Ekam
Guru Granth Sahib

Ang 46

Ang 46 · Line 1

ਸਿਰੀਰਾਗੁ ਮਹਲਾ ੫ ॥

sireeraag mahalaa 5 |

Punjabi

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, Fifth Mehl:

Dr. Sant Singh Khalsa (Shabad OS, CC BY-SA)
Ang 46 · Line 2

ਮਿਲਿ ਸਤਿਗੁਰ. ਸਭੁ ਦੁਖੁ ਗਇਆ; ਹਰਿ ਸੁਖੁ ਵਸਿਆ ਮਨਿ ਆਇ ॥

mil satigur. sabh dukh geaa; har sukh vasiaa man aae |

Punjabi

ਸੱਚੇ ਗੁਰਾਂ ਨੂੰ ਮਿਲ ਕੇ ਮੇਰਾ ਸਾਰਾ ਦੁਖੜਾ ਦੂਰ ਹੋ ਗਿਆ ਹੈ ਅਤੇ ਈਸ਼ਵਰੀ-ਆਰਾਮ ਆ ਕੇ ਮੇਰੇ ਚਿੱਤ ਅੰਦਰ ਟਿਕ ਗਿਆ ਹੈ।

Bhai Manmohan Singh (Shabad OS, CC BY-SA)

English

Meeting the True Guru, all my sufferings have ended, and the Peace of the Lord has come to dwell within my mind.

Dr. Sant Singh Khalsa (Shabad OS, CC BY-SA)
Ang 46 · Line 3

ਅੰਤਰਿ ਜੋਤਿ ਪ੍ਰਗਾਸੀਆ; ਏਕਸੁ ਸਿਉ ਲਿਵ ਲਾਇ ॥

antar jot pragaaseea; ekas siau liv laae |

Punjabi

ਇਕ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ ਮੇਰਾ ਦਿਲ ਰੱਬੀ-ਨੂਰ ਨਾਲ ਰੌਸ਼ਨ ਹੋ ਗਿਆ ਹੈ।

Bhai Manmohan Singh (Shabad OS, CC BY-SA)

English

The Divine Light illuminates my inner being, and I am lovingly absorbed in the One.

Dr. Sant Singh Khalsa (Shabad OS, CC BY-SA)
Ang 46 · Line 4

ਮਿਲਿ ਸਾਧੂ ਮੁਖੁ ਊਜਲਾ; ਪੂਰਬਿ ਲਿਖਿਆ ਪਾਇ ॥

mil saadhoo mukh aoojalaa; poorab likhiaa paae |

Punjabi

ਗੁਰੂ ਨੂੰ ਭੇਟਣ ਦੁਆਰਾ ਮੇਰਾ ਚਿਹਰਾ ਸੁਰਖ਼ਰੂ ਹੋ ਗਿਆ ਹੈ ਤੇ ਮੇਰੇ ਲਈ ਜੋ ਕੁਝ ਧੁਰੋਂ ਲਿਖਿਆ ਹੋਇਆ ਸੀ ਉਹ ਮੈਂ ਪਾ ਲਿਆ ਹੈ।

Bhai Manmohan Singh (Shabad OS, CC BY-SA)

English

Meeting with the Holy Saint, my face is radiant; I have realized my pre-ordained destiny.

Dr. Sant Singh Khalsa (Shabad OS, CC BY-SA)
Ang 46 · Line 5

ਗੁਣ ਗੋਵਿੰਦ ਨਿਤ ਗਾਵਣੇ; ਨਿਰਮਲ ਸਾਚੈ ਨਾਇ ॥੧॥

gun govind nit gaavane; niramal saachai naae |1|

Punjabi

ਸ੍ਰਿਸ਼ਟੀ ਦੇ ਸੁਆਮੀ ਅਤੇ ਸਚੇ-ਨਾਮ ਦਾ ਜੱਸ ਸਦਾ ਗਾਇਨ ਕਰਨ ਦੁਆਰਾ ਮੈਂ ਬੇਦਾਗ਼ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

I constantly sing the Glories of the Lord of the Universe. Through the True Name, I have become spotlessly pure. ||1||

