Ekam
Guru Granth Sahib

Ang 1093

Ang 1093 · Line 1

ਬੂਝਹੁ ਗਿਆਨੀ ਬੂਝਣਾ; ਏਹ ਅਕਥ ਕਥਾ ਮਨ ਮਾਹਿ ॥

boojhahu giaanee boojhanaa; eeh akath kathaa man maeh |

Punjabi

ਹੇ ਗਿਆਨੀ, ਤੂੰ ਇਸ ਬੁਝਾਰਤ ਨੂੰ ਬੁਝ। ਅਕਹਿ ਸੁਆਮੀ ਦੀ ਇਹ ਧਰਮ-ਵਾਰਤਾ ਰਿਦੇ ਅੰਦਰ ਹੀ ਹੈ।

Bhai Manmohan Singh (Shabad OS, CC BY-SA)

English

O spiritual teachers, understand this: the Unspoken Speech is in the mind.

Dr. Sant Singh Khalsa (Shabad OS, CC BY-SA)
Ang 1093 · Line 2

ਬਿਨੁ ਗੁਰ. ਤਤੁ, ਨ ਪਾਈਐ; ਅਲਖੁ ਵਸੈ ਸਭ ਮਾਹਿ ॥

bin gur. tat, na paaeeai; alakh vasai sabh maeh |

Punjabi

ਗੁਰਾਂ ਦੇ ਬਗ਼ੈਰ ਇਸ ਅਸਲੀਅਤ ਦਾ ਪਤਾ ਨਹੀਂ ਲਗਦਾ ਕਿ ਅਣਡਿੱਠ ਸੁਆਮੀ ਹਿਰਦੇ ਅੰਦਰ ਹੀ ਵੱਸਦਾ ਹੈ।

Bhai Manmohan Singh (Shabad OS, CC BY-SA)

English

Without the Guru, the essence of reality is not found; the Invisible Lord dwells everywhere.

Dr. Sant Singh Khalsa (Shabad OS, CC BY-SA)
Ang 1093 · Line 3

ਸਤਿਗੁਰੁ ਮਿਲੈ ਤ ਜਾਣੀਐ; ਜਾਂ ਸਬਦੁ ਵਸੈ ਮਨ ਮਾਹਿ ॥

satigur milai ta jaaneeai; jaan sabad vasai man maeh |

Punjabi

ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ ਅਤੇ ਨਾਮ ਚਿੱਤ ਅੰਦਰ ਟਿੱਕ ਜਾਂਦਾ ਹੈ, ਕੇਵਲ ਤਦ ਹੀ ਸਾਹਿਬ ਜਾਣਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One meets the True Guru, and then the Lord is known, when the Word of the Shabad comes to dwell in the mind.

Dr. Sant Singh Khalsa (Shabad OS, CC BY-SA)
Ang 1093 · Line 4

ਆਪੁ ਗਇਆ. ਭ੍ਰਮੁ ਭਉ ਗਇਆ; ਜਨਮ ਮਰਨ ਦੁਖ ਜਾਹਿ ॥

aap geaa. bhram bhau geaa; janam maran dukh jaeh |

Punjabi

ਜਦ ਹੰਕਾਰ ਦੂਰ ਹੋ ਜਾਂਦਾ ਹੈ, ਸੰਦੇਹ ਅਤੇ ਡਰ ਭੀ ਦੂਰ ਹੋ ਜਾਂਦੇ ਹਨ ਅਤੇ ਜੰਮਣ ਤੇ ਮਰਨ ਦੀ ਪੀੜ ਨਵਿਰਤ ਥੀ ਵੰਝਦੀ ਹੈ।

Bhai Manmohan Singh (Shabad OS, CC BY-SA)

English

When self-conceit departs, doubt and fear also depart, and the pain of birth and death is removed.

Dr. Sant Singh Khalsa (Shabad OS, CC BY-SA)
Ang 1093 · Line 5

ਗੁਰਮਤਿ ਅਲਖੁ ਲਖਾਈਐ; ਊਤਮ ਮਤਿ ਤਰਾਹਿ ॥

guramat alakh lakhaaeeai; aootam mat taraeh |

Punjabi

ਗੁਰਾਂ ਦੀ ਸਿਆਣਪ ਦੁਆਰਾ, ਅਦ੍ਰਿਸ਼ਟ ਸੁਆਮੀ ਵੇਖ ਲਿਆ ਜਾਂਦਾ ਹੈ, ਅਕਲ ਸ੍ਰੇਸ਼ਟ ਥੀ ਵੰਝਦੀ ਹੈ ਅਤੇ ਇਨਸਾਨ ਪਾਰ ਉੱਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Following the Guru's Teachings, the Unseen Lord is seen; the intellect is exalted, and one is carried across.

