Ang 1057
ਗੁਰ ਕੈ ਸਬਦਿ; ਹਰਿ ਨਾਮੁ ਵਖਾਣੈ ॥
gur kai sabad; har naam vakhaanai |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
English
Through the Word of the Guru's Shabad, he chants the Name of the Lord.
ਅਨਦਿਨੁ ਨਾਮਿ ਰਤਾ ਦਿਨੁ ਰਾਤੀ; ਮਾਇਆ ਮੋਹੁ ਚੁਕਾਹਾ ਹੇ ॥੮॥
anadin naam rataa din raatee; maaeaa mohu chukaahaa he |8|
Punjabi
ਰੈਣ ਅਤੇ ਦਿਹੁੰ ਉਹ ਸਦੀਵ ਹੀ ਨਾਮ ਨਾਲ ਰੰਗਿਆ ਰਹਿੰਦਾ ਹੈ ਅਤੇ ਮੋਹਣੀ ਤੇ ਸੰਸਾਰੀ ਮਮਤਾ ਤੋਂ ਖ਼ਲਾਸੀ ਪਾ ਜਾਂਦਾ ਹੈ।
English
Night and day, he remains imbued with the Naam, day and night; he is rid of emotional attachment to Maya. ||8||
ਗੁਰ ਸੇਵਾ ਤੇ; ਸਭੁ ਕਿਛੁ ਪਾਏ ॥
gur sevaa te; sabh kichh paae |
Punjabi
ਗੁਰਾਂ ਦੀ ਘਾਲ ਦੁਆਰਾ, ਜੀਵ ਸਭ ਕੁਝ ਪਾ ਲੈਂਦਾ ਹੈ,
English
Serving the Guru, all things are obtained;
ਹਉਮੈ ਮੇਰਾ; ਆਪੁ ਗਵਾਏ ॥
haumai meraa; aap gavaae |
Punjabi
ਅਤੇ ਹੰਕਾਰ, ਅਪਣਤ ਤੇ ਸਵੈ-ਚੰਗਤਾ ਤੋਂ ਖ਼ਲਾਸੀ ਪਾ ਜਾਂਦਾ ਹੈ।
English
egotism, possessiveness and self-conceit are taken away.
ਆਪੇ ਕ੍ਰਿਪਾ ਕਰੇ ਸੁਖਦਾਤਾ; ਗੁਰ ਕੈ ਸਬਦੇ ਸੋਹਾ ਹੇ ॥੯॥
aape kripaa kare sukhadaataa; gur kai sabade sohaa he |9|
Punjabi
ਖ਼ੁਦ ਹੀ ਆਰਾਮ-ਬਖਸ਼ਣਹਾਰ ਸੁਆਮੀ ਉਸ ਤੇ ਮਿਹਰ ਧਾਰਦਾ ਹੈ ਅਤੇ ਉਹ ਗੁਰਬਾਣੀ ਨਾਲ ਸ਼ਿੰਗਾਰਿਆ ਜਾਂਦਾ ਹੈ।
English
The Lord, the Giver of peace Himself grants His Grace; He exalts and adorns with the Word of the Guru's Shabad. ||9||
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥
gur kaa sabad amrit hai baanee |
Punjabi
ਆਬਿ-ਹਿਯਾਤ ਵਰਗੀ ਮਿੱਠੀ ਹੈ ਗੁਰਾਂ ਦੀ ਸਿੱਖਮਤ ਅਤੇ ਗੁਰਬਾਣੀ।
English
The Guru's Shabad is the Ambrosial Bani.
ਅਨਦਿਨੁ ਹਰਿ ਕਾ ਨਾਮੁ ਵਖਾਣੀ ॥
anadin har kaa naam vakhaanee |
Punjabi
ਰੈਣ ਅਤੇ ਦਿਹੁੰ ਮੈਂ ਹਰੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
English
Night and day, chant the Name of the Lord.