Dr. Sant Singh Khalsa (Shabad OS, CC BY-SA)
Ang 46 · Line 6

ਮੇਰੇ ਮਨ; ਗੁਰਸਬਦੀ ਸੁਖੁ ਹੋਇ ॥

mere man; gurasabadee sukh hoe |

Punjabi

ਹੇ ਮੇਰੀ ਜਿੰਦੇ! ਗੁਰਾਂ ਦੇ ਸ਼ਬਦ ਰਾਹੀਂ ਹੀ ਆਰਾਮ ਮਿਲਦਾ ਹੈ।

Bhai Manmohan Singh (Shabad OS, CC BY-SA)

English

O my mind, you shall find peace through the Word of the Guru's Shabad.

Dr. Sant Singh Khalsa (Shabad OS, CC BY-SA)
Ang 46 · Line 7

ਗੁਰ ਪੂਰੇ ਕੀ ਚਾਕਰੀ; ਬਿਰਥਾ ਜਾਇ ਨ ਕੋਇ ॥੧॥ ਰਹਾਉ ॥

gur poore kee chaakaree; birathaa jaae na koe |1| rahaau |

Punjabi

ਪੂਰਨ ਗੁਰਾਂ ਦੀ ਟਹਿਲ-ਸੇਵਾ ਕਮਾਉਣ ਦੁਆਰਾ ਕੋਈ ਭੀ ਖਾਲੀ ਹੱਥੀ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

Working for the Perfect Guru, no one goes away empty-handed. ||1||Pause||

Dr. Sant Singh Khalsa (Shabad OS, CC BY-SA)
Ang 46 · Line 8

ਮਨ ਕੀਆ ਇਛਾਂ ਪੂਰੀਆ; ਪਾਇਆ ਨਾਮੁ ਨਿਧਾਨੁ ॥

man keea ichhaan pooreea; paaeaa naam nidhaan |

Punjabi

ਚਿੱਤ ਦੀਆਂ ਖ਼ਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ, ਜਦ ਆਦਮੀ ਨਾਮ ਦੇ ਖ਼ਜ਼ਾਨੇ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The desires of the mind are fulfilled, when the Treasure of the Naam, the Name of the Lord, is obtained.

Dr. Sant Singh Khalsa (Shabad OS, CC BY-SA)
Ang 46 · Line 9

ਅੰਤਰਜਾਮੀ ਸਦਾ ਸੰਗਿ; ਕਰਣੈਹਾਰੁ ਪਛਾਨੁ ॥

antarajaamee sadaa sang; karanaihaar pachhaan |

Punjabi

ਦਿਲ ਦੀਆਂ ਜਾਨਣਹਾਰ ਹਮੇਸ਼ਾਂ ਤੇਰੇ ਨਾਲ ਹੈ। ਤੂੰ ਉਸ ਸਿਰਜਣਹਾਰ ਨੂੰ ਅਨੁਭਵ ਕਰ।

Bhai Manmohan Singh (Shabad OS, CC BY-SA)

English

The Inner-knower, the Searcher of hearts, is always with you; recognize Him as the Creator.

Dr. Sant Singh Khalsa (Shabad OS, CC BY-SA)
Ang 46 · Line 10

ਗੁਰ ਪਰਸਾਦੀ ਮੁਖੁ ਊਜਲਾ; ਜਪਿ ਨਾਮੁ ਦਾਨੁ ਇਸਨਾਨੁ ॥

gur parasaadee mukh aoojalaa; jap naam daan isanaan |

Punjabi

ਗੁਰਾਂ ਦੀ ਦਇਆ ਦੁਆਰਾ ਚਿਹਰਾ ਸੁਰਖ਼ਰੂ ਹੋ ਜਾਂਦਾ ਹੈ। ਦਾਨ ਪੁੰਨ ਕਰਨੇ ਅਤੇ (ਤੀਰਥਾਂ ਤੇ) ਨ੍ਹਾਉਣਾ ਨਾਮ ਦੇ ਸਿਮਰਨ ਵਿੱਚ ਆ ਜਾਂਦੇ ਹਨ।

Bhai Manmohan Singh (Shabad OS, CC BY-SA)

English

By Guru's Grace, your face shall be radiant. Chanting the Naam, you shall receive the benefits of giving charity and taking cleansing baths.

