Ekam
Guru Granth Sahib

Ang 1059

Ang 1059 · Line 1

ਗੁਰਮੁਖਿ ਹੋਵੈ. ਸੁ ਸੋਝੀ ਪਾਏ ॥

guramukh hovai. su sojhee paae |

Punjabi

ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਸ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ,

Bhai Manmohan Singh (Shabad OS, CC BY-SA)

English

One who becomes Gurmukh understands.

Dr. Sant Singh Khalsa (Shabad OS, CC BY-SA)
Ang 1059 · Line 2

ਹਉਮੈ ਮਾਇਆ ਭਰਮੁ ਗਵਾਏ ॥

haumai maaeaa bharam gavaae |

Punjabi

ਅਤੇ ਉਹ ਹੰਕਾਰ, ਧਨ-ਦੌਲਤ ਦੀ ਖ਼ਾਹਿਸ਼ ਅਤੇ ਸੰਸੇ ਤੋਂ ਖ਼ਲਾਸੀ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

He rids himself of egotism, Maya and doubt.

Dr. Sant Singh Khalsa (Shabad OS, CC BY-SA)
Ang 1059 · Line 3

ਗੁਰ ਕੀ ਪਉੜੀ ਊਤਮ ਊਚੀ; ਦਰਿ ਸਚੈ ਹਰਿ ਗੁਣ ਗਾਇਦਾ ॥੭॥

gur kee paurree aootam aoochee; dar sachai har gun gaaeidaa |7|

Punjabi

ਗੁਰਾਂ ਦੀ ਸ਼੍ਰੇਸ਼ਟ ਪਉੜੀ ਰਾਹੀਂ ਉਹ ਉੱਚਾ ਚੜ੍ਹ ਜਾਂਦਾ ਹੈ ਅਤੇ ਸੱਚੇ ਦਰਵਾਜ਼ੇ ਉੱਤੇ ਸੁਆਮੀ ਦੀ ਸਿਫ਼ਤ-ਸਾਲਾਹ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

He ascends the sublime, exalted ladder of the Guru, and he sings the Glorious Praises of the Lord at His True Door. ||7||

Dr. Sant Singh Khalsa (Shabad OS, CC BY-SA)
Ang 1059 · Line 4

ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥

guramukh sach sanjam karanee saar |

Punjabi

ਗੁਰੂ-ਅਨੁਸਾਰੀ ਸਦਾ ਸਵੈ-ਜਬਤ ਕਮਾਉਂਦਾ ਹੈ ਅਤੇ ਸ਼੍ਰੇਸ਼ਟ ਕਰਮ ਕਰਦਾ ਹੈ।

Bhai Manmohan Singh (Shabad OS, CC BY-SA)

English

The Gurmukh practices true self-control, and acts in excellence.

Dr. Sant Singh Khalsa (Shabad OS, CC BY-SA)
Ang 1059 · Line 5

ਗੁਰਮੁਖਿ ਪਾਏ ਮੋਖ ਦੁਆਰੁ ॥

guramukh paae mokh duaar |

Punjabi

ਗੁਰੂ-ਅਨੁਸਾਰੀ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Gurmukh obtains the gate of salvation.

Dr. Sant Singh Khalsa (Shabad OS, CC BY-SA)
Ang 1059 · Line 6

ਭਾਇ ਭਗਤਿ ਸਦਾ ਰੰਗਿ ਰਾਤਾ; ਆਪੁ ਗਵਾਇ ਸਮਾਇਦਾ ॥੮॥

bhaae bhagat sadaa rang raataa; aap gavaae samaaeidaa |8|

Punjabi

ਪਿਆਰੀ ਉਪਾਸ਼ਨਾ ਰਾਹੀਂ ਉਹ ਹਮੇਸ਼ਾਂ ਹੀ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਉਹ ਪ੍ਰਭੂ ਅੰਦਰ ਲੀਨ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

Through loving devotion, he remains forever imbued with the Lord's Love; eradicating self-conceit, he merges in the Lord. ||8||

Dr. Sant Singh Khalsa (Shabad OS, CC BY-SA)
Ang 1059 · Line 7

ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥

guramukh hovai man khoj sunaae |

Punjabi

ਗੁਰੂ-ਅਨੁਸਾਰੀ ਆਪਣੇ ਮਨ ਦੀ ਢੂੰਡ ਭਾਲ ਕਰਦਾ ਹੈ। ਜੋ ਕੁਛ ਉਹਉਥੇ ਦੇਖਦਾ ਹੈ ਉਸ ਨੂੰ ਵਰਨਣ ਕਰਦਾ ਹੈ।

Bhai Manmohan Singh (Shabad OS, CC BY-SA)

English

One who becomes Gurmukh examines his own mind, and instructs others.

