Ang 43
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਭਲਕੇ ਉਠਿ ਪਪੋਲੀਐ; ਵਿਣੁ ਬੁਝੇ. ਮੁਗਧ ਅਜਾਣਿ ॥
bhalake utth papoleeai; vin bujhe. mugadh ajaan |
Punjabi
ਹਰ ਰੋਜ਼ ਉਠਕੇ ਇਨਸਾਨ ਆਪਣੀ ਦੇਹਿ ਨੂੰ ਪਾਲਦਾ-ਪੋਸਦਾ ਹੈ ਪ੍ਰੰਤੂ ਸਾਹਿਬ ਨੂੰ ਸਮਝਣ ਦੇ ਬਾਝੋਂ ਉਹ ਬੁਧੂ ਤੇ ਬੇ-ਸਮਝ ਹੈ।
English
Arising each day, you cherish your body, but you are idiotic, ignorant and without understanding.
ਸੋ ਪ੍ਰਭੁ. ਚਿਤਿ ਨ ਆਇਓ; ਛੁਟੈਗੀ ਬੇਬਾਣਿ ॥
so prabh. chit na aaeo; chhuttaigee bebaan |
Punjabi
ਉਹ ਸਾਹਿਬ ਨੂੰ ਉਹ ਚੇਤੇ ਨਹੀਂ ਕਰਦਾ, (ਉਸ ਦੀ ਦੇਹਿ) ਉਜਾੜ ਵਿੱਚ ਛੱਡ ਦਿੱਤੀ ਜਾਏਗੀ।
English
You are not conscious of God, and your body shall be cast into the wilderness.
ਸਤਿਗੁਰ ਸੇਤੀ ਚਿਤੁ ਲਾਇ; ਸਦਾ ਸਦਾ ਰੰਗੁ ਮਾਣਿ ॥੧॥
satigur setee chit laae; sadaa sadaa rang maan |1|
Punjabi
ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ ਅਤੇ ਸਦੀਵ ਤੇ ਹਮੇਸ਼ਾਂ ਲਈ ਅਨੰਦ ਲੁੱਟ।
English
Focus your consciousness on the True Guru; you shall enjoy bliss forever and ever. ||1||
ਪ੍ਰਾਣੀ; ਤੂੰ ਆਇਆ ਲਾਹਾ ਲੈਣਿ ॥
praanee; toon aaeaa laahaa lain |
Punjabi
ਹੈ ਫ਼ਾਨੀ ਬੰਦੇ! ਨੂੰ ਨਫ਼ਾ ਕਮਾਉਣ ਲਈ ਆਹਿਆ ਸੈਂ।
English
O mortal, you came here to earn a profit.
ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥
lagaa kit kufakarre; sabh mukadee chalee rain |1| rahaau |
Punjabi
ਤੂੰ ਕਿਹੜੇ ਫ਼ਜ਼ੂਲ ਕੰਮ ਨਾਲ ਰੁਝਿਆ ਹੈਂ? ਤੇਰੀ ਸਾਰੀ ਜੀਵਨ-ਰਾਤ੍ਰੀ ਖਤਮ ਹੁੰਦੀ ਜਾ ਰਹੀ ਹੈ। ਠਹਿਰਾਉ।
English
What useless activities are you attached to? Your life-night is coming to its end. ||1||Pause||
ਕੁਦਮ ਕਰੇ. ਪਸੁ ਪੰਖੀਆ; ਦਿਸੈ ਨਾਹੀ. ਕਾਲੁ ॥
kudam kare. pas pankheea; disai naahee. kaal |
Punjabi
ਡੰਗਰ ਤੇ ਪੰਛੀ ਕੁੱਦਦੇ-ਟੱਪਦੇ ਹਨ ਅਤੇ ਮੌਤ ਨੂੰ ਨਹੀਂ ਵੇਖਦੇ।
English
The animals and the birds frolic and play-they do not see death.
ਓਤੈ ਸਾਥਿ ਮਨੁਖੁ ਹੈ; ਫਾਥਾ. ਮਾਇਆ ਜਾਲਿ ॥
otai saath manukh hai; faathaa. maaeaa jaal |
Punjabi
ਉਨ੍ਹਾਂ ਦੇ ਨਾਲ ਦਾ (ਵਰਗਾ) ਹੀ ਮਾਣਸ ਜੋ ਮੋਹਨੀ ਦੇ ਫੰਧੇ ਵਿੱਚ ਫਸਿਆ ਹੋਇਆ ਹੈ।
English
Mankind is also with them, trapped in the net of Maya.