Dr. Sant Singh Khalsa (Shabad OS, CC BY-SA)
Ang 46 · Line 11

ਕਾਮੁ ਕ੍ਰੋਧੁ ਲੋਭੁ ਬਿਨਸਿਆ; ਤਜਿਆ ਸਭੁ ਅਭਿਮਾਨੁ ॥੨॥

kaam krodh lobh binasiaa; tajiaa sabh abhimaan |2|

Punjabi

ਉਨ੍ਹਾਂ ਦਾ ਸਮੂਹ ਹੰਕਾਰ, ਖਤਮ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਭੋਗ ਦੀ ਇਛਿਆ, ਗੁੱਸਾ ਤੇ ਲਾਲਚ ਭੀ ਦੂਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Sexual desire, anger and greed are eliminated, and all egotistical pride is abandoned. ||2||

Dr. Sant Singh Khalsa (Shabad OS, CC BY-SA)
Ang 46 · Line 12

ਪਾਇਆ ਲਾਹਾ ਲਾਭੁ ਨਾਮੁ; ਪੂਰਨ ਹੋਏ ਕਾਮ ॥

paaeaa laahaa laabh naam; pooran hoe kaam |

Punjabi

ਮੈਂ ਹਰੀ ਦੇ ਨਾਮ ਦਾ ਫ਼ਾਇਦਾ ਤੇ ਨਫ਼ਾ ਕਮਾਇਆ ਹੈ ਅਤੇ ਮੇਰੇ ਕਾਰਜ ਰਾਸ ਹੋ ਗਏ ਹਨ।

Bhai Manmohan Singh (Shabad OS, CC BY-SA)

English

The Profit of the Naam is obtained, and all affairs are brought to fruition.

Dr. Sant Singh Khalsa (Shabad OS, CC BY-SA)
Ang 46 · Line 13

ਕਰਿ ਕਿਰਪਾ ਪ੍ਰਭਿ ਮੇਲਿਆ; ਦੀਆ ਅਪਣਾ ਨਾਮੁ ॥

kar kirapaa prabh meliaa; deea apanaa naam |

Punjabi

ਆਪਣੀ ਰਹਿਮਤ ਸਦਕਾ ਠਾਕਰ ਨੇ ਮੈਨੂੰ ਆਪਣਾ ਨਾਮ ਦਿੱਤਾ ਹੈ ਅਤੇ ਆਪਣੇ ਨਾਲ ਜੋੜ ਲਿਆ ਹੈ।

Bhai Manmohan Singh (Shabad OS, CC BY-SA)

English

In His Mercy, God unites us with Himself, and He blesses us with the Naam.

Dr. Sant Singh Khalsa (Shabad OS, CC BY-SA)
Ang 46 · Line 14

ਆਵਣ ਜਾਣਾ ਰਹਿ ਗਇਆ; ਆਪਿ ਹੋਆ ਮਿਹਰਵਾਨੁ ॥

aavan jaanaa reh geaa; aap hoaa miharavaan |

Punjabi

ਸਾਹਿਬ ਖ਼ੁਦ ਦਇਆਲੂ ਹੋ ਗਿਆ ਹੈ ਅਤੇ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ।

Bhai Manmohan Singh (Shabad OS, CC BY-SA)

English

My comings and goings in reincarnation have come to an end; He Himself has bestowed His Mercy.

Dr. Sant Singh Khalsa (Shabad OS, CC BY-SA)
Ang 46 · Line 15

ਸਚੁ ਮਹਲੁ ਘਰੁ ਪਾਇਆ; ਗੁਰ ਕਾ ਸਬਦੁ ਪਛਾਨੁ ॥੩॥

sach mehal ghar paaeaa; gur kaa sabad pachhaan |3|

Punjabi

ਗੁਰੂ ਦੇ ਸ਼ਬਦ ਨੂੰ ਸਿੰਞਾਨਣ ਦੁਆਰਾ ਮੈਂ ਸੱਚੇ ਮੰਦਰ ਅੰਦਰ ਵਾਸ ਪਾ ਲਿਆ ਹੈ।

Bhai Manmohan Singh (Shabad OS, CC BY-SA)

