Ang 1092
ਬਿਨੁ ਕਰਮਾ ਕਿਛੂ. ਨ ਪਾਈਐ; ਜੇ ਬਹੁਤੁ ਲੋਚਾਹੀ ॥
bin karamaa kichhoo. na paaeeai; je bahut lochaahee |
Punjabi
ਚੰਗੇ ਭਾਗਾਂ ਦੇ ਬਾਝੋਂ ਉਸ ਨੂੰ ਕੁਝ ਭੀ ਪ੍ਰਾਪਤ ਨਹੀਂ ਹੁੰਦਾ; ਚਾਹੇ ਜਿੰਨੀ ਘਣੇਰੀ ਚਾਹਨਾ ਉਹ ਪਿਆ ਕਰੇ।
English
Without good karma, he does not obtain anything, no matter how much he may wish for it.
ਆਵੈ ਜਾਇ ਜੰਮੈ ਮਰੈ; ਗੁਰ ਸਬਦਿ ਛੁਟਾਹੀ ॥
aavai jaae jamai marai; gur sabad chhuttaahee |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਆਉਣ, ਜਾਣ, ਜੰਮਣ ਅਤੇ ਮਰਨ ਤੋਂ ਖ਼ਲਾਸੀ ਪਾ ਜਾਂਦਾ ਹੈ।
English
Coming and going in reincarnation, and birth and death are ended, through the Word of the Guru's Shabad.
ਆਪਿ ਕਰੈ ਕਿਸੁ ਆਖੀਐ; ਦੂਜਾ ਕੋ ਨਾਹੀ ॥੧੬॥
aap karai kis aakheeai; doojaa ko naahee |16|
Punjabi
ਸੁਆਮੀ ਆਪੇ ਹੀ ਸਾਰਾ ਕੁੱਛ ਕਰਦਾ ਹੈ, ਇਸ ਲਈ ਬੰਦਾ ਹੋਰ ਕੀਹਦੇ ਕੋਲ ਫ਼ਰਿਆਦੀ ਹੋਵ।, ਜਦ ਉਸ ਦੇ ਬਗ਼ੈਰ, ਕੋਈ ਹੋਰ ਹੈ ਹੀ ਨਹੀਂ।
English
He Himself acts, so unto whom should we complain? There is no other at all. ||16||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਇਸੁ ਜਗ ਮਹਿ. ਸੰਤੀ ਧਨੁ ਖਟਿਆ; ਜਿਨਾ. ਸਤਿਗੁਰੁ ਮਿਲਿਆ ਪ੍ਰਭੁ ਆਇ ॥
eis jag meh. santee dhan khattiaa; jinaa. satigur miliaa prabh aae |
Punjabi
ਇਸ ਸੰਸਾਰ ਅੰਦਰ ਕੇਵਲ ਰੱਬਰੂਪ ਸਾਧੂ ਹੀ, ਜੋ, ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ, ਨਾਮ ਦੀ ਦੌਲਤ ਨੂੰ ਕਮਾਉਂਦੇ ਹਨ।
English
In this world, the Saints earn the wealth; they come to meet God through the True Guru.
ਸਤਿਗੁਰਿ ਸਚੁ ਦ੍ਰਿੜਾਇਆ; ਇਸੁ ਧਨ ਕੀ ਕੀਮਤਿ ਕਹੀ. ਨ ਜਾਇ ॥
satigur sach drirraaeaa; is dhan kee keemat kahee. na jaae |
Punjabi
ਸੱਚੇ ਗੁਰੂ ਜੀ ਸੱਚੇ ਨਾਮ ਨੂੰ ਉਨ੍ਹਾਂ ਦੇ ਅੰਦਰ ਟਿਕਾ ਦਿੰਦੇ ਹਨ। ਇਸ ਦੌਲਤ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
English
The True Guru implants the Truth within; the value of this wealth cannot be described.
