Ang 1062
ਕਰਤਾ ਕਰੇ; ਸੁ ਨਿਹਚਉ ਹੋਵੈ ॥
karataa kare; su nihchau hovai |
Punjabi
ਜਿਹੜਾ ਕੁਝ ਸਿਰਜਣਹਾਰ ਕਰਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।
English
Whatever the Creator does, surely comes to pass.
ਗੁਰ ਕੈ ਸਬਦੇ; ਹਉਮੈ ਖੋਵੈ ॥
gur kai sabade; haumai khovai |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
English
Through the Word of the Guru's Shabad, egotism is consumed.
ਗੁਰ ਪਰਸਾਦੀ ਕਿਸੈ ਦੇ ਵਡਿਆਈ; ਨਾਮੋ ਨਾਮੁ ਧਿਆਇਦਾ ॥੫॥
gur parasaadee kisai de vaddiaaee; naamo naam dhiaaeidaa |5|
Punjabi
ਗੁਰਾਂ ਦੀ ਦਇਆ ਦੁਆਰਾ ਪ੍ਰਭੂ ਕਈਆਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ ਅਤੇ ਉਹ ਨਿਰੋਲ ਨਾਮ ਦਾ ਹੀ ਸਿਮਰਨ ਕਰਦੇ ਹਨ।
English
By Guru's Grace, some are blessed with glorious greatness; they meditate on the Naam, the Name of the Lord. ||5||
ਗੁਰ ਸੇਵੇ ਜੇਵਡੁ; ਹੋਰੁ ਲਾਹਾ ਨਾਹੀ ॥
gur seve jevadd; hor laahaa naahee |
Punjabi
ਗੁਰਾਂ ਦੀ ਘਾਲ ਜਿੱਡਾ ਵੱਡਾ ਹੋਰ ਕੋਈ ਨਫ਼ਾ ਨਹੀਂ।
English
There is no other profit as great as service to the Guru.
ਨਾਮੁ ਮੰਨਿ ਵਸੈ; ਨਾਮੋ ਸਾਲਾਹੀ ॥
naam man vasai; naamo saalaahee |
Punjabi
ਨਾਮ ਮੇਰੇ ਰਿਦੇ ਅੰਦਰ ਵਸਦਾ ਹੈ ਤੇ ਨਾਮ ਦੀ ਹੀ ਮੈਂ ਸਿਫ਼ਤ ਕਰਦਾ ਹਾਂ।
English
The Naam abides within my mind, and I praise the Naam.
ਨਾਮੋ ਨਾਮੁ ਸਦਾ ਸੁਖਦਾਤਾ; ਨਾਮੋ ਲਾਹਾ ਪਾਇਦਾ ॥੬॥
naamo naam sadaa sukhadaataa; naamo laahaa paaeidaa |6|
Punjabi
ਸਦੀਵੀ ਆਰਾਮ ਬਖ਼ਸ਼ਣਹਾਰ ਹੈ ਨਾਮ-ਸਰੂਪ ਪ੍ਰਭੂ ਦਾ ਨਾਮ। ਨਾਮ ਦੇ ਰਾਹੀਂ ਹੀ ਇਨਸਾਨ ਨਫ਼ਾ ਕਮਾਉਂਦਾ ਹੈ।
English
The Naam is forever the Giver of peace. Through the Naam, we earn the profit. ||6||
ਬਿਨੁ ਨਾਵੈ; ਸਭ ਦੁਖੁ ਸੰਸਾਰਾ ॥
bin naavai; sabh dukh sansaaraa |
Punjabi
ਨਾਮ ਦੇ ਬਾਝੋਂ ਜਗ ਅੰਦਰ ਮੁਸੀਬਤ ਹੀ ਮੁਸੀਬਤ ਹੈ।
English
Without the Name, all the world suffers in misery.
ਬਹੁ ਕਰਮ ਕਮਾਵਹਿ; ਵਧਹਿ ਵਿਕਾਰਾ ॥
bahu karam kamaaveh; vadheh vikaaraa |
Punjabi
ਜਿੰਨੇ ਬਹੁਤੇ ਮੰਦੇ ਅਮਲ ਬੰਦਾ ਕਮਾਉਂਦਾ ਹੈ, ਓਨੇ ਹੀ ਬਹੁਤੇ ਪਾਪ ਹੁੰਦੇ ਜਾਂਦੇ ਹਨ।
English
The more actions one does, the more the corruption increases.