English

I have obtained my home in the True Mansion of His Presence, realizing the Word of the Guru's Shabad. ||3||

Dr. Sant Singh Khalsa (Shabad OS, CC BY-SA)
Ang 46 · Line 16

ਭਗਤ ਜਨਾ ਕਉ ਰਾਖਦਾ; ਆਪਣੀ ਕਿਰਪਾ ਧਾਰਿ ॥

bhagat janaa kau raakhadaa; aapanee kirapaa dhaar |

Punjabi

ਆਪਣੀ ਦਇਆ ਕਰਕੇ ਸੁਆਮੀ ਪਵਿੱਤ੍ਰ ਪੁਰਸ਼ਾਂ ਦੀ ਰਖਿਆ ਕਰਦਾ ਹੈ।

Bhai Manmohan Singh (Shabad OS, CC BY-SA)

English

His humble devotees are protected and saved; He Himself showers His Blessings upon us.

Dr. Sant Singh Khalsa (Shabad OS, CC BY-SA)
Ang 46 · Line 17

ਹਲਤਿ ਪਲਤਿ ਮੁਖ ਊਜਲੇ; ਸਾਚੇ ਕੇ ਗੁਣ ਸਾਰਿ ॥

halat palat mukh aoojale; saache ke gun saar |

Punjabi

ਇਸ ਲੋਕ ਤੇ ਪ੍ਰਲੋਕ ਵਿੱਚ ਉਨ੍ਹਾਂ ਦੇ ਚਿਹਰੇ ਰੋਸ਼ਨ ਹੋ ਜਾਂਦੇ ਹਨ, ਜੋ ਸੱਚੇ-ਸਾਹਿਬ ਦੀਆਂ ਸਰੇਸ਼ਟਤਾਈਆਂ ਨੂੰ ਦਿਲੋਂ ਯਾਦ ਕਰਦੇ ਹਨ।

Bhai Manmohan Singh (Shabad OS, CC BY-SA)

English

In this world and in the world hereafter, radiant are the faces of those who cherish and enshrine the Glories of the True Lord.

Dr. Sant Singh Khalsa (Shabad OS, CC BY-SA)
Ang 46 · Line 18

ਆਠ ਪਹਰ ਗੁਣ ਸਾਰਦੇ; ਰਤੇ ਰੰਗਿ ਅਪਾਰ ॥

aatth pehar gun saarade; rate rang apaar |

Punjabi

ਦਿਨ ਦੇ ਅੱਠੇ ਪਹਿਰ ਹੀ ਉਹ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਾਰਦੇ ਹਨ ਅਤੇ ਉਸ ਦੀ ਬੇਅੰਤ ਪ੍ਰੀਤ ਨਾਲ ਰੰਗੇ ਹੋਏ ਹਨ।

Bhai Manmohan Singh (Shabad OS, CC BY-SA)

English

Twenty-four hours a day, they lovingly dwell upon His Glories; they are imbued with His Infinite Love.

Dr. Sant Singh Khalsa (Shabad OS, CC BY-SA)
Ang 46 · Line 19

ਪਾਰਬ੍ਰਹਮੁ ਸੁਖ ਸਾਗਰੋ; ਨਾਨਕ ਸਦ ਬਲਿਹਾਰ ॥੪॥੧੧॥੮੧॥

paarabraham sukh saagaro; naanak sad balihaar |4|11|81|

Punjabi

ਨਾਨਕ ਹਮੇਸ਼ਾਂ ਹੀ ਸ਼ਾਂਤੀ ਦੇ ਸਮੁੰਦਰ ਸ਼ਰੋਮਣੀ-ਸਾਹਿਬ ਉਤੇ ਕੁਰਬਾਨ ਜਾਂਦਾ ਹੈ।

Bhai Manmohan Singh (Shabad OS, CC BY-SA)

English

Nanak is forever a sacrifice to the Supreme Lord God, the Ocean of Peace. ||4||11||81||

Dr. Sant Singh Khalsa (Shabad OS, CC BY-SA)
Ang 46 · Line 20

ਸਿਰੀਰਾਗੁ ਮਹਲਾ ੫ ॥

sireeraag mahalaa 5 |

Punjabi

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, Fifth Mehl:

Dr. Sant Singh Khalsa (Shabad OS, CC BY-SA)
Ang 46 · Line 21

ਪੂਰਾ ਸਤਿਗੁਰੁ ਜੇ ਮਿਲੈ; ਪਾਈਐ ਸਬਦੁ ਨਿਧਾਨੁ ॥

pooraa satigur je milai; paaeeai sabad nidhaan |

Punjabi

ਜੇਕਰ ਅਸੀਂ ਪੂਰਨ ਗੁਰਾਂ ਨੂੰ ਭੇਟ ਲਈਏ ਤਾਂ ਸਾਨੂੰ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

If we meet the Perfect True Guru, we obtain the Treasure of the Shabad.

Dr. Sant Singh Khalsa (Shabad OS, CC BY-SA)
Ang 46 · Line 22

ਕਰਿ ਕਿਰਪਾ ਪ੍ਰਭ ਆਪਣੀ; ਜਪੀਐ ਅੰਮ੍ਰਿਤ ਨਾਮੁ ॥

kar kirapaa prabh aapanee; japeeai amrit naam |

Punjabi

ਮੇਰੇ ਮਾਲਕ! ਆਪਣੀ ਰਹਿਮਤ ਧਾਰ, ਤਾਂ ਜੋ ਅਸੀਂ ਤੇਰੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰੀਏ।

Bhai Manmohan Singh (Shabad OS, CC BY-SA)

English

Please grant Your Grace, God, that we may meditate on Your Ambrosial Naam.

Dr. Sant Singh Khalsa (Shabad OS, CC BY-SA)
Ang 46 · Line 23

ਜਨਮ ਮਰਣ ਦੁਖੁ ਕਾਟੀਐ; ਲਾਗੈ ਸਹਜਿ ਧਿਆਨੁ ॥੧॥

janam maran dukh kaatteeai; laagai sehaj dhiaan |1|

Punjabi

ਇਸ ਤਰ੍ਹਾਂ ਜੰਮਣ ਤੇ ਮਰਨ ਦੀ ਤਕਲਫ਼ਿ ਰਫ਼ਾ ਹੋ ਜਾਂਦੀ ਹੈ ਅਤੇ ਸਾਡੀ ਬਿਰਤੀ ਸੁਖੈਨ ਹੀ ਸੁਆਮੀ ਅੰਦਰ ਜੁੜ ਜਾਂਦੀ ਹੈ।

Bhai Manmohan Singh (Shabad OS, CC BY-SA)

English

The pains of birth and death are taken away; we are intuitively centered on His Meditation. ||1||

Dr. Sant Singh Khalsa (Shabad OS, CC BY-SA)
Ang 46 · Line 24

ਮੇਰੇ ਮਨ; ਪ੍ਰਭ ਸਰਣਾਈ ਪਾਇ ॥

mere man; prabh saranaaee paae |

Punjabi

ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੀ ਸ਼ਰਣਾਗਤ ਸੰਭਾਲ।

Bhai Manmohan Singh (Shabad OS, CC BY-SA)

English

O my mind, seek the Sanctuary of God.

Dr. Sant Singh Khalsa (Shabad OS, CC BY-SA)
Ang 46 · Line 25

ਹਰਿ ਬਿਨੁ. ਦੂਜਾ ਕੋ ਨਹੀ; ਏਕੋ ਨਾਮੁ ਧਿਆਇ ॥੧॥ ਰਹਾਉ ॥

har bin. doojaa ko nahee; eko naam dhiaae |1| rahaau |

Punjabi

ਵਾਹਿਗੁਰੂ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਕੇਵਲ ਉਸੇ ਦੇ ਨਾਮ ਦਾ ਤੂੰ ਅਰਾਧਨ ਕਰ। ਠਹਿਰਾਉ।

Bhai Manmohan Singh (Shabad OS, CC BY-SA)

English

Without the Lord, there is no other at all. Meditate on the One and only Naam, the Name of the Lord. ||1||Pause||