Dr. Sant Singh Khalsa (Shabad OS, CC BY-SA)
Ang 1093 · Line 6

ਨਾਨਕ ਸੋਹੰ ਹੰਸਾ, ਜਪੁ, ਜਾਪਹੁ; ਤ੍ਰਿਭਵਣ ਤਿਸੈ ਸਮਾਹਿ ॥੧॥

naanak sohan hansaa, jap, jaapahu; tribhavan tisai samaeh |1|

Punjabi

ਨਾਨਕ, ਤੂੰ, "ਉਹ ਮੈਂ ਹਾਂ ਅਤੇ ਮੈਂ ਉਹ ਹਾਂ" ਦੇ ਮੰਤ੍ਰ ਦਾ ਉਚਾਰਨ ਕਰ। ਤਿੰਨੇ ਜਹਾਨ ਉਸੇ ਸੁਆਮੀ ਅੰਦਰ ਆ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, chant the chant of 'Sohang hansaa' - 'He is me, and I am Him.' The three worlds are absorbed in Him. ||1||

Dr. Sant Singh Khalsa (Shabad OS, CC BY-SA)
Ang 1093 · Line 7

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1093 · Line 8

ਮਨੁ ਮਾਣਕੁ ਜਿਨਿ ਪਰਖਿਆ; ਗੁਰਸਬਦੀ ਵੀਚਾਰਿ ॥

man maanak jin parakhiaa; gurasabadee veechaar |

Punjabi

ਜੋ ਆਪਣੇ ਚਿੱਤ ਦੇ ਜਵੇਹਰ ਨੂੰ ਪਰਖਦੇ ਹਨ ਅਤੇ ਗੁਰਾਂ ਦੀ ਬਾਣੀ ਨੂੰ ਵਿਚਾਰਦੇ ਹਨ;

Bhai Manmohan Singh (Shabad OS, CC BY-SA)

English

Some assay their mind-jewel, and contemplate the Word of the Guru's Shabad.

Dr. Sant Singh Khalsa (Shabad OS, CC BY-SA)
Ang 1093 · Line 9

ਸੇ ਜਨ ਵਿਰਲੇ ਜਾਣੀਅਹਿ; ਕਲਜੁਗ ਵਿਚਿ ਸੰਸਾਰਿ ॥

se jan virale jaaneeeh; kalajug vich sansaar |

Punjabi

ਇਸ ਜਹਾਨ ਅੰਦਰ ਕਾਲੇ ਯੁਗ ਵਿੱਚ ਬਹੁਤ ਹੀ ਥੋੜ੍ਹੇ ਐਹੋ ਜੇਹੇ ਪੁਰਸ਼ਾਂ ਦਾ ਹੋਣਾ ਜਾਣਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Only a few of those humble beings are known in this world, in this Dark Age of Kali Yuga.

Dr. Sant Singh Khalsa (Shabad OS, CC BY-SA)
Ang 1093 · Line 10

ਆਪੈ ਨੋ ਆਪੁ ਮਿਲਿ ਰਹਿਆ; ਹਉਮੈ ਦੁਬਿਧਾ ਮਾਰਿ ॥

aapai no aap mil rahiaa; haumai dubidhaa maar |

Punjabi

ਜੋ ਆਪਣੀ ਹੰਗਤਾ ਅਤੇ ਦੁਚਿੱਤੇਪਣ ਨੂੰ ਮੇਟ ਸੁਟਦਾ ਹੈ; ਉਸ ਦਾ ਆਪਾ ਪ੍ਰਭੂ ਦੇ ਆਪੇ ਨਾਲ ਅਭੇਦ ਹੋਇਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

One's self remains blended with the Lord's Self, when egotism and duality are conquered.