ਨਾਮੁ. ਨ ਸੇਵਹਿ, ਕਿਉ ਸੁਖੁ ਪਾਈਐ; ਬਿਨੁ ਨਾਵੈ. ਦੁਖੁ ਪਾਇਦਾ ॥੭॥
naam. na seveh, kiau sukh paaeeai; bin naavai. dukh paaeidaa |7|
Punjabi
ਨਾਮ ਦੀ ਸੇਵਾ ਕਰਨ ਦੇ ਬਾਝੌਂ ਆਰਾਮ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਨਾਮ ਦੇ ਬਗੈਰ ਪ੍ਰਾਣੀ ਤਸੀਹਾ ਕੱਟਦਾ ਹੈ।
English
Without serving the Naam, how can anyone find peace? Without the Naam, one suffers in pain. ||7||
ਆਪਿ ਕਰੇ ਤੈ ਆਪਿ ਕਰਾਏ ॥
aap kare tai aap karaae |
Punjabi
ਵਾਹਿਗੁਰੂ ਆਪੇ ਕਰਦਾ ਹੈ ਅਤੇ ਆਪੇ ਹੀ ਸਾਰਾ ਕੁੱਛ ਕਰਾਉਂਦਾ ਹੈ।
English
He Himself acts, and inspires all to act.
ਗੁਰ ਪਰਸਾਦੀ; ਕਿਸੈ ਬੁਝਾਏ ॥
gur parasaadee; kisai bujhaae |
Punjabi
ਕਿਸੇ ਵਿਰਲੇ ਜਣੇ ਨੂੰ ਹੀ ਉਹ ਗੁਰਾਂ ਦਇਆ ਰਾਹੀਂ ਆਪਣੇ ਆਪ ਨੂੰ ਦਰਸਾਉਂਦਾ ਹੈ।
English
By Guru's Grace, He reveals Himself to a few.
ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ; ਮੁਕਤੀ ਕੈ ਘਰਿ ਪਾਇਦਾ ॥੮॥
guramukh hoveh se bandhan torreh; mukatee kai ghar paaeidaa |8|
Punjabi
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਆਪਣੇ ਜੂੜ ਵੱਢ ਸੁਟਦਾ ਹੈ ਅਤੇ ਮੋਖਸ਼ ਦੇ ਮੁਕਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
English
One who becomes Gurmukh breaks his bonds, and attains the home of liberation. ||8||
ਗਣਤ ਗਣੈ; ਸੋ ਜਲੈ ਸੰਸਾਰਾ ॥
ganat ganai; so jalai sansaaraa |
Punjabi
ਜੋ ਲੇਖਾ ਪਤਾ ਗਿਣਦਾ ਹੈ, ਉਹ ਇਸ ਜੱਗ ਵਿੱਚ ਸੜਦਾ ਬਲਦਾ ਹੈ।
English
One who calculates his accounts, burns in the world.
ਸਹਸਾ ਮੂਲਿ ਨ ਚੁਕੈ ਵਿਕਾਰਾ ॥
sahasaa mool na chukai vikaaraa |
Punjabi
ਉਸ ਦਾ ਸੰਦੇਹ ਅਤੇ ਪਾਪ ਕਦੇ ਭੀ ਦੂਰ ਨਹੀਂ ਹੁੰਦੇ।
English
His skepticism and corruption are never dispelled.