ਇਤੁ ਧਨਿ ਪਾਇਐ. ਭੁਖ ਲਥੀ; ਸੁਖੁ ਵਸਿਆ ਮਨਿ ਆਇ ॥
eit dhan paaeiai. bhukh lathee; sukh vasiaa man aae |
Punjabi
ਇਸ ਦੌਲਤ ਨੂੰ ਪਾਉਣ ਦੁਆਰਾ, ਬੰਦੇ ਦੀ ਭੁਖ (ਤ੍ਰਿਸ਼ਨਾ) ਨਵਿਰਤ ਹੋ ਜਾਂਦੀ ਹੈ ਅਤੇ ਠੰਢਚੈਨ ਆ ਕੇ ਉਸ ਦੇ ਚਿੱਤ ਵਿੱਚ ਟਿੱਕ ਜਾਂਦੀ ਹੈ।
English
Obtaining this wealth, hunger is relieved, and peace comes to dwell in the mind.
ਜਿੰਨੑਾ ਕਉ ਧੁਰਿ ਲਿਖਿਆ; ਤਿਨੀ ਪਾਇਆ ਆਇ ॥
jinaa kau dhur likhiaa; tinee paaeaa aae |
Punjabi
ਜਿਨ੍ਹਾਂ ਲਈ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ, ਕੇਵਲ ਉਹ ਹੀ ਇਸ ਦੌਲਤ ਨੂੰ ਪਾਉਂਦੇ ਹਨ।
English
Only those who have such pre-ordained destiny, come to receive this.
ਮਨਮੁਖੁ ਜਗਤੁ ਨਿਰਧਨੁ ਹੈ; ਮਾਇਆ ਨੋ ਬਿਲਲਾਇ ॥
manamukh jagat niradhan hai; maaeaa no bilalaae |
Punjabi
ਆਪ-ਹੁਦਰਾ ਸੰਸਾਰ ਗ਼ਰੀਬ ਹੈ ਅਤੇ ਧਨ-ਦੌਲਤ ਲਈ ਵਿਰਲਾਪ ਕਰਦਾ ਹੈ।
English
The world of the self-willed manmukh is poor, crying out for Maya.
ਅਨਦਿਨੁ ਫਿਰਦਾ ਸਦਾ ਰਹੈ; ਭੁਖ. ਨ ਕਦੇ ਜਾਇ ॥
anadin firadaa sadaa rahai; bhukh. na kade jaae |
Punjabi
ਇਹ ਰਾਤ ਦਿਨ, ਸਦੀਵ ਹੀ, ਭਟਕਦਾ ਫਿਰਦਾ ਹੈ ਅਤੇ ਇਸ ਦੀ ਭੁਖ ਕਦਾਚਿਤ ਦੂਰ ਨਹੀਂ ਹੁੰਦੀ।
English
Night and day, it wanders continually, and its hunger is never relieved.
ਸਾਂਤਿ. ਨ ਕਦੇ ਆਵਈ; ਨਹ ਸੁਖੁ ਵਸੈ. ਮਨਿ ਆਇ ॥
saant. na kade aavee; neh sukh vasai. man aae |
Punjabi
ਇਸ ਨੂੰ ਕਦਾਚਿਤ ਠੰਢਚੈਨ ਪ੍ਰਾਪਤ ਨਹੀਂ ਹੁੰਦੀ, ਨਾਂ ਹੀ ਆਰਾਮ ਆ ਕੇ ਇਸ ਦੇ ਚਿੱਤ ਵਿੱਚ ਵਸਦਾ ਹੈ।
English
It never finds calm tranquility, and peace never comes to dwell in its mind.
ਸਦਾ ਚਿੰਤ ਚਿਤਵਦਾ ਰਹੈ; ਸਹਸਾ ਕਦੇ. ਨ ਜਾਇ ॥
sadaa chint chitavadaa rahai; sahasaa kade. na jaae |
Punjabi
ਇਸ ਨੂੰ ਹਮੇਸ਼ਾਂ iਫ਼ਕਰ ਲੱਗਾ ਰਹਿੰਦਾ ਹੈ ਅਤੇ ਇਸ ਦਾ ਸੰਸਾ ਕਦਾਚਿਤ ਦੂਰ ਨਹੀਂ ਹੁੰਦਾ।
English
It is always plagued by anxiety, and its cynicism never departs.
