Ekam
Guru Granth Sahib

Ang 1095

Ang 1095 · Line 1

ਤੁਧੁ ਥਾਪੇ ਚਾਰੇ ਜੁਗ; ਤੂ ਕਰਤਾ ਸਗਲ ਧਰਣ ॥

tudh thaape chaare jug; too karataa sagal dharan |

Punjabi

ਤੂੰ ਚਾਰੇ ਯੁੱਗ ਅਸਥਾਪਨ ਕੀਤੇ ਹਨ ਅਤੇ ਤੂੰ ਸਾਰੀਆਂ ਧਰਤੀਆਂ ਦਾ ਰਚਣਹਾਰ ਹੈਂ।

Bhai Manmohan Singh (Shabad OS, CC BY-SA)

English

You established the four ages; You are the Creator of all worlds.

Dr. Sant Singh Khalsa (Shabad OS, CC BY-SA)
Ang 1095 · Line 2

ਤੁਧੁ ਆਵਣ ਜਾਣਾ ਕੀਆ; ਤੁਧੁ ਲੇਪੁ. ਨ ਲਗੈ ਤ੍ਰਿਣ ॥

tudh aavan jaanaa keea; tudh lep. na lagai trin |

Punjabi

ਤੂੰ ਆਉਣਾ ਤੇ ਜਾਣਾ ਰਚਿਆ ਹੈ ਅਤੇ ਤੈਨੂੰ ਭੋਰਾ ਭੀ ਮੈਲ ਨਹੀਂ ਚਿਮੜਦੀ।

Bhai Manmohan Singh (Shabad OS, CC BY-SA)

English

You created the comings and goings of reincarnation; not even a particle of filth sticks to You.

Dr. Sant Singh Khalsa (Shabad OS, CC BY-SA)
Ang 1095 · Line 3

ਜਿਸੁ ਹੋਵਹਿ ਆਪਿ ਦਇਆਲੁ; ਤਿਸੁ ਲਾਵਹਿ ਸਤਿਗੁਰ ਚਰਣ ॥

jis hoveh aap deaal; tis laaveh satigur charan |

Punjabi

ਜਿਸ ਉਤੇ ਤੂੰ ਖ਼ੁਦ ਮਿਹਰਬਾਨ ਹੁੰਦਾ ਹੈਂ, ਉਸ ਨੂੰ ਤੂੰ ਸੱਚੇ ਗੁਰਾਂ ਦੇ ਚਰਨਾਂ ਨਾਲ ਜੋੜ ਦਿੰਦਾ ਹੈਂ।

Bhai Manmohan Singh (Shabad OS, CC BY-SA)

English

As you are merciful, You attach us to the Feet of the True Guru.

Dr. Sant Singh Khalsa (Shabad OS, CC BY-SA)
Ang 1095 · Line 4

ਤੂ ਹੋਰਤੁ ਉਪਾਇ. ਨ ਲਭਹੀ; ਅਬਿਨਾਸੀ ਸ੍ਰਿਸਟਿ ਕਰਣ ॥੨॥

too horat upaae. na labhahee; abinaasee srisatt karan |2|

Punjabi

ਕਿਸੇ ਹੋਰਸ ਉਪਰਾਲੇ ਦੁਆਰਾ ਤੂੰ ਨਹੀਂ ਲੱਝਦਾ। ਤੂੰ ਸੰਸਾਰ ਦਾ ਨਾਸ-ਰਹਿਤ ਸਿਰਜਣਹਾਰ ਹੈਂ।

Bhai Manmohan Singh (Shabad OS, CC BY-SA)

English

You cannot be found by any other efforts; You are the eternal, imperishable Creator of the Universe. ||2||

Dr. Sant Singh Khalsa (Shabad OS, CC BY-SA)
Ang 1095 · Line 5

ਡਖਣੇ ਮਃ ੫ ॥

ddakhane mahalaa 5 |

Punjabi

ਡਖਣੇ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Dakhanay, Fifth Mehl:

Dr. Sant Singh Khalsa (Shabad OS, CC BY-SA)
Ang 1095 · Line 6

ਜੇ ਤੂ ਵਤਹਿ ਅੰਙਣੇ; ਹਭ ਧਰਤਿ ਸੁਹਾਵੀ ਹੋਇ ॥

je too vateh angane; habh dharat suhaavee hoe |

Punjabi

ਜੇਕਰ ਤੂੰ ਮੇਰੇ ਵਿਹੜੇ ਵਿੱਚ ਆ ਜਾਵੇ, ਤਾਂ ਸਾਰੀ ਜ਼ਿਮੀ ਸੁੰਦਰ ਥੀ ਵੰਝਦੀ ਹੈ।

Bhai Manmohan Singh (Shabad OS, CC BY-SA)

English

If You come into my courtyard, all the earth becomes beautiful.

