Ang 1074
ਆਪੇ ਸਚੁ. ਧਾਰਿਓ ਸਭੁ ਸਾਚਾ; ਸਚੇ ਸਚਿ ਵਰਤੀਜਾ ਹੇ ॥੪॥
aape sach. dhaario sabh saachaa; sache sach varateejaa he |4|
Punjabi
ਵਾਹਿਗੁਰੂ ਸੱਚਾ ਹੈ ਅਤੇ ਸਮੂਹ ਸੱਚਾ ਹੈ ਜੋ ਉਸ ਨੇ ਥਾਪਿਆ ਹੈ। ਸਤਿਪੁਰਖ ਦਾ ਸੱਚਾ ਹੁਕਮ ਸਾਰੇ ਪ੍ਰਵਿਰਤ ਹੋ ਰਿਹਾ ਹੈ।
English
He Himself is True, and true is all that He has established. True is the prevailing Order of the True Lord. ||4||
ਸਚੁ ਤਪਾਵਸੁ. ਸਚੇ ਕੇਰਾ ॥
sach tapaavas. sache keraa |
Punjabi
ਸੱਚਾ ਹੈ ਇਨਸਾਫ਼ ਸੱਚੇ ਸੁਆਮੀ ਦਾ।
English
True is the justice of the True Lord.
ਸਾਚਾ ਥਾਨੁ ਸਦਾ ਪ੍ਰਭ ਤੇਰਾ ॥
saachaa thaan sadaa prabh teraa |
Punjabi
ਸਦੀਵੀ ਸੱਚਾ ਹੈ ਤੇਰਾ ਨਿਵਾਸ ਅਸਥਾਨ, ਹੇ ਮੇਰੇ ਸੁਆਮੀ!
English
Your place is forever True, O God.
ਸਚੀ ਕੁਦਰਤਿ ਸਚੀ ਬਾਣੀ; ਸਚੁ ਸਾਹਿਬ ਸੁਖੁ ਕੀਜਾ ਹੇ ॥੫॥
sachee kudarat sachee baanee; sach saahib sukh keejaa he |5|
Punjabi
ਸੱਚੀ ਹੈ ਤੇਰੀ ਅਪਾਰ ਸ਼ਕਤੀ, ਸੱਚੀ ਤੇਰੀ ਗੁਰਬਾਣੀ ਅਤੇ ਸੱਚੀ ਹੈ ਖ਼ੁਸ਼ੀ ਜੋ ਤੂੰ ਦਿੰਦਾ ਹੈਂ, ਹੇ ਸੁਆਮੀ!
English
True is Your Creative Power, and True is the Word of Your Bani. True is the peace which You give, O my Lord and Master. ||5||
ਏਕੋ ਆਪਿ ਤੂਹੈ ਵਡ ਰਾਜਾ ॥
eko aap toohai vadd raajaa |
Punjabi
ਕੇਵਲ ਤੂੰ ਹੀ ਵਿਸ਼ਾਲ ਪਾਤਿਸ਼ਾਹ ਹੈਂ।
English
You alone are the greatest king.
ਹੁਕਮਿ ਸਚੇ ਕੈ; ਪੂਰੇ ਕਾਜਾ ॥
hukam sache kai; poore kaajaa |
Punjabi
ਤੇਰੇ ਫੁਰਮਾਨ ਦੁਆਰਾ, ਹੈ ਸੱਚੇ ਸਾਂਈਂ, ਕਾਰਜ ਸੰਪੂਰਨ ਹੋ ਜਾਂਦੇ ਹਨ।
English
By the Hukam of Your Command, O True Lord, our affairs are fulfilled.
