Ang 1058
ਸਦਾ ਕਾਰਜੁ ਸਚਿ ਨਾਮਿ ਸੁਹੇਲਾ; ਬਿਨੁ ਸਬਦੈ. ਕਾਰਜੁ ਕੇਹਾ ਹੇ ॥੭॥
sadaa kaaraj sach naam suhelaa; bin sabadai. kaaraj kehaa he |7|
Punjabi
ਸੱਚੇ ਨਾਮ ਦੇ ਰਾਹੀਂ, ਇਨਸਾਨ ਦੇ ਅਮਲ ਹਮੇਸ਼ਾਂ ਲਈ ਸ਼ਸ਼ੋਭਤ ਹੋ ਜਾਂਦੇ ਹਨ। ਨਾਮ ਦੇ ਬਗੈਰ, ਇਨਸਾਨ ਦੇ ਅਮਲਾਂ ਦਾ ਕੀ ਮੁੱਲ ਹੈ?
English
Through the True Name, one's actions are forever embellished. Without the Shabad, what can anyone do? ||7||
ਖਿਨ ਮਹਿ ਹਸੈ; ਖਿਨ ਮਹਿ ਰੋਵੈ ॥
khin meh hasai; khin meh rovai |
Punjabi
ਇੱਕ ਮੁਹਤ ਵਿੱਚ ਇਨਸਾਨ ਹੱਸਦਾ ਹੈ ਅਤੇ ਇੱਕ ਮੁਹਤ ਵਿੱਚ ਉਹ ਵਿਰਲਾਪ ਕਰਦਾ ਹੈ।
English
One instant, he laughs, and the next instant, he cries.
ਦੂਜੀ ਦੁਰਮਤਿ; ਕਾਰਜੁ. ਨ ਹੋਵੈ ॥
doojee duramat; kaaraj. na hovai |
Punjabi
ਹੋਰਸ ਦੇ ਪਿਆਰ ਅਤੇ ਮੰਦੀ ਸਮਝ ਦੇ ਕਾਰਣ ਉਸ ਦੇ ਕੰਮ ਕਾਜ ਸੌਰਦੇ ਨਹੀਂ।
English
Because of duality and evil-mindedness, his affairs are not resolved.
ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ; ਕਿਰਤੁ. ਨ ਚਲੈ ਚਲਾਹਾ ਹੇ ॥੮॥
sanjog vijog karatai likh paae; kirat. na chalai chalaahaa he |8|
Punjabi
ਮਿਲਾਪ ਅਤੇ ਵਿਛੋੜਾ ਸਿਰਜਣਹਾਰ ਨੇ ਲਿਖ ਛੱਡੇ ਹਨ। ਮੇਟਣ ਦੁਆਰਾ, ਪੂਰਬਲੇ ਕਰਮ ਮੇਟੇ ਨਹੀਂ ਜਾ ਸਕਦੇ।
English
Union and separation are pre-ordained by the Creator. Actions already committed cannot be taken back. ||8||
ਜੀਵਨ ਮੁਕਤਿ; ਗੁਰਸਬਦੁ ਕਮਾਏ ॥
jeevan mukat; gurasabad kamaae |
Punjabi
ਗੁਰਾਂ ਦੀ ਬਾਣੀ ਦੀ ਕਮਾਈ ਕਰਨ ਦੁਆਰਾ ਬੰਦਾ ਜੀਉਂਦੇ ਜੀ ਮੋਖ਼ਸ਼ ਹੋ ਜਾਂਦਾ ਹੈ,
English
One who lives the Word of the Guru's Shabad becomes Jivan Mukta - liberated while yet alive.
ਹਰਿ ਸਿਉ ਸਦ ਹੀ ਰਹੈ ਸਮਾਏ ॥
har siau sad hee rahai samaae |
Punjabi
ਤੇ ਹਮੇਸ਼ਾਂ ਸਾਈਂ ਨਾਲ ਅਭੇਦ ਹੋਇਆ ਰਹਿੰਦਾ ਹੈ।
English
He remains forever immersed in the Lord.