ਹਰਿ ਹਰਿ ਸਚਾ ਵਸੈ ਘਟ ਅੰਤਰਿ; ਸੋ ਘਟੁ ਨਿਰਮਲੁ ਤਾਹਾ ਹੇ ॥੧੦॥
har har sachaa vasai ghatt antar; so ghatt niramal taahaa he |10|
Punjabi
ਜਿਸ ਦੇ ਦਿਲ ਵਿੱਚ ਸੱਚ ਸੁਆਮੀ ਵਾਹਿਗੁਰੂ ਵਸਦਾ ਹੈ, ਉਸ ਪ੍ਰਾਣੀ ਦਾ ਉਹ ਦਿਲ ਪਵਿੱਤਰ ਥੀ ਵੰਝਦਾ ਹੈ।
English
That heart becomes immaculate, which is filled with the True Lord, Har, Har. ||10||
ਸੇਵਕ ਸੇਵਹਿ ਸਬਦਿ ਸਲਾਹਹਿ ॥
sevak seveh sabad salaaheh |
Punjabi
ਉਸ ਦੇ ਗੋਲੇ, ਸੁਆਮੀ ਦੀ ਸੇਵਾ ਕਰਦੇ ਤੇ ਉਸ ਨੂੰ ਸਲਾਹੁੰਦੇ ਹਨ।
English
His servants serve, and praise His Shabad.
ਸਦਾ ਰੰਗਿ ਰਾਤੇ; ਹਰਿ ਗੁਣ ਗਾਵਹਿ ॥
sadaa rang raate; har gun gaaveh |
Punjabi
ਸਦੀਵ ਹੀ ਵਾਹਿਗੁਰੂ ਦੇ ਪਿਆਰ ਨਾਲ ਰੰਗੇ ਹੋਏ ਉਹ ਉਸ ਦਾ ਜੱਸ ਗਾਇਨ ਕਰਦੇ ਹਨ।
English
Imbued forever with the color of His Love, they sing the Glorious Praises of the Lord.
ਆਪੇ ਬਖਸੇ, ਸਬਦਿ ਮਿਲਾਏ; ਪਰਮਲ ਵਾਸੁ, ਮਨਿ ਤਾਹਾ ਹੇ ॥੧੧॥
aape bakhase, sabad milaae; paramal vaas, man taahaa he |11|
Punjabi
ਚੰਨਣ ਦੀ ਸੁਗੰਧੀ ਉਸ ਦੇ ਅੰਤਰ ਆਤਮੇ ਵਸਦੀ ਹੈ, ਜਿਸ ਨੂੰ ਮੇਹਰ ਕਰਕੇ ਸਾਈਂ ਆਪਦੇ ਨਾਲ ਮਿਲਾ ਲੈਂਦਾ ਹੈ।
English
He Himself forgives, and unites them with the Shabad; the fragrance of sandalwood permeates their minds. ||11||
ਸਬਦੇ. ਅਕਥੁ ਕਥੇ ਸਾਲਾਹੇ ॥
sabade. akath kathe saalaahe |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਖਦਾ ਤੇ ਸਲਾਹੁੰਦਾ ਹੈ,
English
Through the Shabad, they speak the Unspoken, and praise the Lord.
ਮੇਰੇ ਪ੍ਰਭ ਸਾਚੇ ਵੇਪਰਵਾਹੇ ॥
mere prabh saache veparavaahe |
Punjabi
ਮੈਂਡੇ ਅਕਹਿ ਸੱਚੇ ਅਤੇ ਮੁਛੰਦਗੀ-ਰਹਿਤ ਸੁਆਮੀ ਨੂੰ।
English
My True Lord God is self-sufficient.