Dr. Sant Singh Khalsa (Shabad OS, CC BY-SA)
Ang 1095 · Line 7

ਹਿਕਸੁ ਕੰਤੈ ਬਾਹਰੀ; ਮੈਡੀ ਵਾਤ. ਨ ਪੁਛੈ ਕੋਇ ॥੧॥

hikas kantai baaharee; maiddee vaat. na puchhai koe |1|

Punjabi

ਮੇਰੇ ਇੱਕ ਭਰਤੇ ਦੇ ਬਗੈਰ, ਕੋਈ ਭੀ ਮੇਰੀ ਪ੍ਰਵਾਹ ਨਹੀਂ ਕਰਦਾ।

Bhai Manmohan Singh (Shabad OS, CC BY-SA)

English

Other than the One Lord, my Husband, no one else cares for me. ||1||

Dr. Sant Singh Khalsa (Shabad OS, CC BY-SA)
Ang 1095 · Line 8

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1095 · Line 9

ਹਭੇ ਟੋਲ ਸੁਹਾਵਣੇ; ਸਹੁ ਬੈਠਾ, ਅੰਙਣੁ ਮਲਿ ॥

habhe ttol suhaavane; sahu baitthaa, angan mal |

Punjabi

ਜੇਕਰ ਤੂੰ, ਹੇ ਕੰਤ! ਮੇਰੇ ਵਿਹੜੇ ਵਿੱਚ ਇਸ ਨੂੰ ਆਪਣਾ ਬਣਾ ਕੇ ਆ ਬੈਠੇ ਤਾਂ ਮੇਰੀਆਂ ਸਾਰੀਆਂ ਸਜਾਵਟਾਂ ਸ਼ਸੋਭਤ ਥੀ ਵੰਝਦੀਆਂ ਹਨ।

Bhai Manmohan Singh (Shabad OS, CC BY-SA)

English

All my adornments become beautiful, when You, O Lord, sit in my courtyard and make it Yours.

Dr. Sant Singh Khalsa (Shabad OS, CC BY-SA)
Ang 1095 · Line 10

ਪਹੀ. ਨ ਵੰਞੈ ਬਿਰਥੜਾ; ਜੋ ਘਰਿ ਆਵੈ ਚਲਿ ॥੨॥

pahee. na vanyai biratharraa; jo ghar aavai chal |2|

Punjabi

ਤਾਂ, ਰਾਹੀ ਜੋ ਮੇਰੇ ਗ੍ਰਹਿ ਵਿੱਚ ਆਉਂਦਾ ਹੈ ਖ਼ਾਲੀ ਹੱਥੀਂ ਨਹੀਂ ਜਾਵੇਗਾ।

Bhai Manmohan Singh (Shabad OS, CC BY-SA)

English

Then no traveller who comes to my home shall leave empty-handed. ||2||

Dr. Sant Singh Khalsa (Shabad OS, CC BY-SA)
Ang 1095 · Line 11

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1095 · Line 12

ਸੇਜ ਵਿਛਾਈ ਕੰਤ ਕੂ; ਕੀਆ ਹਭੁ ਸੀਗਾਰੁ ॥

sej vichhaaee kant koo; keea habh seegaar |

Punjabi

ਆਪਦੇ ਪਤੀ ਲਈ ਮੈਂ ਆਪਣਾ (ਹਿਰਦੇ-ਰੂਪੀ) ਪਲੰਘ ਵਿਛਾਇਆ ਹੈ ਅਤੇ ਸਾਰੇ ਹਾਰਸ਼ਿੰਗਾਰ ਕੀਤੇ ਹਨ।

Bhai Manmohan Singh (Shabad OS, CC BY-SA)

English

I have spread out my bed for You, O my Husband Lord, and applied all my decorations.

