Ang 1056
ਬਿਖਿਆ ਕਾਰਣਿ. ਲਬੁ ਲੋਭੁ ਕਮਾਵਹਿ; ਦੁਰਮਤਿ ਕਾ ਦੋਰਾਹਾ ਹੇ ॥੯॥
bikhiaa kaaran. lab lobh kamaaveh; duramat kaa doraahaa he |9|
Punjabi
ਜਹਿਰ ਦੀ ਖਾਤਰ ਉਹ ਤਮ੍ਹਾਂ ਤੇ ਲਾਲਚ ਕਰਦਾ ਹੈ ਅਤੇ ਪਾਪ ਦੇ ਰਾਹੀਂ ਉਹ ਦੁਚਿੱਤੇਪਣ ਵਿੱਚ ਖੱਚਤ ਹੋਇਆ ਹੋਇਆ ਹੈ।
English
For the sake of poison, they act in greed and possessiveness, and evil-minded duality. ||9||
ਪੂਰਾ ਸਤਿਗੁਰੁ; ਭਗਤਿ ਦ੍ਰਿੜਾਏ ॥
pooraa satigur; bhagat drirraae |
Punjabi
ਪੂਰਨ ਸੱਚੇ ਗੁਰੂ ਪ੍ਰਾਣੀ ਦੇ ਅੰਦਰ ਸੁਆਮੀ ਦਾ ਪਿਆਰ ਅਸਥਾਪਨ ਕਰਦੇ ਹਨ।
English
The Perfect True Guru implants devotional worship within.
ਗੁਰ ਕੈ ਸਬਦਿ; ਹਰਿ ਨਾਮਿ ਚਿਤੁ ਲਾਏ ॥
gur kai sabad; har naam chit laae |
Punjabi
ਗੁਰਾਂ ਦੇ ਉਪਦੇਸ਼ ਰਾਹੀਂ, ਉਹ ਆਪਦੇ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਲੈਂਦਾ ਹੈ।
English
Through the Word of the Guru's Shabad, he lovingly centers his consciousness on the Lord's Name.
ਮਨਿ ਤਨਿ ਹਰਿ ਰਵਿਆ ਘਟ ਅੰਤਰਿ; ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥
man tan har raviaa ghatt antar; man bheenai bhagat salaahaa he |10|
Punjabi
ਉਸ ਦੇ ਚਿੱਤ ਸਰੀਰ ਅਤੇ ਦਿਲ ਅੰਦਰ ਵਾਹਿਗੁਰੂ ਰਮਿਆ ਹੋਇਆ ਹੈ ਅਤੇ ਉਸ ਦੀ ਆਤਮਾਂ ਪ੍ਰਭੂ ਦੇ ਸਿਮਰਨ ਅਤੇ ਸਿਫ਼ਤ ਨਾਲ ਤਰੋਤਰ ਹੋਈ ਹੋਈ ਹੈ।
English
The Lord pervades his mind, body and heart; deep within, his mind is drenched with devotional worship and praise of the Lord. ||10||
ਮੇਰਾ ਪ੍ਰਭੁ ਸਾਚਾ; ਅਸੁਰ ਸੰਘਾਰਣੁ ॥
meraa prabh saachaa; asur sanghaaran |
Punjabi
ਮੈਡਾਂ ਸੱਚਾ ਸਾਈਂ ਰਾਖ਼ਸ਼ਾਂ ਨੂੰ ਮਾਰਨ ਵਾਲਾ ਹੈ।
English
My True Lord God is the Destroyer of demons.
ਗੁਰ ਕੈ ਸਬਦਿ; ਭਗਤਿ ਨਿਸਤਾਰਣੁ ॥
gur kai sabad; bhagat nisataaran |
Punjabi
ਸੁਆਮੀ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਗੁਰਾਂ ਦੀ ਸਿੱਖਮਤ ਦੁਆਰਾ ਉਸ ਦੀ ਪ੍ਰੇਮਮਈ ਸੇਵਾ ਕਰਦੇ ਹਨ।
English
Through the Word of the Guru's Shabad, His devotees are saved.