ਗੁਰਮੁਖਿ ਹੋਵੈ ਸੁ ਗਣਤ ਚੁਕਾਏ; ਸਚੇ ਸਚਿ ਸਮਾਇਦਾ ॥੯॥
guramukh hovai su ganat chukaae; sache sach samaaeidaa |9|
Punjabi
ਜੋ ਰੱਬ ਨੂੰ ਜਾਣਨ ਵਾਲਾ ਥੀ ਵੰਝਦਾ ਹੈ, ਉਹ ਲੇਖੇ ਪੱਤੇ ਨੂੰ ਤਿਆਗ ਦਿੰਦਾ ਹੈ ਅਤੇ ਸੱਚੇ ਨਾਮ ਦੇ ਰਾਹੀਂ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
English
One who becomes Gurmukh abandons his calculations; through Truth, we merge in the True Lord. ||9||
ਜੇ ਸਚੁ ਦੇਇ; ਤ ਪਾਏ ਕੋਈ ॥
je sach dee; ta paae koee |
Punjabi
ਜੇਕਰ ਵਾਹਿਗੁਰੂ ਸੱਚ ਪ੍ਰਦਾਨ ਕਰੇ, ਕੇਵਲ ਤਦ ਹੀ ਬੰਦਾ ਇਸ ਨੂੰ ਪ੍ਰਾਪਤ ਕਰ ਸਕਦਾ ਹੈ।
English
If God grants Truth, then we may attain it.
ਗੁਰ ਪਰਸਾਦੀ ਪਰਗਟੁ ਹੋਈ ॥
gur parasaadee paragatt hoee |
Punjabi
ਗੁਰਾਂ ਦੀ ਦਇਆ ਦੁਆਰਾ ਇਹ ਜ਼ਾਹਰ ਹੋ ਜਾਂਦਾ ਹੈ।
English
By Guru's Grace, it is revealed.
ਸਚੁ ਨਾਮੁ ਸਾਲਾਹੇ ਰੰਗਿ ਰਾਤਾ; ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥
sach naam saalaahe rang raataa; gur kirapaa te sukh paaeidaa |10|
Punjabi
ਪ੍ਰੇਮ ਨਾਲ ਰੰਗੀਜ, ਜੋ ਸੱਚੇ ਨਾਮ ਦੀ ਕੀਰਤੀ ਕਰਦਾ ਹੈ; ਗੁਰਾਂ ਦੀ ਦਇਆ ਦੁਆਰਾ ਉਹ ਅਰਾਮ ਪਾ ਲੈਂਦਾ ਹੈ।
English
One who praises the True Name, and remains imbued with the Lord's Love, by Guru's Grace, finds peace. ||10||
ਜਪੁ ਤਪੁ ਸੰਜਮੁ ਨਾਮੁ ਪਿਆਰਾ ॥
jap tap sanjam naam piaaraa |
Punjabi
ਲਾਡਲਾ ਨਾਮ ਹੀ ਮੇਰੀ ਪੂਜਾ, ਤਪੱਸਿਆ ਤੇ ਸਵੈ-ਜ਼ਬਤ ਹੈ।
English
The Beloved Naam, the Name of the Lord, is chanting, meditation, penance and self-control.
ਕਿਲਵਿਖ ਕਾਟੇ ਕਾਟਣਹਾਰਾ ॥
kilavikh kaatte kaattanahaaraa |
Punjabi
ਨਾਸ ਕਰਨ ਵਾਲਾ ਵਾਹਿਗੁਰੂ ਪਾਪਾਂ ਨੂੰ ਨਾਸ ਕਰ ਦਿੰਦਾ ਹੈ।
English
God, the Destroyer, destroys sins.
ਹਰਿ ਕੈ ਨਾਮਿ. ਤਨੁ ਮਨੁ ਸੀਤਲੁ ਹੋਆ; ਸਹਜੇ ਸਹਜਿ ਸਮਾਇਦਾ ॥੧੧॥
har kai naam. tan man seetal hoaa; sahaje sehaj samaaeidaa |11|
Punjabi
ਪ੍ਰਭੂ ਦੇ ਨਾਮ ਰਾਹੀਂ ਦੇਹ ਤੇ ਰਿਦਾ ਠੰਢੇ ਠਾਰ ਹੋ ਜਾਂਦੇ ਹਨ ਅਤੇ ਇਨਸਾਨ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
English
Through the Name of the Lord, the body and mind are cooled and soothed, and one is intuitively, easily absorbed into the Celestial Lord. ||11||
ਅੰਤਰਿ ਲੋਭੁ; ਮਨਿ ਮੈਲੈ. ਮਲੁ ਲਾਏ ॥
antar lobh; man mailai. mal laae |
Punjabi
ਆਤਮਕ ਤੌਰ ਤੇ ਕੁਚੀਲ ਹਨ ਉਹ ਜਿਨ੍ਹਾਂ ਦੇ ਅੰਦਰ ਲਾਲਚ ਹੈ। ਉਹ ਹੋਰਨਾਂ ਨੂੰ ਭੀ ਗਿਲਾਜ਼ਤ ਚਮੇੜਦੇ ਹਨ।
English
With greed within them, their minds are filthy, and they spread filth around.
