Ang 1075
ਗੁਰੁ ਸਿਮਰਤ; ਸਭਿ ਕਿਲਵਿਖ ਨਾਸਹਿ ॥
gur simarat; sabh kilavikh naaseh |
Punjabi
ਗੁਰਾਂ ਦਾ ਆਰਾਧਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ,
English
Meditating in remembrance on the Guru, all the sins are erased.
ਗੁਰੁ ਸਿਮਰਤ; ਜਮ ਸੰਗਿ. ਨ ਫਾਸਹਿ ॥
gur simarat; jam sang. na faaseh |
Punjabi
ਤੇ ਗੁਰਾਂ ਦਾ ਆਰਾਧਨ ਕਰਨ ਦੁਆਰਾ ਬੰਦਾ ਮੌਤ ਦੀ ਫਾਹੀ ਵਿੱਚ ਨਹੀਂ ਫਸਦਾ।
English
Meditating in remembrance on the Guru, one is not strangled by the noose of Death.
ਗੁਰੁ ਸਿਮਰਤ. ਮਨੁ ਨਿਰਮਲੁ ਹੋਵੈ; ਗੁਰੁ ਕਾਟੇ ਅਪਮਾਨਾ ਹੇ ॥੨॥
gur simarat. man niramal hovai; gur kaatte apamaanaa he |2|
Punjabi
ਗੁਰਾਂ ਦਾ ਚਿੰਤਨ ਕਰਨ ਦੁਆਰਾ, ਅੰਤਸ਼ਕਰਨ ਪਵਿੱਤ੍ਰ ਹੋ ਜਾਂਦਾ ਹੈ ਅਤੇ ਗੁਰਦੇਵ ਜੀ ਬੰਦੇ ਨੂੰ ਬੇਇਜ਼ੱਤੀ ਤੋਂ ਬਚਾ ਲੈਂਦੇ ਹਨ।
English
Meditating in remembrance on the Guru, the mind becomes immaculate; the Guru eliminates egotistical pride. ||2||
ਗੁਰ ਕਾ ਸੇਵਕੁ; ਨਰਕਿ. ਨ ਜਾਏ ॥
gur kaa sevak; narak. na jaae |
Punjabi
ਗੁਰਾਂ ਦਾ ਨਫ਼ਰ ਦੋਜ਼ਕ ਵਿੱਚ ਨਹੀਂ ਪੈਂਦਾ।
English
The Guru's servant is not consigned to hell.
ਗੁਰ ਕਾ ਸੇਵਕੁ; ਪਾਰਬ੍ਰਹਮੁ ਧਿਆਏ ॥
gur kaa sevak; paarabraham dhiaae |
Punjabi
ਗੁਰਾਂ ਦਾ ਗੁਮਾਸ਼ਤਾ ਪਰਮ ਪ੍ਰਭੂ ਦਾ ਸਿਮਰਨ ਕਰਦਾ ਹੈ।
English
The Guru's servant meditates on the Supreme Lord God.
ਗੁਰ ਕਾ ਸੇਵਕੁ ਸਾਧਸੰਗੁ ਪਾਏ; ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥੩॥
gur kaa sevak saadhasang paae; gur karadaa nit jeea daanaa he |3|
Punjabi
ਗੁਰਾਂ ਦਾ ਗੋਲਾ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ। ਅਤੇ ਗੁਰੂ ਜੀ ਸਦਾ ਰੂਹਾਨੀ-ਜੀਵਨ ਦੀਆਂ ਦਾਤਾ ਦਿੰਦੇ ਹਨ।
English
The Guru's servant joins the Saadh Sangat, the Company of the Holy; the Guru ever gives the life of the soul. ||3||
ਗੁਰ ਦੁਆਰੈ ਹਰਿ ਕੀਰਤਨੁ ਸੁਣੀਐ ॥
gur duaarai har keeratan suneeai |
Punjabi
ਗੁਰਾਂ ਦੇ ਦਰ ਤੇ ਇਨਸਾਨ ਵਾਹਿਗੁਰੂ ਦਾ ਜੱਸ ਸੁਣਦਾ ਹੈ।
English
At the Gurdwara, the Guru's Gate, the Kirtan of the Lord's Praises are sung.
