Ekam
Guru Granth Sahib

Ang 1061

Ang 1061 · Line 1

ਤਿਸੁ ਵਿਚਿ ਵਰਤੈ; ਹੁਕਮੁ ਕਰਾਰਾ ॥

tis vich varatai; hukam karaaraa |

Punjabi

ਤੈਡਾਂ ਸਰਬ-ਸ਼ਕਤੀਵਾਨ ਅਮਰ ਉਨ੍ਹਾਂ ਸਾਰਿਆਂ ਤੇ ਜਾਂ ਉਨ੍ਹਾਂ ਅੰਦਰ ਵਰਤ ਰਿਹਾ ਹੈ।

Bhai Manmohan Singh (Shabad OS, CC BY-SA)

English

The nether worlds, realms and worlds of form.

Dr. Sant Singh Khalsa (Shabad OS, CC BY-SA)
Ang 1061 · Line 2

ਹੁਕਮੇ ਸਾਜੇ ਹੁਕਮੇ ਢਾਹੇ; ਹੁਕਮੇ ਮੇਲਿ ਮਿਲਾਇਦਾ ॥੫॥

hukame saaje hukame dtaahe; hukame mel milaaeidaa |5|

Punjabi

ਆਪਣੀ ਰਜ਼ਾ ਅੰਦਰ ਉਚ ਰਚਦਾ ਹੈ, ਆਪਦੀ ਰਜ਼ਾ ਅੰਦਰ ਉਹ ਨਾਸ ਕਰਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

By the Hukam of Your Command, You create, and by Your Command, You destroy. By Your Command, You unite in Union. ||5||

Dr. Sant Singh Khalsa (Shabad OS, CC BY-SA)
Ang 1061 · Line 3

ਹੁਕਮੈ ਬੂਝੈ; ਸੁ ਹੁਕਮੁ ਸਲਾਹੇ ॥

hukamai boojhai; su hukam salaahe |

Punjabi

ਜੋ ਤੇਰੇ ਅਮਰ ਨੂੰ ਜਾਣਦਾ ਹੈ, ਉਹ ਤੇਰੇ ਅਮਰ ਦੀ ਤਾਰਫ਼ਿ ਕਰਦਾ ਹੈ।

Bhai Manmohan Singh (Shabad OS, CC BY-SA)

English

One who realizes Your Command, praises Your Command.

Dr. Sant Singh Khalsa (Shabad OS, CC BY-SA)
Ang 1061 · Line 4

ਅਗਮ ਅਗੋਚਰ ਵੇਪਰਵਾਹੇ ॥

agam agochar veparavaahe |

Punjabi

ਹੇ ਪਹੁੰਚ ਤੋਂ ਪਰੇ, ਅਗਾਧ ਤੇ ਮੁਛੰਦਗੀ-ਰਹਿਤ ਸੁਆਮੀ!

Bhai Manmohan Singh (Shabad OS, CC BY-SA)

English

You are Inaccessible, Unfathomable and Self-Sufficient.

Dr. Sant Singh Khalsa (Shabad OS, CC BY-SA)
Ang 1061 · Line 5

ਜੇਹੀ ਮਤਿ ਦੇਹਿ. ਸੋ ਹੋਵੈ; ਤੂ ਆਪੇ ਸਬਦਿ ਬੁਝਾਇਦਾ ॥੬॥

jehee mat dehi. so hovai; too aape sabad bujhaaeidaa |6|

Punjabi

ਜੇਹੋ ਜੇਹੀ ਸਮਝ ਤੂੰ ਬਖ਼ਸ਼ਦਾ ਹੈਂ ਉਹੋ ਜੇਹਾ ਹੀ ਮੈਂ ਹੋ ਵੰਝਦਾ ਹਾਂ। ਤੂੰ ਆਪ ਹੀ ਮੈਨੂੰ ਆਪਦਾ ਨਾਮ ਦਰਸਾਉਂਦਾ ਹੈ।

Bhai Manmohan Singh (Shabad OS, CC BY-SA)

English

As is the understanding You give, so do I become. You Yourself reveal the Shabad. ||6||

Dr. Sant Singh Khalsa (Shabad OS, CC BY-SA)
Ang 1061 · Line 6

ਅਨਦਿਨੁ ਆਰਜਾ; ਛਿਜਦੀ ਜਾਏ ॥

anadin aarajaa; chhijadee jaae |

Punjabi

ਰੈਣ ਤੇ ਦਿਹੁੰ ਉਮਰ ਘਟਦੀ ਜਾ ਰਹੀ ਹੈ।

Bhai Manmohan Singh (Shabad OS, CC BY-SA)

English

Night and day, the days of our lives wear away.