ਅੰਤਰਿ ਬਾਹਰਿ ਸਭੁ ਕਿਛੁ ਜਾਣੈ; ਆਪੇ ਹੀ ਆਪਿ ਪਤੀਜਾ ਹੇ ॥੬॥
antar baahar sabh kichh jaanai; aape hee aap pateejaa he |6|
Punjabi
ਅੰਦਰ ਤੇ ਬਾਹਰ ਤੂੰ ਸਭ ਕੁਝ ਜਾਣਦਾ ਹੈਂ, ਹੇ ਸੁਆਮੀ! ਅਤੇ ਤੂੰ ਆਪ ਹੀ ਆਪਣੇ ਨਾਲ ਪ੍ਰਸੰਨ ਹੈਂ।
English
Inwardly and outwardly, You know everything; You Yourself are pleased with Yourself. ||6||
ਤੂ ਵਡ ਰਸੀਆ. ਤੂ ਵਡ ਭੋਗੀ ॥
too vadd raseea. too vadd bhogee |
Punjabi
ਤੂੰ ਭਾਰਾ ਰੰਗਰਲੀਆਂ ਮਾਣਨ ਵਾਲਾ ਹੈ ਅਤੇ ਤੂੰ ਹੀ ਭਾਰਾ ਅਨੰਦ ਭੋਗਣ ਵਾਲਾ।
English
You are the great party-goer, You are the great enjoyer.
ਤੂ ਨਿਰਬਾਣੁ; ਤੂਹੈ ਹੀ ਜੋਗੀ ॥
too nirabaan; toohai hee jogee |
Punjabi
ਤੂੰ ਨਿਰਲੇਪ ਹੈਂ ਤੇ ਤੂੰ ਹੀ ਜੁੜਿਆ ਹੋਇਆ ਹੈਂ।
English
You are detached in Nirvaanaa, You are the Yogi.
ਸਰਬ ਸੂਖ ਸਹਜ ਘਰਿ ਤੇਰੈ; ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥
sarab sookh sehaj ghar terai; amiau teree drisatteejaa he |7|
Punjabi
ਸਾਰੇ ਬੈਕੁੰਠੀ ਆਰਾਮ ਤੇਰੇ ਘਰ ਵਿੱਚ ਹਨ ਅਤੇ ਤੇਰੀ ਮਿਹਰ ਦੀ ਨਜ਼ਰਜ ਅੰਮ੍ਰਿਤ ਵਰਸਾਉਂਦੀ ਹੈ।
English
All celestial comforts are in Your home; Your Glance of Grace rains Nectar. ||7||
ਤੇਰੀ ਦਾਤਿ; ਤੁਝੈ ਤੇ ਹੋਵੈ ॥
teree daat; tujhai te hovai |
Punjabi
ਕੇਵਲ ਤੂੰ ਹੀ ਆਪਣੀਆਂ ਬਖ਼ਸ਼ੀਸ਼ਾਂ ਬਖ਼ਸ਼ਦਾ ਹੈਂ।
English
You alone give Your gifts.
ਦੇਹਿ ਦਾਨੁ; ਸਭਸੈ ਜੰਤ ਲੋਐ ॥
dehi daan; sabhasai jant loai |
Punjabi
ਤੈਂ ਸੰਸਾਰ ਦੇ ਸਮੂਹ ਜੀਵਾਂ ਨੂੰ ਆਪਣੀਆਂ ਦਾਤਾਂ ਦਿੰਦਾ ਹੈਂ।
English
You grant Your gifts unto all the beings of the world.