Dr. Sant Singh Khalsa (Shabad OS, CC BY-SA)
Ang 1059 · Line 8

ਸਚੈ ਨਾਮਿ; ਸਦਾ ਲਿਵ ਲਾਏ ॥

sachai naam; sadaa liv laae |

Punjabi

ਉਹ ਹਮੇਸ਼ਾਂ ਹੀ ਸਤਿਨਾਮ ਨਾਲ ਪ੍ਰੀਤ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He is lovingly attuned to the True Name forever.

Dr. Sant Singh Khalsa (Shabad OS, CC BY-SA)
Ang 1059 · Line 9

ਜੋ ਤਿਸੁ ਭਾਵੈ. ਸੋਈ ਕਰਸੀ; ਜੋ ਸਚੇ ਮਨਿ ਭਾਇਦਾ ॥੯॥

jo tis bhaavai. soee karasee; jo sache man bhaaeidaa |9|

Punjabi

ਉਹ ਕੇਵਲ ਉਹ ਹੀ ਕਰਦਾ ਹੈ ਜਿਹੜਾ ਕਿ ਸੱਚੇ ਸੁਆਮੀ ਦੇ ਚਿੱਤ ਨੂੰ ਚੰਗਾ ਲਗਦਾ ਹੈ ਅਤੇ ਜੋ ਉਸ ਨੂੰ ਭਾਉਂਦਾ ਹੈ।

Bhai Manmohan Singh (Shabad OS, CC BY-SA)

English

They act in harmony with the Mind of the True Lord. ||9||

Dr. Sant Singh Khalsa (Shabad OS, CC BY-SA)
Ang 1059 · Line 10

ਜਾ ਤਿਸੁ ਭਾਵੈ; ਸਤਿਗੁਰੂ ਮਿਲਾਏ ॥

jaa tis bhaavai; satiguroo milaae |

Punjabi

ਜਦ ਉਸ ਨੂੰ ਇਸ ਤਰ੍ਹਾਂ ਚੰਗਾ ਲਗਦਾ ਹੈ, ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

As it pleases His Will, He unites us with the True Guru.

Dr. Sant Singh Khalsa (Shabad OS, CC BY-SA)
Ang 1059 · Line 11

ਜਾ ਤਿਸੁ ਭਾਵੈ; ਤਾ ਮੰਨਿ ਵਸਾਏ ॥

jaa tis bhaavai; taa man vasaae |

Punjabi

ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਆਪਦਾ ਨਾਮ ਬੰਦੇ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ।

Bhai Manmohan Singh (Shabad OS, CC BY-SA)

English

As it pleases His Will, He comes to dwell within the mind.

Dr. Sant Singh Khalsa (Shabad OS, CC BY-SA)
Ang 1059 · Line 12

ਆਪਣੈ ਭਾਣੈ ਸਦਾ ਰੰਗਿ ਰਾਤਾ; ਭਾਣੈ ਮੰਨਿ ਵਸਾਇਦਾ ॥੧੦॥

aapanai bhaanai sadaa rang raataa; bhaanai man vasaaeidaa |10|

Punjabi

ਆਪਣੀ ਰਜ਼ਾ ਦੁਆਰਾ, ਸਾਈਂ ਹਮੇਸ਼ਾਂ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਪ੍ਰਾਣੀ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ।

Bhai Manmohan Singh (Shabad OS, CC BY-SA)

English

As it pleases His Will, He imbues us with His Love; as it pleases His Will, He comes to dwell in the mind. ||10||

Dr. Sant Singh Khalsa (Shabad OS, CC BY-SA)
Ang 1059 · Line 13

ਮਨਹਠਿ ਕਰਮ ਕਰੇ. ਸੋ ਛੀਜੈ ॥

manahatth karam kare. so chheejai |

Punjabi

ਜੋ ਆਪਣੇ ਮਨ ਦੇ ਹੱਠ ਰਾਹੀਂ ਕੰਮ ਕਰਦਾ ਹੈ, ਉਹ ਬਰਬਾਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Those who act stubborn-mindedly are destroyed.