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ; ਸਿਰਿ ਸਾਹਾ ਪਾਤਿਸਾਹਾ ਹੇ ॥੧੧॥
meraa prabh saachaa sad hee saachaa; sir saahaa paatisaahaa he |11|
Punjabi
ਮੈਡਾਂ ਮਾਲਕ ਸੱਚਾ, ਸਦੀਵ ਹੀ ਸੱਚਾ ਹੈ ਉਹ ਸਾਰਿਆਂ ਰਾਜਿਆਂ ਦੇ ਸਿਰ ਉਤੇ ਮਹਾਰਾਜਾ ਹੈ।
English
My True Lord God is forever True. He is the Emperor over the heads of kings. ||11||
ਸੇ ਭਗਤ ਸਚੇ; ਤੇਰੈ ਮਨਿ ਭਾਏ ॥
se bhagat sache; terai man bhaae |
Punjabi
ਸੱਚੇ ਹਨ ਉਹ ਸਾਧੂ, ਜੋ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ।
English
True are those devotees, who are pleasing to Your Mind.
ਦਰਿ ਕੀਰਤਨੁ ਕਰਹਿ; ਗੁਰ ਸਬਦਿ ਸੁਹਾਏ ॥
dar keeratan kareh; gur sabad suhaae |
Punjabi
ਉਹ ਸੁਆਮੀ ਦੇ ਬੂਹੇ ਤੇ ਉਸ ਦਾ ਜੱਸ ਕਰਦੇ ਹਨ ਅਤੇ ਗੁਰਾਂ ਦੀ ਬਾਣੀ ਦੁਆਰਾ ਸ਼ਸ਼ੋਭਤ ਲਗਦੇ ਹਨ।
English
They sing the Kirtan of His Praises at His Door; they are embellished and exalted by the Word of the Guru's Shabad.
ਸਾਚੀ ਬਾਣੀ ਅਨਦਿਨੁ ਗਾਵਹਿ; ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥
saachee baanee anadin gaaveh; niradhan kaa naam vesaahaa he |12|
Punjabi
ਸੱਚੀ ਗੁਰਬਾਣੀ ਨੂੰ ਉਹ ਰੈਣਾ ਤੇ ਦਿਹੁੰ ਗਾਇਨ ਕਰਕੇ ਹਨ। ਸੁਆਮੀ ਦਾ ਨਾਮ ਕੰਗਲੇ ਪੁਰਸ਼ ਦੀ ਸਾਖ ਹੈ।
English
Night and day, they sing the True Word of His Bani. The Naam is the wealth of the poor. ||12||
ਜਿਨ ਆਪੇ ਮੇਲਿ; ਵਿਛੋੜਹਿ ਨਾਹੀ ॥
jin aape mel; vichhorreh naahee |
Punjabi
ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਹੇ ਸੁਆਮੀ! ਉਨ੍ਹਾਂ ਨੂੰ ਤੂੰ ਮੁੜ ਵਿਛੋੜਦਾ ਨਹੀਂ।
English
Those whom You unite, Lord, are never separated again.
ਗੁਰ ਕੈ ਸਬਦਿ; ਸਦਾ ਸਾਲਾਹੀ ॥
gur kai sabad; sadaa saalaahee |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹਮੇਸ਼ਾਂ ਤੇਰੀ ਮਹਿਮਾਂ ਕਰਦੇ ਹਨ।
English
Through the Word of the Guru's Shabad, they praise You forever.
ਸਭਨਾ ਸਿਰਿ ਤੂ ਏਕੋ ਸਾਹਿਬੁ; ਸਬਦੇ ਨਾਮੁ ਸਲਾਹਾ ਹੇ ॥੧੩॥
sabhanaa sir too eko saahib; sabade naam salaahaa he |13|
Punjabi
ਕੇਵਲ ਤੂੰ ਹੀ ਸਾਰਿਆਂ ਦੇ ਸਿਰ ਦਾ ਸੁਆਮੀ ਹੈਂ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦੀ ਮਹਿਮਾ ਅਲਾਪ ਜਾਂਦੀ ਹੈ।
English
You are the One Lord and Master over all. Through the Shabad, the Naam is praised. ||13||
ਬਿਨੁ ਸਬਦੈ; ਤੁਧੁਨੋ ਕੋਈ. ਨ ਜਾਣੀ ॥
bin sabadai; tudhuno koee. na jaanee |
Punjabi
ਨਾਮ ਦੇ ਬਗ਼ੈਰ, ਤੈਨੂੰ ਕੋਈ ਭੀ ਜਾਣ ਨਹੀਂ ਸਕਦਾ।
English
Without the Shabad, no one knows You.