ਤੋਟਿ. ਨ ਆਵੈ, ਪੂਰ ਭੰਡਾਰੈ; ਤ੍ਰਿਪਤਿ ਰਹੇ ਆਘੀਜਾ ਹੇ ॥੮॥
tott. na aavai, poor bhanddaarai; tripat rahe aagheejaa he |8|
Punjabi
ਉਹ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ ਅਤੇ ਤੇਰੇ ਪਰੀਪੂਰਨ ਖ਼ਜ਼ਾਨੇ ਮੁਕਦੇ ਨਹੀਂ।
English
Your treasures are overflowing, and are never exhausted; through them, we remain satisfied and fulfilled. ||8||
ਜਾਚਹਿ; ਸਿਧ ਸਾਧਿਕ ਬਨਵਾਸੀ ॥
jaacheh; sidh saadhik banavaasee |
Punjabi
ਪੂਰਨ ਪੁਰਸ਼, ਅਭਿਆਸੀ ਅਤੇ ਜੰਗਲਾਂ ਵਿੱਚ ਵੱਸਣ ਵਾਲੇ ਤੇਰੇ ਕੋਲੋਂ ਖੈਰ ਮੰਗਦੇ ਹਨ।
English
The Siddhas, seekers and forest-dwellers beg from You.
ਜਾਚਹਿ; ਜਤੀ ਸਤੀ ਸੁਖਵਾਸੀ ॥
jaacheh; jatee satee sukhavaasee |
Punjabi
ਪ੍ਰਹੇਜ਼ਗਾਰ ਬੰਦੇ, ਪਵਿੱਤ੍ਰ ਪੁਰਸ਼ ਅਤੇ ਆਰਾਮ ਅੰਦਰ ਵਸਣ ਵਾਲੇ ਤੇਰੇ ਕੋਲੋਂ ਖੈਰ ਮੰਗਦੇ ਹਲ।
English
The celibates and abstainers, and those who abide in peace beg from You.
ਇਕੁ ਦਾਤਾਰੁ. ਸਗਲ ਹੈ ਜਾਚਿਕ; ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥
eik daataar. sagal hai jaachik; dehi daan srisatteejaa he |9|
Punjabi
ਕੇਵਲ ਤੂੰ ਹੀ ਦਾਤਾ ਹੈਂ ਅਤੇ ਹੋਰ ਸਾਰੇ ਤੇਰੇ ਮੰਗਤੇ ਹਨ। ਮੈਂਡੇ ਮਾਲਕ ਤੂੰ ਸਾਰੇ ਸੰਸਾਰ ਨੂੰ ਦਾਤਾਂ ਬਖ਼ਸ਼ਦਾ ਹੈਂ।
English
You alone are the Great Giver; all are beggars of You. You bless all the world with Your gifts. ||9||
ਕਰਹਿ ਭਗਤਿ ਅਰੁ ਰੰਗ ਅਪਾਰਾ ॥
kareh bhagat ar rang apaaraa |
Punjabi
ਸੰਤ ਤੈਨੂੰ ਆਰਾਧਦੇ ਅਤੇ ਬੇਅੰਤ ਪਿਆਰ ਕਰਦੇ ਹਨ।
English
Your devotees worship You with infinite love.
ਖਿਨ ਮਹਿ; ਥਾਪਿ ਉਥਾਪਨਹਾਰਾ ॥
khin meh; thaap uthaapanahaaraa |
Punjabi
ਤੂੰ ਇੱਕ ਮੁਹਤ ਵਿੱਚ ਰਚਦਾ ਅਤੇ ਨਾਸ ਕਰ ਦਿੰਦਾ ਹੈਂ।
English
In an instant, You establish and disestablish.
ਭਾਰੋ ਤੋਲੁ ਬੇਅੰਤ ਸੁਆਮੀ; ਹੁਕਮੁ ਮੰਨਿ ਭਗਤੀਜਾ ਹੇ ॥੧੦॥
bhaaro tol beant suaamee; hukam man bhagateejaa he |10|
Punjabi
ਬਹੁਤਾ ਹੈ ਵਜ਼ਨ ਤੇਰੀ ਬੰਦਗੀ ਦਾ, ਹੇ ਅਨੰਤ ਪ੍ਰਭੂ! ਤੇਰੇ ਸਾਧੂ ਤੇਰੀ ਰਜ਼ਾ ਨੂੰ ਸਵੀਕਾਰ ਕਰਦੇ ਹਨ।
English
Your weight is so heavy, O my infinite Lord and Master. Your devotees surrender to the Hukam of Your Command. ||10||
ਜਿਸੁ ਦੇਹਿ ਦਰਸੁ; ਸੋਈ ਤੁਧੁ ਜਾਣੈ ॥
jis dehi daras; soee tudh jaanai |
Punjabi
ਕੇਵਲ ਉਹ ਹੀ ਤੈਨੂੰ ਅਨੂਭਵ ਕਰਦਾ ਹੈ ਜਿਸ ਨੂੰ ਤੂੰ ਆਪਣਾ ਦਰਸ਼ਨ ਦਿੰਦਾ ਹੈਂ।
English
They alone know You, whom You bless with Your Glance of Grace.