Dr. Sant Singh Khalsa (Shabad OS, CC BY-SA)
Ang 1093 · Line 11

ਨਾਨਕ ਨਾਮਿ ਰਤੇ ਦੁਤਰੁ ਤਰੇ; ਭਉਜਲੁ ਬਿਖਮੁ ਸੰਸਾਰੁ ॥੨॥

naanak naam rate dutar tare; bhaujal bikham sansaar |2|

Punjabi

ਨਾਨਕ, ਜੋ ਨਾਮ ਨਾਲ ਰੰਗੀਜੇ ਹਨ; ਉਹ ਕਠਨ, ਜ਼ਬਰਦਸਤ ਅਤੇ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, those who are imbued with the Naam cross over the difficult, treacherous and terrifying world-ocean. ||2||

Dr. Sant Singh Khalsa (Shabad OS, CC BY-SA)
Ang 1093 · Line 12

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1093 · Line 13

ਮਨਮੁਖ ਅੰਦਰੁ. ਨ ਭਾਲਨੀ; ਮੁਠੇ ਅਹੰਮਤੇ ॥

manamukh andar. na bhaalanee; mutthe ahamate |

Punjabi

ਆਪ-ਹੁਦਰੇ ਆਪਣੇ ਅੰਦਰ ਦੀ ਖੋਜ ਨਹੀਂ ਕਰਦੇ ਅਤੇ ਹੰਕਾਰੀ ਬੱਧੀ ਨੇ ਉਨ੍ਹਾਂ ਨੂੰ ਠੱਗ ਲਿਆ ਹੈ।

Bhai Manmohan Singh (Shabad OS, CC BY-SA)

English

The self-willed manmukhs do not search within their own selves; they are deluded by their egotistical pride.

Dr. Sant Singh Khalsa (Shabad OS, CC BY-SA)
Ang 1093 · Line 14

ਚਾਰੇ ਕੁੰਡਾਂ ਭਵਿ ਥਕੇ; ਅੰਦਰਿ ਤਿਖ ਤਤੇ ॥

chaare kunddaan bhav thake; andar tikh tate |

Punjabi

ਆਪਣੇ ਮਨ ਅੰਦਰਲੀ ਸਾੜ ਦੇਣ ਵਾਲੀ ਤ੍ਰਿਸ਼ਨਾ ਦੇ ਕਾਰਨ ਉਹ ਚਾਰੀਂ ਪਾਸੀ ਭਟਕਦੇ ਹਾਰ ਹੁਟ ਗਏ ਹਨ।

Bhai Manmohan Singh (Shabad OS, CC BY-SA)

English

Wandering in the four directions, they grow weary, tormented by burning desire within.

Dr. Sant Singh Khalsa (Shabad OS, CC BY-SA)
Ang 1093 · Line 15

ਸਿੰਮ੍ਰਿਤਿ ਸਾਸਤ. ਨ ਸੋਧਨੀ; ਮਨਮੁਖ ਵਿਗੁਤੇ ॥

sinmrit saasat. na sodhanee; manamukh vigute |

Punjabi

ਸਿਮਰਤੀਆਂ ਅਤੇ ਸ਼ਾਸਤਰਾਂ ਨੂੰ ਉਹ ਗਹੁ ਨਾਲ ਪੜ੍ਹਦੇ ਨਹੀਂ ਅਤੇ ਆਪ-ਹੁਦਰੇ ਇਸ ਤਰ੍ਹਾਂ ਬਰਬਾਦ ਹੋ ਗਏ ਹਨ।

Bhai Manmohan Singh (Shabad OS, CC BY-SA)

English

They do not study the Simritees and the Shaastras; the manmukhs waste away and are lost.

Dr. Sant Singh Khalsa (Shabad OS, CC BY-SA)
Ang 1093 · Line 16

ਬਿਨੁ ਗੁਰ. ਕਿਨੈ, ਨ ਪਾਇਓ; ਹਰਿ ਨਾਮੁ. ਹਰਿ ਸਤੇ ॥

bin gur. kinai, na paaeo; har naam. har sate |

Punjabi

ਗੁਰਾਂ ਦੇ ਬਗ਼ੈਰ ਕੋਈ ਭੀ ਵਾਹਿਗੁਰੂ ਦੇ ਨਾਮ ਅਤੇ ਸੱਜੇ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Without the Guru, no one finds the Naam, the Name of the True Lord.