Dr. Sant Singh Khalsa (Shabad OS, CC BY-SA)
Ang 1061 · Line 7

ਰੈਣਿ ਦਿਨਸੁ ਦੁਇ ਸਾਖੀ ਆਏ ॥

rain dinas due saakhee aae |

Punjabi

ਦੋਨੋਂ, ਰਾਤ ਅਤੇ ਦਿਨ, ਘਾਟੇ ਦੇ ਗਵਾਹ ਹਨ।

Bhai Manmohan Singh (Shabad OS, CC BY-SA)

English

Night and day both bear witness to this loss.

Dr. Sant Singh Khalsa (Shabad OS, CC BY-SA)
Ang 1061 · Line 8

ਮਨਮੁਖੁ ਅੰਧੁ. ਨ ਚੇਤੈ ਮੂੜਾ; ਸਿਰ ਊਪਰਿ, ਕਾਲੁ ਰੂਆਇਦਾ ॥੭॥

manamukh andh. na chetai moorraa; sir aoopar, kaal rooaaeidaa |7|

Punjabi

ਅੰਨ੍ਹਾ ਅਤੇ ਮੂਰਖ, ਆਪ-ਹੁਦਰਾ ਬੰਦਾ ਆਪਦੇ ਸੁਆਮੀ ਨੂੰ ਨਹੀਂ ਸਿਮਰਦਾ ਅਤੇ ਮੌਤ ਉਸ ਦੇ ਸਿਰ ਤੇ ਗੱਜਦੀ ਹੈ।

Bhai Manmohan Singh (Shabad OS, CC BY-SA)

English

The blind, foolish, self-willed manmukh is not aware of this; death is hovering over his head. ||7||

Dr. Sant Singh Khalsa (Shabad OS, CC BY-SA)
Ang 1061 · Line 9

ਮਨੁ ਤਨੁ ਸੀਤਲੁ; ਗੁਰ ਚਰਣੀ ਲਾਗਾ ॥

man tan seetal; gur charanee laagaa |

Punjabi

ਗੁਰਾਂ ਦੇ ਪੈਰਾਂ ਨਾਲ ਜੁੜ ਕੇ ਬੰਦੇ ਦਾ ਚਿੱਤ ਅਤੇ ਸਰੀਰ ਠੰਢੇ ਠਾਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

The mind and body are cooled and soothed, holding tight to the Guru's Feet.

Dr. Sant Singh Khalsa (Shabad OS, CC BY-SA)
Ang 1061 · Line 10

ਅੰਤਰਿ ਭਰਮੁ ਗਇਆ, ਭਉ ਭਾਗਾ ॥

antar bharam geaa, bhau bhaagaa |

Punjabi

ਉਸ ਦੇ ਦਿਲ ਦਾ ਸੰਦੇਹ ਦੂਰ ਹੋ ਜਾਂਦਾ ਹੈ ਅਤੇ ਭੱਜ ਜਾਂਦਾ ਹੈ ਉਸ ਦਾ ਡਰ।

Bhai Manmohan Singh (Shabad OS, CC BY-SA)

English

Doubt is eliminated from within, and fear runs away.

Dr. Sant Singh Khalsa (Shabad OS, CC BY-SA)
Ang 1061 · Line 11

ਸਦਾ ਅਨੰਦੁ ਸਚੇ ਗੁਣ ਗਾਵਹਿ; ਸਚੁ ਬਾਣੀ ਬੋਲਾਇਦਾ ॥੮॥

sadaa anand sache gun gaaveh; sach baanee bolaaeidaa |8|

Punjabi

ਉਹ ਸਦੀਵ ਹੀ ਖ਼ੁਸ਼ ਰਹਿੰਦਾ ਹੈ, ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ ਤੇ ਸੱਚੀ ਗੁਰਬਾਣੀ ਨੂੰ ਉਚਾਰਦਾ ਹੈ।

Bhai Manmohan Singh (Shabad OS, CC BY-SA)

English

One is in bliss forever, singing the Glorious Praises of the True Lord, and speaking the True Word of His Bani. ||8||

Dr. Sant Singh Khalsa (Shabad OS, CC BY-SA)
Ang 1061 · Line 12

ਜਿਨਿ ਤੂ ਜਾਤਾ. ਕਰਮ ਬਿਧਾਤਾ ॥

jin too jaataa. karam bidhaataa |

Punjabi

ਜੋ ਤੈਨੂੰ ਪ੍ਰਾਲਭਧ ਦੇ ਬਣਾਉਣ ਵਾਲਾ ਕਰਕੇ ਜਾਣਦਾ ਹੈ;