ਗੁਰ ਕਿਰਪਾ ਤੇ ਮਿਲੈ ਵਡਿਆਈ; ਹਉਮੈ ਰੋਗੁ. ਨ ਤਾਹਾ ਹੇ ॥੯॥
gur kirapaa te milai vaddiaaee; haumai rog. na taahaa he |9|
Punjabi
ਗੁਰਾਂ ਦੀ ਦਇਆ ਦੁਆਰਾ, ਬੰਦੇ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ ਅਤੇ ਉਸ ਨੂੰ ਸਵੈ-ਹੰਗਤਾ ਦੀ ਬੀਮਾਰੀ ਨਹੀਂ ਚਿਮੜਦੀ।
English
By Guru's Grace, one is blessed with glorious greatness; he is not afflicted by the disease of egotism. ||9||
ਰਸ ਕਸ ਖਾਏ; ਪਿੰਡੁ ਵਧਾਏ ॥
ras kas khaae; pindd vadhaae |
Punjabi
ਅਨੇਕਾਂ ਕਿਸਮਾਂ ਦੀਆਂ ਨਿਆਮਤਾਂ ਖਾ ਕੇ, ਪ੍ਰਾਣੀ ਆਪਣੀ ਦੇਹ ਨੂੰ ਮੋਟਾ ਕਰਦਾ ਹੈ,
English
Eating tasty delicacies, he fattens up his body
ਭੇਖ ਕਰੈ; ਗੁਰਸਬਦੁ. ਨ ਕਮਾਏ ॥
bhekh karai; gurasabad. na kamaae |
Punjabi
ਤੇ ਧਾਰਮਕ ਲਿਬਾਸ ਪਹਿੰਨਦਾ ਹੈ, ਪ੍ਰੰਤੂ ਗੁਰਾਂ ਦੇ ਉਪਦੇਸ਼ ਉਤੇ ਅਮਲ ਨਹੀਂ ਕਰਦਾ।
English
and wears religious robes, but he does not live to the Word of the Guru's Shabad.
ਅੰਤਰਿ ਰੋਗੁ ਮਹਾ ਦੁਖੁ ਭਾਰੀ; ਬਿਸਟਾ ਮਾਹਿ ਸਮਾਹਾ ਹੇ ॥੧੦॥
antar rog mahaa dukh bhaaree; bisattaa maeh samaahaa he |10|
Punjabi
ਉਸ ਦੇ ਅੰਦਰ ਪਾਪਾਂ ਦੀ ਮਹਾਨ ਬੀਮਾਰੀ ਹੈ, ਜਿਸ ਨਾਲ ਉਹ ਬਹੁਤ ਕਸ਼ਟ ਉਠਾਉਂਦਾ ਹੈ ਅਤੇ ਅਖ਼ੀਰ ਨੂੰ ਗੰਦਗੀ ਵਿੱਚ ਗ਼ਰਕ ਹੋ ਜਾਂਦਾ ਹੈ।
English
Deep with the nucleus of his being is the great disease; he suffers terrible pain, and eventually sinks into the manure. ||10||
ਬੇਦ ਪੜਹਿ ਪੜਿ; ਬਾਦੁ ਵਖਾਣਹਿ ॥
bed parreh parr; baad vakhaaneh |
Punjabi
ਜੀਵ ਵੇਦਾਂ ਨੂੰ ਵਾਚਦਾ ਹੈ ਅਤੇ ਉਨ੍ਹਾਂ ਨੂੰ ਵਾਚ ਕੇ ਬਹਿਸ-ਮੁਬਾਹਿਸੇ ਕਰਦਾ ਹੈ।
English
He reads and studies the Vedas, and argues about them;
ਘਟ ਮਹਿ ਬ੍ਰਹਮੁ; ਤਿਸੁ ਸਬਦਿ. ਨ ਪਛਾਣਹਿ ॥
ghatt meh braham; tis sabad. na pachhaaneh |
Punjabi
ਉਸ ਦੇ ਰਿਦੇ ਅੰਦਰ ਪ੍ਰਭੂ ਹੈ; ਪ੍ਰੰਤੂ ਉਸ ਦੇ ਨਾਮ ਨੂੰ ਉਹ ਅਨੁਭਵ ਨਹੀਂ ਕਰਦਾ।
English
God is within his own heart, but he does not recognize the Word of the Shabad.