ਮੈਲੇ ਕਰਮ ਕਰੇ; ਦੁਖੁ ਪਾਏ ॥
maile karam kare; dukh paae |
Punjabi
ਉਹ ਗੰਦੇ ਅਮਲ ਕਮਾਉਂਦੇ ਹਨ ਤੇ ਕਸ਼ਟ ਉਠਾਉਂਦੇ ਹਨ।
English
They do filthy deeds, and suffer in pain.
ਕੂੜੋ ਕੂੜੁ ਕਰੇ ਵਾਪਾਰਾ; ਕੂੜੁ ਬੋਲਿ ਦੁਖੁ ਪਾਇਦਾ ॥੧੨॥
koorro koorr kare vaapaaraa; koorr bol dukh paaeidaa |12|
Punjabi
ਉਹ ਨਿਰੋਲ ਝੂਠ ਦਾ ਵਣਜ ਕਰਦੇ ਹਨ, ਝੂਠ ਬਕਦੇ ਹਨ ਅਤੇ ਤਕਲਫ਼ਿ ਭੋਗਦੇ ਹਨ।
English
They deal in falsehood, and nothing but falsehood; telling lies, they suffer in pain. ||12||
ਨਿਰਮਲ ਬਾਣੀ; ਕੋ ਮੰਨਿ ਵਸਾਏ ॥
niramal baanee; ko man vasaae |
Punjabi
ਕੋਈ ਵਿਰਲਾ ਜਣਾ ਹੀ ਪਵਿੱਤ੍ਰ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।
English
Rare is that person who enshrines the Immaculate Bani of the Guru's Word within his mind.
ਗੁਰ ਪਰਸਾਦੀ; ਸਹਸਾ ਜਾਏ ॥
gur parasaadee; sahasaa jaae |
Punjabi
ਗੁਰਾਂ ਦੀ ਦਇਆ ਦੁਆਰਾ ਉਸ ਦਾ ਭਰਮ ਦੂਰ ਹੋ ਜਾਂਦਾ ਹੈ।
English
By Guru's Grace, his skepticism is removed.
ਗੁਰ ਕੈ ਭਾਣੈ ਚਲੈ ਦਿਨੁ ਰਾਤੀ; ਨਾਮੁ ਚੇਤਿ ਸੁਖੁ ਪਾਇਦਾ ॥੧੩॥
gur kai bhaanai chalai din raatee; naam chet sukh paaeidaa |13|
Punjabi
ਦਿਹੁੰ ਅਤੇ ਰੈਣ ਉਹ ਗੁਰਾਂ ਦੀ ਰਜਾ ਅੰਦਰ ਟੁਰਦਾ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ।
English
He walks in harmony with the Guru's Will, day and night; remembering the Naam, the Name of the Lord, he finds peace. ||13||
ਆਪਿ ਸਿਰੰਦਾ ਸਚਾ ਸੋਈ ॥
aap sirandaa sachaa soee |
Punjabi
ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ।
English
The True Lord Himself is the Creator.
ਆਪਿ ਉਪਾਇ; ਖਪਾਏ ਸੋਈ ॥
aap upaae; khapaae soee |
Punjabi
ਉਹ ਆਪੇ ਹੀ ਰਚਦਾ ਅਤੇ ਨਾਸ ਕਰਦਾ ਹੈ।
English
He Himself creates and destroys.