ਸਤਿਗੁਰੁ ਭੇਟਿ; ਹਰਿ ਜਸੁ ਮੁਖਿ ਭਣੀਐ ॥
satigur bhett; har jas mukh bhaneeai |
Punjabi
ਸੱਚੇ ਗੁਰਾਂ ਨਾਲ ਮਿਲ ਕੇ ਬੰਦਾ ਆਪਣੇ ਮੂੰਹ ਨਾਲ ਮਾਲਕ ਦੀ ਮਹਿਮਾ ਉਚਾਰਣ ਕਰਦਾ ਹੈ।
English
Meeting with the True Guru, one chants the Lord's Praises.
ਕਲਿ ਕਲੇਸ ਮਿਟਾਏ ਸਤਿਗੁਰੁ; ਹਰਿ ਦਰਗਹ ਦੇਵੈ ਮਾਨਾਂ ਹੇ ॥੪॥
kal kales mittaae satigur; har daragah devai maanaan he |4|
Punjabi
ਗ਼ਮਾ ਅਤੇ ਬਖੇੜਿਆਂ ਨੂੰ ਸੱਚੇ ਗੁਰੂ ਮੇਟ ਦਿੰਦੇ ਹਨ ਅਤੇ ਸਾਈਂ ਦੇ ਦਰਬਾਰ ਅੰਦਰ ਬੰਦੇ ਨੂੰ ਇਜ਼ੱਤ ਆਬਰੂ ਬਖ਼ਸ਼ਦੇ ਹਨ।
English
The True Guru eradicates sorrow and suffering, and bestows honor in the Court of the Lord. ||4||
ਅਗਮੁ ਅਗੋਚਰੁ; ਗੁਰੂ ਦਿਖਾਇਆ ॥
agam agochar; guroo dikhaaeaa |
Punjabi
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਨੂੰ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।
English
The Guru has revealed the inaccessible and unfathomable Lord.
ਭੂਲਾ ਮਾਰਗਿ; ਸਤਿਗੁਰਿ ਪਾਇਆ ॥
bhoolaa maarag; satigur paaeaa |
Punjabi
ਮੈਂ ਘੁਸੇ ਹੋਏ ਨੂੰ, ਸੱਚੇ ਗੁਰਾਂ ਨੇ ਠੀਕ ਰਸਤੇ ਪਾ ਦਿੱਤਾ ਹੈ।
English
The True Guru returns to the Path, those who have wandered away.
ਗੁਰ ਸੇਵਕ ਕਉ. ਬਿਘਨੁ ਨ, ਭਗਤੀ; ਹਰਿ ਪੂਰ ਦ੍ਰਿੜੑਾਇਆ ਗਿਆਨਾਂ ਹੇ ॥੫॥
gur sevak kau. bighan na, bhagatee; har poor drirraaeaa giaanaan he |5|
Punjabi
ਗੁਰਾਂ ਦੇ ਵੋਲੇ ਫੀ ਪ੍ਰੇਮਮਈ ਸੇਵਾ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਅਤੇ ਗੁਰੂ ਜੀ ਪੂਰਨ ਵਾਹਿਗੁਰੂ ਦੀ ਗਿਆਤ ਉਸ ਦੇ ਅੰਦਰ ਪੱਕੀ ਕਰ ਦਿੰਦੇ ਹਨ।
English
No obstacles stand in the way of devotion to the Lord, for one who serves the Guru. The Guru implants perfect spiritual wisdom. ||5||
ਗੁਰਿ ਦ੍ਰਿਸਟਾਇਆ. ਸਭਨੀ ਠਾਂਈ ॥
gur drisattaaeaa. sabhanee tthaanee |
Punjabi
ਗੁਰਾਂ ਨੇ ਮੈਨੂੰ ਸਾਰੀਆਂ ਥਾਵਾਂ ਉੱਤੇ ਸੁਆਮੀ ਵਿਖਾਸ ਦਿੱਤਾ ਹੈ।
English
The Guru has revealed the Lord everywhere.