Bhai Manmohan Singh (Shabad OS, CC BY-SA)

English

One who knows You as the Architect of Karma,

Dr. Sant Singh Khalsa (Shabad OS, CC BY-SA)
Ang 1061 · Line 13

ਪੂਰੈ ਭਾਗਿ; ਗੁਰ ਸਬਦਿ ਪਛਾਤਾ ॥

poorai bhaag; gur sabad pachhaataa |

Punjabi

ਉਹ ਪੂਰਨ ਭਾਗਾਂ ਵਾਲਾ, ਗੁਰਾਂ ਦੀ ਬਾਣੀ ਰਾਹੀਂ, ਤੈਨੂੰ ਸਿੰਝਾਣ ਲੈਂਦਾ ਹੈ।

Bhai Manmohan Singh (Shabad OS, CC BY-SA)

English

has the good fortune of perfect destiny, and recognizes the Word of the Guru's Shabad.

Dr. Sant Singh Khalsa (Shabad OS, CC BY-SA)
Ang 1061 · Line 14

ਜਤਿ ਪਤਿ ਸਚੁ ਸਚਾ ਸਚੁ ਸੋਈ; ਹਉਮੈ ਮਾਰਿ ਮਿਲਾਇਦਾ ॥੯॥

jat pat sach sachaa sach soee; haumai maar milaaeidaa |9|

Punjabi

ਨਿਸਚਿਤ ਹੀ ਉਹ, ਸੱਚਿਆਂ ਦਾ ਪਰਮ ਸੱਚ ਸੁਆਮੀ, ਉਸ ਦੀ ਜਾਤੀ ਤੇ ਇੱਜ਼ਤ ਹੈ ਉਸ ਦੀ ਹੰਗਤਾ ਨੂੰ ਮੇਟ ਕੇ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Lord, the Truest of the True, is his social class and honor. Conquering his ego, he is united with the Lord. ||9||

Dr. Sant Singh Khalsa (Shabad OS, CC BY-SA)
Ang 1061 · Line 15

ਮਨੁ ਕਠੋਰੁ; ਦੂਜੈ ਭਾਇ ਲਾਗਾ ॥

man katthor; doojai bhaae laagaa |

Punjabi

ਨਿਰਦਈ ਹੈ ਉਹ ਮਨੁਸ਼ ਜੋ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The stubborn and insensitive mind is attached to the love of duality.

Dr. Sant Singh Khalsa (Shabad OS, CC BY-SA)
Ang 1061 · Line 16

ਭਰਮੇ ਭੂਲਾ; ਫਿਰੈ ਅਭਾਗਾ ॥

bharame bhoolaa; firai abhaagaa |

Punjabi

ਭਰਮ ਅੰਦਰ ਭੁਲਿਆ ਹੋਇਆ ਉਹ ਨਿਕਰਮਣ ਭਟਕਦਾ ਫਿਰਦਾ ਹੈ।

Bhai Manmohan Singh (Shabad OS, CC BY-SA)

English

Deluded by doubt, the unfortunate wander around in confusion.

Dr. Sant Singh Khalsa (Shabad OS, CC BY-SA)
Ang 1061 · Line 17

ਕਰਮੁ ਹੋਵੈ ਤਾ ਸਤਿਗੁਰੁ ਸੇਵੇ; ਸਹਜੇ ਹੀ ਸੁਖੁ ਪਾਇਦਾ ॥੧੦॥

karam hovai taa satigur seve; sahaje hee sukh paaeidaa |10|

Punjabi

ਜੇਕਰ ਰੱਬ ਦੀ ਮਿਹਰ ਉਸ ਉਤੇ ਹੋਵੇ, ਤਦ ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਤੇ ਸੁਖੈਨ ਹੀ ਆਰਾਮ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

But if they are blessed by God's Grace, they serve the True Guru, and easily obtain peace. ||10||

Dr. Sant Singh Khalsa (Shabad OS, CC BY-SA)
Ang 1061 · Line 18

ਲਖ ਚਉਰਾਸੀਹ ਆਪਿ ਉਪਾਏ ॥

lakh chauraaseeh aap upaae |

Punjabi

ਸਾਹਿਬ ਨੇ ਆਪੇ ਹੀ ਚੁਰਾਸੀ ਲੱਖ ਜੂਨੀਆਂ ਰੱਚੀਆਂ ਹਨ।

Bhai Manmohan Singh (Shabad OS, CC BY-SA)

English

He Himself created the 8.4 million species of beings.

