Ang 45
ਮੇਰੇ ਮਨ; ਹਰਿ ਹਰਿ ਨਾਮੁ ਧਿਆਇ ॥
mere man; har har naam dhiaae |
Punjabi
ਮੇਰੀ ਜਿੰਦੜੀਏ! ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ।
English
O my mind, meditate on the Name of the Lord, Har, Har.
ਨਾਮੁ ਸਹਾਈ ਸਦਾ ਸੰਗਿ; ਆਗੈ ਲਏ ਛਡਾਇ ॥੧॥ ਰਹਾਉ ॥
naam sahaaee sadaa sang; aagai le chhaddaae |1| rahaau |
Punjabi
ਤੇਰਾ ਸਹਾਇਕ, ਨਾਮ, ਹਮੇਸ਼ਾਂ ਤੇਰੇ ਨਾਲ ਹੈ ਅਤੇ ਅੱਗੇ ਨੂੰ ਭੀ ਤੈਨੂੰ ਬਚਾ ਲਵੇਗਾ। ਠਹਿਰਾਉ।
English
The Naam is your Companion; it shall always be with you. It shall save you in the world hereafter. ||1||Pause||
ਦੁਨੀਆ ਕੀਆ ਵਡਿਆਈਆ; ਕਵਨੈ ਆਵਹਿ ਕਾਮਿ ॥
duneea keea vaddiaaeea; kavanai aaveh kaam |
Punjabi
ਸੰਸਾਰ ਦੇ ਵਡੱਪਣ ਕਿਹੜੇ ਕੰਮ ਹਨ?
English
What good is worldly greatness?
ਮਾਇਆ ਕਾ ਰੰਗੁ ਸਭੁ ਫਿਕਾ; ਜਾਤੋ ਬਿਨਸਿ ਨਿਦਾਨਿ ॥
maaeaa kaa rang sabh fikaa; jaato binas nidaan |
Punjabi
ਸੰਸਾਰੀ ਪਦਾਰਥਾਂ ਦੀ ਖੁਸ਼ੀ ਸਮੂਹ ਫਿਕੀ ਹੈ। ਹੇ ਬੇਖਬਰ ਬੰਦੇ! ਇਹ ਉਡਪੁਡ ਜਾਏਗੀ।
English
All the pleasures of Maya are tasteless and insipid. In the end, they shall all fade away.
ਜਾ ਕੈ ਹਿਰਦੈ ਹਰਿ ਵਸੈ; ਸੋ ਪੂਰਾ ਪਰਧਾਨੁ ॥੨॥
jaa kai hiradai har vasai; so pooraa paradhaan |2|
Punjabi
ਮੁਕੰਮਲ ਤੇ ਮੁਖੀ ਹੈ ਉਹ, ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ।
English
Perfectly fulfilled and supremely acclaimed is the one, in whose heart the Lord abides. ||2||
ਸਾਧੂ ਕੀ ਹੋਹੁ ਰੇਣੁਕਾ; ਅਪਣਾ ਆਪੁ ਤਿਆਗਿ ॥
saadhoo kee hohu renukaa; apanaa aap tiaag |
Punjabi
ਸੰਤਾ ਦੇ ਪੈਰਾ ਦੀ ਧੂੜ ਹੋ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
English
Become the dust of the Saints; renounce your selfishness and conceit.
ਉਪਾਵ ਸਿਆਣਪ ਸਗਲ ਛਡਿ; ਗੁਰ ਕੀ ਚਰਣੀ ਲਾਗੁ ॥
aupaav siaanap sagal chhadd; gur kee charanee laag |
Punjabi
(ਹੋਰ) ਹੀਲੇ ਉਪਰਾਲੇ ਤੇ ਚਤੁਰਾਈਆਂ ਸਭ ਤਿਆਗ ਦੇ ਅਤੇ ਗੁਰਾਂ ਦੇ ਪੈਰੀ ਢਹਿ ਪਉ।
English
Give up all your schemes and your clever mental tricks, and fall at the Feet of the Guru.
