Ekam
Guru Granth Sahib

Ang 42

Ang 42 · Line 1

ਓਨੀ ਚਲਣੁ ਸਦਾ ਨਿਹਾਲਿਆ; ਹਰਿ ਖਰਚੁ ਲੀਆ ਪਤਿ ਪਾਇ ॥

onee chalan sadaa nihaaliaa; har kharach leea pat paae |

Punjabi

ਉਹ ਹਮੇਸ਼ਾਂ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਦੇ ਹਨ, ਰੱਬ ਦੇ ਨਾਮ ਦਾ ਸਫ਼ਰ-ਖਰਚ ਜਮ੍ਹਾਂ ਕਰਦੇ ਹਨ ਤੇ ਇਜ਼ਤ-ਆਬਰੂ ਪਾਉਂਦੇ ਹਨ।

Bhai Manmohan Singh (Shabad OS, CC BY-SA)

English

They keep death constantly before their eyes; they gather the Provisions of the Lord's Name, and receive honor.

Dr. Sant Singh Khalsa (Shabad OS, CC BY-SA)
Ang 42 · Line 2

ਗੁਰਮੁਖਿ. ਦਰਗਹ ਮੰਨੀਅਹਿ; ਹਰਿ ਆਪਿ. ਲਏ ਗਲਿ ਲਾਇ ॥੨॥

guramukh. daragah maneeeh; har aap. le gal laae |2|

Punjabi

ਗੁਰੂ-ਪਿਆਰਿਆਂ ਦੀ ਸਾਈਂ ਦੇ ਦਰਬਾਰ ਵਿੱਚ ਸਿਫ਼ਤ ਹੁੰਦੀ ਹੈ। ਵਾਹਿਗੁਰੂ ਉਨ੍ਹਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ ਹੈ।

Bhai Manmohan Singh (Shabad OS, CC BY-SA)

English

The Gurmukhs are honored in the Court of the Lord. The Lord Himself takes them in His Loving Embrace. ||2||

Dr. Sant Singh Khalsa (Shabad OS, CC BY-SA)
Ang 42 · Line 3

ਗੁਰਮੁਖਾ ਨੋ ਪੰਥੁ ਪਰਗਟਾ; ਦਰਿ. ਠਾਕ ਨ ਕੋਈ ਪਾਇ ॥

guramukhaa no panth paragattaa; dar. tthaak na koee paae |

Punjabi

ਜਗਿਆਸੂਆਂ ਲਈ ਰੱਬ ਦਾ ਰਾਹ ਪ੍ਰਤੱਖ ਹੈ। ਸਾਈਂ ਦੇ ਬੂਹੇ ਤੇ ਉਨ੍ਹਾਂ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ।

Bhai Manmohan Singh (Shabad OS, CC BY-SA)

English

For the Gurmukhs, the Way is obvious. At the Lord's Door, they face no obstructions.

Dr. Sant Singh Khalsa (Shabad OS, CC BY-SA)
Ang 42 · Line 4

ਹਰਿ ਨਾਮੁ ਸਲਾਹਨਿ. ਨਾਮੁ ਮਨਿ; ਨਾਮਿ ਰਹਨਿ ਲਿਵ ਲਾਇ ॥

har naam salaahan. naam man; naam rehan liv laae |

Punjabi

ਉਹ ਸਾਈਂ ਦੇ ਨਾਮ ਦੀ ਸਿਫ਼ਤ ਕਰਦੇ ਹਨ, ਨਾਮ ਨੂੰ ਚਿੱਤ ਅੰਦਰ ਰੱਖਦੇ ਹਨ ਤੇ ਨਾਮ ਦੀ ਪ੍ਰੀਤ ਨਾਲ ਜੁੜੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

They praise the Lord's Name, they keep the Naam in their minds, and they remain attached to the Love of the Naam.