ਤੁਧੁ ਆਪੇ ਕਥੀ; ਅਕਥ ਕਹਾਣੀ ॥
tudh aape kathee; akath kahaanee |
Punjabi
ਤੂੰ ਖ਼ੁਦ ਹੀ ਅਕਹਿ ਕਥਾਵਾਰਤਾ ਨੂੰ ਕਹਿੰਦਾ ਹੈਂ।
English
You Yourself speak the Unspoken Speech.
ਆਪੇ ਸਬਦੁ ਸਦਾ ਗੁਰੁ ਦਾਤਾ; ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥
aape sabad sadaa gur daataa; har naam jap sanbaahaa he |14|
Punjabi
ਸਦੀਵ ਹੀ, ਹਮੇਸ਼ਾਂ ਲਈ, ਤੂੰ ਹੇ ਪ੍ਰਭੂ! ਨਾਮ ਦਾਤਾਰ ਗੁਰਦੇਵ ਅਤੇ ਨਾਮ ਦੇ ਸਿਮਰਨ ਦਾ ਖਜ਼ਾਨਾ ਹੈਂ।
English
You Yourself are the Shabad forever, the Guru, the Great Giver; chanting the Lord's Name, You bestow Your treasure. ||14||
ਤੂ ਆਪੇ ਕਰਤਾ ਸਿਰਜਣਹਾਰਾ ॥
too aape karataa sirajanahaaraa |
Punjabi
ਮੇਰੇ ਕਰਤਾਰ ਸੁਆਮੀ, ਤੂੰ ਆਪ ਹੀ ਸੰਸਾਰ ਦਾ ਰਚਨਹਾਰ ਹੈਂ।
English
You Yourself are the Creator of the Universe.
ਤੇਰਾ ਲਿਖਿਆ; ਕੋਇ. ਨ ਮੇਟਣਹਾਰਾ ॥
teraa likhiaa; koe. na mettanahaaraa |
Punjabi
ਤੇਰੇ ਲਿਖੇ ਹੋਏ ਨੂੰ ਕੋਈ ਭੀ ਮੇਟ ਨਹੀਂ ਸਕਦਾ।
English
No one can erase what You have written.
ਗੁਰਮੁਖਿ ਨਾਮੁ ਦੇਵਹਿ. ਤੂ ਆਪੇ; ਸਹਸਾ ਗਣਤ ਨ. ਤਾਹਾ ਹੇ ॥੧੫॥
guramukh naam deveh. too aape; sahasaa ganat na. taahaa he |15|
Punjabi
ਗੁਰੂ ਅਨੁਸਾਰੀ ਨੂੰ ਤੂੰ ਆਪ ਹੀ ਨਾਮ ਬਖ਼ਸ਼ੁਦਾ ਹੈਂ। ਉਸ ਨੂੰ ਮੁੜ ਕੇ ਸੰਦੇਹ ਅਤੇ ਗਿਣਤੀ ਮਿਣਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
English
You Yourself bless the Gurmukh with the Naam, who is no longer skeptical, and is not held to account. ||15||
ਭਗਤ ਸਚੇ ਤੇਰੈ ਦਰਵਾਰੇ ॥
bhagat sache terai daravaare |
Punjabi
ਸੱਚੇ ਸਾਧੂ ਤੈਂਡੇ ਬੂਹੇ ਉੱਤੇ ਖੜੇ ਰਹਿੰਦੇ ਹਨ।
English
Your true devotees stand at the Door of Your Court.
ਸਬਦੇ ਸੇਵਨਿ ਭਾਇ ਪਿਆਰੇ ॥
sabade sevan bhaae piaare |
Punjabi
ਪ੍ਰੇਮ ਅਤੇ ਮੁਹੱਬਤ ਨਾਲ ਉਹ ਤੇਰੇ ਨਾਮ ਨੂੰ ਉਚਾਰਦੇ ਹਨ।
English
They serve the Shabad with love and affection.