ਤਿਸਹਿ ਪਰਾਪਤਿ ਰਤਨੁ ਹੋਇ; ਜਿਸੁ ਮਸਤਕਿ ਹੋਵੈ ਭਾਗੁ ॥੩॥
tiseh paraapat ratan hoe; jis masatak hovai bhaag |3|
Punjabi
ਕੇਵਲ ਉਹੀ ਨਾਮ ਦੇ ਜਵੇਹਰ ਨੂੰ ਹਾਸਲ ਕਰਦਾ ਹੈ ਜਿਸ ਕੇ ਮੱਕੇ ਉਤੇ ਚੰਗੀ ਕਿਸਮਤ ਉਕਰੀ ਹੋਈ ਹੈ।
English
He alone receives the Jewel, upon whose forehead such wondrous destiny is written. ||3||
ਤਿਸੈ ਪਰਾਪਤਿ ਭਾਈਹੋ; ਜਿਸੁ ਦੇਵੈ ਪ੍ਰਭੁ ਆਪਿ ॥
tisai paraapat bhaaeeho; jis devai prabh aap |
Punjabi
ਜਿਸ ਨੂੰ ਸਾਹਿਬ ਖੁਦ ਦਿੰਦਾ ਹੈ, ਉਹੀ ਨਾਮ ਨੂੰ ਪਾਉਂਦਾ ਹੈ, ਹੈ ਭਰਾਓ!
English
O Siblings of Destiny, it is received only when God Himself bestows it.
ਸਤਿਗੁਰ ਕੀ ਸੇਵਾ ਸੋ ਕਰੇ; ਜਿਸੁ ਬਿਨਸੈ ਹਉਮੈ ਤਾਪੁ ॥
satigur kee sevaa so kare; jis binasai haumai taap |
Punjabi
ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਜਿਸ ਦਾ ਹੰਕਾਰ ਦਾ ਰੋਗ ਟੁੱਟ ਜਾਂਦਾ ਹੈ।
English
People serve the True Guru only when the fever of egotism has been eradicated.
ਨਾਨਕ ਕਉ. ਗੁਰੁ ਭੇਟਿਆ; ਬਿਨਸੇ ਸਗਲ ਸੰਤਾਪ ॥੪॥੮॥੭੮॥
naanak kau. gur bhettiaa; binase sagal santaap |4|8|78|
Punjabi
ਨਾਨਕ ਨੂੰ ਗੁਰੂ ਜੀ ਮਿਲ ਪਏ ਹਨ ਅਤੇ ਇਸ ਲਈ ਉਸ ਦੇ ਸਾਰੇ ਦੁਖੜੇ ਦੂਰ ਹੋ ਗਏ ਹਨ।
English
Nanak has met the Guru; all his sufferings have come to an end. ||4||8||78||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਇਕੁ ਪਛਾਣੂ ਜੀਅ ਕਾ; ਇਕੋ ਰਖਣਹਾਰੁ ॥
eik pachhaanoo jeea kaa; iko rakhanahaar |
Punjabi
ਇਕ ਸਾਹਿਬ ਦੀ ਇਨਸਾਨ ਦਾ ਜਾਣੂ ਹੈ ਅਤੇ ਉਹੀ ਇਕ ਉਸ ਦਾ ਰਖਵਾਲਾ ਹੈ।
English
The One is the Knower of all beings; He alone is our Savior.
ਇਕਸ ਕਾ ਮਨਿ ਆਸਰਾ; ਇਕੋ ਪ੍ਰਾਣ ਅਧਾਰੁ ॥
eikas kaa man aasaraa; iko praan adhaar |
Punjabi
ਕੇਵਲ ਉਹ ਹੀ ਚਿੱਤ ਦੀ ਓਟ ਹੈ ਅਤੇ ਕੇਵਲ ਉਹੀ ਜਿੰਦ-ਜਾਨ ਦੀ ਟੇਕ!
English
The One is the Support of the mind; the One is the Support of the breath of life.