Dr. Sant Singh Khalsa (Shabad OS, CC BY-SA)
Ang 42 · Line 5

ਅਨਹਦ ਧੁਨੀ ਦਰਿ ਵਜਦੇ; ਦਰਿ ਸਚੈ. ਸੋਭਾ ਪਾਇ ॥੩॥

anahad dhunee dar vajade; dar sachai. sobhaa paae |3|

Punjabi

ਬਿਨ-ਅਲਾਪਿਆਂ ਕੀਰਤਨ ਉਨ੍ਹਾਂ ਲਈ ਰੱਬ ਦੇ ਬੂਹੇ ਤੇ ਹੁੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇਜ਼ਤ ਪਾਉਂਦੇ ਹਨ।

Bhai Manmohan Singh (Shabad OS, CC BY-SA)

English

The Unstruck Celestial Music vibrates for them at the Lord's Door, and they are honored at the True Door. ||3||

Dr. Sant Singh Khalsa (Shabad OS, CC BY-SA)
Ang 42 · Line 6

ਜਿਨੀ ਗੁਰਮੁਖਿ ਨਾਮੁ ਸਲਾਹਿਆ; ਤਿਨਾ ਸਭ ਕੋ ਕਹੈ ਸਾਬਾਸਿ ॥

jinee guramukh naam salaahiaa; tinaa sabh ko kahai saabaas |

Punjabi

ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਨਾਮ ਦੀ ਮਹਿਮਾ ਕੀਤੀ ਹੈ, ਉਨ੍ਹਾਂ ਨੂੰ ਹਰ ਕੋਈ ਆਫ਼ਰੀਨ ਆਖਦਾ ਹੈ।

Bhai Manmohan Singh (Shabad OS, CC BY-SA)

English

Those Gurmukhs who praise the Naam are applauded by everyone.

Dr. Sant Singh Khalsa (Shabad OS, CC BY-SA)
Ang 42 · Line 7

ਤਿਨ ਕੀ ਸੰਗਤਿ ਦੇਹਿ ਪ੍ਰਭ; ਮੈ ਜਾਚਿਕ ਕੀ ਅਰਦਾਸਿ ॥

tin kee sangat dehi prabh; mai jaachik kee aradaas |

Punjabi

ਮੈਨੂੰ ਉਸ ਦਾ ਮੇਲ-ਮਿਲਾਪ ਬਖਸ਼, ਹੇ ਮੇਰੇ ਸੁਆਮੀ! ਮੈਂ ਤੇਰਾ ਮੰਗਤਾ ਇਹ ਬੇਨਤੀ ਕਰਦਾ ਹਾਂ।

Bhai Manmohan Singh (Shabad OS, CC BY-SA)

English

Grant me their company, God-I am a beggar; this is my prayer.

Dr. Sant Singh Khalsa (Shabad OS, CC BY-SA)
Ang 42 · Line 8

ਨਾਨਕ. ਭਾਗ ਵਡੇ ਤਿਨਾ ਗੁਰਮੁਖਾ; ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥

naanak. bhaag vadde tinaa guramukhaa; jin antar naam paragaas |4|33|31|6|70|

Punjabi

ਵਡੀ ਚੰਗੀ ਹੈ ਕਿਸਮਤ, ਉਨ੍ਹਾਂ ਪਵਿੱਤ੍ਰ-ਪੁਰਸ਼ਾਂ ਦੀ, ਹੇ ਨਾਨਕ! ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਪਰਕਾਸ਼ ਹੈ।

Bhai Manmohan Singh (Shabad OS, CC BY-SA)

English

O Nanak, great is the good fortune of those Gurmukhs, who are filled with the Light of the Naam within. ||4||33||31||6||70||

Dr. Sant Singh Khalsa (Shabad OS, CC BY-SA)
Ang 42 · Line 9

ਸਿਰੀਰਾਗੁ ਮਹਲਾ ੫ ਘਰੁ ੧ ॥

sireeraag mahalaa 5 ghar 1 |

Punjabi

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, Fifth Mehl, First House:

Dr. Sant Singh Khalsa (Shabad OS, CC BY-SA)
Ang 42 · Line 10

ਕਿਆ ਤੂ ਰਤਾ ਦੇਖਿ ਕੈ; ਪੁਤ੍ਰ ਕਲਤ੍ਰ ਸੀਗਾਰ ॥

kiaa too rataa dekh kai; putr kalatr seegaar |

Punjabi

ਤੂੰ ਆਪਣੇ ਪੁੱਤ ਤੇ ਸਜੀ-ਧਜੀ ਹੋਈ ਵਹੁਟੀ ਨੂੰ ਵੇਖ ਕੇ ਕਿਉਂ ਮਸਤ ਹੋਇਆ ਹੋਇਆ ਹੈ?