Dr. Sant Singh Khalsa (Shabad OS, CC BY-SA)
Ang 1059 · Line 14

ਬਹੁਤੇ ਭੇਖ ਕਰੇ; ਨਹੀ ਭੀਜੈ ॥

bahute bhekh kare; nahee bheejai |

Punjabi

ਘਨੇਰੇ ਧਾਰਮਕ ਲਿਬਾਸ ਪਹਿਨਣ ਦੁਆਰਾ, ਪ੍ਰਭੂ ਪ੍ਰਸੰਨ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Wearing all sorts of religious robes, they do not please the Lord.

Dr. Sant Singh Khalsa (Shabad OS, CC BY-SA)
Ang 1059 · Line 15

ਬਿਖਿਆ ਰਾਤੇ ਦੁਖੁ ਕਮਾਵਹਿ; ਦੁਖੇ ਦੁਖਿ ਸਮਾਇਦਾ ॥੧੧॥

bikhiaa raate dukh kamaaveh; dukhe dukh samaaeidaa |11|

Punjabi

ਪਾਪਾਂ ਨਾਲ ਰੰਗੀਜ ਪ੍ਰਾਣੀ, ਪੀੜ ਦੀ ਖੱਟੀ ਖੱਟਦਾ ਹੈ ਅਤੇ ਪਰਮ ਪੀੜ ਅੰਦਰ ਹੀ ਗ਼ਰਕ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Tinged by corruption, they earn only pain; they are immersed in pain. ||11||

Dr. Sant Singh Khalsa (Shabad OS, CC BY-SA)
Ang 1059 · Line 16

ਗੁਰਮੁਖਿ ਹੋਵੈ. ਸੁ ਸੁਖੁ ਕਮਾਏ ॥

guramukh hovai. su sukh kamaae |

Punjabi

ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਆਰਾਮ ਦੀ ਖੱਟੀ ਖੱਟਦਾ ਹੈ।

Bhai Manmohan Singh (Shabad OS, CC BY-SA)

English

One who becomes Gurmukh earns peace.

Dr. Sant Singh Khalsa (Shabad OS, CC BY-SA)
Ang 1059 · Line 17

ਮਰਣ ਜੀਵਣ ਕੀ ਸੋਝੀ ਪਾਏ ॥

maran jeevan kee sojhee paae |

Punjabi

ਉਹ ਮੌਤ ਅਤੇ ਪੈਦਾਇਸ਼ ਦੇ ਭੇਤ ਨੂੰ ਜਾਣ ਲੈਂਦਾ ਹੈ।

Bhai Manmohan Singh (Shabad OS, CC BY-SA)

English

He comes to understand death and birth.

Dr. Sant Singh Khalsa (Shabad OS, CC BY-SA)
Ang 1059 · Line 18

ਮਰਣੁ ਜੀਵਣੁ. ਜੋ ਸਮ ਕਰਿ ਜਾਣੈ; ਸੋ ਮੇਰੇ ਪ੍ਰਭ ਭਾਇਦਾ ॥੧੨॥

maran jeevan. jo sam kar jaanai; so mere prabh bhaaeidaa |12|

Punjabi

ਉਹ ਮੌਤ ਅਤੇ ਜਨਮ ਨੂੰ ਇਕ-ਸਮਾਨ ਜਾਣਦਾ ਹੈ; ਕੇਵਲ ਉਹ ਹੀ ਮੈਂਡੇ ਮਾਲਕ ਨੂੰ ਚੰਗਾ ਲਗਦਾ ਹੈ।

Bhai Manmohan Singh (Shabad OS, CC BY-SA)