Dr. Sant Singh Khalsa (Shabad OS, CC BY-SA)
Ang 1095 · Line 13

ਇਤੀ ਮੰਝਿ. ਨ ਸਮਾਵਈ; ਜੇ ਗਲਿ ਪਹਿਰਾ ਹਾਰੁ ॥੩॥

eitee manjh. na samaavee; je gal pahiraa haar |3|

Punjabi

ਜੇਕਰ ਮੈਂ ਆਪਣੇ ਗਲੇ ਫੂਲਮਾਲਾ ਪਾ ਲਵਾਂ, ਇਹ ਭੀ ਮੈਨੂੰ ਨਹੀਂ ਸੁਖਾਉਂਦੀ।

Bhai Manmohan Singh (Shabad OS, CC BY-SA)

English

But even this is not pleasing to me, to wear a garland around my neck. ||3||

Dr. Sant Singh Khalsa (Shabad OS, CC BY-SA)
Ang 1095 · Line 14

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1095 · Line 15

ਤੂ ਪਾਰਬ੍ਰਹਮੁ ਪਰਮੇਸਰੁ; ਜੋਨਿ. ਨ ਆਵਹੀ ॥

too paarabraham paramesar; jon. na aavahee |

Punjabi

ਤੂੰ ਹੇ ਸ਼੍ਰੋਮਣੀ ਸਾਹਿਬ ਮਾਲਕ! ਜੂਨੀਆਂ ਅੰਦਰ ਨਹੀਂ ਪੈਂਦਾ।

Bhai Manmohan Singh (Shabad OS, CC BY-SA)

English

O Supreme Lord God, O Transcendent Lord, You do not take birth.

Dr. Sant Singh Khalsa (Shabad OS, CC BY-SA)
Ang 1095 · Line 16

ਤੂ ਹੁਕਮੀ ਸਾਜਹਿ ਸ੍ਰਿਸਟਿ; ਸਾਜਿ ਸਮਾਵਹੀ ॥

too hukamee saajeh srisatt; saaj samaavahee |

Punjabi

ਆਪਣੀ ਰਜ਼ਾ ਅੰਦਰ ਤੂੰ ਸੰਸਾਰ ਨੂੰ ਰਚਦਾ ਹੈਂ, ਅਤੇ ਇਸ ਨੂੰ ਰਚ ਕੇ ਆਪਣੇ ਅੰਦਰ ਲੀਨ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

By the Hukam of Your Command, You formed the Universe; forming it, You merge into it.

Dr. Sant Singh Khalsa (Shabad OS, CC BY-SA)
Ang 1095 · Line 17

ਤੇਰਾ ਰੂਪੁ. ਨ ਜਾਈ ਲਖਿਆ; ਕਿਉ ਤੁਝਹਿ ਧਿਆਵਹੀ ॥

teraa roop. na jaaee lakhiaa; kiau tujheh dhiaavahee |

Punjabi

ਤੈਡਾਂ ਸਰੂਪ ਜਾਣਿਆ ਨਹੀਂ ਜਾ ਸਕਦਾ ਇਨਸਾਨ ਕਿਸ ਤਰ੍ਹਾਂ ਤੇਰਾ ਆਰਾਧਨ ਕਰ ਸਕਦਾ ਹੈ?

Bhai Manmohan Singh (Shabad OS, CC BY-SA)

English

Your Form cannot be known; how can one meditate on You?

Dr. Sant Singh Khalsa (Shabad OS, CC BY-SA)
Ang 1095 · Line 18

ਤੂ ਸਭ ਮਹਿ ਵਰਤਹਿ ਆਪਿ; ਕੁਦਰਤਿ ਦੇਖਾਵਹੀ ॥

too sabh meh varateh aap; kudarat dekhaavahee |

Punjabi

ਤੂੰ ਆਪੇ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈਂ ਅਤੇ ਆਪਣੀ ਅਪਾਰ ਸ਼ਕਤੀ ਨੂੰ ਵਿਖਾਲਦਾ ਹੈਂ।

Bhai Manmohan Singh (Shabad OS, CC BY-SA)

English

You are pervading and permeating all; You Yourself reveal Your creative potency.

Dr. Sant Singh Khalsa (Shabad OS, CC BY-SA)
Ang 1095 · Line 19

ਤੇਰੀ ਭਗਤਿ ਭਰੇ ਭੰਡਾਰ; ਤੋਟਿ. ਨ ਆਵਹੀ ॥

teree bhagat bhare bhanddaar; tott. na aavahee |

Punjabi

ਤੈਂਡੇ ਖ਼ਜ਼ਾਨੇ ਭਗਤੀ ਨਾਲ ਪਰੀਪੂਰਨ ਹਨ ਅਤੇ ਉਹ ਘਟਦੇ ਨਹੀਂ।

Bhai Manmohan Singh (Shabad OS, CC BY-SA)

English

Your treasures of devotional worship are overflowing; they never decrease.