Bhai Manmohan Singh (Shabad OS, CC BY-SA)

English

Why are you so thrilled by the sight of your son and your beautifully decorated wife?

Dr. Sant Singh Khalsa (Shabad OS, CC BY-SA)
Ang 42 · Line 11

ਰਸ ਭੋਗਹਿ. ਖੁਸੀਆ ਕਰਹਿ; ਮਾਣਹਿ ਰੰਗ ਅਪਾਰ ॥

ras bhogeh. khuseea kareh; maaneh rang apaar |

Punjabi

ਤੂੰ ਨਿਆਮਤ ਮਾਣਦਾ ਹੈ, ਅਨੰਦ ਲੁਟਦਾ ਹੈ ਅਤੇ ਅਨੰਤ ਸੁਆਦ ਭੋਗਦਾ ਹੈਂ।

Bhai Manmohan Singh (Shabad OS, CC BY-SA)

English

You enjoy tasty delicacies, you have lots of fun, and you indulge in endless pleasures.

Dr. Sant Singh Khalsa (Shabad OS, CC BY-SA)
Ang 42 · Line 12

ਬਹੁਤੁ ਕਰਹਿ ਫੁਰਮਾਇਸੀ; ਵਰਤਹਿ ਹੋਇ ਅਫਾਰ ॥

bahut kareh furamaaeisee; varateh hoe afaar |

Punjabi

ਤੂੰ ਘਨੇਰੇ ਹੁਕਮ ਚਾੜ੍ਹਦਾ ਹੈਂ ਅਤੇ ਆਕੜਖਾਂ ਹੋ ਕਾਰ-ਵਿਹਾਰ ਕਰਦਾ ਹੈਂ।

Bhai Manmohan Singh (Shabad OS, CC BY-SA)

English

You give all sorts of commands, and you act so superior.

Dr. Sant Singh Khalsa (Shabad OS, CC BY-SA)
Ang 42 · Line 13

ਕਰਤਾ. ਚਿਤਿ ਨ ਆਵਈ; ਮਨਮੁਖ ਅੰਧ ਗਵਾਰ ॥੧॥

karataa. chit na aavee; manamukh andh gavaar |1|

Punjabi

ਅੰਨ੍ਹਾਂ, ਬੁਧੂ, ਪ੍ਰਤੀਕੂਲ ਪੁਰਸ਼ ਕਰਤਾਰ ਨੂੰ ਚੇਤੇ ਨਹੀਂ ਕਰਦਾ।

Bhai Manmohan Singh (Shabad OS, CC BY-SA)

English

The Creator does not come into the mind of the blind, idiotic, self-willed manmukh. ||1||

Dr. Sant Singh Khalsa (Shabad OS, CC BY-SA)
Ang 42 · Line 14

ਮੇਰੇ ਮਨ; ਸੁਖਦਾਤਾ ਹਰਿ ਸੋਇ ॥

mere man; sukhadaataa har soe |

Punjabi

ਹੇ ਮੇਰੀ ਜਿੰਦੜੀ! ਉਹ ਵਾਹਿਗੁਰੂ ਸ਼ਾਂਤੀ ਦੇਣ ਵਾਲਾ ਹੈ।

Bhai Manmohan Singh (Shabad OS, CC BY-SA)

English

O my mind, the Lord is the Giver of peace.