ਆਪੇ ਗੁਣਦਾਤਾ. ਸਬਦਿ ਮਿਲਾਏ; ਸਬਦੈ ਕਾ ਰਸੁ. ਤਾਹਾ ਹੇ ॥੧੨॥
aape gunadaataa. sabad milaae; sabadai kaa ras. taahaa he |12|
Punjabi
ਨੇਕੀਆਂ-ਬਖ਼ਸ਼ਣਹਾਰ, ਹਰੀ ਖ਼ੁਦ ਉਸਨੂੰ ਆਪਣੇ ਨਾਮ ਨਾਲ ਮੋੜ ਦੇਦਾਂ ਹੈ ਤੇ ਉਹ ਨਾਮ-ਅੰਮ੍ਰਿਤ ਨੂੰ ਮਾਣਾ ਹੈ।
English
The Giver of virtue Himself unites them with the Shabad; they enjoy the sublime essence of the Shabad. ||12||
ਮਨਮੁਖੁ ਭੂਲਾ; ਠਉਰ. ਨ ਪਾਏ ॥
manamukh bhoolaa; tthaur. na paae |
Punjabi
ਭੁੱਲੇ ਹੋਏ ਮਨਮਤੀਏ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
English
The confused, self-willed manmukhs find no place of rest.
ਜੋ ਧੁਰਿ ਲਿਖਿਆ; ਸੁ ਕਰਮ ਕਮਾਏ ॥
jo dhur likhiaa; su karam kamaae |
Punjabi
ਉਹ, ਉਹ ਕੰਮ ਕਰਦਾ ਹੈ ਜਿਹੜੇ ਉਸ ਲਈ ਮੁੱਢ ਤੋਂ ਲਿਖੇ ਹੋਏ ਹਨ।
English
They do those deeds which they are pre-destined to do.
ਬਿਖਿਆ ਰਾਤੇ ਬਿਖਿਆ ਖੋਜੈ; ਮਰਿ ਜਨਮੈ. ਦੁਖੁ ਤਾਹਾ ਹੇ ॥੧੩॥
bikhiaa raate bikhiaa khojai; mar janamai. dukh taahaa he |13|
Punjabi
ਜ਼ਹਿਰ ਨਾਲ ਰੰਗਿਆ (ਮੋਹਿਆ) ਹੋਇਆ, ਉਹ ਜ਼ਹਿਰ ਨੂੰ ਹੀ ਲਭਦਾ ਹੈ ਅਤੇ ਮਰਨ ਅਤੇ ਜੰਮਣ ਦਾ ਕਸ਼ਟ ਉਠਾਉਂਦਾ ਹੈ।
English
Imbued with poison, they search out poison, and suffer the pains of death and rebirth. ||13||
ਆਪੇ ਆਪਿ ਆਪਿ ਸਾਲਾਹੇ ॥
aape aap aap saalaahe |
Punjabi
ਖ਼ੁਦ-ਬਖ਼ੁਦ, ਪ੍ਰਭੂ ਆਪਣੇ ਆਪ ਦਾ ਜੱਸ ਕਰਦਾ ਹੈ।
English
He Himself praises Himself.
ਤੇਰੇ ਗੁਣ ਪ੍ਰਭ; ਤੁਝ ਹੀ ਮਾਹੇ ॥
tere gun prabh; tujh hee maahe |
Punjabi
ਤੇਰੀਆਂ ਨੇਕੀਆਂ, ਹੇ ਸਾਈਂ! ਕੇਵਲ ਤੇਰੇ ਵਿੱਚ ਹੀ ਹਨ।
English
Your Glorious Virtues are within You alone, God.