ਓਹੁ ਗੁਰ ਕੈ ਸਬਦਿ; ਸਦਾ ਰੰਗ ਮਾਣੈ ॥
ohu gur kai sabad; sadaa rang maanai |
Punjabi
ਗੁਰਾਂ ਦੇ ਉਪਦੇਸ਼ ਰਾਹੀਂ ਉਹ ਹਮੇਸ਼ਾਂ ਹੀ ਤੇਰੀ ਪ੍ਰੀਤ ਦਾ ਅਨੰਦ ਲੈਂਦਾ ਹੈ।
English
Through the Word of the Guru's Shabad, they enjoy Your Love forever.
ਚਤੁਰੁ ਸਰੂਪੁ ਸਿਆਣਾ ਸੋਈ; ਜੋ ਮਨਿ ਤੇਰੈ ਭਾਵੀਜਾ ਹੇ ॥੧੧॥
chatur saroop siaanaa soee; jo man terai bhaaveejaa he |11|
Punjabi
ਕੇਵਲ ਉਹ ਹੀ ਹੁਸ਼ਿਆਰ, ਸੁੰਦਰ ਅਤੇ ਦਾਨਾ ਹੈ, ਜਿਹੜਾ ਤੇਰੇ ਚਿੱਤ ਨੂੰ ਚੰਗਾ ਲਗਦਾ ਹੈ, ਹੇ ਪ੍ਰਭੂ!
English
They alone are clever, handsome and wise, who are pleasing to Your Mind. ||11||
ਜਿਸੁ ਚੀਤਿ ਆਵਹਿ; ਸੋ ਵੇਪਰਵਾਹਾ ॥
jis cheet aaveh; so veparavaahaa |
Punjabi
ਜੋ ਤੈਨੂੰ ਚੇਤੇ ਕਰਦਾ ਹੈ, ਉਹ ਬੇਮੁਹਤਾਜ ਥੀ ਵੰਝਦਾ ਹੈ।
English
One who keeps You in his consciousness, becomes carefree and independent.
ਜਿਸੁ ਚੀਤਿ ਆਵਹਿ; ਸੋ ਸਾਚਾ ਸਾਹਾ ॥
jis cheet aaveh; so saachaa saahaa |
Punjabi
ਜੋ ਤੈਨੂੰ ਚੇਤੇ ਕਰਦਾ ਹੈ, ਉਹ ਹੀ ਸੱਚਾ ਪਾਤਿਸ਼ਾਹ ਹੈ।
English
One who keeps You in his consciousness, is the true king.
ਜਿਸੁ ਚੀਤਿ ਆਵਹਿ. ਤਿਸੁ ਭਉ ਕੇਹਾ; ਅਵਰੁ ਕਹਾ ਕਿਛੁ ਕੀਜਾ ਹੇ ॥੧੨॥
jis cheet aaveh. tis bhau kehaa; avar kahaa kichh keejaa he |12|
Punjabi
ਉਸ ਨੂੰ ਕਿਸ ਕਿਸਮ ਦਾ ਡਰ ਹੋ ਸਕਦਾ ਹੈ, ਜੋ ਤੈਨੂੰ ਆਪਣੇ ਮਨ ਵਿੱਚ ਧਾਰਦਾ ਹੈ ਅਤੇ ਤੈਨੂੰ ਖ਼ੁਸ਼ ਕਰਨ ਲਈ ਉਸ ਨੂੰ ਹੋਰ ਕੀ ਕਰਨ ਦੀ ਲੋੜ ਹੈ?