Dr. Sant Singh Khalsa (Shabad OS, CC BY-SA)
Ang 46 · Line 26

ਕੀਮਤਿ. ਕਹਣੁ ਨ ਜਾਈਐ; ਸਾਗਰੁ ਗੁਣੀ ਅਥਾਹੁ ॥

keemat. kehan na jaaeeai; saagar gunee athaahu |

Punjabi

ਉਸ ਦਾ ਮੁੱਲ ਆਖਿਆ (ਪਾਇਆ) ਨਹੀਂ ਜਾ ਸਕਦਾ। ਉਹ ਬੇ-ਇਨਤਹਾ ਚੰਗਿਆਈਆਂ ਦਾ ਸਮੁੰਦਰ ਹੈ।

Bhai Manmohan Singh (Shabad OS, CC BY-SA)

English

His Value cannot be estimated; He is the Vast Ocean of Excellence.

Dr. Sant Singh Khalsa (Shabad OS, CC BY-SA)
Ang 46 · Line 27

ਵਡਭਾਗੀ ਮਿਲੁ ਸੰਗਤੀ; ਸਚਾ ਸਬਦੁ ਵਿਸਾਹੁ ॥

vaddabhaagee mil sangatee; sachaa sabad visaahu |

Punjabi

ਸਤਿਸੰਗਤ ਨਾਲ ਜੁੜ ਕੇ, ਹੇ ਭਾਰੇ ਨਸੀਬਾਂ ਵਾਲਿਆਂ! ਤੂੰ ਸੱਚੇ ਨਾਮ ਨੂੰ ਵਿਹਾਝ ਲੈ।

Bhai Manmohan Singh (Shabad OS, CC BY-SA)

English

O most fortunate ones, join the Sangat, the Blessed Congregation; purchase the True Word of the Shabad.

Dr. Sant Singh Khalsa (Shabad OS, CC BY-SA)
Ang 46 · Line 28

ਕਰਿ ਸੇਵਾ ਸੁਖ ਸਾਗਰੈ; ਸਿਰਿ ਸਾਹਾ ਪਾਤਿਸਾਹੁ ॥੨॥

kar sevaa sukh saagarai; sir saahaa paatisaahu |2|

Punjabi

ਤੂੰ ਠੰਢ-ਚੈਨ ਦੇ ਸਮੁੰਦਰ ਦੀ ਟਹਿਲ-ਸੇਵਾ ਕਮਾ, (ਸਿਮਰਨ ਕਰ), ਉਹ ਰਾਜਿਆਂ ਤੇ ਮਹਾਰਾਜਿਆਂ ਦੇ ਸਿਰ ਦਾ ਸੁਆਮੀ ਹੈ।

Bhai Manmohan Singh (Shabad OS, CC BY-SA)

English

Serve the Lord, the Ocean of Peace, the Supreme Lord over kings and emperors. ||2||

Dr. Sant Singh Khalsa (Shabad OS, CC BY-SA)
Ang 46 · Line 29

ਚਰਣ ਕਮਲ ਕਾ ਆਸਰਾ; ਦੂਜਾ ਨਾਹੀ ਠਾਉ ॥

charan kamal kaa aasaraa; doojaa naahee tthaau |

Punjabi

ਮੈਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਟੇਕ ਹੈ ਅਤੇ ਮੈਂ ਹੋਰਸ ਥਾਂ ਨੂੰ ਜਾਣਦਾ ਤੱਕ ਨਹੀਂ।

Bhai Manmohan Singh (Shabad OS, CC BY-SA)

English

I take the Support of the Lord's Lotus Feet; there is no other place of rest for me.

Dr. Sant Singh Khalsa (Shabad OS, CC BY-SA)
Ang 46 · Line 30

ਮੈ. ਧਰ ਤੇਰੀ ਪਾਰਬ੍ਰਹਮ; ਤੇਰੈ ਤਾਣਿ ਰਹਾਉ ॥

mai. dhar teree paarabraham; terai taan rahaau |

Punjabi

ਮੈਨੂੰ ਤੇਰੀ ਓਟ ਦਾ ਸਹਾਰਾ ਹੈ, ਹੈ ਮੇਰੇ ਹੱਦ-ਬੰਨਾ-ਰਹਿਤ ਸਾਈਂ! ਅਤੇ ਤੇਰੀ ਸਤਿਆ ਦੁਆਰਾ ਹੀ ਮੈਂ ਜੀਉਂਦਾ ਹਾਂ।

Bhai Manmohan Singh (Shabad OS, CC BY-SA)

English

I lean upon You as my Support, O Supreme Lord God. I exist only by Your Power.