ਗੁਰਮੁਖਿ ਹੋਵੈ. ਸੁ ਸਦਾ ਸਲਾਹੇ; ਮਿਲਿ ਸਾਚੇ ਸੁਖੁ ਪਾਇਦਾ ॥੧੪॥
guramukh hovai. su sadaa salaahe; mil saache sukh paaeidaa |14|
Punjabi
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਸਦੀਵ ਹੀ ਆਪਣੇ ਸਾਹਿਬ ਦਾ ਜੱਸ ਕਰਦਾ ਹੈ ਅਤੇ ਸੱਚੇ ਸਾਹਿਬ ਨਾਲ ਮਿਲ ਕੇ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ।
English
One who becomes Gurmukh, praises the Lord forever. Meeting the True Lord, he finds peace. ||14||
ਅਨੇਕ ਜਤਨ ਕਰੇ; ਇੰਦ੍ਰੀ ਵਸਿ. ਨ ਹੋਈ ॥
anek jatan kare; indree vas. na hoee |
Punjabi
ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ, ਕਾਮ ਦੀ ਖ਼ਾਹਿਸ਼ ਕਾਬੂ ਵਿੱਚ ਨਹੀਂ ਆਉਂਦੀ।
English
Making countless efforts, sexual desire is not overcome.
ਕਾਮਿ ਕਰੋਧਿ; ਜਲੈ ਸਭੁ ਕੋਈ ॥
kaam karodh; jalai sabh koee |
Punjabi
ਹਰ ਕੋਈ ਵਿਸ਼ੇ ਭੋਗ ਤੇ ਗੁੱਸੇ ਦੀ ਅੱਗ ਵਿੱਚ ਸੜ ਰਿਹਾ ਹੈ।
English
Everyone is burning in the fires of sexuality and anger.
ਸਤਿਗੁਰ ਸੇਵੇ. ਮਨੁ ਵਸਿ ਆਵੈ; ਮਨ ਮਾਰੇ ਮਨਹਿ ਸਮਾਇਦਾ ॥੧੫॥
satigur seve. man vas aavai; man maare maneh samaaeidaa |15|
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਜੀਵ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ। ਮਨੂਏ ਨੂੰ ਵੱਸ ਕਰ ਲੈਣ ਦੁਆਰਾ ਜੀਵ ਪਰਮ ਮਨ ਅੰਦਰ ਲੀਨ ਹੋ ਜਾਂਦਾ ਹੈ।
English
Serving the True Guru, one brings his mind under control; conquering his mind, he merges in the Mind of God. ||15||
ਮੇਰਾ ਤੇਰਾ ਤੁਧੁ ਆਪੇ ਕੀਆ ॥
meraa teraa tudh aape keea |
Punjabi
ਮੇਰ ਅਤੇ ਤੇਰ ਦੀ ਗਿਆਤ ਤੂੰ ਆਪ ਹੀ ਰਚੀ ਹੈ।
English
You Yourself created the sense of 'mine' and 'yours.'
ਸਭਿ ਤੇਰੇ ਜੰਤ; ਤੇਰੇ ਸਭਿ ਜੀਆ ॥
sabh tere jant; tere sabh jeea |
Punjabi
ਸਮੂਹ ਜੀਵ ਜੰਤੂ ਤੈਂਡੀ ਮਲਕੀਅਤ ਹਨ ਅਤੇ ਤੂੰ ਹੀ ਸਾਰਿਆਂ ਪ੍ਰਾਣ-ਧਾਰੀਆਂ ਨੂੰ ਰਚਿਆ ਹੈ।
English
All creatures are Yours; You created all beings.
ਨਾਨਕ ਨਾਮੁ ਸਮਾਲਿ ਸਦਾ ਤੂ; ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥
naanak naam samaal sadaa too; guramatee man vasaaeidaa |16|4|18|
Punjabi
ਹੇ ਨਾਨਕ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਮਨੁੱਖ ਦੇ ਮਨ ਅੰਦਰ ਟਿਕ ਜਾਂਦਾ ਹੈ।
English
O Nanak, contemplate the Naam forever; through the Guru's Teachings, the Lord abides in the mind. ||16||4||18||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਹਰਿ ਜੀਉ ਦਾਤਾ ਅਗਮ ਅਥਾਹਾ ॥
har jeeo daataa agam athaahaa |
Punjabi
ਦਾਤਾਰ ਪੂਜਯ ਪ੍ਰਭੂ! ਪਹੁੰਚ ਤੋਂ ਪਰੇ ਅਤੇ ਬੇਥਾਹ ਹੈ।
English
The Dear Lord is the Giver, inaccessible and unfathomable.