Dr. Sant Singh Khalsa (Shabad OS, CC BY-SA)
Ang 42 · Line 15

ਗੁਰ ਪਰਸਾਦੀ ਪਾਈਐ; ਕਰਮਿ ਪਰਾਪਤਿ ਹੋਇ ॥੧॥ ਰਹਾਉ ॥

gur parasaadee paaeeai; karam paraapat hoe |1| rahaau |

Punjabi

ਚੰਗੀ ਕਿਸਮਤ ਰਾਹੀਂ ਗੁਰੂ ਜੀ ਮਿਲਦੇ ਹਨ ਅਤੇ ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਪਰਾਪਤ ਹੁੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

By Guru's Grace, He is found. By His Mercy, He is obtained. ||1||Pause||

Dr. Sant Singh Khalsa (Shabad OS, CC BY-SA)
Ang 42 · Line 16

ਕਪੜਿ ਭੋਗਿ ਲਪਟਾਇਆ; ਸੁਇਨਾ ਰੁਪਾ ਖਾਕੁ ॥

kaparr bhog lapattaaeaa; sueinaa rupaa khaak |

Punjabi

ਆਦਮੀ ਬਸਤਰ ਤੇ ਭੋਜਨਾ ਦੇ ਰਸਾਂ ਅੰਦਰ ਸੋਨੇ ਅਤੇ ਚਾਂਦੀ ਵਿੱਚ ਉਲਝਿਆ ਹੋਇਆ ਹੈ, ਜੋ ਕਿ ਕੇਵਲ ਮਿੱਟੀ ਹੀ ਹਨ।

Bhai Manmohan Singh (Shabad OS, CC BY-SA)

English

People are entangled in the enjoyment of fine clothes, but gold and silver are only dust.

Dr. Sant Singh Khalsa (Shabad OS, CC BY-SA)
Ang 42 · Line 17

ਹੈਵਰ ਗੈਵਰ ਬਹੁ ਰੰਗੇ; ਕੀਏ ਰਥ ਅਥਾਕ ॥

haivar gaivar bahu range; kee rath athaak |

Punjabi

ਉਸ ਕੋਲਿ ਘਲੇਰੀਆਂ ਕਿਸਮਾਂ ਦੇ ਘੋੜੇ ਅਤੇ ਹਾਥੀ ਹਨ। ਉਹ ਨਾਂ-ਥੱਕਣ ਵਾਲੀਆਂ ਗੱਡੀਆਂ ਜਮ੍ਹਾਂ ਕਰਦਾ ਹੈ।

Bhai Manmohan Singh (Shabad OS, CC BY-SA)

English

They acquire beautiful horses and elephants, and ornate carriages of many kinds.

Dr. Sant Singh Khalsa (Shabad OS, CC BY-SA)
Ang 42 · Line 18

ਕਿਸ ਹੀ ਚਿਤਿ. ਨ ਪਾਵਹੀ; ਬਿਸਰਿਆ ਸਭ ਸਾਕ ॥

kis hee chit. na paavahee; bisariaa sabh saak |

Punjabi

ਉਹ ਕਿਸੇ ਹੋਰ ਨੂੰ ਚੇਤੇ ਹੀ ਨਹੀਂ ਕਰਦਾ ਅਤੇ ਆਪਣੇ ਸਾਰਿਆਂ ਅੰਗਾਂ-ਸਾਕਾਂ ਨੂੰ ਭੁਲ ਗਿਆ ਹੈ।

Bhai Manmohan Singh (Shabad OS, CC BY-SA)

English

They think of nothing else, and they forget all their relatives.

Dr. Sant Singh Khalsa (Shabad OS, CC BY-SA)
Ang 42 · Line 19

ਸਿਰਜਣਹਾਰਿ ਭੁਲਾਇਆ; ਵਿਣੁ ਨਾਵੈ. ਨਾਪਾਕ ॥੨॥

sirajanahaar bhulaaeaa; vin naavai. naapaak |2|

Punjabi

ਉਸ ਨੇ ਕਰਤਾਰ ਨੂੰ ਵਿਸਾਰ ਛਡਿਆ ਹੈ ਅਤੇ ਵਾਹਿਗੁਰੂ ਦੇ ਨਾਮ ਬਾਝੋਂ ਉਹ ਅਪਵਿੱਤ੍ਰ ਹੈ।

Bhai Manmohan Singh (Shabad OS, CC BY-SA)

English

They ignore their Creator; without the Name, they are impure. ||2||

Dr. Sant Singh Khalsa (Shabad OS, CC BY-SA)
Ang 42 · Line 20

ਲੈਦਾ ਬਦ ਦੁਆਇ ਤੂੰ; ਮਾਇਆ ਕਰਹਿ ਇਕਤ ॥

laidaa bad duaae toon; maaeaa kareh ikat |

Punjabi

ਤੂੰ ਦੁਰਸੀਸਾਂ ਲੈਂਦਾ ਹੈਂ ਅਤੇ ਦੌਲਤ ਜਮ੍ਹਾਂ ਕਰਦਾ ਹੈਂ।

Bhai Manmohan Singh (Shabad OS, CC BY-SA)

English

Gathering the wealth of Maya, you earn an evil reputation.