English

One who looks alike upon death and birth, is pleasing to my God. ||12||

Dr. Sant Singh Khalsa (Shabad OS, CC BY-SA)
Ang 1059 · Line 19

ਗੁਰਮੁਖਿ ਮਰਹਿ; ਸੁ ਹਹਿ ਪਰਵਾਣੁ ॥

guramukh mareh; su heh paravaan |

Punjabi

ਵਾਹਿਗੁਰੂ ਨੂੰ ਜਾਣਨ ਵਾਲਾ ਜੀਵ, ਜੋ ਜਾਉਂਦੇ ਜੀ ਮਰਿਆ ਰਹਿੰਦਾ ਹੈ, ਉਹ ਕਬੂਲ ਪੈ ਜਾਂਦਾ ਹੈ।

Bhai Manmohan Singh (Shabad OS, CC BY-SA)

English

The Gurmukh, while remaining dead, is respected and approved.

Dr. Sant Singh Khalsa (Shabad OS, CC BY-SA)
Ang 1059 · Line 20

ਆਵਣ ਜਾਣਾ ਸਬਦੁ ਪਛਾਣੁ ॥

aavan jaanaa sabad pachhaan |

Punjabi

ਉਹ ਜਾਣਦਾ ਹੈ ਕਿ ਆਉਣਾ ਤੇ ਜਾਣਾ ਹਰੀ ਦੀ ਰਜ਼ਾ ਅੰਦਰ ਹੈ।

Bhai Manmohan Singh (Shabad OS, CC BY-SA)

English

He realizes that coming and going are according to God's Will.

Dr. Sant Singh Khalsa (Shabad OS, CC BY-SA)
Ang 1059 · Line 21

ਮਰੈ ਨ ਜੰਮੈ. ਨਾ ਦੁਖੁ ਪਾਏ; ਮਨ ਹੀ ਮਨਹਿ ਸਮਾਇਦਾ ॥੧੩॥

marai na jamai. naa dukh paae; man hee maneh samaaeidaa |13|

Punjabi

ਉਹ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਉਹ ਤਕਲਫ਼ਿ ਉਠਾਉਂਦਾ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਵਿੱਚ ਲੀਨ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

He does not die, he is not reborn, and he does not suffer in pain; his mind merges in the Mind of God. ||13||

Dr. Sant Singh Khalsa (Shabad OS, CC BY-SA)
Ang 1059 · Line 22

ਸੇ ਵਡਭਾਗੀ; ਜਿਨੀ ਸਤਿਗੁਰੁ ਪਾਇਆ ॥

se vaddabhaagee; jinee satigur paaeaa |

Punjabi

ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਸੱਚੇ ਗੁਰਾਂ ਨੂੰ ਪ੍ਰਾਪਤ ਕਰਦੇ ਹਨ,

Bhai Manmohan Singh (Shabad OS, CC BY-SA)

English

Very fortunate are those who find the True Guru.

Dr. Sant Singh Khalsa (Shabad OS, CC BY-SA)
Ang 1059 · Line 23

ਹਉਮੈ ਵਿਚਹੁ ਮੋਹੁ ਚੁਕਾਇਆ ॥

haumai vichahu mohu chukaaeaa |

Punjabi

ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਨੂੰ ਦੂਰ ਕਰਦੇ ਹਨ।

Bhai Manmohan Singh (Shabad OS, CC BY-SA)

English

They eradicate egotism and attachment from within.

Dr. Sant Singh Khalsa (Shabad OS, CC BY-SA)
Ang 1059 · Line 24

ਮਨੁ ਨਿਰਮਲੁ. ਫਿਰਿ ਮੈਲੁ, ਨ ਲਾਗੈ; ਦਰਿ ਸਚੈ ਸੋਭਾ ਪਾਇਦਾ ॥੧੪॥

man niramal. fir mail, na laagai; dar sachai sobhaa paaeidaa |14|

Punjabi

ਪਵਿੱਤਰ ਹੈ ਉਨ੍ਹਾਂ ਦਾ ਹਿਰਦਾ ਅਤੇ ਇਸ ਨੂੰ ਮੁੜ ਕੇ ਕੋਈ ਮਲੀਣਤਾ ਨਹੀਂ ਚਿਮੜਦੀ ਅਤੇ ਉਹ ਸੱਚੇ ਦਰਬਾਰ ਅੰਦਰ ਮਾਨ ਪ੍ਰਤਿਸ਼ਟਾ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Their minds are immaculate, and they are never again stained with filth. They are honored at the Door of the True Court. ||14||