ਤਿਸੁ ਸਰਣਾਈ ਸਦਾ ਸੁਖੁ; ਪਾਰਬ੍ਰਹਮੁ ਕਰਤਾਰੁ ॥੧॥
tis saranaaee sadaa sukh; paarabraham karataar |1|
Punjabi
ਉਸ ਦੀ ਪਨਾਹ ਅੰਦਰ ਸਦੀਵੀ-ਆਰਾਮ ਹੈ। ਉਹ ਸ਼ਰੋਮਣੀ-ਸਾਹਿਬ ਸਿਰਜਣਹਾਰ ਹੈ।
English
In His Sanctuary there is eternal peace. He is the Supreme Lord God, the Creator. ||1||
ਮਨ ਮੇਰੇ; ਸਗਲ ਉਪਾਵ ਤਿਆਗੁ ॥
man mere; sagal upaav tiaag |
Punjabi
ਹੇ ਮੇਰੀ ਜਿੰਦੇ! (ਹੋਰਂ) ਸਾਰੇ ਉਪਰਾਲੇ ਛੱਡ ਦੇ।
English
O my mind, give up all these efforts.
ਗੁਰੁ ਪੂਰਾ. ਆਰਾਧਿ ਨਿਤ; ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥
gur pooraa. aaraadh nit; ikas kee liv laag |1| rahaau |
Punjabi
ਹਰ ਰੋਜ ਪੂਰਨ ਗੁਰਦੇਵ ਜੀ ਨੂੰ ਚੇਤੇ ਕਰ ਅਤੇ ਇਕ ਸਾਹਿਬ ਨਾਲ ਪਿਆਰ ਪਾ। ਠਹਿਰਾਉ।
English
Dwell upon the Perfect Guru each day, and attach yourself to the One Lord. ||1||Pause||
ਇਕੋ ਭਾਈ ਮਿਤੁ ਇਕੁ; ਇਕੋ ਮਾਤ ਪਿਤਾ ॥
eiko bhaaee mit ik; iko maat pitaa |
Punjabi
ਇਕ ਪ੍ਰਭੂ ਸੱਚਾ ਭਰਾ ਹੈ, ਇਕੋ ਸੱਚਾ ਮਿੱਤ੍ਰ ਅਤੇ ਇਕ ਹੀ ਮਾਤਾ ਤੇ ਪਿਤਾ।
English
The One is my Brother, the One is my Friend. The One is my Mother and Father.
ਇਕਸ ਕੀ ਮਨਿ ਟੇਕ ਹੈ; ਜਿਨਿ ਜੀਉ ਪਿੰਡੁ ਦਿਤਾ ॥
eikas kee man ttek hai; jin jeeo pindd ditaa |
Punjabi
ਮੇਰੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਹੀ ਆਸਰਾ ਹੈ, ਜਿਸ ਨੇ ਮੈਨੂੰ ਆਤਮਾ ਤੇ ਦੇਹਿ ਬਖਸ਼ੇ ਹਨ।
English
The One is the Support of the mind; He has given us body and soul.
ਸੋ ਪ੍ਰਭੁ. ਮਨਹੁ ਨ ਵਿਸਰੈ; ਜਿਨਿ ਸਭੁ ਕਿਛੁ ਵਸਿ ਕੀਤਾ ॥੨॥
so prabh. manahu na visarai; jin sabh kichh vas keetaa |2|
Punjabi
ਉਸ ਸਾਹਿਬ ਨੂੰ ਜੋ ਹਰ ਸ਼ੈ ਨੂੰ ਆਪਣੇ ਅਖਤਿਆਰ ਵਿੱਚ ਰੱਖਦਾ ਹੈ, ਮੈਨੂੰ ਆਪਦੇ ਚਿੱਤ ਵਿਚੋਂ ਨਾਂ ਭੁੱਲੇ।
English
May I never forget God from my mind; He holds all in the Power of His Hands. ||2||
ਘਰਿ ਇਕੋ. ਬਾਹਰਿ ਇਕੋ; ਥਾਨ ਥਨੰਤਰਿ ਆਪਿ ॥
ghar iko. baahar iko; thaan thanantar aap |
Punjabi
ਇਕ ਸੁਆਮੀ ਹੀ (ਤੇਰੇ) ਗ੍ਰਹਿ (ਸਰੀਰ) ਅੰਦਰ ਹੈ ਅਤੇ ਇਕੋ ਹੀ ਬਾਹਰਵਾਰ। ਉਹ ਆਪੇ ਹੀ ਸਾਰਿਆਂ ਥਾਵਾਂ ਅੰਦਰ ਰਵ ਰਿਹਾ ਹੈ।
English
The One is within the home of the self, and the One is outside as well. He Himself is in all places and interspaces.