ਨਾਨਕ. ਨਾਮਿ ਰਤੇ ਬੈਰਾਗੀ; ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥
naanak. naam rate bairaagee; naame kaaraj sohaa he |16|3|12|
Punjabi
ਨਾਨਕ, ਨਿਰਲੇਪ ਹਨ ਉਹ, ਜੋ ਨਾਮ ਨਾਲ ਰੰਗੀਜੋ ਹਨ ਅਤੇ ਨਾਮ ਦੇ ਰਾਹੀਂ, ਉਨ੍ਹਾਂ ਦੇ ਕੰਮ ਸੁਭਾਇਮਾਨ ਥੀ ਵੰਝਦੇ ਹਨ।
English
O Nanak, those who are attuned to the Naam remain detached; through the Naam, their affairs are resolved. ||16||3||12||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਮੇਰੈ ਪ੍ਰਭਿ ਸਾਚੈ; ਇਕੁ ਖੇਲੁ ਰਚਾਇਆ ॥
merai prabh saachai; ik khel rachaaeaa |
Punjabi
ਮੈਂਡੇ ਸੱਚੇ ਸੁਆਮੀ ਨੇ ਇਕ ਖੇਡ ਬਣਾਈ ਹੈ।
English
My True Lord God has staged a play.
ਕੋਇ. ਨ ਕਿਸ ਹੀ ਜੇਹਾ ਉਪਾਇਆ ॥
koe. na kis hee jehaa upaaeaa |
Punjabi
ਉਸ ਨੇ ਕਿਸੇ ਨੂੰ ਭੀ ਕਿਸੇ ਹੋਰਸ ਵਰਗਾ ਨਹੀਂ ਰਚਿਆ।
English
He has created no one like anyone else.
ਆਪੇ ਫਰਕੁ ਕਰੇ ਵੇਖਿ ਵਿਗਸੈ; ਸਭਿ ਰਸ ਦੇਹੀ ਮਾਹਾ ਹੇ ॥੧॥
aape farak kare vekh vigasai; sabh ras dehee maahaa he |1|
Punjabi
ਆਪ ਹੀ ਵਿਤਕਰੇ ਰਚ ਕੇ ਉਹ ਉਨ੍ਹਾਂ ਨੂੰ ਦੇਖ ਕੇ ਪ੍ਰਸੰਨ ਹੁੰਦਾ ਹੈ। ਸਾਰੇ ਸੁਆਦ ਉਸ ਨੇ ਸਰੀਰ ਅੰਦਰ ਪਾ ਛੱਡੇ ਹਨ।
English
He made them different, and he gazes upon them with pleasure; he placed all the flavors in the body. ||1||
ਵਾਜੈ ਪਉਣੁ; ਤੈ ਆਪਿ ਵਜਾਏ ॥
vaajai paun; tai aap vajaae |
Punjabi
ਸਾਹ ਦੇਹ ਅੰਦਰ ਆਪਣਾ ਦੌਰਾ ਜਾਰੀ ਰਖਦਾ ਹੈ ਅਤੇ ਤੂੰ ਆਪੇ ਹੀ ਉਸ ਤੋਂ ਚੱਕਰ ਕਢਵਾਉਂਦਾ ਹੈਂ।
English
You Yourself vibrate the beat of the breath.
ਸਿਵ ਸਕਤੀ; ਦੇਹੀ ਮਹਿ ਪਾਏ ॥
siv sakatee; dehee meh paae |
Punjabi
ਚੇਤਨਤਾ ਅਤੇ ਜੜ੍ਹਤਾ ਤੈਂ ਸਰੀਰ ਅੰਦਰ ਟਿਕਾਈਆਂ ਹਨ।
English
Shiva and Shakti, energy and matter - You have placed them into the body.
ਗੁਰ ਪਰਸਾਦੀ. ਉਲਟੀ ਹੋਵੈ; ਗਿਆਨ ਰਤਨੁ ਸਬਦੁ ਤਾਹਾ ਹੇ ॥੨॥
gur parasaadee. ulattee hovai; giaan ratan sabad taahaa he |2|
Punjabi
ਗੁਰਾਂ ਦੀ ਦਇਆ ਦੁਆਰਾ, ਇਨਸਾਨ ਦੁਨੀਆਂ ਵਲੋਂ ਮੋੜ ਪਾ ਜਾਂਦਾ ਹੈ ਅਤੇ ਉਸ ਨੂੰ ਬ੍ਰਹਮ-ਬੋਧ ਅਤੇ ਨਾਮ ਦੇ ਜਵਾਹਿਰਾਤਾ ਦੀ ਦਾਤ ਪਰਾਪਤ ਹੁੰਦੀ ਹੈ।
English
By Guru's Grace, one turns away from the world, and attains the jewel of spiritual wisdom, and the Word of the Shabad. ||2||
ਅੰਧੇਰਾ ਚਾਨਣੁ; ਆਪੇ ਕੀਆ ॥
andheraa chaanan; aape keea |
Punjabi
ਪ੍ਰਭੂ ਨੇ ਆਪ ਹੀ ਅਨ੍ਹੇਰਾ ਅਤੇ ਪ੍ਰਕਾਸ਼ ਰਚੇ ਹਨ।
English
He Himself created darkness and light.