ਗੁਰਮੁਖਿ ਹੋਵੈ ਸੁ ਤਤੁ ਬਿਲੋਵੈ; ਰਸਨਾ ਹਰਿ ਰਸੁ ਤਾਹਾ ਹੇ ॥੧੧॥
guramukh hovai su tat bilovai; rasanaa har ras taahaa he |11|
Punjabi
ਜੋ ਗਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਅਮਲੀਅਤ ਨੂੰ ਰਿੜਕਦਾ ਹੈ ਅਤੇ ਉਸ ਜੀ ਜੀਭ੍ਹਾ ਪ੍ਰਭੂ ਦੇ ਅੰਮ੍ਰਿਤ ਦਾ ਸੁਆਦ ਲੈਂਦੀ ਹੈ।
English
One who becomes Gurmukh churns the essence of reality; his tongue savors the sublime essence of the Lord. ||11||
ਘਰਿ ਵਥੁ ਛੋਡਹਿ; ਬਾਹਰਿ ਧਾਵਹਿ ॥
ghar vath chhoddeh; baahar dhaaveh |
Punjabi
ਜੋ ਆਪਦੇ ਹਿਰਦੇ ਅੰਦਰ ਦੀ ਵਸਤੂ ਨੂੰ ਛੱਡ ਕੇ ਬਾਹਰ ਭਟਕਦੇ ਹਨ;
English
Those who forsake the object within their own hearts, wander outside.
ਮਨਮੁਖ ਅੰਧੇ; ਸਾਦੁ. ਨ ਪਾਵਹਿ ॥
manamukh andhe; saad. na paaveh |
Punjabi
ਉਹ ਅੰਨ੍ਹੇ ਮਨਮਤੀਏ, ਵਾਹਿਗੁਰੂ ਦੇ ਸੁਆਦ ਨੂੰ ਨਹੀਂ ਚਖਦੇ।
English
The blind, self-willed manmukhs do not taste the flavor of God.
ਅਨ ਰਸ ਰਾਤੀ, ਰਸਨਾ ਫੀਕੀ ਬੋਲੇ; ਹਰਿ ਰਸੁ ਮੂਲਿ. ਨ ਤਾਹਾ ਹੇ ॥੧੨॥
an ras raatee, rasanaa feekee bole; har ras mool. na taahaa he |12|
Punjabi
ਹੋਰਸ ਦੇ ਸੁਆਦ ਨਾਲ ਰੰਗੀ ਹੋਈ ਉਨ੍ਹਾਂ ਦੀ ਜੀਭ ਫਿੱਕੇ ਬਚਨ ਉਚਾਰਦੀ ਹੈ ਤੇ ਇਹ ਕਦੇ ਭੀ ਹਰੀ ਦੇ ਅੰਮ੍ਰਿਤ ਨੂੰ ਨਹੀਂ ਚੱਖਦੀ।
English
Imbued with the taste of another, their tongues speak tasteless, insipid words. They never taste the sublime essence of the Lord. ||12||
ਮਨਮੁਖ ਦੇਹੀ; ਭਰਮੁ ਭਤਾਰੋ ॥
manamukh dehee; bharam bhataaro |
Punjabi
ਮਨਮੱਤੀਏ ਦੀ ਕਾਇਆਂ ਦਾ ਕੰਤ, ਸੰਦੇਹ ਹੈ।
English
The self-willed manmukh has doubt as his spouse.
ਦੁਰਮਤਿ ਮਰੈ; ਨਿਤ ਹੋਇ ਖੁਆਰੋ ॥
duramat marai; nit hoe khuaaro |
Punjabi
ਉਸ ਮੰਦੀ ਸਮਝ ਰਾਹੀਂ ਮਰ ਮੁੱਕ ਜਾਂਦਾ ਹੈ ਅਤੇ ਹਮੇਸ਼ਾਂ ਅਵਾਜ਼ਾਰ ਹੁੰਦਾ ਹੈ।
English
He dies of evil-mindedness, and suffers forever.