Dr. Sant Singh Khalsa (Shabad OS, CC BY-SA)
Ang 1093 · Line 17

ਤਤੁ ਗਿਆਨੁ ਵੀਚਾਰਿਆ; ਹਰਿ ਜਪਿ ਹਰਿ ਗਤੇ ॥੧੯॥

tat giaan veechaariaa; har jap har gate |19|

Punjabi

ਜੋ ਅਸਲੀ ਬ੍ਰਹਮ-ਬੋਧ ਦੀ ਵੀਚਾਰ ਕਰਦਾ ਅਤੇ ਸਾਈਂ ਮਾਲਕ ਨੂੰ ਸਿਮਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

One who contemplates the essence of spiritual wisdom and meditates on the Lord is saved. ||19||

Dr. Sant Singh Khalsa (Shabad OS, CC BY-SA)
Ang 1093 · Line 18

ਸਲੋਕ ਮਃ ੨ ॥

salok mahalaa 2 |

Punjabi

ਸਲੋਕ ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Second Mehl:

Dr. Sant Singh Khalsa (Shabad OS, CC BY-SA)
Ang 1093 · Line 19

ਆਪੇ ਜਾਣੈ. ਕਰੇ ਆਪਿ; ਆਪੇ ਆਣੈ ਰਾਸਿ ॥

aape jaanai. kare aap; aape aanai raas |

Punjabi

ਸਾਹਿਬ ਖ਼ੁਦ ਜਾਣਦਾ ਹੈ, ਖ਼ੁਦ ਕਰਦਾ ਹੈ ਅਤੇ ਖ਼ੁਦ ਹੀ ਇਸ ਨੂੰ ਠੀਕ ਕਰਦਾ ਹੈ।

Bhai Manmohan Singh (Shabad OS, CC BY-SA)

English

He Himself knows, He Himself acts, and He Himself does it right.

Dr. Sant Singh Khalsa (Shabad OS, CC BY-SA)
Ang 1093 · Line 20

ਤਿਸੈ ਅਗੈ. ਨਾਨਕਾ; ਖਲਿਇ ਕੀਚੈ ਅਰਦਾਸਿ ॥੧॥

tisai agai. naanakaa; khalie keechai aradaas |1|

Punjabi

ਇਸ ਲਈ ਉਸ ਦੇ ਮੂਹਰੇ ਖਲੋ ਕੇ ਪ੍ਰਾਰਥਨਾ ਕਰ, ਹੇ ਨਾਨਕ!

Bhai Manmohan Singh (Shabad OS, CC BY-SA)

English

So stand before Him, O Nanak, and offer your prayers. ||1||

Dr. Sant Singh Khalsa (Shabad OS, CC BY-SA)
Ang 1093 · Line 21

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 1093 · Line 22

ਜਿਨਿ ਕੀਆ ਤਿਨਿ ਦੇਖਿਆ; ਆਪੇ ਜਾਣੈ ਸੋਇ ॥

jin keea tin dekhiaa; aape jaanai soe |

Punjabi

ਜਿਸ ਨੇ ਪ੍ਰਾਣੀ ਨੂੰ ਰਚਿਆ ਹੈ, ਉਹ ਉਸ ਦੀ ਦੇਖਭਾਲ ਭੀ ਕਰਦਾ ਹੈ। ਉਸ ਬਾਰੇ ਉਹ ਖ਼ੁਦ ਸਾਰਾ ਕੁੱਛ ਜਾਣਦਾ ਹੈ।

Bhai Manmohan Singh (Shabad OS, CC BY-SA)

English

He who created the creation, watches over it; He Himself knows.

Dr. Sant Singh Khalsa (Shabad OS, CC BY-SA)
Ang 1093 · Line 23

ਕਿਸ ਨੋ ਕਹੀਐ ਨਾਨਕਾ; ਜਾ ਘਰਿ ਵਰਤੈ ਸਭੁ ਕੋਇ ॥੨॥

kis no kaheeai naanakaa; jaa ghar varatai sabh koe |2|

Punjabi

ਮੈਂ ਕਿਸੇ ਨੂੰ ਕੀ ਆਖਾਂ, ਹੇ ਨਾਨਕ! ਜਦ ਹਰ ਵਸਤੂ ਹਿਰਦੇ-ਘਰ ਅੰਦਰ ਹੀ ਸਮਾਈ ਹੋਈ ਹੈ।

Bhai Manmohan Singh (Shabad OS, CC BY-SA)

English

Unto whom should I speak, O Nanak, when everything is contained within the home of the heart? ||2||