ਨਾਨਕ. ਵਿਣੁ ਸਤਿਗੁਰ ਮਤਿ ਭਵੀ; ਸਤਿਗੁਰ ਨੋ ਮਿਲੈ. ਤਾ ਸਬਦੁ ਕਮਾਇ ॥
naanak. vin satigur mat bhavee; satigur no milai. taa sabad kamaae |
Punjabi
ਨਾਨਕ ਸੱਚੇ ਗੁਰਾਂ ਦੇ ਬਗ਼ੈਰ, ਇਨਸਾਨ ਦੀ ਅਕਲ ਵਿਪਰੀਤ (ਉਲਟੀ) ਹੋ ਜਾਂਦੀ ਹੈ। ਜੇਕਰ ਉਹ ਸੱਚੇ ਗੁਰਾਂ ਨਾਲ ਮਿਲ ਪਵੇ, ਕੇਵਲ ਤਦ ਹੀ ਉਹ ਨਾਮ ਦੀ ਕਮਾਈ ਕਰਦਾ ਹੈ।
English
O Nanak, without the True Guru, the intellect is perverted; if one meets the True Guru, then one practices the Word of the Shabad.
ਸਦਾ ਸਦਾ ਸੁਖ ਮਹਿ ਰਹੈ; ਸਚੇ ਮਾਹਿ ਸਮਾਇ ॥੧॥
sadaa sadaa sukh meh rahai; sache maeh samaae |1|
Punjabi
ਹਮੇਸ਼ਾ, ਹਮੇਸ਼ਾ, ਉਹ ਆਰਾਮ ਅੰਦਰ ਵਸਦਾ ਹੈ ਅਤੇ ਅੰਦ ਨੂੰ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
English
Forever and ever, he dwells in peace, and merges in the True Lord. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਜਿਨਿ ਉਪਾਈ ਮੇਦਨੀ; ਸੋਈ ਸਾਰ ਕਰੇਇ ॥
jin upaaee medanee; soee saar karee |
Punjabi
ਜਿਸ ਨੇ ਸ਼ਸਾਰ ਸਾਜਿਆ ਹੈ। ਕੇਵਲ ਉਹ ਹੀ ਇਸ ਦੀ ਸੰਭਾਲ ਕਰਦਾ ਹੈ।
English
The One who created the world, takes care of it.
ਏਕੋ ਸਿਮਰਹੁ. ਭਾਇਰਹੁ; ਤਿਸੁ ਬਿਨੁ ਅਵਰੁ. ਨ ਕੋਇ ॥
eko simarahu. bhaaeirahu; tis bin avar. na koe |
Punjabi
ਤੁਸੀਂ ਇਕ ਸੁਆਮੀ ਦਾ ਸਿਮਰਨ ਕਰੋ, ਹੇ ਭਰਾਓ! ਉਸ ਦੇ ਬਗ਼ੈਰ ਹੋਰ ਕੋਈ ਨਹੀਂ।
English
Meditate in remembrance on the One Lord, O Siblings of Destiny; there is none other than Him.
ਖਾਣਾ ਸਬਦੁ ਚੰਗਿਆਈਆ; ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥
khaanaa sabad changiaaeea; jit khaadhai sadaa tripat hoe |
Punjabi
ਤੁਸ਼ੀਂ ਨਾਮ ਅਤੇ ਨੇਕੀ ਦਾ ਭੋਜਨ ਛਕੋ, ਜਿਸ ਨੂੰ ਛਕਣ ਦੁਆਰਾ ਤੁਸੀਂ ਹਮੇਸ਼ਾਂ ਰੱਜੇ ਰਹੋਗੇ।
English
So eat the food of the Shabad and goodness; eating it, you shall remain satisfied forever.