ਓਸੁ ਤਿਲੁ. ਨ ਤਮਾਇ; ਵੇਪਰਵਾਹਾ ॥
os til. na tamaae; veparavaahaa |
Punjabi
ਉਸ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ। ਖ਼ੁਦ-ਮੁਖਤਿਆਰ ਹੈ ਉਹ ਸੁਆਮੀ।
English
He does not have even an iota of greed; He is self-sufficient.
ਤਿਸ ਨੋ ਅਪੜਿ. ਨ ਸਕੈ ਕੋਈ; ਆਪੇ ਮੇਲਿ ਮਿਲਾਇਦਾ ॥੧॥
tis no aparr. na sakai koee; aape mel milaaeidaa |1|
Punjabi
ਕੋਈ ਜਣਾ ਭੀ ਉਸ ਤਾਂਈਂ ਪੁੱਜ ਨਹੀਂ ਸਕਦਾ। ਉਹ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
English
No one can reach up to Him; He Himself unites in His Union. ||1||
ਜੋ ਕਿਛੁ ਕਰੈ; ਸੁ ਨਿਹਚਉ ਹੋਈ ॥
jo kichh karai; su nihchau hoee |
Punjabi
ਜਿਹੜਾ ਕੁਝ ਉਹ ਕਰਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।
English
Whatever He does, surely comes to pass.
ਤਿਸੁ ਬਿਨੁ ਦਾਤਾ; ਅਵਰੁ. ਨ ਕੋਈ ॥
tis bin daataa; avar. na koee |
Punjabi
ਉਸ ਦੇ ਬਗ਼ੈਰ ਹੋਰ ਕੋਈ ਦਾਤਾਰ ਨਹੀਂ।
English
There is no other Giver, except for Him.
ਜਿਸ ਨੋ ਨਾਮ ਦਾਨੁ ਕਰੇ. ਸੋ ਪਾਏ; ਗੁਰਸਬਦੀ ਮੇਲਾਇਦਾ ॥੨॥
jis no naam daan kare. so paae; gurasabadee melaaeidaa |2|
Punjabi
ਜਿਸ ਕਿਸੇ ਨੂੰ ਸੁਆਮੀ ਨਾਮ ਦੀ ਦਾਤ ਬਖ਼ਸ਼ਦਾ ਹੈ, ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ। ਗੁਰਾਂ ਦੀ ਬਾਣੀ ਦੇ ਜ਼ਰੀਏ, ਉਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
Whoever the Lord blesses with His gift, obtains it. Through the Word of the Guru's Shabad, He unites him with Himself. ||2||
ਚਉਦਹ ਭਵਣ ਤੇਰੇ ਹਟਨਾਲੇ ॥
chaudah bhavan tere hattanaale |
Punjabi
ਚੌਦਾਂ ਪੁਰੀਆਂ ਤੈਂਡੇ ਬਜਾਰ ਹਨ।
English
The fourteen worlds are Your markets.
ਸਤਿਗੁਰਿ ਦਿਖਾਏ ਅੰਤਰਿ ਨਾਲੇ ॥
satigur dikhaae antar naale |
Punjabi
ਸੱਚੇ ਗੁਰੂ ਜੀ ਬਜਾਰਾਂ ਨੂੰ ਮਨ ਦੇ ਸਮੇਤ ਹੀ ਵਿਖਾਲ ਦਿੰਦੇ ਹਨ।
English
The True Guru reveals them, along with one's inner being.
ਨਾਵੈ ਕਾ ਵਾਪਾਰੀ ਹੋਵੈ; ਗੁਰਸਬਦੀ ਕੋ ਪਾਇਦਾ ॥੩॥
naavai kaa vaapaaree hovai; gurasabadee ko paaeidaa |3|
Punjabi
ਕੋਈ ਜਣਾ ਜੋ ਪ੍ਰਭੂ ਦੇ ਨਾਮ ਦਾ ਵਣਜ ਕਰਦਾ ਹੈ; ਗੁਰਾਂ ਦੀ ਬਾਣੀ ਰਾਹੀਂ ਉਹ ਪ੍ਰਭੂ ਨੂੰ ਪਾ ਲੈਂਦਾ ਹੈ।
English
One who deals in the Name, through the Word of the Guru's Shabad, obtains it. ||3||