Dr. Sant Singh Khalsa (Shabad OS, CC BY-SA)
Ang 1095 · Line 20

ਏਹਿ ਰਤਨ ਜਵੇਹਰ ਲਾਲ; ਕੀਮ. ਨ ਪਾਵਹੀ ॥

ehi ratan javehar laal; keem. na paavahee |

Punjabi

ਇਹ ਹੀਰੇ, ਜਵਾਹਿਰਾਤ ਅਤੇ ਮਾਣਕ ਹਨ, ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

These gems, jewels and diamonds - their value cannot be estimated.

Dr. Sant Singh Khalsa (Shabad OS, CC BY-SA)
Ang 1095 · Line 21

ਜਿਸੁ ਹੋਵਹਿ ਆਪਿ ਦਇਆਲੁ; ਤਿਸੁ ਸਤਿਗੁਰ ਸੇਵਾ ਲਾਵਹੀ ॥

jis hoveh aap deaal; tis satigur sevaa laavahee |

Punjabi

ਜਿਸ ਉੱਤੇ ਤੂੰ ਖ਼ੁਦ ਮਇਆਵਾਨ ਹੁੰਦਾ ਹੈ; ਉਸ ਨੂੰ ਸੱਚੇ ਗੁਰਾਂ ਦੀ ਘਾਲ ਅੰਦਰ ਜੋੜਦਾ ਹੈ।

Bhai Manmohan Singh (Shabad OS, CC BY-SA)

English

As You Yourself become merciful, Lord, You link us to the service of the True Guru.

Dr. Sant Singh Khalsa (Shabad OS, CC BY-SA)
Ang 1095 · Line 22

ਤਿਸੁ ਕਦੇ. ਨ ਆਵੈ ਤੋਟਿ; ਜੋ ਹਰਿ ਗੁਣ ਗਾਵਹੀ ॥੩॥

tis kade. na aavai tott; jo har gun gaavahee |3|

Punjabi

ਜਿਹੜਾ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ; ਉਸ ਨੂੰ ਕਦਾਚਿਤ ਕਮੀ ਨਹੀਂ ਵਾਪਰਦੀ।

Bhai Manmohan Singh (Shabad OS, CC BY-SA)

English

One who sings the Glorious Praises of the Lord, never suffers any deficiency. ||3||

Dr. Sant Singh Khalsa (Shabad OS, CC BY-SA)
Ang 1095 · Line 23

ਡਖਣੇ ਮਃ ੫ ॥

ddakhane mahalaa 5 |

Punjabi

ਡਖਦੇ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Dakhanay, Fifth Mehl:

Dr. Sant Singh Khalsa (Shabad OS, CC BY-SA)
Ang 1095 · Line 24

ਜਾ ਮੂ ਪਸੀ, ਹਠ ਮੈ; ਪਿਰੀ ਮਹਿਜੈ ਨਾਲਿ ॥

jaa moo pasee, hatth mai; piree mahijai naal |

Punjabi

ਜਦ ਮੈਂ ਆਪਣੇ ਹਿਰਦੇ ਅੰਦਰ ਦੇਖਦਾ ਹਾਂ, ਤਦ ਮੈਂ ਆਪਣੇ ਪ੍ਰੀਤਮ ਨੂੰ ਆਪਣੇ ਨਾਲ ਹੀ ਪਾਉਂਦਾ ਹਾਂ।

Bhai Manmohan Singh (Shabad OS, CC BY-SA)

English

When I look within my being, I find that my Beloved is with me.

Dr. Sant Singh Khalsa (Shabad OS, CC BY-SA)
Ang 1095 · Line 25

ਹਭੇ ਡੁਖ ਉਲਾਹਿਅਮੁ; ਨਾਨਕ. ਨਦਰਿ ਨਿਹਾਲਿ ॥੧॥

habhe ddukh ulaahiam; naanak. nadar nihaal |1|

Punjabi

ਵਾਹਿਗੁਰੂ ਦੀ ਦਇਆ ਦੁਆਰਾ, ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ ਅਤੇ ਮੈਂ ਪ੍ਰਸੰਨ ਥੀ ਗਿਆ ਹਾਂ।

Bhai Manmohan Singh (Shabad OS, CC BY-SA)