Dr. Sant Singh Khalsa (Shabad OS, CC BY-SA)
Ang 1061 · Line 19

ਮਾਨਸ ਜਨਮਿ; ਗੁਰ ਭਗਤਿ ਦ੍ਰਿੜਾਏ ॥

maanas janam; gur bhagat drirraae |

Punjabi

ਕੇਵਲ ਮਨੁੱਖੀ ਜਨਮ ਵਿੱਚ ਹੀ ਜੀਵ ਵਿਸ਼ਾਲ ਵਾਹਿਗੁਰੂ ਦੀ ਬੰਦਗੀ ਧਾਰਨ ਕਰ ਸਕਦਾ ਹੈ।

Bhai Manmohan Singh (Shabad OS, CC BY-SA)

English

Only in this human life, is devotional worship to the Guru implanted within.

Dr. Sant Singh Khalsa (Shabad OS, CC BY-SA)
Ang 1061 · Line 20

ਬਿਨੁ ਭਗਤੀ. ਬਿਸਟਾ ਵਿਚਿ ਵਾਸਾ; ਬਿਸਟਾ ਵਿਚਿ ਫਿਰਿ ਪਾਇਦਾ ॥੧੧॥

bin bhagatee. bisattaa vich vaasaa; bisattaa vich fir paaeidaa |11|

Punjabi

ਸੁਆਮੀ ਦੇ ਸਿਮਰਨ ਦੇ ਬਾਝੋਂ ਉਹ ਗੰਦਗੀ ਅੰਦਰ ਵਸਦਾ ਹੈ ਅਤੇ ਗੰਦਗੀ ਵਿੱਚ ਹੀ ਮੁੜ ਮੁੜ ਕੇ ਡਿਗਦਾ ਹੈ।

Bhai Manmohan Singh (Shabad OS, CC BY-SA)

English

Without devotion, one lives in manure; he falls into manure again and again. ||11||

Dr. Sant Singh Khalsa (Shabad OS, CC BY-SA)
Ang 1061 · Line 21

ਕਰਮੁ ਹੋਵੈ; ਗੁਰੁ ਭਗਤਿ ਦ੍ਰਿੜਾਏ ॥

karam hovai; gur bhagat drirraae |

Punjabi

ਜਦ ਵਾਹਿਗੁਰੂ ਦੀ ਮਿਹਰ ਬੰਦੇ ਤੇ ਹੁੰਦੀ ਹੈ ਤਦ ਹੀ ਗੁਰਾਂ ਦਾ ਅਨੁਰਾਗ ਉਸ ਦੇ ਅੰਦਰ ਪੱਕਾ ਹੁੰਦਾ ਹੈ।

Bhai Manmohan Singh (Shabad OS, CC BY-SA)

English

If one is blessed with His Grace, devotional worship to the Guru is implanted within.

Dr. Sant Singh Khalsa (Shabad OS, CC BY-SA)
Ang 1061 · Line 22

ਵਿਣੁ ਕਰਮਾ; ਕਿਉ ਪਾਇਆ ਜਾਏ ॥

vin karamaa; kiau paaeaa jaae |

Punjabi

ਰੱਬ ਦੀ ਰਹਿਮਤ ਦੇ ਬਾਝੋਂ ਉਹ ਕਿਸ ਤਰ੍ਹਾਂ ਗੁਰਾਂ ਨੂੰ ਪਾ ਸਕਦਾ ਹੈ?

Bhai Manmohan Singh (Shabad OS, CC BY-SA)

English

Without God's Grace, how can anyone find Him?

Dr. Sant Singh Khalsa (Shabad OS, CC BY-SA)
Ang 1061 · Line 23

ਆਪੇ ਕਰੇ ਕਰਾਏ ਕਰਤਾ; ਜਿਉ ਭਾਵੈ ਤਿਵੈ ਚਲਾਇਦਾ ॥੧੨॥

aape kare karaae karataa; jiau bhaavai tivai chalaaeidaa |12|

Punjabi

ਸਿਰਜਣਹਾਰ ਸੁਆਮੀ ਆਪ ਹੀ ਸਾਰਾ ਕੁੱਛ ਕਰਦਾ ਅਤੇ ਕਰਵਾਉਂਦਾ ਹੈ। ਜਿਸ ਤਰ੍ਹਾਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਨੀਆਂ ਨੂੰ ਤੋਰਦਾ ਹੈ।

Bhai Manmohan Singh (Shabad OS, CC BY-SA)

English

The Creator Himself acts, and inspires all to act; as He wills, he leads us on. ||12||

Dr. Sant Singh Khalsa (Shabad OS, CC BY-SA)
Ang 1061 · Line 24

ਸਿਮ੍ਰਿਤਿ ਸਾਸਤ; ਅੰਤੁ. ਨ ਜਾਣੈ ॥

simrit saasat; ant. na jaanai |

Punjabi

ਸਿਮਰਤੀਆਂ ਅਤੇ ਸ਼ਾਸਤਰ ਉਸ ਦੇ ਓੜਕ ਨੂੰ ਨਹੀਂ ਜਾਣਦੇ।

Bhai Manmohan Singh (Shabad OS, CC BY-SA)

English

The Simritees and the Shaastras do not know His limits.