ਜਲਿ ਥਲਿ ਪੂਰਿ ਰਹਿਆ; ਗੋਸਾਈ ॥
jal thal poor rahiaa; gosaaee |
Punjabi
ਆਲਮ ਦਾ ਸੁਆਮੀ ਸਮੁੰਦਰ ਅਤੇ ਧਰਤੀ ਨੂੰ ਪਰੀਪੂਰਨ ਕਰ ਰਿਹਾ ਹੈ।
English
The Lord of the Universe is permeating and pervading the water and the land.
ਊਚ ਊਨ ਸਭ ਏਕ ਸਮਾਨਾਂ; ਮਨਿ ਲਾਗਾ ਸਹਜਿ ਧਿਆਨਾ ਹੇ ॥੬॥
aooch aoon sabh ek samaanaan; man laagaa sehaj dhiaanaa he |6|
Punjabi
ਮੇਰੇ ਚਿੱਤ ਦੀ ਬਿਰਤੀ ਉਸ ਸੁਆਮੀ ਨਾਲ ਜੁੜੀ ਹੋਈ ਹੈ, ਜਿਸ ਦੇ ਅੱਗੇ ਉਚੇ ਅਤੇ ਨੀਵੇਂ ਸਾਰੇ ਇੱਕ ਬਰਾਬਰ ਹਨ।
English
The high and the low are all the same to Him. Focus your mind's meditation intuitively on Him. ||6||
ਗੁਰਿ ਮਿਲਿਐ; ਸਭ ਤ੍ਰਿਸਨ ਬੁਝਾਈ ॥
gur miliai; sabh trisan bujhaaee |
Punjabi
ਗੁਰਾਂ ਨਾਲ ਮਿਲ ਕੇ ਸਾਰੀ ਖ਼ਾਹਿਸ਼ ਮਿੱਟ ਜਾਂਦੀ ਹੈ।
English
Meeting with the Guru, all thirst is quenched.
ਗੁਰਿ ਮਿਲਿਐ; ਨਹ ਜੋਹੈ ਮਾਈ ॥
gur miliai; neh johai maaee |
Punjabi
ਗੁਰਾਂ ਨਾਲ ਮਿਲਣ ਦੁਆਰਾ ਮੋਹਣੀ ਬੰਦੇ ਨੂੰ ਨਹੀਂ ਤਕਦੀ।
English
Meeting with the Guru, one is not watched by Maya.
ਸਤੁ ਸੰਤੋਖੁ ਦੀਆ, ਗੁਰਿ ਪੂਰੈ; ਨਾਮੁ ਅੰਮ੍ਰਿਤੁ, ਪੀ ਪਾਨਾਂ ਹੇ ॥੭॥
sat santokh deea, gur poorai; naam amrit, pee paanaan he |7|
Punjabi
ਪੂਰਨ ਗੁਰਾਂ ਨੇ ਮੈਨੂੰ ਸੱਚ ਅਤੇ ਸੰਤੁਸ਼ਟਤਾ ਬਖ਼ਸ਼ੀਆਂ ਹਨ ਅਤੇ ਮੈਂ ਹੁਣ ਨਾਮ ਦੇ ਸੁਧਾਰਸ ਨੂੰ ਛਕਦਾ ਛਕਾਉਂਦਾ ਹਾਂ।
English
The Perfect Guru bestows truth and contentment; I drink in the Ambrosial Nectar of the Naam, the Name of the Lord. ||7||
ਗੁਰ ਕੀ ਬਾਣੀ; ਸਭ ਮਾਹਿ ਸਮਾਣੀ ॥
gur kee baanee; sabh maeh samaanee |
Punjabi
ਗੁਰਾਂ ਦੀ ਬਾਣੀ ਸਾਰਿਆਂ ਦੇ ਅੰਦਰ ਵਿਆਪਕ ਹੋ ਰਹੀ ਹੈ।
English
The Word of the Guru's Bani is contained in all.
ਆਪਿ ਸੁਣੀ ਤੈ ਆਪਿ ਵਖਾਣੀ ॥
aap sunee tai aap vakhaanee |
Punjabi
ਗੁਰੂ ਜੀ ਖ਼ੁਦ ਇਸ ਨੂੰ ਸੁਣਦੇ ਤੇ ਖ਼ੁਦ ਹੀ ਉਚਾਰਦੇ ਹਨ।
English
He Himself hears it, and He Himself repeats it.
ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ; ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥
jin jin japee teee sabh nisatre; tin paaeaa nihachal thaanaan he |8|
Punjabi
ਜੋ ਭੀ ਇਸ ਦਾ ਧਿਆਨ ਧਾਰਦੇ ਹਨ; ਉਹ ਸਭ ਤਰ ਜਾਂਦੇ ਹਨ ਤੇ ਉਹ ਅਹਿੱਲ ਨਿਵਾਸ ਅਸਥਾਨ ਨੂੰ ਪਾ ਲੈਂਦੇ ਹਨ।
English
Those who meditate on it, are all emancipated; they attain the eternal and unchanging home. ||8||
ਸਤਿਗੁਰ ਕੀ ਮਹਿਮਾ; ਸਤਿਗੁਰੁ ਜਾਣੈ ॥
satigur kee mahimaa; satigur jaanai |
Punjabi
ਸੱਚੇ ਗੁਰਾਂ ਦੀ ਪ੍ਰਭਤਾ ਸਿਰਫ਼ ਸੱਚੇ ਗੁਰੂ ਹੀ ਜਾਣਦੇ ਹਨ।
English
The Glory of the True Guru is known only to the True Guru.
ਜੋ ਕਿਛੁ ਕਰੇ; ਸੁ ਆਪਣ ਭਾਣੈ ॥
jo kichh kare; su aapan bhaanai |
Punjabi
ਜਿਹੜਾ ਕੁੱਛ ਉਹ ਕਰਦੇ ਹਨ, ਉਸ ਨੂੰ ਆਪਣੀ ਰਜ਼ਾ ਅੰਦਰ ਕਰਦੇ ਹਨ।
English
Whatever He does, is according to the Pleasure of His Will.
ਸਾਧੂ ਧੂਰਿ. ਜਾਚਹਿ ਜਨ ਤੇਰੇ; ਨਾਨਕ ਸਦ ਕੁਰਬਾਨਾਂ ਹੇ ॥੯॥੧॥੪॥
saadhoo dhoor. jaacheh jan tere; naanak sad kurabaanaan he |9|1|4|
Punjabi
ਤੈਡੇਂ ਗੋਲੇ, ਤੈਂਡੇ ਸੰਤਾਂ ਦੇ ਚਰਣਾਂ ਦੀ ਧੂੜ ਦੀ ਯਾਚਨਾ ਕਰਦੇ ਹਨ, ਹੇ ਸੁਆਮੀ! ਨਾਨਕ ਹਮੇਸ਼ਾਂ ਹੀ ਤੇਰੇ ਉੱਤੋਂ ਬਲਿਹਾਰਨੇ ਵੰਝਦਾ ਹੈ।
English
Your humble servants beg for the dust of the feet of the Holy; Nanak is forever a sacrifice to You. ||9||1||4||
ਮਾਰੂ ਸੋਲਹੇ ਮਹਲਾ ੫ ॥
maaroo solahe mahalaa 5 |
Punjabi
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
English
Maaroo, Solahas, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ ॥
aad niranjan prabh nirankaaraa |
Punjabi
ਮੇਰਾ ਪਵਿੱਤ੍ਰ ਪਰਾਪੂਰਬਲਾ ਪ੍ਰਭੂ ਸਰੂਪ-ਰਹਿਤ ਹੈ।
English
The Primal, Immaculate Lord God is formless.
ਸਭ ਮਹਿ ਵਰਤੈ; ਆਪਿ ਨਿਰਾਰਾ ॥
sabh meh varatai; aap niraaraa |
Punjabi
ਨਿਰਲੇਪ ਪੁਰਖ ਖ਼ੁਦ ਹੀ ਸਾਰਿਆਂ ਅੰਦਰ ਰੱਮ ਰਿਹਾ ਹੈ।
English
The Detached Lord is Himself prevailing in all.