ਕਾਮਿ ਕ੍ਰੋਧਿ ਮਨੁ ਦੂਜੈ ਲਾਇਆ; ਸੁਪਨੈ ਸੁਖੁ. ਨ ਤਾਹਾ ਹੇ ॥੧੩॥
kaam krodh man doojai laaeaa; supanai sukh. na taahaa he |13|
Punjabi
ਵਿਸ਼ੇ ਭੋਗ, ਗੁੱਸੇ ਅਤੇ ਦਵੈਤ-ਭਾਵ ਨਾਲ ਉਹ ਆਪਦੇ ਚਿੱਤ ਨੂੰ ਜੋੜ ਲੈਂਦਾ ਹੈ ਤੇ ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪ੍ਰਾਪਤ ਨਹੀਂ ਹੁੰਦਾ।
English
His mind is attached to sexual desire, anger and duality, and he does not find peace, even in dreams. ||13||
ਕੰਚਨ ਦੇਹੀ ਸਬਦੁ ਭਤਾਰੋ ॥
kanchan dehee sabad bhataaro |
Punjabi
ਗੁਰੂ-ਅਨੁਸਾਰੀ ਦੀ ਕਾਇਆ ਸੋਨੇ ਵਰਗੀ ਹੈ ਅਤੇ ਵਾਹਿਗੁਰੂ ਦਾ ਨਾਮ ਇਸ ਦਾ ਕੰਤ ਹੈ।
English
The body becomes golden, with the Word of the Shabad as its spouse.
ਅਨਦਿਨੁ ਭੋਗ ਭੋਗੇ; ਹਰਿ ਸਿਉ ਪਿਆਰੋ ॥
anadin bhog bhoge; har siau piaaro |
Punjabi
ਉਹ ਸਦੀਵ ਹੀ ਨਿਆਮਤਾ ਮਾਣਦਾ ਹੈ ਤੇ ਆਪਣੇ ਸਾਈਂ ਨਾਲ ਪ੍ਰੇਮ ਕਰਦਾ ਹੈ।
English
Night and day, enjoy the enjoyments, and be in love with the Lord.
ਮਹਲਾ ਅੰਦਰਿ ਗੈਰ ਮਹਲੁ ਪਾਏ; ਭਾਣਾ ਬੁਝਿ ਸਮਾਹਾ ਹੇ ॥੧੪॥
mahalaa andar gair mehal paae; bhaanaa bujh samaahaa he |14|
Punjabi
ਆਪਣੀ ਦੇਹ ਦੇ ਮੰਦਰ ਅੰਦਰ ਉਹ ਮੰਦਰ-ਰਹਿਤ ਸੁਆਮੀ ਨੂੰ ਪਾ ਲੈਂਦਾ ਹੈ ਅਤੇ ਉਸ ਦੀ ਰਜ਼ਾ ਨੂੰ ਅਨੁਭਵ ਕਰ, ਉਹ ਉਸ ਅੰਦਰ ਲੀਨ ਹੋ ਜਾਂਦਾ ਹੈ।
English
Deep within the mansion of the self, one finds the Lord, who transcends this mansion. Realizing His Will, we merge in Him. ||14||
ਆਪੇ ਦੇਵੈ ਦੇਵਣਹਾਰਾ ॥
aape devai devanahaaraa |
Punjabi
ਦਾਤਾਰ ਸੁਆਮੀ ਆਪ ਹੀ ਦਾਤਾਂ ਦਿੰਦਾ ਹੈ।
English
The Great Giver Himself gives.
ਤਿਸੁ ਆਗੈ; ਨਹੀ ਕਿਸੈ ਕਾ ਚਾਰਾ ॥
tis aagai; nahee kisai kaa chaaraa |
Punjabi
ਉਸ ਦੇ ਅੱਗੇ ਕਿਸੇ ਦਾ ਭੀ ਜ਼ੋਰ ਨਹੀਂ ਚਲਦਾ।
English
No one has any power to stand against Him.
ਆਪੇ ਬਖਸੇ ਸਬਦਿ ਮਿਲਾਏ; ਤਿਸ ਦਾ ਸਬਦੁ ਅਥਾਹਾ ਹੇ ॥੧੫॥
aape bakhase sabad milaae; tis daa sabad athaahaa he |15|
Punjabi
ਆਪ ਹੀ ਸੁਆਮੀ ਬਖਸ਼ਿਸ਼ ਕਰ ਕੇ ਜੀਵ ਨੂੰ ਆਪਣੇ ਨਾਮ ਨਾਲ ਜੋੜ ਲੈਂਦਾ ਹੈ। ਥਾ-ਰਹਿਤ ਹੈ ਉਸ ਦਾ ਨਾਮ।
English
He Himself forgives, and unites us with the Shabad; The Word of His Shabad is unfathomable. ||15||
ਜੀਉ ਪਿੰਡੁ ਸਭੁ ਹੈ ਤਿਸੁ ਕੇਰਾ ॥
jeeo pindd sabh hai tis keraa |
Punjabi
ਜਿੰਦੜੀ ਅਤੇ ਦੇਹ ਸਮੂਹ ਉਸ ਸਾਹਿਬ ਦੀ ਮਲਕੀਅਤ ਹਨ।
English
Body and soul, all belong to Him.