Dr. Sant Singh Khalsa (Shabad OS, CC BY-SA)
Ang 1061 · Line 25

ਮੂਰਖੁ ਅੰਧਾ; ਤਤੁ. ਨ ਪਛਾਣੈ ॥

moorakh andhaa; tat. na pachhaanai |

Punjabi

ਅੰਨ੍ਹਾ, ਬੇਵਕੂਫ ਅਸਲੀਅਤ ਨੂੰ ਨਹੀਂ ਸਿੰਝਾਣਦਾ।

Bhai Manmohan Singh (Shabad OS, CC BY-SA)

English

The blind fool does not recognize the essence of reality.

Dr. Sant Singh Khalsa (Shabad OS, CC BY-SA)
Ang 1061 · Line 26

ਆਪੇ ਕਰੇ ਕਰਾਏ ਕਰਤਾ; ਆਪੇ ਭਰਮਿ ਭੁਲਾਇਦਾ ॥੧੩॥

aape kare karaae karataa; aape bharam bhulaaeidaa |13|

Punjabi

ਸਿਰਜਣਹਾਰ ਸੁਆਮੀ ਆਪੇ ਹੀ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ ਅਤੇ ਆਪ ਹੀ ਉਹ ਬੰਦੇ ਨੂੰ ਸੰਦੇਹ ਵਿੱਚ ਗੁਮਰਾਹ ਕਰਦਾ ਹੈ।

Bhai Manmohan Singh (Shabad OS, CC BY-SA)

English

The Creator Himself acts, and inspires all to act; He Himself deludes with doubt. ||13||

Dr. Sant Singh Khalsa (Shabad OS, CC BY-SA)
Ang 1061 · Line 27

ਸਭੁ ਕਿਛੁ; ਆਪੇ ਆਪਿ ਕਰਾਏ ॥

sabh kichh; aape aap karaae |

Punjabi

ਖ਼ੁਦ ਹੀ ਪ੍ਰਭੂ ਸਾਰਾ ਕੁੱਛ ਕਰਾਉਂਦਾ ਹੈ,

Bhai Manmohan Singh (Shabad OS, CC BY-SA)

English

He Himself causes everything to be done.

Dr. Sant Singh Khalsa (Shabad OS, CC BY-SA)
Ang 1061 · Line 28

ਆਪੇ; ਸਿਰਿ ਸਿਰਿ ਧੰਧੈ ਲਾਏ ॥

aape; sir sir dhandhai laae |

Punjabi

ਅਤੇ ਖ਼ੁਦ ਹੀ ਉਹ ਹਰ ਇਕਸ ਨੂੰ ਆਪਣੇ ਕੰਮ ਲਾਉਂਦਾ ਹੈ।

Bhai Manmohan Singh (Shabad OS, CC BY-SA)

English

He Himself joins each and every person to his tasks.

Dr. Sant Singh Khalsa (Shabad OS, CC BY-SA)
Ang 1061 · Line 29

ਆਪੇ ਥਾਪਿ ਉਥਾਪੇ ਵੇਖੈ; ਗੁਰਮੁਖਿ ਆਪਿ ਬੁਝਾਇਦਾ ॥੧੪॥

aape thaap uthaape vekhai; guramukh aap bujhaaeidaa |14|

Punjabi

ਉਹ ਆਪ ਹੀ ਸਾਰਿਆਂ ਨੂੰ ਟਿਕਾਉਂਦਾ, ਉਖੇੜਦਾ ਅਤੇ ਦੇਖਦਾ ਹੈ। ਗੁਰਾਂ ਦੀ ਦਇਆ ਦੁਆਰਾ ਉਹ ਆਪਦੇ ਆਪ ਨੂੰ ਬੰਦੇ ਉੱਤੇ ਜ਼ਾਹਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He Himself establishes and disestablishes, and watches over all; He reveals Himself to the Gurmukh. ||14||

Dr. Sant Singh Khalsa (Shabad OS, CC BY-SA)
Ang 1061 · Line 30

ਸਚਾ ਸਾਹਿਬੁ ਗਹਿਰ ਗੰਭੀਰਾ ॥

sachaa saahib gahir ganbheeraa |

Punjabi

ਸੱਚਾ ਸੁਆਮੀ ਬੇਥਾਹ ਅਤੇ ਡੂੰਘਾ ਹੈ।

Bhai Manmohan Singh (Shabad OS, CC BY-SA)

English

The True Lord and Master is profoundly deep and unfathomable.