English
One who keeps You in his consciousness - what does he have to fear? And what else does he need to do? ||12||
ਤ੍ਰਿਸਨਾ ਬੂਝੀ; ਅੰਤਰੁ ਠੰਢਾ ॥
trisanaa boojhee; antar tthandtaa |
Punjabi
ਮੇਰੀ ਖ਼ਾਹਿਸ਼ ਮਿੱਟ ਗਈ ਹੈ ਤੇ ਮੇਰਾ ਮਨ ਸੀਤਲ ਥੀ ਗਿਆ ਹੈ।
English
Thirst and desire are quenched, and one's inner being is cooled and soothed.
ਗੁਰਿ ਪੂਰੈ ਲੈ ਤੂਟਾ ਗੰਢਾ ॥
gur poorai lai toottaa gandtaa |
Punjabi
ਪੂਰਨ ਗੁਰਾਂ ਨੇ, ਮੈਂ, ਵਿਛੁੜੇ ਹੋਏ ਨੂੰ, ਸੁਆਮੀ ਨਾਲ ਮਿਲਾ ਦਿੱਤਾ ਹੈ।
English
The True Guru has mended the broken one.
ਸੁਰਤਿ ਸਬਦੁ ਰਿਦ ਅੰਤਰਿ ਜਾਗੀ; ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥
surat sabad rid antar jaagee; amiau jhol jhol peejaa he |13|
Punjabi
ਸੁਆਮੀ ਦਾ ਸਿਮਰਨ ਮੇਰੇ ਮਨ ਅੰਦਰ ਜਾਗ ਪਿਆ ਹੈ ਅਤੇ ਪਾਪ ਨੂੰ ਪਰੇ ਹਟਾ, ਮੈਂ ਨਾਮ-ਅੰਮ੍ਰਿਤ ਨੂੰ ਪਾਨ ਕਰਦਾ ਹਾਂ।
English
Awareness of the Word of the Shabad has awakened within my heart. Shaking it and vibrating it, I drink in the Ambrosial Nectar. ||13||
ਮਰੈ ਨਾਹੀ; ਸਦ ਸਦ ਹੀ ਜੀਵੈ ॥
marai naahee; sad sad hee jeevai |
Punjabi
ਮੈਂ ਮਰਾਂਗਾ ਨਹੀਂ ਅਤੇ ਹਮੇਸ਼ਾਂ ਹਮੇਸ਼ਾਂ ਲਈ ਜੀਉਂਦਾ ਰਹਾਂਗਾ।
English
I shall not die; I shall live forever and ever.
ਅਮਰੁ ਭਇਆ; ਅਬਿਨਾਸੀ ਥੀਵੈ ॥
amar bheaa; abinaasee theevai |
Punjabi
ਮੈਂ ਸਦੀਵੀ ਸਥਿਰ ਬਣ ਅਤੇ ਨਾਸ-ਰਹਿਤ ਹੋ ਗਿਆ ਹਾਂ।
English
I have become immortal; I am eternal and imperishable.