Dr. Sant Singh Khalsa (Shabad OS, CC BY-SA)
Ang 1059 · Line 25

ਆਪੇ ਕਰੇ. ਕਰਾਏ ਆਪੇ ॥

aape kare. karaae aape |

Punjabi

ਸੁਆਮੀ ਆਪ ਹੀ ਕਰਦਾ ਅਤੇ ਆਪ ਹੀ ਹੋਰਨਾਂ ਕੋਲੋਂ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

He Himself acts, and inspires all to act.

Dr. Sant Singh Khalsa (Shabad OS, CC BY-SA)
Ang 1059 · Line 26

ਆਪੇ ਵੇਖੈ. ਥਾਪਿ ਉਥਾਪੇ ॥

aape vekhai. thaap uthaape |

Punjabi

ਆਪ ਹੀ ਉਹ ਸਾਰਿਆਂ ਨੂੰ ਟਿਕਾਉਂਦਾ, ਉਖੇੜਦਾ ਅਤੇ ਦੇਖਦਾ ਹੈ।

Bhai Manmohan Singh (Shabad OS, CC BY-SA)

English

He Himself watches over all; He establishes and disestablishes.

Dr. Sant Singh Khalsa (Shabad OS, CC BY-SA)
Ang 1059 · Line 27

ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ; ਸਚੁ ਸੁਣਿ ਲੇਖੈ ਪਾਇਦਾ ॥੧੫॥

guramukh sevaa mere prabh bhaavai; sach sun lekhai paaeidaa |15|

Punjabi

ਗੁਰੂ-ਅਨੁਸਾਰੀ ਦੀ ਘਾਲ ਮੈਡੇਂ ਮਾਲਕ ਨੂੰ ਚੰਗੀ ਲਗਦੀ ਹੈ। ਜੋ ਸੱਚੇ ਨਾਮ ਨੂੰ ਸੁਣਦਾ ਹੈ, ਉਸ ਨੂੰ ਉਹ ਕਬੂਲ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

The service of the Gurmukh is pleasing to my God; one who listens to the Truth is approved. ||15||

Dr. Sant Singh Khalsa (Shabad OS, CC BY-SA)
Ang 1059 · Line 28

ਗੁਰਮੁਖਿ ਸਚੋ ਸਚੁ ਕਮਾਵੈ ॥

guramukh sacho sach kamaavai |

Punjabi

ਨੇਕ ਪੁਰਸ਼ ਨਿਰੋਲ ਸੱਚ ਦੀ ਕਮਾਈ ਕਰਦਾ ਹੈ।

Bhai Manmohan Singh (Shabad OS, CC BY-SA)

English

The Gurmukh practices Truth, and only Truth.

Dr. Sant Singh Khalsa (Shabad OS, CC BY-SA)
Ang 1059 · Line 29

ਗੁਰਮੁਖਿ ਨਿਰਮਲੁ; ਮੈਲੁ. ਨ ਲਾਵੈ ॥

guramukh niramal; mail. na laavai |

Punjabi

ਪਵਿੱਤ੍ਰ ਹੈ ਨੇਕ ਪੁਰਸ਼ ਅਤੇ ਉਸ ਨੂੰ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਚਿਮੜਦੀ।

Bhai Manmohan Singh (Shabad OS, CC BY-SA)

English

The Gurmukh is immaculate; no filth attaches to him.

Dr. Sant Singh Khalsa (Shabad OS, CC BY-SA)
Ang 1059 · Line 30

ਨਾਨਕ ਨਾਮਿ ਰਤੇ ਵੀਚਾਰੀ; ਨਾਮੇ ਨਾਮਿ ਸਮਾਇਦਾ ॥੧੬॥੧॥੧੫॥

naanak naam rate veechaaree; naame naam samaaeidaa |16|1|15|

Punjabi

ਨਾਨਕ, ਜੋ ਨਾਮ ਦਾ ਚਿੰਤਨ ਕਰਦੇ ਹਨ, ਉਹ ਉਸ ਨਾਲ ਰੰਗੇ ਜਾਂਦੇ ਹਨ। ਨਾਮ ਦੇ ਰਾਹੀਂ ਹੀ ਉਹ ਨਾਮ ਅੰਦਰ ਲੀਨ ਥੀ ਵੰਝਦੇ ਹਨ।