Dr. Sant Singh Khalsa (Shabad OS, CC BY-SA)
Ang 1093 · Line 24

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1093 · Line 25

ਸਭੇ ਥੋਕ ਵਿਸਾਰਿ; ਇਕੋ ਮਿਤੁ ਕਰਿ ॥

sabhe thok visaar; iko mit kar |

Punjabi

ਤੂੰ ਹੋਰ ਸਾਰੀਆਂ ਚੀਜ਼ਾਂ ਨੂੰ ਭੁਲਾ ਦੇ ਅਤੇ ਕੇਵਲ ਇੱਕ ਪ੍ਰਭੂ ਨੂੰ ਹੀ ਆਪਣਾ ਮਿੱਤਰ ਬਣਾ।

Bhai Manmohan Singh (Shabad OS, CC BY-SA)

English

Forget everything, and be friends with the One Lord alone.

Dr. Sant Singh Khalsa (Shabad OS, CC BY-SA)
Ang 1093 · Line 26

ਮਨੁ ਤਨੁ ਹੋਇ ਨਿਹਾਲੁ; ਪਾਪਾ ਦਹੈ ਹਰਿ ॥

man tan hoe nihaal; paapaa dahai har |

Punjabi

ਤੇਰੀ ਆਤਮਾ ਅਤੇ ਦੇਹ ਪ੍ਰਸੰਨ ਥੀ ਵੰਝਣਗੇ ਅਤੇ ਤੇਰਾ ਵਾਹਿਗੁਰੂ ਤੇਰੇ ਸਾਰੇ ਪਾਪਾਂ ਨੂੰ ਸਾੜ ਸੁੱਟੇਗਾ।

Bhai Manmohan Singh (Shabad OS, CC BY-SA)

English

Your mind and body shall be enraptured, and the Lord shall burn away your sins.

Dr. Sant Singh Khalsa (Shabad OS, CC BY-SA)
Ang 1093 · Line 27

ਆਵਣ ਜਾਣਾ ਚੁਕੈ; ਜਨਮਿ ਨ ਜਾਹਿ ਮਰਿ ॥

aavan jaanaa chukai; janam na jaeh mar |

Punjabi

ਤੇਰੇ ਆਉਣੇ ਅਤੇ ਜਾਣੇ ਮੁਕ ਜਾਣਗੇ ਅਤੇ ਤੂੰ ਮੁੜ ਕੇ ਜੰਮੇ ਤੇ ਮਰੇਗਾ ਨਹੀਂ।

Bhai Manmohan Singh (Shabad OS, CC BY-SA)

English

Your comings and goings in reincarnation shall cease; you shall not be reborn and die again.

Dr. Sant Singh Khalsa (Shabad OS, CC BY-SA)
Ang 1093 · Line 28

ਸਚੁ ਨਾਮੁ ਆਧਾਰੁ; ਸੋਗਿ ਨ ਮੋਹਿ ਜਰਿ ॥

sach naam aadhaar; sog na mohi jar |

Punjabi

ਸਤਿਨਾਮ ਤੇਰਾ ਆਸਰਾ ਹੋਵੇਗਾ ਅਤੇ ਤੂੰ ਸ਼ੋਕ ਤੇ ਸੰਸਾਰੀ ਮਮਤਾ ਅੰਦਰ ਨਹੀਂ ਸੜੇਗਾਂ।

Bhai Manmohan Singh (Shabad OS, CC BY-SA)

English

The True Name shall be your Support, and you shall not burn in sorrow and attachment.

Dr. Sant Singh Khalsa (Shabad OS, CC BY-SA)
Ang 1093 · Line 29

ਨਾਨਕ ਨਾਮੁ ਨਿਧਾਨੁ; ਮਨ ਮਹਿ ਸੰਜਿ ਧਰਿ ॥੨੦॥

naanak naam nidhaan; man meh sanj dhar |20|

Punjabi

ਨਾਨਕਾ, ਤੂੰ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਨਾਮ ਦੇ ਖ਼ਜ਼ਾਨੇ ਨੂੰ ਇਕੱਤਰ ਕਰ।

Bhai Manmohan Singh (Shabad OS, CC BY-SA)

English

O Nanak, gather in the treasure of the Naam, the Name of the Lord, within your mind. ||20||

Dr. Sant Singh Khalsa (Shabad OS, CC BY-SA)
Ang 1093 · Line 30

ਸਲੋਕ ਮਃ ੫ ॥

salok mahalaa 5 |

Punjabi

ਸਲੋਕ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fifth Mehl:

Dr. Sant Singh Khalsa (Shabad OS, CC BY-SA)
Ang 1093 · Line 31

ਮਾਇਆ ਮਨਹੁ. ਨ ਵੀਸਰੈ; ਮਾਂਗੈ ਦੰਮਾ ਦੰਮ ॥

maaeaa manahu. na veesarai; maangai damaa dam |

Punjabi

ਆਪਣੇ ਹਿਰਦੇ ਤੋਂ ਤੂੰ ਧਨ-ਦੌਲਤ ਨੂੰ ਨਹੀਂ ਭੁਲਾਉਂਦਾ ਅਤੇ ਆਪਣੇ ਹਰ ਸੁਆਸ ਨਾਲ ਇਸ ਦੀ ਯਾਚਨਾ ਕਰਦਾ ਹੈ।

Bhai Manmohan Singh (Shabad OS, CC BY-SA)

English

You do not forget Maya from your mind; you beg for it with each and every breath.

Dr. Sant Singh Khalsa (Shabad OS, CC BY-SA)
Ang 1093 · Line 32

ਸੋ ਪ੍ਰਭੁ ਚਿਤਿ. ਨ ਆਵਈ; ਨਾਨਕ. ਨਹੀ ਕਰੰਮ ॥੧॥

so prabh chit. na aavee; naanak. nahee karam |1|

Punjabi

ਉਸ ਸਾਹਿਬ ਨੂੰ ਤੂੰ ਚੇਤੇ ਨਹੀਂ ਕਰਦਾ। ਇਹ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਨਹੀਂ।

Bhai Manmohan Singh (Shabad OS, CC BY-SA)

English

You do not even think of that God; O Nanak, it is not in your karma. ||1||

Dr. Sant Singh Khalsa (Shabad OS, CC BY-SA)
Ang 1093 · Line 33

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1093 · Line 34

ਮਾਇਆ ਸਾਥਿ. ਨ ਚਲਈ; ਕਿਆ ਲਪਟਾਵਹਿ ਅੰਧ ॥

maaeaa saath. na chalee; kiaa lapattaaveh andh |

Punjabi

ਸੰਸਾਰੀ ਪਦਾਰਥ ਤੇਰੇ ਨਾਲ ਨਹੀਂ ਜਾਣੇ, ਤੂੰ ਉਨ੍ਹਾਂ ਨਾਲ ਕਿਉਂ ਚਿਮੜਦਾ ਹੈਂ, ਹੇ ਅੰਨ੍ਹੇ ਇਨਸਾਨ!

Bhai Manmohan Singh (Shabad OS, CC BY-SA)

English

Maya and its wealth shall not go along with you, so why do you cling to it - are you blind?

Dr. Sant Singh Khalsa (Shabad OS, CC BY-SA)
Ang 1093 · Line 35

ਗੁਰ ਕੇ ਚਰਣ ਧਿਆਇ ਤੂ; ਤੂਟਹਿ ਮਾਇਆ ਬੰਧ ॥੨॥

gur ke charan dhiaae too; tootteh maaeaa bandh |2|

Punjabi

ਤੂੰ ਗੁਰਾਂ ਦੇ ਚਰਨਾਂ ਦਾ ਆਰਾਧਨ ਕਰ, ਤਾਂ ਜੋ ਤੇਰੇ ਮਾਇਆ ਦੇ ਜੂੜ ਵੱਢੇ ਜਾਣ।

Bhai Manmohan Singh (Shabad OS, CC BY-SA)

English

Meditate on the Guru's Feet, and the bonds of Maya shall be cut away from you. ||2||

Dr. Sant Singh Khalsa (Shabad OS, CC BY-SA)
Ang 1093 · Line 36

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1093 · Line 37

ਭਾਣੈ ਹੁਕਮੁ ਮਨਾਇਓਨੁ; ਭਾਣੈ ਸੁਖੁ ਪਾਇਆ ॥

bhaanai hukam manaaeon; bhaanai sukh paaeaa |

Punjabi

ਆਪਣੀ ਰਜ਼ਾ ਅੰਦਰ ਪ੍ਰਭੂ ਬੰਦੇ ਪਾਸੋਂ ਆਪਣਾ ਫ਼ੁਰਮਾਨ ਮਨਵਾਉਂਦਾ ਹੈ ਤੇ ਉਸ ਦੀ ਰਜ਼ਾ ਅੰਦਰ ਹੀ ਉਹ ਆਰਾਮ ਪਾਉਂਦਾ ਹੈ।

Bhai Manmohan Singh (Shabad OS, CC BY-SA)

English

By the Pleasure of His Will, the Lord inspires us to obey the Hukam of His Command; by the Pleasure of His Will, we find peace.