ਪੈਨਣੁ ਸਿਫਤਿ ਸਨਾਇ ਹੈ, ਸਦਾ ਸਦਾ ਓਹੁ ਊਜਲਾ; ਮੈਲਾ. ਕਦੇ ਨ ਹੋਇ ॥
painan sifat sanaae hai, sadaa sadaa ohu aoojalaa; mailaa. kade na hoe |
Punjabi
ਤੁਸੀਂ ਸੁਆਮੀ ਦੀ ਮਹਿਮਾ ਅਤੇ ਉਸਤਤੀ ਦੀ ਪੁਸ਼ਾਕ ਪਾਓ, ਜੋ ਕਿ ਸਦੀਵ ਤੇ ਹਮੇਸ਼ਾਂ ਲਈ ਪਵਿੱਤ੍ਰ ਹੈ ਅਤੇ ਕਦਾਚਿਤ ਗੰਦੀ ਨਹੀਂ ਹੁੰਦੀ।
English
Dress yourself in the Praise of the Lord. Forever and ever, it is radiant and bright; it is never polluted.
ਸਹਜੇ ਸਚੁ ਧਨੁ ਖਟਿਆ; ਥੋੜਾ ਕਦੇ. ਨ ਹੋਇ ॥
sahaje sach dhan khattiaa; thorraa kade. na hoe |
Punjabi
ਮੈਂ ਸੁਖੈਨ ਹੀ ਸੱਚੀ ਦੌਲਤ ਕਮਾ ਲਈ ਹੈ, ਜੋ ਕਦਾਚਿੱਤ ਘਟ ਨਹੀਂ ਹੁੰਦੀ।
English
I have intuitively earned the true wealth, which never decreases.
ਦੇਹੀ ਨੋ ਸਬਦੁ ਸੀਗਾਰੁ ਹੈ; ਜਿਤੁ ਸਦਾ ਸਦਾ ਸੁਖੁ ਹੋਇ ॥
dehee no sabad seegaar hai; jit sadaa sadaa sukh hoe |
Punjabi
ਰੱਬ ਦਾ ਨਾਮ ਸਰੀਰ ਦਾ ਹਾਰਸਿੰਗਾਰ ਹੈ, ਜਿਸ ਦੁਆਰਾ ਇਹ ਸਦੀਵ ਤੇ ਹਮੇਸ਼ਾਂ ਲਈ ਆਰਾਮ ਪਾਉਂਦਾ ਹੈ।
English
The body is adorned with the Shabad, and is at peace forever and ever.
ਨਾਨਕ ਗੁਰਮੁਖਿ ਬੁਝੀਐ; ਜਿਸ ਨੋ ਆਪਿ ਵਿਖਾਲੇ ਸੋਇ ॥੨॥
naanak guramukh bujheeai; jis no aap vikhaale soe |2|
Punjabi
ਜਿਸ ਨੂੰ ਉਹ ਸਾਈਂ ਆਪਣਾ ਆਪ ਦਰਸਾਉਂਦਾ ਹੈ, ਹੇ ਨਾਨਕ, ਉਹ ਗੁਰਾਂ ਦੀ ਦਇਆ ਦੁਆਰਾ ਉਸ ਨੂੰ ਅਨੁਭਵ ਕਰ ਲੈਂਦਾ ਹੈ।
English
O Nanak, the Gurmukh realizes the Lord, who reveals Himself. ||2||
ਪਉੜੀ ॥
paurree |
Punjabi
ਪਉੜੀ।
English
Pauree:
ਅੰਤਰਿ ਜਪੁ ਤਪੁ ਸੰਜਮੋ; ਗੁਰਸਬਦੀ ਜਾਪੈ ॥
antar jap tap sanjamo; gurasabadee jaapai |
Punjabi
ਗੁਰਾਂ ਦੇ ਉਪਦੇਸ਼ ਰਾਹੀਂ ਇਹ ਅਨੁਭਵ ਕੀਤਾ ਜਾਂਦਾ ਹੈ ਕਿ ਬੰਦਗੀ, ਤਪੱਸਿਆ ਅਤੇ ਸਵੈ-ਜ਼ਬਤ ਪ੍ਰਾਣੀ ਦੇ ਅੰਦਰ ਹੀ ਹਨ।
English
Deep within the self are meditation and austere self-discipline, when one realizes the Word of the Guru's Shabad.