English

All pains are relieved, O Nanak, when He bestows His Glance of Grace. ||1||

Dr. Sant Singh Khalsa (Shabad OS, CC BY-SA)
Ang 1095 · Line 26

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1095 · Line 27

ਨਾਨਕ. ਬੈਠਾ ਭਖੇ ਵਾਉ; ਲੰਮੇ ਸੇਵਹਿ. ਦਰੁ ਖੜਾ ॥

naanak. baitthaa bhakhe vaau; lame seveh. dar kharraa |

Punjabi

ਪ੍ਰਭੂ ਦੇ ਬੂਹੇ ਉੱਤੇ ਬੈਠਾ ਅਤੇ ਖੜੋਤਾ ਨਾਨਕ ਚਿਰ ਤੌਂ ਉਸ ਦੀ ਘਾਲ ਕਮਾ ਅਤੇ ਉਸ ਦੀਆਂ ਕਨਸੋਆਂ ਲੈ ਰਿਹਾ ਹੈ।

Bhai Manmohan Singh (Shabad OS, CC BY-SA)

English

Nanak sits, waiting for news of the Lord, and stands at the Lord's Door; serving Him for so long.

Dr. Sant Singh Khalsa (Shabad OS, CC BY-SA)
Ang 1095 · Line 28

ਪਿਰੀਏ. ਤੂ ਜਾਣੁ ਮਹਿਜਾ ਸਾਉ; ਜੋਈ ਸਾਈ, ਮੁਹੁ ਖੜਾ ॥੨॥

piree. too jaan mahijaa saau; joee saaee, muhu kharraa |2|

Punjabi

ਮੇਰੇ ਪ੍ਰੀਤਮ! ਤੂੰ ਮੇਰਾ ਪ੍ਰਯੋਜਨ ਜਾਣਦਾ ਹੈਂ। ਸੁਆਮੀ ਦੇ ਮੁਚੜੇ ਨੂੰ ਵੇਖਣ ਲਈ, ਮੈਂ ਉਸ ਦੇ ਬੂਹੇ ਤੇ ਖਲੋਤਾ ਹਾਂ।

Bhai Manmohan Singh (Shabad OS, CC BY-SA)

English

O my Beloved, only You know my objective; I stand, waiting to see the Lord's face. ||2||

Dr. Sant Singh Khalsa (Shabad OS, CC BY-SA)
Ang 1095 · Line 29

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1095 · Line 30

ਕਿਆ ਗਾਲਾਇਓ ਭੂਛ; ਪਰ ਵੇਲਿ. ਨ ਜੋਹੇ, ਕੰਤ ਤੂ ॥

kiaa gaalaaeo bhoochh; par vel. na johe, kant too |

Punjabi

ਹੇ ਬੁੱਧੂ! ਮੈਂ ਤੈਨੂੰ ਕੀ ਅਖਾਂ? ਤੂੰ ਪਰਾਈਆਂ ਵੇਲਾਂ (ਪਤਨੀਆਂ) ਨੂੰ ਨਾਂ ਤੱਕ ਤਾਂ ਹੀ ਤੂੰ (ਸਹੀ ਅਰਥਾਂ ਵਿੱਚ) ਪਤੀ ਹੈ।

Bhai Manmohan Singh (Shabad OS, CC BY-SA)

English

What should I say to you, you fool? Don't look at the vines of others - be a true husband.

Dr. Sant Singh Khalsa (Shabad OS, CC BY-SA)
Ang 1095 · Line 31

ਨਾਨਕ ਫੁਲਾ ਸੰਦੀ ਵਾੜਿ; ਖਿੜਿਆ ਹਭੁ ਸੰਸਾਰੁ ਜਿਉ ॥੩॥

naanak fulaa sandee vaarr; khirriaa habh sansaar jiau |3|

Punjabi

ਨਾਨਕ, ਸਾਰਾ ਜਹਾਨ ਪੁਸ਼ਪਾਂ ਦੀ ਬਗੀਚੀ ਦੇ ਮਾਨੰਦ ਪ੍ਰਫੁੱਲਤ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

O Nanak, the entire world is blooming, like a garden of flowers. ||3||

Dr. Sant Singh Khalsa (Shabad OS, CC BY-SA)
Ang 1095 · Line 32

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1095 · Line 33

ਸੁਘੜੁ ਸੁਜਾਣੁ ਸਰੂਪੁ ਤੂ; ਸਭ ਮਹਿ ਵਰਤੰਤਾ ॥

sugharr sujaan saroop too; sabh meh varatantaa |

Punjabi

ਤੂੰ ਸਿਆਣਾ, ਸਰੱਬਗ ਅਤੇ ਸੁੰਦਰ ਹੈਂ ਅਤੇ ਸਾਰਿਆਂ ਅੰਦਰ ਰਮ ਰਿਹਾ ਹੈਂ।

Bhai Manmohan Singh (Shabad OS, CC BY-SA)

English

You are Wise, all-knowing and beautiful; You are pervading and permeating all.