ਜੀਅ ਜੰਤ ਸਭਿ ਜਿਨਿ ਕੀਏ; ਆਠ ਪਹਰ ਤਿਸੁ ਜਾਪਿ ॥
jeea jant sabh jin kee; aatth pehar tis jaap |
Punjabi
ਅੱਠੇ ਪਹਿਰ ਉਸ ਦਾ ਅਰਾਧਨ ਕਰ, ਜਿਸ ਨੇ ਸਾਰੇ ਮਨੁਸ਼ ਤੇ ਹੋਰ ਜੀਵ ਬਣਾਏ ਹਨ।
English
Meditate twenty-four hours a day on the One who created all beings and creatures.
ਇਕਸੁ ਸੇਤੀ ਰਤਿਆ; ਨ ਹੋਵੀ ਸੋਗ ਸੰਤਾਪੁ ॥੩॥
eikas setee ratiaa; na hovee sog santaap |3|
Punjabi
ਇਕ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਜਾਣ ਦੁਆਰਾ ਅਫਸੋਸ ਤੇ ਝੋਰਾ ਇਨਸਾਨ ਨੂੰ ਨਹੀਂ ਵਿਆਪਦੇ।
English
Attuned to the Love of the One, there is no sorrow or suffering. ||3||
ਪਾਰਬ੍ਰਹਮੁ ਪ੍ਰਭੁ ਏਕੁ ਹੈ; ਦੂਜਾ ਨਾਹੀ ਕੋਇ ॥
paarabraham prabh ek hai; doojaa naahee koe |
Punjabi
ਕੇਵਲ ਇਕ ਹੀ ਸ਼ਰੋਮਣੀ-ਸਾਹਿਬ ਮਾਲਕ ਹੈ। ਹੋਰ ਕੋਈ (ਉਸ ਦੇ ਬਰਾਬਰ) ਨਹੀਂ।
English
There is only the One Supreme Lord God; there is no other at all.
ਜੀਉ ਪਿੰਡੁ ਸਭੁ ਤਿਸ ਕਾ; ਜੋ ਤਿਸੁ ਭਾਵੈ ਸੁ ਹੋਇ ॥
jeeo pindd sabh tis kaa; jo tis bhaavai su hoe |
Punjabi
ਆਤਮਾ ਤੇ ਦੇਹਿ ਸਮੂਹ ਉਸ ਦੇ ਹਨ। ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
English
Soul and body all belong to Him; whatever pleases His Will comes to pass.
ਗੁਰਿ ਪੂਰੈ. ਪੂਰਾ ਭਇਆ; ਜਪਿ ਨਾਨਕ ਸਚਾ ਸੋਇ ॥੪॥੯॥੭੯॥
gur poorai. pooraa bheaa; jap naanak sachaa soe |4|9|79|
Punjabi
ਕਾਮਲ ਗੁਰਾਂ ਦੇ ਰਾਹੀਂ ਉਸ ਸੱਚੇ ਸਾਹਿਬ ਦਾ ਸਿਮਰਨ ਕਰਨ ਦੁਆਰਾ ਪ੍ਰਾਨੀ ਪੂਰਨ ਹੋ ਜਾਂਦਾ ਹੈ।
English
Through the Perfect Guru, one becomes perfect; O Nanak, meditate on the True One. ||4||9||79||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਜਿਨਾ ਸਤਿਗੁਰ ਸਿਉ ਚਿਤੁ ਲਾਇਆ; ਸੇ ਪੂਰੇ ਪਰਧਾਨ ॥
jinaa satigur siau chit laaeaa; se poore paradhaan |
Punjabi
ਮੁਕੰਮਲ ਤੇ ਮੁਖੀ ਹਨ ਉਹ ਜੋ ਸੱਚੇ ਗੁਰਾਂ ਨਾਲ ਆਪਣੇ ਮਨ ਜੋੜਦੇ ਹਨ।
English
Those who focus their consciousness on the True Guru are perfectly fulfilled and famous.