ਨਾ ਕੋ ਆਵੈ. ਨਾ ਕੋ ਜਾਵੈ; ਗੁਰਿ. ਦੂਰਿ ਕੀਆ ਭਰਮੀਜਾ ਹੇ ॥੧੪॥
naa ko aavai. naa ko jaavai; gur. door keea bharameejaa he |14|
Punjabi
ਮੈਂ ਹੁਣ ਨਾਂ ਆਵਾਂਗਾ, ਨਾਂ ਹੀ ਜਾਵਾਂਗਾ। ਗੁਰਾਂ ਨੇ ਮੇਰਾ ਸੰਸਾ ਨਵਿਰਤ ਕਰ ਦਿੱਤਾ ਹੈ।
English
I do not come, and I do not go. The Guru has driven out my doubts. ||14||
ਪੂਰੇ ਗੁਰ ਕੀ ਪੂਰੀ ਬਾਣੀ ॥
poore gur kee pooree baanee |
Punjabi
ਪੂਰਨ ਗੁਰਦੇਵ ਬਾਣੀ ਪੂਰਨ ਹੈ।
English
Perfect is the Word of the Perfect Guru.
ਪੂਰੈ ਲਾਗਾ ਪੂਰੇ ਮਾਹਿ ਸਮਾਣੀ ॥
poorai laagaa poore maeh samaanee |
Punjabi
ਜੋ ਪੂਰਨ ਪ੍ਰਭੂ ਨਾਲ ਜੁੜਿਆ ਹੋਇਆ ਹੈ, ਉਹ ਪੂਰਨ ਪੁਰਖ ਅੰਦਰ ਹੀ ਲੀਨ ਹੋ ਜਾਂਦਾ ਹੈ।
English
One who is attached to the Perfect Lord, is immersed in the Perfect Lord.
ਚੜੈ ਸਵਾਇਆ ਨਿਤ ਨਿਤ ਰੰਗਾ; ਘਟੈ ਨਾਹੀ. ਤੋਲੀਜਾ ਹੇ ॥੧੫॥
charrai savaaeaa nit nit rangaa; ghattai naahee. toleejaa he |15|
Punjabi
ਉਸ ਦੀ ਪ੍ਰੀਤ ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ ਅਤੇ ਜਿੱਥੇ ਇਹ ਤੋਲੀ ਜਾਂਦੀ ਹੈ, ਇਸ ਦਾ ਵਜ਼ਨ ਘਟ ਨਹੀਂ ਨਿਕਲਦਾ।
English
His love increases day by day, and when it is weighed, it does not decrease. ||15||
ਬਾਰਹਾ ਕੰਚਨੁ; ਸੁਧੁ ਕਰਾਇਆ ॥
baarahaa kanchan; sudh karaaeaa |
Punjabi
ਜਦ ਸੋਨਾ ਸੌ ਫੀ ਸਦੀ ਪਵਿੱਤ੍ਰ ਥੀ ਵੰਝਦਾ ਹੈ,
English
When the gold is made one hundred percent pure,
ਨਦਰਿ ਸਰਾਫ; ਵੰਨੀ ਸਚੜਾਇਆ ॥
nadar saraaf; vanee sacharraaeaa |
Punjabi
ਤਾਂ ਇਸ ਦਾ ਰੰਗ ਜੌਹਰੀ ਦੀ ਅੱਖ ਨੂੰ ਭਾਅ ਜਾਂਦਾ ਹੈ।
English
its color is true to the jeweller's eye.
ਪਰਖਿ ਖਜਾਨੈ ਪਾਇਆ ਸਰਾਫੀ; ਫਿਰਿ. ਨਾਹੀ ਤਾਈਜਾ ਹੇ ॥੧੬॥
parakh khajaanai paaeaa saraafee; fir. naahee taaeejaa he |16|
Punjabi
ਇਸ ਦੀ ਛਾਨਬੀਨ ਕਰ, ਪ੍ਰਭੂ-ਜਵੇਹਰੀ ਇਸ ਨੂੰ ਖ਼ਜ਼ਾਨੇ ਵਿੱਚ ਪਾ ਦਿੰਦਾ ਹੈ ਅਤੇ ਇਹ ਮੁੜ ਕੇ ਤਪਾਇਆ ਨਹੀਂ ਜਾਂਦਾ।
English
Assaying it, it is placed in the treasury by God the Jeweller, and it is not melted down again. ||16||
ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥
amrit naam tumaaraa suaamee |
Punjabi
ਸੁਧਾਰਸ ਵਰਗਾ ਮਿੱਠੜਾ ਹੈ ਤੈਡਾਂ ਨਾਮ, ਹੇ ਮੈਂਡੇ ਮਾਲਕ!