ਤੂ ਆਪਿ ਸਚਾ. ਤੇਰੀ ਬਾਣੀ ਸਚੀ; ਆਪੇ ਅਲਖੁ ਅਥਾਹਾ ਹੇ ॥੧੪॥
too aap sachaa. teree baanee sachee; aape alakh athaahaa he |14|
Punjabi
ਤੂੰ ਖ਼ੁਦ ਸੱਚਾ ਹੈ ਅਤੇ ਸੱਚੀ ਹੈ ਤੈਂਡੀ ਗੁਰਬਾਣੀ ਤੂੰ ਖ਼ੁਦ ਅਦ੍ਰਿਸ਼ਟ ਅਤੇ ਬੇਥਾਹ ਹੈਂ।
English
You Yourself are True, and True is the Word of Your Bani. You Yourself are invisible and unknowable. ||14||
ਬਿਨੁ ਗੁਰ ਦਾਤੇ; ਕੋਇ. ਨ ਪਾਏ ॥
bin gur daate; koe. na paae |
Punjabi
ਦਾਤਾਰ ਗੁਰਾਂ ਦੇ ਬਗ਼ੈਰ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੁੰਦਾ,
English
Without the Guru, the Giver, no one finds the Lord,
ਲਖ ਕੋਟੀ ਜੇ ਕਰਮ ਕਮਾਏ ॥
lakh kottee je karam kamaae |
Punjabi
ਭਾਵੇਂ, ਉਹ ਲੱਖਾਂ ਤੇ ਕਰੋੜਾਂ ਕਰਮਕਾਂਡਾਂ ਪਿਆ ਕਰੇ।
English
though one may make hundreds of thousands and millions of attempts.
ਗੁਰ ਕਿਰਪਾ ਤੇ, ਘਟ ਅੰਤਰਿ ਵਸਿਆ; ਸਬਦੇ ਸਚੁ ਸਾਲਾਹਾ ਹੇ ॥੧੫॥
gur kirapaa te, ghatt antar vasiaa; sabade sach saalaahaa he |15|
Punjabi
ਗੁਰਾਂ ਦੀ ਮਿਹਰ ਦੁਆਰਾ, ਉਹ ਬੰਦੇ ਦੇ ਮਨ ਅੰਦਰ ਵਸਦਾ ਹੈ, ਤਾਂ ਉਹ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
English
By Guru's Grace, He dwells deep within the heart; through the Shabad, praise the True Lord. ||15||
ਸੇ ਜਨ ਮਿਲੇ; ਧੁਰਿ ਆਪਿ ਮਿਲਾਏ ॥
se jan mile; dhur aap milaae |
Punjabi
ਕੇਵਲ ਉਹ ਪੁਰਸ਼ ਹੀ ਉਸ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਮਿਲਾਉਂਦਾ ਹੈ।
English
They alone meet Him, whom the Lord unites with Himself.
ਸਾਚੀ ਬਾਣੀ ਸਬਦਿ ਸੁਹਾਏ ॥
saachee baanee sabad suhaae |
Punjabi
ਉਹ ਸੱਚੀ ਗੁਰਬਾਣੀ ਅਤੇ ਨਾਮ ਨਾਲ ਸ਼ਸ਼ੋਭਤ ਥੀ ਵੰਝਦੇ ਹਨ।
English
They are adorned and exalted with the True Word of His Bani, and the Shabad.
ਨਾਨਕ ਜਨੁ ਗੁਣ ਗਾਵੈ ਨਿਤ ਸਾਚੇ; ਗੁਣ ਗਾਵਹ. ਗੁਣੀ ਸਮਾਹਾ ਹੇ ॥੧੬॥੪॥੧੩॥
naanak jan gun gaavai nit saache; gun gaavah. gunee samaahaa he |16|4|13|
Punjabi
ਗੋਲਾ ਨਾਨਕ, ਸਦਾ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਮਹਿਮਾ ਗਾਇਨ ਕਰਨ ਦੁਆਰਾ ਗੁਣਵਾਨ ਸੁਆਮੀ ਅੰਦਰ ਲੀਨ ਹੋ ਗਿਆ ਹੈ।
English
Servant Nanak continually sings the Glorious Praises of the True Lord; singing His Glories, he is immersed in the Glorious Lord of Virtue. ||16||4||13||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਨਿਹਚਲੁ ਏਕੁ; ਸਦਾ ਸਚੁ ਸੋਈ ॥
nihachal ek; sadaa sach soee |
Punjabi
ਉਹ ਅਦੁੱਤੀ ਸਾਹਿਬ ਸਦੀਵੀ, ਪਹਿੱਲ ਅਤੇ ਸੱਚਾ ਹੈ।
English
The One Lord is eternal and unchanging, forever True.