ਹਰਿ ਹਰਿ ਨਾਮੁ ਧਿਆਈਐ; ਹਉਮੈ ਅਗਿਆਨੁ ਗਵਾਪੈ ॥
har har naam dhiaaeeai; haumai agiaan gavaapai |
Punjabi
ਸੁਅਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਹੰਕਾਰ ਤੇ ਬੇਸਮਝੀ ਤੋਂ ਖ਼ਲਾਸੀ ਪਾ ਜਾਂਦਾ ਹੈ।
English
Meditating on the Name of the Lord, Har, Har, egotism and ignorance are eliminated.
ਅੰਦਰੁ ਅੰਮ੍ਰਿਤਿ ਭਰਪੂਰੁ ਹੈ; ਚਾਖਿਆ ਸਾਦੁ ਜਾਪੈ ॥
andar amrit bharapoor hai; chaakhiaa saad jaapai |
Punjabi
ਬੰਦੇ ਦਾ ਅੰਤ੍ਰੀਵ, ਨਾਮ-ਅੰਮ੍ਰਿਤ ਨਾਲ ਪਰੀਪੂਰਨ ਹੈ। ਚੱਖਣ ਦੁਆਰਾ ਇਸ ਦਾ ਸੁਆਦ ਜਾਣਿਆ ਜਾਂਦਾ ਹੈ।
English
One's inner being is overflowing with Ambrosial Nectar; tasting it, the flavor is known.
ਜਿਨ ਚਾਖਿਆ. ਸੇ ਨਿਰਭਉ ਭਏ; ਸੇ ਹਰਿ ਰਸਿ ਧ੍ਰਾਪੈ ॥
jin chaakhiaa. se nirbhau bhe; se har ras dhraapai |
Punjabi
ਜੋ ਇਸ ਨੂੰ ਚੱਖਦੇ ਹਨ, ਉਹ ਨਿਡਰ ਥੀ ਵੰਝਦੇ ਹਨ ਅਤੇ ਸਾਹਿਬ ਦੇ ਅੰਮ੍ਰਿਤ ਨਾਲ ਉਹ ਤ੍ਰਿਪਤ ਹੋ ਜਾਂਦੇ ਹਨ।
English
Those who taste it become fearless; they are satisfied with the sublime essence of the Lord.
ਹਰਿ ਕਿਰਪਾ ਧਾਰਿ ਪੀਆਇਆ; ਫਿਰਿ ਕਾਲੁ. ਨ ਵਿਆਪੈ ॥੧੭॥
har kirapaa dhaar peeaeaa; fir kaal. na viaapai |17|
Punjabi
ਜਿਸ ਨੂੰ ਸੁਆਮੀ, ਆਪਣੀ ਦਇਆ ਦੁਆਰਾ, ਇਹ ਪਿਲਾਉਂਦਾ ਹੈ, ਉਸ ਨੂੰ ਮੌਤ ਮੁੜ ਕੇ ਦੁਖੀ ਨਹੀਂ ਕਰਦੀ।
English
Those who drink it in, by the Grace of the Lord, are never again afflicted by death. ||17||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਲੋਕੁ. ਅਵਗਣਾ ਕੀ ਬੰਨੑੈ ਗੰਠੜੀ; ਗੁਣ. ਨ ਵਿਹਾਝੈ ਕੋਇ ॥
lok. avaganaa kee banai ganttharree; gun. na vihaajhai koe |
Punjabi
ਲੋਕ ਬਦੀਆਂ ਦੀ ਖੰਡ ਬੰਨ੍ਹਦੇ ਹਨ ਅਤੇ ਕੋਈ ਭੀ ਨੇਕੀ ਦਾ ਵਾਪਾਰ ਨਹੀਂ ਕਰਦਾ।
English
People tie up bundles of demerits; no one deals in virtue.