ਮੁਕਤੇ ਸੇਈ ਭਾਲੀਅਹਿ; ਜਿ ਸਚਾ ਨਾਮੁ ਸਮਾਲਿ ॥੨॥
mukate seee bhaaleeeh; ji sachaa naam samaal |2|
Punjabi
ਜਿਹੜੇ ਸਚੇ ਨਾਮ ਦਾ ਅਰਾਧਨ ਕਰਦੇ ਹਨ, ਉਹ ਹੀ ਬੰਦਖਲਾਸ ਸਮਝੇ ਜਾਂਦੇ ਹਨ।
English
Those who always remember the Naam, the Name of the Lord, are considered to be liberated. ||2||
ਜੋ ਘਰੁ ਛਡਿ ਗਵਾਵਣਾ; ਸੋ ਲਗਾ ਮਨ ਮਾਹਿ ॥
jo ghar chhadd gavaavanaa; so lagaa man maeh |
Punjabi
ਉਹ ਗ੍ਰਹਿ ਜਿਸ ਨੂੰ ਤਿਆਗ ਕੇ ਖਾਲੀ ਕਰ ਦੇਣਾ ਹੈ, ਉਹ ਮਨ ਨਾਲ ਜੁੜਿਆ ਹੋਇਆ ਹੈ।
English
That dwelling which you will have to abandon and vacate-you are attached to it in your mind.
ਜਿਥੈ ਜਾਇ ਤੁਧੁ ਵਰਤਣਾ; ਤਿਸ ਕੀ ਚਿੰਤਾ ਨਾਹਿ ॥
jithai jaae tudh varatanaa; tis kee chintaa naeh |
Punjabi
ਤੈਨੂੰ ਉਸ ਦਾ ਕੋਈ iਫ਼ਕਰ ਨਹੀਂ ਜਿਥੇ ਜਾਂ ਕੇ ਤੂੰ ਰਹਿਣਾ ਹੈ।
English
And that place where you must go to dwell-you have no regard for it at all.
ਫਾਥੇ ਸੇਈ ਨਿਕਲੇ; ਜਿ ਗੁਰ ਕੀ ਪੈਰੀ ਪਾਹਿ ॥੩॥
faathe seee nikale; ji gur kee pairee paeh |3|
Punjabi
ਜਿਹੜੇ ਗੁਰਾਂ ਦੇ ਚਰਨੀ ਪੈਦੇ ਹਨ, ਉਹ ਫਾਹੀਂ ਤੋਂ ਖਲਾਸੀ ਪਾ ਜਾਂਦੇ ਹਨ।
English
Those who fall at the Feet of the Guru are released from this bondage. ||3||
ਕੋਈ. ਰਖਿ ਨ ਸਕਈ; ਦੂਜਾ. ਕੋ ਨ ਦਿਖਾਇ ॥
koee. rakh na sakee; doojaa. ko na dikhaae |
Punjabi
ਗੁਰਾਂ ਦੇ ਬਾਝੋਂ ਕੋਈ ਬਚਾਅ ਨਹੀਂ ਸਕਦਾ। ਮੈਨੂੰ ਹੋਰ ਕੋਈ ਨਹੀਂ ਦਿਸਦਾ।
English
No one else can save you-don't look for anyone else.
ਚਾਰੇ ਕੁੰਡਾ ਭਾਲਿ ਕੈ; ਆਇ ਪਇਆ ਸਰਣਾਇ ॥
chaare kunddaa bhaal kai; aae peaa saranaae |
Punjabi
ਮੈਂ ਚਾਰੇ ਪਾਸੇ ਖੋਜ-ਭਾਲ ਕਰ ਕੇ ਗੁਰਾਂ ਦੀ ਪਨਾਹ ਵਿੱਚ ਆ ਗਿਆ ਹਾਂ।
English
I have searched in all four directions; I have come to find His Sanctuary.