ਪੂਰੇ ਗੁਰ ਤੇ ਸੋਝੀ ਹੋਈ ॥
poore gur te sojhee hoee |
Punjabi
ਕੇਵਲ ਪੂਰਨ ਗੁਰਾਂ ਦੇ ਰਾਹੀਂ ਹੀ ਇਹ ਸਮਝ ਪ੍ਰਪਾਤ ਹੁੰਦੀ ਹੈ।
English
Through the Perfect Guru, this understanding is obtained.
ਹਰਿ ਰਸਿ ਭੀਨੇ. ਸਦਾ ਧਿਆਇਨਿ; ਗੁਰਮਤਿ ਸੀਲੁ ਸੰਨਾਹਾ ਹੇ ॥੧॥
har ras bheene. sadaa dhiaaein; guramat seel sanaahaa he |1|
Punjabi
ਜੋ ਪ੍ਰਭੂ ਦੇ ਅੰਮ੍ਰਿਤ ਨਾਲ ਗੱਚ ਹੋਏ ਹਨ, ਉਹ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਨਿਮਰਤਾ ਦੇ ਸੰਜੋਅ ਨੂੰ ਪਾ ਲੈਂਦੇ ਹਨ।
English
Those who are drenched with the sublime essence of the Lord, meditate forever on Him; following the Guru's Teachings, they obtain the armor of humility. ||1||
ਅੰਦਰਿ ਰੰਗੁ ਸਦਾ ਸਚਿਆਰਾ ॥
andar rang sadaa sachiaaraa |
Punjabi
ਆਪਣੇ ਚਿੱਤ ਅੰਦਰ ਉਹ ਸਦੀਵ ਹੀ ਸੱਚੇ ਸਾਈਂ ਨੂੰ ਪਿਆਰ ਕਰਦੇ ਹਨ।
English
Deep within, they love the True Lord forever.
ਗੁਰ ਕੈ ਸਬਦਿ; ਹਰਿ ਨਾਮਿ ਪਿਆਰਾ ॥
gur kai sabad; har naam piaaraa |
Punjabi
ਗੁਰਾਂ ਦੀ ਬਾਣੀ ਰਾਹੀਂ ਵਾਹਿਗੁਰੂ ਦਾ ਨਾਮ ਉਨ੍ਹਾਂ ਨੂੰ ਮਿੱਠਾ ਲਗਦਾ ਹੈ।
English
Through the Word of the Guru's Shabad, they love the Lord's Name.
ਨਉ ਨਿਧਿ ਨਾਮੁ ਵਸਿਆ ਘਟ ਅੰਤਰਿ; ਛੋਡਿਆ ਮਾਇਆ ਕਾ ਲਾਹਾ ਹੇ ॥੨॥
nau nidh naam vasiaa ghatt antar; chhoddiaa maaeaa kaa laahaa he |2|
Punjabi
ਜਿਨ੍ਹਾਂ ਦੇ ਮਨ ਅੰਦਰ ਨੌਂ ਖਜ਼ਾਨੇ ਰੂਪੀ, ਨਾਮ ਵੱਸਦਾ ਹੈ, ਉਹ ਧਨ-ਦੌਲਤ ਦੇ ਲਾਭਾਂ ਨੂੰ ਤਿਆਗ ਦਿੰਦੇ ਹਨ।
English
The Naam, the embodiment of the nine treasures, abides within their hearts; they renounce the profit of Maya. ||2||
ਰਈਅਤਿ ਰਾਜੇ; ਦੁਰਮਤਿ ਦੋਈ ॥
reeat raaje; duramat doee |
Punjabi
ਪਰਜਾ ਅਤੇ ਪਾਤਿਸ਼ਾਹਾਂ ਦੋਨੋਂ ਹੀ ਮੰਦੀ ਅਕਲ ਅਤੇ ਦਵੈਤ-ਪਾਵ ਅੰਦਰ ਗਰੱਸੇ ਹੋਏ ਹਨ।
English
Both the king and his subjects are involved in evil-mindedness and duality.