ਗੁਣ ਕਾ ਗਾਹਕੁ ਨਾਨਕਾ; ਵਿਰਲਾ ਕੋਈ ਹੋਇ ॥
gun kaa gaahak naanakaa; viralaa koee hoe |
Punjabi
ਕੋਈ ਟਾਵਾ ਟੱਲਾ ਪੁਰਸ਼ ਹੀ ਹੈ ਨਾਨਕ ਨੇਕੀਆ ਦਾ ਖਰੀਦਾਰ ਹੈ।
English
Rare is that person, O Nanak, who purchases virtue.
ਗੁਰ ਪਰਸਾਦੀ ਗੁਣ ਪਾਈਅਨਿੑ; ਜਿਸ ਨੋ ਨਦਰਿ ਕਰੇਇ ॥੧॥
gur parasaadee gun paaeeana; jis no nadar karee |1|
Punjabi
ਜਿਸ ਉੱਤੇ ਸਾਈਂ ਅਪਣੀ ਮਿਹਰ ਦੀ ਨਜਰ ਧਾਰਦਾ ਹੈ ਉਸ ਨੂੰ ਗੁਰਾਂ ਦੀ ਦਇਆ ਦੁਆਰਾ ਨੇਕੀਆ ਦੀ ਦਾਤ ਮਿਲਦੀ ਹੈ।
English
By Guru's Grace, one is blessed with virtue, when the Lord bestows His Glance of Grace. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਗੁਣ ਅਵਗੁਣ ਸਮਾਨਿ ਹਹਿ; ਜਿ ਆਪਿ ਕੀਤੇ ਕਰਤਾਰਿ ॥
gun avagun samaan heh; ji aap keete karataar |
Punjabi
ਨੇਕੀਆ ਤੇ ਬੰਦੀਆਂ ਇੱਕ ਜੈਸੀਆ ਹਨ ਕਿਉਂਕਿ ਸਿਰਜਣਹਾਰ ਨੇ ਖੁਦ ਉਨ੍ਹਾਂ ਨੇ ਪੈਦਾ ਕੀਤਾ ਹੈ।
English
Merits and demerits are the same; they are both created by the Creator.
ਨਾਨਕ. ਹੁਕਮਿ ਮੰਨਿਐ ਸੁਖੁ ਪਾਈਐ; ਗੁਰਸਬਦੀ ਵੀਚਾਰਿ ॥੨॥
naanak. hukam maniai sukh paaeeai; gurasabadee veechaar |2|
Punjabi
ਨਾਨਕ ਸਾਈਂ ਦਾ ਹੁਕਮ ਸਵੀਕਾਰ ਕਰਨ ਅਤੇ ਗੁਰਾਂ ਦੀ ਬਾਣੀ ਨੂੰ ਵੀਚਾਰਣ ਦੁਆਰਾ ਖ਼ੁਸ਼ੀ ਪ੍ਰਾਪਤ ਹੁੰਦੀ ਹੈ।
English
O Nanak, one who obeys the Hukam of the Lord's Command, finds peace, contemplating the Word of the Guru's Shabad. ||2||
ਪਉੜੀ ॥
paurree |
Punjabi
ਪਉੜੀ।
English
Pauree:
ਅੰਦਰਿ ਰਾਜਾ ਤਖਤੁ ਹੈ; ਆਪੇ ਕਰੇ ਨਿਆਉ ॥
andar raajaa takhat hai; aape kare niaau |
Punjabi
ਪਾਤਿਸ਼ਾਹ ਅੰਦਰਵਾਰ ਮਨ ਦੇ ਰਾਜਸਿੰਘਾਸਣ ਤੇ ਬੈਠਾ ਹੋਇਆ ਹੈ ਤੇ ਉਹ ਖੁਦ ਇਨਸਾਫ ਕਰਦਾ ਹੈ।
English
The King sits on the throne within the self; He Himself administers justice.