ਸਚਾ ਸਾਹਿਬੁ ਠਾਕੁਰੁ ਮੇਰਾ ॥
sachaa saahib tthaakur meraa |
Punjabi
ਕੇਵਲ ਸੱਚਾ ਸੁਆਮੀ ਹੀ ਮੈਡਾਂ ਮਾਲਕ ਹੈ।
English
The True Lord is my only Lord and Master.
ਨਾਨਕ ਗੁਰਬਾਣੀ ਹਰਿ ਪਾਇਆ; ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥
naanak gurabaanee har paaeaa; har jap jaap samaahaa he |16|5|14|
Punjabi
ਹੇ ਨਾਨਕ! ਗੁਰਾਂ ਦੀ ਬਾਣੀ ਰਾਹੀਂ ਮੈਂ ਆਪਦੇ ਪ੍ਰਭੂ ਨੂੰ ਪ੍ਰਾਪਤ ਹੋ ਗਿਆ ਹਾਂ ਅਤ ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਉਸ ਵਿੱਚ ਲੀਨ ਹੋ ਗਿਆ ਹਾਂ।
English
O Nanak, through the Word of the Guru's Bani, I have found the Lord. Chanting the Lord's Chant, I merge in Him. ||16||5||14||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਗੁਰਮੁਖਿ ਨਾਦ ਬੇਦ ਬੀਚਾਰੁ ॥
guramukh naad bed beechaar |
Punjabi
ਸੁਆਮੀ ਦਾ ਵੀਚਾਰ ਅਥਵਾ ਸਿਮਰਨ ਹੀ ਰੱਬ ਨੂੰ ਜਾਣਨ ਵਾਲੇ ਵਾਸਤੇ ਦਸਮ ਦੁਆਰ ਦਾ ਕੀਰਤਨ ਅਤੇ ਵੇਦ ਹੈ।
English
The Gurmukh contemplates the sound current of the Naad instead of the Vedas.
ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥
guramukh giaan dhiaan aapaar |
Punjabi
ਬੇਅੰਤ ਹਨ ਬ੍ਰਹਮ-ਬੋਧ ਅਤੇ ਇਕਾਗਰਤਾ ਰੱਬ ਨੂੰ ਜਾਣਨ ਵਾਲੇ ਦੀਆਂ।
English
The Gurmukh attains infinite spiritual wisdom and meditation.
ਗੁਰਮੁਖਿ ਕਾਰ ਕਰੇ. ਪ੍ਰਭ ਭਾਵੈ; ਗੁਰਮੁਖਿ ਪੂਰਾ ਪਾਇਦਾ ॥੧॥
guramukh kaar kare. prabh bhaavai; guramukh pooraa paaeidaa |1|
Punjabi
ਗੁਰੂ-ਅਨੁਸਾਰੀ ਉਹ ਕੰਮ ਕਰਦਾ ਹੈ, ਜੋ ਸਾਈਂ ਨੂੰ ਚੰਗੇ ਲਗਦੇ ਹਨ ਅਤੇ ਗੁਰੂ-ਅਨੁਸਾਰੀ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ।
English
The Gurmukh acts in harmony with God's Will; the Gurmukh finds perfection. ||1||
ਗੁਰਮੁਖਿ ਮਨੂਆ ਉਲਟਿ ਪਰਾਵੈ ॥
guramukh manooaa ulatt paraavai |
Punjabi
ਨੇਕ ਬੰਦੇ ਦਾ ਮਨ ਦੁਨੀਆਂ ਵਲੋਂ ਮੁੜ ਪੈਂਦਾ ਹੈ।
English
The mind of the Gurmukh turns away from the world.