Dr. Sant Singh Khalsa (Shabad OS, CC BY-SA)
Ang 1093 · Line 38

ਭਾਣੈ ਸਤਿਗੁਰੁ ਮੇਲਿਓਨੁ; ਭਾਣੈ ਸਚੁ ਧਿਆਇਆ ॥

bhaanai satigur melion; bhaanai sach dhiaaeaa |

Punjabi

ਆਪਣੀ ਰਜ਼ਾ ਅੰਦਰ ਪ੍ਰਭੂ ਬੰਦੇ ਨੂੰ ਸੱਚੇ ਗੁਰਾਂ ਨਾਲ ਜੋੜਦਾ ਹੈ ਅਤੇ ਉਸ ਦੀ ਰਜ਼ਾ ਅੰਦਰ ਹੀ ਉਹ ਸੱਚੇ ਨਾਮ ਨੂੰ ਸਿਮਰਦਾ ਹੈ।

Bhai Manmohan Singh (Shabad OS, CC BY-SA)

English

By the Pleasure of His Will, He leads us to meet the True Guru; by the Pleasure of His Will, we meditate on the Truth.

Dr. Sant Singh Khalsa (Shabad OS, CC BY-SA)
Ang 1093 · Line 39

ਭਾਣੇ ਜੇਵਡ. ਹੋਰ ਦਾਤਿ ਨਾਹੀ; ਸਚੁ ਆਖਿ ਸੁਣਾਇਆ ॥

bhaane jevadd. hor daat naahee; sach aakh sunaaeaa |

Punjabi

ਪ੍ਰਭੂ ਦੀ ਰਜ਼ਾ ਸਵੀਕਾਰ ਕਰਨ ਜਿੱਡੀ ਵੱਡੀ ਹੋਰ ਕੋਈ ਬਖ਼ਸ਼ੀਸ਼ ਨਹੀਂ। ਇਸ ਸਚਾਈ ਨੂੰ ਹੀ ਨਾਨਕ ਉਚਾਰਦਾ ਤੇ ਪ੍ਰਚਾਰਦਾ ਹੈ।

Bhai Manmohan Singh (Shabad OS, CC BY-SA)

English

There is no other gift as great as the Pleasure of His Will; this Truth is spoken and proclaimed.

Dr. Sant Singh Khalsa (Shabad OS, CC BY-SA)
Ang 1093 · Line 40

ਜਿਨ ਕਉ ਪੂਰਬਿ ਲਿਖਿਆ; ਤਿਨ ਸਚੁ ਕਮਾਇਆ ॥

jin kau poorab likhiaa; tin sach kamaaeaa |

Punjabi

ਜਿਨ੍ਹਾਂ ਲਈ ਆਦੀ ਪ੍ਰਭੂ ਨੇ ਐਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਉਸ ਦੇ ਸੱਚ ਦੀ ਕਮਾਈ ਕਰਦੇ ਹਨ।

Bhai Manmohan Singh (Shabad OS, CC BY-SA)

English

Those who have such pre-ordained destiny, practice and live the Truth.

Dr. Sant Singh Khalsa (Shabad OS, CC BY-SA)
Ang 1093 · Line 41

ਨਾਨਕ. ਤਿਸੁ ਸਰਣਾਗਤੀ; ਜਿਨਿ ਜਗਤੁ ਉਪਾਇਆ ॥੨੧॥

naanak. tis saranaagatee; jin jagat upaaeaa |21|

Punjabi

ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਨੇ ਸੰਸਾਰ ਨੂੰ ਰਚਿਆ ਹੈ।

Bhai Manmohan Singh (Shabad OS, CC BY-SA)