Dr. Sant Singh Khalsa (Shabad OS, CC BY-SA)
Ang 42 · Line 21

ਜਿਸ ਨੋ ਤੂੰ ਪਤੀਆਇਦਾ; ਸੋ ਸਣੁ ਤੁਝੈ ਅਨਿਤ ॥

jis no toon pateeaeidaa; so san tujhai anit |

Punjabi

ਜਿਸ ਨੂੰ ਤੂੰ ਖੁਸ਼ ਕਰਦਾ ਹੈ, ਉਹ ਸਣੇ ਤੇਰੇ ਨਾਸਵੰਤ ਹੈ।

Bhai Manmohan Singh (Shabad OS, CC BY-SA)

English

Those whom you work to please shall pass away along with you.

Dr. Sant Singh Khalsa (Shabad OS, CC BY-SA)
Ang 42 · Line 22

ਅਹੰਕਾਰੁ ਕਰਹਿ ਅਹੰਕਾਰੀਆ; ਵਿਆਪਿਆ ਮਨ ਕੀ ਮਤਿ ॥

ahankaar kareh ahankaareea; viaapiaa man kee mat |

Punjabi

ਹੇ ਹੰਕਾਰੀ ਬੰਦੇ! ਤੂੰ ਹੰਕਾਰ ਕਰਦਾ ਹੈਂ ਅਤੇ ਆਪਣੇ ਮਨੁੲੈ ਦੀ ਅਕਲ ਅੰਦਰ ਗਲਤਾਨ ਹੈ।

Bhai Manmohan Singh (Shabad OS, CC BY-SA)

English

The egotistical are engrossed in egotism, ensnared by the intellect of the mind.

Dr. Sant Singh Khalsa (Shabad OS, CC BY-SA)
Ang 42 · Line 23

ਤਿਨਿ ਪ੍ਰਭਿ ਆਪਿ ਭੁਲਾਇਆ; ਨਾ ਤਿਸੁ ਜਾਤਿ. ਨ ਪਤਿ ॥੩॥

tin prabh aap bhulaaeaa; naa tis jaat. na pat |3|

Punjabi

ਜਿਸ ਨੂੰ ਸੁਆਮੀ ਨੇ ਖੁਦ ਗਲਤ ਰਸਤੇ ਪਾਹਿਆ ਹੈ ਉਸ ਦੀ ਨਾਂ ਕੋਈ ਜਾਤੀ ਹੈ ਤੇ ਨਾਂ ਹੀ ਇੱਜ਼ਤ।

Bhai Manmohan Singh (Shabad OS, CC BY-SA)

English

One who is deceived by God Himself, has no position and no honor. ||3||

Dr. Sant Singh Khalsa (Shabad OS, CC BY-SA)
Ang 42 · Line 24

ਸਤਿਗੁਰਿ ਪੁਰਖਿ ਮਿਲਾਇਆ; ਇਕੋ ਸਜਣੁ ਸੋਇ ॥

satigur purakh milaaeaa; iko sajan soe |

Punjabi

ਨਿਰੰਕਾਰੀ ਸੱਚੇ ਗੁਰਾਂ ਨੇ ਮੈਨੂੰ ਉਸ ਪ੍ਰਭੂ ਮੇਰੇ ਅਦੁੱਤੀ ਮ੍ਰਿਤ ਨਾਲ ਮਿਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

The True Guru, the Primal Being, has led me to meet the One, my only Friend.