ਨਾਨਕ. ਸਚੈ ਪਾਤਿਸਾਹਿ; ਡੁਬਦਾ ਲਇਆ ਕਢਾਇ ॥੪॥੩॥੭੩॥
naanak. sachai paatisaeh; ddubadaa leaa kadtaae |4|3|73|
Punjabi
ਮੈਂ ਡੁਬ ਰਿਹਾ ਸਾਂ, (ਪਰ ਗੁਰੂ), ਸੱਚੇ ਪਾਤਸ਼ਾਹ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ, ਹੈ ਨਾਨਕ!
English
O Nanak, the True King has pulled me out and saved me from drowning! ||4||3||73||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਘੜੀ ਮੁਹਤ ਕਾ ਪਾਹੁਣਾ; ਕਾਜ ਸਵਾਰਣਹਾਰੁ ॥
gharree muhat kaa paahunaa; kaaj savaaranahaar |
Punjabi
ਆਪਣੇ ਕਾਰਜ ਰਾਸ ਕਰਨ ਲਈ ਆਦਮੀ ਇਸ ਸੰਸਾਰ ਅੰਦਰ ਇਕ ਛਿਨ ਪਲ ਲਈ ਪ੍ਰਾਹੁਣਾ ਹੈ।
English
For a brief moment, man is a guest of the Lord; he tries to resolve his affairs.
ਮਾਇਆ ਕਾਮਿ ਵਿਆਪਿਆ; ਸਮਝੈ ਨਾਹੀ. ਗਾਵਾਰੁ ॥
maaeaa kaam viaapiaa; samajhai naahee. gaavaar |
Punjabi
ਪਰ ਬੇਸਮਝ-ਬੰਦਾ ਸਮਝਦਾ ਨਹੀਂ ਅਤੇ ਧਨ ਦੌਲਤ ਤੇ ਵਿਸ਼ੇ-ਵਿਕਾਰ ਅੰਦਰ ਖਚਤ ਹੈ।
English
Engrossed in Maya and sexual desire, the fool does not understand.
ਉਠਿ ਚਲਿਆ ਪਛੁਤਾਇਆ; ਪਰਿਆ ਵਸਿ ਜੰਦਾਰ ॥੧॥
autth chaliaa pachhutaaeaa; pariaa vas jandaar |1|
Punjabi
ਉਹ ਉਠ ਕੇ (ਸੰਸਾਰ ਤੋਂ)ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਦੇ ਕਾਬੂ ਵਿੱਚ ਪੈ ਜਾਂਦਾ ਹੈ।
English
He arises and departs with regret, and falls into the clutches of the Messenger of Death. ||1||
ਅੰਧੇ; ਤੂੰ ਬੈਠਾ ਕੰਧੀ ਪਾਹਿ ॥
andhe; toon baitthaa kandhee paeh |
Punjabi
ਹੈ ਅੰਨ੍ਹੇ (ਮਨੁੱਖ)! ਤੂੰ ਦਰਿਆ ਦੇ ਢਹਿੰਦੇ ਹੋਏ ਕੰਢੇ ਦੇ ਨੇੜੇ ਬੈਠਾ ਹੋਇਆ ਹੈ।
English
You are sitting on the collapsing riverbank-are you blind?
ਜੇ ਹੋਵੀ ਪੂਰਬਿ ਲਿਖਿਆ; ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥
je hovee poorab likhiaa; taa gur kaa bachan kamaeh |1| rahaau |
Punjabi
ਜੇਕਰ ਧੁਰੋਂ ਤੇਰੇ ਲਈ ਐਸੀ ਲਿਖਤਾਕਾਰ ਹੈ, ਤਦ ਤੂੰ ਗੁਰਾਂ ਦੇ ਫੁਰਮਾਨ ਦੀ ਪਾਲਣਾ ਕਰ।
English
If you are so pre-destined, then act according to the Guru's Teachings. ||1||Pause||
ਹਰੀ ਨਾਹੀ. ਨਹ ਡਡੁਰੀ; ਪਕੀ ਵਢਣਹਾਰ ॥
haree naahee. neh ddadduree; pakee vadtanahaar |
Punjabi
(ਜੀਵਨ ਦੀ ਖੇਤੀ) ਵੱਢਣ ਵਾਲਾ ਨਾਂ ਕੱਚੀ ਵੇਖਦਾ ਹੈ ਤੇ ਨਾਂ ਅੱਧ-ਪੱਕੀ ਜਾਂ ਪੱਕੀ।
English
The Reaper does not look upon any as unripe, half-ripe or fully ripe.