Dr. Sant Singh Khalsa (Shabad OS, CC BY-SA)
Ang 1095 · Line 34

ਤੂ ਆਪੇ ਠਾਕੁਰੁ ਸੇਵਕੋ; ਆਪੇ ਪੂਜੰਤਾ ॥

too aape tthaakur sevako; aape poojantaa |

Punjabi

ਤੂੰ ਆਪ ਹੀ ਦਾਸ ਹੈਂ ਅਤੇ ਆਪ ਹੀ ਸੁਆਮੀ ਜੋ ਆਪਣੇ ਆਪ ਦੀ ਉਪਾਸ਼ਨਾ ਕਰਦਾ ਹੈ।

Bhai Manmohan Singh (Shabad OS, CC BY-SA)

English

You Yourself are the Lord and Master, and the servant; You worship and adore Yourself.

Dr. Sant Singh Khalsa (Shabad OS, CC BY-SA)
Ang 1095 · Line 35

ਦਾਨਾ ਬੀਨਾ ਆਪਿ ਤੂ; ਆਪੇ ਸਤਵੰਤਾ ॥

daanaa beenaa aap too; aape satavantaa |

Punjabi

ਤੂੰ ਖ਼ੁਦ ਸਿਆਣਾ ਤੇ ਵੇਖਣ-ਵਾਲਾ ਹੈਂ ਅਤੇ ਖ਼ੁਦ ਹੀ ਪਾਕ-ਦਾਮਨ ਹੈਂ।

Bhai Manmohan Singh (Shabad OS, CC BY-SA)

English

You are all-wise and all-seeing; You Yourself are true and pure.

Dr. Sant Singh Khalsa (Shabad OS, CC BY-SA)
Ang 1095 · Line 36

ਜਤੀ ਸਤੀ ਪ੍ਰਭੁ ਨਿਰਮਲਾ; ਮੇਰੇ ਹਰਿ ਭਗਵੰਤਾ ॥

jatee satee prabh niramalaa; mere har bhagavantaa |

Punjabi

ਮੇਰਾ ਭਾਵਾਂ ਵਾਲਾ ਅਤੇ ਪਵਿੱਤ੍ਰ ਸੁਆਮੀ ਵਾਹਿਗੁਰੂ ਸੱਚਾ ਅਤੇ ਪ੍ਰਹੇਜ਼ਹਾਰ ਹੈ।

Bhai Manmohan Singh (Shabad OS, CC BY-SA)

English

The Immaculate Lord, my Lord God, is celibate and True.

Dr. Sant Singh Khalsa (Shabad OS, CC BY-SA)
Ang 1095 · Line 37

ਸਭੁ ਬ੍ਰਹਮ ਪਸਾਰੁ ਪਸਾਰਿਓ; ਆਪੇ ਖੇਲੰਤਾ ॥

sabh braham pasaar pasaario; aape khelantaa |

Punjabi

ਹੇ ਮੇਰੇ ਸ੍ਰੋਮਣੀ ਸਾਹਿਬ! ਤੂੰ ਹੀ ਸਾਰੇ ਆਲਮ ਨੂੰ ਫੈਲਾਇਆ ਹੈ ਅਤੇ ਆਪ ਹੀ ਇਸ ਅੰਦਰ ਖੇਡਦਾ ਹੈਂ।

Bhai Manmohan Singh (Shabad OS, CC BY-SA)

English

God spreads out the expanse of the entire universe, and He Himself plays in it.