ਵਰਨੁ ਜਾਤਿ ਚਿਹਨੁ ਨਹੀ ਕੋਈ; ਸਭ ਹੁਕਮੇ ਸ੍ਰਿਸਟਿ ਉਪਾਇਦਾ ॥੧॥
varan jaat chihan nahee koee; sabh hukame srisatt upaaeidaa |1|
Punjabi
ਉਸ ਦਾ ਕੋਈ ਰੰਗ, ਜਾਤੀ ਅਤੇ ਚਿੰਨ੍ਹ ਨਹੀਂ। ਆਪਣੀ ਰਜ਼ਾ ਦੁਆਰਾ ਉਹ ਸਾਰੀ ਦੁਨੀਆਂ ਨੂੰ ਤਚਦਾ ਹੈ।
English
He has no race or social class, no identifying mark. By the Hukam of His Will, He created the entire universe. ||1||
ਲਖ ਚਉਰਾਸੀਹ ਜੋਨਿ ਸਬਾਈ ॥
lakh chauraaseeh jon sabaaee |
Punjabi
ਸਾਰੀਆਂ ਚੁਰਾਸੀ ਲੱਖ ਜੂਨਾਂ ਵਿਚੋਂ,
English
Out of all the 8.4 million species of beings,
ਮਾਣਸ ਕਉ; ਪ੍ਰਭਿ ਦੀਈ ਵਡਿਆਈ ॥
maanas kau; prabh deeee vaddiaaee |
Punjabi
ਸੁਆਮੀ ਨੇ ਇਨਸਾਨ ਨੂੰ ਬਜ਼ੁਰਗੀ ਪ੍ਰਦਾਨ ਕੀਤੀ ਹੈ।
English
God blessed mankind with glory.
ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ॥੨॥
eis paurree te jo nar chookai; so aae jaae dukh paaeidaa |2|
Punjabi
ਜਿਹੜਾ ਇਨਸਾਨ ਇਸ ਮੌਕੇ ਨੂੰ ਗੁਆ ਲੈਂਦਾ ਹੈ; ਉਹ ਆਉਣ ਅਤੇ ਜਾਣ ਦੇ ਕਸ਼ਟ ਨੂੰ ਉਠਾਉਂਦਾ ਹੈ।
English
That human who misses this chance, shall suffer the pains of coming and going in reincarnation. ||2||
ਕੀਤਾ ਹੋਵੈ; ਤਿਸੁ ਕਿਆ ਕਹੀਐ ॥
keetaa hovai; tis kiaa kaheeai |
Punjabi
ਮੈਂ ਉਸ ਨੂੰ ਕੀ ਆਖਾਂ ਜੋ ਖ਼ੁਦ ਹੀ ਰੱਚਿਆ ਹੋਇਆ ਹੈ?
English
What should I say, to one who has been created.
ਗੁਰਮੁਖਿ ਨਾਮੁ ਪਦਾਰਥੁ ਲਹੀਐ ॥
guramukh naam padaarath laheeai |
Punjabi
ਗੁਰਾਂ ਦੀ ਦਇਆ ਦੁਆਰਾ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ।
English
The Gurmukh receives the treasure of the Naam, the Name of the Lord.
ਜਿਸੁ ਆਪਿ ਭੁਲਾਏ ਸੋਈ ਭੂਲੈ; ਸੋ ਬੂਝੈ. ਜਿਸਹਿ ਬੁਝਾਇਦਾ ॥੩॥
jis aap bhulaae soee bhoolai; so boojhai. jiseh bujhaaeidaa |3|
Punjabi
ਕੇਵਲ ਉਹ ਹੀ ਭੁਲਦਾ ਹੈ, ਜਿਸ ਨੂੰ ਖ਼ੁਦ ਸਾਈਂ ਭੁਲਾਉਂਦਾ ਹੈ ਅਤੇ ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਉਹ ਬੁਝਾਉਂਦਾ ਹੈ।
English
He alone is confused, whom the Lord Himself confuses. He alone understands, whom the Lord inspires to understand. ||3||
ਹਰਖ ਸੋਗ ਕਾ ਨਗਰੁ ਇਹੁ ਕੀਆ ॥
harakh sog kaa nagar ihu keea |
Punjabi
ਇਹ ਦੇਹ ਖੁਸ਼ੀ ਤੇ ਗਮੀ ਦਾ ਪਿੰਡ ਬਣਾਇਆ ਗਿਆ ਹੈ।
English
This body has been made the village of joy and sorrow.