ਜਿਨ ਕਉ ਆਪਿ ਦਇਆਲੁ ਹੋਇ; ਤਿਨ ਉਪਜੈ ਮਨਿ ਗਿਆਨੁ ॥
jin kau aap deaal hoe; tin upajai man giaan |
Punjabi
ਬ੍ਰਹਿਮ-ਬੋਧ ਉਨ੍ਹਾਂ ਦੇ ਚਿੱਤ ਅੰਦਰ ਪੁੰਗਰ ਆਉਂਦਾ ਹੈ, ਜਿਨ੍ਹਾਂ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ।
English
Spiritual wisdom wells up in the minds of those unto whom the Lord Himself shows Mercy.
ਜਿਨ ਕਉ ਮਸਤਕਿ ਲਿਖਿਆ; ਤਿਨ ਪਾਇਆ ਹਰਿ ਨਾਮੁ ॥੧॥
jin kau masatak likhiaa; tin paaeaa har naam |1|
Punjabi
ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਹਾਸਲ ਕਰ ਲੈਂਦੇ ਹਨ।
English
Those who have such destiny written upon their foreheads obtain the Name of the Lord. ||1||
ਮਨ ਮੇਰੇ; ਏਕੋ ਨਾਮੁ ਧਿਆਇ ॥
man mere; eko naam dhiaae |
Punjabi
ਮੇਰੀ ਜਿੰਦੇ! ਤੂੰ ਇਕ ਨਾਮ ਦਾ ਹੀ ਚਿੰਤਨ ਕਰ।
English
O my mind, meditate on the Name of the One Lord.
ਸਰਬ ਸੁਖਾ. ਸੁਖ ਊਪਜਹਿ; ਦਰਗਹ ਪੈਧਾ ਜਾਇ ॥੧॥ ਰਹਾਉ ॥
sarab sukhaa. sukh aoopajeh; daragah paidhaa jaae |1| rahaau |
Punjabi
ਇਸ ਤਰ੍ਹਾਂ ਸਾਰੀਆਂ ਖੁਸ਼ੀਆਂ ਦੀ ਖੁਸ਼ੀ ਪੈਦਾ ਹੋ ਜਾਵੇਗੀ ਅਤੇ ਤੂੰ ਇਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਵੇਗਾ। ਠਹਿਰਾਉ।
English
The happiness of all happiness shall well up, and in the Court of the Lord, you shall be dressed in robes of honor. ||1||Pause||
ਜਨਮ ਮਰਣ ਕਾ ਭਉ ਗਇਆ; ਭਾਉ ਭਗਤਿ ਗੋਪਾਲ ॥
janam maran kaa bhau geaa; bhaau bhagat gopaal |
Punjabi
ਸ੍ਰਿਸ਼ਟੀ ਦੇ ਪਾਲਣਹਾਰ ਦੀ ਪ੍ਰੇਮ-ਮਈ ਸੇਵਾ ਕਰਨ ਦੁਆਰਾ ਪੈਦਾਇਸ਼ ਤੇ ਮੌਤ ਦਾ ਡਰ ਦੂਰ ਹੋ ਗਿਆ ਹੈ।
English
The fear of death and rebirth is removed by performing loving devotional service to the Lord of the World.
ਸਾਧੂ ਸੰਗਤਿ ਨਿਰਮਲਾ; ਆਪਿ ਕਰੇ ਪ੍ਰਤਿਪਾਲ ॥
saadhoo sangat niramalaa; aap kare pratipaal |
Punjabi
ਗੁਰੂ ਦੀ ਸੰਗਤ ਅੰਦਰ ਇਨਸਾਨ ਪਵਿੱਤ੍ਰ ਹੋ ਜਾਂਦਾ ਹੈ ਅਤੇ ਸੁਆਮੀ ਖੁਦ ਉਸ ਦੀ ਪਾਲਣਾ ਪੋਸਣਾ ਕਰਦਾ ਹੈ।
English
In the Saadh Sangat, the Company of the Holy, one becomes immaculate and pure; the Lord Himself takes care of such a one.