ਲੈ ਲੈ ਦਾਤ ਪਹੁਤਿਆ; ਲਾਵੇ ਕਰਿ ਤਈਆਰੁ ॥
lai lai daat pahutiaa; laave kar teeaar |
Punjabi
ਤਿਆਰੀ ਕਰਕੇ, ਆਪਣੀਆਂ ਦਾਤ੍ਰੀਆਂ ਫੜ ਕੇ ਤੇ ਲੈ ਕੇ ਵਾਢੇ ਪੁੰਜ ਜਾਂਦੇ ਹਨ।
English
Picking up and wielding their sickles, the harvesters arrive.
ਜਾ ਹੋਆ ਹੁਕਮੁ ਕਿਰਸਾਣ ਦਾ; ਤਾ ਲੁਣਿ ਮਿਣਿਆ ਖੇਤਾਰੁ ॥੨॥
jaa hoaa hukam kirasaan daa; taa lun miniaa khetaar |2|
Punjabi
ਜਦ ਜ਼ਿਮੀਦਾਰ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ, ਤਦ ਖੇਤੀ ਦੀ ਫ਼ਸਲ ਵੱਢੀ ਤੇ ਮਾਪ ਲਈ ਜਾਂਦੀ ਹੈ।
English
When the landlord gives the order, they cut and measure the crop. ||2||
ਪਹਿਲਾ ਪਹਰੁ. ਧੰਧੈ ਗਇਆ; ਦੂਜੈ ਭਰਿ ਸੋਇਆ ॥
pahilaa pehar. dhandhai geaa; doojai bhar soeaa |
Punjabi
ਜੀਵਨ-ਰਾਤ੍ਰੀ ਦਾ ਪਹਿਲਾ ਹਿੱਸਾ ਫ਼ਜ਼ੂਲ ਵਿਹਾਰਾਂ ਵਿੱਚ ਬੀਤ ਜਾਂਦਾ ਹੈ ਅਤੇ ਦੂਸਰੇ ਅੰਦਰ (ਪ੍ਰਾਣੀ) ਰੱਜ ਕੇ ਸੌਦਾਂ ਹੈ!
English
The first watch of the night passes away in worthless affairs, and the second passes in deep sleep.
ਤੀਜੈ ਝਾਖ ਝਖਾਇਆ; ਚਉਥੈ ਭੋਰੁ ਭਇਆ ॥
teejai jhaakh jhakhaaeaa; chauthai bhor bheaa |
Punjabi
ਤੀਜੇ ਅੰਦਰ ਉਹ ਬੇਹੁੰਦਾ ਬਕਵਾਸ ਕਰਦਾ ਹੈ ਅਤੇ ਚੋਥੇ ਅੰਦਰ ਮੌਤ ਦਾ ਦਿਨ ਚੜ੍ਹ ਜਾਂਦਾ ਹੈ।
English
In the third, they babble nonsense, and when the fourth watch comes, the day of death has arrived.
ਕਦ ਹੀ ਚਿਤਿ. ਨ ਆਇਓ; ਜਿਨਿ ਜੀਉ ਪਿੰਡੁ ਦੀਆ ॥੩॥
kad hee chit. na aaeo; jin jeeo pindd deea |3|
Punjabi
ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ ਕਦੇ ਭੀ ਉਸ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ।
English
The thought of the One who bestows body and soul never enters the mind. ||3||
ਸਾਧਸੰਗਤਿ ਕਉ ਵਾਰਿਆ; ਜੀਉ ਕੀਆ ਕੁਰਬਾਣੁ ॥
saadhasangat kau vaariaa; jeeo keea kurabaan |
Punjabi
ਸਚਿਆਰਾ ਦੀ ਸੰਗਤ ਉਤੋਂ ਮੈਂ ਸਦਕੇ ਜਾਂਦਾ ਹਾਂ ਅਤੇ ਆਪਣੀ ਜਿੰਦ-ਜਾਨ ਬਲੀਦਾਨ ਕਰਦਾ ਹਾਂ।
English
I am devoted to the Saadh Sangat, the Company of the Holy; I sacrifice my soul to them.