ਬਿਨੁ ਸਤਿਗੁਰ ਸੇਵੇ; ਏਕੁ. ਨ ਹੋਈ ॥
bin satigur seve; ek. na hoee |
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਉਹ ਸੁਆਮੀ ਨਾਲ ਇੱਕ-ਮਿੱਕ ਨਹੀਂ ਹੁੰਦੇ।
English
Without serving the True Guru, they do not become one with the Lord.
ਏਕੁ ਧਿਆਇਨਿ. ਸਦਾ ਸੁਖੁ ਪਾਇਨਿ; ਨਿਹਚਲੁ ਰਾਜੁ ਤਿਨਾਹਾ ਹੇ ॥੩॥
ek dhiaaein. sadaa sukh paaein; nihachal raaj tinaahaa he |3|
Punjabi
ਜੋ ਇਕ ਸਾਈਂ ਦਾ ਸਿਮਰਨ ਕਰਦੇ ਹਨ, ਉਹ ਸਦੀਵੀ ਆਰਾਮ ਨੂੰ ਪਾ ਲੈਂਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦਾ ਹੈ, ਉਨ੍ਹਾਂ ਦਾ ਰਾਜ ਭਾਗ।
English
Those who meditate on the One Lord find eternal peace. Their power is eternal and unfailing. ||3||
ਆਵਣੁ ਜਾਣਾ; ਰਖੈ. ਨ ਕੋਈ ॥
aavan jaanaa; rakhai. na koee |
Punjabi
ਕੋਈ ਭੀ ਪ੍ਰਾਣੀ ਨੂੰ ਜੰਮਣ ਅਤੇ ਮਰਨ ਤੋਂ ਬਚਾ ਨਹੀਂ ਸਕਦਾ।
English
No one can save them from coming and going.
ਜੰਮਣੁ ਮਰਣੁ; ਤਿਸੈ ਤੇ ਹੋਈ ॥
jaman maran; tisai te hoee |
Punjabi
ਆਉਣਾ ਅਤੇ ਜਾਣਾ ਦੋਨੋਂ ਕੇਵਲ ਉਸ ਤੋਂ ਹੀ ਹੁੰਦੇ ਹਨ।
English
Birth and death come from Him.
ਗੁਰਮੁਖਿ ਸਾਚਾ ਸਦਾ ਧਿਆਵਹੁ; ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥
guramukh saachaa sadaa dhiaavahu; gat mukat tisai te paahaa he |4|
Punjabi
ਗੁਰਾਂ ਦੀ ਦਇਆ ਦੁਆਰਾ, ਤੂੰ ਹਮੇਸ਼ਾਂ ਸੱਚੇ ਸਾਈਂ ਦਾ ਸਿਮਰਨ ਕਰ। ਉਚੱਤਾ ਅਤੇ ਕਲਿਆਨ ਤੈਨੂੰ ਕੇਵਲ ਉਸ ਪਾਸੋਂ ਹੀ ਪ੍ਰਾਪਤ ਹੋਣਗੀਆਂ।
English
The Gurmukh meditates forever on the True Lord. Emancipation and liberation are obtained from Him. ||4||
ਸਚੁ ਸੰਜਮੁ ਸਤਿਗੁਰੂ ਦੁਆਰੈ ॥
sach sanjam satiguroo duaarai |
Punjabi
ਸੱਚ ਅਤੇ ਸਵੈ-ਜ਼ਬਤ ਇਨਸਾਨ ਨੂੰ ਸੱਚੇ ਗੁਰਾਂ ਦੇ ਬੂਹੇ ਤੋਂ ਪ੍ਰਾਪਤ ਹੁੰਦੇ ਹਨ।
English
Truth and self-control are found through the Door of the True Guru.