Dr. Sant Singh Khalsa (Shabad OS, CC BY-SA)
Ang 1095 · Line 38

ਇਹੁ ਆਵਾ ਗਵਣੁ ਰਚਾਇਓ; ਕਰਿ ਚੋਜ ਦੇਖੰਤਾ ॥

eihu aavaa gavan rachaaeo; kar choj dekhantaa |

Punjabi

ਇਹ ਆਉਣਾ ਅਤੇ ਜਾਂਦਾ ਤੈਂ ਹੀ ਬਣਾਇਆ ਹੈ ਅਤੇ ਅਦਭੁੱਤ ਖੇਲ ਨੂੰ ਰੱਚ ਕੇ ਤੂੰ ਇਸ ਨੂੰ ਵੇਖਦਾ ਹੈਂ।

Bhai Manmohan Singh (Shabad OS, CC BY-SA)

English

He created this coming and going of reincarnation; creating the wondrous play, He gazes upon it.

Dr. Sant Singh Khalsa (Shabad OS, CC BY-SA)
Ang 1095 · Line 39

ਤਿਸੁ ਬਾਹੁੜਿ ਗਰਭਿ. ਨ ਪਾਵਹੀ; ਜਿਸੁ ਦੇਵਹਿ ਗੁਰ ਮੰਤਾ ॥

tis baahurr garabh. na paavahee; jis deveh gur mantaa |

Punjabi

ਜਿਸ ਕਿਸੇ ਨੂੰ ਤੂੰ ਗੁਰਾਂ ਦੀ ਬਾਣੀ ਪ੍ਰਦਾਨ ਕਰਦਾ ਹੈ; ਉਸ ਨੂੰ ਤੂੰ ਮੁੜ ਕੇ ਉਦਰ (ਜੂਨੀ) ਵਿੱਚ ਨਹੀਂ ਪਾਉਂਦਾ।

Bhai Manmohan Singh (Shabad OS, CC BY-SA)

English

One who is blessed with the Guru's Teachings, is not consigned to the womb of reincarnation, ever again.

Dr. Sant Singh Khalsa (Shabad OS, CC BY-SA)
Ang 1095 · Line 40

ਜਿਉ ਆਪਿ ਚਲਾਵਹਿ ਤਿਉ ਚਲਦੇ; ਕਿਛੁ ਵਸਿ ਨ. ਜੰਤਾ ॥੪॥

jiau aap chalaaveh tiau chalade; kichh vas na. jantaa |4|

Punjabi

ਜਿਸ ਤਰ੍ਹਾਂ ਤੂੰ ਖ਼ੁਦ ਉਨ੍ਹਾਂ ਨੂੰ ਤੋਰਦਾ ਹੈਂ, ਉਸੇ ਤਰ੍ਹਾਂ ਹੀ ਉਹ ਟੁਰਦੇ ਹਨ। ਜੀਵ ਜੰਤੂਆਂ ਦੇ ਇਖ਼ਤਿਆਰ ਵਿੱਚ ਕੁੱਝ ਭੀ ਨਹੀਂ।

Bhai Manmohan Singh (Shabad OS, CC BY-SA)

English

All walk as He makes them walk; nothing is under the control of the created beings. ||4||

Dr. Sant Singh Khalsa (Shabad OS, CC BY-SA)
Ang 1095 · Line 41

ਡਖਣੇ ਮਃ ੫ ॥

ddakhane mahalaa 5 |

Punjabi

ਡਖਣੇ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Dakhanay, Fifth Mehl:

Dr. Sant Singh Khalsa (Shabad OS, CC BY-SA)
Ang 1095 · Line 42

ਕੁਰੀਏ ਕੁਰੀਏ ਵੈਦਿਆ; ਤਲਿ ਗਾੜਾ ਮਹਰੇਰੁ ॥

kuree kuree vaidiaa; tal gaarraa maharer |

Punjabi

ਹੇ ਨਦੀ ਦੇ ਕਿਨਾਰੇ, ਕਿਨਾਰੇ ਜਾਂਦਿਆਂ ਰਾਹੀਆ! ਹੇਠਲੇ ਬੰਨੇ ਡੂੰਘੀ ਢਾਅ ਲੱਗੀ ਹੋਈ ਹੈ।

Bhai Manmohan Singh (Shabad OS, CC BY-SA)

English

You are walking along the river-bank, but the land is giving way beneath you.