ਜਿਸ ਤੇ ਸੋਝੀ ਮਨਿ ਪਈ; ਮਿਲਿਆ ਪੁਰਖੁ ਸੁਜਾਣੁ ॥
jis te sojhee man pee; miliaa purakh sujaan |
Punjabi
ਜਿਸ ਦੇ ਰਾਹੀਂ ਮੇਰੇਂ ਚਿੱਤ ਅੰਦਰ ਸਮਝ ਆ ਗਈ ਹੈ ਅਤੇ ਮੈਂ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
English
Through them, understanding has entered my mind, and I have met the All-knowing Lord God.
ਨਾਨਕ. ਡਿਠਾ ਸਦਾ ਨਾਲਿ; ਹਰਿ ਅੰਤਰਜਾਮੀ ਜਾਣੁ ॥੪॥੪॥੭੪॥
naanak. dditthaa sadaa naal; har antarajaamee jaan |4|4|74|
Punjabi
ਨਾਨਕ ਦਿਲਾਂ ਦੀਆਂ ਜਾਨਣਹਾਰ, ਸਿਆਣੇ ਸੁਆਮੀ ਨੂੰ ਹਮੇਸ਼ਾਂ ਹੀ ਆਪਣੇ ਸਾਥ ਦੇਖਦਾ ਹੈ।
English
Nanak sees the Lord always with him-the Lord, the Inner-knower, the Searcher of hearts. ||4||4||74||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਸਭੇ ਗਲਾ ਵਿਸਰਨੁ; ਇਕੋ. ਵਿਸਰਿ ਨ ਜਾਉ ॥
sabhe galaa visaran; iko. visar na jaau |
Punjabi
ਮੈਂ ਹਰ ਗੱਲ ਭੁਲ ਜਾਵਾਂ, ਪ੍ਰੰਤੂ ਇਕ ਸਾਹਿਬ ਨੂੰ ਨਾਂ ਭੁੱਲਾਂ।
English
Let me forget everything, but let me not forget the One Lord.
ਧੰਧਾ ਸਭੁ ਜਲਾਇ ਕੈ; ਗੁਰਿ. ਨਾਮੁ ਦੀਆ ਸਚੁ ਸੁਆਉ ॥
dhandhaa sabh jalaae kai; gur. naam deea sach suaau |
Punjabi
ਸਮੂਹ ਸੰਸਾਰੀ ਕਾਰ ਵਿਹਾਰ ਸਾੜ (ਛਡ) ਕੇ, ਗੁਰਾਂ ਨੇ ਜਿੰਦਗੀ ਦਾ ਸੱਚਾ-ਮਨੋਰਥ, ਵਾਹਿਗੁਰੂ ਦਾ ਨਾਮ ਦਿੱਤਾ ਹੈ।
English
All my evil pursuits have been burnt away; the Guru has blessed me with the Naam, the true object of life.
ਆਸਾ ਸਭੇ ਲਾਹਿ ਕੈ; ਇਕਾ ਆਸ ਕਮਾਉ ॥
aasaa sabhe laeh kai; ikaa aas kamaau |
Punjabi
ਸਾਰੀਆਂ ਉਮੀਦਾਂ ਛੱਡਕੇ, ਕੇਵਲ ਇਕੋ (ਹਰੀ ਦੀ) ਉਮੀਦ ਉਤੇ ਭਰੋਸਾ ਰੱਖ।
English
Give up all other hopes, and rely on the One Hope.
ਜਿਨੀ ਸਤਿਗੁਰੁ ਸੇਵਿਆ; ਤਿਨ ਅਗੈ ਮਿਲਿਆ ਥਾਉ ॥੧॥
jinee satigur seviaa; tin agai miliaa thaau |1|
Punjabi
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਅਗਲੇ ਜਹਾਨ ਵਿੱਚ ਜਗ੍ਹਾ ਪਰਾਪਤ ਹੋ ਜਾਂਦੀ ਹੈ।
English
Those who serve the True Guru receive a place in the world hereafter. ||1||
ਮਨ ਮੇਰੇ; ਕਰਤੇ ਨੋ ਸਾਲਾਹਿ ॥
man mere; karate no saalaeh |
Punjabi
ਹੈ ਮੇਰੇ ਮਨ! ਤੂੰ ਸਿਰਜਣਹਾਰ ਦੀ ਸ਼ਲਾਘਾ ਕਰ।
English
O my mind, praise the Creator.
