. na mangai, taahaa he |9|

Punjabi

ਕੋਈ ਭੀ ਉਸ ਕੋਲੋਂ ਹਿਸਾਬ ਕਿਤਾਬ ਨਹੀਂ ਮੰਗਦਾ, ਜੇ ਨੇਕੀਆਂ ਦੇਣਹਾਰ ਸੱਚੇ ਸੁਆਮੀ ਦੀ ਸਿਫ਼ਤ ਸਨਾ ਕਰਦਾ ਹੈ।

Bhai Manmohan Singh (Shabad OS, CC BY-SA)

English

No one calls that person to account, who praises the Word of the Shabad, the Giver of virtue. ||9||

Dr. Sant Singh Khalsa (Shabad OS, CC BY-SA)
Ang 1053 · Line 45

ਬ੍ਰਹਮਾ ਬਿਸਨੁ ਰੁਦ੍ਰੁ; ਤਿਸ ਕੀ ਸੇਵਾ ॥

brahamaa bisan rudru; tis kee sevaa |

Punjabi

ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਉਸ ਸੁਆਮੀ ਦੀ ਸੇਵਾ ਕਰਦੇ ਹਨ।

Bhai Manmohan Singh (Shabad OS, CC BY-SA)

English

Brahma, Vishnu and Shiva serve Him.

Dr. Sant Singh Khalsa (Shabad OS, CC BY-SA)
Ang 1053 · Line 46

ਅੰਤੁ ਨ ਪਾਵਹਿ; ਅਲਖ ਅਭੇਵਾ ॥

ant na paaveh; alakh abhevaa |

Punjabi

ਉਹ ਅਦ੍ਰਿਸ਼ਟ ਅਤੇ ਭੇਦ-ਰਹਿਤ ਪ੍ਰਭੂ ਦੇ ਓੜਕ ਨੂੰ ਨਹੀਂ ਜਾਣ ਸਕਦੇ।

Bhai Manmohan Singh (Shabad OS, CC BY-SA)

English

Even they cannot find the limits of the unseen, unknowable Lord.

Dr. Sant Singh Khalsa (Shabad OS, CC BY-SA)
Ang 1053 · Line 47

ਜਿਨ ਕਉ ਨਦਰਿ ਕਰਹਿ ਤੂ ਅਪਣੀ; ਗੁਰਮੁਖਿ ਅਲਖੁ ਲਖਾਹਾ ਹੇ ॥੧੦॥

jin kau nadar kareh too apanee; guramukh alakh lakhaahaa he |10|

Punjabi

ਜਿਨ੍ਹਾਂ ਉਤੇ ਤੂੰ ਆਪਣੀ ਮਿਹਰ ਧਾਰਦਾ ਹੈਂ, ਉਹ ਗੁਰਾਂ ਦੀ ਰਹਿਮਤ ਸਦਕਾ, ਅਗਾਧ ਸੁਆਮੀ ਨੂੰ ਜਾਣ ਲੈਂਦੇ ਹਨ।

Bhai Manmohan Singh (Shabad OS, CC BY-SA)

English

Those who are blessed by Your Glance of Grace, become Gurmukh, and comprehend the incomprehensible. ||10||

Dr. Sant Singh Khalsa (Shabad OS, CC BY-SA)