Dr. Sant Singh Khalsa (Shabad OS, CC BY-SA)
Ang 1061 · Line 31

ਸਦਾ ਸਲਾਹੀ; ਤਾ ਮਨੁ ਧੀਰਾ ॥

sadaa salaahee; taa man dheeraa |

Punjabi

ਜ਼ੇਕਰ ਮੈਂ ਹਮੇਸ਼ਾਂ ਹੀ ਉਸ ਦੀ ਕੀਰਤੀ ਗਾਇਨ ਕਰਾਂ, ਕੇਵਲ ਤਦ ਹੀ ਮੇਰੀ ਆਤਮਾ ਦਾ ਧੀਰਜ ਬਠਦਾ ਹੈ।

Bhai Manmohan Singh (Shabad OS, CC BY-SA)

English

Praising Him forever, the mind is comforted and consoled.

Dr. Sant Singh Khalsa (Shabad OS, CC BY-SA)
Ang 1061 · Line 32

ਅਗਮ ਅਗੋਚਰੁ. ਕੀਮਤਿ, ਨਹੀ ਪਾਈ; ਗੁਰਮੁਖਿ ਮੰਨਿ ਵਸਾਇਦਾ ॥੧੫॥

agam agochar. keemat, nahee paaee; guramukh man vasaaeidaa |15|

Punjabi

ਪਹੁੰਚ ਤੋਂ ਪਰੇ ਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਗੁਰਾਂ ਦੀ ਦਇਆ ਦੁਆਰਾ ਉਹ ਚਿੱਤ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

He is inaccessible and unfathomable; His value cannot be estimated. He dwells in the mind of the Gurmukh. ||15||

Dr. Sant Singh Khalsa (Shabad OS, CC BY-SA)
Ang 1061 · Line 33

ਆਪਿ ਨਿਰਾਲਮੁ; ਹੋਰ ਧੰਧੈ ਲੋਈ ॥

aap niraalam; hor dhandhai loee |

Punjabi

ਖ਼ੁਦ ਪ੍ਰਭੂ ਨਿਰਲੇਪ ਹੈ। ਹੋਰ ਲੋਕ ਕਾਰਵਿਹਾਰਾਂ ਅੰਦਰ ਰੁੱਝੇ ਹੋਏ ਹਨ।

Bhai Manmohan Singh (Shabad OS, CC BY-SA)

English

He Himself is detached; all others are entangled in their affairs.

Dr. Sant Singh Khalsa (Shabad OS, CC BY-SA)
Ang 1061 · Line 34

ਗੁਰ ਪਰਸਾਦੀ ਬੂਝੈ ਕੋਈ ॥

gur parasaadee boojhai koee |

Punjabi

ਗੁਰਾਂ ਦੀ ਦਇਆ ਦੁਆਰਾ, ਬਹੁਤ ਹੀ ਥੋੜੇ ਉਸ ਨੂੰ ਸਮਝਦੇ ਹਨ।

Bhai Manmohan Singh (Shabad OS, CC BY-SA)

English

By Guru's Grace, one comes to understand Him.

Dr. Sant Singh Khalsa (Shabad OS, CC BY-SA)
Ang 1061 · Line 35

ਨਾਨਕ ਨਾਮੁ ਵਸੈ ਘਟ ਅੰਤਰਿ; ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥

naanak naam vasai ghatt antar; guramatee mel milaaeidaa |16|3|17|

Punjabi

ਨਾਨਕ, ਗੁਰਾਂ ਦੀ ਸਿੱਖਮਤ ਰਾਹੀਂ ਨਾਮ ਬੰਦੇ ਦੇ ਮਨ ਅੰਦਰ ਟਿਕ ਜਾਂਦਾ ਹੈ ਅਤੇ ਪ੍ਰਭੂ ਉਸ ਨੂੰ ਆਪਦੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, the Naam, the Name of the Lord, comes to dwell deep within the heart; through the Guru's Teachings, one is united in His Union. ||16||3||17||