English

Nanak has entered His Sanctuary; He created the world. ||21||

Dr. Sant Singh Khalsa (Shabad OS, CC BY-SA)
Ang 1093 · Line 42

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1093 · Line 43

ਜਿਨ ਕਉ ਅੰਦਰਿ ਗਿਆਨੁ ਨਹੀ; ਭੈ ਕੀ. ਨਾਹੀ ਬਿੰਦ ॥

jin kau andar giaan nahee; bhai kee. naahee bind |

Punjabi

ਜਿਨ੍ਹਾਂ ਦੇ ਅੰਦਰ ਬ੍ਰਹਮਬੋਧ ਨਹੀਂ, ਨਾਂ ਹੀ ਸੁਆਮੀ ਦਾ ਭੋਰਾ ਭਰ ਡਰ ਹੈ।

Bhai Manmohan Singh (Shabad OS, CC BY-SA)

English

Those who do not have spiritual wisdom within, do not have even an iota of the Fear of God.

Dr. Sant Singh Khalsa (Shabad OS, CC BY-SA)
Ang 1093 · Line 44

ਨਾਨਕ. ਮੁਇਆ ਕਾ ਕਿਆ ਮਾਰਣਾ; ਜਿ ਆਪਿ ਮਾਰੇ ਗੋਵਿੰਦ ॥੧॥

naanak. mueaa kaa kiaa maaranaa; ji aap maare govind |1|

Punjabi

ਉਨ੍ਹਾਂ ਨੂੰ ਸ਼੍ਰਿਸ਼ਟੀ ਦੇ ਸੁਆਮੀ ਨੇ ਖ਼ੁਦ ਨਾਸ ਕਰ ਦਿੱਤਾ ਹੈ। ਉਨ੍ਹਾਂ ਮਰਿਆਂ ਹੋਇਆਂ ਦਾ ਕੀ ਮਾਰਨਾ ਹੈ?

Bhai Manmohan Singh (Shabad OS, CC BY-SA)

English

O Nanak, why kill those who are already dead? The Lord of the Universe Himself has killed them. ||1||

Dr. Sant Singh Khalsa (Shabad OS, CC BY-SA)
Ang 1093 · Line 45

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1093 · Line 46

ਮਨ ਕੀ ਪਤ੍ਰੀ ਵਾਚਣੀ; ਸੁਖੀ ਹੂ ਸੁਖੁ ਸਾਰੁ ॥

man kee patree vaachanee; sukhee hoo sukh saar |

Punjabi

ਆਰਾਮਾਂ ਵਿਚੋਂ ਪਰਮ ਸ਼੍ਰੇਸ਼ਟ ਆਰਾਮ, ਮਨ ਦੀ ਪੱਤ੍ਰੀ ਦਾ ਵਾਚਣਾ ਹੈ।

Bhai Manmohan Singh (Shabad OS, CC BY-SA)

English

To read the horoscope of the mind, is the most sublime joyful peace.

Dr. Sant Singh Khalsa (Shabad OS, CC BY-SA)
Ang 1093 · Line 47

ਸੋ ਬ੍ਰਾਹਮਣੁ ਭਲਾ ਆਖੀਐ; ਜਿ ਬੂਝੈ ਬ੍ਰਹਮੁ ਬੀਚਾਰੁ ॥

so braahaman bhalaa aakheeai; ji boojhai braham beechaar |

Punjabi

ਕੇਵਲ ਉਹ ਹੀ ਸ੍ਰੇਸ਼ਟ ਬ੍ਰਹਮਣ ਕਿਹਾ ਜਾਂਦਾ ਹੈ, ਜੋ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

He alone is called a good Brahmin, who understands God in contemplative meditation.

Dr. Sant Singh Khalsa (Shabad OS, CC BY-SA)
Ang 1093 · Line 48

ਹਰਿ ਸਾਲਾਹੇ ਹਰਿ ਪੜੈ; ਗੁਰ ਕੈ ਸਬਦਿ ਵੀਚਾਰਿ ॥

har saalaahe har parrai; gur kai sabad veechaar |

Punjabi

ਉਹ ਆਪਣੇ ਸੁਆਮੀ ਦਾ ਜੱਸ ਕਰਦਾ ਹੈ, ਆਪਣੇ ਸੁਆਮੀ ਬਾਰੇ ਪੜ੍ਹਦਾ ਹੈ ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦਾ ਸਮਝਦਾ ਹੈ।

Bhai Manmohan Singh (Shabad OS, CC BY-SA)

English

He praises the Lord, and reads of the Lord, and contemplates the Word of the Guru's Shabad.

Dr. Sant Singh Khalsa (Shabad OS, CC BY-SA)