ਗੁਰਮੁਖਿ; ਬਾਣੀ ਨਾਦੁ ਵਜਾਵੈ ॥
guramukh; baanee naad vajaavai |
Punjabi
ਨੇਕ ਬੰਦਾ ਗੁਰਾਂ ਦੀ ਬਾਣੀ ਦਾ ਕੀਰਤਨ ਅਲਾਪਦਾ ਹੈ।
English
The Gurmukh vibrates the Naad, the sound current of the Guru's Bani.
ਗੁਰਮੁਖਿ ਸਚਿ ਰਤੇ ਬੈਰਾਗੀ; ਨਿਜ ਘਰਿ ਵਾਸਾ ਪਾਇਦਾ ॥੨॥
guramukh sach rate bairaagee; nij ghar vaasaa paaeidaa |2|
Punjabi
ਨੇਕ ਬੰਦਾ ਸੱਚ ਨਾਂ ਰੰਗਿਆ ਹੋਇਆ ਹੈ, ਉਹ ਨਿਰਲੇਪ ਰਹਿੱਦਾ ਹੈ ਅਤੇ ਆਪਦੇ ਨਿੱਜ ਦੇ ਧਾਮ ਅੰਦਰ ਵਸਦਾ ਹੈ।
English
The Gurmukh, attuned to the Truth, remains detached, and dwells in the home of the self deep within. ||2||
ਗੁਰ ਕੀ ਸਾਖੀ; ਅੰਮ੍ਰਿਤ ਭਾਖੀ ॥
gur kee saakhee; amrit bhaakhee |
Punjabi
ਮੈਂ ਗੁਰਾਂ ਦੀ ਅੰਮ੍ਰਿਤਮਈ ਸਿੱਖਿਆ ਉਚਾਰਨ ਕਰਦਾ ਹਾਂ।
English
I speak the Ambrosial Teachings of the Guru.
ਸਚੈ ਸਬਦੇ; ਸਚੁ ਸੁਭਾਖੀ ॥
sachai sabade; sach subhaakhee |
Punjabi
ਸੱਚੀ ਗੁਰਬਾਣੀ ਦੇ ਰਾਹੀਂ ਮੈਂ ਸਾਈਂ ਦੇ ਸੱਚ ਨੂੰ ਉਚਾਰਦਾ ਹਾਂ।
English
I lovingly chant the Truth, through the True Word of the Shabad.
ਸਦਾ ਸਚਿ ਰੰਗਿ ਰਾਤਾ ਮਨੁ ਮੇਰਾ; ਸਚੇ ਸਚਿ ਸਮਾਇਦਾ ॥੩॥
sadaa sach rang raataa man meraa; sache sach samaaeidaa |3|
Punjabi
ਮੈਂਡੀ ਆਤਮਾ ਹਮੇਸ਼ਾਂ ਸੱਚੇ ਸੁਆਮੀ ਦੇ ਪ੍ਰੇਮ ਨਾਲ ਰੰਗੀ ਰਹਿੰਦੀ ਹੈ ਅਤੇ ਮੈਂ ਸੰਚਿਆਰਾਂ ਦੇ ਪਰਮ ਸਚਿਆਰ ਵਿੱਚ ਲੀਨ ਹੋ ਗਿਆ ਹਾਂ।
English
My mind remains forever imbued with the Love of the True Lord. I am immersed in the Truest of the True. ||3||
ਗੁਰਮੁਖਿ ਮਨੁ ਨਿਰਮਲੁ; ਸਤ ਸਰਿ ਨਾਵੈ ॥
guramukh man niramal; sat sar naavai |
Punjabi
ਪਵਿੱਤਰ ਹੈ ਆਤਮਾ ਗੁਰੂ-ਅਨੁਸਾਰੀ ਦੀ, ਜੋ ਸੱਚੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ।
English
Immaculate and pure is the mind of the Gurmukh, who bathes in the Pool of Truth.
ਮੈਲੁ. ਨ ਲਾਗੈ; ਸਚਿ ਸਮਾਵੈ ॥
mail. na laagai; sach samaavai |
Punjabi
ਉਸ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ ਤੇ ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
English
No filth attaches to him; he merges in the True Lord.