ਏਕੋ ਵਰਤੈ; ਅਵਰੁ. ਨ ਬੀਆ ॥
eko varatai; avar. na beea |
Punjabi
ਕੇਵਲ ਉਹ ਹੀ ਸਾਰੇ ਵਿਆਪਕ ਹੈ। ਹੋਰ ਕੋਈ ਹੈ ਹਾ ਨਹੀਂ।
English
He alone is pervasive; there is no other at all.
ਗੁਰ ਪਰਸਾਦੀ. ਆਪੁ ਪਛਾਣੈ; ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥
gur parasaadee. aap pachhaanai; kamal bigasai budh taahaa he |3|
Punjabi
ਜੋ ਗੁਰਾਂ ਦੀ ਦਇਆ ਦੁਆਰਾ, ਆਪਣੇ ਆਪ ਨੂੰ ਜਾਣ ਲੈਂਦਾ ਹੈ ਉਸ ਦੀ ਅਕਲ ਦਾ ਕੰਵਲ ਖਿੜ ਜਾਂਦਾ ਹੈ।
English
One who realizes his own self - by Guru's Grace, the lotus of his mind blossoms forth. ||3||
ਅਪਣੀ ਗਹਣ ਗਤਿ; ਆਪੇ ਜਾਣੈ ॥
apanee gehan gat; aape jaanai |
Punjabi
ਆਪਣੀ ਡੂੰਘਾਈਂ ਅਤੇ ਉਚਾਈ ਨੂੰ ਉਹ ਆਪ ਹੀ ਜਾਣਦਾ ਹੈ।
English
Only He Himself knows His depth and extent.
ਹੋਰੁ ਲੋਕੁ; ਸੁਣਿ ਸੁਣਿ ਆਖਿ ਵਖਾਣੈ ॥
hor lok; sun sun aakh vakhaanai |
Punjabi
ਹੋਰ ਲੋਕ ਜੋ ਕੁਛ ਉਹ ਆਪਣੇ ਕੰਨਾਂ ਨਾਲ ਸੁਣਦੇ ਹਨ, ਉਸ ਨੂੰ ਕਥਨ ਤੇ ਬਿਆਨ ਕਰਦੇ ਹਨ।
English
Other people can only listen and hear what is spoken and said.
ਗਿਆਨੀ ਹੋਵੈ. ਸੁ ਗੁਰਮੁਖਿ ਬੂਝੈ; ਸਾਚੀ ਸਿਫਤਿ ਸਲਾਹਾ ਹੇ ॥੪॥
giaanee hovai. su guramukh boojhai; saachee sifat salaahaa he |4|
Punjabi
ਜੋ ਬ੍ਰਹਮ ਬੇਤਾ ਹੈ, ਉਹ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਸਮਝਦਾ ਹੈ ਅਤੇ ਸੁਆਮੀ ਦੀ ਸੱਚੀ ਮਹਿਮਾ ਅਤੇ ਕੀਰਤੀ ਨੂੰ ਵਰਨਣ ਕਰਦਾ ਹੈ।
English
One who is spiritually wise, understands himself as Gurmukh; he praises the True Lord. ||4||
ਦੇਹੀ ਅੰਦਰਿ, ਵਸਤੁ ਅਪਾਰਾ ॥
dehee andar, vasat apaaraa |
Punjabi
ਸਰੀਰ ਦੇ ਅੰਦਰ ਇਕ ਅਮੋਲਕ ਚੀਜ਼ ਹੈ।
English
Deep within the body is the priceless object.
ਆਪੇ. ਕਪਟ ਖੁਲਾਵਣਹਾਰਾ ॥
aape. kapatt khulaavanahaaraa |
Punjabi
ਉਹ ਆਪ ਹੀ ਤਖ਼ਤੇ ਖੋਲਦਾ ਹੈ।
English
He Himself opens the doors.
ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ; ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥
guramukh sahaje amrit peevai; trisanaa agan bujhaahaa he |5|
Punjabi
ਗੁਰੂ-ਅਨੁਸਾਰੀ ਸੁਤੇਸਿਧ ਹੀ ਅੰਮ੍ਰਿਤ ਪਾਨ ਕਰਦਾ ਤੇ ਆਪਣੀਆਂ ਖ਼ਾਹਿਸ਼ਾ ਦੀ ਅੱਗ ਨੂੰ ਬੁਝਾ ਲੈਂਦਾ ਹੈ।
English
The Gurmukh intuitively drings in the Ambrosial Nectar, and the fire of desire is quenched. ||5||
ਸਭਿ ਰਸ; ਦੇਹੀ ਅੰਦਰਿ ਪਾਏ ॥
sabh ras; dehee andar paae |
Punjabi
ਸਾਰੇ ਜ਼ਾਇਕੇ ਸੁਆਮੀ ਨੇ ਸਰੀਰ ਅੰਦਰ ਟਿਕਾਏ ਹਨ।
English
He placed all the flavors within the body.
ਵਿਰਲੇ ਕਉ; ਗੁਰੁ ਸਬਦੁ ਬੁਝਾਏ ॥
virale kau; gur sabad bujhaae |
Punjabi
ਗੁਰਾਂ ਦਾ ਉਪਦੇਸ਼, ਪ੍ਰਭੂ ਕਿਸੇ ਇਕ ਅੱਧੇ ਨੂੰ ਹੀ ਦਰਸਾਉਂਦਾ ਹੈ।
English
How rare are those who understand, through the Word of the Guru's Shabad.
ਅੰਦਰੁ ਖੋਜੇ ਸਬਦੁ ਸਾਲਾਹੇ; ਬਾਹਰਿ. ਕਾਹੇ ਜਾਹਾ ਹੇ ॥੬॥
andar khoje sabad saalaahe; baahar. kaahe jaahaa he |6|
Punjabi
ਬੰਦੇ ਨੂੰ ਆਪਣੇ ਅੰਦਰਵਾਰ ਦੀ ਭਾਲ ਕਰਨੀ ਤੇ ਸੁਆਮੀ ਦੀ ਮਹਿਮਾ ਅਲਾਪਣੀ ਉਚਿੱਤ ਹੈ। ਵੁਹ ਬਾਹਰਵਾਰ ਕਿਉਂ ਭੱਜਿਆ ਫਿਰੇ?
English
So search within yourself, and praise the Shabad. Why run around outside your self? ||6||
ਵਿਣੁ ਚਾਖੇ; ਸਾਦੁ ਕਿਸੈ. ਨ ਆਇਆ ॥
vin chaakhe; saad kisai. na aaeaa |
Punjabi
ਚੱਖਣ ਦੇ ਬਾਝੋਂ, ਕੋਈ ਭੀ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ।
English
Without tasting, no one enjoys the flavor.
ਗੁਰ ਕੈ ਸਬਦਿ; ਅੰਮ੍ਰਿਤੁ ਪੀਆਇਆ ॥
gur kai sabad; amrit peeaeaa |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਜੀਵ ਪ੍ਰਭੂ ਦੇ ਸੁਧਾਰਸ ਨੂੰ ਪਾਨ ਕਰਦਾ ਹੈ।
English
Through the Word of the Guru's Shabad, one drinks in the Ambrosial Nectar.
ਅੰਮ੍ਰਿਤੁ ਪੀ ਅਮਰਾ ਪਦੁ ਹੋਏ; ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥
amrit pee amaraa pad hoe; gur kai sabad ras taahaa he |7|
Punjabi
ਅੰਮ੍ਰਿਤ ਪਾਨ ਕਰਨ ਦੁਆਰਾ, ਪ੍ਰਾਣੀ ਅਬਿਨਾਸ਼ੀ ਮਰਤਬਾ ਪਰਾਪਤ ਕਰ ਲੈਂਦਾ ਹੈ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਧਾਰਸ ਨੂੰ ਮਾਣਦਾ ਹੈ।
English
The Ambrosial Nectar is drunk, and the immoral status is obtained, when one obtains the sublime essence of the Guru's Shabad. ||7||
ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥
aap pachhaanai so sabh gun jaanai |
Punjabi
ਜੋ ਆਪਦੇ ਆਪ ਨੂੰ ਸਿੰਝਾਣਦਾ ਹੈ, ਉਹ ਸਮੂਹ ਨੇਕੀਆਂ ਨੂੰ ਸਮਝਦਾ ਹੈ।
English
One who realizes himself, knows all virtues.