ਸਭੇ ਛਡਿ ਸਿਆਣਪਾ; ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥
sabhe chhadd siaanapaa; gur kee pairee paeh |1| rahaau |
Punjabi
ਆਪਣੀਆਂ ਸਾਰੀਆਂ ਚਤਰਾਈਆਂ ਤਿਆਗ ਦੇ ਅਤੇ ਗੁਰਾਂ ਦੀ ਚਰਨੀ ਢਹਿ ਪਉ। ਠਹਿਰਾਉ।
English
Give up all your clever tricks, and fall at the Feet of the Guru. ||1||Pause||
ਦੁਖ ਭੁਖ. ਨਹ ਵਿਆਪਈ; ਜੇ ਸੁਖਦਾਤਾ ਮਨਿ ਹੋਇ ॥
dukh bhukh. neh viaapee; je sukhadaataa man hoe |
Punjabi
ਦਰਦ ਤੇ ਭੁੱਖ ਤੈਨੂੰ ਦੁਖਾਂਤ੍ਰ ਨਹੀਂ ਕਰਨਗੇ, ਜੇਕਰ ਆਰਾਮ ਦੇਣਹਾਰ ਵਾਹਿਗੁਰੂ ਤੇਰੇ ਚਿੱਤ ਵਿੱਚ ਹੋਵੇ।
English
Pain and hunger shall not oppress you, if the Giver of Peace comes into your mind.
ਕਿਤ ਹੀ ਕੰਮਿ. ਨ ਛਿਜੀਐ; ਜਾ ਹਿਰਦੈ ਸਚਾ ਸੋਇ ॥
kit hee kam. na chhijeeai; jaa hiradai sachaa soe |
Punjabi
ਜੇਕਰ ਉਹ ਸੱਚਾ ਸੁਆਮੀ ਇਨਸਾਨ ਦੇ ਅੰਤਰ-ਆਤਮੇ ਵੱਸ ਜਾਵੇ ਤਾਂ ਉਹ ਆਪਣੇ ਕਿਸੇ ਕਾਰਜ ਵਿੱਚ ਭੀ ਨਾਂ-ਕਾਮਯਾਬ ਨਹੀਂ ਹੁੰਦਾ।
English
No undertaking shall fail, when the True Lord is always in your heart.
ਜਿਸੁ ਤੂੰ ਰਖਹਿ ਹਥ ਦੇ; ਤਿਸੁ. ਮਾਰਿ ਨ ਸਕੈ ਕੋਇ ॥
jis toon rakheh hath de; tis. maar na sakai koe |
Punjabi
ਜਿਸ ਨੂੰ ਹੈ ਸਾਹਿਬ! ਤੂੰ ਆਪਣਾ ਹੱਥ ਦੇ ਕੇ ਬਚਾਉਂਦਾ ਹੈ, ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।
English
No one can kill that one unto whom You, Lord, give Your Hand and protect.
ਸੁਖਦਾਤਾ ਗੁਰੁ ਸੇਵੀਐ; ਸਭਿ ਅਵਗਣ ਕਢੈ ਧੋਇ ॥੨॥
sukhadaataa gur seveeai; sabh avagan kadtai dhoe |2|
Punjabi
ਆਰਾਮ ਬਖ਼ਸ਼ਣਹਾਰ ਗੁਰਾਂ ਦੀ ਟਹਿਲ ਕਮਾ ਅਤੇ ਉਹ ਤੇਰੇ ਸਮੂਹ ਪਾਪ ਧੋ ਕੇ ਬਾਹਰ ਕੱਢ ਦੇਣਗੇ!
English
Serve the Guru, the Giver of Peace; He shall remove and wash off all your faults. ||2||
ਸੇਵਾ ਮੰਗੈ ਸੇਵਕੋ; ਲਾਈਆਂ ਅਪੁਨੀ ਸੇਵ ॥
sevaa mangai sevako; laaeean apunee sev |
Punjabi
ਤੇਰਾ ਟਹਿਲੂਆਂ ਉਨ੍ਹਾਂ ਦੀ ਖਿਦਮਤ ਦੀ ਯਾਚਨਾ ਕਰਦਾ ਹੈ, ਜਿਨ੍ਹਾ ਨੂੰ ਤੂੰ ਹੇ ਸੁਆਮੀ! ਆਪਣੀ ਟਹਿਲ ਅੰਦਰ ਜੋੜਿਆ ਹੈ।
English
Your servant begs to serve those who are enjoined to Your service.