ਸਚੋ ਸਚੁ ਕਮਾਵੈ ਸਦ ਹੀ; ਸਚੀ ਭਗਤਿ ਦ੍ਰਿੜਾਇਦਾ ॥੪॥
sacho sach kamaavai sad hee; sachee bhagat drirraaeidaa |4|
Punjabi
ਉਹ ਹਮੇਸ਼ਾਂ ਨਿਰੋਲ ਸੱਚ ਦੀ ਕਮਾਈ ਕਰਦਾ ਹੈ ਅਤੇ ਸੱਚੀ ਪ੍ਰੇਮਾ-ਭਗਤੀ ਨੂੰ ਉਹ ਆਪਦੇ ਰਿਦੇ ਵਿੱਚ ਪੱਕਾ ਕਰੀ ਰਖਦਾ ਹੈ।
English
He truly practices Truth forever; true devotion is implanted within him. ||4||
ਗੁਰਮੁਖਿ ਸਚੁ ਬੈਣੀ; ਗੁਰਮੁਖਿ ਸਚੁ ਨੈਣੀ ॥
guramukh sach bainee; guramukh sach nainee |
Punjabi
ਸੱਚ ਹੈ ਪਵਿੱਤਰ ਪੁਰਸ਼ ਦੇ ਬਚਨ-ਬਿਲਾਸਾਂ ਵਿੱਚ ਅਤੇ ਸੱਚ ਹੈ ਪਵਿੱਤ੍ਰ ਪੁਰਸ਼ ਦਿਆਂ ਨੇਤ੍ਰਾਂ ਅੰਦਰ।
English
True is the speech of the Gurmukh; true are the eyes of the Gurmukh.
ਗੁਰਮੁਖਿ ਸਚੁ ਕਮਾਵੈ ਕਰਣੀ ॥
guramukh sach kamaavai karanee |
Punjabi
ਪਵਿੱਤ੍ਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈ।
English
The Gurmukh practices and lives the Truth.
ਸਦ ਹੀ ਸਚੁ ਕਹੈ ਦਿਨੁ ਰਾਤੀ; ਅਵਰਾ ਸਚੁ ਕਹਾਇਦਾ ॥੫॥
sad hee sach kahai din raatee; avaraa sach kahaaeidaa |5|
Punjabi
ਦਿਹੁੰ ਅਤੇ ਰੈਣ ਉਹ ਸਦੀਵ ਹੀ ਸੱਚ ਬੋਲਦਾ ਹੈ ਅਤੇ ਹੋਰਨਾਂ ਕੋਲੋਂ ਭੀ ਸੱਚ ਬੁਲਾਉਂਦਾ ਹੈ।
English
He speaks the Truth forever, day and night, and inspires others to speak the Truth. ||5||
ਗੁਰਮੁਖਿ ਸਚੀ ਊਤਮ ਬਾਣੀ ॥
guramukh sachee aootam baanee |
Punjabi
ਸੱਚੀ ਅਤੇ ਸ਼੍ਰੇਸ਼ਟ ਹੈ ਨੇਕ ਬੰਦੇ ਦੀ ਬੋਲ-ਬਾਣੀ।
English
True and exalted is the speech of the Gurmukh.
ਗੁਰਮੁਖਿ ਸਚੋ ਸਚੁ ਵਖਾਣੀ ॥
guramukh sacho sach vakhaanee |
Punjabi
ਨੇਕ ਬੰਦਾ ਨਿਰੋਲ ਸੱਚ ਹੀ ਆਖਦਾ ਹੈ।
English
The Gurmukh speaks Truth, only Truth.
ਗੁਰਮੁਖਿ ਸਦ ਸੇਵਹਿ ਸਚੋ ਸਚਾ; ਗੁਰਮੁਖਿ ਸਬਦੁ ਸੁਣਾਇਦਾ ॥੬॥
guramukh sad seveh sacho sachaa; guramukh sabad sunaaeidaa |6|
Punjabi
ਨੇਕ ਬੰਦਾ ਸਦੀਵ ਹੀ ਸਚਿਆਰਾਂ ਦੇ ਪਰਮ ਸਚਿਆਰ ਦੀ ਟਹਿਲ ਕਰਦਾ ਹੈ ਅਤੇ ਨੇਕ ਬੰਦਾ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਦਾ ਹੈ।
English
The Gurmukh serves the Truest of the True forever; the Gurmukh proclaims the Word of the Shabad. ||6||