Bhai Manmohan Singh (Shabad OS, CC BY-SA)

English

O Nanak, those who contemplate the Naam are imbued with it. They merge in the Naam, the Name of the Lord. ||16||1||15||

Dr. Sant Singh Khalsa (Shabad OS, CC BY-SA)
Ang 1059 · Line 31

ਮਾਰੂ ਮਹਲਾ ੩ ॥

maaroo mahalaa 3 |

Punjabi

ਮਾਰੂ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Third Mehl:

Dr. Sant Singh Khalsa (Shabad OS, CC BY-SA)
Ang 1059 · Line 32

ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥

aape srisatt hukam sabh saajee |

Punjabi

ਆਪਣੀ ਰਜ਼ਾ ਅੰਦਰ ਸਾਈਂ ਨੇ ਆਪ ਹੀ ਸਾਰੀ ਦੁਨੀਆ ਰਚੀ ਹੈ।

Bhai Manmohan Singh (Shabad OS, CC BY-SA)

English

He Himself fashioned the Universe, through the Hukam of His Command.

Dr. Sant Singh Khalsa (Shabad OS, CC BY-SA)
Ang 1059 · Line 33

ਆਪੇ ਥਾਪਿ ਉਥਾਪਿ ਨਿਵਾਜੀ ॥

aape thaap uthaap nivaajee |

Punjabi

ਉਹ ਆਪ ਹੀ ਅਸਥਾਪਨ ਕਰਦਾ, ਉਖੇੜਦਾ ਅਤੇ ਪਵਿਆਉਂਦਾ ਹੈ।

Bhai Manmohan Singh (Shabad OS, CC BY-SA)

English

He Himself establishes and disestablishes, and embellishes with grace.

Dr. Sant Singh Khalsa (Shabad OS, CC BY-SA)
Ang 1059 · Line 34

ਆਪੇ ਨਿਆਉ ਕਰੇ ਸਭੁ ਸਾਚਾ; ਸਾਚੇ ਸਾਚਿ ਮਿਲਾਇਦਾ ॥੧॥

aape niaau kare sabh saachaa; saache saach milaaeidaa |1|

Punjabi

ਸਤਿਪੁਰਖ ਖ਼ੁਦ ਹੀ ਸਮੂ ਇਨਸਾਫ ਕਰਦਾ ਹੈ। ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The True Lord Himself administers all justice; through Truth, we merge in the True Lord. ||1||

Dr. Sant Singh Khalsa (Shabad OS, CC BY-SA)
Ang 1059 · Line 35

ਕਾਇਆ ਕੋਟੁ ਹੈ ਆਕਾਰਾ ॥

kaaeaa kott hai aakaaraa |

Punjabi

ਦੇਹ ਦੀ ਕਿਲ੍ਹੇ ਵਰਗੀ ਸ਼ਕਲ ਹੈ।

Bhai Manmohan Singh (Shabad OS, CC BY-SA)

English

The body takes the form of a fortress.

Dr. Sant Singh Khalsa (Shabad OS, CC BY-SA)
Ang 1059 · Line 36

ਮਾਇਆ ਮੋਹੁ ਪਸਰਿਆ ਪਾਸਾਰਾ ॥

maaeaa mohu pasariaa paasaaraa |

Punjabi

ਇਸ ਅੰਦਰ ਮੋਹਨੀ ਮਾਇਆ ਦੀ ਮਮਤਾ ਦਾ ਖਿਲਾਰਾ, ਖਿਲਰਿਆਂ ਹੋਇਆ ਹੈ।

Bhai Manmohan Singh (Shabad OS, CC BY-SA)

English

Emotional attachment to Maya has expanded throughout its expanse.