ਹਉਮੈ ਕ੍ਰੋਧੁ; ਸਬਦਿ ਨਿਵਾਰੈ ॥
haumai krodh; sabad nivaarai |
Punjabi
ਨਾਮ ਦੇ ਰਾਹੀਂ ਉਹ ਆਪਦੀ ਹੰਗਤਾ ਤੇ ਗੁੱਸੇ ਨੂੰ ਮਾਰ ਲੈਂਦਾ ਹੈ।
English
Egotism and anger are silenced through the Shabad.
ਸਤਿਗੁਰੁ ਸੇਵਿ ਸਦਾ ਸੁਖੁ ਪਾਈਐ; ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥
satigur sev sadaa sukh paaeeai; seel santokh sabh taahaa he |5|
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਸਦੀਵੀ ਖ਼ੁਸ਼ੀ ਪ੍ਰਾਪਤ ਹੋ ਜਾਂਦੀ ਹੈ। ਨਿਮਰਤਾ ਅਤੇ ਸੰਤੁਸ਼ਟਤਾ ਸਮੂਹ ਉਸ ਦੀ ਸੇਵਾ ਵਿੰਚ ਹਨ।
English
Serving the True Guru, lasting peace is found; humility and contentment all come from Him. ||5||
ਹਉਮੈ ਮੋਹੁ ਉਪਜੈ ਸੰਸਾਰਾ ॥
haumai mohu upajai sansaaraa |
Punjabi
ਹੰਕਾਰ ਤੇ ਸੰਸਾਰੀ ਲਗਨ ਤੋਂ ਜਗਤ ਉਤਪੰਨ ਹੋਇਆ ਹੈ।
English
Out of egotism and attachment, the Universe welled up.
ਸਭੁ ਜਗੁ ਬਿਨਸੈ; ਨਾਮੁ ਵਿਸਾਰਾ ॥
sabh jag binasai; naam visaaraa |
Punjabi
ਨਾਮ ਨੂੰ ਭਲਾ ਕੇ, ਸਾਰਾ ਜਹਾਨ ਮਰ ਮੁੱਕ ਜਾਂਦਾ ਹੈ।
English
Forgetting the Naam, the Name of the Lord, all the world perishes.
ਬਿਨੁ ਸਤਿਗੁਰ ਸੇਵੇ ਨਾਮੁ, ਨ ਪਾਈਐ; ਨਾਮੁ ਸਚਾ ਜਗਿ ਲਾਹਾ ਹੇ ॥੬॥
bin satigur seve naam, na paaeeai; naam sachaa jag laahaa he |6|
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਸੁਆਮੀ ਦਾ ਨਾਮ ਹੀ ਜਹਾਨ ਅੰਦਰ ਸੱਚ ਮੁਨਾਫ਼ਾ ਹੈ।
English
Without serving the True Guru, the Naam is not obtained. The Naam is the True profit in this world. ||6||
ਸਚਾ ਅਮਰੁ ਸਬਦਿ ਸੁਹਾਇਆ ॥
sachaa amar sabad suhaaeaa |
Punjabi
ਸੱਚੀ ਹੈ ਪ੍ਰਭੂ ਦੀ ਰਜ਼ਾ, ਜੋ ਗੁਰਾਂ ਦੀ ਬਾਣੀ ਰਾਹੀਂ ਚੰਗੀ ਲੱਗਣ ਲੱਗ ਜਾਂਦੀ ਹੈ।
English
True is His Will, beauteous and pleasing through the Word of the Shabad.
ਪੰਚ ਸਬਦ ਮਿਲਿ; ਵਾਜਾ ਵਾਇਆ ॥
panch sabad mil; vaajaa vaaeaa |
Punjabi
ਗੁਰਾਂ ਦੀ ਬਾਣੀ ਦੀ ਦਾਤ ਮਿਲਣ ਦੁਆਰਾ, ਬੰਦੇ ਦੇ ਅੰਦਰ ਪੰਜਾਂ ਧੁਨਾਂ ਦਾ ਕੀਰਤਨ ਗੂੰਜਦਾ ਹੈ।
English
The Panch Shabad, the five primal sounds, vibrate and resonate.