Dr. Sant Singh Khalsa (Shabad OS, CC BY-SA)
Ang 1095 · Line 43

ਵੇਖੇ ਛਿਟੜਿ ਥੀਵਦੋ; ਜਾਮਿ ਖਿਸੰਦੋ ਪੇਰੁ ॥੧॥

vekhe chhittarr theevado; jaam khisando per |1|

Punjabi

ਖ਼ਬਰਦਾਰ ਹੋ, ਮਤੇ ਤੇਰਾ ਪੈਰ ਤਿਲ੍ਹਕ ਜਾਵੇ, ਅਤੇ ਤੂੰ ਮਰ ਵੰਝੇ।

Bhai Manmohan Singh (Shabad OS, CC BY-SA)

English

Watch out! Your foot might slip, and you'll fall in and die. ||1||

Dr. Sant Singh Khalsa (Shabad OS, CC BY-SA)
Ang 1095 · Line 44

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1095 · Line 45

ਸਚੁ ਜਾਣੈ. ਕਚੁ ਵੈਦਿਓ; ਤੂ ਆਘੂ ਆਘੇ ਸਲਵੇ ॥

sach jaanai. kach vaidio; too aaghoo aaghe salave |

Punjabi

ਜੋ ਕੁੜਾ ਅਤੇ ਉਡਪੁੱਡ ਜਾਣ ਵਾਲਾ ਹੈ, ਉਸ ਨੂੰ ਅਸਲੀ ਸਸਮਝ ਕੇ, ਤੂੰ ਉਸ ਨੂੰ ਫੜਨ ਲਈ ਅਗੇ ਹੀ ਅੱਗੇ ਦੌੜਦਾ ਹੈਂ।

Bhai Manmohan Singh (Shabad OS, CC BY-SA)

English

You believe what is false and temporary to be true, and so you run on and on.

Dr. Sant Singh Khalsa (Shabad OS, CC BY-SA)
Ang 1095 · Line 46

ਨਾਨਕ. ਆਤਸੜੀ ਮੰਝਿ ਨੈਣੂ; ਬਿਆ ਢਲਿ ਪਬਣਿ ਜਿਉ, ਜੁੰਮਿਓ ॥੨॥

naanak. aatasarree manjh nainoo; biaa dtal paban jiau, junmio |2|

Punjabi

ਪ੍ਰੰਤੂ, ਹੇ ਨਾਨਕ! ਇਹ ਅੱਗ ਵਿੱਚ ਮੱਖਣ ਦੀ ਤਰ੍ਹਾਂ ਪਿੱਘਲ ਜਾਊਗਾ ਅਤੇ, ਦੂਸਰੇ, ਚੁਪਤੀ ਦੀ ਤਰ੍ਹਾਂ ਸੁਕ ਸੜ ਵੰਝੇਗਾ।

Bhai Manmohan Singh (Shabad OS, CC BY-SA)

English

O Nanak, like butter in the fire, it shall melt away; it shall fade away like the water-lily. ||2||

Dr. Sant Singh Khalsa (Shabad OS, CC BY-SA)
Ang 1095 · Line 47

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1095 · Line 48

ਭੋਰੇ ਭੋਰੇ ਰੂਹੜੇ; ਸੇਵੇਦੇ ਆਲਕੁ ॥

bhore bhore rooharre; sevede aalak |

Punjabi

ਹੇ ਮੇਰੀ ਭੋਲੀ ਭਾਲੀ ਤੇ ਮੂਰਖ ਜਿੰਦੜੀਏ! ਤੂੰ ਆਪਣੇ ਸੁਆਮੀ ਦੀ ਸੇਵਾ ਕਰਨ ਵਿੱਚ ਕਿਊਂ ਆਲਸ ਕਰਦੀ ਹੇਂ?

Bhai Manmohan Singh (Shabad OS, CC BY-SA)

English

O my foolish and silly soul, why are you too lazy to serve?

Dr. Sant Singh Khalsa (Shabad OS, CC BY-SA)
Ang 1095 · Line 49

ਮੁਦਤਿ ਪਈ ਚਿਰਾਣੀਆ; ਫਿਰਿ. ਕਡੂ ਆਵੈ ਰੁਤਿ ॥੩॥

mudat pee chiraaneea; fir. kaddoo aavai rut |3|

Punjabi

ਤੈਨੂੰ ਆਪਣੇ ਸਾਈਂ ਨਾਲੋਂ ਵਿਛੜਿਆਂ ਬਹੁਤ ਚਿਰ ਹੋ ਗਿਆ ਹੈ। ਇਹ ਮੌਕਾ ਤੈਨੂੰ ਮੁੜ ਕੇ ਕਦ ਹੱਥ ਲੱਗੇਗਾ?

Bhai Manmohan Singh (Shabad OS, CC BY-SA)

English

Such a long time has passed. When will this opportunity come again? ||3||

Dr. Sant Singh Khalsa (Shabad OS, CC BY-SA)