ਗੁਰਸਬਦੀ, ਦਰੁ ਜਾਣੀਐ; ਅੰਦਰਿ ਮਹਲੁ, ਅਸਰਾਉ ॥
gurasabadee, dar jaaneeai; andar mehal, asaraau |
Punjabi
ਗੁਰਾਂ ਦੀ ਬਾਣੀ ਦੁਆਰਾ ਪ੍ਰਭੂ ਦਾ ਦਰਬਾਰ ਜਾਣਿਆ ਜਾਂਦਾ ਹੈ ਇਨਸਾਨ ਦੇ ਅੰਦਰ ਪ੍ਰਭੂ ਦੀ ਹਜੂਰੀ ਦਾ ਆਸਰਾ ਹੈ।
English
Through the Word of the Guru's Shabad, the Lord's Court is known; within the self is the Sanctuary, the Mansion of the Lord's Presence.
ਖਰੇ ਪਰਖਿ ਖਜਾਨੈ ਪਾਈਅਨਿ; ਖੋਟਿਆ. ਨਾਹੀ ਥਾਉ ॥
khare parakh khajaanai paaeean; khottiaa. naahee thaau |
Punjabi
ਸਿੱਕੇ ਪਰਖੇ ਜਾਂਦੇ ਹਨ ਅਤੇ ਅਸਲੀ, ਖ਼ਜ਼ਾਨੇ ਵਿੱਚ ਪਾ ਦਿੱਤੇ ਜਾਂਦੇ ਹਨ ਅਤੇ ਨਕਲੀਆਂ ਨੂੰ ਕੋਈ ਥਾਂ ਨਹੀਂ ਮਿਲਦੀ।
English
The coins are assayed, and the genuine coins are placed in His treasury, while the counterfeit ones find no place.
ਸਭੁ ਸਚੋ ਸਚੁ ਵਰਤਦਾ; ਸਦਾ ਸਚੁ ਨਿਆਉ ॥
sabh sacho sach varatadaa; sadaa sach niaau |
Punjabi
ਸੱਚਿਆਰਾਂ ਦਾ ਪਰਮ ਸੱਚਿਆਰ ਸਾਰੇ ਵਿਆਪਕ ਹੋ ਰਿਹਾ ਹੈ। ਸਦੀਵੀ ਸੱਚਾ ਹੈ ਉਸ ਦਾ ਇਨਸਾਫ਼।
English
The Truest of the True is all-pervading; His justice is forever True.
ਅੰਮ੍ਰਿਤ ਕਾ ਰਸੁ ਆਇਆ; ਮਨਿ ਵਸਿਆ ਨਾਉ ॥੧੮॥
amrit kaa ras aaeaa; man vasiaa naau |18|
Punjabi
ਨਾਮ ਨੂੰ ਚਿੱਤ ਅੰਦਰ ਟਿਕਾਉਣ ਦੁਆਰਾ ਅੰਮ੍ਰਿਤ ਦਾ ਸੁਆਦ ਮਾਣਿਆ ਜਾਂਦਾ ਹੈ।
English
One comes to enjoy the Ambrosial essence, when the Name is enshrined in the mind. ||18||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਹਉ ਮੈ ਕਰੀ. ਤਾਂ ਤੂ ਨਾਹੀ; ਤੂ ਹੋਵਹਿ. ਹਉ ਨਾਹਿ ॥
hau mai karee. taan too naahee; too hoveh. hau naeh |
Punjabi
ਜਦ ਸਵੈ-ਹੰਗਤਾ ਹੈ, ਤਦ ਤੂੰ ਨਹੀਂ, ਹੇ ਸੁਆਮੀ! ਅਤੇ ਜਿਥੇ ਤੂੰ ਹੈਂ ਉਥੇ ਹਉਮੇ ਨਹੀਂ।
English
When one acts in egotism, then You are not there, Lord. Wherever You are, there is no ego.