ਸੇ ਉਬਰੇ. ਜੋ ਸਤਿਗੁਰ ਸਰਣੀਆ ॥
se ubare. jo satigur saraneea |
Punjabi
ਕੇਵਲ ਉਹ ਹੀ ਪਾਰ ਉਤਰਦੇ ਹਨ ਜੋ ਸੱਚੇ ਗੁਰਾਂ ਦੀ ਪਨਾਹ ਲੈਂਦੇ ਹਨ।
English
They alone are emancipated, who seek the Sanctuary of the True Guru.
ਤ੍ਰਿਹਾ ਗੁਣਾ ਤੇ ਰਹੈ ਨਿਰਾਰਾ; ਸੋ ਗੁਰਮੁਖਿ ਸੋਭਾ ਪਾਇਦਾ ॥੪॥
trihaa gunaa te rahai niraaraa; so guramukh sobhaa paaeidaa |4|
Punjabi
ਜੋ ਤਿੰਨਾਂ ਅਵਸਥਾਵਾਂ ਤੋਂ ਨਿਰਲੇਪ ਰਹਿੰਦਾ ਹੈ; ਉਹ ਗੁਰਾਂ ਦੀ ਦਇਆ ਦੁਆਰਾ ਬਜ਼ੁਰਗੀ ਪਾ ਲੈਂਦਾ ਹੈ।
English
One who remains untouched by the three qualities, the three gunas - such a Gurmukh is blessed with glory. ||4||
ਅਨਿਕ ਕਰਮ ਕੀਏ; ਬਹੁਤੇਰੇ ॥
anik karam kee; bahutere |
Punjabi
ਇਨਸਾਨ ਅਨੇਕਾਂ ਅਤੇ ਘਣੇਰੇ ਅਮਲ ਕਮਾਉਂਦਾ ਹੈ।
English
You can do anything, but whatever you do,
ਜੋ ਕੀਜੈ; ਸੋ ਬੰਧਨੁ ਪੈਰੇ ॥
jo keejai; so bandhan paire |
Punjabi
ਜਿਹੜਾ ਕੁੱਛ ਭੀ ਉਹ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਬੇੜੀਆਂ ਸਾਬਤ ਹੁੰਦਾ ਹੈ।
English
Only serves to tie your feet.
ਕੁਰੁਤਾ ਬੀਜੁ ਬੀਜੇ. ਨਹੀ ਜੰਮੈ; ਸਭੁ ਲਾਹਾ. ਮੂਲੁ ਗਵਾਇਦਾ ॥੫॥
kurutaa beej beeje. nahee jamai; sabh laahaa. mool gavaaeidaa |5|
Punjabi
ਬੇਮੋਸਮਾਂ ਬੋਇਆ ਹੋਇਆ ਭੀ ਉਗਦਾ ਨਹੀਂ ਅਤੇ ਬੰਦਾ ਆਪਣਾ ਸਾਰਾ ਅਸਲ ਧਨ ਤੇ ਨਫ਼ਾ ਗੁਆ ਲੈਂਦਾ ਹੈ।
English
The seed which is planted out of season does not sprout, and all one's capital and profits are lost. ||5||
ਕਲਜੁਗ ਮਹਿ ਕੀਰਤਨੁ ਪਰਧਾਨਾ ॥
kalajug meh keeratan paradhaanaa |
Punjabi
ਪਰਮ ਉੱਤਮ ਹੈ ਪ੍ਰਭੂ ਦਾ ਜੱਸ ਗਾਇਨ ਕਰਨਾ ਇਸ ਕਾਲੇ ਯੁੱਗ ਅੰਦਰ।
English
In this Dark Age of Kali Yuga, the Kirtan of the Lord's Praises are most sublime and exalted.
ਗੁਰਮੁਖਿ ਜਪੀਐ; ਲਾਇ ਧਿਆਨਾ ॥
guramukh japeeai; laae dhiaanaa |
Punjabi
ਇਸ ਲਈ, ਬਿਰਤੀ ਜੋੜ ਕੇ, ਤੂੰ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰ।
English
Become Gurmukh, chant and focus your meditation.