Dr. Sant Singh Khalsa (Shabad OS, CC BY-SA)
Ang 42 · Line 25

ਹਰਿ ਜਨ ਕਾ ਰਾਖਾ ਏਕੁ ਹੈ; ਕਿਆ ਮਾਣਸ ਹਉਮੈ ਰੋਇ ॥

har jan kaa raakhaa ek hai; kiaa maanas haumai roe |

Punjabi

ਇਕ ਸਾਹਿਬ ਆਪਣੇ ਗੋਲੇ ਦਾ ਰਖਵਾਲਾ ਹੈ। ਹੰਕਾਰੀ ਮਨੁੱਖ ਹੰਕਾਰ ਅੰਦਰ ਕਿਉਂ ਵਿਰਲਾਪ ਕਰਦਾ ਹੈ?

Bhai Manmohan Singh (Shabad OS, CC BY-SA)

English

The One is the Saving Grace of His humble servant. Why should the proud cry out in ego?

Dr. Sant Singh Khalsa (Shabad OS, CC BY-SA)
Ang 42 · Line 26

ਜੋ ਹਰਿ ਜਨ ਭਾਵੈ. ਸੋ ਕਰੇ; ਦਰਿ. ਫੇਰੁ ਨ ਪਾਵੈ ਕੋਇ ॥

jo har jan bhaavai. so kare; dar. fer na paavai koe |

Punjabi

ਵਾਹਿਗੁਰੂ ਉਹ ਕੁਝ ਕਰਦਾ ਹੈ ਜੋ ਕੁਝ ਉਸ ਦਾ ਸਾਧੂ ਚਾਹੁੰਦਾ ਹੈ। ਉਸ ਦੀ ਕੋਈ ਬੇਨਤੀ ਭੀ ਰੱਬ ਦੇ ਦਰਬਾਰ ਤੋਂ ਅਪ੍ਰਵਾਨ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

As the servant of the Lord wills, so does the Lord act. At the Lord's Door, none of his requests are denied.

Dr. Sant Singh Khalsa (Shabad OS, CC BY-SA)
Ang 42 · Line 27

ਨਾਨਕ. ਰਤਾ ਰੰਗਿ ਹਰਿ; ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥

naanak. rataa rang har; sabh jag meh chaanan hoe |4|1|71|

Punjabi

ਵਾਹਿਗੁਰੂ ਜਿਸ ਦੀ ਰੋਸ਼ਨੀ ਸਮੂਹ ਆਲਮ ਅੰਦਰ ਪਰਵਿਰਤ ਹੋ ਰਹੀ ਹੈ, ਨਾਨਕ ਉਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Nanak is attuned to the Love of the Lord, whose Light pervades the entire Universe. ||4||1||71||

Dr. Sant Singh Khalsa (Shabad OS, CC BY-SA)
Ang 42 · Line 28

ਸਿਰੀਰਾਗੁ ਮਹਲਾ ੫ ॥

sireeraag mahalaa 5 |

Punjabi

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, Fifth Mehl:

Dr. Sant Singh Khalsa (Shabad OS, CC BY-SA)
Ang 42 · Line 29

ਮਨਿ ਬਿਲਾਸੁ ਬਹੁ ਰੰਗੁ ਘਣਾ; ਦ੍ਰਿਸਟਿ ਭੂਲਿ ਖੁਸੀਆ ॥

man bilaas bahu rang ghanaa; drisatt bhool khuseea |

Punjabi

ਆਦਮੀ ਦਾ ਚਿੱਤ ਦਿਲ-ਬਹਿਲਾਵਿਆਂ ਡੂੰਘੇ ਤੇ ਅਨੇਕਾਂ ਅਨੰਦ ਮਾਨਣ ਅਤੇ ਅੱਖਾਂ ਦੇ ਦ੍ਰਿਸ਼ਾਂ ਦੇ ਰਸਾਂ ਅੰਦਰ ਭੁਲਿਆ ਹੋਇਆ ਹੈ।

Bhai Manmohan Singh (Shabad OS, CC BY-SA)

English

With the mind caught up in playful pleasures, involved in all sorts of amusements and sights that stagger the eyes, people are led astray.