English
Your Naam is Ambrosial Nectar, O my Lord and Master.
ਨਾਨਕ ਦਾਸ ਸਦਾ ਕੁਰਬਾਨੀ ॥
naanak daas sadaa kurabaanee |
Punjabi
ਤੇਰਾ ਗੋਲਾ, ਨਾਨਕ ਤੇਰੇ ਉੱਤੋ ਹਮੇਸ਼ਾਂ ਹੀ ਘੋਲੀ ਵੰਝਦਾ ਹੈ।
English
Nanak, Your slave, is forever a sacrifice to You.
ਸੰਤਸੰਗਿ ਮਹਾ ਸੁਖੁ ਪਾਇਆ; ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥
santasang mahaa sukh paaeaa; dekh darasan ihu man bheejaa he |17|1|3|
Punjabi
ਸਾਧ ਸੰਗਤ ਨਾਲ ਜੁੜ ਮੈਨੂੰ ਪਰਮ ਖੁਸ਼ੀ ਪ੍ਰਾਪਤ ਹੋ ਗਈ ਹੈ ਤੇ ਪ੍ਰਭੂ ਦਾ ਦੀਦਾਰ ਵੇਖ ਕੇ ਇਹ ਆਤਮਾ ਪ੍ਰਸੰਨ ਥੀ ਗਈ ਹੈ।
English
In the Society of the Saints, I have found great peace; gazing upon the Blessed Vision of the Lord's Darshan, this mind is pleased and satisfied. ||17||1||3||
ਮਾਰੂ ਮਹਲਾ ੫ ਸੋਲਹੇ ॥
maaroo mahalaa 5 solahe |
Punjabi
ਮਾਰੂ ਪੰਜਵੀਂ ਪਾਤਿਸ਼ਾਹੀ ਸੋਲਹੇ।
English
Maaroo, Fifth Mehl, Solhas:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਗੁਰੁ ਗੋਪਾਲੁ. ਗੁਰੁ ਗੋਵਿੰਦਾ ॥
gur gopaal. gur govindaa |
Punjabi
ਗੁਰੂ ਜੀ ਜਗਤ ਦੇ ਪਾਲਣ-ਪੋਸਣਹਾਰ ਅਤੇ ਗੁਰੂ ਜੀ ਹੀ ਆਲਮ ਦੇ ਮਾਲਕ ਹਨ।
English
The Guru is the Lord of the World, the Guru is the Master of the Universe.
ਗੁਰੁ ਦਇਆਲੁ ਸਦਾ ਬਖਸਿੰਦਾ ॥
gur deaal sadaa bakhasindaa |
Punjabi
ਗੁਰੂ ਜੀ ਮਿਹਰਬਾਨ ਅਤੇ ਹਮੇਸ਼ਾਂ ਮਾਫ਼ੀ ਦੇਣਹਾਰ ਹਨ।
English
The Guru is merciful, and always forgiving.
ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ; ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥
gur saasat simrit khatt karamaa; gur pavitru asathaanaa he |1|
Punjabi
ਗੁਰੂ ਜੀ ਹੀ ਮੇਰੇ ਸ਼ਸਾਤ੍ਰ, ਸਿਮ੍ਰਤੀਆਂ ਤੇ ਛੇ ਕਰਮਕਾਂਡ ਹਨ ਅਤੇ ਗੁਰੂ ਜੀ ਹੀ ਮੇਰਾ ਪਾਵਨ ਪੁਨੀਤ ਟਿਕਾਣਾ ਹਨ।
English
The Guru is the Shaastras, the Simritees and the six rituals. The Guru is the Holy Shrine. ||1||