Dr. Sant Singh Khalsa (Shabad OS, CC BY-SA)
Ang 1061 · Line 36

ਮਾਰੂ ਮਹਲਾ ੩ ॥

maaroo mahalaa 3 |

Punjabi

ਮਾਰੂ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Third Mehl:

Dr. Sant Singh Khalsa (Shabad OS, CC BY-SA)
Ang 1061 · Line 37

ਜੁਗ ਛਤੀਹ, ਕੀਓ ਗੁਬਾਰਾ ॥

jug chhateeh, keeo gubaaraa |

Punjabi

ਛੱਤੀ ਯੁੱਗ ਤੂੰ ਕਾਲਾਬੋਲਾ ਅਨ੍ਹੇਰਾ ਵਰਤਾਇਆ ਹੋਇਆ ਸੀ।

Bhai Manmohan Singh (Shabad OS, CC BY-SA)

English

For thirty-six ages, utter darkness prevailed.

Dr. Sant Singh Khalsa (Shabad OS, CC BY-SA)
Ang 1061 · Line 38

ਤੂ ਆਪੇ ਜਾਣਹਿ ਸਿਰਜਣਹਾਰਾ ॥

too aape jaaneh sirajanahaaraa |

Punjabi

ਹੇ ਕਰਤੇ ਪੁਰਖ! ਤੂੰ ਆਪ ਹੀ ਉਸ ਅਵਸਥਾਂ ਨੂੰ ਜਾਣਦਾ ਹੈਂ।

Bhai Manmohan Singh (Shabad OS, CC BY-SA)

English

Only You Yourself know this, O Creator Lord.

Dr. Sant Singh Khalsa (Shabad OS, CC BY-SA)
Ang 1061 · Line 39

ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ; ਤੂ ਆਪੇ ਕੀਮਤਿ ਪਾਇਦਾ ॥੧॥

hor kiaa ko kahai ki aakh vakhaanai; too aape keemat paaeidaa |1|

Punjabi

ਹੋਰ ਕੋਈ ਜਣਾ ਕੀ ਆਖ ਸਕਦਾ ਅਤੇ ਕੀ ਵਿਆਖਿਆ ਕਰ ਸਕਦਾ ਹੈ? ਆਪਣਾ ਮੁੱਲ ਕੇਵਲ ਤੂੰ ਆਪ ਹੀ ਪਾ ਸਕਦਾ ਹੈ।

Bhai Manmohan Singh (Shabad OS, CC BY-SA)

English

What can anyone else say? What can anyone explain? Only You Yourself can estimate Your worth. ||1||

Dr. Sant Singh Khalsa (Shabad OS, CC BY-SA)
Ang 1061 · Line 40

ਓਅੰਕਾਰਿ ਸਭ ਸ੍ਰਿਸਟਿ ਉਪਾਈ ॥

oankaar sabh srisatt upaaee |

Punjabi

ਇਕ ਸੁਆਮੀ ਨੇ ਹੀ ਸਾਰਾ ਸੰਸਾਰ ਰਚਿਆ ਹੈ।

Bhai Manmohan Singh (Shabad OS, CC BY-SA)

English

The One Universal Creator created the entire Universe.

Dr. Sant Singh Khalsa (Shabad OS, CC BY-SA)
Ang 1061 · Line 41

ਸਭੁ ਖੇਲੁ ਤਮਾਸਾ. ਤੇਰੀ ਵਡਿਆਈ ॥

sabh khel tamaasaa. teree vaddiaaee |

Punjabi

ਸਮੂਹ ਖੇਡ ਅਤੇ ਲੀਲ੍ਹਾ ਤੇਰੀ ਪ੍ਰਭਤਾ ਦਾ ਪ੍ਰਕਾਸ਼ ਹਨ, ਹੇ ਵਾਹਿਗੁਰੂ!

Bhai Manmohan Singh (Shabad OS, CC BY-SA)

English

All the plays and dramas are to Your glory and greatness.

Dr. Sant Singh Khalsa (Shabad OS, CC BY-SA)
Ang 1061 · Line 42

ਆਪੇ ਵੇਕ ਕਰੇ ਸਭਿ ਸਾਚਾ; ਆਪੇ ਭੰਨਿ ਘੜਾਇਦਾ ॥੨॥

aape vek kare sabh saachaa; aape bhan gharraaeidaa |2|

Punjabi

ਸੱਚਾ ਸੁਆਮੀ ਆਪ ਹੀ ਸਾਰੇ ਵਿਤਕਰੇ ਰਚਦਾ ਹੈ ਅਤੇ ਆਪ ਹੀ ਤੋੜਦਾ ਅਤੇ ਬਦਾਉਂਦਾ ਹੈ।

Bhai Manmohan Singh (Shabad OS, CC BY-SA)