Dr. Sant Singh Khalsa (Shabad OS, CC BY-SA)
Ang 42 · Line 30

ਛਤ੍ਰਧਾਰ ਬਾਦਿਸਾਹੀਆ; ਵਿਚਿ ਸਹਸੇ ਪਰੀਆ ॥੧॥

chhatradhaar baadisaaheea; vich sahase pareea |1|

Punjabi

ਛੱਤਰ ਧਾਰਨ ਕਰਨ ਵਾਲੇ ਪਾਤਸ਼ਾਹ ਵੀ iਫ਼ਕਰ-ਚਿੰਤਾ ਅੰਦਰ ਗ੍ਰਸੇ ਹੋਏ ਹਨ।

Bhai Manmohan Singh (Shabad OS, CC BY-SA)

English

The emperors sitting on their thrones are consumed by anxiety. ||1||

Dr. Sant Singh Khalsa (Shabad OS, CC BY-SA)
Ang 42 · Line 31

ਭਾਈ ਰੇ; ਸੁਖੁ ਸਾਧਸੰਗਿ ਪਾਇਆ ॥

bhaaee re; sukh saadhasang paaeaa |

Punjabi

ਹੇ ਵੀਰ! ਮੈਨੂੰ ਸਤਿਸੰਗਤ ਅੰਦਰ ਆਰਾਮ ਮਿਲਿਆ ਹੈ।

Bhai Manmohan Singh (Shabad OS, CC BY-SA)

English

O Siblings of Destiny, peace is found in the Saadh Sangat, the Company of the Holy.

Dr. Sant Singh Khalsa (Shabad OS, CC BY-SA)
Ang 42 · Line 32

ਲਿਖਿਆ ਲੇਖੁ. ਤਿਨਿ ਪੁਰਖਿ ਬਿਧਾਤੈ; ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥

likhiaa lekh. tin purakh bidhaatai; dukh sahasaa mitt geaa |1| rahaau |

Punjabi

ਕਿਸਮਤ ਦੇ ਲਿਖਾਰੀ ਉਸ ਸੁਆਮੀ ਨੇ ਐਸੀ ਲਿਖਤਾਕਾਰ ਲਿਖ ਦਿਤੀ ਤੇ ਮੇਰੀ ਤਕਲੀਫ ਤੇ iਫ਼ਕਰ ਚਿੰਤਾ ਰਫ਼ਾ ਹੋ ਗਏ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

If the Supreme Lord, the Architect of Destiny, writes such an order, then anguish and anxiety are erased. ||1||Pause||

Dr. Sant Singh Khalsa (Shabad OS, CC BY-SA)
Ang 42 · Line 33

ਜੇਤੇ ਥਾਨ ਥਨੰਤਰਾ; ਤੇਤੇ ਭਵਿ ਆਇਆ ॥

jete thaan thanantaraa; tete bhav aaeaa |

Punjabi

ਮੈਂ ਐਨੀਆਂ ਥਾਵਾਂ ਅੰਦਰ ਚੱਕਰ ਕੱਟ ਆਇਆ ਹਾਂ, ਜਿੰਨੀਆਂ ਕੁ ਹਨ।

Bhai Manmohan Singh (Shabad OS, CC BY-SA)

English

There are so many places-I have wandered through them all.

Dr. Sant Singh Khalsa (Shabad OS, CC BY-SA)
Ang 42 · Line 34

ਧਨ ਪਾਤੀ ਵਡ ਭੂਮੀਆ; ਮੇਰੀ ਮੇਰੀ ਕਰਿ ਪਰਿਆ ॥੨॥

dhan paatee vadd bhoomeea; meree meree kar pariaa |2|

Punjabi

ਦੌਲਤ ਦੇ ਮਾਲਕ ਤੇ ਭਾਰੇ ਜ਼ਿਮੀਦਾਰ ਇਹ ਮੇਰੀ ਹੈ, ਇਹ ਮੇਰੀ ਹੈ ਪੁਕਾਰਦੇ ਹੋਏ ਢਹਿ ਪਏ (ਬਿਨਸ ਗਏ) ਹਨ।

Bhai Manmohan Singh (Shabad OS, CC BY-SA)