Dr. Sant Singh Khalsa (Shabad OS, CC BY-SA)
Ang 46 · Line 31

ਨਿਮਾਣਿਆ. ਪ੍ਰਭੁ ਮਾਣੁ ਤੂੰ; ਤੇਰੈ ਸੰਗਿ ਸਮਾਉ ॥੩॥

nimaaniaa. prabh maan toon; terai sang samaau |3|

Punjabi

ਨਿਪੱਤਿਆਂ ਦੀ ਤੂੰ ਪੱਤ ਹੈਂ, ਹੇ ਸਾਹਿਬ! ਮੈਂ ਤੇਰੇ ਨਾਲ ਅਭੇਦ ਹੋਣਾ ਲੋੜਦਾ ਹਾਂ।

Bhai Manmohan Singh (Shabad OS, CC BY-SA)

English

O God, You are the Honor of the dishonored. I seek to merge with You. ||3||

Dr. Sant Singh Khalsa (Shabad OS, CC BY-SA)
Ang 46 · Line 32

ਹਰਿ ਜਪੀਐ ਆਰਾਧੀਐ; ਆਠ ਪਹਰ ਗੋਵਿੰਦੁ ॥

har japeeai aaraadheeai; aatth pehar govind |

Punjabi

ਸ੍ਰਿਸ਼ਟੀ ਨੂੰ ਥੰਮਣਹਾਰ ਵਾਹਿਗੁਰੂ ਦਾ ਚੌਵੀ-ਘੰਟੇ ਹੀ ਸਿਮਰਨ ਤੇ ਚਿੰਤਨ ਕਰ।

Bhai Manmohan Singh (Shabad OS, CC BY-SA)

English

Chant the Lord's Name and contemplate the Lord of the World, twenty-four hours a day.

Dr. Sant Singh Khalsa (Shabad OS, CC BY-SA)
Ang 46 · Line 33

ਜੀਅ ਪ੍ਰਾਣ ਤਨੁ ਧਨੁ ਰਖੇ; ਕਰਿ ਕਿਰਪਾ ਰਾਖੀ ਜਿੰਦੁ ॥

jeea praan tan dhan rakhe; kar kirapaa raakhee jind |

Punjabi

ਉਹ ਇਨਸਾਨ ਦੀ ਆਤਮਾ, ਦੇਹਿ ਤੇ ਦੌਲਤ ਨੂੰ ਸੰਭਾਲਦਾ ਹੈ ਅਤੇ ਮਿਹਰ ਧਾਰ ਕੇ ਉਸ ਦੀ ਜਿੰਦੜੀ ਦੀ ਰਖਵਾਲੀ ਕਰਦਾ ਹੈ।

Bhai Manmohan Singh (Shabad OS, CC BY-SA)

English

He preserves our soul, our breath of life, body and wealth. By His Grace, He protects our soul.

Dr. Sant Singh Khalsa (Shabad OS, CC BY-SA)
Ang 46 · Line 34

ਨਾਨਕ. ਸਗਲੇ ਦੋਖ ਉਤਾਰਿਅਨੁ; ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥

naanak. sagale dokh utaarian; prabh paarabraham bakhasind |4|12|82|

Punjabi

ਉੱਚਾ ਸੁਆਮੀ ਮਾਲਕ ਮਨੁੱਖ ਨੂੰ ਬਖ਼ਸ਼ਣਹਾਰ ਹੈ। ਉਹ ਉਸ ਦੇ ਸਾਰੇ ਪਾਪ ਧੋ ਸੁੱਟਦਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

O Nanak, all pain has been washed away, by the Supreme Lord God, the Forgiver. ||4||12||82||