Dr. Sant Singh Khalsa (Shabad OS, CC BY-SA)
Ang 1059 · Line 37

ਬਿਨੁ ਸਬਦੈ. ਭਸਮੈ ਕੀ ਢੇਰੀ; ਖੇਹੂ ਖੇਹ ਰਲਾਇਦਾ ॥੨॥

bin sabadai. bhasamai kee dteree; khehoo kheh ralaaeidaa |2|

Punjabi

ਨਾਮ ਦੇ ਬਗ਼ੈਰ ਦੇਹ ਸੁਆਹ ਦਾ ਅੰਬਾਰ ਹੈ ਅਤੇ ਅੰਤ ਨੂੰ ਮਿੱਟੀ, ਮਿੱਟੀ ਵਿੱਚ ਮਿਲ ਜਾਂਦੀ ਹੈ।

Bhai Manmohan Singh (Shabad OS, CC BY-SA)

English

Without the Word of the Shabad, the body is reduced to a pile of ashes; in the end, dust mingles with dust. ||2||

Dr. Sant Singh Khalsa (Shabad OS, CC BY-SA)
Ang 1059 · Line 38

ਕਾਇਆ ਕੰਚਨ ਕੋਟੁ ਅਪਾਰਾ ॥

kaaeaa kanchan kott apaaraa |

Punjabi

ਦੇਹ ਸੋਨੇ ਦਾ ਇਕ ਅਮੋਲਕ ਗੜ੍ਹ ਹੈ,

Bhai Manmohan Singh (Shabad OS, CC BY-SA)

English

The body is the infinite fortress of gold;

Dr. Sant Singh Khalsa (Shabad OS, CC BY-SA)
Ang 1059 · Line 39

ਜਿਸੁ ਵਿਚਿ ਰਵਿਆ; ਸਬਦੁ ਅਪਾਰਾ ॥

jis vich raviaa; sabad apaaraa |

Punjabi

ਜਿਸ ਅੰਦਰ ਬੇਅੰਤ ਨਾਮ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

it is permeated by the Infinite Word of the Shabad.

Dr. Sant Singh Khalsa (Shabad OS, CC BY-SA)
Ang 1059 · Line 40

ਗੁਰਮੁਖਿ ਗਾਵੈ ਸਦਾ ਗੁਣ ਸਾਚੇ; ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥

guramukh gaavai sadaa gun saache; mil preetam sukh paaeidaa |3|

Punjabi

ਗੁਰੂ-ਅਨੁਸਾਰੀ ਹਮੇਸ਼ਾਂ ਸੱਚੇ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦਾ ਹੈ।

Bhai Manmohan Singh (Shabad OS, CC BY-SA)

English

The Gurmukh sings the Glorious Praises of the True Lord forever; meeting his Beloved, he finds peace. ||3||

Dr. Sant Singh Khalsa (Shabad OS, CC BY-SA)
Ang 1059 · Line 41

ਕਾਇਆ ਹਰਿ ਮੰਦਰੁ; ਹਰਿ ਆਪਿ ਸਵਾਰੇ ॥

kaaeaa har mandar; har aap savaare |

Punjabi

ਦੇਹ ਪ੍ਰਭੂ ਦਾ ਮਹਿਲ ਹੈ। ਵਾਹਿਗੁਰੂ ਆਪੇ ਇਸ ਨੂੰ ਸ਼ਸੋਭਤ ਕਰਦਾ ਹੈ।

Bhai Manmohan Singh (Shabad OS, CC BY-SA)

English

The body is the temple of the Lord; the Lord Himself embellishes it.

Dr. Sant Singh Khalsa (Shabad OS, CC BY-SA)
Ang 1059 · Line 42

ਤਿਸੁ ਵਿਚਿ; ਹਰਿ ਜੀਉ ਵਸੈ ਮੁਰਾਰੇ ॥

tis vich; har jeeo vasai muraare |

Punjabi

ਉਸ ਵਿੱਚ ਮਹਾਰਾਜ ਸੁਆਮੀ, ਹੰਕਾਰ ਦਾ ਵੈਰੀ ਵਸਦਾ ਹੈ।

Bhai Manmohan Singh (Shabad OS, CC BY-SA)

English

The Dear Lord dwells within it.