English

The masters of wealth and the great land-lords have fallen, crying out, "This is mine! This is mine!" ||2||

Dr. Sant Singh Khalsa (Shabad OS, CC BY-SA)
Ang 42 · Line 35

ਹੁਕਮੁ ਚਲਾਏ. ਨਿਸੰਗ ਹੋਇ; ਵਰਤੈ ਅਫਰਿਆ ॥

hukam chalaae. nisang hoe; varatai afariaa |

Punjabi

ਉਹ ਨਿਧੜਕ ਹੋ ਫੁਰਮਾਨ ਜਾਰੀ ਕਰਦੇ ਹਨ ਅਤੇ ਹੰਕਾਰੀ ਹੋ ਕਾਰ-ਵਿਹਾਰ ਕਰਦੇ ਹਨ।

Bhai Manmohan Singh (Shabad OS, CC BY-SA)

English

They issue their commands fearlessly, and act in pride.

Dr. Sant Singh Khalsa (Shabad OS, CC BY-SA)
Ang 42 · Line 36

ਸਭੁ ਕੋ ਵਸਗਤਿ ਕਰਿ ਲਇਓਨੁ; ਬਿਨੁ ਨਾਵੈ. ਖਾਕੁ ਰਲਿਆ ॥੩॥

sabh ko vasagat kar leon; bin naavai. khaak raliaa |3|

Punjabi

ਉਸ ਨੇ ਸਾਰੇ ਕਾਬੂ ਕਰ ਲਏ ਹਨ, ਪ੍ਰੰਤੂ ਸਾਈਂ ਦੇ ਨਾਮ ਬਗੈਰ ਉਹ ਮਿੱਟੀ ਵਿੱਚ ਮਿਲ ਜਾਂਦੇ ਹਨ।

Bhai Manmohan Singh (Shabad OS, CC BY-SA)

English

They subdue all under their command, but without the Name, they are reduced to dust. ||3||

Dr. Sant Singh Khalsa (Shabad OS, CC BY-SA)
Ang 42 · Line 37

ਕੋਟਿ ਤੇਤੀਸ ਸੇਵਕਾ; ਸਿਧ ਸਾਧਿਕ ਦਰਿ ਖਰਿਆ ॥

kott tetees sevakaa; sidh saadhik dar khariaa |

Punjabi

ਪਾਤਿਸ਼ਾਹ, ਜਿਨ੍ਹਾਂ ਦੇ ਬੂਹੇ ਉਤੇ ਤੇਤੀ ਕ੍ਰੋੜ ਦੇਵਤੇ, ਕਰਮਚਾਰੀ ਬੰਦੇ ਅਤੇ ਅਭਿਆਸੀ ਨੌਕਰ ਵਜੋ ਖੜੇ ਸਨ,

Bhai Manmohan Singh (Shabad OS, CC BY-SA)

English

Even those who are served by the 33 million angelic beings, at whose door the Siddhas and the Saadhus stand,

Dr. Sant Singh Khalsa (Shabad OS, CC BY-SA)
Ang 42 · Line 38

ਗਿਰੰਬਾਰੀ ਵਡ ਸਾਹਬੀ; ਸਭੁ ਨਾਨਕ. ਸੁਪਨੁ ਥੀਆ ॥੪॥੨॥੭੨॥

giranbaaree vadd saahabee; sabh naanak. supan theea |4|2|72|

Punjabi

ਅਤੇ ਜੋ ਪਹਾੜਾਂ ਸਮੁੰਦਰਾਂ ਤੇ ਭਾਰੀਆਂ ਬਾਦਸ਼ਾਹੀਆਂ ਤੇ ਰਾਜ ਕਰਦੇ ਸਨ, ਹੈ ਨਾਨਕ! ਸਾਰੇ ਹੀ ਨਿਰਾ ਸੁਪਨਾ ਹੋ ਗਏ ਹਨ।

Bhai Manmohan Singh (Shabad OS, CC BY-SA)

English

who live in wondrous affluence and rule over mountains, oceans and vast dominions-O Nanak, in the end, all this vanishes like a dream! ||4||2||72||

Dr. Sant Singh Khalsa (Shabad OS, CC BY-SA)