ਜਨਮ ਮਰਣ ਕੀ ਮਲੁ ਕਟੀਐ; ਗੁਰ ਦਰਸਨੁ ਦੇਖਿ ਨਿਹਾਲ ॥੨॥
janam maran kee mal katteeai; gur darasan dekh nihaal |2|
Punjabi
ਗੁਰਾਂ ਦਾ ਦੀਦਾਰ ਵੇਖਣ ਦੁਆਰਾ ਬੰਦਾ ਅਤਿ-ਅੰਤ ਪ੍ਰਸੰਨ ਹੋ ਜਾਂਦਾ ਹੈ ਅਤੇ ਉਸ ਦੇ ਆਉਣ ਤੇ ਜਾਣ ਦੀ ਗੰਦਗੀ ਧੋਤੀ ਜਾਂਦੀ ਹੈ।
English
The filth of birth and death is washed away, and one is uplifted, beholding the Blessed Vision of the Guru's Darshan. ||2||
ਥਾਨ ਥਨੰਤਰਿ ਰਵਿ ਰਹਿਆ; ਪਾਰਬ੍ਰਹਮੁ ਪ੍ਰਭੁ ਸੋਇ ॥
thaan thanantar rav rahiaa; paarabraham prabh soe |
Punjabi
ਉਹ ਹੱਦ-ਬੰਨਾਂ ਰਹਿਤ ਠਾਕੁਰ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
English
The Supreme Lord God is pervading all places and interspaces.
ਸਭਨਾ ਦਾਤਾ ਏਕੁ ਹੈ; ਦੂਜਾ ਨਾਹੀ ਕੋਇ ॥
sabhanaa daataa ek hai; doojaa naahee koe |
Punjabi
ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਦਾਤਾਰ ਹੈ। ਹੋਰ ਦੂਸਰਾ ਕੋਈ ਨਹੀਂ।
English
The One is the Giver of all-there is no other at all.
ਤਿਸੁ ਸਰਣਾਈ ਛੁਟੀਐ; ਕੀਤਾ ਲੋੜੇ ਸੁ ਹੋਇ ॥੩॥
tis saranaaee chhutteeai; keetaa lorre su hoe |3|
Punjabi
ਉਸ ਦੀ ਸ਼ਰਣਾਗਤ ਸੰਭਾਲਣ ਦੁਆਰਾ ਆਦਮੀ ਬਚ ਜਾਂਦਾ ਹੈ। ਜੋ ਕੁਛ ਸਾਸਹਿਬ ਕਰਨਾ ਚਾਹੁੰਦਾ ਹੈ, ਉਹੀ ਹੁੰਦਾ ਹੈ।
English
In His Sanctuary, one is saved. Whatever He wishes, comes to pass. ||3||
ਜਿਨ ਮਨਿ ਵਸਿਆ ਪਾਰਬ੍ਰਹਮੁ; ਸੇ ਪੂਰੇ ਪਰਧਾਨ ॥
jin man vasiaa paarabraham; se poore paradhaan |
Punjabi
ਸੰਪੂਰਣ ਤੇ ਮੁਖੀ ਹਨ ਉਹ ਜਿਨ੍ਹਾਂ ਦੇ ਦਿਲ ਅੰਦਰ ਸ਼ਰੋਮਣੀ ਸਾਹਿਬ ਵੰਸਦਾ ਹੈ।
English
Perfectly fulfilled and famous are those, in whose minds the Supreme Lord God abides.
ਤਿਨ ਕੀ ਸੋਭਾ ਨਿਰਮਲੀ; ਪਰਗਟੁ ਭਈ ਜਹਾਨ ॥
tin kee sobhaa niramalee; paragatt bhee jahaan |
Punjabi
ਪਵਿੱਤਰ ਹੈ ਉਨ੍ਹਾਂ ਦੀ ਕੀਰਤ, ਜੋ ਸਾਰੇ ਜਗਤ ਅੰਦਰ ਜ਼ਾਹਿਰ ਹੈ।
English
Their reputation is spotless and pure; they are famous all over the world.
ਜਿਨੀ ਮੇਰਾ ਪ੍ਰਭੁ ਧਿਆਇਆ; ਨਾਨਕ ਤਿਨ ਕੁਰਬਾਨ ॥੪॥੧੦॥੮੦॥
jinee meraa prabh dhiaaeaa; naanak tin kurabaan |4|10|80|
Punjabi
ਜਿਨ੍ਹਾਂ ਨੇ ਮੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਨਾਨਕ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ।
English
O Nanak, I am a sacrifice to those who meditate on my God. ||4||10||80||