English

The True Lord Himself makes all distinctions; He Himself breaks and builds. ||2||

Dr. Sant Singh Khalsa (Shabad OS, CC BY-SA)
Ang 1061 · Line 43

ਬਾਜੀਗਰਿ ਇਕ ਬਾਜੀ ਪਾਈ ॥

baajeegar ik baajee paaee |

Punjabi

ਮਦਾਰੀ ਨੇ ਇੱਕ ਖੇਡ ਰਚੀ ਹੈ।

Bhai Manmohan Singh (Shabad OS, CC BY-SA)

English

The Juggler has staged His juggling show.

Dr. Sant Singh Khalsa (Shabad OS, CC BY-SA)
Ang 1061 · Line 44

ਪੂਰੇ ਗੁਰ ਤੇ. ਨਦਰੀ ਆਈ ॥

poore gur te. nadaree aaee |

Punjabi

ਪੂਰਨ ਗੁਰਾਂ ਦੇ ਰਾਹੀਂ ਬੰਦਾ ਇਸ ਖੇਡ ਨੂੰ ਵੇਖ ਲੈਂਦਾ ਹੈ।

Bhai Manmohan Singh (Shabad OS, CC BY-SA)

English

Through the Perfect Guru, one comes to behold it.

Dr. Sant Singh Khalsa (Shabad OS, CC BY-SA)
Ang 1061 · Line 45

ਸਦਾ ਅਲਿਪਤੁ ਰਹੈ ਗੁਰਸਬਦੀ; ਸਾਚੇ ਸਿਉ ਚਿਤੁ ਲਾਇਦਾ ॥੩॥

sadaa alipat rahai gurasabadee; saache siau chit laaeidaa |3|

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਜੋ ਸਦੀਵ ਹੀ ਨਿਰਲੇਪ ਵਿਚਰਦਾ ਹੈ, ਉਸ ਦਾ ਮਨ ਸੱਚੇ ਸੁਆਮੀ ਨਾਲ ਇਕ ਸੁਰਤਾਲ ਵਿੱਚ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

One who remains forever detached in the Word of the Guru's Shabad - his consciousness is attuned to the True Lord. ||3||

Dr. Sant Singh Khalsa (Shabad OS, CC BY-SA)
Ang 1061 · Line 46

ਬਾਜਹਿ ਬਾਜੇ ਧੁਨਿ ਆਕਾਰਾ ॥

baajeh baaje dhun aakaaraa |

Punjabi

ਦੇਹ ਦੇ ਸੰਗੀਤਕ ਸਾਜ਼ ਵੱਜਦੇ ਹਨ।

Bhai Manmohan Singh (Shabad OS, CC BY-SA)

English

The musical instruments of the body vibrate and resound.

Dr. Sant Singh Khalsa (Shabad OS, CC BY-SA)
Ang 1061 · Line 47

ਆਪਿ ਵਜਾਏ ਵਜਾਵਣਹਾਰਾ ॥

aap vajaae vajaavanahaaraa |

Punjabi

ਵਜਾਉਣ ਵਾਲਾ, ਵਾਹਿਗੁਰੂ ਖ਼ੁਦ ਉਨ੍ਹਾਂ ਨੂੰ ਵਜਾਉਂਦਾ ਹੈ।

Bhai Manmohan Singh (Shabad OS, CC BY-SA)

English

The Player Himself plays them.

Dr. Sant Singh Khalsa (Shabad OS, CC BY-SA)
Ang 1061 · Line 48

ਘਟਿ ਘਟਿ ਪਉਣੁ ਵਹੈ ਇਕ ਰੰਗੀ; ਮਿਲਿ ਪਵਣੈ ਸਭ ਵਜਾਇਦਾ ॥੪॥

ghatt ghatt paun vahai ik rangee; mil pavanai sabh vajaaeidaa |4|

Punjabi

ਹਰ ਜੀਵ ਅੰਦਰ ਸੁਆਸ ਇਕਰਸ ਚਲ ਰਿਹਾ ਹੈ ਅਤੇ ਸੁਆਸ ਨੂੰ ਪਾ ਕੇ, ਸਾਰੇ ਸਾਜ਼ ਵੱਜ ਰਹੇ ਹਨ।

Bhai Manmohan Singh (Shabad OS, CC BY-SA)

English

The breath flows equally through the hearts of each and every being. Receiving the breath, all the instruments sing. ||4||

Dr. Sant Singh Khalsa (Shabad OS, CC BY-SA)