Dr. Sant Singh Khalsa (Shabad OS, CC BY-SA)
Ang 1059 · Line 43

ਗੁਰ ਕੈ ਸਬਦਿ ਵਣਜਨਿ ਵਾਪਾਰੀ; ਨਦਰੀ ਆਪਿ ਮਿਲਾਇਦਾ ॥੪॥

gur kai sabad vanajan vaapaaree; nadaree aap milaaeidaa |4|

Punjabi

ਗੁਰਾਂ ਦੇ ਉਪਦੇਸ਼ ਦੁਆਰਾ ਸੁਦਾਗਰ ਉਸ ਨਾਲ ਲੈਣ ਦੇਣ ਕਰਦੇ ਹਨ ਅਤੇ ਆਪਣੀ ਮਿਹਰ ਦੁਆਰਾ, ਸਾਈਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Through the Word of the Guru's Shabad, the merchants trade, and in His Grace, the Lord merges them with Himself. ||4||

Dr. Sant Singh Khalsa (Shabad OS, CC BY-SA)
Ang 1059 · Line 44

ਸੋ ਸੂਚਾ; ਜਿ ਕਰੋਧੁ ਨਿਵਾਰੇ ॥

so soochaa; ji karodh nivaare |

Punjabi

ਕੇਵਲ ਉਹ ਹੀ ਪਵਿੱਤਰ ਹੈ ਜੋ ਆਪਣੇ ਗੁੱਸੇ ਨੂੰ ਦੂਰ ਕਰਦਾ ਹੈ,

Bhai Manmohan Singh (Shabad OS, CC BY-SA)

English

He alone is pure, who eradicates anger.

Dr. Sant Singh Khalsa (Shabad OS, CC BY-SA)
Ang 1059 · Line 45

ਸਬਦੇ ਬੂਝੈ; ਆਪੁ ਸਵਾਰੇ ॥

sabade boojhai; aap savaare |

Punjabi

ਨਾਮ ਨੂੰ ਸਮਝਦਾ ਹੈ ਅਤੇ ਆਪਣੇ ਆਪ ਨੂੰ ਸੁਧਾਰਦਾ ਹੈ।

Bhai Manmohan Singh (Shabad OS, CC BY-SA)

English

He realizes the Shabad, and reforms himself.

Dr. Sant Singh Khalsa (Shabad OS, CC BY-SA)
Ang 1059 · Line 46

ਆਪੇ ਕਰੇ ਕਰਾਏ ਕਰਤਾ; ਆਪੇ ਮੰਨਿ ਵਸਾਇਦਾ ॥੫॥

aape kare karaae karataa; aape man vasaaeidaa |5|

Punjabi

ਸਿਰਜਣਹਾਰ ਸੁਆਮੀ ਆਪ ਹੀ ਕਰਦਾ ਤੇ ਕਰਾਉਂਦਾ ਹੈ ਅਤੇ ਆਪ ਹੀ ਚਿੱਤ ਵਿੱਚ ਆ ਟਿਕਦਾ ਹੈ।

Bhai Manmohan Singh (Shabad OS, CC BY-SA)

English

The Creator Himself acts, and inspires all to act; He Himself abides in the mind. ||5||

Dr. Sant Singh Khalsa (Shabad OS, CC BY-SA)
Ang 1059 · Line 47

ਨਿਰਮਲ ਭਗਤਿ ਹੈ ਨਿਰਾਲੀ ॥

niramal bhagat hai niraalee |

Punjabi

ਪਵਿੱਤਰ ਅਤੇ ਅਦੁੱਤੀ ਹੈ ਪ੍ਰਭੂ ਦੀ ਪ੍ਰੇਮਮਈ ਸੇਵਾ।

Bhai Manmohan Singh (Shabad OS, CC BY-SA)

English

Pure and unique is devotional worship.

Dr. Sant Singh Khalsa (Shabad OS, CC BY-SA)
Ang 1059 · Line 48

ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥

man tan dhoveh sabad veechaaree |

Punjabi

ਨਾਮ ਦਾ ਸਿਮਰਨ ਕਰਨ ਦੁਆਰਾ, ਆਤਮਾ ਤੇ ਦੇਹ ਧੋਤੇ ਜਾਂਦੇ ਹਨ।

Bhai Manmohan Singh (Shabad OS, CC BY-SA)

English

The mind and body are washed clean, contemplating the Shabad.

Dr. Sant Singh Khalsa (Shabad OS, CC BY-SA)