Dr. Sant Singh Khalsa (Shabad OS, CC BY-SA)
Ang 46 · Line 35

ਸਿਰੀਰਾਗੁ ਮਹਲਾ ੫ ॥

sireeraag mahalaa 5 |

Punjabi

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, Fifth Mehl:

Dr. Sant Singh Khalsa (Shabad OS, CC BY-SA)
Ang 46 · Line 36

ਪ੍ਰੀਤਿ ਲਗੀ. ਤਿਸੁ ਸਚ ਸਿਉ; ਮਰੈ ਨ ਆਵੈ ਜਾਇ ॥

preet lagee. tis sach siau; marai na aavai jaae |

Punjabi

ਮੇਰਾ ਉਸ ਸੱਚੇ ਸਾਹਿਬ ਨਾਲ ਪਿਆਰ ਪੈ ਗਿਆ ਹੈ। ਉਹ ਮਰਦਾ, ਆਉਂਦਾ ਤੇ ਜਾਂਦਾ ਨਹੀਂ।

Bhai Manmohan Singh (Shabad OS, CC BY-SA)

English

I have fallen in love with the True Lord. He does not die, He does not come and go.

Dr. Sant Singh Khalsa (Shabad OS, CC BY-SA)
Ang 46 · Line 37

ਨਾ ਵੇਛੋੜਿਆ. ਵਿਛੁੜੈ; ਸਭ ਮਹਿ ਰਹਿਆ ਸਮਾਇ ॥

naa vechhorriaa. vichhurrai; sabh meh rahiaa samaae |

Punjabi

ਜੁਦਾ ਕੀਤਿਆਂ ਉਹ ਜੁਦਾ ਨਹੀਂ ਹੁੰਦਾ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

In separation, He is not separated from us; He is pervading and permeating amongst all.

Dr. Sant Singh Khalsa (Shabad OS, CC BY-SA)
Ang 46 · Line 38

ਦੀਨ ਦਰਦ ਦੁਖ ਭੰਜਨਾ; ਸੇਵਕ ਕੈ ਸਤ ਭਾਇ ॥

deen darad dukh bhanjanaa; sevak kai sat bhaae |

Punjabi

ਮਸਕੀਨ ਦੀ ਉਹ ਪੀੜ ਤੇ ਅਪਣਾ ਹਰਨਹਾਰ ਹੈ ਅਤੇ ਆਪਣੇ ਗੋਲੇ ਨਾਲ ਉਹ ਸੱਚੀ ਪ੍ਰੀਤ ਕਰਦਾ ਹੈ।

Bhai Manmohan Singh (Shabad OS, CC BY-SA)

English

He is the Destroyer of the pain and suffering of the meek. He bears True Love for His servants.

Dr. Sant Singh Khalsa (Shabad OS, CC BY-SA)
Ang 46 · Line 39

ਅਚਰਜ ਰੂਪੁ ਨਿਰੰਜਨੋ; ਗੁਰਿ ਮੇਲਾਇਆ ਮਾਇ ॥੧॥

acharaj roop niranjano; gur melaaeaa maae |1|

Punjabi

ਅਸਚਰਜ ਹੈ ਸਰੂਪ ਮਾਇਆ ਤੋਂ ਰਹਿਤ (ਪਵਿੱਤਰ) ਪੁਰਸ਼ ਦਾ, ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਹੇ ਮੇਰੀ ਮਾਤਾ!

Bhai Manmohan Singh (Shabad OS, CC BY-SA)

English

Wondrous is the Form of the Immaculate One. Through the Guru, I have met Him, O my mother! ||1||

Dr. Sant Singh Khalsa (Shabad OS, CC BY-SA)
Ang 46 · Line 40

ਭਾਈ ਰੇ; ਮੀਤੁ ਕਰਹੁ ਪ੍ਰਭੁ ਸੋਇ ॥

bhaaee re; meet karahu prabh soe |

Punjabi

ਹੇ ਵੀਰ! ਉਸ ਠਾਕੁਰ ਨੂੰ ਆਪਣਾ ਮਿੱਤ੍ਰ ਬਣਾ।

Bhai Manmohan Singh (Shabad OS, CC BY-SA)

English

O Siblings of Destiny, make God your Friend.

Dr. Sant Singh Khalsa (Shabad OS, CC BY-SA)